ਆਸਟ੍ਰੇਲੀਆ
ਦੇ ਛੋਟੇ ਜੇਹੇ ਰਮਣੀਕ ਸ਼ਹਿਰ ਗ੍ਰਿਫਥ ਵਿੱਚ ਜੂਨ ਚਰਾਸੀ ਦੇ ਸਾਕੇ ਦੀ ਯਾਦ ਵਿੱਚ ਖੇਡ
ਮੇਲੇ ਦਾ ਪਹਿਲਾ ਦਿਨ ਸੀ । ਪਿਛਲੇ ਸਾਲ ਵਾਂਗ ਤੇਜਸ਼ਦੀਪ ਸਿੰਘ ਅਜਨੌਦਾ, ਸ਼ਮਿੰਦਰ ਸਿੰਘ
ਸੇਖੋਂ ਤੇ ਖਮਾਣੋ ਵਾਲਾ ਵਾਲੀਬਾਲ ਖਿਡਾਰੀ ਅਮਨਦੀਪ ਸਿੰਘ ਮੱਲ੍ਹੀ ਅਸੀਂ ਚਾਰੇ ਗਰਾਉਂਡ
ਦੇ ਨੇੜੇ ਪਹੁੰਚੇ ਤਾਂ ਵੇਖ ਕੇ ਅਸ਼ ਅਸ਼ ਕਰ ਉਠੇ । ਆਸਟ੍ਰੇਲੀਆ ਵਸਦਾ ਪੰਜਾਬੀ ਭਾਈਚਾਰਾ
ਅਤੇ ਖੇਡ ਸਭਿਆਚਾਰ ਨੂੰ ਮੋਹ ਕਰਨ ਵਾਲਾ ਤਬਕਾ ਅੱਤ ਦੀ ਸਰਦੀ ਵਿਚ ਬੜੇ ਉਮੰਗ ਸਹਿਤ
ਸ਼ਾਮਲ ਹੋ ਰਿਹਾ ਸੀ ।ਅਜੇ ਸਵੇਰ ਦੇ ਸਾਢੇ ਕੁ ਦਸ ਹੀ ਵੱਜੇ ਸਨ ਕਿ ਕਾਰ ਪਾਰਕਿੰਗ ਭਰ ਗਈ
ਸੀ । ਮੈਦਾਨ ਦੇ ਦੁਆਲੇ ਬਣੀ ਖੂਬਸੁਰਤ ਖੁੱਲੀ ਸੜਕ ਤੇ ਬੜੀ ਸੁਚੱਜੇ ਢੰਗ ਨਾਲ ਰੰਗ
ਬਰੰਗੀਆਂ ਗੱਡੀਆਂ ਰੁਕ ਰਹੀਆਂ ਸਨ ।
ਗੁਰੂ ਘਰ ਦੀਆਂ ਵੱਡੀਆਂ ਬਖਸ਼ਿਸ਼ਾਂ । ਬਲਿਹਾਰੇ ਤੇਰੇ ਸਿੱਖਾਂ ਸੇਵਕਾਂ ਦੇ ।ਸਾਰਾ ਖਾਣ ਪੀਣ ਦਾ ਪ੍ਰਬੰਧ ਗੁਰਦੁਆਰਾ ਸਿੰਘ ਸਭਾ ਗ੍ਰਿਫਥ ਤੇ ਲੋਕਲ ਸੰਗਤਾਂ ਵੱਲੋਂ ।ਜਾਣ ਸਾਰ ਨਾਸ਼ਤੇ ਦਾ ਪ੍ਰਬੰਧ ।ਫਲ ਫਰੂਟ, ਸ਼ੁੱਧ ਬਰਫੀ ਤੇ ਗਰਮ ਗਰਮ ਟਿੱਕੀਆਂ ਸਮੋਸਿਆਂ ਦੇ ਨਾਲ ਕਰਾਰੇ ਛੋਲੇ, ਲੱਡੂ ਤੇ ਨਮਕੀਨੀ ਪਕਵਾਨ, ਕੜੱਕ ਭਾਫਾਂ ਛਡਦੀ ਚਾਹ ਨਾਲ ਵਰਤਾਏ ਜਾ ਰਹੇ ਸਨ । ਕੋਈ ਸ਼ੋਰ ਨਹੀਂ, ਕੋਈ ਧੱਕਮ ਧੱਕਾ ਨਹੀਂ ਬਹੁਤ ਹੀ ਸਲੀਕੇ ਨਾਲ ਲਾਈਨ ਬਣਾ ਕੇ ਚਾਹਵਾਨ ਪਲੇਟਾਂ ‘ਚ ਪੁਆ ਕੇ ਪਿਛੇ ਹਟਦੇ ਜਾਂਦੇ ਸਨ । ਫਿਰ ਸਭ ਲਈ ਲੰਗਰ ਦਾ ਪ੍ਰ੍ਬੰਧ ਸੀ ਤੇ ਦੋਨੋਂ ਦਿਨ 9-10 ਜੂਨ ਦੇ ਦਿਨ ਇਹ ਸਿਲਸਲਾ ਜਾਰੀ ਰਿਹਾ ।
ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੇਲਾ ਬਹੁਤਾ ਭਰਿਆ ਸੀ । ਪਰਿਵਾਰਾਂ ਸਹਿਤ ਲੋਕ ਹਜ਼ਾਰਾਂ ਮੀਲਾਂ ਤੋਂ ਸਿਡਨੀ, ਮੈਲਬਰਨ, ਕੈਨਬਰਾ, ਐਡੀਲੇਡ, ਵੂਲਗੂਲਗਾ, ਬਰਿਸਬੇਨ ਅਤੇ ਦੂਰ ਦੁਰੇਡ ਫਾਰਮਾਂ ਵਾਲੇ ਸਜ ਸੰਵਰ ਕੇ ਪਹੁੰਚੇ ਸਨ। ਦੁਜੇ ਸ਼ਹਿਰਾਂ ‘ਚ ਤਾਂ ਮੌਸਮ ਬਹੁਤਾ ਚੰਗਾ ਨਹੀਂ ਸੀ ਪਰ ਇਹ ਦਿਨ ਤਾਂ ਜਿਵੇਂ ਰੱਬ ਨੇ ਸੋਚ ਵਿਚਾਰ ਕੇ ਦਿੱਤੇ ਹੋਣ । ਦੋਨੋ ਦਿਨ ਚਿੱਟੇ ਚਾਂਦੀ ਵਰਗੇ ਬਹੁਤ ਹੀ ਸਾਫ। ਇਕ ਪਾਸੇ ਪਹਾੜ ਦੀ ਓਟ ਤੇ ਦੂਜੇ ਪਾਸੇ ਦੂਰ ਤੱਕ ਵਿਛਿਆ ਸੁੰਦਰ ਸ਼ਹਿਰ ।ਦਰਸ਼ਕਾਂ ਦੇ ਚਮਕਦੇ ਚੇਹਰਿਆ ਨੂੰ ਵੇਖ ਕੇ ਐਂ ਲੱਗੇ ਜਿਵੇਂ ਸੂਰਜ ਨੇੜੇ ਹੋ ਕੇ ਲਿਸ਼ਕੋਰਾਂ ਮਾਰਦਾ ਹੋਇਆ ਦਰਸ਼ਕਾਂ ਦੇ ਮੁੱਖਾਂ ਤੋਂ ਖੁਸ਼ੀਆਂ ਖਿਲਾਰ ਰਿਹਾ ਹੋਵੇ।
ਐਤਕੀਂ ਪਹਿਲੇ ਦਿਨ ਪਿਛਲੇ ਸਾਲ ਦੇ ਮੁਕਾਬਲੇ ਸੋਹਣਾ ਇਕੱਠ ਸੀ ।ਸਾਡੇ ਪੰਜਾਬ ‘ਚ ਤਾਂ ਅੱਧੀ ਪੁਲਸ ਤੁਰੀ ਫਿਰਦੀ ਹੁੰਦੀ ਤੇ ਧੂੜ ਉਡ ਰਹੀ ਹੁੰਦੀ ।ਪਰ ਇਥੇ ਸਾਰਾ ਕੁਝ ਸ਼ਾਂਤ । ਦਰਸ਼ਕ ਕੁਰਸੀਆਂ ਅਤੇ ਇਕ ਪਾਸੇ ਵਾਲੀ ਉਚੀ ਢਲਾਨ ‘ਤੇ ਬੈਠੇ ਅਨੰਦ ਮਾਣ ਰਹੇ ਸਨ ।ਬੀਬੀਆਂ ਭੈਣਾਂ ਬਜੁਰਗ ਨਾਸ਼ਤੇ ਵਗੈਰਾ ਕਰਕੇ ਕੁਰਸੀਆਂ ਤੇ ਬਿਰਾਜਮਾਨ ਹੋ ਰਹੇ ਸਨ। ਬਰਿਸਬੇਨ ਵਾਲਾ ਬੋਪਾਰਾਏ ਆਂਹਦਾ ਹੁੰਦਾ - ਬਾਈ ਜੀ ਲੋਕ ਆ ਕੇ ਕਹਿੰਦੇ ਨੇ ਆਸਟ੍ਰੇਲੀਆ’ਚ ਤਾਂ ਦੂਜਾ ਪੰਜਾਬ ਵਸਿਆ ਪਿਆ- ਬਾਈ ਜੀ ਬੜੀਆਂ ਕਮਾਈਆਂ ਕਰਕੇ ਭੁਖਾਂ ਤੇਹਾਂ ਕੱਟ ਕੇ ਵਸਾਇਐ -। ਮੇਲੇ ਵਿੱਚ ਬਹੁਤ ਪੁਰਾਣੇ ਬਜ਼ੁਰਗ ਵੇਖਣ ਨੂੰ ਮਿਲੇ ਜਿਨ੍ਹਾਂ ਨੇ ਸੰਘਰਸ਼ ਤੇ ਸਖਤ ਕਮਾਈਆਂ ਕਰਕੇ ਮਜ਼ਬੂਤ ਜੜ੍ਹਾਂ ਲਾਈਆਂ ।
ਆਸਟ੍ਰੇਲੀਆ ਵਸਦੇ ਪੰਜਾਬੀਆਂ ਨੇ ਇਕ ਦੂਜੇ ਨੂੰ ਜੋੜੀ ਰੱਖਣ ਦੇ ਇਰਾਦੇ ਨਾਲ ਖੇਡ ਮੇਲਿਆਂ ਦੀ ਬਹੁਤ ਸੋਹਣੀ ਵੰਡ ਕੀਤੀ ਹੋਈ ਹੈ ।ਸ੍ਰ. ਰਣਜੀਤ ਸਿੰਘ ਸ਼ੇਰਗਿਲ ਨੇ ਦੱਸਿਆ ਕਿ ਹਰ ਸਾਲ ਅਪਰੈਲ ਵਿਚ ਈਸਟਰ ਦੀਆਂ ਛੁਟੀਆਂ ਹੁੰਦੀਆਂ ਤਾਂ ‘ਸਿੱਖ ਖੇਡਾਂ’, ਨਾਮ ਹੇਠ ਵੱਖ ਵੱਖ ਕਦੇ ਐਡੀਲੇਡ, ਕਦੇ ਮੈਲਬਰਨ, ਕਦੇ ਸਿਡਨੀ, ਕਦੇ ਪਰਥ, ਕਦੇ ਬਰਿਸਬੇਨ, ਵੂਲਗੂਲਗਾ ਟੂਰਨਾਮੈਂਟ ਕਰਵਾਇਆ ਜਾਂਦਾ ।ਪਰ ਇਹ ਜੂਨ ਚਰਾਸੀ ਵਾਲਾ ਮੇਲਾ ਗ੍ਰਿਫਥ ਵਿੱਚ ਹੀ ਹੁੰਦਾ । ਵਰਣਨ ਯੋਗ ਹੈ ਕਿ ਗ੍ਰਿਫਥ ਸ਼ਹਿਰ ਖੇਤਾਂ ਫਾਰਮਾਂ ‘ਚ ਕੰਮ ਕਰਨ ਵਾਲਿਆਂ ਭਾਵ ਖੇਤੀਬਾੜੀ ਜ਼ੋਨ ਵਿੱਚ ਪੈਂਦਾ ਸ਼ਹਿਰ ਹੈ ।ਏਥੇ ਪੰਜਾਬੀਆਂ ਦਾ ਇਟਾਲੀਅਨ ਤੇ ਗਰੀਕੀ ਗੋਰਿਆਂ ਨਾਲ ਬਹੁਤ ਉਠਣ ਬਹਿਣ ਹੈ ।ਗ੍ਰਿਫਥ ਸਬਜ਼ੀਆਂ, ਸੰਤਰਿਆਂ ਤੇ ਅੰਗੂਰਾਂ ਦਾ ਸ਼ਹਿਰ ਹੈ । ਮਰਮਬਿਜ਼ੀ ਦਰਿਆ ਦਾ ਪਾਣੀ ਹੋਣ ਕਰਕੇ ਇਕੱਲਾ ਗ੍ਰਿਫਥ ਹੀ ਤੀਹ ਪਰਸੈਂਟ ਤੋਂ ਉਪਰ ਆਸਟ੍ਰੇਲੀਆ ਦੀ ਮਾਰਕੀਟ ਵਿੱਚ ਹਿੱਸਾ ਪਾਉਂਦਾ ।
ਦੂਸਰੇ ਦਿਨ ਤਾਂ ਮੇਲਾ ਬਹੁਤ ਸੋਹਣਾ ਭਰ ਗਿਆ ਸੀ ਪਿਛਲੇ ਸਾਲ ਨਾਲੋਂ ਦੂਣਾ ਇਕੱਠ ਜਾਪਦਾ ਸੀ ।ਬਹੁਤ ਹੀ ਪਿਆਰੇ ਇਕੱਠ ਵਿੱਚ ਜਾਣੇ-ਮਾਨੇ ਵਿਆਕਤੀ ਵਿਸ਼ੇਸ਼ ਟਹਿਲ ਰਹੇ ਸਨ। ਮੇਲੇ ਵਿੱਚ ਮੈਲਬਰਨ ਤੋਂ ਪੰਜਾਬੀ ਅਖਬਾਰ ਦਾ ਤੇਜ਼ਸਦੀਪ ਅਜਨੌਦਾ ਤਾਂ ਹੈ ਹੀ ਸੀ, ਅੰਮ੍ਰਿਤਸਰ ਵਾਲਾ ਅਜੀਤ ਦਾ ਪੱਤਰਕਾਰ ਸਿਰਤਾਜ਼ ਸਿੰਘ ਧੌਲ ਵੀ ਆਪਣਾ ਮੂੰਹ ਮੱਥਾ ਚਮਕਾਈ ਰੰਗ ਕੱਢੀ ਫਿਰਦਾ ਸੀ । ।ਮੇਲੇ ਵਿੱਚ ਮੈਲਬੌਰਨ ਦਾ ਜੱਸੋਵਾਲ ਹਰਭਜਨ ਸਿੰਘ ਖਹਿਰਾ ਤਾਂ ਬਹੁਤ ਹੀ ਉਤਸ਼ਾਹ ਵਿੱਚ ਕਬੱਡੀ ਵਾਲਿਆਂ ਸੌ ਸੌ ਡਾਲਰ ਦੇਈ ਜਾਂਦਾ ਹੌਸਲਾ ਅਫਜਾਈ ਕਰ ਰਿਹਾ ਸੀ।ਮਨਿੰਦਰ ਬਰਾੜ ਐਤਕੀਂ ਹੈ ਨਹੀਂ ਸੀ । ਸਾਡੇ ਪੰਜਾਬ ਦੇ ਵਿਦਾਵਾਨ ਸਾਡੇ ਮਿੱਤਰ ਅਜਮੇਰ ਸਿੰਹੁ ਦਾ ਭਤੀਜਾ ਲਖਵੀਰ ਸਿੰਘ ਸਿਧੂ ਵੀ ਮਿਲਿਆ ਉਹ ਵੀ ਰਾਜ਼ੀ ਹੋਇਆ ਗਲ ‘ਚ ਸੋਨੇ ਦੀ ਗਾਨੀ ਪਾਈ ਫਿਰਦਾ ਸੀ ।ਸਤਨਾਮ ਸਿੰਘ ਪਾਬਲਾ ਮੇਰੇ ਸਹੁਰੇ ਪਿੰਡ ਸਾਫੂਵਾਲੇ (ਮੋਗਾ) ਵਿਆਹਿਆ ਹੋਣ ਕਰਕੇ ਮਾਣ ਵਜੋਂ ਸਾਂਢੂ ਕਹਿ ਕੇ ਪੁਕਾਰਦਾ ; ਉਹ ਸਿੰਘ ਸਭਾ ਸਪੋਰਟਸ ਕਲੱਬ ਦਾ ਖਾਸ-ਮ–ਖਾਸ ਹੋਣ ਕਰਕੇ ਉਚੇ ਜੋੜਾਂ ਵਿੱਚ ਸੀ ।ਸਿਡਨੀ ਤੋਂ ਬਲਰਾਜ ਸੰਘਾ ਸਿਰ ਤੇ ਟੋਪੀ ਓੜੀ ਸਾਊ ਜੇਹਾ ਬਣਿਆ ਹੱਥ ਮਿਲਾ ਰਿਹਾ ਸੀ । ਐਡੀਲੇਡ ਤੋਂ ਮਿੰਟੂ ਬਰਾੜ ਆਪਣੇ ਨਾਲ ਕਰਨ ਬਰਾੜ, ਦਵਿੰਦਰ ਧਾਲੀਵਾਲ, ਸੁਲੱਖਣ ਸਿੰਘ ਸਹੋਤਾ, ਵੀਰ ਭੰਗੂ ਗਾਇਕ, ਤੇ ਖਾਈ ਵਾਲਾ ਬਾਈ ਜੀ ਹੁਰਾਂ ਨੂੰ ਆਪਣੇ ਪੂਰੇ ਮੇਲ ਨੂੰ ਨਾਲ ਲੈਕੇ ਹੁੰਮ ਹੁੰਮਾ ਕੇ ਪਹੁੰਚਿਆ ਭਲਵਾਨੀ ਗੇੜਾ ਦੇ ਰਿਹਾ ਸੀ ।
ਮੈਲਬਰਨ ਤੋਂ ‘ਰਣਜੀਤ ਅਖਾੜਾ’ ਨਾਂ ਹੇਠ ਗੱਤਕਾ ਗਰੁਪ ਹੈ ਜਿਸ ਦਾ ਮੁਖੀ ਸ੍ਰ. ਮਨਦੀਪ ਸਿੰਘ ਹੈ ।ਇਸ ਗੱਤਕਾ ਗਰੁਪ ਦੇ ਸਪੂੰਰਨ ਸਿੱਖੀ ਸਰੂਪ ਵਾਲੇ ਸਿੰਘਾਂ ਨੇ ਗੱਤਕਾ ਬਾਜ਼ੀ ਤੇ ਤਲਵਾਰਬਾਜੀ ਦੇ ਖੂਬ ਜੌਹਰ ਵੇਖਾਏ ।ਸਿੰਘਾਂ ਨੇ ਐੇਸਾ ਨਕਸ਼ਾ ਬੰਨ੍ਹਿਆਂ ਕਿ ਅਨੰਦਪੁਰ ਸਾਹਿਬ ਦੀ ਖਾਲਸੇ ਦੀ ਧਰਤ ਦੇ ਦੀਦਾਰ ਕਰਵਾ ਦਿਤੇ ।ਲਿਸ਼ਕਦੀਆਂ ਤਲਵਾਰਾਂ ਚੋਂ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਰਚੈਤਾ ਭਾਈ ਸੰਤੋਖ ਸਿੰਘ ਦਾ ਜੰਗ ਵਰਣਨ ਝਲਕਦਾ ਦਿਸਿਆ ।ਇਸ ਵਾਰ ਤਾ ਲੋਕਾਂ ਵਿੱਚ ਬਹੁਤ ਹੀ ਉਤਸ਼ਾਹ ਸੀ ।ਵੱਖਰੀ ਗੱਲ ਇਹ ਲੱਗੀ ਕਿ ਇਥੇ ਪੰਜਾਬ ਦੇ ਮੇਲਿਆਂ ਵਾਂਗ ਨਾ ਕੋਈ ਹਾਤ ਹੂਤ ਤੇ ਨਾ ਦਾਰੂ ਪੀ ਕੇ ਨਾ ਲਲਕਰਾਬਾਜੀ ਨਾ ਕੋਈ ਪੁਲਸ ।