
ਰਚਨਾਵਾਂ
ਦੇ ਦੌਰ ਦੀ ਸ਼ੁਰੂਆਤ ਬੀਜਾ ਰਾਮ ਨੇ ਇਕ ਗੀਤ ਨਾਲ ਕੀਤੀ। ਫੇਰ ਪ੍ਰਸਿੱਧ ਚਿੱਤਰਕਾਰ
ਹਰਪ੍ਰਕਾਸ਼ ਜ਼ਨਾਗਲ ਵੱਲੋਂ ਲੇਖਿਕਾ ਸੁਰਿੰਦਰ ਗੀਤ ਨੂੰ ਉਹਨਾਂ ਦਾ ਬਣਾਇਆ ਚਿੱਤਰ ਭੇਂਟ
ਕੀਤਾ ਗਿਆ। ਸਭ ਸੱਜਣਾਂ ਨੇ ਤਾੜੀਆਂ ਮਾਰਕੇ ਚਿੱਤਰਕਾਰੀ ਦੀ ਅਨਮੋਲ ਕਲਾ ਦਾ ਸਵਾਗਤ
ਕੀਤਾ। ਸੁਰਿੰਦਰ ਗੀਤ ਨੇ ਭਾਵੁਕ ਸ਼ਬਦਾ ਵਿਚ ਚਿੱਤਰਾਕਰ ਦਾ ਧੰਨਵਾਦ ਕੀਤਾ ਅਤੇ ਕਵਿਤਾ
ਸਾਂਝੀ ਕੀਤੀ। ਇਸਤੋਂ ਬਾਅਦ ਲੇਖਕ ਰਾਜਿੰਦਰ ਨਾਗੀ ਦੀ ਕਿਤਾਬ ‘ਸਾਉਣ ਦੀਆਂ ਕਣੀਆਂ’
ਰੀਲੀਜ਼ ਸਮਰੋਹ ਦਾ ਅਰੰਭ ਕਰਦੇ ਹੋਏ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨੇ ਜਨਰਲ ਸਕੱਤਰ
ਬਲਜਿੰਦਰ ਸੰਘਾ ਨੂੰ ਕਿਤਾਬ ਬਾਰੇ ਪਰਚਾ ਪੜ੍ਹਨ ਦੀ ਬੇਨਤੀ ਕੀਤੀ। ਬਲਜਿੰਦਰ ਸੰਘਾ ਨੇ
ਆਖਿਆ ਕਿ ਰਾਜਿੰਦਰ ਨਾਗੀ ਆਪਣੀ ਪਛਾਣ ਇਕ ਗੀਤਕਾਰ ਦੇ ਤੌਰ ਤੇ ਬਣਾ ਚੁੱਕਾ ਹੈ ਅਤੇ ਇਹ
ਉਸਦਾ ਪਹਿਲਾ ਕਾਵਿ-ਸੰਗ੍ਰਹਿ ਹੈ ਅਤੇ ਨੌਜਵਾਨ ਹੋਣ ਕਰਕੇ ਸਾਰੀਆਂ ਕਵਿਤਵਾਂ ਦਾ ਵਿਸ਼ਾ
ਇਕ ਮਹਿਬੂਬਾਂ ਲਈ ਆਸ਼ਕ ਦਾ ਦਿਲੀਦਰਦ ਹੈ ਪਰ ਉਹਨਾਂ ਕਾਮਨਾਂ ਕੀਤੀ ਕਿ ਆਉਣ ਵਾਲੇ ਸਮੇਂ
ਇਚ ਨੌਜਵਾਨ ਲੇਖਕ ਨਸ਼ਾਖੋਰੀ, ਗਰੀਬੀ ਘਟੀਆਂ ਰਾਜਨੀਤੀ ਅਤੇ ਬੇਰੋਜ਼ਗਾਰੀ ਵਰਗੇ ਵਿਸਿ਼ਆਂ
