ਬਾਬਾ
ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਅਤਿ ਆਧੁਨਿਕ ਤੇ ਖ਼ੂਬਸੂਰਤ ਸੈਨੇਟ ਹਾਲ ਵਿਚ
ਗੁਰਮੀਤ ਸਿੰਘ ਰਚਿਤ ਲਘੂ ਸ਼ਬਦ ਚਿਤਰਾਂ ਦਾ ਸੰਗ੍ਰਹਿ ‘ਮਹਿਕਦੀਆਂ ਪੈੜਾਂ’ ਦਾ ਰੀਲੀਜ਼
ਸਮਾਗਮ ਕੀਤਾ ਗਿਆ। ਚੋਣਵੀਆਂ ਸਿਰਕੱਢ ਸ਼ਖ਼ਸੀਅਤਾਂ ਸੰਗ ਮਿੱਤਰ ਮੰਚ ਕੋਟਕਪੂਰਾ ਵੱਲੋਂ
ਸਜਾਏ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਐੱਸ।ਐੱਸ। ਗਿੱਲ ਨੇ
ਕੀਤੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪੰਜਾਬੀ ਗੀਤਕਾਰੀ ਅਤੇ ਫ਼ਿਲਮ ਸਾਜ਼ੀ ਦੀ ਨਾਮਵਰ
ਹਸਤੀ ਬਾਬੂ ਸਿੰਘ ਮਾਨ (ਮਰਾੜ੍ਹਾਂ ਵਾਲਾ) ਸ਼ਾਮਿਲ ਹੋਏ। ਪ੍ਰਮੁੱਖ ਵਕਤਾਵਾਂ ਵਜੋਂ
ਪ੍ਰਸਿੱਧ ਪੱਤਰਕਾਰ ਅਤੇ ਨਵਾਂ ਜ਼ਮਾਨਾ ਦੇ ਸੰਪਾਦਕ ਜਤਿੰਦਰ ਪੰਨੂੰ ਅਤੇ ਪ੍ਰਬੁੱਧ ਆਲੋਚਕ
ਪ੍ਰੋ: ਬ੍ਰਹਮ ਜਗਦੀਸ਼ ਸਿੰਘ ਸ਼ਾਮਿਲ ਹੋਏ।
ਸਮਾਗਮ
ਦਾ ਆਗਾਜ਼ ਬਾਬਾ ਸ਼ੇਖ਼ ਫ਼ਰੀਦ ਜੀ ਦੇ ਸਲੋਕ ਗਾਇਨ ਰਾਹੀਂ ਪ੍ਰੋ: ਰਾਜੇਸ਼ ਮੋਹਨ ਤੇ ਸਾਥੀਆਂ
ਨੇ ਕੀਤਾ। ਇਨ੍ਹਾਂ ਸਤਰਾਂ ਦੇ ਲੇਖਕ ਵੱਲੋਂ ਮੰਚ ਸੰਚਾਲਨ ਕਰਦਿਆਂ ਪੁਸਤਕ ਦੀ ਸੰਪਾਦਕਾ
ਪ੍ਰੋ: ਸੰਦੀਪ ਰਾਣਾ ਨੂੰ ਸਵਾਗਤੀ ਸ਼ਬਦ ਅਤੇ ਪੁਸਤਕ ਦੇ ਪ੍ਰਕਾਸ਼ਨ ਸਬੱਬ ਬਾਰੇ ਭਾਵਨਾਵਾਂ
ਵਿਅਕਤ ਕਰਨ ਦਾ ਸੱਦਾ ਦਿੱਤਾ ਗਿਆ। ਉਪਰੰਤ ਪੁਸਤਕ ਵਿਚ ਦਰਜ ਲਘੂ ਸ਼ਬਦ ਚਿਤਰਾਂ ਦੇ ਰਚੇਤਾ
ਗੁਰਮੀਤ ਸਿੰਘ ਕੋਟਕਪੂਰਾ ਨੇ ਪੁਸਤਕ ਵਿਚਲੀ ਰਚਨਾ ਸਮੱਗਰੀ ਦੇ ਸਬੱਬ ਸਬੰਧੀ ਚਰਚਾ
ਕੀਤੀ। ਪ੍ਰੋ: ਬ੍ਰਹਮ ਜਗਦੀਸ਼ ਸਿੰਘ ਨੇ ਪੁਸਤਕ ਦੇ ਸਾਹਿਤਕ ਪੱਖ ਦੀ ਚਰਚਾ ਕਰਦਿਆਂ ਰਚਨਾ
ਸਮਗਰੀ ਵਿਚ ਪੇਸ਼ ਖ਼ਾਲਸ ਮਲਵਈ ਭਾਸ਼ਾ ਦਾ ਉਚੇਚਾ ਜ਼ਿਕਰ ਕੀਤਾ ਅਤੇ ਗੁਰਮੀਤ ਸਿੰਘ ਦੁਆਰਾ ਹਰ
ਇਕ ਸ਼ਖ਼ਸੀਅਤ ਨੂੰ ਕੇਵਲ ਦੋ ਸੌ ਸ਼ਬਦਾਂ ਵਿਚ ਸੀਮਤ ਰੱਖ ਕੇ ਉਸ ਦਾ ਸਮੁੱਚ ਪੇਸ਼ ਕਰਨ ਦੀ
ਕਲਾ ਨੂੰ ਹਕੀਕਤ ਵਿਚ ਕੁੱਜੇ ’ਚ ਸਮੁੰਦਰ ਬੰਦ ਕਰਨ ਨਾਲ ਤਸ਼ਬੀਹ ਦਿੱਤੀ। ਜਤਿੰਦਰ ਪੰਨੂੰ
ਨੇ ਪੁਸਤਕ ਨੂੰ ਬੇਸ਼ਕੀਮਤੀ ਸਾਹਿਤਕ ਸਰਮਾਇਆ ਬਿਆਨ ਕਰਦਿਆਂ ਇਸ ਵਿਚ ਪੇਸ਼ ਰੋਲ ਮਾਡਲਾਂ
ਨੂੰ ਪੁੰਗਰਦੀ ਪੀੜ੍ਹੀ ਦੇ ਵਿਦਿਆਰਥੀਆਂ ਤੱਕ ਪੁਚਾਉਣ ਦੀ ਗੱਲ ਕਹੀ ਤਾਂ ਕਿ ਇਹ
ਸ਼ਖ਼ਸੀਅਤਾਂ ਉਨ੍ਹਾਂ ਲਈ ਰਾਹ ਦਸੇਰਾ ਬਣ ਸਕਣ। ਵਾਈਸ ਚਾਂਸਲਰ ਡਾ: ਐੱਸ. ਐੱਸ. ਗਿੱਲ ਨੇ
ਪ੍ਰਧਾਨਗੀ ਭਾਸ਼ਨ ਪੇਸ਼ ਵਿਚ ਵਿਦਿਆਰਥੀਆਂ ਨੂੰ ਸਾਇੰਸ ਦੀ ਪੜ੍ਹਾਈ ਦੇ ਨਾਲ-ਨਾਲ
ਮਾਂ-ਬੋਲੀ, ਸਾਹਿਤ, ਕਲਾ ਅਤੇ ਸਭਿਆਚਾਰ ਨਾਲ ਜੋੜਨ ਦੀ ਲੋੜ ਨੂੰ ਅਹਿਮ ਦੱਸਦਿਆਂ ਐਲਾਨ
ਕੀਤਾ ਕਿ ਉਹ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਚ ਅਜਿਹਾ ਕੇਂਦਰ ਸਥਾਪਿਤ
ਕਰਾਉਣਗੇ ਜਿੱਥੇ ਮੈਡੀਕਲ ਸਿੱਖਿਆ ਨਾਲ ਜੁੜੇ ਵਿਦਿਆਰਥੀ ਆਪਣੀ ਮਾਤ ਭਾਸ਼ਾ, ਸਾਹਿਤ ਅਤੇ
ਸਭਿਆਚਾਰ ਦੇ ਰਾਬਤੇ ’ਚ ਰਹਿ ਸਕਣ। ਮਿੱਤਰ ਮੰਚ ਦੇ ਕਨਵੀਨਰ ਅਤੇ ਪ੍ਰਸਿੱਧ ਆਈ ਸਰਜਨ ਡਾ:
ਪ੍ਰਭਦੇਵ ਸਿੰਘ ਬਰਾੜ ਨੇ ਕਲਮ ਦੇ ਬਲ ਦੀ ਪ੍ਰਤੱਖ ਮਿਸਾਲ ਪੇਸ਼ ਕਰਦਿਆਂ ਬਾਬਾ ਫ਼ਰੀਦ
ਯੂਨੀਵਰਸਿਟੀ ਦੀ ਸਥਾਪਨਾ ਲਈ ਗੁਰਮੀਤ ਸਿੰਘ ਵੱਲੋਂ ਦਿਲਚਸਪੀ ਲੈ ਕੇ ‘ਅਜੀਤ’ ਰਾਹੀਂ
ਕੀਤੀ ਨਿਰੰਤਰ ਕਲਮ-ਘਾਲਣਾ ਅਤੇ ਪ੍ਰਮੁੱਖ ਸਿਆਸੀ ਸ਼ਖ਼ਸੀਅਤਾਂ ਤੱਕ ਨਿੱਜੀ ਰਸੂਖ ਦੇ ਜ਼ਰੀਏ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਹੁੰਚ ਕਰਵਾ ਕੇ ਨਿਭਾਈ ਪਿੱਠਵਰਤੀ ਭੂਮਿਕਾ ਦਾ ਉਚੇਚਾ
ਜ਼ਿਕਰ ਕੀਤਾ। ਮਾਹੌਲ ਨੂੰ ਸੰਗੀਤਕ ਰੰਗਾਂ ਵਿਚ ਪ੍ਰੋ: ਰਾਜੇਸ਼ ਮੋਹਨ, ਮਿਸ ਸਿਮਰਿਤਾ ਸ਼ਰਮਾ
ਅਤੇ ਮਿਸ ਰਮਣੀਕ ਸ਼ਰਮਾ ਨੇ ਪਰੋਇਆ। ਸਮਾਗਮ ਵਿਚ ਗੁਰਮੀਤ ਸਿੰਘ ਧਾਲੀਵਾਲ ਪ੍ਰਬੰਧਕ
ਨਿਰਦੇਸ਼ਕ ਬਾਬਾ ਫ਼ਰੀਦ ਸਿੱਖਿਆ ਸੰਸਥਾਵਾਂ ਦਿਉਣ (ਬਠਿੰਡਾ), ਸ: ਸ: ਬਰਾੜ ਡਾਇਰੈਕਟਰ
ਪ੍ਰਿੰਸੀਪਲ ਮੇਜਰ ਅਜਾਇਬ ਸਿੰਘ ਸਿੱਖਿਆ ਸੰਸਥਾਵਾਂ ਜੀਵਨ ਵਾਲਾ, ਪ੍ਰੋ: (ਡਾ:) ਅਮਨਦੀਪ
ਸਿੰਘ ਇੰਚਾਰਜ ਪੰਜਾਬੀ ਯੂਨੀਵਰਸਿਟੀ ਸਕੂਲ ਆਫ਼ ਮੈਨੇਜਮੈਂਟ ਤਲਵੰਡੀ ਸਾਬੋ, ਜਗਜੀਤ ਸਿੰਘ
ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਰੀਦਕੋਟ, ਉਪਿੰਦਰ ਸ਼ਰਮਾ ਪ੍ਰਬੰਧ ਨਿਰਦੇਸ਼ਕ ਹੰਸ
ਰਾਜ ਸਿੱਖਿਆ ਸੰਸਥਾਵਾਂ ਬਾਜਾਖਾਨਾ, ਪ੍ਰਿਤਪਾਲ ਸਿੰਘ ਸੰਚਾਲਕ ਬਾਬਾ ਫ਼ਰੀਦ ਸੈਂਟਰ ਫ਼ਾਰ
ਸਪੈਸ਼ਲ ਚਿਲਡਰਨਜ਼, ਪ੍ਰੋ: ਅਰੁਣਾ ਰੰਦੇਵ, ਪ੍ਰੋ: ਪ੍ਰੀਤਮ ਸਿੰਘ ਭੰਗੂ, ਪ੍ਰਿੰਸੀਪਲ
ਗੁਰਦੀਪ ਸਿੰਘ ਢੁੱਡੀ, ਲੈਕਚਰਰ ਮਨਿੰਦਰ ਕੌਰ, ਗੋਪਾਲ ਕ੍ਰਿਸ਼ਨ, ਆਰਟਿਸਟ ਪ੍ਰੀਤ ਭਗਵਾਨ,
ਪਰਮਜੀਤ ਕੌਰ ਸਰਾਂ, ਦਵਿੰਦਰ ਕੁਮਾਰ ਨੀਟੂ, ਸ਼ਾਇਰ ਵਿਜੇ ਵਿਵੇਕ, ਜਰਨੈਲ ਸਿੰਘ ਨਿਰਮਲ,
ਕੁਲਦੀਪ ਮਾਣੂੰਕੇ, ਡਾ: ਦੇਵਿੰਦਰ ਸੈਫ਼ੀ, ਸੁਰਿੰਦਰਪ੍ਰੀਤ ਘਣੀਆ, ਬਿਕਰਮਜੀਤ ਨੂਰ,
ਵਿਅੰਗਕਾਰ ਬਲਦੇਵ ਸਿੰਘ ਆਜ਼ਾਦ, ਰਾਜਿੰਦਰ ਜੱਸਲ, ਕਹਾਣੀਕਾਰ ਜ਼ੋਰਾ ਸਿੰਘ ਸੰਧੂ,
ਵਿਸ਼ਵਜੋਤੀ ਧੀਰ, ਹਰਨਾਮ ਸਿੰਘ, ਕਮਾਂਡੈਂਟ ਸ਼ਾਮ ਲਾਲ ਸ਼ਰਮਾ, ਰੰਗਕਰਮੀ ਸੁਦਰਸ਼ਨ ਮੈਨੀ,
ਕੀਰਤੀ ਕਿਰਪਾਲ, ਹਰਜਿੰਦਰ ਢਿਲਵਾਂ, ਗਾਇਕ ਹਰਿੰਦਰ ਸੰਧੂ, ਜੀਵਨ ਗਰਗ, ਚਿਮਨ ਲਾਲ ਗਰਗ,
ਨਰਿੰਦਰ ਬੈੜ, ਗੁਰਿੰਦਰ ਸਿੰਘ, ਮਨਦੀਪ ਢਿੱਲੋਂ, ਰਾਜਿੰਦਰ ਸਿੰਘ ਸਰਾਂ, ਅਮਰੀਕ ਸਿੰਘ
ਸਿਵੀਆਂ, ਭੁਪਿੰਦਰ ਸਿੰਘ ਕਾਕਾ, ਉਦੇ ਰੰਦੇਵ, ਅਜੀਤ ਸਿੰਘ ਬਰੀਵਾਲਾ ਸਮੇਤ ਇਲਾਕੇ ਦੀਆਂ
ਸਿਰਕੱਢ ਸ਼ਖ਼ਸੀਅਤਾਂ ਸ਼ਾਮਿਲ ਸਨ।
****
****
No comments:
Post a Comment