ਜਰਮਨੀ
ਦੀ ਆਰਥਿਕ ਰਾਜਧਾਨੀ ਦੇ ਤੌਰ ਤੇ ਜਾਣੇ ਜਾਂਦੇ ਸ਼ਹਿਰ ਫਰੈਂਕਫੋਰਟ ਵਿਖੇ ‘ਚਿੰਗਾਰੀ
ਫੋਰਮ ਜਰਮਨੀ’ ਅਤੇ ‘ਪਾਕਿ ਯੂਰੋ ਜਰਨਲਿਸਟ ਫੋਰਮ’ ਵਲੋਂ ਲਹੌਰ ਦੇ ਸ਼ਾਦਮਾਨ ਚੌਕ ਦਾ ਨਾਂ
ਬਦਲ ਕੇ ਸ਼ਹੀਦ ਭਗਤ ਸਿੰਘ ਚੌਕ ਰੱਖਣ ਅਤੇ ਸ਼ਹੀਦਾਂ ਸਬੰਧੀ ਇੱਥੇ ਯਾਦਗਾਰ ਕਾਇਮ ਕਰਨ
ਦੀ ਮੰਗ ਬਾਰੇ ਖੁੱਲ੍ਹ ਕੇ ਵਿਚਾਰਾਂ ਕਰਨ ਵਾਸਤੇ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿਚ
ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਭਾਰਤ ਦੀ ਅਜਾਦੀ ਦੀ ਲਹਿਰ ਵਿਚ ਦੇਣ ਬਾਰੇ ਅਤੇ
ਇਨਕਲਾਬੀਆਂ ਦੇ ਜੀਵਨ ਅਤੇ ਸੰਘਰਸ਼ਾਂ ਸਬੰਧੀ ਦੂਰੋਂ ਨੇੜਿਉਂ ਆਏ ਖੱਬੇ ਪੱਖੀ ਕਾਰਕੁਨਾਂ
ਨੇ ਵਿਚਾਰ ਸਾਂਝੇ ਕੀਤੇ।
ਯਾਦ ਰਹੇ ਲਹੌਰ ਵਿਚ ਜਿੱਥੇ ਇਹ ਸ਼ਾਦਮਾਨ ਚੌਕ (ਖੁਸ਼ੀਆਂ ਦਾ ਘਰ ਜਾਂ ਖੁਸ਼ੀਆਂ ਭਰਿਆ ਵਿਹੜਾ) ਹੈ, ਨਾਲ ਹੀ ਇੱਥੇ ਨਵੀਂਆਂ ਉਸਾਰੀਆਂ ਕਰ ਦਿੱਤੀਆਂ ਗਈਆਂ। ਇਹ ਉਹ ਸਥਾਨ ਹੈ ਜਿੱਥੇ ਪਹਿਲਾਂ ਉਹ ਜੇਲ੍ਹ ਹੁੰਦੀ ਸੀ ਜਿੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਸਦੇ ਸਾਥੀ ਬੰਦੀ ਸਨ ਅਤੇ ਇੱਥੇ ਹੀ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ। ਪਰ ਬਾਅਦ ਵਿਚ ਇਹ ਜੇਲ ਵੀ ਤਬਾਹ ਕਰ ਦਿੱਤੀ ਗਈ ਅਤੇ ਜਿਨ੍ਹਾਂ ਜੇਲ੍ਹ ਕੋਠੜੀਆਂ ਵਿਚ ਸਾਡੇ ਸੂਰਮੇ ਦੇਸ਼ਭਗਤਾਂ ਨੇ ਆਪਣੀ ਜੇਲ੍ਹਬੰਦੀ ਦਾ ਸਮਾਂ ਗੁਜਾਰਿਆਂ ਉਹ ਸਥਾਨ ਤਬਾਹ ਕਰ ਦਿੱਤੇ ਗਏ। ਇਸ ਤਰ੍ਹਾਂ ਇਸ ਯਾਦਗਾਰੀ ਸਥਾਨ ਤਬਾਹ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲੋਂ ਤੋੜਨ ਦਾ ਜਤਨ ਕੀਤਾ ਗਿਆ। ਵਿਰਸੇ ਨੂੰ ਚੇਤੇ ਕਰਦਿਆਂ ਆਪਣੇ ਲੋਕਾਂ ਤੱਕ ਪਹੁੰਚਾਉਣ ਦਾ ਇਹ ਇਕ ਆਰੰਭਕ ਜਤਨ ਕਿਹਾ ਜਾ ਸਕਦਾ ਹੈ।