ਦੇ ਨਾਲ-ਨਾਲ ਹੋਰ ਰਵਾਨਗੀ ਅਤੇ ਗਹਿਰਾਈ ਵੀ ਆਪਣੀਆਂ ਲਿਖਤਾਂ ਵਿਚ ਲਿਆਵੇਗਾ। ਸਭਾ ਦੇ
ਪ੍ਰਧਾਨ ਮਹਿੰਦਰਪਾਲ, ਜਨਰਲ ਸਕੱਤਰ ਬਲਜਿੰਦਰ ਸੰਘਾ, ਪ੍ਰਸਿੱਧ ਲੋਕ ਗਾਇਕ ਦਰਸ਼ਨ ਖੇਲਾ
ਅਤੇ ਹੋਰ ਪ੍ਰਸਿੱਧ ਹਸਤੀਆਂ ਵੱਲੋਂ ਕਿਤਾਬ ਰੀਲੀਜ਼ ਕੀਤੀ ਗਈ। ਇੰਡੀਆ ਤੋਂ ਵਿਸ਼ੇਸ਼ ਤੌਰ
ਤੇ ਪਹੁੰਚੇ ਸੁਰਿੰਦਰ ਸ਼ਰਮਾ ਨੇ 23 ਸਤੰਬਰ ਨੂੰ ਹੋਣ ਜਾ ਰਹੇ ਤਰਕਸ਼ੀਲ ਨਾਟਕਾਂ ਬਾਰੇ
ਜਾਣਕਾਰੀ ਦਿੱਤੀ ਅਤੇ ਇਕ ਬਹੁਤ ਹੀ ਸੰਜੀਦਾ ਕਵਿਤਾ ‘ਚੀਖ’ ਸਾਂਝੀ ਕੀਤੀ ਜੋ ਸਭ ਨੂੰ
ਝੰਜੋੜ ਗਈ। ਬਲਜਿੰਦਰ ਸੰਘਾ ਨੇ ਸਭਾ ਦੇ ਸਾਬਕਾ ਪ੍ਰਧਾਨ ਗੁਰਬਚਨ ਬੜਾੜ ਤੋਂ ਇਸ ਨਾਟਕ
ਮੇਲੇ ਦੀਆਂ ਟਿਕਟਾਂ ਖਰੀਦਣ ਦੀ ਬੇਨਤੀ ਕੀਤੀ ਅਤੇ ਪਿਛਲੇ ਸਾਲ ਡੈਮੋਕਰੇਟਕ ਕਲਚਰਲ ਫੋਰਮ
ਵੱਲੋਂ ਕਰਵਾਏ ਗਏ ਮੇਲੇ ਦੀ ਪ੍ਰਸੰਸਾ ਕੀਤੀ। ਸਾਹਿਤ ਸਭਾ ਦੇ ਪ੍ਰਧਾਨ ਜਸਵੀਰ ਸਿਹੋਤਾ ਨੇ
29 ਸਤੰਬਰ ਨੂੰ ਹੋਣ ਵਾਲੇ ਸਭਾ ਦੇ ਪ੍ਰੋਗਰਾਮ ਬਾਰੇ ਦੱਸਿਆ ਅਤੇ ਪੰਜਾਬੀ ਲਿਖ਼ਾਰੀ ਸਭਾ
ਨੂੰ ਸੱਦਾ ਦਿੰਦੇ ਹੋਏ ਸਹਿਯੋਗ ਦੀ ਮੰਗ ਕੀਤੀ। ਬਲਜਿੰਦਰ ਸੰਘਾ ਨੇ ਆਉਣ ਵਾਲੇ ਅਕਤੂਬਰ
ਮਹੀਨੇ ਸਭਾ ਦੇ ਖਜਾ਼ਨਚੀ ਬਲਵੀਰ ਗੋਰੇ ਦੀ ਸੀਡੀ ਰੀਲੀਜ਼ ਕਰਨ ਬਾਰੇ ਦੱਸਿਆ ਅਤੇ ਨਾਲ ਹੀ
ਆਖਿਆ ਕਿ ਇਸ ਸੀਡੀ ਦੇ ਕੁਝ ਗੀਤਾਂ ਦੀ ਵੀਡਿਓ ਕੈਲਗਰੀ ਵਿਚ ਬਣਾਈ ਜਾ ਰਹੀ ਹੈ ਅਤੇ ਨਾਲ
