ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ.......... ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 2 ਅਪ੍ਰੈਲ 2011 ਦਿਨ ਸ਼ਨੀਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਕਸ਼ਮੀਰਾ ਸਿੰਘ ਚਮਨ ਅਤੇ ਸਲਾਹੁਦੀਨ ਸਬਾ ਸ਼ੇਖ਼ ਦੀ ਪ੍ਰਧਾਨਗੀ ਵਿਚ ਹੋਈ। 

ਜੱਸ ਚਾਹਲ ਹੋਰਾਂ ਸਟੇਜ ਸਕੱਤਰ ਦੀਆਂ ਜਿੰਮੇਵਾਰੀਆਂ ਨਿਭਾਉਂਦੇ ਹੋਏ ਸਭ ਤੋਂ ਪਹਿਲਾਂ ਸੁਰਿੰਦਰ ਸਿੰਘ ਢਿਲੋਂ ਨੂੰ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਨ ਲਈ ਸੱਦਿਆ ਜੋ ਕਿ ਸਭ ਵੱਲੋਂ ਪਰਵਾਨ ਕੀਤੀ ਗਈ।

ਭਾਰਤ ਦੇ ਵਿਸ਼ਵ ਕ੍ਰਿਕਟ ਕੱਪ ਜਿੱਤਣ ਦੀ ਖ਼ੁਸ਼ੀ ਵਿਚ ਸਭ ਹਾਜ਼ਰੀਨ ਨੇ ਟੀਮ ਇੰਡਿਆ ਨੂੰ ਅਤੇ ਇਕ-ਦੂਜੇ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ।


ਅੱਜ ਦੀ ਕਾਰਵਾਈ ਦੀ ਸ਼ੂਰੁਆਤ ਕਰਦਿਆਂ ਸਲਾਹੁਦੀਨ ਸਬਾ ਸ਼ੇਖ਼ ਹੋਰਾਂ ਆਪਣਿਆਂ ਕੁਝ ਰਚਨਾਵਾਂ ਸੁਣਾਈਆਂ :

1-ਫਿਰ ਸੇ ਚਾਹਾ ਜਾ ਰਹਾ ਹੂੰ, ਫਿਰ ਸ਼ੁਰੂ ਇਕ ਕਹਾਨੀ ਹੋਗੀ
   ਉਸਕੀ ਫਿਦਾਯਤ ਭਰੀ ਨਜ਼ਰ ਮੁਝ ਮੇਂ ਕਿਸੀ ਕੋ ਦੇਖਤੀ ਹੋਗੀ

2-ਏਕ ਬਾਰ ਵੋ ਮਿਲ ਜਾਤੇ, ਯੇ ਬਿਗੜੀ ਤਕਦੀਰ ਨਿਗੂੰ ਹੋਤੀ
   ਬੇ-ਕੈਫ਼ ਸੀ ਗੁਜ਼ਰਤੀ ਜ਼ਿੰਦਗ਼ੀ, ਫਿਰ ਸੇ ਹਸੀਂ ਹੋਤੀ

3-ਕੌਨ ੲੈਸਾ ਸ਼ਾਇਰ ਹੈ ਜੋ ਦਰਦ ਸੇ ਆਸ਼ਨਾ ਨਹੀਂ ਹੋਤਾ
   ਵੋ ਸਭੀ ਪਰ ਫਿਦਾ ਫਿਰ ਭੀ ਕੋਈ ਉਸਕਾ ਅਪਨਾ ਨਹੀਂ ਹੋਤਾ