ਯਾਦ ਰਹੇ ਲਹੌਰ ਵਿਚ ਜਿੱਥੇ ਇਹ ਸ਼ਾਦਮਾਨ ਚੌਕ (ਖੁਸ਼ੀਆਂ ਦਾ ਘਰ ਜਾਂ ਖੁਸ਼ੀਆਂ ਭਰਿਆ ਵਿਹੜਾ) ਹੈ, ਨਾਲ ਹੀ ਇੱਥੇ ਨਵੀਂਆਂ ਉਸਾਰੀਆਂ ਕਰ ਦਿੱਤੀਆਂ ਗਈਆਂ। ਇਹ ਉਹ ਸਥਾਨ ਹੈ ਜਿੱਥੇ ਪਹਿਲਾਂ ਉਹ ਜੇਲ੍ਹ ਹੁੰਦੀ ਸੀ ਜਿੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਸਦੇ ਸਾਥੀ ਬੰਦੀ ਸਨ ਅਤੇ ਇੱਥੇ ਹੀ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ। ਪਰ ਬਾਅਦ ਵਿਚ ਇਹ ਜੇਲ ਵੀ ਤਬਾਹ ਕਰ ਦਿੱਤੀ ਗਈ ਅਤੇ ਜਿਨ੍ਹਾਂ ਜੇਲ੍ਹ ਕੋਠੜੀਆਂ ਵਿਚ ਸਾਡੇ ਸੂਰਮੇ ਦੇਸ਼ਭਗਤਾਂ ਨੇ ਆਪਣੀ ਜੇਲ੍ਹਬੰਦੀ ਦਾ ਸਮਾਂ ਗੁਜਾਰਿਆਂ ਉਹ ਸਥਾਨ ਤਬਾਹ ਕਰ ਦਿੱਤੇ ਗਏ। ਇਸ ਤਰ੍ਹਾਂ ਇਸ ਯਾਦਗਾਰੀ ਸਥਾਨ ਤਬਾਹ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲੋਂ ਤੋੜਨ ਦਾ ਜਤਨ ਕੀਤਾ ਗਿਆ। ਵਿਰਸੇ ਨੂੰ ਚੇਤੇ ਕਰਦਿਆਂ ਆਪਣੇ ਲੋਕਾਂ ਤੱਕ ਪਹੁੰਚਾਉਣ ਦਾ ਇਹ ਇਕ ਆਰੰਭਕ ਜਤਨ ਕਿਹਾ ਜਾ ਸਕਦਾ ਹੈ।
ਜਨਾਬ ਤਾਹਿਰ ਮਲਿਕ ਨੇ ਰਾਮ ਪ੍ਰਸਾਦ ਬਿਸਮਿਲ ਦੀ ਨਜ਼ਮ ‘ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ....... ਨਾਲ ਸਮਾਗਮ ਦਾ ਸ਼ੁਰੂਆਤ ਕੀਤੀ। ਸਈਦ ਖਾਨ ਨੇ ਕਿਹਾ ‘ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਸੋਸ਼ਲਿਸਟ ਸਮਾਜ ਵਾਸਤੇ ਜੱਦੋਜਹਿਦ ਕੀਤੀ। ਚੌਧਰੀ ਰਫੀਕ ਨੇ ਸ਼ਹੀਦਾਂ ਦੇ ਸਪੁਨਿਆਂ ਦੇ ਅਧੂਰੇ ਰਹਿਣ ਦੀ ਗੱਲ ਛੋਹੀ ਅਤੇ ਕਿਹਾ ਕਿ ਅੱਜ ਵੀ ਸਾਨੂੰ ਇਸ ਵਾਸਤੇ ਘੋਲ ਦੀ ਲੋੜ ਹੈ। ਮਹਿਮੂਦ ਸਈਦ ਨੇ ਕਿਹਾ ਅੰਗਰੇਜ਼ ਚਲੇ ਗਏ ਪਰ ਸਾਡੇ ਸਮਾਜ ਵਿਚ ਉਹ ਤਬਦੀਲੀਆਂ ਨਹੀਂ ਆਈਆਂ ਜੋ ਆਉਣੀਆਂ ਚਾਹੀਦੀਆਂ ਸਨ ਉਨ੍ਹਾ ਅੱਗੇ ਕਿਹਾ ਕਿ ਭਗਤ ਸਿੰਘ ਤੇ ਸਾਥੀਆ ਦਾ ਰਾਹ ਅੱਜ ਵੀ ਸਾਡੇ ਵਾਸਤੇ ਪ੍ਰੇਰਨਾ ਬਣਨੀ ਚਾਹੀਦੀ ਹੈ ਕਿ ਅਸੀਂ ਜਮਾਤੀ ਸੰਘਰਸ਼ਾਂ ਰਾਹੀ ਸੋਸ਼ਲਿਸਟ ਇਨਕਲਾਬ ਵੱਲ ਵਧੀਏ। ਅਬਦੁੱਲ ਕਦੂਸ ਨੇ ਕਿਹਾ ਕਿ ਭਗਤ ਸਿੰਘ ਤੇ ਉਸਦੇ ਸਾਥੀ ਅਜਾਦੀ ਪ੍ਰਾਪਤੀ ਤੋਂ ਬਾਅਦ ਚੰਗੇ ਸਮਾਜ ਲਈ ਲੜਨ ਵਾਲੇ ਸੂਰਮੇ ਸਨ ਉਨ੍ਹਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਵਾਸਤੇ ਸਾਨੂੰ ਅੱਜ ਬਹੁਤ ਸਾਰੇ ਭਗਤ ਸਿੰਘਾਂ ਦੀ ਜਰੂਰਤ ਹੈ।
ਇਰਸ਼ਾਦ ਹਾਸ਼ਮੀ ਨੇ ਕਿਹਾ ਕਿ ਸਾਡੇ ਕੋਲ ਅਜਿਹੀ ਵਿਚਾਰਧਾਰਾ ਹੈ ਜਿਸ ਨਾਲ ਅਸੀਂ ਪਾਕਿਸਤਾਨ ਦਾ ਮੁਕੱਦਰ ਬਦਲ ਸਕਦੇ ਹਾਂ ਬਸ਼ਰਤੇ ਅਸੀਂ ਉਨ੍ਹਾਂ ਵਿਚਾਰਾਂ ਨੂੰ ਅਪਣਾਈਏ, ਉਨ੍ਹਾਂ ’ਤੇ ਪੱਕੇ ਪੈਰੀਂ ਪਹਿਰਾ ਦੇਵੀਏ। ਉਰਦੂ ਜ਼ੁਬਾਨ ਦੀ ਸ਼ਾਇਰਾ ਤਾਹਿਰਾ ਰਾਬਾਬ ਨੇ ਉਨ੍ਹਾਂ ਬਹਾਦਰ ਮਾਵਾਂ ਨੂੰ ਸਲਾਮ ਕੀਤਾ ਜਿਨ੍ਹਾਂ ਨੇ ਅਜਿਹੇ ਪੁੱਤਰ ਪੈਦਾ ਕੀਤੇ ਜਿਨ੍ਹਾਂ ਨੇ ਆਪਣੇ ਲੋਕਾਂ ਖਾਤਰ ਆਪਾ ਕੁਰਬਾਨ ਕਰ ਦਿੱਤਾ।ਆਪਣੀ ਤਕਰੀਰ ਤੋਂ ਬਾਅਦ ਬੀਬੀ ਤਾਹਿਰਾ ਰਾਬਾਬ ਨੇ ਆਪਣੀ ਸ਼ਇਰੀ ਵੀ ਪੇਸ਼ ਕੀਤੀ।
