‘ਜਨਮ ਦਿਨ’ ਮੌਕੇ ਸਾਹਿਤਕ ਸਮਾਗਮ ’ਚ ਡਾ. ਜੇ. ਐਸ. ਆਨੰਦ ਨੂੰ ਸਨਮਾਨ-ਪੱਤਰ ਭੇਂਟ.......... ਸਨਮਾਨ ਸਮਾਰੋਹ / ਪਰਮਿੰਦਰ ਸਿੰਘ ਤੱਗੜ (ਡਾ. )

ਪ੍ਰਸਿੱਧ ਅੰਗਰੇਜ਼ੀ ਅਤੇ ਪੰਜਾਬੀ ਸਾਹਿਤਕਾਰ ਡਾ. ਜੇ. ਐਸ. ਆਨੰਦ (ਪ੍ਰਿੰਸੀਪਲ ਡੀ.ਏ.ਵੀ. ਕਾਲਜ ਬਠਿੰਡਾ) ਦੇ ਜਨਮ ਦਿਨ ਮੌਕੇ ਸਨਮਾਨ ਵਜੋਂ ਸਥਾਨਕ ਸਿਵਲ ਲਾਈਨਜ਼ ਕਲੱਬ ਵਿਖੇ ਸੂਫ਼ੀ ਆਰਟਸ ਫ਼ਾਊਂਡੇਸ਼ਨ ਬਠਿੰਡਾ ਅਤੇ ਅੰਤਰ ਰਾਸ਼ਟਰੀ ਪੰਜਾਬੀ ਇੰਟਰਨੈਟ ਮੀਡੀਆ ‘ਪੰਜਾਬੀ ਨਿਊਜ਼ ਆਨਲਾਈਨ’ ਦੇ ਉੱਦਮ ਸਦਕਾ ਰਚਾਏ ਇੱਕ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਦੌਰਾਨ ਪੰਜਾਬੀ ਨਿਊਜ਼ ਆਨਲਾਈਨ ਵੱਲੋਂ ਮੁੱਖ ਮਹਿਮਾਨ ਡਾ. ਜਤਿੰਦਰ ਜੈਨ (ਆਈ. ਪੀ. ਐਸ.) ਡੀ ਆਈ ਜੀ ਫ਼ਰੀਦਕੋਟ ਰੇਂਜ ਦੀ ਅਗਵਾਈ ਵਿਚ ਸਾਈਟ ਦੇ ਮੁੱਖ ਸੰਪਾਦਕ ਸੁਖਨੈਬ ਸਿੰਘ ਸਿੱਧੂ, ਆਨਰੇਰੀ ਸਾਹਿਤ ਸੰਪਾਦਕ ਡਾ. ਪਰਮਿੰਦਰ ਸਿੰਘ ਤੱਗੜ, ਸੰਪਾਦਕ ਆਸਟ੍ਰੇਲੀਆ ਐਡੀਸ਼ਨ ਮਿੰਟੂ ਬਰਾੜ, ਸੰਪਾਦਕ ਰਾਜਨੀਤਕ ਮਾਮਲੇ ਗੁਰਭੇਜ ਸਿੰਘ ਚੌਹਾਨ, ਇੰਜੀ: ਸਤਿੰਦਰਜੀਤ ਸਿੰਘ ਸੀ. ਓ. ਓ. ਨੇ ਡਾ. ਆਨੰਦ ਦੀਆਂ ਸਾਹਿਤ, ਕਲਾ, ਸਮਾਜ ਅਤੇ ਪ੍ਰਾਧਿਆਪਨ ਦੇ ਖੇਤਰ ਵਿਚ ਪਾਏ ਵਿਸ਼ੇਸ਼ ਯੋਗਦਾਨ ਦੇ ਮੱਦੇਨਜ਼ਰ ਇਕ ਸਨਮਾਨ ਪੱਤਰ ਭੇਂਟ ਕੀਤਾ। ਇਸ ਸੁਭਾਗ ਮੌਕੇ ਡਾ. ਜੈਨ ਨੇ ਕਿਹਾ ਕਿ ਡਾ. ਆਨੰਦ ਇਕ ਬਹੁਪੱਖੀ ਸ਼ਖ਼ਸੀਅਤ ਹਨ ਜੋ ਸਫ਼ਲ ਪ੍ਰਬੰਧਕ ਦੇ ਨਾਲ਼-ਨਾਲ਼ ਇਕ ਪ੍ਰਬੁੱਧ ਸਾਹਿਤਕਾਰ, ਸਮਾਜ ਚਿੰਤਕ, ਵਾਤਾਵਰਨ ਪ੍ਰੇਮੀ ਅਤੇ ਅਧਿਆਤਮਕ ਵਿਚਾਰਧਾਰਾ ਨਾਲ਼ ਲਬਰੇਜ਼ ਵਿਅਕਤੀਤਵ ਰੱਖਦੇ ਹਨ। ਸੁਖਨੈਬ ਸਿੱਧੂ ਨੇ ਸਰੋਤਿਆਂ ਨੂੰ ਸੰਬੋਧਿਤ ਹੁੰਦਿਆਂ ਦੱਸਿਆ ਕਿ ਡਾ. ਆਨੰਦ ਮਾਲਵੇ ਦੇ ਅਜਿਹੇ ਸਾਹਿਤਕਾਰ ਹਨ ਜਿਹਨਾਂ ਨੇ ਸਾਹਿਤ ਸਿਰਜਣਾ ਅਤੇ ਹੋਰ ਅਗਾਂਹ ਵਧੂ ਕਾਰਜਾਂ ਨੂੰ ਪੁਸਤਕਾਂ ਤੱਕ ਹੀ ਸੀਮਤ ਨਹੀਂ ਰੱਖਿਆ ਸਗੋਂ ਅਤਿ ਆਧੁਨਿਕ ਤਕਨੀਕਾਂ ਦੇ ਜ਼ਰੀਏ ਆਪਣੇ ਕੰਮ ਦੀ ਪਛਾਣ ਕਰਵਾਈ ਹੈ। ਇਸੇ ਸਿਲਸਿਲੇ ਵਿਚ ਉਹਨਾਂ ਦੀ ਵੈਬਸਾਇਟ ਡਬਲਿਊ ਡਬਲਿਊ ਡਬਲਿਊ ਡਾਟ ਡਾ. ਆਨੰਦ ਡਾਟ ਕਾਮ ’ਤੇ ਕਲਿੱਕ ਕਰਕੇ ਇਸ ਸ਼ਖ਼ਸੀਅਤ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦੀ ਝਲਕ ਦੇਖੀ ਜਾ ਸਕਦੀ ਹੈ। ਇਸ ਮੌਕੇ ਡਾ. ਆਨੰਦ ਨੂੰ ਵਧਾਈ ਦੇਣ ਵਾਲੀਆਂ ਸ਼ਖ਼ਸੀਅਤਾਂ ਵਿਚ ਹੋਰਨਾਂ ਤੋਂ ਇਲਾਵਾ ਸਵਾਮੀ ਸੂਰਯਾ ਦੇਵ ਜੀ, ਸੁਪ੍ਰਸਿਧ ਆਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਸ੍ਰੀ ਪੀ. ਡੀ. ਗੋਇਲ ਉਪ-ਚੇਅਰਮੈਨ ਸਥਾਨਕ ਪ੍ਰਬੰਧਕੀ ਕਮੇਟੀ ਡੀ ਏ ਵੀ ਕਾਲਜ ਬਠਿੰਡਾ, ਹਰਪਾਲ ਸਿੰਘ ਪੀ. ਸੀ. ਐਸ., ਪ੍ਰਸਿਧ ਮੀਡੀਆ ਹਸਤੀ ਮਿੰਟੂ ਬਰਾੜ ਆਸਟ੍ਰੇਲੀਆ, ਡਾ. ਪਰਮਜੀਤ ਰੋਮਾਣਾ, ਪ੍ਰੋ. ਬੇਅੰਤ ਕੌਰ, ਡਾ. ਸੁਖਦੀਪ ਕੌਰ, ਡਾ.