ਜਸਵੀਰ ਸਿੰਘ ਸਹੋਤਾ ਨੇ ਆਉਣ ਵਾਲੀਆਂ ਵੋਟਾਂ ਨੂੰ ਵੇਖਦੇ ਹੋਏ ਸਭ ਨੂੰ ਵੋਟਾਂ ਦੀ ਮਹੱਤਤਾ ਬਾਰੇ ਦੱਸਦਿਆਂ ਆਪਣੀ ਵੋਟ ਬਹੁਤ ਸਮਝਦਾਰੀ ਨਾਲ ਪਾਉਣ ਦੀ ਬੇਨਤੀ ਕੀਤੀ। ਫੇਰ ਉਹਨਾਂ ਬੱਚਿਆਂ ਵੱਲ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਾਉਂਦੀਆਂ ਆਪਣੀਆਂ ਇਹ ਰਚਨਾਵਾਂ ਸੁਣਾਈਆਂ –

1-ਸਾਡੇ ਵੱਲ ਵੇਂਹਦਿਆਂ ਹੀ ਕੱਲ ਬੱਚਿਆਂ ਜਵਾਨ ਹੋਣਾ
   ਜਿਸ ਘੋੜੇ ਪਾਈ ਨਾ ਲਗਾਮ ਉਸੇ ਘੋੜੇ ਬੇਲਗਾਮ ਹੋਣਾ
   ਜਸਵੀਰ ਸਾਡੇ ਬੱਚੇ ਸਾਡੀ ਆਸ, ਸਾਡਾ ਹੀ ਨੇ ਰੂਪ
   ਜੇ ਨਾ ਅੱਜ ਗੌਰ ਕੀਤਾ ਕੱਲ ਵਿਰਸਾ ਕੀ ਸਾਂਭ ਹੋਣਾ

2-ਰੋਂਦੇ ਬੱਚੇ ਨੂੰ ਗਲ ਨਾਲ ਲਾ ਕੇ ਚੁੱਪ ਕਰਾਉ
   ਚੁੱਪ ਕਰਾਉਣ ਲਈ, ਨਾ ਚਪੇੜ ਦਿਖਾਉ

ਮੋਹਨ ਸਿੰਘ ਮਿਨਹਾਸ ਨੇ ਅਕਬਰ ਤੇ ਬੀਰਬਲ ਦੇ ਚੁਟਕਲੇ ਅਗ੍ਰੇਜ਼ੀ ਵਿਚ ਸੁਣਾਕੇ ਆਪਣੀ ਹਾਜ਼ਰੀ ਲਗਵਾਈ।
ਜਸਵੰਤ ਸਿੰਘ ਹਿੱਸੋਵਾਲ ਹੋਰਾਂ ਇਕ ਖ਼ੂਬਸੂਰਤ ਸ਼ੇਅਰ “ਸੋਚਾਂ ਦੀ ਉਡਾਰੀ ‘ਚ ਕਰਾਮਾਤ ਬੜੀ ਏ, ਉਹ ਕੋਲ ਨਹੀਂ ਤਾਂ ਵੀ ਜਿਵੇਂ ਕੋਲ ਖੜੀ ਏ” ਸੁਣਾਇਆ, ਅਤੇ ਗੁਰਦਿਆਲ ਰੋਸ਼ਨ ਦੀ ਗ਼ਜ਼ਲ ਪੜੀ :

“ਤੂੰ ਜੀਣਾ ਹੈ ਤਾਂ ਜੀਅ ਖ਼ੁਦਦਾਰ ਬਣ ਕੇ
 ਕੀ ਜੀਣਾ ਹੈ ਕਿਸੇ ‘ਤੇ ਭਾਰ ਬਣ ਕੇ”
ਕਸ਼ਮੀਰਾ ਸਿੰਘ ਚਮਨ ਹੋਰਾਂ ਗ਼ਜ਼ਲ ਲਿਖਣ ਬਾਰੇ ਦੱਸਦਿਆਂ ਕਿਹਾ ਕਿ ਵਰਤਣ ਤੋਂ ਪਹਿਲੇ ਹਰ ਸ਼ਬਦ ਦੇ ਵਜ਼ਨ ਨੂੰ ਭਲੀ-ਭਾਂਤ ਜਾਂਚ ਲੈਣਾ ਚਾਹੀਦਾ ਹੈ। ਫੇਰ ਆਪਣੀਆਂ ਦੋ ਖੂਬਸੂਰਤ ਗਜ਼ਲਾਂ ਗਾ ਕੇ ਸੁਣਾਇਆ –

1-ਅਰਮਾਨ ਮਿਰੇ ਦਿਲ ਦੇ ਸਾਰੇ ਦਿਲਦਾਰ ਚੁਰਾਕੇ ਟੁਰ ਚਲਿਆ
   ਇਸ ਬਿਰਹੋਂ ਕੱਟੀ ਜਿੰਦੜੀ ਨੂੰ ਸੋਚਾਂ ਵਿਚ ਪਾ ਕੇ ਟੁਰ ਚਲਿਆ।
   ਕੀ ਮਾਣ ਵਸਲ ਦੀਆਂ ਘੜੀਆਂ ਦਾ ਜੋ ਛੇਤੀਂ ਹੀ ਮੁਕ ਜਾਣ ‘ਚਮਨ’
   ਦਿਲਦਾਰ ਪਿਆਸੇ ਨੈਣਾਂ ਨੂੰ ਡਾਢਾ ਤਰਸਾ ਕੇ ਟੁਰ ਚਲਿਆ।

2-ਸੱਜਣਾਂ ਤੇਰੇ ਰਾਹਾਂ ਦੀ ਧੂੜ ਬਣ ਕੇ ਜੀ ਲਿਆ
   ਕਤਰਾ ਕਤਰਾ ਜ਼ਹਿਰ ਹੱਥੀਂ ਜ਼ਿੰਦਗੀ ਦਾ ਪੀ ਲਿਆ।
   ਜਾਨ ਕਢ ਲੈਨਾਂ ਗ਼ਰੀਬਾਂ ਦੀ ‘ਚਮਨ’ ਸੱਚ ਆਖਦੈ
   ਠੰਢ ਵਰਤਾਣਾਂ ਤਿਰਾ ਕੱਮ ਮੌਸਮਾਂ ਬਰਫੀਲਿਆ।

ਗੁਰਦਿਆਲ ਸਿੰਘ ਖੇਹਰਾ ਨੇ ਮਾਹੌਲ ਬਦਲਦਿਆਂ ਹਾਸਰਸ ਦੀ ਇਹ ਕਵਿਤਾ ਸੁਣਾਕੇ ਵਾਹ-ਵਾਹ ਲੁੱਟ ਲਈ – 

“ਇਕ ਸਕੂਲ ਵਿਚ ਲੱਗੀ ਅੱਗ ਆਪੇ, 
ਮੁੰਡੇ ਕੁੜੀਆਂ ਰਲ ਖ਼ੁਸ਼ੀ ਮਨਾਣ ਲੱਗੇ
ਕਹਿੰਦੇ ਹੁਣ ਤਾਂ ਛੁੱਟੀਆਂ ਹੋ ਗਈਆਂ ਨੇ, 
ਸਾਰੇ ਰਲ ਕੇ ਭੰਗੜਾ ਪਾਉਣ ਲੱਗੇ
ਫਿਕਰ ਮੈਨੂੰ ਇਸ ਗੱਲ ਦਾ ਪੈ ਗਿਆ ਏ          
ਅੱਗ ਲੱਗੀ ਸਕੂਲ ਦੇ ਵਿਚ ਭਾਂਵੇ, 
ਮਾਸਟਰ ਸਾਡਾ ਤੇ ਬਾਹਰ ਹੀ ਰਹਿ ਗਿਆ ਏ”

