ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ.......... ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਸੁਰਜੀਤ ਸਿੰਘ ਪੰਨੂੰ ਹੋਰਾਂ ਨੂੰ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਜੱਸ ਚਾਹਲ ਨੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।

ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਆਪਣੀਆਂ ਦੋ ਗ਼ਜ਼ਲਾਂ ਦੇ ਨਾਲ ਅੱਜ ਦਾ ਸਾਹਿਤਕ ਦੌਰ ਸ਼ੁਰੂ ਕੀਤਾ

੧- "ਚਾਰ ਦਿਨ ਦੀ ਜ਼ਿੰਦਗੀ ਨੂੰ, ਯਾਦਗਾਰੀ ਦੇ ਬਣਾ
   ਛੱਡ ਦੇ ਤੂੰ ਸਭ ਗਿਲਾਨੀ, ਦਿਲ ਤੇ ਖੇੜਾ ਤੂੰ ਲਿਆ।
   ਜੋ ਕਿਸੇ ਦੇ ਕੰਮ ਆਵੇ ਤੂੰ ਬਿਤਾ ਉਹ ਜ਼ਿੰਦਗੀ
   ਮਰਤਬਾ ਜੇ ਯਾਰ ਚਾਹੇਂ ਦੇ ਖੁਦੀ ਨੂੰ ਤੂੰ ਮਿਟਾ।"
੨-"ਸੁਪਨਿਆਂ ਵਿਚ ਸੁਪਨ ਹੋਈਆਂ, ਤੂੰ ਉਮੰਗਾਂ ਦੇਂ ਜਗਾ
   ਫੁੱਲ  ਮਿੱਟੀ  ਹੋ  ਗਏ  ਨੂੰ, ਫੇਰ  ਦੇਵੇਂ  ਤੂੰ  ਖਿੜਾ।
   ਧਰਮ ਹੈ ਇਨਸਾਨ ਦਾ ਤੇ ਜੀਵਣਾ ਇਨਸਾਨ ਹੋ
   ਸ਼ਬਕ ਵਾਧੂ ਕਰਮਕਾਂਡੀ ਵੀਰ ਸਾਨੂੰ ਨਾ ਪੜ੍ਹਾ।"

ਪ੍ਰਭਦੇਵ ਸਿੰਘ ਗਿੱਲ ਨੇ ਇੰਡੀਆ ਦੀ ਫੇਰੀ ਤੋਂ ਪਰਤਣ ਬਾਦ ਪੰਜਾਬ ਵਿੱਚ ਆਮ ਆਦਮੀ ਦੀ ਜ਼ਿੰਦਗੀ ਦੀ ਤਾਰੀਫ਼ ਕੀਤੀ ਅਤੇ ਤਾਰਾ ਸਿੰਘ ਹੋਰਾਂ ਦੀ ਕਵਿਤਾ ਸੁਣਾਈ। ਡਾ. ਮਨਜੀਤ ਸਿੰਘ ਸੋਹਲ ਹੋਰਾਂ, ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਡੀਨ  ਰਹਿ ਚੁਕੇ ਹਨ, ਦਿਲ ਦੀ ਧੜਕਨ ਬਾਰੇ ਰੋਚਕ ਤੇ ਇਸਨੂੰ ਸਹੀ ਰਖਣ ਲਈ ਜ਼ਰੂਰੀ ਅਤੇ ਲਾਭਦਾਇਕ ਜਾਣਕਾਰੀ ਸਾਂਝੀ ਕੀਤੀ। ਬੀਬੀ ਸੁਰਿੰਦਰ ਗੀਤ ਨੇ ਅਪਣੀਆਂ ਦੋ ਰਚਨਾਵਾਂ ਤਰੱਨਮ ਵਿੱਚ ਗਾ ਕੇ ਰੰਗ ਬੰਨ੍ਹ ਦਿੱਤਾ :

੧-"ਆਪਣੇ ਦਿਲ ਦੇ ਸ਼ੀਸ਼ੇ ਮੁਹਰੇ, ਬਹਿਕੇ ਕਰ ਪੜਚੋਲ ਕਦੇ
   ਲੈਣ-ਦੇਣ ਸੁੱਖਾਂ-ਦੁੱਖਾਂ ਦਾ, ਦਿਲ ਦੀ ਤਕੜੀ ਤੋਲ ਕਦੇ।"
੨-"ਜਦੋਂ ਰੂਹਾਂ ਦੇ ਬਣ ਹਾਣੀ ਕਿਤੋਂ ਇਹ ਸ਼ਬਦ ਆਉਂਦੇ ਨੇ
   ਉਦੋਂ ਹੀ ਗੀਤ ਬਣਦੇ ਨੇ ਉਦੋਂ ਦਿਲ ਗੁਣਗੁਣਾਉਂਦੇ ਨੇ।"

ਸੁਰਜੀਤ ਸਿੰਘ ਪੰਨੂੰ ਹੋਰਾਂ ਹਮੇਸ਼ਾ ਦੀ ਤਰਾਂ ਕੁਝ ਖ਼ੂਬਸੂਰਤ ਰੁਬਾਈਆਂ ਸੁਣਾ ਕੇ ਤਾਲੀਆਂ ਲੈ ਲਈਆਂ । ਮੋਹਤਰਮਾ ਸੁਮੇਰਾ 'ਸਹਰ' ਨੇ ਆਪਣੀਆਂ ਦੋ ਗ਼ਜ਼ਲਾਂ ਰਾਹੀਂ ਸਭਾ ਵਿੱਚ ਪਹਿਲੀ ਵਾਰੀ ਸ਼ਿਰਕਤ ਕੀਤੀ ।

੧-"ਪੱਥਰ ਕੇ ਦਿਲ ਨਈ ਤਹਜ਼ੀਬ ਮੇਂ ਬਾਂਟ ਦਿਏ
   ਅਜਬ ਸੌਗਾਤ ਲਾਏ ਹੈਂ ਗਾਰੋਂ ਸੇ ਆਤੇ ਹੁਏ"
੨-"ਰੋਤੇ ਰੋਤੇ ਹੰਸ ਕਰ ਬੋਲੀ ਗਿਲਾ ਜ਼ਖ਼ਮੋਂ ਕਾ ਕਰਨਾ ਨਹੀਂ 'ਸਹਰ'
   ਅਪਨੇ  ਲੋਗ ਭੀ  ਸ਼ਾਮਿਲ ਹੈਂ  ਇਨ  ਪੱਥਰ  ਮਾਰਨੇ  ਵਾਲੋਂ ਮੇਂ"

ਅਵਤਾਰ ਸਿੰਘ 'ਪਾਲੀ' ਨੇ ਸ਼ਾਦੀ ਵੇਲੇ 'ਕਨਿਆ ਦਾਨ' ਕਰਨ ਦੀ ਚਰਚਾ ਕਰਦਿਆਂ ਕਿਹਾ ਕਿ ਪੰਜਾਬੀ ਦਾ 'ਲਾੜੇ ਲੜ ਲਾਉਣਾ' ਸ਼ਬਦ ਕੰਨਿਆਂ ਦਾਨ ਦੀ ਥਾਂ ਲੜਕੀ ਲਈ ਕਿਤੇ ਜ਼ਿਆਦਾ ਢੁਕਵਾਂ ਤੇ ਅਣਖੀ ਹੈ। ਜਸਵੀਰ ਸਿੰਘ ਸਿਹੋਤਾ ਨੇ ਸਹੀ ਰਸਤੇ ਤੇ ਚਲਣ ਦੀ ਗੱਲ ਕਰਦਿਆਂ ਅਪਣੀ ਇਹ ਰਚਨਾ ਪੜ੍ਹੀ :

    "ਸੁਖਾਲਾ ਹੋ ਗਿਆ ਹੁੰਦਾ, ਕਿਨਾਰਾ ਹੋ ਗਿਆ ਹੁੰਦਾ
    ਕਬੂਲ ਲੈਂਦਾ ਗੁਨਾਹਾਂ ਨੂੰ, ਛੁਟਕਾਰਾ ਹੋ ਗਿਆ ਹੁੰਦਾ।"

ਤਾਰਿਕ ਮਲਿਕ ਨੇ ਉਰਦੂ ਸ਼ਾਇਰਾਂ ਦੇ ਕੁਝ ਖੂਬਸੂਰਤ ਸ਼ਿਅਰ ਸਾਂਝੇ ਕੀਤੇ :

   "ਲੌਟ ਆਤੀ  ਹੈ  ਮੇਰੀ  ਸ਼ਬ  ਕੀ  ਇਬਾਦਤ  ਖ਼ਾਲੀ
    ਜਾਨੇ ਕਿਸ ਅਰਸ਼ ਪਰ ਰਹਤਾ ਹੈ ਖ਼ੁਦਾ ਸ਼ਾਮ ਕੇ ਬਾਦ।"

ਜੱਸ ਚਾਹਲ ਨੇ ਅਪਣੀ ਹਿੰਦੀ ਗ਼ਜ਼ਲ ਨਾਲ ਬੁਲਾਰਿਆਂ ਵਿੱਚ ਹਾਜ਼ਰੀ ਲਗਵਾਈ :

