ਹਮਬਰਗ : ਗੁਰਦੁਆਰਾ ਸਿੰਘ ਸਭਾ ਹਮਬਰਗ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਨੇ 25 ਜੁਲਾਈ ਤੋਂ 31 ਜੁਲਾਈ ਤੱਕ ਬੱਚਿਆਂ ਦਾ ਗੁਰਮਤਿ ਕੈਂਪ ਭਾਈ ਰਣਜੀਤ ਸਿੰਘ ਗਿੱਲਾਂ ਵਾਲਿਆਂ ਦੇ ਸਹਿਯੋਗ ਨਾਲ ਲਾਇਆ। ਇਸ ਕੈਂਪ ਵਿੱਚ ਤਕਰੀਬਨ 200 ਤੋਂ ਉੱਪਰ ਬੱਚਿਆਂ ਨੇ ਮਾਂ ਬੋਲੀ ਪੰਜਾਬੀ, ਗੁਰਬਾਣੀ, ਕਥਾ, ਕੀਰਤਨ, ਸਿੱਖ ਇਤਹਾਸ, ਗੱਤਕਾ, ਤਬਲਾ, ਹਰਮੋਨੀਅਮ ਆਦਿ ਦੀ ਸਿੱਖਿਆ ਲਈ। ਬੱਚੇ ਬਹੁਤ ਹੀ ਉਤਸ਼ਾਹ, ਪਿਆਰ ਅਤੇ ਖੁਸੀ਼ ਖੁਸ਼ੀ ਕਲਾਸਾਂ ਵਿੱਚ ਆਉਂਦੇ ਸਨ ਅਤੇ ਬੱਚਿਆਂ ਦੇ ਮਾਪਿਆਂ ਨੇ ਪੂਰਾ ਹਫ਼ਤਾ ਬੱਚਿਆਂ ਨੂੰ ਪੂਰੇ ਟਾਇਮ ਨਾਲ ਤਿਆਰ ਕਰਕੇ ਉਹਨਾਂ ਦੀਆਂ ਕਲਾਸਾਂ ਵਿੱਚ ਭੇਜਿਆ। ਪ੍ਰਬੰਧਕਾਂ ਵੱਲੋਂ ਸਾਰਾ ਹਫ਼ਤਾ ਬੱਚਿਆਂ ਨੂੰ ਲੰਗਰ ਵਿੱਚ ਭਾਂਤ ਭਾਂਤ ਦੇ ਪਕਵਾਨ ਪਕਾ ਕੇ ਦਿੱਤੇ ਜਾਦੇ ਸਨ। ਸ਼ਨੀਵਾਰ ਦੀ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਤੋਂ ਮਗਰੋਂ ਕੀਰਤਨ ਦਰਵਾਰ ਸਜਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਰਾਤ ਦੇ ਬਾਰਾਂ ਵਜੇ ਤੱਕ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ।
ਐਤਵਾਰ 31 ਜੁਲਾਈ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਮਗਰੋਂ ਸਜੇ ਦੀਵਾਨ ਵਿੱਚ ਬੱਚਿਆਂ ਦੇ ਚਾਰਾਂ ਗਰੁੱਪਾਂ ਜਿਹਨਾਂ ਨੂੰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੇ ਨਾਮ ਦਿੱਤੇ ਗਏ ਸਨ, ਨੇ ਕੈਂਪ ਵਿੱਚ ਸਿੱਿਖਆ ਪੇਸ਼ ਕੀਤਾ। ਅੰਤ ਵਿੱਚ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਦਲਬੀਰ ਸਿੰਘ ਮੁਹਾਰ ਨੇ ਸਾਰਿਆਂ ਬੱਚਿਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਕੈਂਪ ਵਿੱਚ ਵੱਧ ਚੜ੍ਹ ਕੇ ਸੇਵਾ ਕਰਨ ਵਾਲਿਆਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਗੁਰਮਤਿ ਕੈਂਪ ਦੀ ਕਵਰੇਜ਼ ਕਰਨ ਆਏ ਇਟਲੀ ਤੋਂ ਸਿੱਖ ਚੈਨਲ ਟੀ ਵੀ ਦੇ ਨੁਮਾਇੰਦਿਆਂ ਦਾ ਵੀ ਸਨਮਾਨ ਕੀਤਾ ਗਿਆ। ਪ੍ਰਧਾਨ ਸ: ਦਲਬੀਰ ਸਿੰਘ ਮੁਹਾਰ ਨੇ ਜਿਥੇ ਸਾਰੀ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਉਥੇ ਉਹਨਾਂ ਕਿਹਾ ਕਿ ਆਪ ਇਸੇ ਤਰਾਂ ਸਹਿਯੋਗ ਦੇਣਾ ਤੇ ਆਪਾਂ ਆਉਣ ਵਾਲੇ ਦਸੰਬਰ ਦੀਆਂ ਛੁੱਟੀਆਂ ਵਿੱਚ ਕੈਂਪ ਲਾ ਕੇ ਬੱਚਿਆਂ ਨੂੰ ਇਸ ਤੋਂ ਵੀ ਵੱਧ ਗਿਣਤੀ ਵਿੱਚ ਆਪਣੇ ਵਿਰਸੇ ਨਾਲ ਜੋੜਨ ਦੇ ਮਨੋਰਥ ਨੂੰ ਅੱਗੇ ਤੋਰ ਸਕੀਏ। ਭਾਈ ਦਲਬੀਰ ਸਿੰਘ ਨੇ ਸਮੁੱਚੀ ਕਮੇਟੀ ਵੱਲੋਂ ਆਈ ਹੋਈ ਸਮੂਹ ਸੰਗਤ, ਭਾਈ ਰਣਜੀਤ ਸਿੰਘ ਗਿੱਲਾਂ ਵਾਲਿਆਂ ਤੇ ਸਿੱਖ ਚੈਨਲ ਦੀ ਟੀਮ ਦਾ ਇਸ ਕੈਂਪ ਵਿੱਚ ਪਹੁੰਚਣ ਤੇ ਵਿਸ਼ੇਸ਼ ਧੰਨਵਾਦ ਕੀਤਾ।
**
No comments:
Post a Comment