ਜੱਸ ਚਾਹਲ ਨੇ ਉਰਦੂ ਦੇ ਮਸ਼ਹੂਰ ਸ਼ਇਰ ਬਸ਼ੀਰ ਬਦ੍ਰ ਦੇ ਕੁਝ ਸ਼ੇਰ ਸੁਣਾਏ – 

‘ਭੀਗੀ ਹੁਈ ਆਂਖੋਂ ਕਾ, ਯੇ ਮੰਜ਼ਰ ਨਾ ਮਿਲੇਗਾ
 ਘਰ ਛੋੜ ਕੇ ਮਤ ਜਾਓ, ਕਹੀਂ ਘਰ ਨਾ ਮਿਲੇਗਾ।
 ਅਨਮੋਲ ਸਜਾਵਟ ਹੈ, ਯੇ ਸ਼ਰਮੀਲੀ ਹੰਸੀ ਭੀ
 ਬਾਜ਼ਾਰ ਮੇਂ, ਏਸਾ ਕੋਈ, ਜ਼ੇਵਰ ਨਾ ਮਿਲੇਗਾ’।

ਸੁਰਿੰਦਰ ਸਿੰਘ ਢਿਲੋਂ ਨੇ ਸ਼ਹੀਦ ਭਗਤ ਸਿੰਘ ਦੀ ਅਗਾਂਹ-ਵਧੂ ਸੋਚ ਦੇ ਬਾਰੇ ਗੱਲ ਕਰਦਿਆਂ, ਮਨੋਜ ਕੁਮਾਰ ਦੀ ਫਿਲਮ ਸ਼ਹੀਦ ਦੇ ਦੋ ਗਾਨੇ ਤਰੱਨਮ ਵਿੱਚ ਸੁਣਾਏ –

1-ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਵੇ
   ਲ਼ੁਟ ਗਯਾ ਮਾਲ ਤੇਰਾ, ਲੁਟ ਗਯਾ ਮਾਲ ਵੇ

2-ਸਰਫ਼ਰੋਸ਼ੀ ਕੀ ਤਮੰਨਾ, ਅਬ ਹਮਾਰੇ ਦਿਲ ਮੇਂ ਹੈ
   ਦੇਖਨਾ ਹੈ ਜ਼ੋਰ ਕਿਤਨਾ, ਬਾਜ਼ੁ-ਏ-ਕਾਤਿਲ ਮੇਂ ਹੈ

ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ। 

ਜੱਸ ਚਾਹਲ ਨੇ ਸਨੋ-ਸਟੌਰਮ ਕਾਰਨ ਇਤਨਾ ਖ਼ਰਾਬ ਮੌਸਮ ਹੋਣ ਦੇ ਬਾਵਜੂਦ ਇਕੱਤਰਤਾ ਵਿੱਚ ਆਉਣ ਲਈ ਪ੍ਰਧਾਨਗੀ ਮੰਡਲ ਅਤੇ ਹਾਜ਼ਰੀਨ ਦਾ ਤਹਿ-ਦਿਲ ਨਾਲ ਧੰਨਵਾਦ ਕੀਤਾ। ਇਸ ਤਰਾਂ ਇਸ ਇਕੱਤਰਤਾ ਦੀ ਸਮਾਪਤੀ ਕਰਦੇ ਹੋਏ ਅਗਲੀ ਇਕੱਤਰਤਾ ਲਈ ਸਭ ਨੂੰ ਪਿਆਰ ਭਰਿਆ ਸੱਦਾ ਦਿੱਤਾ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ, ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਨ ਨਾਲ ਵੀ ਸਾਂਝ ਪਾਵੇਗੀ।

ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ ਪਹਿਲੇ ਸ਼ਨਿਚਰਵਾਰ, 7 ਮਈ 2011 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੰਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912, ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 285-3539, ਪੈਰੀ ਮਾਹਲ (ਖਜ਼ਾਨਚੀ) ਨਾਲ 616-0402, ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 988-3961 ਅਤੇ ਜਸਵੀਰ ਸਿੰਘ ਸਹੋਤਾ (ਮੈਂਬਰ ਕਾਰਜਕਾਰਨੀ) ਨਾਲ 681-8281 ਤੇ ਸੰਪਰਕ ਕਰ ਸਕਦੇ ਹੋ।
                            
 ****                          



No comments:

Post a Comment