ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਨ ਪ੍ਰਕਾਸ ਦਿਹਾੜਾ ਬੜੀ ਸਰਧਾ ਨਾਲ ਮਨਾਇਆ ਗਿਆ......... ਮਨਮੋਹਣ ਸਿੰਘ ਜਰਮਨੀ



ਜਰਮਨ : ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਲੋਨ ਜਰਮਨੀ ਦੀਆਂ ਸਮੂਹ ਸਾਧ ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਦਿਹਾੜਾ ਬੜੀ ਸਰਧਾ ਅਤੇ ਧੂੱਮਧਾਮ ਨਾਲ ਮਿਤੀ 21 ਨਵੰਬਰ ਦਿਨ ਐਤਵਾਰ ਨੂੰ ਬੜੀ ਸਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸੰਗਤਾਂ ਭਾਰੀ ਗਿਣਤੀ ਵਿਚ ਇੱਕਠੀਆਂ ਹੋਈਆਂ ਸਨ। ਭਾਈ ਬਲਜੀਤ ਸਿੰਘ ਨਿੰਕੀ ਮਿਆਣੀ ਪਰਵਾਰ ਨੇ ਪਾਠੀ ਸਿੰਘਾਂ ਦੀ ਸੇਵਾ ਕੀਤੀ। ਇਸ ਮੌਕੇ ਦੂਰੋ ਨੇੜੇ ਤੋਂ ਆਈਆਂ ਸਿੱਖ ਸੰਗਤਾਂ ਨੇ ਸ੍ਰੀ ਨਿਸ਼ਾਨ ਸਾਹਿਬ ਜੀ ਦੇ ਬਸਤਰ ਬਦਲੇ ਅਤੇ ਨਵੇਂ ਨਿਸ਼ਾਨ ਸਾਹਿਬ ਨੂੰ ਸਾਰੀਆਂ ਸਿੱਖ ਸੰਗਤਾਂ ਨੇ ਸਬਦ ਕੀਰਤਨ ਅਤੇ ਵਾਹਿਗੁਰੂ ਦਾ ਜਾਪ ਕਰਦਿਆਂ ਸੇਵਾ ਕੀਤੀ। ਨਿਸ਼ਾਨ ਸਾਹਿਬ ਜੀ ਦੀ ਸੇਵਾ ਭਾਈ ਜਰਨੈਲ ਸਿੰਘ ਸੁੰਦਰਪੁਰ ਪਰਿਵਾਰ ਵਲੋਂ ਕੀਤੀ ਗਈ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਅਪਣੇ ਸਾਰੇ ਰੁੱਝੇਵਿਆਂ ਨੂੰ ਛੱਡ ਬੜੀ ਲਗਨ ਨਾਲ ਸੇਵਾ ਕਰ ਰਹੀ ਸੀ। ਲੰਗਰਾਂ ਲਈ ਹਰ ਤਰੀਕੇ ਦੇ ਪਕਵਾਨ ਅਤੇ ਸਮਗਰੀ ਲਈ ਸਗਤਾਂ ਨੇ ਦਿਲ ਖੋਲਕੇ ਸੇਵਾ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਵਿਚ ਬੱਚਿਆਂ ਵਲੋਂ ਸਬਦ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਵਜੀਰ ਭਾਈ ਨਰਿੰਜਨ ਸਿੰਘ ਜੀ ਅਤੇ ਭਾਈ ਫੁੱਮਣ ਸਿੰਘ ਜੀ ਵਲੋਂ ਵਿਸਥਾਰ ਨਾਲ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਵਸ ਸਬੰਧੀ ਵਧਾਈਆਂ ਦਿਤੀਆਂ ਅਤੇ ਬਾਬਾ ਜੀ ਦੇ ਦਿਤੇ ਉਪਦੇਸ਼ਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿਤੀ। ਸ:ਬਲਵਿੰਦਰ ਸਿੰਘ ਨੇ ਧਾਰਮਿਕ ਗੀਤ ਰਾਂਹੀ ਬਾਬਾ ਜੀ ਨੂੰ ਸਰਧਾ ਦੇ ਫੁਲ ਅਰਪਿਤ ਕੀਤੇ। ਇਸ ਭਾਰੀ ਇੱਕਠ ਮੌਕੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਲੋਨ ਜਰਮਨੀ ਦੇ ਮੁੱਖ ਸੇਵਾਦਾਰ ਭਾਈ ਰੁੱਲਦਾ ਸਿੰਘ ਗਿਲਜੀਆਂ ਨੇ ਸਿੱਖ ਸੰਗਤਾਂ ਨੂੰ ਇਸ ਮਹਾਨ ਪ੍ਰਕਾਸ ਦਿਹਾੜੇ ਮੌਕੇ ਵਧਾਈਆਂ ਦਿਤੀਆਂ ਅਤੇ ਇਲਾਕੇ ਅਤੇ ਸਮੂਹ ਜਰਮਨ ਵਾਸੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਭਾਈ ਸੁਰਜੀਤ ਸਿੰਘ,ਭਾਈ ਅਮਰਜੀਤ ਸਿੰਘ ਪੇਲੀਆ,ਭਾਈ ਇੰਦਰਜੀਤ ਸਿੰਘ ਅਤੇ ਭਾਈ ਮਨਮੋਹਣ ਸਿੰਘ ਜਰਮਨੀ ਨੇ ਸੰਗਤਾਂ ਨੂੰ ਸਿੱਖ ਧਰਮ ਦੇ ਬਾਨੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਪ੍ਰਕਾਸ ਦਿਵਸ ਦੀਆਂ ਵਧਾਈਆਂ ਦਿਤੀਆਂ। 
****

No comments:

Post a Comment