ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਲੋਨ ਜਰਮਨੀ ਦੀਆਂ ਸਿੱਖ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਨੇ ਬੰਦੀਛੋੜ ਦਿਵਸ ਤੇ ਦਿਤਾ ਖਾਸ ਤੋਹਫਾ.......... ਮਨਮੋਹਣ ਸਿੰਘ ਜਰਮਨੀ


ਜਰਮਨ : ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਲੋਨ ਜਰਮਨੀ ਵਿਖੇ ਐਤਵਾਰ 7 ਨਵੰਬਰ ਨੂੰ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਦੀਵਾਲੀ ਅਤੇ ਬੰਦੀਛੋੜ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਭਾਈ ਨਰਿੰਜਨ ਸਿੰਘ ਅਤੇ ਭਾਈ ਫੁੱਮਣ ਸਿੰਘ ਨੇ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਦੀਵਾਲੀ ਮੌਕੇ ਸਿੱਖ ਕੌਮ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਵਿਚਾਰ ਵਿਸਥਾਰ ਨਾਲ ਸੰਗਤਾਂ ਨਾਲ ਸਾਂਝੇ ਕੀਤੇ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਲੋਨ ਜਰਮਨੀ ਦੇ ਪ੍ਰਧਾਨ ਭਾਈ ਰੁੱਲਦਾ ਸਿੰਘ ਗਿਲਜੀਆਂ ਨੇ ਸਿੱਖ ਜਗਤ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਦਿਨ ਨੂੰ ਇਤਿਹਾਸਕ ਯਾਦ ਬਣਾਉਂਦਿਆਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਗੁਰਦੁਆਰਾ ਸਾਹਿਬ ਵਿਚ ਹੁੰਦੇ ਝਗੜੇ ਅਤੇ ਤਨਾਅ ਨੂੰ ਖਤਮ ਕਰੀਏ ਤਾਂ ਹੀ ਦੂਸਰਿਆਂ ਨੂੰ ਸੇਧ ਦੇ ਸਕਦੇ ਹਾਂ । ਇਸ ਲਈ ਅਸੀਂ ਆਪਣੇ ਪ੍ਰਬੰਧ ਹੇਠ ਚਲਦੀ ਕਮੇਟੀ ਤੋਂ ਸੁਰੂਆਤ ਲਈ ਪਹਿਲ ਕਦਮੀ ਸੂਰੂ ਕਰਨ ਜਾ ਰਹੇ ਹਾਂ ਅਤੇ ਸੰਗਤਾਂ ਨੂੰ ਇਸ ਖੁਸੀ ਦੇ ਮੌਕੇ ਤੇ ਬੇਨਤੀ ਕਰਦੇ ਹਾਂ ਕਿ ਜਿਵੇਂ ਪਿਛਲੇ ਸਮੇਂ ਵਿਚ ਗੁਰਦੁਆਰਾ ਸਾਹਿਬ ਦੇ ਕੁੱਝ ਮੈਂਬਰਾਂ ਅਤੇ ਪ੍ਰਬੰਧਕ ਕਮੇਟੀ ਦੇ ਗਿੱਲੇ ਸਿਕਵੇ ਖਤਮ ਕਰਵਾ ਕੇ ਇਕ ਪਲੇਟਫਾਰਮ ਤੇ ਇਕੱਠੇ ਕਰਨ ਦਾ ਐਲਾਨ ਕੀਤਾ ਸੀ । ਉਸ ਵਕਤ ਸਾਰੀਆਂ ਸਿੱਖ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਬੇਨਤੀ ਕੀਤੀ ਸੀ ਕਿ ਗੁਰਦੁਆਰਾ ਸਾਹਿਬ ਦੇ ਮਂੈਬਰ ਬਣੋ। ਉਸ ਸਮੇਂ ਸਾਰਿਆਂ ਨੇ ਮੈਂਬਰ ਬਣਕੇ ਪ੍ਰਬੰਧਕ ਕਮੇਟੀ ਦਾ ਸਾਥ ਦਿਤਾ ਸੀ, ਇਸ ਲਈ ਪ੍ਰਬੰਧਕ ਕਮੇਟੀ ਸਾਰੀ ਸੰਗਤ ਦਾ ਧੰਨਵਾਦ ਕਰਦੀ ਹੈ। ਇਸ ਸਮੇਂ ਹੋਈ ਮੈਂਬਰਸਿਪ ਤੋਂ ਬਾਦ ਸੰਵਿਧਾਨ ਵਿਚ ਕੁੱਝ ਸੋਧਾਂ ਕਰਕੇ ਫੈਸਲੇ ਕੀਤੇ ਸੀ ਪਰ ਇੰਨਾਂ ਫੈਸਲਿਆਂ ਨੂੰ ਲੈ ਕੇ ਸੰਗਤਾਂ ਵਿਚੋ ਕੁਝ ਮੈਂਬਰ ਨਰਾਜ ਚਲਦੇ ਆ ਰਹੇ ਸਨ। ਜਿਸ ਕਰਕੇ ਸੰਗਤਾਂ ਵਿਚ ਬੇਚੈਨੀ ਅਤੇ ਉਦਾਸੀ ਨਜਰ ਆ ਰਹੀ ਸੀ। ਇਸ ਮੁੱਦੇ ਨੂੰ ਲੈਕੇ ਗੁਰਦੁਆਰਾ ਸਾਹਿਬ ਦੇ ਕਾਰਜਾਂ ਵਿਚ ਬਹੁਤ ਹੀ ਢਿਲਮੱਠ ਚਲ ਰਹੀ ਸੀ। ਇਸ ਨੂੰ ਦੇਖਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਭਾਈ ਰੁਲਦਾ ਸਿੰਘ ਨੇ ਫੈਸਲਾ ਕੀਤਾ ਕਿ ਮਿਤੀ 7 ਨਵੰਬਰ 2010 ਤੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਲੋਨ ਦੀ ਸਾਰੀ ਸਿੱਖ ਸੰਗਤ ਵਿਚ ਜਿੰਨੇ ਵੀ ਵਾਦ ਵਿਵਾਦ ਵਾਲੇ ਮੁੱਦੇ ਸਨ ਨੂੰ ਖਤਮ ਕੀਤਾ ਜਾਂਦਾ ਹੈ ਅਤੇ ਸੰਗਤਾਂ ਸਰਬਸਮਤੀ ਨਾਲ ਗੁਰਦੁਆਰਾ ਸਾਹਿਬ ਜੀ ਦੀ ਚੜਦੀ ਕਲਾ ਲਈ ਫੈਸਲੇ ਕਰੇਗੀ। ਪ੍ਰਧਾਨ ਭਾਈ ਰੁਲਦਾ ਸਿੰਘ ਨੇ ਸਾਰੀਆਂ ਸੰਗਤਾਂ ਬੰਦੀਛੋੜ ਦਿਵਸ ਮੌਕੇ ਵਧਾਈਆਂ ਦਿਤੀਆਂ। ਇਸ ਵਕਤ ਸੰਗਤਾਂ ਨੇ ਜੈਕਾਰਿਆਂ ਦੀ ਗੁੰਜ ਵਿਚ ਸਵਾਗਤ ਕੀਤਾ। ਇਸ ਮੌਕੇ ਭਾਈ ਰੁੱਲਦਾ ਸਿੰਘ ਗਿਲਜੀਆਂ ਨੇ ਸੰਗਤਾਂ ਨੂੰ ਦਸਿਆ ਕੇ ਅਸੀਂ ਸਾਰੀ ਸਾਧ ਸੰਗਤ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਇਕਮੁੱਠ ਹੋਕੇ ਗੁਰਦੁਆਰਾ ਸਾਹਿਬ ਜੀ ਅਤੇ ਸਿੱਖੀ ਦੀ ਚੜਦੀ ਕਲਾ ਲਈ ਸੇਵਾ ਕਰਾਂਗੇ। ਇਸ ਮੌਕੇ ਪ੍ਰਧਾਨ ਸ: ਰੁੱਲਦਾ ਸਿੰਘ ਗਿਲਜੀਆਂ, ਸ: ਅਮਰਜੀਤ ਸਿੰਘ ਪੇਲੀਆ, ਸ:ਲਖਵਿੰਦਰ ਸਿੰਘ ਲੱਖੀ, ਸ:ਇੰਦਰਜੀਤ ਸਿੰਘ; ਸ:ਗੁਲਬਦਨ ਸਿੰਘ ਸੰਨੀ, ਸ: ਸੁੱਚਾ ਸਿੰਘ ਗਾੜਾ, ਭਾਈ ਫੁੱਮਣ ਸਿੰਘ ਨੇ ਸੰਬੋਧਨ ਕਰਦਿਆਂ ਪ੍ਰਬੰਧਕ ਕਮੇਟੀ ਦੇ ਕੀਤੇ ਫੈਸਲਿਆਂ ਦਾ ਸਵਾਗਤ ਕੀਤਾ ਅਤੇ ਵਧਾਈਆਂ ਦਿਤੀਆਂ । ਇਸ ਖੁਸੀ ਦੇ ਮੌਕੇ ਤੇ ਕੀਤੇ ਗਏ ਫੈਸਲਿਆਂ ਲਈ ਸਾਰੀ ਸਾਧ ਸੰਗਤ ਅਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਲੋਨ ਦੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ ਜਿੰਨਾਂ ਨੇ ਅਜ ਇਕ ਨਵਾਂ ਇਤਿਹਾਸ ਰਚਕੇ ਦੁਨੀਆਂ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਕ ਨਵੀਂ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ । ਯਾਦ ਰਹੇ ਕਿ ਇਸ ਹੋਈ ਏਕਤਾ ਲਈ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਨੂੰ ਇਕਮੁੱਠ ਕਰਨ ਵਿਚ ਜਿਸ ਤਰੀਕੇ ਨਾਲ ਸ:ਲਖਵਿੰਦਰ ਸਿੰਘ ਲੱਖੀ ਨੇ ਯਤਨ ਕੀਤੇ ਹਨ ਉਹ ਬਹੁਤ ਹੀ ਸਲਾਘਾਯੋਗ ਹਨ। ਸੁਰੂ ਤੋਂ ਹੀ ਸ:ਲਖਵਿੰਦਰ ਸਿੰਘ ਲੱਖੀ ਨੇ ਗੁਰੂ ਜੀ ਦੀ ਹਜੂਰੀ ਵਿਚ ਇਹ ਪ੍ਰਣ ਕੀਤਾ ਸੀ ਕਿ ਜਿੰਨਾਂ ਚਿਰ ਤਕ ਸਾਰੀ ਸਿੱਖ ਸੰਗਤ ਅਤੇ ਪ੍ਰਬੰਧਕ ਕਮੇਟੀ ਦੀ ਇਕ ਸੋਚ ਨਹੀ ਹੁੰਦੀ ਉਦੋਂ ਤਕ ਯਤਨ ਜਾਰੀ ਰਹਿਣਗੇ। ਇਸ ਹੋਈ ਏਕਤਾ ਪਿਛੇ ਜਿਥੇ ਸ: ਲਖੀ ਦਾ ਸਹਿਯੋਗ ਹੈ ਉਥੇ ਬਾਕੀ ਦੇ ਮੈਂਬਰਾਂ ਨੇ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ਜਿਸ ਸਦਕਾ ਅਜ ਇਸ ਖੁਸੀ ਨੂੰ ਦੇਖਣ ਦਾ ਸੁਭਾਗਾ ਸਮਾਂ ਆਇਆ ਹੈ।

****

No comments:

Post a Comment