ਲੋਕ ਮਨ ਤੋਂ ਖਾਸ ਕਰ ਕਬੱਡੀ ਦਾ ਲੁਤਫ ਲੈਣ ਲਈ ਆਏ ਸਨ ਤੇ ਟਿਕ ਵੇਖਦੇ ਰਹੇ ਹੌਸਲਾ ਅਫਜਾਈ ਕਰਨ ਹਿਤ ਖੁੱਲ ਕੇ ਤਾੜੀਆਂ ਮਾਰਦੇ ਦਿਸੇ ।ਹਰਮਨ ਰੇਡੀਉ ਦੇ ਡਾਇਰੈਕਟਰ ਕੌਫਸ-ਹਾਰਬਰ ਰਹਿੰਦੇ ਅਮਨਦੀਪ ਸਿੰਘ ਸਿੱਧੂ ਨਾਲ ਜਦ ਗੱਲ ਸਾਂਝੀ ਹੋਈ –ਬਈ ਸਿੱਧੂ ਐਥੇ ਤਾਂ ਐਨੀ ਵੱਡੀ ਤਦਾਦ ਵਿੱਚ ਬੀਬੀਆਂ ਭੈਣਾ ਕਬੱਡੀ ਮੈਚਾਂ ਦਾ ਨੇੜੇ ਬੈਠ ਕੇ ਤੇ ਸੁਖਾਵੇ ਮਹੌਲ ਵਿੱਚ ਅਨੰਦ ਮਾਣ ਰਹੀਆਂ ਬਹੁਤ ਹੀ ਸਰਾਹਨਾ ਯੋਗ ਗੱਲ ਹੈ ! ਸਾਡੇ ਤਾਂ ਐਹੋ ਜੇਹਾ ਮਹੌਲ ਸਿਰਜਣਾ ਬਹੁਤ ਮੁਸ਼ਕਲ ਹੈ ।ਤਾਂ ਉਨਾਂ ਆਖਿਆ -ਆਸਟ੍ਰੇਲੀਅਨ ਗੌਰਮਿੰਟ ਨੂੰ ਕਨੂੰਨ ਲਾਗੂ ਕਰਨਾ ਤੇ ਆਪਣੇ ਨਾਗਰਿਕ ਨੂੰ ਕਨੂੰਨ ਮੁਤਾਬਕ ਚਲਾਉਣ ਦੀ ਖਾਸ ਮਹਾਰਤ ਹੈ।
ਰਣਜੀਤ ਸਿੰਘ ਖਹਿਰਾ ਤੇ ਚਰਨਾਂਮਿਤ ਸਿੰਘ ਨੇ ਕਬੱਡੀ ਤੇ ਹੀ ਫੋਕਸ ਰਹਿ ਕੇ ਕਮੈਂਟਰੀ ਕਰਦਿਆਂ ਬਹੁਤ ਵਾਹ ਵਾਹ ਖੱਟੀ।ਕਹਿੰਦੇ ਬਈ ਮੇਲਾ ਮੇਲੀਆਂ ਦਾ ਯਾਰਾ ਬੇਲੀਆਂ ਦਾ ।ਚਾਹ ਦਾ ਕੱਪ ਲੈਣ ਲਈ ਲਾਈਨ ਵਿੱਚ ਖੜੇ ਸਾਂ ਤਾਂ ਇਕ ਬਹੁਤ ਹੀ ਸਮਾਰਟ ਹੱਟਾ ਕੱਟਾ ਪੰਜ ਕੁ ਫੁੱਟ ਦਾ ਮਾਤਰ ਲਾਲ ਬੁਨੈਣ ਤੇ ਲੰਬੂਤਰੇ ਜੈਂਕੀ ਕੱਛੇ ਵਿੱਚ ਖੜਾ ਲਡੂ ਬਰਫੀ ਖਾਈ ਜਾ ਰਿਹਾ ਸੀ ।ਸਭ ਦੀਆਂ ਨਜ਼ਰਾਂ ਉਸ ‘ਤੇ ਟਿਕੀਆਂ ਹੋਈਆਂ ।ਅਸੀਂ ਉਸ ਕੋਲ ਚਲੇ ਗਏ; ਪੁੱਛਣ ਤੇ ਉਸ ਨੇ ਅੰਗਰੇਜ਼ੀ ‘ਚ ਦੱਸਿਆ –ਮੈਂ ਅੱਧਾ ਇੰਡੀਅਨ ਤੇ ਅੱਧਾ ਸਮੋਅਨ ਹਾਂ ।ਨਾਂ ਮੇਰਾ ਵਿੱਲੀ ਹੈ ਕਬੱਡੀ ਖੇਡਦਾਂ -। ਬਈ ਉਸ ਦੀ ਖੇਡ ਵੇਖੀ ।ਕਮਾਲ ਦੀ ਖੇਡ ।ਉਸ ਨੇ ਇਕ ਪੋਇੰਟ ਵੀ ਨਹੀਂ ਦਿੱਤਾ ਜੇਹੜਾ ਉਸ ਨੂੰ ਫੜੇ ਜਾਂ ਫੜਨ ਦੀ ਕੋਸ਼ਸ਼ ਕਰੇ ਉਹ ਲਾਹ ਕੇ ਪਰਾਂ ਮਾਰੇ; ਉਲੱਦ ਉਲੱਦ ਮਾਰੇ ; ਸਾਰੇ ਕਹੀ ਜਾਣ ਟੌਂਗੇ ‘ਚ ਬੜੀ ਜਾਨ ਐ ਇਹ ਕਿਵੇਂ ਸੂਤ ਆਉਗਾ ।
