
ਹਾਂਗਕਾਂਗ ਦੇ ਪਲੇਠੇ ਨਾਵਲ “ਪੂਰਨ ਦਾ ਬਾਗ” ਦੀ ਘੁੰਡ ਚੁਕਾਈ……… ਪੁਸਤਕ ਰਿਲੀਜ਼ / ਢੁੱਡੀਕੇ

ਡਾ. ਸੁਤਿੰਦਰ ਸਿੰਘ ਨੂਰ ਦੀ ਜੰਮਣ ਭੋਂਇ ਕੋਟਕਪੂਰਾ ਵਿਖੇ ਹੋਇਆ ‘ਨੂਰ ਸਿਮਰਤੀ ਸਮਾਗਮ’......... ਪਰਮਿੰਦਰ ਸਿੰਘ ਤੱਗੜ (ਡਾ.)

ਪੰਜਾਬੀ ਗ਼ਜ਼ਲ ਦੇ ਨਾਮਵਰ ਹਸਤਾਖਰ- ਸ। ਸ਼ਮਸ਼ੇਰ ਸਿੰਘ ਸੰਧੂ ਦਾ ਸਨਮਾਨ ਸਮਾਰੋਹ..........ਸਨਮਾਨ ਸਮਾਰੋਹ / ਸੁਰਿੰਦਰ ਗੀਤ
ਕੈਲਗਰੀ
: ਪੰਜਾਬੀ ਸਾਹਿਤ ਸਭਾ ਕੈਲਗਰੀ ਵਲੋਂ ਪੰਜਾਬੀ ਜਗਤ ਦੇ ਪ੍ਰਸਿੱਧ ਸਾਹਿਤਕਾਰ ਅਤੇ
ਗ਼ਜਲ਼ਕਾਰ ਦਾ ਸ। ਸ਼ਮਸ਼ੇਰ ਸਿੰਘ ਸੰਧੂ ਦੀਆਂ ਸਾਹਿਤਕ ਪ੍ਰਾਪਤੀਆਂ, ਪੰਜਾਬੀ ਬੋਲੀ ਦੇ
ਵਾਧੇ ਅਤੇ ਪੰਜਾਬੀ ਸਾਹਿਤ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਕੈਲਗਰੀ ਦੇ ਪਾਈਨਰਿਜ਼
ਕਮਿਊਨਿਟੀ ਹਾਲ ਵਿਚ ਇਕ ਸ਼ਾਨਦਾਰ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ
ਜਿੱਥੇ ਸ। ਸ਼ਮਸ਼ੇਰ ਸਿੰਘ ਸੰਧੂ .ਰਿਟ: ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ॥ ਦੀ
ਕਾਵਿਕ ਦ੍ਰਿਸ਼ਟੀ ਦੀ ਰੱਜਵੀਂ ਸ਼ਲਾਘਾ ਕੀਤੀ ਗਈ, ਓੱਥੇ ਉਹਨਾਂ ਦੀ ਮਿਹਨਤ, ਸਿਰੜ ਅਤੇ
ਪਰਪੱਕ ਇਰਾਦੇ ਨੂੰ ਵੀ ਹਰ ਇਕ ਆਏ ਮਹਿਮਾਨ ਨੇ ਸਲਾਮ ਕੀਤੀ।
ਮੌਸਮਾਂ ਦੇ ਰਹਿਮ ਨੂੰ ਪਰਵਾਨ ਨਾ ਕਰਦੀ ਕਦੇ
ਜੋ ਹਵਾਵਾਂ ਚੀਰਦੀ ਉਹ ਹੀ ਕਹਾਉਂਦੀ ਜਿੰਦਗੀ।
ਜੋ ਹਵਾਵਾਂ ਚੀਰਦੀ ਉਹ ਹੀ ਕਹਾਉਂਦੀ ਜਿੰਦਗੀ।
ਰਿਟਾਇਰਡ ਐਡੀਸ਼ਨਲ ਸ਼ੈਸ਼ਨ ਜੱਜ ਰਵੀਇੰਦਰ ਸਿੰਘ ਭੱਲਾ ਨੂੰ ਆਸਟ੍ਰੇਲੀਆ ਵਿਖੇ ਕੀਤਾ ਗਿਆ ਸਨਮਾਨਿਤ.......... ਸਨਮਾਨ ਸਮਾਰੋਹ / ਰਿਸ਼ੀ ਗੁਲਾਟੀ
ਐਡੀਲੇਡ
: ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਵੱਲੋਂ ਰਿਟਾਇਰਡ ਐਡੀਸ਼ਨਲ ਸ਼ੈਸ਼ਨ
ਜੱਜ ਸ੍ਰ. ਰਵੀਇੰਦਰ ਸਿੰਘ ਭੱਲਾ ਨੂੰ ਉਨ੍ਹਾਂ ਦੇ ਆਸਟ੍ਰੇਲੀਆ ਦੌਰੇ ਦੌਰਾਨ ਐਡੀਲੇਡ
ਵਿਖੇ ਇੱਕ ਭਰਵੇਂ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ । ਉਨ੍ਹਾਂ ਦਾ ਇਹ ਸਨਮਾਨ ਪੰਜਾਬੀ
ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਯਤਨਾਂ ਨੂੰ ਮੱਦੇਨਜ਼ਰ
ਰੱਖਦਿਆਂ ਕੀਤਾ ਗਿਆ । ਉਨ੍ਹਾਂ ਨੇ ਹਰਮਨ ਰੇਡੀਓ, ਆਸਟ੍ਰੇਲੀਆ ਤੇ ਹੋਰ ਸਾਧਨਾਂ ਦੁਆਰਾ
ਆਪਣੇ ਤਜ਼ਰਬੇ ਪ੍ਰਵਾਸੀ ਪੰਜਾਬੀਆਂ ਨਾਲ਼ ਸਾਂਝੇ ਕੀਤੇ । ਸ੍ਰ. ਭੱਲਾ ਨੇ ਹਰਮਨ ਰੇਡੀਓ
ਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਦਾ ਕਾਨੂੰਨੀ ਸਲਾਹਕਾਰ ਬਣਨ ਦੀ ਪੇਸ਼ਕਸ਼ ਕੀਤੀ, ਜੋ ਕਿ
ਦੋਹਾਂ ਅਦਾਰਿਆਂ ਵੱਲੋਂ ਧੰਨਵਾਦ ਸਹਿਤ ਕਬੂਲ ਕੀਤੀ ਗਈ । ਪ੍ਰਵਾਸੀ ਪੰਜਾਬੀਆਂ ਨੂੰ
ਪੰਜਾਬ ‘ਚ ਜਾਇਦਾਦ ਸੰਬੰਧੀ ਹਾਈਕੋਰਟ ਜਾਂ ਸੁਪਰੀਮ ਕੋਰਟ ‘ਚ ਕੇਸਾਂ ਲਈ ਉਨ੍ਹਾਂ ਮੁਫ਼ਤ
ਸਲਾਹ ਦੀ ਪੇਸ਼ਕਸ਼ ਵੀ ਕੀਤੀ ।
Subscribe to:
Posts (Atom)