ਕੌਮਾਂਤਰੀ ਲੇਖਕ ਮੰਚ (ਕਲਮ) ਵਲੋਂ ਪਰਵਾਸੀ ਸ਼ਾਇਰ ਸੁਖਵਿੰਦਰ ਕੰਬੋਜ ਦੀ ਪ੍ਰੇਰਨਾ ਸਦਕਾ ਸ਼ੁਰੂ ਕੀਤੇ ‘ਕਲਮ’ ਪੁਰਸਕਾਰਾਂ ਸਬੰਧੀ ਛੇਵਾਂ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਕਮਲਾ ਨਹਿਰੂ ਕਾਲਜ ਫਗਵਾੜਾ ਅਤੇ ਸਾਹਿਤਕ-ਸੱਭਿਆਚਾਰਕ ਸੰਸਥਾ ਜਲੰਧਰ ਦੇ ਸਹਿਯੋਗ ਨਾਲ਼ ਕਮਲਾ ਨਹਿਰੂ ਕਾਲਜ ਫਗਵਾੜਾ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਨੇ ਕੀਤੀ ਤੇ ਪ੍ਰਧਨਗੀ ਮੰਡਲ ਵਿਚ ਸਰਵਸ਼੍ਰੀ ਅਜਾਇਬ ਕਮਲ, ਸਰਦਾਰ ਪੰਛੀ, ਅਨੂਪ ਵਿਰਕ ਅਤੇ ਮਨਮੋਹਨ ਸ਼ਾਮਿਲ ਸਨ। ਸੁਰਜੀਤ ਜੱਜ ਵਲੋਂ ਇਨ੍ਹਾਂ ਸਨਮਾਨਾਂ ਤੇ ਕਲਮ ਸਬੰਧੀ ਜਾਣਕਾਰੀ ਸਾਂਝੀ ਕਰਨ ਉਪਰੰਤ ਸੱਭ ਤੋਂ ਪਹਿਲਾਂ ‘ਬਾਪੂ ਜਗੀਰ ਸਿੰਘ ਕੰਬੋਜ ਯਾਦਗਾਰੀ ਕਲਮ ਪੁਰਸਕਾਰ’ ਸਿਰਮੌਰ ਕਹਾਣੀਕਾਰਾ ਸੁਖਵੰਤ ਕੌਰ ਮਾਨ ਨੂੰ ਪ੍ਰਦਾਨ ਕੀਤਾ ਗਿਆ, ਜਿਸ ਵਿਚ ਇੱਕੀ ਹਜ਼ਾਰ ਰੁਪਏ, ਸ਼ਾਲ ਤੇ ਸਨਮਾਨ ਪੱਤਰ ਸ਼ਾਮਲ ਸੀ। ਡਾ. ਗੁਰਬਖ਼ਸ਼ ਸਿੰਘ ਫਰੈਂਕ ਹੁਰਾਂ ਨੂੰ 'ਡਾ. ਕੇਸਰ ਸਿੰਘ ਕੇਸਰ ਯਾਦਗਾਰੀ ਕਲਮ ਪੁਰਸਕਾਰ', ਜਿਸ ਵਿਚ 5100 ਰੁਪਏ, ਸ਼ਾਲ ਤੇ ਸਨਮਾਨ ਪੱਤਰ ਸਨ, ਭੇਟ ਕਰਨ ਉਪਰੰਤ 'ਨਵ ਪ੍ਰਤਿਭਾ ਕਲਮ ਪੁਰਸਕਾਰ' ਉਭਰਦੇ ਗ਼ਜ਼ਲਗੋ ਗੁਰਮੀਤ ਖੋਖਰ ਨੂੰ ਪ੍ਰਦਾਨ ਕੀਤਾ ਗਿਆ। ਡਾ. ਭੁਪਿੰਦਰ ਕੌਰ, ਪ੍ਰੋ. ਸੁਰਜੀਤ ਜੱਜ ਤੇ ਜਗਵਿੰਦਰ ਜੋਧਾ ਨੇ ਸਨਮਾਨ ਪੱਤਰ ਪੜ੍ਹੇ। ਇਸ ਸਨਮਾਨ ਸਮਾਰੋਹ ਮੌਕੇ ਤ੍ਰੈਭਾਸ਼ੀ ਕਵੀ ਦਰਬਾਰ ਵਿਚ ਸਰਵਸ਼੍ਰੀ ਸੁਰਜੀਤ ਪਾਤਰ, ਅਜਾਇਬ ਕਮਲ, ਸਰਦਾਰ ਪੰਛੀ, ਅਨੂਪ ਵਿਰਕ, ਮਨਮੋਹਨ, ਅਜੀਤਪਾਲ, ਕਵਿੰਦਰ ਚਾਂਦ, ਸੁਖਵਿੰਦਰ ਅੰਮ੍ਰਿਤ, ਸੁਰਜੀਤ ਜੱਜ, ਮੋਹਨ ਸਪਰਾ, ਜਗਵਿੰਦਰ ਜੋਧਾ, ਪ੍ਰੋ. ਕੁਲਵੰਤ ਔਜਲਾ, ਹਰਵਿੰਦਰ ਭੰਡਾਲ, ਅਨੂਬਾਲਾ, ਡਾ. ਜਸਬੀਰ ਕੇਸਰ, ਜਗਦੀਪ ਦੀਪ, ਕੁਲਵਿੰਦਰ ਕੁੱਲਾ, ਦੇਵ ਦਰਦ, ਹਰਸ਼ਰਨ ਸ਼ਰੀਫ਼, ਜਸਵਿੰਦਰ ਮਹਿਰਮ, ਹਰੀ ਸਿੰਘ ਮੋਹੀ, ਗੁਰਬਖਸ਼ ਭੰਡਾਲ, ਤ੍ਰੈਲੋਚਨ ਝਾਂਡੇ, ਰਣਬੀਰ ਰਾਣਾ, ਸੋਮਦੱਤ ਦਿਲਗੀਰ, ਆਰਿਫ਼ ਗੋਬਿੰਦਪੁਰੀ ਦੁਆਰਾ ਕਵਿਤਾਵਾਂ ਪੇਸ਼ ਕੀਤੀਆਂ। ਅਜੋਕੀ ਸ਼ਾਇਰੀ ਦੇ ਬਹੁਭਾਂਤੀ ਰੰਗਾਂ ਦੀ ਆਭਾ ਵਧਾਉਣ ਵਾਲਿ਼ਆਂ ਵਿਚ ਸਰਵਸ਼੍ਰੀ਼ ਦਰਸ਼ਨ ਗਿੱਲ, ਸਤੀਸ਼ ਗੁਲਾਟੀ, ਦੇਸ ਰਾਜ ਕਾਲੀ, ਤਸਕੀਨ, ਭਗਵੰਤ ਰਸੂਲਪੁਰੀ, ਪ੍ਰੋ. ਸਰੋਜ ਬਲਰਾਮ, ਗਾਇਕ ਮਕਬੂਲ, ਮੱਖਣ ਮਾਨ, ਹਰਬੰਸ ਹੀਓਂ, ਰਿਤੂ ਕੇਸਰ ਅਤੇ ਤਲਵਿੰਦਰ ਸਿੰਘ ਸਮੇਤ ਸ਼ਹਿਰ ਦੇ ਸੰਵੇਦਨ ਸ਼ੀਲ ਸ੍ਰੋਤੇ, ਕਾਲਜ ਅਧਿਆਪਕ ਅਤੇ ਵਿਦਿਆਰਥੀ ਉਮਾਹ ਤੇ ਉਤਸ਼ਾਹ ਨਾਲ਼ ਹਾਜ਼ਰ ਸਨ।
No comments:
Post a Comment