ਆਸਟ੍ਰੇਲੀਆ ਵਿੱਚ ਰਗਬੀ ਤੇ ਫੁਟਬਾਲ ਦਾ ਬੜਾ ਜਨੂਨ ਹੈ । ਨਿੱਕੇ ਵੱਡੇ ਖਿਡਾਰੀ ਸਾਰੇ ਚਾਹੇ ਸੀਤ ਸਰਦ ਹੀ ਹੋਵੇ ਦੇਰ ਰਾਤ ਤੱਕ ਅਸਟ੍ਰੇਲੀਅਨ ਖੁੱਲੇ ਘਾਹ ਦੇ ਮੈਦਾਨਾਂ ਵਿੱਚ ਖੇਡ ਰਹੇ ਹੁੰਦੇ ।ਸ਼ਨੀਚਰ ਐਤ ਕਾਰ ਪਾਰਕਿੰਗਾਂ ਫੁੱਲ ਹੋ ਚੁਕੀਆਂ ਹੁੰਦੀਆਂ ਤੇ ਉਥੇ ਇਕੱਠ ਮੇਲੇ ਦਾ ਰੂਪ ਧਾਰ ਚੁਕਿਆ ਹੁੰਦਾ । ਇਸੇ ਤਰਾਂ ਹੁਣ ਆਸਟ੍ਰੇਲੀਆ ‘ਚ ਸਾਡੇ ਪੰਜਾਬੀਆਂ ਦੀ ਕਬੱਡੀ ਵੀ ਇਸ ਵੇਲੇ ਬਹੁਤ ਹੀ ਵਿਰਾਸਤੀ ਮਨਭਾਉਂਦੀ ਗੇਮ ਬਣ ਚੁੱਕੀ ਹੈ ।
ਸਿਆਣੇ ਕਹਿੰਦੇ ਮੇਲਾ ਤੁਰ ਫਿਰ ਕੇ ਵੇਖੋ ।ਇਕ ਪਾਸੇ ਸਾਡੇ ਮੁਸਲਮਾਨ ਭਾਈ ਖਲੋਤੇ ਕੌਡੀਆਂ ਪੈਂਦੀਆਂ ਤੱਕ ਰਹੇ ਸਨ ।ਉਨਾਂ ਦੇ ਕਮੀਜ਼ ਸਲਵਾਰਾਂ ਤੇ ਉਤੋਂ ਦੀ ਝੱਗੀਆਂ ਪਹਿਨੀਆਂ ਹੋਈਆਂ ਸੋਹਣੇ ਜੁੱਸੇ ਵਾਲੇ ਸਨ । ਸਲਾਮ ਕਹਿ ਕੇ ਗੱਲ ਤੋਰੀ ਤਾਂ ਉਨਾਂ ਦੇ ਮੋਹਰੀ ਨੇ ਤੁਆਰਫ ਕਰਾਉਂਦੇ ਹੋਏ ਦੱਸਿਆ ਮੇਰਾ ਨਾਮ ਅਸਲਮ ਕਾਹਲੋਂ ਏ। ਏਹ ਨੇ ਮਕਸੂਦ ਸੰਧੂ,ਏਹ ਇਮਤਿਆਜ਼ ਬਲੋਚ ਤੇ ਏਹ ਨੇ ਜ਼ਹਿਦ ।ਏਹ ਨੇ ਪਰਵੇਜ਼ ਇਕਬਾਲ ਭੱਟੀ, ਇਸ ਦਾ ਨਾਮ ਏ ਸਲੀਮ ਗੁੱਜਰ ਤੇ ਏਹ ਨੇ ਅਬਾਸ ਬਾਠ । ਮੈਂ ਨਾਨਕਾਨਾ ਸਾਹਿਬ ਦਾ ਰਹਿਣ ਵਾਲਾਂ ਹਾ ਮੈਂ ਪੰਜਾਬੀ ਲਿਟਰੇਚਰ ਵਿਚ ਮਾਸਟਰ ਕੀਤੀ ਏ । ਨਾਨਕਾਨਾ ਸਾਹਬ ਜ਼ਿਲਾ ਬਣ ਗਿਆ ਏ ਤੇ ਉਥੇ ਏਸ਼ੀਆ ਦੀ ਵੱਡੀ ਯੂਨਵਿਰਸਿਟੀ ਬਣਨੇ ਜਾ ਰਹੀ ਏ ।ਜਿਸ ਦਾ ਨਾਂ ਏ –ਬਾਬਾ ਨਾਨਕ ਦੇਵ ਯੁਨੀਵਰਸਿਟੀ- ਬਾਬਾ ਜੀ ਦੇ ਨਾਮ ਪਰ ਚੇਅਰ ਸਥਾਪਤ ਹੋਵੇਗੀ ਪਹਿਲੀ ਤੋਂ ਪੰਜਾਬੀ ਦੀ ਪੜ੍ਹਾਈ ਸੁਰੁ ਹੋਵੇਗੀ ।