ਕੈਲਗਰੀ : ਸੰਦਲ ਪ੍ਰਡੋਕਸ਼ਨ ਕੈਲਗਰੀ ਦੀ ਪੇਸ਼ਕਸ਼ ਤੇ ਕੈਲਗਰੀ ਦੇ ਸੰਦਲ ਪ੍ਰਰੋਡਕਸ਼ਨ ਦੇ ਮਾਲਕ ਪਰਮਜੀਤ ਸੰਦਲ ਦੇ ਆਈਡੀਏ ਤੇ ਕੈਲਗਰੀ ਨਿਵਾਸੀ ਲੇਖਕ ਬਲਜਿੰਦਰ ਸੰਘਾ ਦੀ ਲਿਖੀ ਪੰਜਾਬੀ ਫਿਲਮ ‘ਕੌਣ ਦਿਲਾਂ ਦੀਆਂ ਜਾਣੇ’ ਸ਼ੁਮਾਰੋਂ ਕੰਪਨੀ ਵੱਲੋਂ ਦੁਨੀਆਂ ਭਰ ਵਿਚ ਰੀਲੀਜ਼ ਕਰ ਦਿੱਤੀ ਗਈ ਹੈ । ਇਸ ਦਾ ਰੀਲੀਜ਼ ਸਮਾਰੋਹ ਕੈਲਗਰੀ (ਕਨੇਡਾ) ਵਿਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸੁਚੱਜੀ ਅਗਵਾਈ ਹੇਠ ਕੋਸੋ ਦੇ ਹਾਲ ਵਿਚ ਕੀਤਾ ਗਿਆ । ਕਾਫੀ ਬਰਫ ਪੈਣ ਤੇ ਠੰਢ ਦੇ ਬਾਵਜੂਦ ਕੋਸੋ ਹਾਲ ਪੂਰੀ ਤਰ੍ਹਾਂ ਭਰ ਗਿਆ ਤੇ ਸੰਦਲ ਪਰਿਵਾਰ ਵੱਲੋ ਵਰਤਾਈ ਜਾ ਰਹੀ ਗਰਮਾ-ਗਰਮ ਆਲੂ ਟਿੱਕੀ ਦਾ ਚਾਹ ਤੇ ਜਲੇਬੀਆਂ ਨਾਲ ਅਨੰਦ ਮਾਣਦੇ ਸੌਹਿਰਦ ਸੱਜਣ ਬੜੇ ਉਤਸ਼ਹ ਤੇ ਖੁਸ਼ੀ ਨਾਲ ਇਸ ਫਿਲਮ ਦੇ ਰੀਲੀਜ਼ ਹੋਣ ਦਾ ਅਨੰਦ ਮਾਣਦੇ ਰਹੇ । ਜਦੋਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਗੁਰਬਚਨ ਬਰਾੜ ,ਜਨਰਲ ਸਕੱਤਰ ਤਰਲੋਚਨ ਸਂੈਭੀ ਤੇ ਪਰਮਜੀਤ ਸੰਦਲ ਦੀ ਫੈਮਲੀ ਦੇ ਨਾਲ ਇਸ ਫਿਲਮ ਦੀ ਡੀ.ਵੀ.ਡੀ ਰੀਲੀਜ਼ ਕੀਤੀ ਗਈ ਤਾਂ ਸਾਰੇ ਦਾ ਸਾਰਾ ਕੋਸੋ ਹਾਲ ਤਾੜੀਆਂ ਦੀ ਗੜ-ਗੜਹਾਟ ਨਾਲ ਗੂੰਜ਼ ਉੱਠਿਆਂ ਤੇ ਹਰ ਕੋਈ ਪਰਮਜੀਤ ਸੰਦਲ ਨੂੰ ਕੈਨੇਡਾ ਦੀ ਰੁਝੇਵਿਆਂ ਭਰੀ ਜਿੰਦਗੀ ਵਿਚੋ ਟਾਈਮ ਤੇ ਪੈਸਾ ਕੱਢਕੇ ਇਹ ਫਿਲਮ ਬਣਾਉਣ ਲਈ ਵਧਾਈ ਦੇ ਰਿਹਾ ਸੀ । ਹਰਕੰਵਲਜੀਤ ਸਹਿਲ ਨੇ ਸਭ ਤੋਂ ਪਹਿਲਾ ਇਸ ਫਿਲਮ ਨੂੰ ਬਣਾਉਣ ਵਿਚ ਹੋਈ ਮਿਹਨਤ ਤੇ ਚਾਣਣਾ ਪਾਇਆ ਤੇ ਫਿਰ ਇਸ ਫਿਲਮ ਦੇ ਲੇਖਕ ਬਲਜਿੰਦਰ ਸੰਘਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਕ ਫਿਲਮ ਦੀ ਸੂਟਿੰਗ ਦੌਰਾਨ ਕੀ-ਕੀ ਮੁਸ਼ਕਲਾਂ ਦਾ ਸਹਮਣਾ ਕਰਨਾ ਪੈਦਾ ਹੈ, ਇਹ ਇਕ ਪ੍ਰੋਡਿਊਸਰ ਹੀ ਜਾਣ ਸਕਦਾ ਹੈ ਤੇ ਨਾਲ ਹੀ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਕੈਨੇਡਾ ਤੋਂ ਇਲਾਵਾ ਇੰਡੀਆ ਵਿਚ ਦਿੱਲੀ ,ਜਲੰਧਰ, ਵਡਾਲਾ,ਤਾਜਪੁਰ,ਤਲਵੰਡੀ ਭਾਈ ਤੇ ਪਿੰਡ ਢੁੱਡੀ ( ਫਰੀਦਕੋਟ) ਹੋਈ ਹੈ । ਉਨ੍ਹਾਂ ਨੇ ਦੱਸਿਆ ਕਿ ਇਹ ਇਕ ਐਨ.ਆਰ.ਆਈ. ਦੇ ਕਤਲ ਦੀ ਕਹਾਣੀ ਹੈ ਤੇ ਇਕ ਕਮੇਡੀ ਭਰਪੂਰ ਤੇ ਪੂਰੀ ਤਰ੍ਹਾਂ ਪਰਿਵਾਰਕ ਫਿਲਮ ਹੈ,ਤੇ ਕੈਲਗਰੀ (ਕੈਨੇਡਾ ) ਸ਼ਹਿਰ ਵਿਚ ਪ੍ਰੋਡਿਊਸਰ ਪਰਮਜੀਤ ਸੰਦਲ ਵੱਲੋਂ ਸਿਰਫ 4.99$ ਵਿਚ ਇਸ ਫਿਲਮ ਦੀ ਅਸਲੀ ਡੀ.ਵੀ.ਡੀ. ਉਪਲਬਧ ਕਰਵਾਈ ਗਈ ਹੈ । ਉਨ੍ਹਾਂ ਨੇ ਸਭ ਨੂੰ ਇਸ ਦੀ ਅਸਲ ਡੀ ਵੀ.ਡੀ ਖਰੀਦਣ ਦੀ ਅਪੀਲ ਕੀਤੀ । ਦੀਪਸਿ਼ਖਾ ਬਰਾੜ ਨੇ ਆਪਣੇ ਵਿਚਾਰ ਪੇਸ਼ ਕਰਦਿਆ ਹੋਇਆ ਪ੍ਰੋਡਿਊਸਰ ਪਰਮਜੀਤ ਸੰਦਲ ਤੇ ਲੇਖਕ ਬਲਜਿੰਦਰ ਸੰਘਾ ਨੂੰ ਇਸ ਫਿਲਮ ਦੀ ਡੀ.ਵੀ.ਡੀ.ਰੀਲੀਜ਼ ਹੋਣ ਤੇ ਵਧਾਈ ਦਿੱਤੀ । ਐਮ.ਐਲ .ਏ . ਦਰਸ਼ਨ ਕੰਗ ਨੇ ਨੌਜਵਾਨ ਪਰਮਜੀਤ ਸੰਦਲ ਤੇ ਲੇਖਕ ਬਲਜਿੰਦਰ ਸੰਘਾ ਨੂੰ ਇਸ ਫਿਲਮ ਲਈ ਵਧਾਈ ਦਿੱਤੀ ਤੇ ਨਾਲ ਹੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਪਬਲਿਕ ਸਕੂਲਾਂ ਵਿਚ ਪੰਜਾਬੀ ਕਲਾਸਾਂ ਸ਼ੁਰੂ ਕਰਵਾਉਣ ਲਈ ਕੀਤੇ ਸੈਮੀਨਾਰ ਲਈ ਧੰਨਵਾਦ ਕੀਤਾ । ਉਨ੍ਹਾਂ ਹਰ ਤਰ੍ਹਾਂ ਦੇ ਸਹਿਯੋਗ ਲਈ ਆਪਣੀ ਹਾਮੀ ਭਰੀ । ਅਖੀਰ ਵਿਚ ਪਰਮਜੀਤ ਸੰਦਲ ਨੇ ਇਸ ਫਿਲਮ ਦੀ ਸਫਲਤਾ ਲਈ ਬਾਬਾ ਜੀ ਨਮਕੀਨ ਦੇ ਰਜੇਸ਼ ਲਾਬਾ ਜੀ ਦਾ ਸਪੈਸ਼ਲ ਧੰਨਵਾਦ ਕੀਤਾ ਤੇ ਸੰਦਲ ਪ੍ਰਡੋਸ਼ਨ ਕੈਲਗਰੀ ਵੱਲੋਂ ਇਸ ਫਿਲਮ ਦੇ ਦੂਸਰੇ ਭਾਗ ਦੇ ਰੂਪ ਵਿਚ ਆ ਰਹੀ ਫਿਲਮ ‘ਦਿਲ ਦਰਿਆਂ ਸਮੁੰਦਰੋਂ ਡੂੰਘੇ’ ਬਾਰੇ ਸਭ ਨੂੰ ਜਾਣਕਾਰੀ ਦਿੱਤੀ ਗਈ ।
****
No comments:
Post a Comment