ਧੂਮ ਧਾਮ ਨਾਲ ਮਨਾਈ ਗਈ ਲੌਹੜੀ ਮੈਲਬੌਰਨ ਦੇ ਵਿਚ..........ਯੁੱਧਵੀਰ ਸਿੰਘ

ਕਲਗੀਧਰ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਹਰ ਸਾਲ ਦੀ ਤਰਾਂ ਇਸ  ਸਾਲ ਵੀ ਲੋਹੜੀ ਦਾ ਮੇਲਾ 21 ਜਨਵਰੀ ਸ਼ਨੀਵਾਰ ਸ਼ਾਮ ਨੂੰ ਹੈਂਪਟਨ ਪਾਰਕ ਦੇ ਆਰਥਰ ਵਰੇਨ ਹਾਲ ਵਿਚ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਰਾਕੇਸ਼ ਕਾਵੜਾ ਜੀ  ( ਡਿਪਟੀ ਕਾਂਸਲੇਟ ਜਨਰਲ ਮੈਲਬੌਰਨ ) ਤੇ ਵਿਸ਼ੇਸ ਮਹਿਮਾਨ ਵਜੋਂ ਕੁਲਵਿੰਦਰ ਸਿੰਘ ਗ੍ਰਿਫਥ ਅਤੇ ਮਨਜੀਤ ਸਿੰਘ ਔਜਲਾ ਜੀ ਸਨ । ਸਮਾਗਮ ਦੀ ਸ਼ੁਰੂਆਤ ਆਸਟ੍ਰੇਲੀਆ ਦੇ ਪੰਜਾਬੀ ਸਟੇਜ ਦੀ ਸ਼ਾਨ  ਮਨਿੰਦਰਜੀਤ ਸਿੰਘ ਬਰਾੜ ਨੇ ਆਪਣੇ ਬਾਕਮਾਲ ਸ਼ਾਇਰੀ ਨਾਲ ਕੀਤੀ । ਨਾਲ ਨਾਲ ਸਰੋਤਿਆਂ ਨੂੰ ਕਹਾਵਤਾਂ ਤੇ ਬੋਲੀਆਂ ਦੇ ਨਾਲ ਨਾਲ ਲੋਹੜੀ ਦੇ ਤਿਉਹਾਰ ਨਾਲ ਜੋੜੀ ਰੱਖਿਆ । ਸਭ ਤੋਂ ਪਹਿਲਾਂ 5 ਸਾਲ ਦੀ ਬੱਚੀ ਨੇ ਅਨੂਸ਼ਾ ਜੋਸ਼ੀ ਨੇ  ਬੱਚੇ ਮਨ ਕੇ ਸੱਚੇ ਗੀਤ ਪੇਸ਼ ਕੀਤਾ, ਫਿਰ ਰਾਣਾ ਐਨ ਜੈਡ ਨੇ ਧੀਆਂ  ਬਾਰੇ ਇਕ ਜਜ਼ਬਾਤੀ ਗੀਤ ਪੇਸ਼ ਕੀਤਾ ਇਸ ਤੋਂ ਬਾਦ  ਗੁਰਮੀਤ ਸਾਹਨੀ ਜੀ ਨੇ ਵੀ ਪੰਜਾਬੀ ਗੀਤ ਦੇ ਨਾਲ ਸਰੋਤਿਆਂ ਦਾ ਮਨ ਮੋਹ ਲਿਆ । ਇਸ ਦੇ ਨਾਲ ਦੇਸੀ ਬੁਆਇਜ਼ ਤੇ ਪੰਜਾਬੀ ਮੁੰਡਿਆਂ ਨੇ  ਡਾਂਸ ਕੀਤਾ । ਗਿੱਧਾ ਤੇ ਭੰਗੜਾ ਕਲਗੀਧਰ ਕਲੱਬ ਦੇ ਮੈਂਬਰਾਂ ਦੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ । ਸਮਾਗਮ ਦਾ ਮੁੱਖ ਆਕਰਸ਼ਣ  ਮੈਲਬੌਰਨ ਢੋਲ ਕੁਨੈਕਸ਼ਨ ਦੇ ਵੱਲੋਂ ਢੋਲ, ਢੋਲਕ, ਅਲਗੋਜੇ ਤੇ ਚਿਮਟੇ ਨਾਲ ਪੇਸ਼ ਕੀਤੀ ਗਈ ਜੁਗਲਬੰਦੀ ਸੀ, ਜਿਸ ਵਿਚ ਉਸਤਾਦ ਸੁਲਤਾਨ ਢਿੱਲੋਂ, ਗਿੰਨੀ ਸਾਗੂ, ਜੈਦੀਪ ਗੋਰਾਇਆ, ਸੰਨੀ ਦੱਤ, ਜਸਪਾਲ ਤੇ ਜਸਵਿੰਦਰ ਸੈਂਡੀ ਨੇ ਸਮਾਗਮ ਨੂੰ ਸਿਖਰ ਤੇ ਲਿਆ ਦਿੱਤਾ ।