ਅਸਲਮ ਕਾਹਲੋਂ ਨਾਲ ਜਦ ਗੱਲਾਂ ਖੁੱਲ ਗਈਆਂ ਤਾ ਉਸ ਆਖਿਆ- ਅਸਲ ਵਿਰਸਾ ਤੇ ਸਕਾਫਤ ਤਾਂ ਸਾਡੇ ਕੋਲ ਏ ਤ੍ਹਾਡੇ ਪੰਜਾਬ ਕੋਲ ਕੀ ਏ।ਮਿਰਜ਼ਾ ਸਾਡਾ, ਹੀਰ ਸਾਡੀ ,ਖਰਲ ਸਾਡੇ ਸਿਆਲ ਸਾਡੇ, ਵਾਰਸ ਸਾਡਾ ਬੁੱਲਾ ਸਾਡਾ, ਸ਼ਾਹ ਮੁਹੰਮਦ ਸਾਡਾ ਤੇ ਬਾਬਾ ਨਾਨਕ ਸਾਡਾ। ਜਦ ਮੈਂ ਕਿਹਾ ਅਸਲਮ ਸਾਹਬ ਐਂ ਤਾਂ ਨਾ ਕਰੋ ਬਾਬਾ ਤਾਂ ਸਾਡਾ ਹੈ । ਤਾ ਉਸ ਆਖਿਆ ਜਦ ਤੁਸੀ ਆਪਣੇ ਬਾਬੇ ਦੇ ਘਰ ਨੂੰ ਹੀ ਛੋਡ ਕੇ ਚਲੇ ਆਏ ਤਾਂ ਤ੍ਹਾਡਾ ਕਿੰਝ ਹੋਇਆ । ਘਰ ਤਾਂ ਉਨ੍ਹਾਂ ਦੇ ਹੁੰਦੇ ਨੇ ਜੋ ਛੋਡ ਕੇ ਨਹੀਂ ਜਾਂਦੇ ।ਫਿਰ ਉਸ ਨੇ ਉਦਾਸ ਮਨ ਨਾਲ ਕਿਹਾ - ਮੁਲਕਾਂ ਦੀਆਂ ਵੰਡ ਹੁੰਦੀ ਏ ਤਾਂ ਇਲਾਕੇ ਵੰਡੇ ਜਾਂਦੇ ਨੇ ਲੋਕ ਵੰਡੇ ਜਾਦੇ ਨੇ ; ਅਸਾਂ ਦੇ ਤਾਂ ਖੂਨ ਦੇ ਦੋ ਹਿੱਸੇ ਕਰ ਦਿੱਤੇ ਗਏ।ਮੁਗਲ ਤੇ ਗੋਰੇ ਨੇ ਪੰਜਾਬੀਆਂ ਨਾਲ ਧੱਕਾ ਕੀਤਾ ਦੋਨੋ ਬਹਾਰਲੇ ਸਨ।
ਕਬੱਡੀ ਦਾ ਫਾਈਨਲ ਮੈਚ ਕਮਾਲ ਦਾ ਸੀ ਵੇਖਣ ਵਾਲਾ ਸੀ । ਪੰਜਾਬ ਵਿੱਚ ਵੱਡੇ ਵੱਡੇ ਮੈਚ ਵੇਖੇ ਪਰ ਇਸ ਨੇ ਤਾਂ ਕਸਰਾਂ ਹੀ ਕੱਢ ਦਿੱਤੀਆਂ ।ਠੰਡ ਵੀ ਸਿਖਰਾਂ ਦੀ ਗ੍ਰਿਫਥ ਦੀ ਖਾਸੀਅਤ ਜਦ ਸੂਰਜ ਛਿਪਦਾ ਤਾਂ ਤੁਰੰਤ ਹੀ ਠੰਡ ਬਰਫ ਵਾਂਗ ਡਿਗ ਪੈਂਦੀ ਹੈ ਖੜਨਾ ਮੁਸ਼ਕਲ ਹੋ ਜਾਂਦਾ ।ਪਰ ਦੇਰ ਹੋ ਜਾਣ ਕਰ ਲਾਈਟਾਂ ਦੇ ਚਾਨਣ ‘ਚ ਮੈਚ ਹੋਇਆ । ਪੈਰ ਸੁੰਨ ਹੋ ਰਹੇ ਸਨ ।ਕੋਟ ਜਾਕਟਾਂ ਵੀ ਥੋੜੇ ਪੈ ਰਹੇ ਸਨ ।ਪੈਰ ਐ ਜਿਵੇਂ ਜੁੱਤੀਆਂ ‘ਚ ਬਰਫ ਪਾ ਦਿੱਤੀ ਹੋਵੇ । ਪਰ ਦਰਸ਼ਕਾਂ ਦੇ ਜੋਸ਼ ਦੀ ਦਾਦ ।ਦੁਨੀਆਂ ਨੇੜੇ ਹੋ ਗਈ ਸੀ ; ਹੱਲਾਸ਼ੇਰੀ ਦੇਣ ਵਾਲਿਆ ਦੀ ਅਵਾਜ਼ ਅਸਮਾਨੀ ਜਾ ਲੱਗਿਆ ਕਰੇ ।ਪੋਇੰਟ ਲੈਕੇ ਆਉਣ ਵਾਲਾ ਐਂ ਨੱਚਦਾ ਅਇਆ ਕਰੇ ਜਿਵੇਂ ਅਸੈਂਬਲੀ ਚੋਣਾ ‘ਚ ਚਾਲੀ ਹਜ਼ਾਰ ਦੇ ਫਰਕ ਨਾਲ ਜਿਤਿਆ ਹੋਵੇ ।