   "ਇਨ ਦਿਨ ਕੇ  ਉਜਾਲੋਂ  ਮੇਂ, ਦੇਖੇ  ਨਕਾਬ  ਇਤਨੇ
    ਕਾਟੀ ਹੈਂ ਰਾਤੇਂ 'ਤਨਹਾ' ਕਰਵਟ ਬਦਲ-ਬਦਲ ਕੇ।"

ਇਨ। ਆਰ ਐਸ ਸੈਨੀ ਨੇ ਸ਼ਮਸ਼ੇਰ ਸਿੰਘ ਸੰਧੂ ਦੀ ਲਿਖੀ ਇਕ ਗ਼ਜ਼ਲ 'ਯਾਦ ਤੇਰੀ ਹੈ ਸਤਾਂਦੀ, ਸੁਲਗਦੀ ਇਕ ਲੀਕ ਹੈ' ਕੀ-ਬੋਰਡ ਤੇ ਤਰੱਨਮ ਵਿੱਚ ਗਾ ਕੇ ਵਧੀਆ ਰੌਣਕ ਲਾਈ। ਇਹ ਯੂ-ਟਿਊਬ ਤੇ ਵੀ ਸੁਣੀ ਜਾ ਸਕਦੀ ਹੈ। ਜਾਵਿਦ ਨਿਜ਼ਾਮੀ ਨੇ ਅਪਣੀਆਂ ਉਰਦੂ ਦੀਆਂ ਖ਼ੂਬਸੂਰਤ ਨਜ਼ਮਾਂ ਨਾਲ ਮਜ਼ਾ ਲਿਆ ਦਿੱਤਾ :

   ੧-"ਲਿੱਖੇ ਥੇ ਕਈ ਖ਼ਤ ਤੇਰੀ ਯਾਦੋਂ ਮੇਂ ਨਹਾ ਕਰ
   ਵੋ ਤੁਮਕੋ ਸਤਾਤੇ ਹੈਂ ਤੋ ਜਲਾ ਕਯੋਂ ਨਹੀਂ ਦੇਤੇ।"
   ੨-"ਨਾਕਰਦਾ ਗ਼ੁਨਾਹੋਂ ਕੀ ਸਜ਼ਾ ਕਾਟ ਰਹਾ ਹੂੰ
   ਦੁਨਿਯਾਏ-ਮੁਹੱਬਤ ਮੇਂ ਵਫ਼ਾ ਬਾਂਟ ਰਹਾ ਹੂੰ।"

ਹਰਚਰਨ ਕੌਰ ਬਾਸੀ ਨੇ ਗਦਰੀ ਬਾਬਿਆਂ ਦੇ ਮੇਲੇ ਦੀ ਜਾਨਕਾਰੀ ਦਿੱਤੀ ਅਤੇ ਅਪਣੀ ਰਚਨਾ ਸਾਂਝੀ ਕੀਤੀ :

   "ਅਸੀਂ ਅਜੇ ਵੀ ਸ਼ਾਇਦ ਗੁਲਾਮ ਹੂੰਦੇ
    ਗਦਰੀ ਬਾਬੇ ਜੇ ਛਾਤੀਆਂ ਤਾਣਦੇ ਨਾ।
    ਸਾਡੇ ਗਦਰੀ ਬਾਬੇ ਦੁੱਖ ਜੇ ਝਲਦੇ ਨਾ
    ਮੌਜਾਂ ਚੰਦ  ਅਸੀਂ ਇਹ  ਮਾਣਦੇ ਨਾ"

ਡਾ ਮਨਮੋਹਨ ਸਿੰਘ ਬਾਠ ਨੇ ਤਰੱਨਮ ਵਿੱਚ ਇਹ ਹਿੰਦੀ ਫਿਲਮੀ ਗੀਤ ਗਾ ਕੇ ਸਮਾਂ ਬੰਨ੍ਹ ਦਿੱਤਾ :

   "ਜ਼ਿੰਦਗੀ ਭਰ ਨਹੀਂ ਭੂਲੇਗੀ ਵੋ ਬਰਸਾਤ ਕੀ ਰਾਤ
    ਏਕ ਅਨਜਾਨ  ਹਸੀਨਾ ਸੇ  ਮੁਲਾਕਾਤ ਕੀ ਰਾਤ।"

ਅਮਰੀਕ ਚੀਮਾ ਨੇ ਇਹ ਗੀਤ ਤਰੱਨਮ ਵਿੱਚ ਗਾਕੇ ਰੋਣਕ ਲਾ ਦਿੱਤੀ :

