ਸਾਊਥਾਲ ’ਚ ਜੁੜੇ ਸਾਹਿਤਕਾਰ............ ਸਾਲਾਨਾ ਸਮਾਗਮ / ਰਾਜਿੰਦਰਜੀਤ

                ‘ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ’ ਦਾ ਸਾਲਾਨਾ ਸਮਾਗਮ ਸਥਾਨਕ ਅੰਬੇਦਕਰ ਹਾਲ ਵਿਖੇ ਪੁਸਤਕ ਚਰਚਾ ਅਤੇ ਕਵੀ ਦਰਬਾਰ ਦੇ ਰੂਪ ‘ਚ ਮਨਾਇਆ ਗਿਆ । ਇਸ ਵਾਰ ਨੌਜਵਾਨ ਸ਼ਾਇਰ ਅਜ਼ੀਮ ਸ਼ੇਖ਼ਰ ਦੇ ਨਵੇਂ ਕਾਵਿ-ਸੰਗ੍ਰਹਿ ‘ਹਵਾ ਨਾਲ ਖੁੱਲ੍ਹਦੇ ਬੂਹੇ’ ਉੱਪਰ ਭਰਵੀਂ ਵਿਚਾਰ ਚਰਚਾ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ । ਲਗਭਗ ਛੇ ਘੰਟੇ ਚੱਲੇ ਇਸ ਯਾਦਗਾਰੀ ਸਮਾਗਮ ਵਿੱਚ ਕੁਝ ਨਵੀਆਂ ਆਈਆਂ ਪੁਸਤਕਾਂ ਨੂੰ ਜੀ ਆਇਆਂ ਵੀ ਆਖਿਆ ਗਿਆ । 

