ਨਿੰਦਰ ਘੁਗਿਆਣਵੀ ਦਾ ਆਸਟ੍ਰੇਲੀਆ ਪਹੁੰਚਣ ਤੇ ਭਰਵਾਂ ਸਵਾਗਤ .......... ਸਵਾਗਤ / ਬਲਜੀਤ ਖੇਲਾ

16 ਜੁਲਾਈ ਨੂੰ ਗਰੈਨਵਿਲ ਚ ਰੂਬਰੂ

ਸਿਡਨੀ  ਮੈਂ ਸਾਂ ਜੱਜ ਦਾ ਅਰਦਲੀ” ਸਮੇਤ 35 ਕੁ ਪੰਜਾਬੀ ਕਿਤਾਬਾਂ ਲਿਖ ਚੁੱਕੇ ਨੌਜਵਾਨ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਜੀ ਆਪਣਾ ਪੰਜਾਬ ਟੀ.ਵੀ” ਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ 09 ਜੁਲਾਈ ਨੂੰ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਪਹੁੰਚੇ।ਸਿਡਨੀ ਦੇ ਇੰਟਰਨੈਸ਼ਨਲ ਏਅਰਪੋਰਟ ਤੇ ਉਹਨਾਂ ਦਾ ਸਵਾਗਤ ਕਰਨ ਵਾਲਿਆਂ ਚ ਅਮਰਜੀਤ ਖੇਲਾ,ਮਾ.ਮਨਮੋਹਣ ਸਿੰਘ,ਬਲਜੀਤ ਖੇਲਾ,ਹਰਮਨ ਰੇਡੀਓ ਦੀ ਟੀਮ,ਚਰਨਪ੍ਰਤਾਪ ਸਿੰਘ ਤੇ ਹੋਰ ਬਹੁਤ ਸਾਰੇ ਸਾਹਿਤਕ ਪ੍ਰੇਮੀ ਮੌਜੂਦ ਸਨ।
ਇਸ ਮੌਕੇ ਨਿੰਦਰ  ਘੁਗਿਆਣਵੀ ਨੇ  ਸਭ ਦਾ  ਧੰਨਵਾਦ ਕੀਤਾ।  ਆਪਣਾ ਪੰਜਾਬ ਟੀ.ਵੀ ਤੇ  ਹਰਮਨ ਰੇਡੀਓ  ਵਲੋਂ  ਨਿੰਦਰ ਘੁਗਿਆਣਵੀ ਨੂੰ ਸਿਡਨੀ ਦੇ ਪੰਜਾਬੀਆਂ ਦੇ ਰੂਬਰੂ ਕਰਨ ਹਿੱਤ ਇੱਕ ਰੂਬਰੂ ਦਾ ਆਯੋਜਿਨ 16 ਜੁਲਾਈ 2011 ਨੂੰ ਸਿਡਨੀ ਦੇ ਕਸਬੇ ਗਰੈਨਵਿਲ ਚ ਸਥਿਤ ਯੂਨੀਕ ਇੰਟਰਨੈਸ਼ਨਲ ਕਾਲਜ ਚ ਬਾਅਦ ਦੁਪਿਹਰ 3 ਤੋਂ 5 ਵਜੇ ਤੱਕ ਕੀਤਾ ਜਾ ਰਿਹਾ ਹੈ ਜਿਸ ਚ ਸਿਡਨੀ ਦੇ ਸਾਹਿਤਕ ਪ੍ਰੇਮੀ ਭਰਵੀਂ ਗਿਣਤੀ ਚ ਸ਼ਮੂਲੀਅਤ ਕਰਨਗੇ।ਸਿਡਨੀ ਤੋਂ ਬਾਅਦ ਨਿੰਦਰ ਘੁਗਿਆਣਵੀ ਮੈਲਬੌਰਨ,ਐਡੀਲੇਡ,ਬ੍ਰਿਸਬੇਨ ਤੇ ਹੋਰ ਥਾਵਾਂ ਤੇ ਵਸਦੇ ਪੰਜਾਬੀਆਂ ਦੇ ਰੂਬਰੂ ਵੀ ਹੋਣਗੇ।

****

No comments:

Post a Comment