ਐਡੀਲੇਡ (ਮਿੰਟੂ ਬਰਾੜ):ਅਜ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਸਿੱਖ ਫੈਡਰੇਸ਼ਨ ਆਫ਼ ਆਸਟ੍ਰੇਲੀਆ, ਸਿੰਘ ਸਭਾ ਮੈਲਬਾਰਨ ਅਤੇ ਬ੍ਰਿਸਬੇਨ ਸਿੱਖ ਕਮਿਊਨਿਟੀ ਇਨ 2009 ਦੇ ਇਕ ਸਾਂਝੇ ਉੱਦਮ ਸਦਕਾ ਖ਼ੂਨ ਦਾਨ ਕੈਂਪ ਦਾ ਆਯੋਜਨ ਬੜੀ ਸਫ਼ਲਤਾ ਪੂਰਵਕ ਕੀਤਾ ਗਿਆ। ਆਸਟ੍ਰੇਲੀਆ ਰੈੱਡ ਕ੍ਰਾਸ ਬਲੱਡ ਸਰਵਿਸ ਦੇ ਸਹਿਯੋਗ ਨਾਲ ਆਯੋਜਿਤ ਇਸ ਕੈਂਪ ਚ ਇਥੋਂ ਦੇ ਨੌਜਵਾਨਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਪਾਇਆ। ਜਿਸ ਦਾ ਪਤਾ ਇਸ ਗਲ ਤੋਂ ਲਗਦਾ ਹੈ ਕਿ ਕਈ ਨੌਜਵਾਨਾਂ ਨੂੰ ਬਿਨਾਂ ਖ਼ੂਨ ਦਾਨ ਕੀਤੇ ਨਿਰਾਸ਼ ਵਾਪਿਸ ਜਾਣਾ ਪਿਆ ਕਿਉਂਕਿ ਰੈੱਡ ਕ੍ਰਾਸ ਵਾਲੀਆਂ ਨੇ ਸਿਰਫ਼ 40 ਯੂਨਿਟ ਲੈਣ ਦਾ ਇੰਤਜ਼ਾਮ ਕੀਤਾ ਹੋਇਆ ਸੀ। ਇਸ ਮੌਕੇ ਤੇ ਆਯੋਜਕਾਂ ਵਿੱਚੋਂ ਰੁਪਿੰਦਰ ਸਿੰਘ ਨਾਲ ਗਲ ਕਰਨ ਤੇ ਉਹਨਾਂ ਦੱਸਿਆ ਕਿ ਭਾਵੇਂ ਆਸਟ੍ਰੇਲੀਆ ਦੇ ਹੋਰ ਰਾਜਾਂ ਵਿੱਚ ਇਹੋ ਜਿਹੀ ਖ਼ੂਨ ਦਾਨ ਕੈਂਪ ਪਹਿਲਾਂ ਵੀ ਲਗਦੇ ਰਹਿੰਦੇ ਹਨ ਪਰ ਸਾਊਥ ਆਸਟ੍ਰੇਲੀਆ ਚ ਇਹ ਪਹਿਲੀ ਵਾਰ ਕੋਸ਼ਸ਼ ਕੀਤੀ ਗਈ ਸੀ ਜਿਸ ਨੂੰ ਉਮੀਦ ਤੋਂ ਵੱਧ ਹੁੰਗਾਰਾ ਮਿਲਿਆ ਹੈ। ਉਹਨਾਂ ਦੱਸਿਆ ਕਿ ਇਹ ਖ਼ੂਨ ਦਾਨ ਕੈਂਪ ਲੜੀਵਾਰ ਸਾਰੇ ਆਸਟ੍ਰੇਲੀਆ ਚ ਲਾਏ ਜਾਣਗੇ ਜਿਸ ਤਹਿਤ ਇਕ ਕੈਂਪ ਸਿਡਨੀ ਅਤੇ 28 ਨਵੰਬਰ ਨੂੰ ਮੈਲਬਾਰਨ ਵਿੱਚ ਲਾਇਆ ਜਾਵੇਗਾ। ਇਸ ਮੌਕੇ ਤੇ ਰੈੱਡ ਕ੍ਰਾਸ ਦੇ ਬੁਲਾਰੇ ਮੈਕਸ ਜੇਮਸ ਨਾਲ ਗਲ ਕਰਨ ਤੇ ਉਹਨਾਂ ਦੱਸਿਆ ਕਿ ਇਹੋ ਜਿਹੇ ਆਯੋਜਨਾਂ ਨਾਲ ਇਕ ਦੂਜੀ ਕਮਿਊਨਿਟੀ ਨੂੰ ਨੇੜੇ ਜਾਨਣ ਦਾ ਮੌਕਾ ਮਿਲਦਾ ਹੈ।
No comments:
Post a Comment