ਹੀ ਕੈਲਗਰੀ ਵਿਚ ਤਲਵੰਡੀ ਵੀਡਿੀਓ ਸਟੋਰ ਤੇ ਲੱਗੇ ਪੁਸਤਕ ਮੇਲੇ ਬਾਰੇ ਦੱਸਿਆ ਕਿ ਸਭਾ
ਦੇ ਸਹਿਯੋਗ ਨਾਲ ਲਗਾਇਆ ਇਹ ਮੇਲਾ ਪੂਰੀ ਤਰ੍ਹਾਂ ਸਫਲ ਰਿਹਾ। ਕੇੈਲਗਰੀ ਦੇ ਸੂਝਵਾਨ
ਸੱਜਣਾ ਨੇ ਸਿਰਫ ਪੰਜ ਦਿਨ ਚੱਲੇ ਇਸ ਮੇਲੇ ਵਿਚੋਂ ਛੇ ਸੋ ਦੇ ਕਰੀਬ ਕਿਤਾਬਾਂ ਖਰੀਦੀਆਂ
ਜੋ ਇਕ ਰਿਕਾਰਡ ਵੀ ਹੈ ਖੁਸ਼ੀ ਦੀ ਗੱਲ ਵੀ। ਨਾਲ ਹੀ ਉਹਨਾਂ ਇਹ ਗੱਲ ਸਾਂਝੀ ਕੀ ਪੰਜਾਬੀ
ਲਿਖ਼ਾਰੀ ਸਭਾ ਇਕ ਨਿਰਪੱਖ ਸਭਾ ਹੈ ਹਰ ਦੋ ਸਾਲ ਬਾਅਦ ਇਸਦੀ ਇਕ ਕਾਰਜਕਾਰੀ ਕਮੇਟੀ
ਮੈਂਬਰਾਂ ਦੁਆਰਾ ਕੀਤੇ ਕੰਮਾਂ ਅਤੇ ਸਭਾ ਲਈ ਪਾਏ ਯੋਗਦਾਨ ਦੇ ਹਿਸਾਬ ਨਾਲ ਚੁਣੀ ਜਾਂਦੀ
ਹੈ। ਹਰ ਮਹੱਤਵਪੂਰਨ ਫੈਸਲੇ ਸਭ ਮੈਂਬਰਾ ਦੀ ਸਹਿਮਤੀ ਜਾ ਬਹੁਮਤ ਨਾਲ ਕੀਤੇ ਜਾਂਦੇ। ਇਸੇ
ਕਰਕੇ ਹੀ ਹੋਰ ਨੌਜਵਾਨ ਵਰਗ ਅਤੇ ਸੁਹਿਰਦ ਸੱਜਣ ਸਭਾ ਨਾਲ ਜੁੜ ਰਹੇ ਹਨ ਅਤੇ ਇਸ ਗੱਲ ਤੇ
ਖੁਸ਼ੀ ਪ੍ਰਗਟ ਕੀਤੀ ਕਿ ਇਸ ਸਭਾ ਦੀ ਮੀਟਿੰਗ ਵਿਚ ਸਾਹਿਤ ਸਭਾ ਅਤੇ ਰਾਈਟਰਜ਼ ਫੋਰਮ ਦੇ
ਨੁਮਾਇੰਦੇ ਵੀ ਹਮੇਸ਼ਾ ਹਾਜ਼ਰੀ ਲਵਾਉਂਦੇ ਹਨ ਅਤੇ ਲੇਖਕਾਂ ਦਾ ਇਹ ਇਕੱਠ ਉਹਨਾਂ ਲੋਕਾਂ
ਲਈ ਇਕ ਸਬਕ ਹੈ ਜੋ ਖ਼ਦ ਤਾਂ ਕੁਝ ਮੋੌਲਕ ਨਹੀਂ ਲਿਖਦੇ ਪਰ ਲੇਖਕਾਂ ਨੂੰ ਬਦਨਾਮ ਕਰਨ ਲਈ
ਘਟੀਆ ਚਾਲਾਂ ਚੱਲਦੇ। ਉਹਨਾਂ ਲੇਖਕਾਂ ਨੂੰ ਸਮਾਜ ਦਾ ਮੁੱਖ ਧੁਰਾ ਦੱਸਦੇ ਹੋਏ