                ਚਰਚਾ ਅਧੀਨ ਗ਼ਜ਼ਲ ਸੰਗ੍ਰਹਿ ਉੱਪਰ ਮੁੱਖ ਪਰਚਾ ਗ਼ਜ਼ਲਗੋ ਤੇ ਆਲੋਚਕ ਗੁਰਦਾਸ ਸਿੰਘ ਪਰਮਾਰ ਵੱਲੋਂ ਪੜ੍ਹਿਆ ਗਿਆ । ਉਸਨੇ ਅਜ਼ੀਮ ਸ਼ੇਖਰ ਨੂੰ ਸੁਹਿਰਦ, ਕੋਮਲ ਭਾਵੀ ਤੇ ਮਾਨਵੀ ਕਦਰਾਂ- ਕੀਮਤਾਂ ਦਾ ਪੈਰੋਕਾਰ ਸ਼ਾਇਰ ਆਖਿਆ । ਉਹ ਦਰਦ , ਉਦਾਸੀ ਤੇ ਉਮੀਦ ਦਾ ਸ਼ਾਇਰ ਹੈ। ਹੇਠਲੇ ਸਿ਼ਅਰ ਦੇ ਹਵਾਲੇ ਨਾਲ ਉਸਨੂੰ ਇੱਕ ਸੁਹਜਾਤਮਕ ਕਵੀ ਆਖਿਆ- ‘ ਬਣੇ ਜਦ ਖ਼ਾਬ ਅੰਬਰ ਦਾ ਹਵਾਵਾਂ ਦੀ ਵਫ਼ਾ ਵੇਖੀ, ਅਸੀਂ ਪਰਵਾਜ਼ ਤੋਂ ਪਹਿਲਾਂ ਪਰਿੰਦੇ ਦੀ ਅਦਾ ਵੇਖੀ ।’ ਡਾ ਅਮਰਜੋਤੀ ਨੇ ਸ਼ੇਖ਼ਰ ਦੇ ਸਿ਼ਅਰਾਂ ਦੀਆਂ ਵੱਖ-ਵੱਖ ਪਰਤਾਂ ਨੂੰ ਫ਼ੋਲਦਿਆਂ ਉਸ ਅੰਦਰਲੇ ਸੰਵੇਦਨਸ਼ੀਲ ਕਵੀ ਦੀ ਸ਼ਨਾਖ਼ਤ ਕੀਤੀ । ਕੈਲਾਸ਼ਪੁਰੀ ਨੇ ਉਸਨੂੰ ਇੱਕ ਵਧੀਆ ਕਿਤਾਬ ਲਿਖਣ ’ਤੇ ਵਧਾਈ ਪੇਸ਼ ਕੀਤੀ । ਕਾਮਰੇਡ ਅਵਤਾਰ ਉੱਪਲ ਨੇ ਪੁਸਤਕ ਤੇ ਪਰਚੇ ਉੱਪਰ ਉਸਾਰੂ ਟਿੱਪਣੀਆਂ ਕਰਦਿਆਂ ਕਿਹਾ ਕਿ ਅਗਾਂਹਵਧੂ ਸਾਹਿਤ ਸਮਾਜ ’ਚ ਹਮੇਸ਼ਾ ਮੌਜੂਦ ਰਿਹਾ ਹੈ । ਹਰਬਖਸ ਮਕਸੂਦਪੁਰੀ਼ ਨੇ ਸਭਾ ਨੂੰ ਮੁਬਾਰਕਬਾਦ ਪੇਸ਼ ਕੀਤੀ । ਪ੍ਰੀਤਮ ਸਿੰਘ ਸਿੱਧੂ,  ਦਰਸ਼ਨ ਬੁਲੰਦਵੀ, ਸਿ਼ਵਚਰਨ ਗਿੱਲ, ਪੂਰਨ ਸਿੰਘ, ਜਗਤਾਰ ਢਾਅ, ਦਲਵੀਰ ਕੌਰ, ਸਾਥੀ ਲੁਧਿਆਣਵੀ,ਸ੍ਰੀਮਤੀ ਕੁਲਵੰਤ ਢਿਲੋਂ, ਚਮਨ ਲਾਲ ਚਮਨ, ਗੁਰਸ਼ਰਨ ਅਜੀਬ, ਮਹਿੰਦਰਪਾਲ ਧਾਲੀਵਾਲ, ਵਰਿੰਦਰ ਸ਼ਰਮਾ ਐਮ ਪੀ, ਕਿਰਪਾਲ ਸਿੰਘ ਪੂਨੀ ਤੇ ਦਵਿੰਦਰ ਨੌਰਾ ਆਦਿ ਸਾਹਿਤਕਾਰਾਂ ਨੇ ਪੁਸਤਕ ਅਤੇ ਪਰਚੇ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਸਾਰੂ ਸੁਝਾਅ ਦਿੱਤੇ। ਇਸ ਹਿੱਸੇ ਦਾ ਸੰਚਾਲਨ ਸਕੱਤਰ ਰਾਜਿੰਦਰਜੀਤ ਨੇ ਕੀਤਾ । ਕਹਾਣੀਕਾਰ ਯਸ਼ ਦੀ ਨਵੀਂ ਪੁਸਤਕ ‘ਕ੍ਰੈਡਿਟ ਕਾਰਡ’ ਅਤੇ ਦਰਸ਼ਨ ਬੁਲੰਦਵੀ ਦੀ ਪੁਸਤਕ ਦੇ ਹਿੰਦੀ ਅਨੁਵਾਦ ‘ਹਾਰ ਕਰ ਭੀ’ ਨੂੰ ਹਾਜ਼ਰ ਸਾਹਿਤਕਾਰਾਂ ਨੇ ਰਿਲੀਜ਼ ਕੀਤਾ । ‘ਕ੍ਰੈਡਿਟ ਕਾਰਡ’ ਨਾਲ ਜਾਣ-ਪਛਾਣ ਸਾਥੀ ਲੁਧਿਆਣਵੀ ਨੇ ਕਰਵਾਈ । 
                ਸਮਾਗਮ ਦੇ ਦੂਸਰੇ ਭਾਗ ਵਿੱਚ ਵਿਸ਼ਾਲ ਕਵੀ ਦਰਬਾਰ ਵਿੱਚ ਹੋਇਆ । ਇਸ ‘ਚ ਵਰਿੰਦਰ ਪਰਿਹਾਰ, ਅਜ਼ੀਮ ਸ਼ੇਖਰ, ਜਸਵਿੰਦਰ ਮਾਨ, ਦਲਵੀਰ ਕੌਰ ਵੁਲਵਰਹੈਂਪਟਨ, ਸੁਰਿੰਦਰਪਾਲ, ਕਿਰਪਾਲ ਸਿੰਘ ਪੂਨੀ, ਸਿਕੰਦਰ ਬਰਾੜ, ਰਾਜ ਸੇਖੋਂ, ਸ੍ਰੀਮਤੀ ਕੈਲਾਸ਼ਪੁਰੀ, ਸੰਤੋਖ ਹੇਅਰ, ਸੁਰਿੰਦਰ ਗਾਖਲ, ਡਾ ਅਮਰਜੋਤੀ, ਡਾ ਕਿਰਨਦੀਪ, ਗੁਰਨਾਮ ਗਿੱਲ, ਗੁਰਸ਼ਰਨ ਸਿੰਘ ਅਜੀਬ, ਗੁਰਬਚਨ ਆਜ਼ਾਦ, ਕੁਲਵੰਤ ਢਿੱਲੋਂ, ਗਗਨ ਕੁੱਸਾ, ਗੁਰਪ੍ਰੀਤ ਧਾਲੀਵਾਲ, ਮਨਜੀਤ ਕੌਰ, ਮਹਿੰਦਰ ਮਿਢਾ, ਪੱਤਰਕਾਰ ਮਨਦੀਪ ਖੁਰਮੀ , ਹੈਰੀ ਸੰਧੂ, ਮਨਜਿੰਦਰ ਖੰਗੂੜਾ, ਮਨਪ੍ਰੀਤ ਸਿੰਘ ਬੱਧਨੀ, ਸਿ਼ਵਚਰਨ ਗਿਲ, ਬਿੱਟੂ ਖੰਗੂੜਾ, ਸਿਮਰ ਪਾਂਗਲੀ, ਅਜੀਤ ਚੱਗੜ, ਰਣਧੀਰ ਸੰਧੂ ਆਦਿ ਕਵੀਆਂ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਸਮਾ ਬੰਨ੍ਹੀ ਰੱਖਿਆ । ਮਨਪ੍ਰੀਤ ਸਿੰਘ ਬੱਧਨੀਕਲਾਂ ਨੇ ਕਵੀ ਦਰਬਾਰ ਦੀ ਕਾਰਵਾਈ ਚਲਾਈ ।
       ਸਮਾਗਮ ’ਚ ਹੋਰਾਂ ਤੋਂ ਇਲਾਵਾ ਦਰਸ਼ਨ ਢਿੱਲੋਂ ( ਸੰਪਾਦਕ ਚਰਚਾ),ਗਲਪਕਾਰ ਹਰਜੀਤ ਅਟਵਾਲ, ਕੁਲਤਾਰ ਸਿੰਘ ਖਾਬੜਾ, ਜਸਵਿੰਦਰ ਛਿੰਦਾ ਬਰਮਿੰਘਮ, ਆਰਟਿਸਟ ਕੰਵਲ ਧਾਲੀਵਾਲ, ਸੰਤੋਖ ਸਿੰਘ ਸੈਂਹਭੀ, ਡਾ ਤਾਰਾ ਸਿੰਘ ਆਲਮ ਵੀ ਮੌਜੂਦ ਸਨ ।

*****

No comments:

Post a Comment