   "ਅੱਜ ਮੱਚਿਆਂ ਕਹਰ ਦਿਆਂ ਲਾਟਾਂ ਨੇ, ਮਾਹੀ ਤਪਦੀ ਤਵੀ ਤੇ ਬਹਿ ਗਿਆ
   ਰੰਗ ਬਦਲੀ ਦਾ ਪੀਲਾ ਪੈ ਗਿਆ, ਰੰਗ ਬਦਲੀ ਦਾ ਪੀਲਾ ਪੈ ਗਿਆ।

ਮੋਹਨ ਸਿੰਘ ਮਿਨਹਾਸ ਨੇ ਅੰਗਰੇਜ਼ੀ ਵਿੱਚ ਲਿਖੇ ਲੇਖ ਰਾਹੀਂ ਸਮੁਚੇ ਤੌਰ ਤੇ ਸਿੱਖਾਂ ਦੀ ਦੁਨਿਆ ਦੇ ਹਰ ਦੇਸ਼ ਵਿੱਚ ਹਾਸਿਲ ਕੀਤੀ ਕਾਮਯਾਬੀ ਬਾਰੇ ਚਰਚਾ ਕੀਤੀ। ਬੀਜਾ ਰਾਮ ਨੇ ਸੁਰਜੀਤ ਸਿੰਘ ਪੰਨੂੰ ਦੀ ਗ਼ਜ਼ਲ ਤੇ ਫਿਰ ਖ਼ੁਦ ਲਿਖਿਆ ਗੀਤ ਗਾਕੇ ਸਭਦੀ ਵਾਹ-ਵਾਹ ਲੈ ਲਈ :

   ੧-"ਜਦ ਕਰਦੇਂ ਤੂੰ ਪਿਆਰ ਦੀ ਉਸਤੁਤ
   ਉਹ ਹੁੰਦੀ  ਕਰਤਾਰ  ਦੀ  ਉਸਤੁਤ।"
   ੨-"ਬਿਰਹਾ ਦਾ ਬੂਟਾ ਦਿਲ ਦੇ ਵੇਹੜੇ ਕਾਹਨੂੰ ਲਾ ਲਿਆ
   ਦੱਸ ਵੇ ਦਿਲਾ ਮੇਰਿਆ ਕਿਓਂ ਰੋਗ ਗਲੇ ਪਾ ਲਿਆ।"

ਸਭਾ ਦੀ ਸਮਾਪਤੀ ਜਸਪਾਲ ਭੱਟੀ ਹੋਰਾਂ ਦੀ ਯਾਦ ਵਿੱਚ ਇਕ ਮਿੰਟ ਦਾ ਮੌਨ ਰਖਕੇ ਉਹਨਾਂ ਨੂੰ ਸ਼ਰਧਾਂਜਲੀ ਦੇਂਦਿਆਂ ਕੀਤੀ ਗਈ। ਇਹਨਾਂ ਤੋਂ ਇਲਾਵਾ ਸੁਖਦੇਵ ਸਿੰਘ ਧਾਲੀਵਾਲ ਅਤੇ ਅਮਰੀਕ ਸਿੰਘ ਸਰੋਆ ਹੋਰਾਂ ਵੀ ਸਭਾ ਦੀ ਰੌਣਕ ਵਧਾਈ। ਫੋਰਮ ਵਲੋਂ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ।  ਪ੍ਰੋ। ਸ਼ਮਸ਼ੇਰ ਸਿੰਘ ਸੰਧੂ ਅਤੇ ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕਰਦੇ ਹੋਏ ਅਗਲੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ ਪਹਿਲੇ ਸ਼ਨਿੱਚਰਵਾਰ ੧ ਦਸੰਬਰ ੨੦੧੨ ਨੂੰ ੨-੦੦ ਤੋਂ ੫-੦੦ ਵਜੇ ਤਕ ਕੋਸੋ ਦੇ ਹਾਲ ੧੦੨-੩੨੦੮, ੮ ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ ੪੦੩-੨੮੫-੫੬੦੯, ਸਲਾਹੁਦੀਨ ਸਬਾ ਸ਼ੇਖ਼ (ਮੀਤ ਪ੍ਰਧਾਨ) ਨਾਲ ੪੦੩-੫੪੭-੦੩੩੫, ਜੱਸ ਚਾਹਲ (ਜਨਰਲ ਸਕੱਤਰ) ਨਾਲ ੪੦੩-੬੬੭-੦੧੨੮, ਜਤਿੰਦਰ ਸਿੰਘ 'ਸਵੈਚ' (ਪ੍ਰਬੰਧ ਸਕੱਤਰ) ਨਾਲ ੪੦੩-੯੦੩-੫੬੦੧, ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ ੪੦੩-੯੮੮-੩੯੬੧ ਤੇ ਸੰਪਰਕ ਕਰ ਸਕਦੇ ਹੋ।
 ****

No comments:

Post a Comment