ਨਿੱਕੇ-ਮੋਟੇ ਮਨ ਮਿਟਾਵ ਛੱਡਕੇ ਇਕ ਪਲੇਟ ਫਾਰਮ ਤੇ ਇਕੱਠੇ ਹੋਣ ਦੀ ਬੇਨਤੀ ਕੀਤੀ। ਜਿਸਦਾ
ਸਭ ਨੇ ਤਾੜੀਆਂ ਮਾਰਕੇ ਸਵਾਗਤ ਕੀਤਾ। ਜੁਗਿੰਦਰ ਸੰਘਾ ਨੇ ਆਪਣੀ ਨਵੀਂ ਕਹਾਣੀ ਸੁਣਾਈ ਜੋ
ਸਭ ਨੇ ਬਹੁਤ ਪਸੰਦ ਕੀਤੀ। ਰਚਨਾਵਾਂ ਦੇ ਦੌਰ ਵਿਚ ਸਤਵੰਤ ਸਿੰਘ, ਗੁਰਬਚਨ ਬਰਾੜ, ਬਲਵੀਰ
ਗੋਰਾ, ਸੁਰਿੰਦਰ ਗੀਤ, ਸੁਰਿੰਦਰ ਸ਼ਰਮਾ, ਸੁਖਵਿੰਦਰ ਤੂਰ, ਬੱਚੀ ਗੁਰਵੀਨ ਚੱਠਾ, ਤਰਨ
ਰੰਧਾਵਾ, ਅਜੈਬ ਸਿੰਘ ਸੇਖੋਂ, ਗੁਰਨਾਮ ਸਿੰਘ ਗਿੱਲ, ਰਾਣਾ ਚੰਨ, ਕਮਲਜੀਤ ਕੌਰ
ਸ਼ੇਰਗਿੱਲ, ਤਰਲੋਚਨ ਸੈਂਭੀ, ਹਰਨੇਕ ਬੱਧਨੀ, ਮਨਜੀਤ ਬਰਾੜ, ਸੁਰਜੀਤ ਪੰਨੂ, ਕੁਲਬੀਰ
ਸ਼ੇਰਗਿੱਲ, ਹਰਮਿੰਦਰ ਕੌਰ ਢਿੱਲੋਂ ਆਦਿ ਨੇ ਭਾਗ ਲਿਆ। ਲੇਖਿਕਾ ਬਲਵਿੰਦਰ ਕੌਰ ਬਰਾੜ ਨੇ
ਅੱਜ ਦੇ ਪ੍ਰੋਗਰਾਮ ਨੂੰ ਸਫਲ ਦੱਸਦਿਆ ਸਭਾ ਨੂੰ ਵਧਾਈ ਦਿੱਤੀ ਅਤੇ ਸਭਾ ਦੇ ਰਲ-ਮਿਲ ਬੈਠਣ
ਦੇ ਵਤੀਰੇ ਨੂੰ ਵਧੀਆ ਸ਼ੁਰੂਅਤ ਕਿਹਾ। ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਦੀ ਜਿ਼ੰਮਵਾਰੀ
ਸਭਾ ਦੇ ਸਕੱਤਰ ਸੁਖਪਾਲ ਪਰਮਾਰ ਵੱਲੋਂ ਨਿਭਾਈ ਗਈ। ਇਹਨਾਂ ਤੋਂ ਇਲਾਵਾ ਹਰੀਪਾਲ, ਸਰੂਪ
ਸਿੰਘ ਮੰਡੇਰ, ਰਣਜੀਤ ਸਿੰਘ ਲਾਡੀ, ਕੁੰਦਨ ਸਿੰਘ ਸ਼ੇਰਗਿੱਲ, ਗੁਰਲਾਲ ਸਿੰਘ ਰੁਪਾਲਂੋ,
