ਮਿੰਟੂ ਬਰਾੜ ਦੇ ਸਪੁੱਤਰ ਅਨਮੋਲਵੀਰ ਸਿੰਘ ਦੇ ਜਨਮ ਦਿਨ 'ਤੇ ਸੰਗਤਾਂ ਨੂੰ "ਊੜੇ" ਨਾਲ਼ ਜੋੜਨ ਦਾ ਉਪਰਾਲਾ.......... ਮੁਬਾਰਕਾਂ / ਰਿਸ਼ੀ ਗੁਲਾਟੀ


ਐਡੀਲੇਡ : ਉਂਝ ਤਾਂ ਇਹ ਖ਼ਬਰ ਪਹਿਲਾਂ ਹੀ ਦੇਣੀ ਬਣਦੀ ਸੀ ਪਰ ਸਾਡੀ ਹੀ ਕੁਝ ਢਿੱਲ ਕਰਕੇ ਲੇਟ ਹੋ ਗਈ । ਪਿਛਲੇ ਦਿਨੀਂ ਆਸਟ੍ਰੇਲੀਆ ਦੇ ਮਸ਼ਹੂਰ ਪੰਜਾਬੀ ਲੇਖਕ ਅਤੇ ਪੰਜਾਬੀ ਨਿਊਜ ਆਨ ਲਾਈਨ ਦੇ ਆਸਟਰੇਲੀਆ ਤੋਂ ਸੰਪਾਦਕ ਮਿੰਟੂ ਬਰਾੜ ਦੇ ਸਪੁੱਤਰ ਅਨਮੋਲਵੀਰ ਸਿੰਘ ਦਾ ਅਠਾਰਵਾਂ ਜਨਮਦਿਨ ਮਨਾਇਆ ਗਿਆ । ਇਸ ਮੌਕੇ ਦੀ ਖਾਸ ਗੱਲ ਇਹ ਸੀ ਕਿ ਇਹ ਜਨਮਦਿਨ ਰਿਵਾਇਤੀ ਕੇਕਾਂ 'ਤੇ ਤੋਹਫ਼ਿਆਂ ਦੀ ਲੀਕ ਤੋ ਹਟ ਕੇ ਮਨਾਇਆ ਗਿਆ । ਇਸ ਮੌਕੇ 'ਤੇ ਰਿਵਰਲੈਂਡ ਗੁਰਦੁਆਰਾ ਸਾਹਿਬ 'ਚ ਬੱਚਿਆਂ ਨੂੰ ਪੰਜਾਬੀ ਦੇ ਕੈਦੇ ਵੰਡੇ ਗਏ । ਪੰਜਾਬੀ ਦੇ ਕੈਦੇ ਵੰਡਣ ਦਾ ਕਾਰਨ ਦੱਸਦਿਆਂ ਮਿੰਟੂ ਬਰਾੜ ਨੇ ਕਿਹਾ ਕਿ ਵਿਦੇਸ਼ੀਂ ਵੱਸਦੇ ਪੰਜਾਬੀਆਂ ਦੇ ਬੱਚਿਆਂ ਨੂੰ ਬਚਪਨ ਤੋਂ ਅੰਗ੍ਰੇਜ਼ੀ ਨਾਲ਼ ਜੁੜਨਾ ਪੈਂਦਾ ਹੈ ਤੇ ਸਕੂਲ ਤੋਂ ਬਾਹਰ ਵੀ ਬੱਚੇ ਜਦ ਆਪੋ 'ਚ ਮਿਲਦੇ ਹਨ ਤਾਂ ਵੀ ਅੰਗ੍ਰੇਜ਼ੀ ਬੋਲਣੀ ਹੀ ਪਸੰਦ ਕਰਦੇ ਹਨ । ਇਸ ਕਰਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਯਕੀਨਨ ਹੀ ਆਪਣੀ ਮਾਂ ਬੋਲੀ ਤੇ ਵਿਰਸੇ ਤੋਂ ਦੂਰ ਹੁੰਦੀਆਂ ਜਾਣਗੀਆਂ । ਜੇਕਰ ਅਸੀ ਪੰਜਾਬੀ ਤੇ ਸਿੱਖੀ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ ਤਾਂ ਊੜੇ (ੳ) ਨਾਲ਼ ਸਭ ਤੋਂ ਪਹਿਲਾਂ ਜੁੜਨਾ ਪਵੇਗਾ । ਆਪਣੇ ਅਗਲੇਰੇ ਪ੍ਰੋਗਰਾਮ 'ਚ ਉਨ੍ਹਾਂ ਜਲਦ ਹੀ ਆਸਟ੍ਰੇਲੀਆ ਭਰ ਦੇ ਪੰਜਾਬੀਆਂ ਨੂੰ ਪੰਜਾਬੀ ਦੇ ਕੈਦੇ ਵੰਡਣ ਬਾਰੇ ਦੱਸਿਆ । ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਪਿਛਲੇ ਸਾਲ ਮਿੰਟੂ ਬਰਾੜ ਦੇ ਪਿਤਾ ਜੀ ਸ. ਰਘੁਬੀਰ ਸਿੰਘ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਇਸ ਜਹਾਨ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ । ਹਸਪਤਾਲ 'ਚ ਉਨ੍ਹਾਂ ਦੇ ਇਲਾਜ ਦੌਰਾਨ ਖੂਨ ਲਈ ਆਮ ਜਨਤਾ ਦੀ ਪ੍ਰੇਸ਼ਾਨੀ ਨੂੰ ਨਜ਼ਦੀਕ ਤੋਂ ਦੇਖਿਆ ਕਰਕੇ ਮਿੰਟੂ ਬਰਾੜ ਵੱਲੋਂ ਉਨ੍ਹਾਂ ਦੀ ਪਹਿਲੀ ਬਰਸੀ 'ਤੇ ੯ ਜਨਵਰੀ ਨੂੰ ਮੰਡੀ ਕਾਲਿਆਂ ਵਾਲੀ (ਭਾਰਤ) 'ਚ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ । 
ਪਾਠਕ ਵੀਰੋ ! ਕਿਉਂ ਨਾ ਆਪਾਂ ਵੀ ਆਪਣੀ ਮਾਂ ਬੋਲੀ ਪੰਜਾਬੀ, ਪੰਜਾਬੀਅਤ, ਵਿਰਸੇ ਤੇ ਸੱਭਿਆਚਾਰ ਨੂੰ ਜਿੰਦਾ ਰੱਖਣ ਦੇ ਅਜਿਹੇ ਉਪਰਾਲੇ ਕਰੀਏ ਤੇ ਕੀਮਤੀ ਜਿੰਦਾਂ ਬਚਾਉਣ ਲਈ ਖ਼ੂਨਦਾਨ 'ਚ ਆਪਣਾ ਯੋਗਦਾਨ ਪਾਈਏ !!!

No comments:

Post a Comment