ਚੜ੍ਹਦੇ ਪੰਜਾਬ ਵਲੋਂ ਕੇਹਰ ਸ਼ਰੀਫ਼ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸ਼ਹੀਦ-ਏ-ਆਜ਼ਮ ਦੇ ਜੀਵਨ, ਵਿਚਾਰਧਾਰਕ ਘੋਲ, ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਅਜਾਦੀ ਦੇ ਸੰਘਰਸ਼ ਵਿਚ ਪਾਏ ਹਿੱਸੇ ਦਾ ਵਿਸਥਾਰ ਨਾਲ ਬਿਆਨ ਕਰਦਿਆ ਕਿਹਾ ਕਿ ਭਗਤ ਸਿੰਘ ਅਤੇ ਉਸਦੇ ਹੋਰ ਇਨਕਲਾਬੀ ਸਾਥੀ ਮੁਕੰਮਲ ਜੱਦੋਜਹਿਦ ਸਨ, ਇਨਕਲਾਬੀ ਵਿਚਾਰਧਾਰਾ ਦੇ ਹਾਮੀ ਸਨ ਕਿਉਂਕਿ ਉਹ ਕਾਰਲ ਮਾਰਕਸ ਦੇ ਇਨਕਲਾਬੀ ਵਿਚਾਰਾਂ ਅਤੇ ਰੂਸੀ ਇਨਕਲਾਬ ਤੋਂ ਵੀ ਪ੍ਰਭਾਵਿਤ ਸਨ ਅਤੇ ਭਾਰਤ ਅੰਦਰ ਵੀ ਅਜਾਦੀ ਪ੍ਰਾਪਤੀ ਤੋਂ ਬਾਅਦ ਸਮਾਜਵਾਦੀ ਸਮਾਜ ਦੀ ਸਥਾਪਨਾ ਉਨ੍ਹਾਂ ਦਾ ਸੁਪਨਾ ਸੀ, ਨਿਸ਼ਾਨਾ ਸੀ। ਇਸ ਕਰਕੇ ਹੀ ਉਨ੍ਹਾਂ ਆਪਣੇ ਸੰਘਰਸ਼ ਦੇ ਆਰੰਭ ਵਿਚ ਹੀ ਅਤੇ ਅਦਾਲਤੀ ਬਿਆਨਾਂ ਰਾਹੀਂ ਇਸ ਨੂੰ ਦਰਸਾ ਦਿੱਤਾ ਸੀ ਅਤੇ ਆਪਣੀ ਜਥੇਬੰਦੀ ਦਾ ਨਾਂ ਵੀ ਹਿੰਦੁਸਤਾਨ ਸੀਸ਼ੋਸ਼ਲਿਸਟ ਰੀਪਬਲਿਕ ਅਸੌਸੀਏਸ਼ਨ ਰੱਖਿਆ ਸੀ। ਭਗਤ ਸਿੰਘ ਦੇ ਜੀਵਨ ਅਤੇ ਫਲਸਫੇ ਅਤੇ ਅਜਾਦੀ ਵਾਸਤੇ ਚੱਲੀਆਂ ਲਹਿਰਾਂ, ਕਾਕੋਰੀ ਤੇ ਮੇਰਠ ਸਾਜਿਸ਼ ਕੇਸ, ਗਾਂਧੀ ਤੇ ਇਨਕਲਾਬੀਆਂ ਦੀਆਂ ਲਹਿਰਾਂ ਦੇ ਵਖਰੇਵੇਂ ਵੱਖੋ ਵੱਖ ਲਹਿਰਾਂ ਬਾਰੇ ਵੀ ਵਿਚਾਰ ਰੱਖੇ। ਅੱਜ ਦੇ ਵਿਸ਼ਵੀਕਰਨ ਦੇ ਦੌਰ ਅਤੇ ਸਾਮਰਾਜੀ ਲੁੱਟ ਬਾਰੇ ਵਿਚਾਰ ਪੇਸ਼ ਕਰਦਿਆਂ ਕੇਹਰ ਸ਼ਰੀਫ਼ ਨੇ ਕਿਹਾ ਕਿ ਵਿਕਸਤ ਮੁਲਕ ਵਿਕਾਸਸ਼ੀਲ ਅਤੇ ਗਰੀਬ ਮੁਲਕਾਂ ਦੀ ਲੁੱਟ ਲਈ ਨਵੀਆਂ ਮੰਡੀਆਂ ਦੀ ਭਾਲ ਕਰਦੇ ਹਨ। ਇਸ ਸੰਦਰਭ ਵਿਚ ਸਾਨੂੰ ਆਪਣੇ ਸ਼ਹੀਦਾਂ ਦੇ ਸੁਪਨਿਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਅਧੂਰੇ ਰਹਿ ਗਏ ਸੁਪਨਿਆਂ ਦੀ ਪੂਰਤੀ ਵਾਸਤੇ ਆਪਣੇ ਮਿਹਨਤਕਸ਼ ਲੋਕਾਂ ਨੂੰ ਸੁਚੇਤ ਕਰਕੇ ਸੰਘਰਸ਼ਾਂ ਦੇ ਰਾਹੇ ਤੋਰਨਾ ਚਾਹੀਦਾ ਹੈ। ਅੱਜ ਦੇ ਹਾਲਾਤ ਵਿਚ ਸਾਡੇ ਸਾਰੇ ਹੀ ਉਪ ਮਹਾਂਦੀਪ ਦੇ ਲੋਕਾਂ ਨੂੰ ਹੀ ਨਹੀਂ ਸਗੋਂ ਸਾਰੀ ਦੁਨੀਆਂ ਦੇ ਮਿਹਨਤਕਸ਼ ਲੋਕਾਂ ਨੂੰ ਸਮਾਜਵਾਦੀ ਸਮਾਜ ਲਈ ਸੰਘਰਸ਼ ਦੀ ਜਰੂਰਤ ਹੈ ਤਾਂ ਜੋ ਸਭ ਦੀ ਬਰਾਬਰੀ ਵਾਲਾ, ਲੁੱਟ ਰਹਿਤ ਅਤੇ ਕਿਰਤੀ ਦੇ ਮਾਣ-ਸਤਿਕਾਰ ਵਾਲਾ ਸਮਾਜ ਸਿਰਜਿਆ ਜਾ ਸਕੇ। ਇਹ ਹੀ ਤਾਂ ਸ਼ਹੀਦਾਂ ਦਾ ਸੁਪਨਾ ਸੀ।
ਹਾਈਡਲ ਬਰਗ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਤੋਂ ਪ੍ਰੋਫੈਸਰ ਡਾਕਟਰ ਵਕਾਰ ਅਲੀ ਸ਼ਾਹ ਨੇ ਭਾਰਤ ਦੀ ਅਜਾਦੀ ਤਹਿਰੀਕ ਉੱਤੇ ਬੋਲਦਿਆਂ ਪਹਿਲਾਂ ਇਸ ਗੱਲ ’ਤੇ ਖੁਸ਼ੀ ਜ਼ਾਹਿਰ ਕੀਤੀ ਕਿ ਭਾਵੇਂ ਮੁਲਕ ਤੋਂ ਬਾਹਰ ਹੀ ਅਜਿਹਾ ਸਾਂਝਾ ਇਕੱਠ ਹੈ ਪਰ ਆਗਾਜ਼ ਬਹੁਤ ਵਧੀਆ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਉਹ ਪੰਜਾਬ ਦਾ ਹੀ ਨਹੀਂ ਸਾਡਾ ਸਭ ਦਾ ਹੈ ਕਿਉਂਕਿ ਭਗਤ ਸਿੰਘ ਤਾਂ ਇਕ ਤਹਿਰੀਕ ਦਾ ਨਾਂ ਹੈ। ਡਾ: ਸਾਹਿਬ ਨੇ ਅੱਗੇ ਕਿਹਾ ਕਿ ਅਸੀਂ ਜਦੋਂ ਵੀ ਗੱਲ ਕਰਦੇ ਹਾਂ ਤਾਂ ਕੁੱਝ ਕੁ ਲੋਕਾਂ ਦੀ ਹੀ ਗੱਲ ਕਰੀ ਜਾਂਦੇ ਹਾਂ ਸਾਨੂੰ ਅਜਿਹੇ ਸਮੇਂ ਉਨ੍ਹਾਂ ਸਭ ਦੇਸ਼ ਭਗਤਾਂ, ਇਨਕਲਾਬੀਆਂ ਨੂੰ ਜਿਨ੍ਹਾਂ ਕਿਸੇ ਤਰ੍ਹਾਂ ਦੇਸ਼ ਦੀ ਅਜਾਦੀ ਲਹਿਰ ਵਿਚ ਹਿੱਸਾ ਪਾਇਆ ਉਨ੍ਹਾਂ ਨੂੰ ਯਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਦੀਆਂ ਇਨਕਲਾਬੀ ਕੋਸਿ਼ਸਾਂ ਕਰਕੇ ਹੀ ਅੰਗਰੇਜ਼ਾਂ ਨੂੰ ਉਥੋਂ ਭੱਜਣਾ ਪਿਆ ਸੀ। ਉਨ੍ਹਾਂ ਇਸ ਗੱਲ ’ਤੇ ਦੁੱਖ ਪ੍ਰਗਟ ਕੀਤਾ ਕਿ ਅਜੇ ਵੀ ਸਾਡਿਆਂ ਮੁਲਕਾਂ ਵਿਚ ਭੁਰੇ ਅੰਗਰੇਜਾਂ ਨੇ ਮੁਲਕਾਂ ਦਾ ਮੰਦਾ ਹਾਲ ਕੀਤਾ ਹੋਇਆ ਹੈ। ਡਾ: ਸ਼ਾਹ ਨੇ ਜਤਿਨ ਦਾਸ ਨੂੰ ਵੀ ਚੇਤੇ ਕੀਤਾ ਅਤੇ ਇਕ ਹੋਰ ਇਨਕਲਾਬੀ ਰਾਮ ਕ੍ਰਿਸ਼ਨ ਬਾਰੇ ਵਿਸਥਾਰ ਪੂਰਵਕ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਨੌਜਵਾਨ ਭਗਤ ਸਿੰਘ ਤੋਂ ਇਕ ਸਾਲ ਛੋਟਾ ਸੀ ਪਰ ਉਸਨੂੰ ਮੀਆਂਵਾਲੀ ਜੇਲ ਵਿਚ ਭਗਤ ਸਿੰਘ ਹੋਰਾਂ ਤੋਂ ਪਹਿਲਾਂ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਨੇ ਪਿਸ਼ਾਵਰ ਸਾਜਿਸ਼ ਕੇਸ ਦਾ ਵੀ ਜਿ਼ਕਰ ਕੀਤਾ ਅਤੇ ਹੋਕਾ ਦਿੱਤਾ ਕਿ ਸਾਨੂੰ ਆਪਣੇ ਵਿਰਸੇ ਨੂੰ ਚੇਤੇ ਰੱਖਣਾ ਚਾਹੀਦਾ ਹੈ ਇਸਤੋਂ ਸੇਧ ਵੀ ਲੈਣੀ ਚਾਹੀਦੀ ਹੈ।
ਇਸ ਸਮਾਗਮ ਦਾ ਪ੍ਰਬੰਧ ਕਰਨ ਵਾਲਿਆਂ ਦੇ ਆਗੂ ਡਾਨੀਅਲ ਰਜ਼ਾ ਨੇ ਕਿਹਾ ਕਿ ਦੁਨੀਆ ਵਿਚ ਬਹੁਤ ਲੋਕ ਆਉਂਦੇ ਹਨ ਮਰ ਜਾਂਦੇ ਹਨ ਲੋਕ ਉਨ੍ਹਾਂ ਨੂੰ ਭੁੱਲ ਜਾਂਦੇ ਹਨ ਪਰ ਆਪਣੇ ਲੋਕਾਂ ਵਾਸਤੇ ਆਪਾ ਵਾਰਨ ਵਾਲੇ ਹੱਸਦੇ ਹੋਏ ਜ਼ਹਿਰ ਪੀਣ ਵਾਲੇ ਸੁਕਰਾਤ ਅਤੇ ਹੱਸਦੇ ਹੋਏ ਫਾਂਸੀ ਚੜ੍ਹ ਜਾਣ ਵਾਲੇ ਭਗਤ ਸਿੰਘ ਤੇ ਉਸਦੇ ਬਹੁਤ ਸਾਰੇ ਸਾਥੀਆਂ ਵਰਗੇ ਕਦੇ ਨਹੀਂ ਮਰਦੇ ਸਗੋਂ ਲੋਕ ਸਦੀਆਂ ਤੱਕ ਇਕੱਠੇ ਹੋ ਕੇ ਉਨ੍ਹਾਂ ਤੋਂ ਪ੍ਰੇਰਨਾ ਲੈਣ ਦਾ ਅਹਿਦ ਕਰਦੇ ਰਹਿੰਦੇ ਹਨ। ਡਾਨੀਅਲ ਨੇ ਕਿਹਾ ਕਿ ਭਗਤ ਸਿੰਘ ਪੱਕਾ ਮਾਰਕਸਵਾਦੀ ਸੀ ਫਾਂਸੀ ਤੇ ਚੜ੍ਹਨ ਤੋਂ ਕੁੱਝ ਪਲ ਪਹਿਲਾਂ ਵੀ ਲੈਨਿਨ ਦੀ ਕਿਤਾਬ ਹੀ ਪੜ੍ਹ ਰਿਹਾ ਸੀ। ਰਜ਼ਾ ਨੇ ਕਿਹਾ ਕਿ ਇਹ ਲਹਿਰਾਂ ਸਾਡਾ ਵਿਰਸਾ ਹਨ ਪਰ ਸਾਡੇ ਮੁਲਕਾਂ ਦੇ ਹਾਕਮਾਂ ਨੇ ਇਨ੍ਹਾਂ ਲਹਿਰਾਂ ਨੂੰ ਇਤਿਹਾਸ ਦਾ ਹਿੱਸਾ ਬਣਾਉਣ ਤੋਂ ਟਾਲਾ ਹੀ ਵੱਟੀ ਰੱਖਿਆ। ਅੱਜ ਸਰਮਏਦਾਰੀ ਨਿਜ਼ਾਮ ਆਪਣੀਆਂ ਅਲਾਮਤਾਂ ਭੁੱਖ-ਨੰਗ, ਬੇਕਾਰੀ ਆਦਿ ਲੋਕਾਂ ਦਾ ਦੇ ਬੋਝ ਹੇਠ ਆ ਕੇ ਮਰ ਰਿਹਾ ਹੈ। ਦੁੱਖ ਤਕਲੀਫਾਂ ਸਾਡੇ ਲੋਕਾਂ ਦਾ ਨਸੀਬ ਬਣਦਾ ਜਾ ਰਿਹਾ ਹੈ। ਉਨ੍ਹਾਂ ਆਖਰ ਵਿਚ ਕਿਹਾ ਕਿ ਅੱਜ ਇਸ ਧਰਤੀ ਤੇ ਇੰਡੋ-ਪਾਕਿ ਦੇ ਖੱਬੇ ਪੱਖੀ ਸਾਥੀਆਂ ਦੀ ਸਾਂਝੀ ਜੱਦੋਜਹਿਦ ਦਾ ਆਗਾਜ਼ ਹੈ।
ਅਖੀਰ ਵਿਚ ਦੋ ਮਤੇ ਸਰਬਸੰਤੀ ਨਾਲ ਪਾਸ ਕਰਕੇ ਪੰਜਾਬ / ਪਾਕਿਸਤਾਨ ਦੀ ਹਕੂਮਤ ਤੋਂ ਮੰਗ ਕੀਤੀ ਗਈ ਕਿ ਲਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਚੌਕ ਰੱਖਿਆ ਜਾਵੇ ਅਤੇ ਇਨਕਲਾਬੀ ਵਿਰਸੇ ਨੂੰ ਚੇਤੇ ਕਰਨ ਵਾਸਤੇ ਇੱਥੇ ਸ਼ਹੀਦਾਂ ਨਾਲ ਸਬੰਧਤ ਯਾਦਗਾਰ ਕਾਇਮ ਕੀਤੀ ਜਾਵੇ।
ਦੂਸਰੇ ਮਤੇ ਵਿਚ ਮੰਗ ਕੀਤੀ ਗਈ ਕਿ ਹਿੰਦ ਮਹਾਂਦੀਪ ਦੇ ਮੁਲਕਾਂ ਵਿਚ ਇਨਕਲਾਬੀ ਦੇਸ਼ ਭਗਤਾਂ ਨਾਲ ਸਬੰਧਤ ਸਾਰੀਆਂ ਥਾਵਾਂ ’ਤੇ ਉਨ੍ਹਾਂ ਦੇ ਨਾਵਾਂ ਦੀਆਂ ਤਖਤੀਆਂ / ਪਲੇਟਾਂ ਲਾਈਆਂ ਜਾਣ ਜਿਨ੍ਹਾਂ ਉੱਤੇ ਉਨ੍ਹਾਂ ਦੇ ਦੇਸ਼ਭਗਤੀ ਦੇ ਕਾਰਜਾਂ ਦਾ ਉਲੇਖ ਦਰਜ ਕੀਤਾ ਜਾਵੇ ਤਾਂ ਕਿ ਸਾਡੇ ਅਮੀਰ ਇਨਕਲਾਬੀ ਵਿਰਸੇ ਤੋਂ ਹਰ ਕੋਈ ਜਾਣੂ ਹੋ ਸਕੇ।
****
No comments:
Post a Comment