ਜਦੋਂ ਬੇਸੁਰਿਆਂ ਦਾ ਸਨਮਾਨ ਹੋਵੇ , ਉਦੋਂ ਦਿਲ ਬੜਾ ਹੈਰਾਨ ਹੋਵੇ.......... ਮਾਸਿਕ ਇਕੱਤਰਤਾ / ਭੋਲਾ ਸਿੰਘ ਚੌਹਾਨ

ਕੈਲਗਰੀ  : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਦੇ ਹਾਲ ਵਿੱਚ ਨੂੰ ਮੈਬਰਾਂ ਦੀ ਭਰਪੂਰ ਹਾਜ਼ਰੀ ਵਿੱਚ ਹੋਈ, ਭਾਵੇਂ ਸਭਾ ਦੇ ਕੁਝ ਮੈਂਬਰ ਗੁਰਬਚਨ ਬਰਾੜ, ਤਰਲੋਚਨ ਸੈਂਭੀ, ਹਰੀਪਾਲ, ਮਹਿੰਦਰਪਾਲ ਐਸ ਪਾਲ,  ਡਾ: ਦਰਸ਼ਨ ਗਿੱਲ ਹੋਰਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੈਨਕੂਵਰ ਗਏ ਹੋਏ ਸਨ ।  ਸਭ ਤੋਂ ਪਹਿਲਾਂ ਭੋਲਾ ਸਿੰਘ ਚੌਹਾਨ ਨੇ ਪ੍ਰੋਫੈਸਰ ਮਨਜੀਤ ਸਿੰਘ ਸਿੱਧੂ ਅਤੇ ਪ੍ਰਸਿੱਧ ਚਿੱਤਰਕਾਰ  ਸ੍ਰ: ਹਰਪ੍ਰਕਾਸ਼ ਜਨਾਗਲ ਜੀ ਨੂੰ ਪ੍ਰਧਾਨਗੀ ਮੰਡਲ ਵਿੱਚ ਬਿਰਾਜਣ ਲਈ ਬੇਨਤੀ ਕੀਤੀ। ਉਪਰੰਤ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸਹਿਯੋਗ ਦੇਣ ਲਈ ਸਾਰੇ ਮੈਬਰਾਂ, ਵਪਾਰੀ ਵੀਰਾਂ ਸਰੋਤਿਆਂ ਅਤੇ ਵਲੰਟੀਅਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ।  ਪੰਜਾਬੀ ਸਾਹਿਤ ਜਗਤ ਨੂੰ ਸਦੀਵੀ ਵਿਛੋੜਾ ਦੇ ਚੁੱਕੇ ਲੇਖਿਕ ਜਸਵੰਤ ਵਿਰਦੀ ,ਹਰਨਾਮ ਸਿੰਘ ਸ਼ਾਨ , ਪੰਜਾਬੀ ਲਿਖਾਰੀ ਸਭਾ ਦੇ ਮੈਬਰ ਅਤੇ :ਲੋਕ ਅਵਾਜ਼”ਦੇ ਸਬ ਐਡੀਟਰ ਹਰਬੰਸ ਬੁੱਟਰ ਦੇ ਜੀਜਾ ਜੀ ਬਿੱਕਰਮ ਸਿੰਘ ਸਮਰਾ ਅਤੇ ਗੁਰਦਿਆਲ ਸਿੰਘ ਖਹਿਰਾ ਦੇ ਦਾਮਾਦ ਦੀ ਬੇਵਕਤ ਮੌਤ ਤੇ ਦੁੱਖ ਪ੍ਰਗਟ ਕੀਤਾ ਅਤੇ ਸ਼ਰਧਾਂਜਲੀ ਦਿੱਤੀ ਗਈ । ਪ੍ਰੋ: ਮਨਜੀਤ ਸਿੰਘ ਸਿੱਧੂ ਨੇ ਜਸਵੰਤ ਸਿੰਘ ਵਿਰਦੀ ਅਤੇ ਹਰਨਾਮ ਸਿੰਘ  ਸ਼ਾਨ ਹੋਰਾ ਦੀਆਂ ਪ੍ਰਾਪਤੀਆਂ ਅਤੇ ਜੀਵਨ ਬਾਰੇ ਚਾਨਣਾ ਪਾਇਆ ।  

ਰਚਨਾਂਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਬਲਵੀਰ ਗੋਰਾ ਰਕਬੇ ਵਾਲਾ ਨੇ ਆਪਣਾ ਧਾਰਮਿਕ ਗੀਤ ‘ਦਰਸ਼ਨ ਕਰ ਹਰਿਮੰਦਰ ਦੇ ਮਨ ਦੀ ਭੁੱਖ ਲਹਿ ਜਾਵੇ’ਪੇਸ਼ ਕੀਤਾ । ਸੁਖਪਾਲ ਪਰਮਾਰ ਹੋਰਾਂ ਨੇ ਤ੍ਰੈਲੋਚਨ ਲੋਚੀ ਦੀ ਗ਼ਜ਼ਲ ‘ਜਦੋਂ ਬੇਸੁਰਿਆਂ ਦਾ ਸਨਮਾਨ ਹੋਵੇ , ਉਦੋਂ ਦਿਲ ਬੜਾ ਹੈਰਾਨ ਹੋਵੇ’ ਸੁਣਾਈ । ਬਲਜਿੰਦਰ ਸੰਘਾ ‘ਬਿੱਟੂ’ ਨੇ ਸੁਖਿੰਦਰ ਦੀ ਅਲੋਚਨਾ ਦੀ ਕਿਤਾਬ, ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ ਬਲਜਿੰਦਰ ਸੰਘਾ, ਤਰਲੋਚਨ ਸੈਂਭੀ ਅਤੇ ਮਹਿੰਦਰ ਸਿੰਘ ਦੀਆਂ ਰਚਨਾਵਾਂ ਵੀ ਸਾਮਿਲ ਹਨ ਜੋ ਕਿ ਸਭਾ ਲਈ ਮਾਣ ਵਾਲੀ ਗੱਲ ਹੈ। ਮਨਜੋਤ ਗਿੱਲ ਨੇ ਵੀ ਵਿਸ਼ਵ ਪੰਜਾਬੀ ਕਾਨਫਰੰਸ ਦੀ ਕਾਮਯਾਬੀ ਅਤੇ ਲੋਕਾਂ ਦੇ ਸੁਖਾਵੇਂ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ । ਇਸ ਤੋ਼ ਬਾਅਦ ਚਰਨ ਸਿੰਘ ਨੇ ਰਾਮ ਲਾਲ ਪ੍ਰੇਮੀ ਦੀ ਗ਼ਜ਼ਲ ਸੁਣਾਈ । ਹਰਮਿੰਦਰ ਕੌਰ ਢਿੱਲੋਂ ਨੇ ‘ ਨੀ ਵੀਰ ਮੇਰਾ ਹੋਇਆ ਭਰਤੀ ਮੈਨੂੰ ਗਿੱਠ ਗਿੱਠ ਚੜਦੀ ਦੇ ਲਾਲੀ’ ਆਪਣੀ ਸੁਰੀਲੀ ਅਵਾਜ਼ ਵਿੱਚ ਗਾ ਕੇ ਰੰਗ ਬੰਨਿਆਂ । ਹਰਬੰਸ ਬੁੱਟਰ ਨੇ ਉਹਨਾਂ ਸਾਰੇ ਦੋਸਤਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਉਸਦੇ ਮਾਤਾ ਜੀ  ਅਤੇ ਜੀਜਾ ਜੀ ਦੀ ਮੌਤ ਤੇ ਦੁੱਖ ਪ੍ਰਗਟਾਵਾ ਕਰਦਿਆਂ ਘਰ ਆ ਕੇ ਜਾਂ ਫੋਨ ਕਰਕੇ ਇਸ ਦੁੱਖ ਦੀ ਘੜੀ ਵਿੱਚ ਬੁੱਟਰ ਪਰਿਵਾਰ ਦਾ ਦੁੱਖ ਵੰਡਾਇਆ , ਅਤੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਾਰੇ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ । ਹਰਪ੍ਰਕਾਸ਼ ਜਨਾਗਲ ਜੀ ਨੇ ਦੋ ਚੁਟਕਲੇ ਸੁਣਾਕੇ ਢਿੱਡੀਂ ਪੀੜਾਂ ਪਾ ਦਿੱਤੀਆਂ । ਕਹਾਣੀਕਾਰ ਦਵਿੰਦਰ ਮਲਹਾਂਸ ਨੇ ਵੀ ਮਾਂ ਬਾਰੇ ਇੱਕ ਭਾਵੁਕ ਕਵਿਤਾ ਪੜ੍ਹੀ । ਸੁਰਜੀਤ ਸਿੰਘ ਸ਼ੀਤਲ ਪੰਨੂੰ ਹੋਰਾਂ ਨੇ ਦੋ ਕੁੰਡਲੀਏ ਅਤੇ ਇੱਕ ਗ਼ਜ਼ਲ ‘ਕੋਈ ਵੀ ਹੁਣ ਸੱਚਾ ਸੁੱਚਾ ਪਿਆਰ ਨਹੀ ਕਰਦਾ’ ਸੁਣਾਕੇ ਵਾਹ ਵਾਹ ਖੱਟੀ । ਮਾ: ਭਜਨ ਗਿੱਲ ਨੇ ਕੁਰੱਪਟ ਰਾਜਨੀਤੀ ਅਤੇ ਧਾਰਮਿਕ ਕੱਟੜਤਾ ਉਤੇ ਕਟਾਕਸ਼ ਕੀਤਾ । ਗੁਰਚਰਨ ਕੌਰ ਥਿੰਦ ਨੇ ‘ਆ ਸੱਜਣ ਇੱਕ ਗੀਤ ਸੁਣਾਵਾਂ’ ਕਵਿਤਾ ਪੜ੍ਹੀ । ਮਨਜੀਤ ਬਰਾੜ ਨੇ ਕਨੇਡਾ ਦੇ ਜੀਵਨ ਬਾਰੇ ਆਪਣਾ ਗੀਤ ਗਾਕੇ ਸੁਣਾਇਆ । ਉਪਰੰਤ ਪ੍ਰਸ਼ੋਤਮ ਅਠੌਲੀ ਨੇ ਆਪਣੀ ਨਜ਼ਮ ‘ਅੱਖ ਭਰ ਆਈ’ ਨਾਲ ਧੀਆਂ ਦੇ ਕਠਿਨ ਜੀਵਨ ਦੀਆਂ ਪਰਤਾਂ ਫੋਲੀਆਂ । ਸੰਦਲ ਪ੍ਰੋਡਕਸ਼ਨ ਦੇ ਪਰਮਜੀਤ ਸੰਦਲ ਨੇ ਫਿਲਮ “ਦਿਲ ਦਰਿਆ ਸਮੁੰਦਰੋਂ ਡੂੰਘ”ੇ ਦੇ ਭਰਪੂਰ ਹੁੰਗਾਰੇ ਅਤੇ ਪ੍ਰਸੰਸਾ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਚੁਟਕਲੇ ਸੁਣਾਕੇ ਮਹਿਫਿਲ ਰੰਗੀਨ ਕਰ ਦਿੱਤੀ । ਜਰਨੈਲ ਤੱਗੜ ਨੇ ਵੀ ਆਪਣੇ ਸੇਅਰ ਸੁਣਾਏ । ਅਖੀਰ ਤੇ ਭੋਲਾ ਸਿੰਘ ਚੌਹਾਨ ਨੇ ਆਪਣੀ ਗ਼ਜ਼ਲ ‘ਤੁਹਾਡੀ ਪੈੜ ਛੋਹ ਨੂੰ ਤਰਸਦੀ ਹਾਂ’ ਤਰੰਨਮ ਵਿੱਚ ਪੇਸ਼ ਕੀਤੀ ਅਤੇ ਅਗਲੇ ਮਹੀਨੇ ਮਿਲਣ ਦੇ ਵਾਅਦੇ ਨਾਲ ਮੀਟਿੰਗ ਨੂੰ ਸਮਾਪਤ ਕੀਤਾ ।


ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਗਲੀ ਮੀਟਿੰਗ ਵਿੱਚ 21 ਅਗਸਤ ਨੂੰ ਜ਼ੋਰਾਵਰ ਸਿੰਘ ਬਾਂਸਲ ਦੀ ਕਹਾਣੀਆਂ ਦੀ ਪਲੇਠੀ ਕਿਤਾਬ "ਤਰੇੜਾਂ" ਰੀਲੀਜ਼ ਕੀਤੀ ਜਾਵੇਗੀ । ਵਧੇਰੇ ਜਾਣਕਾਰੀ ਲਈ ਪ੍ਰਧਾਨ ਗੁਰਬਚਨ ਬਰਾੜ 403 470 2628 ਜਾਂ ਜ: ਸਕੱਤਰ ਤਰਲੋਚਨ ਸੈਂਭੀ ਨਾਲ 403 650 3759 ‘ਤੇ ਫੋਨ ਕੀਤਾ ਜਾ ਸਕਦਾ ਹੈ।
****

No comments:

Post a Comment