ਹਿੰਮਤਪੁਰਾ ਡੌਟ ਕੌਮ ਰਾਹੀਂ ਪਿੰਡ ਨੂੰ ਵਿਸ਼ਵ ਦੇ ਨਕਸ਼ੇ 'ਤੇ ਉਭਾਰਨ ਬਦਲੇ ਮਨਦੀਪ ਖੁਰਮੀ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ......... ਸਨਮਾਨ ਸਮਾਰੋਹ / ਮਿੰਟੂ ਖੁਰਮੀ ਹਿੰਮਤਪੁਰਾ

ਆਖਰੀ ਸਾਹ ਤੱਕ ਮਾਂ ਬੋਲੀ ਤੇ ਜਨਮਭੂਮੀ ਲਈ ਕਲਮ ਫੜ੍ਹੀ ਰੱਖਾਂਗਾ-ਖੁਰਮੀ
ਨਿਹਾਲ ਸਿੰਘ ਵਾਲਾ : ਪਿੰਡ ਹਿੰਮਤਪੁਰਾ ਦੇ ਜੰਮਪਲ ਲੇਖਕ ਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ (ਹਾਲ ਆਬਾਦ ਇੰਗਲੈਂਡ) ਦਾ ਪਿੰਡ ਪਹੁੰਚਣ 'ਤੇ ਹਿੰਮਤਪੁਰਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਿ਼ਕਰਯੋਗ ਹੈ ਕਿ ਮਨਦੀਪ ਖੁਰਮੀ ਨੇ ਆਪਣੇ ਪਿੰਡ ਨੂੰ ਇੰਟਰਨੈੱਟ ਯੁਗ ਦੇ ਹਾਣ ਦਾ ਬਣਾ ਕੇ ਪਿੰਡ ਦੀ ਵੈੱਬਸਾਈਟ ਹਿੰਮਤਪੁਰਾ ਡੌਟ ਕੌਮ ਰਾਹੀਂ ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਅਤੇ ਨਰੋਏ ਸਾਹਿਤ ਦੇ ਖ਼ਜ਼ਾਨੇ ਵਜ਼ੋਂ ਵਿਸ਼ਵ ਦੇ ਨਕਸ਼ੇ 'ਤੇ ਉਭਾਰਿਆ ਹੈ। ਇਸ ਬਦਲੇ ਪਿੰਡ ਵਾਸੀਆਂ ਵੱਲੋਂ ਨਾਮਧਾਰੀ ਸੰਤ ਬਾਬਾ ਜ਼ੋਰਾ ਸਿੰਘ ਨਾਮਧਾਰੀ ਜੀ ਦੀ ਰਹਿਨੁਮਾਈ ਅਤੇ ਮਿਸਤਰੀ ਬਲਜੀਤ ਸਿੰਘ ਕਰਾਹਾਂ ਵਾਲਿਆਂ ਦੀ ਅਗਵਾਈ ਵਿੱਚ ਵਿਸ਼ਾਲ ਸਨਮਾਨ ਸਮਾਰੋਹ ਦਾ ਆਯੋਜ਼ਨ ਕੀਤਾ ਗਿਆ।
ਇਸ ਸਮੇਂ ਪ੍ਰਧਾਨਗੀ ਭਾਸ਼ਣ ਦੌਰਾਨ ਬੋਲਦਿਆਂ ਸੰਤ ਜ਼ੋਰਾ ਸਿੰਘ ਨਾਮਧਾਰੀ ਨੇ ਕਿਹਾ ਕਿ ਬੇਸ਼ੱਕ ਹਿੰਮਤਪੁਰਾ ਖੇਤੀਬਾੜੀ ਦੇ ਸੰਦ ਕਹੀਆਂ ਅਤੇ ਟਾਇਰਾਂ ਵਾਲੇ ਕਰਾਹਾਂ ਕਰਕੇ ਵੀ ਜਾਣਿਆ ਜਾਂਦਾ ਹੈ ਪਰ ਹੁਣ ਵਿਸ਼ਵ ਭਰ ਵਿੱਚ ਹਿੰਮਤਪੁਰੇ ਨੂੰ ਨਵੇਂ ਢੰਗ ਨਾਲ ਇੰਟਰਨੈੱਟ ਜ਼ਰੀਏ ਪਛਾਣ ਦਿਵਾਉਣ ਲਈ ਮਨਦੀਪ ਖੁਰਮੀ ਦਾ ਸਨਮਾਨ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਇਸ ਸਮੇਂ ਮਿ. ਬਲਜੀਤ ਸਿੰਘ ਬੱਸਣ, ਸ਼੍ਰੋਮਣੀ ਅਕਾਲੀ ਦਲ (ਬ) ਐੱਨ. ਆਰ. ਆਈ. ਵਿੰਗ ਵਾਸਿ਼ੰਗਟਨ ਦੇ ਪ੍ਰਧਾਨ ਚੇਤ ਸਿੰਘ ਸਿੱਧੂ, ਸ਼ਹੀਦ ਊਧਮ ਸਿੰਘ ਸੋਸ਼ਲ ਵੈੱਲਫੇਅਰ ਕਲੱਬ ਦੇ ਆਗੂ ਡਾ. ਜਗਸੀਰ ਸਿੰਘ ਪੋਜੂਕਾ, ਡਾ. ਗੁਰਚਰਨ ਸਿੰਘ ਜਲਾਲ ਵਾਲੇ, ਜੱਥੇਦਾਰ ਪਿਆਰਾ ਸਿੰਘ ਭੰਗੂ ਆਦਿ ਨੇ ਵੀ ਮਨਦੀਪ ਵੱਲੋਂ ਇੱਕ ਪੱਤਰਕਾਰ, ਲੇਖਕ ਅਤੇ ਵੈੱਬਸਾਈਟ ਦੇ ਸੰਚਾਲਕ ਵਜ਼ੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਪਿੰਡ ਵਾਸੀਆਂ ਵੱਲੋਂ ਸੰਤ ਜ਼ੋਰਾ ਸਿੰਘ ਜੀ ਦੀ ਅਗਵਾਈ 'ਚ ਮਨਦੀਪ ਖੁਰਮੀ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਨਾਲ ਨਿਵਾਜਿਆ ਗਿਆ।
ਪਿੰਡ ਵਾਸੀਆਂ ਨੂੰ ਮੁਖ਼ਾਤਿਬ ਹੁੰਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਕਿ ਜਿੰਨੀ ਦੇਰ ਸਾਹ ਚੱਲਦੇ ਰਹਿਣਗੇ ਮਾਂ ਬੋਲੀ ਅਤੇ ਜਨਮ ਭੂਮੀ ਦੀ ਕਲਮ ਰਾਹੀਂ ਸੇਵਾ ਵਿੱਚ ਯਤਨਸ਼ੀਲ ਰਹਾਂਗਾ। ਪਿੰਡ ਵਾਸੀਆਂ ਵੱਲੋਂ ਮਿਲਿਆ ਇਹ ਸਨਮਾਨ ਮੇਰੇ ਲਈ ਹਮੇਸ਼ਾ ਸਭ ਤੋਂ ਵੱਕਾਰੀ ਸਨਮਾਨ ਹੀ ਬਣਿਆ ਰਹੇਗਾ। ਇਸ ਸਮੇਂ ਸਰਵ ਸ੍ਰੀ ਸਰਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਨਛੱਤਰ ਸਿੰਘ ਬਰਿਆਰ, ਕਮਲਜੀਤ ਸਿੰਘ ਖੁਰਮੀ, ਪੰਚ ਗੁਰਮੇਲ ਸਿੰਘ ਜਲਾਲ ਕਾ, ਸਾਬਕਾ ਪੰਚ ਸੁਖਦੇਵ ਸਿੰਘ ਜੈਦ, ਨੰਬਰਦਾਰ ਰਣਜੀਤ ਸਿੰਘ, ਨੰਬਰਦਾਰ ਜੰਗੀਰ ਸਿੰਘ ਜੈਦ, ਪੱਤਰਕਾਰ ਰਣਜੀਤ ਬਾਵਾ, ਸੁਖਜੀਵਨ ਕੁੱਸਾ, ਦਵਿੰਦਰ ਸਿੰਘ ਮਾਰਕੀਟ ਕਮੇਟੀ, ਕੁਲਵਿੰਦਰ ਮਾਨ, ਪ੍ਰਧਾਨ ਅਸ਼ੋਕ ਜੋਸ਼ੀ, ਕਾਮਰੇਡ ਨਿਰਮਲ ਸਿੰਘ, ਕਰਨੈਲ ਸਿੰਘ ਮਾਨ, ਬਲਵੀਰ ਸਿੰਘ ਹਿੰਮਤਪੁਰਾ ਬੱਸ ਵਾਲੇ, ਮਾ. ਬੂਟਾ ਸਿੰਘ ਟਿਵਾਣਾ ਕੈਨੇਡਾ, ਕਲੱਬ ਪ੍ਰਧਾਨ ਹਰਪਾਲ ਸਿੰਘ, ਮਾ. ਹਰਦੀਪ ਸਿੰਘ ਲੋਟੇ, ਅੱਪੂ ਜੋਸ਼ੀ ਆਸਟਰੇਲੀਆ, ਮਨਜਿੰਦਰ ਖੁਰਮੀ, ਦੇਵ ਮਨੀਲਾ, ਗੁਰਦੀਪ ਸਿੱਧੂ ਈਨਾ, ਮਨਪ੍ਰੀਤ ਕੱਲੂ, ਜਗਸੀਰ ਭੋਲਾ ਪੰਜਾਬ ਰੋਡਵੇਜ਼, ਅਮਨਦੀਪ ਬਾਵਾ,ਅਮੋਲਕ ਸਿੰਘ ਈਨਾ, ਜਰਨੈਲ ਸਿੰਘ ਪਟਵਾਰੀ, ਨੀਟੂ ਖਾਈ ਵਾਲਾ, ਡਾ. ਦਰਸ਼ਨ ਖੁਰਮੀ, ਸੂਬੇਦਾਰ ਹਰਚੰਦ ਸਿੰਘ, ਮਿ. ਸੋਹਣ ਸਿੰਘ, ਬਿੰਦਰ ਸਿੰਘ ਬੱਸਣ, ਗੁਰਜੰਟ ਸਿੰਘ ਪੰਜੂ, ਨਛੱਤਰ ਸਿੰਘ ਲੋਟੇ, ਜਿੰਦਰ ਸਿੰਘ ਸਜਾਨੀ ਕਾ, ਸੁਰਜੀਤ ਸਿੰਘ ਈਨਾ ਆਦਿ ਸਮੇਤ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। 
****

No comments:

Post a Comment