ਕੈਲਗਰੀ : ਇੱਥੋਂ ਦੇ ਕੋਸੋ ਹਾਲ ਵਿੱਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋ ਕਰਵਾਏ ਗਏ ਪਰਭਾਵਸਾਲੀ ਸਮਾਗਮ ਦੌਰਾਨ ਲੇਖਕਾ ਦੀ ਭਰਵੀ ਹਾਜਰੀ ਵਿੱਚ ਨਵਕੇਲੀ ਦਿੱਖ, ਵਿਲੱਖਣ ਤੇ ਨਿਗਰ ਸੋਚ ਵਾਲਾ ਪੰਜਾਬੀ ਅਖਬਾਰ“ਲੋਕ ਅਵਾਜ” ਲੋਕ ਅਰਪਿਤ ਕੀਤਾ ਗਿਆ। ਐਡਮਿੰਟਨ ਨਿਵਾਸੀ ਜਰਨੈਲ ਬਸੋਤਾ ਜੋ ਕਿ ਪਿਛਲੇ 25 ਸਾਲਾਂ ਤੋਂ ਵੱਖੋ ਵੱਖ ਅਖਬਾਰਾਂ ਨਾਲ ਪੱਤਰਕਾਰੀ ਦੇ ਖੇਤਰ ਵਿੱਚ,ਅਤੇ ਕਾਫੀ ਲੰਮਾ ਸਮਾਂ ਪੰਜਾਬੀ ਟੀ ਵੀ ਚੈਨਲ “ਲਿਸਕਾਰਾ” ਦੇ ਡਾਇਰੈਕਟਰ ਰਹੇ ਹਨ, “ਲੋਕ ਅਵਾਜ਼” ਦੇ ਮੁੱਖ ਸੰਪਾਦਕ ਹਨ।ਜਦੋਂ ਕਿ ਕੈਲਗਰੀ ਸਹਿਰ ਦੀ ਸਾਰੀ ਕਮਾਂਡ ਹਰਬੰਸ ਬੁੱਟਰ ਨੇ ਸੰਭਾਲੀ ਹੈ। “ਲੋਕ ਅਵਾਜ਼” ਦੀ ਘੁੰਢ ਚੁਕਾਈ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ ਜਰਨੈਲ ਬਸੋਤਾ ,ਹਰਬੰਸ ਬੁੱਟਰ ਪ੍ਰੋ ਮਨਜੀਤ ਸਿੱਧੂ,ਸੱਤਪਾਲ ਕੌਸਿ਼ਲ, ਰਾਜੇਸ ਅੰਗਰਾਲ,ਪੰਜਾਬੀ ਫਿਲਮ ਨਿਰਮਾਤਾ ਅਤੇ ਹੀਰੋ ਸੰਦਲ ਮੂਵੀ ਪਰੋਡਕਸਨ ਵਾਲੇ ਪ੍ਰਮਜੀਤ ਸੰਦਲ ,ਲੋਕ ਗਾਇਕ ਅਤੇ ਪੰਜਾਬੀ ਲਿਖਾਰੀ ਸਭਾ ਦੇ ਜਨ: ਸਕੱਤਰ ਤਰਲੋਚਨ ਸੈਂਭੀ ਦੀ ਹਾਜਰੀ ਵਿੱਚ ਕੀਤੀ। ਜਰਨੈਲ ਬਸੋਤਾ ਨੇ ਹਾਜਰੀਨ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹਨਾਂ ਦਾ ਪੱਤਰਕਾਰੀ ਦਾ ਅੱਜ ਤੱਕ ਦਾ ਸ਼ਫਰ ਚਿੱਟੀ ਚਾਦਰ ਦੀ ਤਰਾਂ ਬੇਦਾਗ ਹੈ,ਮੈਂ ਤੁਹਾਨੂੰ ਵਿਸਵਾਸ ਦਿਵਾੳਂਦਾ ਹਾਂ ਕਿ “ਲੋਕ ਅਵਾਜ਼” ਜਿਸ ਤਰਾਂ ਦਾ ਨਾਂ ਹੈ ਸਾਡੀ ਕੋਸਿਸ ਇਹੀ ਰਹੇਗੀ ਕਿ ਇਹ ਅਖਬਾਰ ਆਪਣੇ ਨਾਂ ੳੁੱਪਰ ਖਰ੍ਹਾ ਉੱਤਰੇ। ਹਰਬੰਸ ਬੁੱਟਰ ਨੇ ਦਾਅਵਾ ਕੀਤਾ ਕਿ ਅਖਬਾਰ ਸਿਆਸੀ ਗਲਬਾ,ਧਾਰਮਿਕ ਅੰਧਵਿਸਵਾਸਾਂ ਅਤੇ ਝੂਠੇ ਪਾਖੰਡਵਾਦ ਤੋਂ ਦੁਰੀ ਰੱਖਦਾ ਹੋਇਆ ਵਿਗਿਆਨਿਕ ਸੋਚ ਵਾਲਾ ਨਸਾ-ਰਹਿਤ ਸਮਾਜ ਸਿਰਜਣ ਵਿੱਚ ਸਹਾਈ ਸਿੱਧ ਹੋਵੇਗਾ। ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ ਵਧਾਈ ਦਿੰਦਿਆ ਕਿਹਾ ਕਿ “ਲੋਕ ਅਵਾਜ਼” ਦੀ ਸੁਰੂਆਤ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਅਤੇ ਸਾਰੇ ਆਏ ਹੋਏ ਹਾਜਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਕੈਲਗਰੀ ਦੇ ਐਮ ਐਲ ਏ ਦਰਸਨ ਕੰਗ ਅਤੇ ਕੈਲਗਰੀ ਦੀਆਂ ਨਾਮਬਰ ਸਖਸੀਅਤਾਂ ਹਾਜਰ ਸਨ।ਇਸ ਤੋਂ ਪਹਿਲਾਂ ਐਡਮਿੰਟਨ ਵਿਚ ਕਰਵਾਏ ਗਏ ਸਮਾਰੋਹ ਦੌਰਾਨ ਐਮ ਐਲ ਏ ਨਰੇਸ ਭਾਰਦਵਾਜ, ਐਮ ਐਲ ਏ ਪੀਟਰ ਸੰਧੁ,ਅਮਰਜੀਤ ਸੋਹੀ,ਪਾਲ ਸਿੰਘ ਪੁਰੇਵਾਲ,ਗੁਰਪਰੀਤ ਗਿਲ ਅਤੇ ਦਲਬੀਰ ਸਾਂਗਿਆਨ ਸਮੇਤ ਹੋਰ ਕਈ ਸਖਸੀਅਤਾਂ ਨੇ ਸੰਬੋਧਂਨ ਕੀਤਾ ਅਤੇ ਜਰਨੈਲ ਬਸੋਤਾ ਤੋ ਵਧੀਆ ਪੱਤਰਕਾਰੀ ਦੀ ਆਸ ਕੀੱਤੀ।
****
No comments:
Post a Comment