ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੁਆਰਾ ਵਿਦੇਸ਼ਾਂ ‘ਚ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਸੰਬੰਧੀ ਸੈਮੀਨਾਰ ਦਾ ਆਯੋਜਨ ।

ਐਡੀਲੇਡ  (ਰਿਸ਼ੀ ਗੁਲਾਟੀ) : ਆਸਟ੍ਰੇਲੀਅਨ ਸਿੱਖ ਖੇਡਾਂ ਦੇ ਇਤਿਹਾਸ ‘ਚ ਪਹਿਲੀ ਵਾਰ “ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ” ਵੱਲੋਂ ਮਾਂ ਬੋਲੀ ਪੰਜਾਬੀ ਦੇ ਸੰਬੰਧ ‘ਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਤੇ ਕਿਸੇ ਨਾ ਕਿਸੇ ਰੂਪ ‘ਚ ਮਾਂ ਬੋਲੀ ਦੀ ਸੇਵਾ ਕਰ ਰਹੇ ਆਸਟ੍ਰੇਲੀਆ ਦੇ ਵਸਨੀਕ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ‘ਚ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਨੇ ਆਪਣੇ ਸਵਾਗਤੀ ਭਾਸ਼ਣ ‘ਚ ਸਭ ਨੂੰ ਜੀ ਆਇਆਂ ਕਹਿੰਦਿਆਂ ਲੇਖਕਾਂ ਤੇ ਕਵੀਆਂ ਨੂੰ ਆਸਟ੍ਰੇਲੀਆ ਦੀ ਪਹਿਲੀ ਪੰਜਾਬੀ ਸਾਹਿਤਕ ਵੈੱਬਸਾਈਟ “ਸ਼ਬਦ ਸਾਂਝ” ਨੂੰ ਆਪਣੀਆਂ ਰਚਨਾਵਾਂ ਭੇਜਣ ਦਾ ਖੁੱਲਾ ਸੱਦਾ ਦਿੱਤਾ । ਆਸਟ੍ਰੇਲੀਆ ‘ਚ ਇਹ ਪਹਿਲਾ ਮੌਕਾ ਸੀ ਜਦ ਕਿ ਪੰਜਾਬੀ ਮੀਡੀਆ ਨਾਲ ਜੁੜੀਆਂ ਹਸਤੀਆਂ, ਲੇਖਕ ‘ਤੇ ਪੰਜਾਬੀ ਕਲਾਕਾਰ ਵੱਡੀ ਗਿਣਤੀ ‘ਚ ਇੱਕ ਮੰਚ ‘ਤੇ ਇੱਕਠੇ ਹੋਏ । ਇਸ ਮੌਕੇ ‘ਤੇ ਬਹੁਤ ਸਾਰੇ ਉੱਘੇ ਬੁਲਾਰਿਆਂ ਨੇ ਵਿਦੇਸ਼ਾਂ ‘ਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੇ ਵਿਸ਼ੇ ‘ਤੇ ਵਿਚਾਰਾਂ ਕੀਤੀਆਂ । 