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਤੇਜ ਮਾਨ ਜੀ ਨੇ ਦੱਸਿਆ ਕਿ ਜਿੰਨੇ ਵੀ ਨਵੇਂ ਜੰਮੇ ਮੁੰਡੇ ਕੁੜੀਆਂ ਦੇ ਨਾਮ ਉਹਨਾਂ ਦੇ ਕੋਲ ਆਏ ਸਨ, ਸਭ ਦੇ ਮਾਤਾ ਪਿਤਾ ਨੂੰ ਸਟੇਜ ਤੇ ਬੁਲਾ ਕੇ ਸਨਮਾਨ ਚਿੰਨ੍ਹ ਤੇ ਇੱਕ ਕਿਲੋ ਬਾਦਾਮ ਦੇ ਨਾਲ ਸਨਮਾਨਿਤ ਕੀਤਾ ਗਿਆ ।  ਬਾਦਾਮ ਦੀ ਸੇਵਾ ਮਸ਼ਹੂਰ ਕਿਸਾਨ ਭਰਾ ਗਰੇਵਾਲ ਬਰਦਰਜ਼ ਵੱਲੋਂ ਕੀਤੀ ਗਈ ਸੀ । ਆਏ ਹੋਏ ਮਹਿਮਾਨਾਂ ਦੇ ਲਈ ਮੂੰਗਫਲੀ, ਰਿਉੜੀਆਂ ਦੇ ਨਾਲ ਭਾਰਤੀ ਖਾਣੇ ਦਾ ਇੰਤਜਾਮ ਵੀ ਕੀਤਾ ਗਿਆ ਸੀ । ਵਿਕਟੋਰੀਆ ਦੇ ਵਿਚ ਇਸ ਸਮੇਂ ਕਿਸੇ ਵੀ ਤਰ੍ਹਾਂ ਦੀ ਅੱਗ ਬਾਲਣ ਤੇ ਪਾਬੰਦੀ ਹੈ, ਇਸ ਲਈ ਕਲੱਬ ਵੱਲੋਂ ਬਿਜਲਈ ਅੱਗ ਦਾ ਪ੍ਰਬੰਧ ਕੀਤਾ ਗਿਆ ਸੀ । ਇਸ ਸਮਾਗਮ ਨੂੰ ਸਫਲ ਕਰਨ ਵਿਚ ਯੂਨਾਇਟਡ ਟੈਕਸੀ ਕਲੱਬ, ਗਰੇਵਾਲ ਚੱਕੀ ਆਟਾ, ਗਲੋਬ ਹੋਟਲ ਬੈਲਾਰਟ, ਗਰੋਵਰ ਗਰੋਸਰੀ, ਬੋਟਲ ਉ ਕੈਰਮ ਡਾਊਨ ਤੇ ਕਨਸੈਪਟ ਪਰਾਪਰਟੀ ਗਰੁੱਪ ਦਾ ਪੂਰਾ ਯੋਗਦਾਨ ਸੀ । ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਖਹਿਰਾ, ਪਰਿਤਪਾਲ ਸਿੰਘ, ਤੀਰਥ ਸਿੰਘ ਗਿੱਲ, ਪਰੀਤ ਸਿੰਘ, ਤੇਜ ਰੀਹਲ, ਜੱਸ ਖੱਟੜਾ, ਸੁੱਖੀ ਤੇ ਸੋਨੂੰ ਹਾਜ਼ਰ ਸਨ ।
****

No comments:

Post a Comment