ਐਡੀਲੇਡ
: ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਬੀਤੇ ਦਿਨੀਂ ਪੰਜਾਬੀ ਕਲਚਰਲ
ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਅਤੇ ਹਰਮਨ ਰੇਡੀਓ ਵੱਲੋਂ ਇੰਪੀਰੀਅਲ ਕਾਲਜ ਆਫ ਟ੍ਰੇਡਰਜ਼
ਵਿਖੇ ਉਘੇ ਸਿੱਖ ਵਿਦਵਾਨ, ਸਾਹਿਤਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਾਰਮਿਕ
ਸਿੱਖਿਆ ਵਿਭਾਗ ਦੇ ਮੁਖੀ ਡਾਕਟਰ ਹਰਪਾਲ ਸਿੰਘ ਪੰਨੂੰ ਨੂੰ ਦਰਸ਼ਕਾਂ ਦੇ ਰੂ ਬ ਰੂ ਤੇ
ਸਨਮਾਨਿਤ ਕੀਤਾ ਗਿਆ। ਤਕਰੀਬਨ ਚਾਰ ਘੰਟੇ ਚੱਲੇ ਪ੍ਰਭਾਵਸ਼ਾਲੀ ਸਮਾਗਮ ਦੀ ਸ਼ੁਰੂਆਤ
ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਡਾਕਟਰ ਹਰਪਾਲ
ਸਿੰਘ ਪੰਨੂੰ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਇਥੇ ਪਹੁੰਚਣ ਤੇ ਉਨ੍ਹਾਂ ਦਾ ਧੰਨਵਾਦ
ਕੀਤਾ ਅਤੇ ਉਨ੍ਹਾਂ ਦੀ ਰਿਸਰਚ ਭਰਪੂਰ ਲੇਖਣੀ ਨੂੰ ਸਲੂਟ ਕੀਤਾ। ਸਟੇਜ ਸਕੱਤਰ ਦੀ ਭੂਮਿਕਾ
ਐਸੋਸੀਏਸ਼ਨ ਦੇ ਖ਼ਜ਼ਾਨਚੀ ਬਖਸ਼ਿੰਦਰ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਉਪਰੰਤ ਲੋਕਲ ਸ਼ਾਇਰਾਂ
ਅਤੇ ਫ਼ਨਕਾਰਾਂ ਨੇ ਆਪਣੀਆਂ ਨਜ਼ਮਾਂ ਤੇ ਗੀਤਾਂ ਰਾਹੀਂ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ,
ਜਿੰਨਾ ਵਿੱਚ ਵੀਰ ਭੰਗੂ, ਸ਼ਿਵਦੀਪ, ਕਰਨ ਬਰਾੜ, ਦਿਲਪ੍ਰੀਤ ਗਿੱਲ ਅਤੇ ਰਮਨਦੀਪ ਕੌਰ ਆਦਿ
ਸ਼ਾਮਿਲ ਸਨ।
ਇਸ ਪਿੱਛੋਂ ਨਵਤੇਜ ਸਿੰਘ ਬਲ ਨੇ ਡਾਕਟਰ ਹਰਪਾਲ ਸਿੰਘ ਪੰਨੂੰ ਨੂੰ ਦਰਸ਼ਕਾਂ ਦੇ ਰੂ ਬ ਰੂ ਕੀਤਾ। ਉਨ੍ਹਾਂ ਆਪਣੇ ਦੋ ਘੰਟੇ ਚੱਲੇ ਭਾਸ਼ਣ ਵਿੱਚ ਸਿੱਖ ਧਰਮ ਬਾਰੇ ਬੜੀ ਵੱਡਮੁੱਲੀ ਜਾਣਕਾਰੀ ਦਿੱਤੀ ਅਤੇ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਜ਼ਿੰਦਗੀ ਦਾ ਸਫ਼ਰ ਬੜੇ ਦਿਲਚਸਪ ਢੰਗ ਨਾਲ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਦੁਨੀਆਂ ਦੇ ਮਹਾਨ ਸ਼ਾਇਰਾਂ, ਦਾਨਿਸ਼ਵਰਾਂ ਅਤੇ ਫਿਲਾਸਫਰਾਂ ਬਾਰੇ ਭਰਪੂਰ ਚਾਨਣਾ ਪਾਇਆ। ਮਹਾਤਮਾ ਗਾਂਧੀ, ਰਵਿੰਦਰ ਨਾਥ ਟੈਗੋਰ ਅਤੇ ਦਸਮ ਗ੍ਰੰਥ ਬਾਰੇ ਖੁੱਲ ਕੇ ਆਪਣੇ ਵਿਚਾਰ ਰੱਖੇ। ਇਸ ਉਪਰੰਤ ਬਿੱਕਰ ਸਿੰਘ ਬਰਾੜ, ਅਜੀਤ ਸਿੰਘ ਰਾਹੀ ਅਤੇ ਭੁਪਿੰਦਰ ਸਿੰਘ ਮਨੇਸ਼ ਆਦਿ ਨੇ ਉਨ੍ਹਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ। ਅਖੀਰ ਵਿੱਚ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਤੇ ਇੰਪੀਰੀਅਲ ਕਾਲਜ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਪਹੁੰਚਣ ਵਾਲੀਆਂ ਹਸਤੀਆਂ ਵਿੱਚ ਮਨਪ੍ਰੀਤ ਸਿੰਘ ਗਿੱਲ, ਨਵੀ ਗਿੱਲ ਬ੍ਰਿਸਬੇਨ, ਦਲਜੀਤ ਸਿੰਘ, ਦਵਿੰਦਰ ਧਾਲੀਵਾਲ, ਜੋਗਿੰਦਰ ਸਿੰਘ ਕੁੰਡੀ, ਰੌਬੀ ਬੈਨੀਪਾਲ, ਗੁਰਵਿੰਦਰ ਸਿੰਘ, ਜੌਹਰ ਗਰਗ, ਭੁਪਿੰਦਰ ਸਿੰਘ ਬਰਾੜ, ਸਤਵਿੰਦਰ ਸਿੰਘ, ਤੱਯਬ ਸ਼ੇਖ਼, ਸੁਲੱਖਣ ਸਿੰਘ ਸਹੋਤਾ, ਵਿਵੇਕ ਛਾਬੜਾ, ਅਮਰਿੰਦਰ ਸਿੰਘ ਭੁੱਲਰ, ਰਾਜਵੰਤ ਸਿੰਘ, ਮਹਿੰਗਾ ਸਿੰਘ ਸੰਘਰ ਅਤੇ ਇੰਪੀਰੀਅਲ ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਮੌਜੂਦ ਸਨ। ਇਸ ਮੌਕੇ ਤੇ ਖਾਣ-ਪੀਣ ਦਾ ਪ੍ਰਬੰਧ ਮਾਲਵਾ ਰੈਸਟੋਰੈਂਟ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਹੋਇਆ ਸੀ।
****
No comments:
Post a Comment