ਮਾ ਭਜਨ ਸਿੰਘ ਗਿੱਲ, ਸੁਰਿੰਦਰ ਕੁਮਾਰ ਮੁੱਲਾਂਪੁਰ, ਹਰਕੇਸ਼ ਚੌਧਰੀ ਲੋਕ ਕਲਾ ਮੰਚ
ਮੁੱਲਾਂਪੁਰ, ਸਿਮਰ ਕੌਰ ਚੀਮਾ, ਸੁਰਿੰਦਰ ਕੌਰ ਚੀਮਾ। ਜੁਗਰਾਜ ਸਿੰਘ ਮੱਲੀ, ਮੰਗਲ ਚੱਠਾ,
ਸੀਮਾ ਚੱਠਾ, ਹੈਪੀ ਦਿਵਾਲੀ, ਪ੍ਰਸ਼ੋਤਮ ਪੱਤੋ ਅਤੇ ਹੋਰ ਬਹੁਤ ਸਾਰੇ ਸੱਜਣ ਹਾਜ਼ਰ ਸਨ।
ਅਖੀਰ ਵਿਚ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨੇ ਨੰਦ ਲਾਲ ਨੂਰਪੁਰੀ ਦੇ ਪਰਿਵਾਰ ਲਈ ਇਕੱਠੇ
ਕੀਤੇ ਜਾ ਰਹੇ ਫੰਡ ਦਾ ਅੱਜ ਆਖਰੀ ਦਿਨ ਘੋਸਿ਼ਤ ਕੀਤਾ ਅਤੇ ਆਖਿਆ ਕਿ ਇਹ ਫੰਡ ਜਲਦੀ ਹੀ
ਉਹਨਾਂ ਦੇ ਪਰਿਵਾਰ ਨੂੰ ਪਹੁੰਚਾਇਆ ਜਾਵੇਗਾ। ਜਿਹਨਾਂ ਸੱਜਣਾ ਨੂੰ ਸਟੇਜ ਤੇ ਬੋਲਣ ਦਾ
ਮੌਕਾ ਨਹੀਂ ਮਿਲ ਸਕਿਆ ਉਹਨਾਂ ਤੋਂ ਸਭਾ ਵੱਲੋਂ ਮੁਆਫੀ ਮੰਗੀ ਅਤੇ ਲੇਖਕ ਰਾਜਿੰਦਰ ਨਾਗੀ
ਨੂੰ ਨਵੀਂ ਕਿਤਾਬ , ਸੁਰਿੰਦਰ ਗੀਤ ਨੂੰ ਚਿੱਤਰ ਭੇਂਟ ਅਤੇ ਮੰਗਲ ਚੱਠਾ ਦੇ ਪਰਿਵਾਰ ਨੂੰ
ਬੇਟੀ ਦੇ ਜਨਮ ਦਿਨ ਵਧਾਈ ਦਿੱਤੀ। ਸਭਾ ਦੀ ਅਗਲੀ ਮੀਟਿੰਗ 21 ਅਕਤੂਬਰ 2012 ਦਿਨ ਐਤਵਾਰ
ਨੂੰ ਕੋਸੋ ਹਾਲ ਵਿਚ ਹੋਵੇਗੀ। ਹੋਰ ਜਾਣਕਾਰੀ ਲਈ ਮਹਿੰਦਰਪਾਲ ਸਿੰਘ ਪਾਲ ਨਾਲ
403-880-1677 ਜਾਂ ਜਨਰਲ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ
ਜਾ ਸਕਦਾ ਹੈ।
****
No comments:
Post a Comment