ਵੂਲਗੂਲਗਾ
: ਵਿਦੇਸ਼ੀਂ ਵੱਸਦੇ ਪੰਜਾਬੀਆਂ ਦੁਆਰਾ ਵੱਖ ਵੱਖ ਖੇਤਰਾਂ ‘ਚ ਮੱਲਾਂ ਮਾਰਨ ਦੀ ਲੜੀ ਨੂੰ
ਕਾਇਮ ਰੱਖਦਿਆਂ ਜੁਗਿੰਦਰ ਸਿੰਘ ਗਰਚਾ ਨੇ ਆਸਟ੍ਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ਼ ਦੇ
ਕਸਬੇ ਵੂਲਗੂਲਗਾ ਦੇ ਲਾਇਨਜ਼ ਕਲੱਬ ਦਾ ਪ੍ਰਧਾਨ ਬਣਨ ਦਾ ਮਾਣ ਹਾਸਲ ਕੀਤਾ ਹੈ । ਲਾਇਨਜ਼
ਕਲੱਬ, ਵੂਲਗੂਲਗਾ ਦੁਆਰਾ ਆਯੋਜਿਤ ਮੀਟਿੰਗ ‘ਚ ਜਿਲ੍ਹਾ 201 ਐਨ-1 ਦੇ ਜਿਲ੍ਹਾ ਗਵਰਨਰ
ਪੀਟਰ ਬਲੋਮ ਦੁਆਰਾ 71 ਦੇ ਕਰੀਬ ਮੈਂਬਰਾਂ ਤੇ ਮਹਿਮਾਨਾਂ ਦੀ ਹਾਜ਼ਰੀ ‘ਚ ਸ੍ਰ. ਗਰਚਾ
ਨੂੰ ਇਹ ਜਿੰਮੇਵਾਰੀ ਸੌਂਪੀ ਗਈ । ਜੁਗਿੰਦਰ ਸਿੰਘ ਗਰਚਾ ਸੱਤਰਵਿਆਂ ਦੇ ਦੌਰ ਦੀ ਸ਼ੁਰੂਆਤ
‘ਚ ਪੰਜਾਬ ਦੇ ਜਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਗਰਚਾ ਤੋਂ ਆਸਟ੍ਰੇਲੀਆ ਆਏ ਤੇ ਕੁੱਲ 18
ਸਾਲ ਦੀ ਲਾਇਨਜ਼ ਕਲੱਬ ਦੀ ਸੇਵਾ ‘ਚੋਂ ਲਗਾਤਾਰ 13 ਸਾਲ ਡਾਇਰੈਕਟਰ ਤੇ 2 ਸਾਲ ਉਪ
ਪ੍ਰਧਾਨ ਰਹਿਣ ਤੋਂ ਬਾਅਦ ਹੁਣ ਕਲੱਬ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ । ਕਿੱਤੇ ਵਜੋਂ
ਉਹ ਖੇਤੀਬਾੜੀ ਨਾਲ਼ ਜੁੜੇ ਹੋਏ ਹਨ । ਵਰਨਣਯੋਗ ਹੈ ਕਿ ਆਸਟ੍ਰੇਲੀਆ ਦੇ ਸਭ ਤੋਂ ਜਿ਼ਆਦਾ
ਆਬਾਦੀ ਵਾਲੇ ਪ੍ਰਾਂਤ ਨਿਊ ਸਾਊਥ ਵੇਲਜ਼ ਦੇ ਅੱਜ ਤੱਕ ਦੇ ਇਤਿਹਾਸ ‘ਚ ਇਹ ਪਹਿਲੀ ਵਾਰ
ਹੋਇਆ ਹੈ ਕਿ ਕਿਸੇ ਪੰਜਾਬੀ ਨੇ ਅਜਿਹੇ ਸਨਮਾਨਯੋਗ ਅਹੁਦੇ ਦੀ ਵਾਗਡੋਰ ਸੰਭਾਲੀ ਹੈ । ਇਸ
ਮੌਕੇ ‘ਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ ਤੇ ਰਿਸ਼ਤੇਦਾਰਾਂ
ਤੇ ਸਨੇਹੀਆਂ ਨੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ ।
ਇਹ ਹੋਰ ਵੀ ਜਿ਼ਆਦਾ ਮਾਣ ਵਾਲੀ ਗੱਲ ਹੈ ਕਿ ਸ੍ਰ. ਗਰਚਾ ਨੂੰ ਬਿਨਾਂ ਚੋਣਾਂ ਤੋਂ ਸਰਬਸੰਮਤੀ ਨਾਲ਼ ਇਸ ਅਹੁਦੇ ‘ਤੇ ਬਿਰਾਜਮਾਨ ਕੀਤਾ ਗਿਆ ਹੈ । ਹਰਮਨ ਰੇਡੀਓ ‘ਤੇ ਖਾਸ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਕਿ 18 ਸਾਲਾਂ ਦੌਰਾਨ ਅਜਿਹਾ ਕਦੇ ਵੀ ਨਹੀਂ ਹੋਇਆ ਕਿ ਉਨ੍ਹਾਂ ਨੂੰ ਭਾਰਤੀ ਹੋਣ ਕਰਕੇ ਨਸਲਵਾਦ ਜਾਂ ਕਿਸੇ ਹੋਰ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੋਵੇ, ਜਿਸ ਨਾਲ਼ ਉਨ੍ਹਾਂ ਦੇ ਮਾਣ ਸਨਮਾਨ ਨੂੰ ਠੇਸ ਪੁੱਜੀ ਹੋਵੇ । ਉਨ੍ਹਾਂ ਦੱਸਿਆ ਕਿ ਲਾਇਨਜ਼ ਕਲੱਬ ਦੇ ਉਦੇਸ਼ਾਂ ‘ਚ ਮੁੱਖ ਤੌਰ ‘ਤੇ ਸ਼ਾਮਿਲ ਹੈ ਕਿ ਫੰਡ ਇਕੱਤਰ ਕਰਕੇ ਗ਼ਰੀਬ ਲੋਕਾਂ ਦੀ ਭਲਾਈ ਤੇ ਬਿਮਾਰਾਂ ਦੀ ਸੇਵਾ ਲਈ ਖ਼ਰਚ ਕੀਤੇ ਜਾਣ । ਸ੍ਰ. ਗਰਚਾ ਨੇ ਕਿਹਾ ਕਿ ਲਾਇਨਜ਼ ਕਲੱਬ ਮੂਵਮੈਂਟ ਚਾਹੁੰਦੀ ਹੈ ਕਿ ਆਸਟ੍ਰੇਲੀਆ ਵੱਸਦੇ ਪੰਜਾਬੀ ਆਪਣੇ ਆਪਣੇ ਇਲਾਕਿਆਂ ਦੇ ਲਾਇਨਜ਼ ਕਲੱਬਾਂ ਨਾਲ਼ ਜੁੜਕੇ ਸਮੁੱਚੇ ਭਾਈਚਾਰੇ ਦੀ ਸੇਵਾ ਲਈ ਵਚਨਬੱਧ ਹੋਣ । ਇਸ ਨਾਲ਼ ਸਾਡੀ ਕੌਮ ਦਾ ਨਾਮ ਹੋਰ ਉਚਾ ਹੋਵੇਗਾ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸਦਾ ਫਾਇਦਾ ਹੋਵੇਗਾ ।
****
No comments:
Post a Comment