ਜਸਵੀਰ ਗਿੱਲ ਘੋਲੀਏ ਵਾਲਾ ਤੇ ਠੀਕਰੀ ਵਾਲਾ ਬਿੱਟੂ ਢੁੱਡ ਮਾਰ ਕੇ ਚੁੰਬੜ ਜਾਦੇ ।ਗੱਲ ਪੋਇੰਟ ਲੈਣ ਵਾਲੇ ਨੂੰ ਪੰਜਾਹ ਡਾਲਰਾਂ ਤੋਂ ਪੰਜ ਸੌ ਡਾਲਰ ਤੇ ਜਾ ਪਹੁੰਚੀ ਸੀ ।ਸੇਬੀ ਚਕਰ ਵਾਲੇ,ਸਿਕੰਦਰ ਪੁਰੀਏ ਜੱਸੇ ਨੇ ਕਮਾਲ ਦੇ ਜੱਫੇ ਲਾਏ ।ਬੁਟਾ ਤਲਵਨ ਵਾਲਾ ਤੇ ਜੱਗਾ ਸੈਦੌ ਕਿਆਂ ਵਾਲਾ ਨੇ ਵੀ ਬਹਿ ਜਾ ਬਹਿ ਜਾ ਕਰਾ ਦਿਤੀ ।ਰੇਡਰਾਂ ਵਿੱਚ ਪੱਤੋ ਵਾਲਾ ਗੱਲ੍ਹੀ , ਕਉਂਕਿਆਂ ਵਾਲੇ ਸੋਨੀ , ਲਲਤੋਂ ਵਾਲੇ ਰੋਮੀ ਤੇ ਵੱਧਣੀ ਵਾਲੇ ਪਿੰਦਰੀ ਦੀਆਂ ਰੇਡਾਂ ਨੂੰ ਵੇਖ ਕੇ ਐਂ ਲਗਦਾ ਸੀ ਜਿਵੇਂ ਵਿਸਵ ਕਬੱਡੀ ਕੱਪ ਹੋ ਰਿਹਾ ਹੋਵੇ ।ਅੰਤ ਨੂੰ ਸਿੰਘ ਸਭਾ ਸਪੋਰਟਸ ਕਲੱਬ ਮੈਲਬਰਨ ਜਿਸ ਦੇ ਮੁਖ ਕਰਤਾ ਧਰਤਾ ਸਤਨਾਮ ਸਿੰਘ ਪਾਬਲਾ,ਪ੍ਰੋ ਨਿਰਮਲ ਸਿੰਘ ਰੌਨੀ ਰੰਧਾਵਾ ਤੇਜ਼ੀ ਢਿਲੋਂ ਆਦਿ ਸਨ ਦੀ ਟੀਮ ਜਿੱਤ ਹਾਸਲ ਕਰ ਗਈ ।
ਕੁੱਲ ਮਿਲਾ ਕੇ ਲੱਗਿਆ ਬਈ ਖੇਡ ਮੇਲੇ ਤਾਂ ਪੰਜਾਬ ਵਿੱਚ ਬਹੁਤ ਵੱਡੇ ਵੱਡੇ ਵੇਖੇ ਪਰ ਇਹ ਗ੍ਰਿਫਥ ਦਾ ਮੇਲਾ ਤਾਂ ਬਹੁਤ ਯਾਦਗੀਰੀ ਹੀ ਬਣ ਗਿਆ ਇਕ ਵੱਖਰੀ ਛਾਪ ਹੀ ਛੱਡ ਗਿਆ ।ਫੇਰ ਦੂਜੀ ਵਾਰ ਤੇਜਸਦੀਪ ਅਜ਼ਨੋਦਾ , ਸ਼ਮਿੰਦਰ ਸੇਖੋਂ ਤੇ ਮੱਲੀ ਬਾਈ ਦੀ ਦੀ ਸੰਗਤ ਨੇ ਅਸਲਮ ਕਾਹਲੋਂ ਵਰਗੇ ਤੇ ਹੋਰ ਕਈ ਵਿਅਕਤੀ ਵਿਸ਼ੇਸ਼ ਮਿਲਾ ਦਿੱਤੇ ।ਜੂਨ ਚਰਾਸੀ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸ. ਤੀਰਥ ਸਿੰਘ ਤੇ ਉਸ ਦੇ ਸਹਿਯੋਗੀਆ ਦਾ, ਮਨਜੀਤ ਸਿੰਘ ਲਾਲੀ ਆਦਿ ਅਤੇ ਉਥੋਂ ਦੀਆਂ ਸ਼੍ਰੇਸ਼ਟ ਲੋਕਲ ਸੰਗਤਾਂ ਦੁਆਰਾ ਕੀਤਾ ਸਮੁੱਚਾ ਸੇਵਾ ਕਾਰਜ ਬਹੁਤ ਸਰਾਹਨਾ ਯੋਗ ਲੱਗਿਆ ।
****

No comments:
Post a Comment