ਸਾਹਿਤ ਸਭਾ ਕੋਟਕਪੂਰਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਬੀਤੇ ਦਿਨ ਸਥਾਨਕ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿਖੇ ਸਭਾ ਦੇ ਪ੍ਰਧਾਨ ਜ਼ੋਰਾ ਸਿੰਘ ਸੰਧੂ ਦੇ ਨਵ-ਪ੍ਰਕਾਸ਼ਤ ਕਹਾਣੀ ਸੰਗ੍ਰਹਿ ‘ਪਾਟਦੀ ਧੁੰਦ’ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ: ਸਰਬਜੀਤ ਸਿੰਘ ਨੇ ਕੀਤੀ। ਉਨ੍ਹਾਂ ਦੇ ਨਾਲ ਡਾ: ਗੁਰਇਕਬਾਲ ਸਿੰਘ, ਡਾ: ਰਜਨੀਸ਼ ਬਹਾਦਰ ਸਿੰਘ, ਡਾ: ਗੁਰਮੇਲ ਸਿੰਘ ਤੇ ਪ੍ਰੋ: ਬ੍ਰਹਮ ਜਗਦੀਸ਼ ਸਿੰਘ ਵੀ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਏ। ਪੁਸਤਕ ’ਤੇ ਡਾ: ਗੁਰਇਕਬਾਲ ਸਿੰਘ ਅਤੇ ਡਾ: ਗੁਰਮੇਲ ਸਿੰਘ ਨੇ ਸਮੀਖਿਆਤਮਕ ਪਰਚੇ ਪੜ੍ਹੇ । ਉਨ੍ਹਾਂ ਆਪਣੇ ਪਰਚਿਆਂ ਵਿਚ ਪੁਸਤਕ ਵਿਚ ਛਪੀਆਂ ਕਹਾਣੀਆਂ ਨੂੰ ਉੱਤਮ ਦਰਜੇ ਦੀਆਂ ਕਹਾਣੀਆਂ ਦਸਦਿਆਂ ਪ੍ਰਗਤੀਵਾਦੀ ਦੌਰ ਦੇ ਉੱਚ ਦਰਜੇ ਦੇ ਲੇਖਕਾਂ ਦੇ ਬਰਾਬਰ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਲੇਖਕ ਕਿਰਤੀ ਅਤੇ ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਅਤੇ ਮਾਨਸਿਕ ਉਲਝਣਾਂ ਨੂੰ ਉਭਾਰਣ ਵਿਚ ਸਫ਼ਲ ਰਿਹਾ ਹੈ। ਪਰਚਿਆਂ ’ਤੇ ਹੋਈ ਬਹਿਸ ਵਿਚ ਪ੍ਰਸਿੱਧ ਮਾਰਕਸਵਾਦੀ ਆਲੋਚਕ ਕਾਮਰੇਡ ਸੁਰਜੀਤ ਗਿੱਲ, ਡਾ: ਰਜਨੀਸ਼ ਬਹਾਦਰ ਸਿੰਘ, ਡਾ: ਗੁਰਚਰਨ ਸਿੰਘ ਔਲਖ, ਪ੍ਰੋ: ਬ੍ਰਹਮ ਜਗਦੀਸ਼ ਸਿੰਘ, ਨਾਵਲਕਾਰ ਜਰਨੈਲ ਸਿੰਘ ਸੇਖਾ, ਡਾ: ਸਰਬਜੀਤ ਸਿੰਘ, ਡਾ: ਸੁਰਜੀਤ ਬਰਾੜ, ਕਾਮਰੇਡ ਚਰਨ ਗਿੱਲ, ਡਾ: ਹਰਜਿੰਦਰ ਸਿੰਘ ਸੂਰੇਵਾਲੀਆ ਅਤੇ ਪ੍ਰੋ: ਨੱਛਤਰ ਸਿੰਘ ਖੀਵਾ ਨੇ ਹਿੱਸਾ ਲੈਂਦਿਆਂ ਕਹਾਣੀਆਂ ਦੀ ਪਰਖ-ਪੜਚੋਲ ਕੀਤੀ। ਸਮੂਹ ਬੁਲਾਰਿਆਂ ਨੇ ਪੁਸਤਕ ’ਚ ਸ਼ਾਮਲ ਕਹਾਣੀਆਂ ਵਿਚੋਂ ‘ਕਣਕ ਦੇ ਦਾਣੇ, ਖੂਨ ਦੇ ਟੇਪੇ, ਅੰਮਾਂ, ਆਲਣ ਤੇ ਪਾਟਦੀ ਧੁੰਦ ਨੂੰ ਉਚਤਮ ਦਰਜੇ ਦੀਆਂ ਕਹਾਣੀਆਂ ਗਰਦਾਨਿਆਂ ਤੇ ਸੰਧੂ ਨੂੰ ਪਹਿਲੀ ਕਤਾਰ ਦੇ ਕਹਾਣੀਕਾਰਾਂ ਵਿਚ ਸ਼ਾਮਲ ਕੀਤਾ। ਸਮਾਗਮ ਦੇ ਆਰੰਭ ਵਿਚ ਸਭਾ ਦੇ ਸਰਪ੍ਰਸਤ ਹਰਮਿੰਦਰ ਸਿੰਘ ਕੋਹਾਰਵਾਲਾ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ। ਸਤੀਸ਼ ਗੁਲਾਟੀ ਨੇ ਗਜ਼ਲਾਂ ਅਤੇ ਜਸਕਰਨ ਮੱਤ ਨੇ ਗੀਤ ਸੁਣਾ ਕੇ ਮਹੌਲ ਨੂੰ ਖੁਸ਼ਗਵਾਰ ਕੀਤਾ। ਸਭਾ ਦੇ ਜਨਰਲ ਸਕੱਤਰ ਰਾਜਪਾਲ ਸਿੰਘ ਨੇ ਮੰਚ ਸੰਚਾਲਣ ਕੀਤਾ। ਜ਼ੋਰਾ ਸਿੰਘ ਸੰਧੂ ਨੇ ਅੰਤ ਵਿਚ ਸਭਾ ਵੱਲੋਂ ਸਭ ਦਾ ਧੰਨਵਾਦ ਕੀਤਾ। ਇਸ ਸੰਜੀਦਾ ਸਮਾਗਮ ਵਿਚ ਫ਼ਰੀਦਕੋਟ, ਮੁਕਤਸਰ, ਜੈਤੋ, ਬਾਘਾ ਪੁਰਾਣਾ, ਬਠਿੰਡਾ, ਸਾਦਿਕ, ਭਲੂਰ, ਪੰਜਗਰਾਈਂ ਕਲਾਂ ਦੀਆਂ ਸਾਹਿਤ ਸਭਾਵਾਂ ਤੋਂ ਇਲਾਵਾ ਕਈ ਪ੍ਰਵਾਸੀ ਪੰਜਾਬੀ ਲੇਖਕ ਵੀ ਸ਼ਾਮਲ ਹੋਏ। ਸਮਾਗਮ ਵਿਚ ਪੱਤਰਕਾਰ ਗੁਰਮੀਤ ਸਿੰਘ, ਨਵਰਾਹੀ ਘੁਗਿਆਣਵੀ, ਮੇਘ ਰਾਜ, ਪ੍ਰਿੰਸ ਕੰਵਲਜੀਤ ਸਿੰਘ, ਪ੍ਰੋ: ਸਾਧੂ ਸਿੰਘ, ਹਰਨੇਕ ਸਿੰਘ ਗਿੱਲ, ਹੁਸ਼ਿਆਰ ਸਿੰਘ ਬਰਾੜ, ਸੌਦਾਗਰ ਸਿੰਘ ਲੰਡੇ (ਟਰਾਂਟੋ), ਬਚਿੱਤਰ ਸਿੰਘ ਗਿੱਲ, ਮੁਖਤਿਆਰ ਸਿੰਘ ਬਰਾੜ, ਜੀਤ ਸਿੰਘ ਸੰਧੂ, ਗੁਰਸੇਵਕ ਸਿੰਘ ਪ੍ਰੀਤ, ਬਲਦੇਵ ਸਿੰਘ ਬੰਬੀਹਾ, ਕੁਲਵਿੰਦਰ ਮੌੜ, ਜੰਗਪਾਲ ਸਿੰਘ, ਖੁਸ਼ਵੰਤ ਬਰਗਾੜੀ, ਚਰਨਜੀਤ ਸਿੰਘ ਬਰਾੜ ਮੈਨੇਜਰ ਰੋਡਵੇਜ਼ ਮੁਕਤਸਰ, ਬਿੱਕਰ ਸਿੰਘ ਆਜ਼ਾਦ, ਨਿਰਮੋਹੀ ਫ਼ਰੀਦਕੋਟੀ, ਦਰਸ਼ਨ ਸਿੰਘ ਗਿੱਲ, ਸ਼ਾਹ ਚਮਨ, ਵਿਸ਼ਵ ਜੋਤੀ ਧੀਰ, ਪ੍ਰੋ: ਪ੍ਰੀਤਮ ਸਿੰਘ ਭੰਗੂ, ਬੂਟਾ ਪੈਰਿਸ, ਆਨੰਤ ਗਿੱਲ, ਅਨੁਰਾਗ ਬਰਾੜ, ਡਾ: ਸਾਧੂ ਰਾਮ ਲੰਗੇਆਣਾ, ਭੁਪਿੰਦਰ ਸਿੰਘ ਜੈਤੋ, ਗੁਰਮੇਲ ਕੌਰ ਸੰਧੂ, ਜਲੌਰ ਸਿੰਘ ਬਰਾੜ, ਜਗਰੂਪ ਸਿੰਘ, ਬਲਬੀਰ ਸਿੰਘ, ਗੁਰਨਾਮ ਸਿੰਘ ਦਰਸ਼ੀ, ਬੇਅੰਤ ਗਿੱਲ, ਸ: ਬਰਜਿੰਦਰ, ਰਾਜਿੰਦਰ ਜੱਸਲ, ਪ੍ਰੀਤਮ ਗਿੱਲ ਚਾਹਲ, ਸ਼ਾਮ ਸੁੰਦਰ ਅਗਰਵਾਲ, ਰਣਜੀਤ ਸਿੰਘ ਕੰਵਲ, ਮਨਦੀਪ ਕੈਂਥ, ਕੰਵਲਜੀਤ ਭੋਲਾ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜ਼ਰ ਸਨ। ਚੇਤਨਾ ਪ੍ਰਕਾਸ਼ਨ ਅਤੇ ਪੀਪਲਜ਼ ਫੋਰਮ ਬਰਗਾੜੀ ਵੱਲੋਂ ਪੁਸਤਕ ਪ੍ਰਦਸ਼ਨੀ ਲਾਈ ਗਈ।
No comments:
Post a Comment