ਸਿਡਨੀ
: ਗੁਰਦੁਆਰਾ ਰੀਵਸਵੀ ਵੱਲੋਂ ਸਿੱਖੀ ਨੂੰ ਘਰ-ਘਰ ਪਹੁੰਚਾਉਣ ਅਤੇ ਬੱਚਿਆਂ ਨੂੰ ਗੁਰਮਤਿ
ਨਾਲ ਜੋੜਨ ਲਈ ਸਵਰਨ ਸਿੰਘ ਅਤੇ ਹਰਮਨ ਰੇਡੀਓ ਤੋਂ ਮਨਿੰਦਰਪਾਲ ਨੂੰ ਸਨਮਾਨਿਤ ਕੀਤਾ ਗਿਆ।
ਗੁਰਦੁਆਰਾ ਪ੍ਰਧਾਨ ਮਹਿੰਦਰ ਸਿੰਘ ਬਿੱਟਾ ਨੇ ਕਿਹਾ ਕਿ ਸਿਡਨੀ ਦੇ ਬੱਚਿਆਂ ਨੂੰ ਗੁਰੂ
ਸਿਮਰਨ ਨਾਲ ਜੋੜਨ ਅਤੇ ਅੰਮ੍ਰਿਤ ਛਕਾਉਣ ਦਾ ਕਾਰਜ ਸਵਰਨ ਸਿੰਘ ਨੇ ਸ਼ੁਰੂ ਕੀਤਾ ਹੈ।
ਗੁਰਦੁਆਰਾ ਸਾਹਿਬ ਵਿਚ ਹਰ ਤੀਸਰੇ ਮਹੀਨੇ ਸਵਰਨ ਸਿੰਘ ਵੱਲੋਂ ਅੰਮ੍ਰਿਤ ਸੰਚਾਰ ਕੀਤਾ
ਜਾਂਦਾ ਹੈ। 200 ਤੋਂ ਉੱਪਰ ਛੋਟੇ ਬੱਚੇ ਸਵੇਰੇ ਨਿਤਨੇਮ ਦਾ ਪਾਠ ਕਰਦੇ ਹਨ। ਹਰਮਨ ਰੇਡੀਓ
ਵੱਲੋਂ ਰੀਵਸਵੀ ਗੁਰਦੁਆਰਾ ਤੋਂ 24 ਘੰਟੇ ਸਿੱਧਾ ਗੁਰਬਾਣੀ ਦਾ ਪ੍ਰਸਾਰਨ ਪੂਰੀ ਦੁਨੀਆ
ਵਿਚ ਸਰਵਣ ਕੀਤਾ ਜਾਂਦਾ ਹੈ। ਇਹ ਪਹਿਲਾ ਰੇਡੀਓ ਹੈ ਜੋ ਸਿਡਨੀ ਤੋਂ ਪਹਿਲਾਂ ਪੰਜਾਬੀ 24
ਘੰਟੇ ਗੁਰਬਾਣੀ ਦਾ ਪ੍ਰਸਾਰਨ ਪੇਸ਼ ਕਰਦਾ ਹੈ।
****
****
No comments:
Post a Comment