ਵਿਮਲਾਂਸ਼ੂ ਮਲਿਕ ਪ੍ਰਿੰਸੀਪਲ ਮਾਤਾ ਜਸਵੰਤ ਕੌਰ ਪਬਲਿਕ ਸਕੂਲ ਬਾਦਲ, ਪ੍ਰਿੰ. ਨਸੀਬ ਕੌਰ, ਪ੍ਰੋ. ਰਜਨੀਸ਼ ਕੁਮਾਰ, ਪ੍ਰਿੰ. ਅਸ਼ੋਕ ਸ਼ਾਸਤਰੀ, ਡਾ. ਰਣਜੀਤ ਕੌਰ (ਪ੍ਰਿੰ.) ਆਕਲੀਆ ਕਾਲਜ ਆਫ਼ ਐਜੂਕੇਸ਼ਨ, ਚਰਨਜੀਤ ਭੁੱਲਰ, ਸਤਵੰਤ ਭੁੱਲਰ, ਗੁਰਭੇਜ ਚੌਹਾਨ, ਅਮਰਜੀਤ ਢਿੱਲੋਂ, ਇੰਜੀ. ਸਤਿੰਦਰਜੀਤ ਸਿੰਘ, ਗੁਰਚਰਨ ਸਿੰਘ, ਆਰਟਿਸਟ ਅਮਰਜੀਤ ਸਿੰਘ, ਗੁਰਨਾਮ ਸਿੰਘ ਦਰਸ਼ੀ, ਕਹਾਣੀਕਾਰ ਗੁਰਦੇਵ ਖੋਖਰ, ਪ੍ਰੋ. ਭੁਪਿੰਦਰ ਜੱਸਲ, ਭੁਪਿੰਦਰ ਪੰਨੀਵਾਲੀਆ, ਸੰਗੀਤ ਨਿਰਦੇਸ਼ਕ ਰਾਜਿੰਦਰ ਰਿੰਕੂ ਸਮੇਤ ਅਨੇਕਾਂ ਸਾਹਿਤ ਅਤੇ ਸਭਿਆਚਾਰ ਨਾਲ਼ ਜੁੜੀਆਂ ਹਸਤੀਆਂ ਮੌਜੂਦ ਸਨ। ਗਾਇਕਾ ਵਰਿੰਦਰ ਵਿੰਮੀ, ਗਾਇਕ ਗੁਰਸੇਵਕ ਚੰਨ ਅਤੇ ਬਾਲ ਗਾਇਕ ਕਰਨ ਸ਼ਰਮਾਂ ਨੇ ਡਾ. ਆਨੰਦ ਦੀਆਂ ਰਚਨਾਵਾਂ ਨੂੰ ਸੰਗੀਤਕ ਸੁਰਾਂ ਸੰਗ ਪੇਸ਼ ਕਰਕੇ ਵਾਹ-ਵਾਹ ਖੱਟੀ। ਖ਼ਿਆਲ ਰਹੇ ਕਿ ਡਾ. ਆਨੰਦ ਦੀ ਇੱਛਾ ਅਨੁਸਾਰ ਸਮਾਗਮ ’ਚ ਬੁਲਾਏ ਮਹਿਮਾਨਾਂ ਨੂੰ ਜਨਮ ਦਿਨ ਸਬੰਧੀ ਖ਼ਬਰ ਤੋਂ ਮਹਿਰੂਮ ਰੱਖਿਆ ਗਿਆ ਸੀ ਤਾਂ ਕਿ ਮਹਿਮਾਨਾਂ ਦੀ ਇਸ ਮੌਕੇ ਹਾਜ਼ਰੀ ਨੂੰ ਹੀ ਜਨਮ ਦਿਨ ਦਾ ਸਭ ਤੋਂ ਵੱਡਾ ਤੋਹਫ਼ਾ ਮੰਨਿਆ ਜਾ ਸਕੇ। ਸੂਫ਼ੀ ਆਰਟ ਫ਼ਾਊਂਡੇਸ਼ਨ ਵੱਲੋਂ ਪ੍ਰੋ. ਰਜਨੀਸ਼ ਨੇ ਸਾਰੇ ਮਹਿਮਾਨਾਂ ਦਾ ਹਾਰਦਿਕ ਧਨਵਾਦ ਕੀਤਾ।

No comments:

Post a Comment