“ਦਿਲ ਦਰਿਆ ਸਮੁੰਦਰੋਂ ਡੂੰਘੇ” ਦੇ ਸਿਨੇਮਾ ਪਾਸ ਦੀ ਕਾਪੀ ਰਿਲੀਜ਼.........ਹਰਬੰਸ ਬੁੱਟਰ

ਕੈਲਗਰੀ : ਸਾਫ ਸੁਥਰੀਆਂ ਫਿਲਮਾਂ ਬਣਾਉਣ ਵੱਜੋਂ ਨਾਮਣਾਂ ਖੱਟਣ ਵਾਲੇ ਸੰਦਲ ਪ੍ਰੋਡਕਸਨ ਦੀ ਆੳਣ ਵਾਲੀ ਫਿਲਮ “ਦਿਲ ਦਰਿਆ ਸਮੁੰਦਰੋਂ ਡੂੰਘੇ” ਸਿਨੇਮਾਂ ਘਰਾਂ ਦਾ ਸਿੰਗਾਰ ਬਣਨ ਲਈ ਤਕਰੀਬਨ ਤਿਆਰ ਬਰਤਿਆਰ ਹੈ।ਫਿਲਮ ਦੇ ਬਾਰੇ ਵਿੱਚ ਅਗਾਊਂ ਜਾਣਕਾਰੀ ਦੇਣ ਦੇ ਲਈ ਫਿਲਮ ਪੂਰੀ ਟੀਮ ,ਵੱਖੋ ਵੱਖ ਰੇਡੀਓ ਅਖਬਾਰਾਂ ਰਾਹੀਂ ਰੁਝੀ ਹੋਈ ਹੈ। ਇਸੇ ਲੜੀ ਤਹਿਤ ਬੀਤੇ ਦਿਨੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਦੌਰਾਨ ਬਹੁਤ ਹੀ ਭਰਵੇਂ ਇਕੱਠ ਵਿੱਚ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਵੱਲੋਂ “ਦਿਲ ਦਰਿਆ ਸਮੁੰਦਰੋਂ ਡੂੰਘੇ” ਦੇ ਸਿਨੇਮਾ ਪਾਸ ਦੀ ਕਾਪੀ ਰਿਲੀਜ਼ ਕੀਤੀ
ਗਈ।ਇਸ ਮੌਕੇ ਬਰਾੜ ਸਾਹਿਬ ਨੇ ਸਾਰਿਆਂ ਨੂੰ ਪਰਿਵਾਰਾਂ ਸਮੇਤ ਇਸ ਸਾਫ ਸੁਥਰੀ ਫਿਲਮ ਨੂੰ ਦੇਖਣ ਦੀ ਅਪੀਲ ਵੀ ਕੀਤੀ। ਇਸ ਫਿਲਮ ਦੇ ਸੋਆਂ ਦੀ ਅਡਵਾਂਸ ਬੁਕਿੰਗ ਚੱਲ ਰਹੀ ਹੈ। ਅਗਰ ਤੁਸੀ ਵੀ ਇਸ ਫਿਲਮ ਦੇ ਪਾਸ ਦੇ ਜਰੀਏ ਆਪਣੀ ਸੀਟ ਬੁਕ ਕਰਵਾਉਣਾ ਚਾਹੁੰਦੇ ਹੋ ਜਾਂ ਆਪਣੇ ਬਿਜਨਸ ਨੂੰ ਪਰਮੋਟ ਕਰਨਾ ਚਾਹੁੰਦੇ ਹੋ ਤਾਂ ਪਰਮਜੀਤ ਸੰਦਲ ਨਾਲ 403 852 5878 ਤੇ ਫੋਨ ਕਰ ਸਕਦੇ ਹੋ।

****

No comments:

Post a Comment