ਇਸ ਮੌਕੇ ‘ਤੇ ਸਨਮਾਨ ਹਾਸਲ ਕਰਨ ਵਾਲਿਆਂ ‘ਚ ਉੱਘੇ ਲੇਖਕ ਗਿਆਨੀ ਸੰਤੋਖ ਸਿੰਘ, ਅਜੀਤ ਸਿੰਘ ਰਾਹੀ, ਆਸਟ੍ਰੇਲੀਆ ਦੇ ਪਹਿਲੇ 24 ਘੰਟੇ ਚੱਲਣ ਵਾਲੇ ਹਰਮਨ ਰੇਡੀਓ ਤੋਂ ਅਮਨਦੀਪ ਸਿੰਘ ਸਿੱਧੂ, ਰੇਡੀਓ ਸੰਚਾਲਕ ਦਲਵੀਰ ਹਲਵਾਰਵੀ, ਆਸਟ੍ਰੇਲੀਅਨ ਚਿੱਤਰਕਾਰ ਡੇਨੀਅਲ ਕੌਨਲ, ਲਿਬਰਲ ਨੇਤਾ ਗੋਲਡੀ ਬਰਾੜ, ਇੰਡੋਜ਼ ਆਸਟ੍ਰੇਲੀਆ ਦੇ ਚੇਅਰਮੈਨ ਪਰਮਜੀਤ ਸਿੰਘ ਸਰਾਏ, ਚੜ੍ਹਦੀਕਲਾ ਦੇ ਸੰਪਾਦਕ ਚਰਨਜੀਤ ਸਿੰਘ, ਦਲਜੀਤ ਸਿੰਘ ਸੈਣੀ, ਗੁਰਦੀਪ ਨਿੱਝਰ, ਹਰਭਜਨ ਸਿੰਘ ਖੈਹਰਾ, ਪੰਜਾਬ ਐਕਸਪ੍ਰੈਸ ਦੇ ਸੰਪਾਦਕ ਰਾਜਵੰਤ ਸਿੰਘ, ਦ ਪੰਜਾਬ ਦੇ ਸੰਪਾਦਕ ਮਨਜੀਤ ਬੋਪਾਰਾਏ, ਦ ਪੇਜ਼ ਦੇ ਸੰਪਾਦਕ ਹਰਬੀਰ ਕੰਗ, ਇੰਡੋ ਟਾਈਮਜ਼ ਦੇ ਸੰਪਾਦਕ ਤਸਵਿੰਦਰ ਸਿੰਘ, ਕਬੱਡੀ ਕਮੈਂਟੇਟਰ ਰਣਜੀਤ ਸਿੰਘ ਖੈਹਰਾ ਤੇ ਚਰਨਾਮਤ ਸਿੰਘ, ਵਿਦਵਾਨ ਰਜਿੰਦਰ ਸਿੰਘ ਗੱਬੀ, ਜੱਗਬਾਣੀ ਦੇ ਪੱਤਰਕਾਰ ਅਮਰਜੀਤ ਖੇਲਾ ਤੇ ਬਲਜੀਤ ਖੇਲਾ, ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇਜਸ਼ਦੀਪ ਸਿੰਘ, ਅਜੀਤ ਦੇ ਪੱਤਰਕਾਰ ਸਰਤਾਜ ਧੌਲ, ਗਾਇਕ ਵਿਨੇਪਾਲ ਬੁੱਟਰ, ਲੇਖਕ ਡਾ. ਅਮਰਜੀਤ ਟਾਂਡਾ, ਹਰਜਿੰਦਰ ਜੌਹਲ,  ਮਲਵਿੰਦਰ ਪੰਧੇਰ, ਅੰਮ੍ਰਿਤਪਾਲ ਸਿੰਘ, ਬਲਦੇਵ ਸਿੰਘ ਧਾਲੀਵਾਲ, ਬਲਦੇਵ ਸਿੰਘ ਨਿੱਝਰ, ਹਰਪ੍ਰੀਤ ਸਿੰਘ, ਕ੍ਰਿਸ਼ਨ ਨਾਗੀਆ, ਮਹਿੰਦਰ ਸਿੰਘ ਕਾਹਲੋਂ, ਬਲਦੇਵ ਸਿੰਘ ਧਾਲੀਵਾਲ , ਨਿਰਮਲ ਸਿੰਘ, ਡਾ. ਪ੍ਰੀਤਇੰਦਰ ਗਰੇਵਾਲ,  ਸ਼ਾਮ ਕੁਮਾਰ, ਚਿੱਤਰਕਾਰ ਸਵਰਨ ਬਰਨਾਲਾ, ਸ਼ਾਮਲ ਸਨ । 


ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼ ਦੇ ਡਾਇਰੈਕਟਰ ਬਿੱਕਰ ਸਿੰਘ ਬਰਾੜ, ਪ੍ਰਿੰਸੀਪਲ ਨਵਤੇਜ ਸਿੰਘ ਬੱਲ, ਉੱਘੇ ਸਨਅਤਕਾਰ ਅਮਰੀਕ ਸਿੰਘ ਥਾਂਦੀ ਨੇ ਆਪਣੇ ਕਰ ਕਮਲਾਂ ਨਾਲ਼ ਹਸਤੀਆਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਤੇ ਐਸੋਸੀਏਸ਼ਨ ਮੈਂਬਰਾਂ ਸ਼ਮੀ ਜਲੰਧਰੀ, ਬਖਸਿ਼ੰਦਰ ਸਿੰਘ, ਜੌਹਰ ਗਰਗ, ਸੁਮਿਤ ਟੰਡਨ, ਜਗਤਾਰ ਸਿੰਘ ਨਾਗਰੀ, ਸੁਲੱਖਣ ਸਿੰਘ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਸਰੂਪ ਸਿੰਘ ਜੌਹਲ, ਗੁਰਪ੍ਰੀਤ ਸਿੰਘ ਬੁੱਟਰ, ਰੁਪਿੰਦਰ ਸਿੰਘ, ਜਸਮਿੱਤਰ ਸਿੰਘ ਹਾਜ਼ਰ ਸਨ । ਸਟੇਜ ਸਕੱਤਰ ਗਿਆਨੀ ਸੰਤੋਖ ਸਿੰਘ ਦੀਆਂ ਰੋਚਕ ਗੱਲਾਂ ਨੇ ਚੰਗਾ ਸਮਾਂ ਬੰਨਿਆਂ । ਇਸ ਮੌਕੇ ‘ਤੇ ਸਨਮਾਨਿਤ ਹੋਣ ਵਾਲਿਆਂ ‘ਚ ਪੰਜਾਬੀ ਦੇ ਸਥਾਪਿਤ ਹਸਤਾਖਰਾਂ ਦੇ ਨਾਲ਼-ਨਾਲ਼ ਨਵੀਂ ਪੀੜ੍ਹੀ ਦੇ ਉੱਭਰ ਰਹੇ ਮਾਂ ਬੋਲੀ ਦੇ ਸੇਵਾਦਾਰਾਂ ਵੀ ਸ਼ਾਮਲ ਸਨ ਤਾਂ ਜੋ ਉਹ ਹੋਰ ਉਤਸ਼ਾਹ ਨਾਲ਼ ਮਾਂ ਬੋਲੀ ਦੀ ਸੇਵਾ ਕਰ ਸਕਣ । ਪ੍ਰੋਗਰਾਮ ਦੇ ਅਖੀਰ ‘ਚ ਐਸੋਸੀਏਸ਼ਨ ਦੇ ਸਕੱਤਰ ਤੇ ਕਈ ਵਰ੍ਹਿਆਂ ਤੋਂ ਆਸਟ੍ਰੇਲੀਆ ‘ਚ ਪੰਜਾਬੀ ਰੇਡੀਓ ਚਲਾ ਰਹੇ ਹਰਵਿੰਦਰ ਸਿੰਘ ਗਰਚਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਜਿ਼ਕਰਯੋਗ ਹੈ ਕਿ ਐਸੋਸੀਏਸ਼ਨ ‘ਚ ਵੀ ਅਜਿਹੇ ਕਈ ਸਰਗਰਮ ਮੈਂਬਰ ਹਨ, ਜੋ ਕਿ ਵੱਖ ਵੱਖ ਢੰਗਾਂ ਨਾਲ਼ ਪੰਜਾਬੀਅਤ ਦੀ ਸੇਵਾ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਨਮਾਨ ਪੱਤਰ ਭੇਂਟ ਨਹੀਂ ਕੀਤੇ ਗਏ, ਕਿਉਂ ਜੋ ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਪਰਿਵਾਰ ਨੇ ਹੀ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ । ਇਸੇ ਸਵੇਰ ਨੂੰ ਸਿਡਨੀ ਨਿਵਾਸੀ ਚਿੱਤਰਕਾਰ ਸਵਰਨ ਬਰਨਾਲਾ ਦੀ ਚਿੱਤਰਕਾਰੀ ਦੀ ਪ੍ਰਦਰਸ਼ਨੀ ਵੀ ਐਸੋਸੀਏਸ਼ਨ ਦੁਆਰਾ ਆਯੋਜਿਤ ਕੀਤੀ ਗਈ । ਪੰਜਾਬੀ ਦਰਸ਼ਕਾਂ ਦੇ ਨਾਲ਼ ਨਾਲ਼ ਆਸਟ੍ਰੇਲੀਆ ਨਿਵਾਸੀਆਂ ਨੇ ਵੀ ਇਸ ਪ੍ਰਦਰਸ਼ਨੀ ਦਾ ਭਰਪੂਰ ਆਨੰਦ ਮਾਣਿਆ । 

****

No comments:

Post a Comment