ਕੁਰੂਕਸ਼ੇਤਰ
: ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ
ਵੱਲੋਂ ਕਨੇਡਾ ਦੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਬਲਬੀਰ ਸਿੰਘ ਮੋਮੀ ਨੂੰ ਵਿਭਾਗ ਦੇ
ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਹਰਿਆਣਾ ਦੇ ਵਿਭਿੰਨ
ਜ਼ਿਲ੍ਹਿਆਂ ਦੇ ਸਾਹਿਤਕਾਰ, ਵਿਦਿਆਰਥੀ ਅਤੇ ਵਿਦਵਾਨ ਸ਼ਾਮਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ
ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਡਾਇਰੈਕਟਰ ਸੁਖਚੈਨ ਸਿੰਘ ਭੰਡਾਰੀ ਨੇ ਕੀਤੀ। ਸਭ
ਤੋਂ ਪਹਿਲਾਂ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਅਤੇ ਸੀਨੀਅਰ ਪ੍ਰੋਫ਼ੈਸਰ ਡਾ. ਰਜਿੰਦਰ
ਸਿੰਘ ਭੱਟੀ ਨੇ ਆਏ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਡਾ. ਬਲਵਿੰਦਰ
ਸਿੰਘ ਥਿੰਦ ਨੇ ਬਲਬੀਰ ਸਿੰਘ ਮੋਮੀ ਦੇ ਸਾਹਿਤਕ ਸਫ਼ਰ ਤੇ ਖੋਜ-ਪੱਤਰ ਪੜ੍ਹਿਆ। ਕਨੇਡਾ ਤੋਂ
ਆਏ ਬਲਬੀਰ ਸਿੰਘ ਮੋਮੀ ਨੇ ਆਪਣੇ ਜੀਵਨ ਅਤੇ ਸਾਹਿਤਿਕ ਸਫ਼ਰ ਬਾਰੇ ਵਿਦਿਆਰਥੀਆਂ ਨਾਲ
ਗੱਲਬਾਤ ਕੀਤੀ।
ਇਸ
ਮੌਕੇ ਪੰਜਾਬੀ ਵਿਭਾਗ ਵਿਖੇ ਕਵੀ ਦਰਬਾਰ ਵੀ ਆਯੋਜਤ ਕੀਤਾ ਗਿਆ, ਜਿਸ ਵਿਚ ਹਰਿਆਣੇ ਦੇ
ਪੰਜਾਬੀ ਸ਼ਾਇਰਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਹਾਜ਼ਰ ਸਰੋਤਿਆਂ ਨੂੰ ਝੂਮਣ ਲਈ ਮਜ਼ਬੂਰ ਕਰ
ਦਿੱਤਾ। ਸਭ ਤੋਂ ਪਹਿਲਾਂ ਸ਼ਾਹਬਾਦ ਮਾਰਕੰਡਾ ਦੇ ਸ਼ਾਇਰ ਕੁਲਵੰਤ ਸਿੰਘ ਰਫ਼ੀਕ ਨੇ ਆਪਣੀ
ਕਵਿਤਾ ਪੇਸ਼ ਕੀਤੀ। ਇਨ੍ਹਾਂ ਤੋਂ ਬਾਅਦ ਪ੍ਰਸਿੱਧ ਵਿਅੰਗ ਕਵੀ ਦੀਦਾਰ ਸਿੰਘ ਕਿਰਤੀ, ਡਾ.
ਹਰਬੰਸ ਕੌਰ ਈਸਰ, ਰੇਣੂ ਪੰਚਾਲ ਅਤੇ ਪ੍ਰਦੁਮਨ ਭੱਲਾ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ
ਲਗਵਾਈ ਤੇ ਚੰਗੀ ਵਾਹ-ਵਾਹੀ ਖੱਟੀ।
ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ
ਡਾਇਰੈਕਟਰ ਸੁਖਚੈਨ ਸਿੰਘ ਭੰਡਾਰੀ, ਪੰਜਾਬੀ ਵਿਭਾਗ ਦੇ ਚੇਅਰਮੈਨ ਡਾ. ਹਰਸਿਮਰਨ ਸਿੰਘ
ਰੰਧਾਵਾ, ਦਿੱਲੀ ਯੂਨੀਵਰਸਿਟੀ ਦੇ ਡਾ. ਜਗਬੀਰ ਸਿੰਘ ਅਤੇ ਡਾ. ਰਜਿੰਦਰ ਸਿੰਘ ਭੱਟੀ
ਵੱਲੋਂ ਇਸ ਮੌਕੇ ਤੇ ਬਲਬੀਰ ਸਿੰਘ ਮੋਮੀ ਦੀਆਂ 3 ਪੰਜਾਬੀ ਪੁਸਤਕਾਂ ਦੀ ਘੁੰਡ ਹੋਈ। ਸਟੇਜ
ਸਕੱਤਰ ਦੀ ਭੂਮਿਕਾ ਡਾ. ਪਰਮਜੀਤ ਕੌਰ ਸਿੱਧੂ ਨੇ ਬਾਖ਼ੂਬੀ ਨਿਭਾਈ।
ਇਸ ਪ੍ਰੋਗਰਾਮ ਵਿਚ ਡਾ. ਕੁਲਦੀਪ ਸਿੰਘ,
ਰਘੂਬੀਰ ਸਿੰਘ ਈਸਰ, ਡਾ. ਜਸਵਿੰਦਰ ਸਿੰਘ ਗੁਰਾਇਆ, ਖੋਜਾਰਥੀ ਨਿਸ਼ਾਨ ਸਿੰਘ ਰਾਠੌਰ,
ਪ੍ਰਗਟ ਸਿੰਘ ਚੀਮਾ, ਜਸਪਾਲ ਸਿੰਘ, ਸਰਬਜੀਤ ਕੌਰ, ਜੀਤ ਸਿੰਘ, ਰਵਿੰਦਰ ਕੌਰ, ਜੁਗਿੰਦਰ
ਸਿਘ, ਗੁਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
****
****
No comments:
Post a Comment