ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਮਾਸਿਕ ਇਕੱਤਰਤਾ ਹੋਈ..........ਮਾਸਿਕ ਇਕੱਤਰਤਾ / ਤਰਲੋਚਨ ਸੈਂਹਬੀ

DSC01206.JPG
D SHIKHA.JPGਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਕੋਸੋ ਦੇ ਦਫਤਰ ਵਿੱਚ ਹੋਈ। ਸਭ ਤੋਂ ਪਹਿਲਾਂ ਜਨਰਲ ਸਕੱਤਰ ਤਰਲੋਚਨ ਸੈਂਹਬੀ ਨੇ ਗੁਰਬਚਨ ਬਰਾੜ, ਹਰਪ੍ਰਕਾਸ਼ ਜਨਾਗਲ, ਖ਼ਜਾਨਚੀ ਬਲਜਿੰਦਰ ਸੰਘਾ ਨੂੰ ਪਰਧਾਨਗੀ ਮੰਡਲ਼ ਵਿੱਚ ਬੈਠਣ ਲਈ ਕਿਹਾ। ਪ੍ਰੋਗ੍ਰਾਮ ਦੀ ਸ਼ੁਰੂਆਤ ਕਰਦਿਆਂ ਮਹਿੰਦਰ ਪਾਲ ਸਿੰਘ ਪਾਲ ਨੇ ਆਪਣੀ ਗਜ਼ਲ ਸੁਣਾਈ ਅਤੇ ਇਸਤੋਂ ਬਾਅਦ ਹਰਮਿੰਦਰ ਕੌਰ ਢਿੱਲੋਂ ਨੇ ਬਹੁਤ ਹੀ ਖੂਬਸੂਰਤ ਆਵਾਜ਼ ਵਿੱਚ ਉਸਦਾ ਆਪਣਾ ਲਿਖਿਆ ਗੀਤ ਭੈਣ ਅਰਜ਼ੋਈਆਂ ਕਰਦੀ ਸਰੋਤਿਆਂ ਦੇ ਰੂਬਰੂ ਕੀਤਾ। ਜਸਵੀਰ ਸਹੋਤਾ, ਹਰੀਪਾਲ, ਹਰਬੰਸ ਬੁੱਟਰ, ਬਲਜਿੰਦਰ ਸੰਘਾ ਨੇ ਮੌਲਿਕ ਰਚਨਾਵਾਂ ਰਾਹੀਂ ਸਰੋਤਿਆਂ ਤੋਂ ਤਾੜੀਆਂ ਦੀ ਦਾਦ ਖੱਟੀ। ਪੈਰੀ ਮਾਹਲ ਨੇ ਫਾਈਨਾਂਸ ਪਰਬੰਧ ਸਬੰਧੀ ਕੁੱਝ ਨੁਕਤੇ ਦਿੱਤੇ। ਇਸਤੋਂ ਬਾਅਦ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਨੇ ਰੇਡਿਉ ਅਤੇ ਟੀ:ਵੀ: ਹੋਸਟ ਦੀਪਸਿ਼ਖਾ ਬਰਾੜ ਨੂੰ ਆਪਣਾ ਬਣਾਇਆ ਚਿੱਤਰ ਭੇਂਟ ਕੀਤਾ ਅਤੇ ਦੀਪਸਿ਼ਖਾ ਉਸਦੇ ਹਮਸਫ਼ਰ ਅਮਨ ਬਰਾੜ ਅਤੇ ਬੇਟੇ ਮਹਿਤਾਬ ਨੇ ਚਾਂਈ ਚਾਂਈ ਇਹ ਚਿੱਤਰ ਸਵੀਕਾਰ ਕੀਤਾ ਅਤੇ ਦੀਪਸਿ਼ਖਾ ਬਰਾੜ ਨੇ ਹਰਪ੍ਰਕਾਸ਼ ਜਨਾਗਲ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਜਿਸਦੇ ਸਿਰ ਉਤੇ ਇਹੋ ਜਿਹੇ ਸਿਆਣਿਆਂ ਬਜ਼ਰਗਾਂ ਦਾ ਹੱਥ ਹੈ । ਹਰਪ੍ਰਕਾਸ਼ ਜਨਾਗਲ ਨੇ ਕਿਹਾ ਕਿ ਜਦ ਤੱਕ ਦੀਵੇ ਵਿੱਚ ਤੇਲ ਹੈ ਮੈਂ ਆਪਦੇ ਮਨਪਸੰਦ ਲੋਕਾਂ ਦੇ ਚਿੱਤਰ ਬਣਾਉਂਦਾ ਰਹੂੰਗਾ। ਇਸਤੋਂ ਬਾਅਦ ਪ੍ਰੋਫੈਸਰ ਮਨਜੀਤ ਸਿੰਘ ਸਿੱਧੂ ਨੇ ਇਹ ਸ਼ੇਅਰ ਕਹਿੰਦਿਆਂ ਕਿ , ਨਾ ਤੁਮਸੇ ਗਰਜ਼ ਹੈ ਨਾਂ ਤੇਰੇ ਹੁਸਨ ਸੇ ਹਮ ਤੋ ਮੁਸੱਵਰ ਕੀ ਕਲਮ ਦੇਖਤੇ ਹੈਂ, ਇਹਨਾਂ ਸ਼ਬਦਾਂ ਨਾਲ਼ ਹਰਪ੍ਰਕਾਸ਼ ਜਨਾਗਲ ਦੀ ਚਿੱਤਰਕਲਾ ਦੀ ਭਰਪੂਰ ਸ਼ਲਾਘਾ ਕੀਤੀ। ਪਰਮਜੀਤ ਸੰਦਲ ਨੇ ਚੁਟਕਲੇ ਸੁਣਾ ਕੇ ਸਰੋਤਿਆਂ ਦੇ ਢਿੱਡੀਂ ਪੀੜਾਂ ਪਾਈਆਂ ਅਤੇ ਕਿਹਾ ਕਿ ਉਸਦੀ ਫਿਲਮ "ਕੌਣ ਦਿਲਾਂ ਦੀਆਂ ਜਾਣੇ" ਨੂੰ ਦੀ ਡੀ:ਵੀ;ਡੀ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਪ੍ਰਸਿੱਧ ਕਹਾਣੀਕਾਰਾ ਗੁਰਚਰਨ ਕੌਰ ਥਿੰਦ ਨੇ ਔਰਤ ਤੇ ਹੁੰਦੇ ਜ਼ੁਲਮ ਵਾਰੇ ਆਪਦੀ ਕਹਾਣੀ "ਨਾਰੀ ਦਿਵਸ" ਪੜੀ। ਜੋ ਕਿ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤੀ ਗਈ। ਚੰਦ ਸਿੰਘ ਸੰਦਿਉੜਾ ਨੇ ਕਿਹਾ ਕਿ ਪੰਜਾਬੀ ਲਿਖਾਰੀ ਸਭਾ ਆਪਦੇ ਨਿਸ਼ਾਨਿਆਂ ਦੀ ਪੂਰਤੀ ਲਈ ਵਚਨ-ਬੱਧ ਹੈ। ਬਹੁਤ ਚਿਰ ਦੀ ਗੈਰਹਾਜ਼ਰੀ ਤੋਂ ਬਾਅਦ ਖੁਸ਼ ਖੀਵਾ ਨੇ ਗੀਤ ਅਤੇ ਕਵਿਤਾ ਸੁਣਾ ਕੇ ਆਪਦੀ ਗੈਰਹਾਜ਼ਰੀ ਦੀਆਂ ਕਸਰਾਂ ਕੱਢ ਦਿੱਤੀਆਂ। ਗੋਰੇ ਰਕਬੇ ਵਾਲ਼ੇ ਨੇ ਸਮੇਂ ਤੇ ਟਕੋਰ ਕਰਦਾ ਚੌਧਰ ਦੇ ਭੁਖਿਆਂ ਤੇ ਤਰਨੰਮ ਵਿੱਚ ਇਕ ਗੀਤ ਸੁਣਾਇਆ। ਤਰਲੋਚਨ ਸੈਂਹਬੀ,ਭੋਲਾ ਚੌਹਾਨ ਅਤੇ ਗੋਰੇ ਰਕਬੇ ਵਾਲ਼ੇ ਨੇ ਕਰਨੈਲ ਸਿੰਘ ਪਾਰਸ ਦੀ ਰਚਨਾ ,ਅੱਜ ਨਜ਼ਰੀ ਆਉਂਦੇ ਨਾ ਸੁਆਮੀ ਚਾਰ ਜਿ਼ਗਰ ਦੇ ਟੋਟੇ, ਬੜੀ ਜ਼ੋਰਦਾਰ ਆਵਾਜ਼ ਵਿੱਚ ਪੇਸ਼ ਕੀਤੀ। ਜਿਸ ਨੂੰ ਹੁਣ ਤੁਸੀਂ ਯੂ ਟਿਊਬ ਉੱਪਰ ਦੇਖ ਸਕਦੇ ਹੋ। ਪ੍ਰਧਾਨ ਗੁਰਬਚਨ ਬਰਾੜ ਨੇ ਵੀ ਹਰਪ੍ਰਕਾਸ ਜਨਾਗਲ ਦੀ ਲੰਮੀ ਉਮਰ ਦੀ ਕਾਮਨਾਂ ਕਰਦਿਆਂ ਸਾਰੇ ਆਏ ਹੋਏ  ਹਾਜਰੀਨ ਦਾ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ,ਜਰਨੈਲ ਤੱਘੜ,ਅਮਨ ਬਰਾੜ,ਮਹਿਤਾਬ ਬਰਾੜ,ਰਣਜੀਤ ਲਾਡੀ,ਅਵਨਿੰਦਰ ਨੂਰ,ਮਨਜੀਤ ਸਿੱਧੂ,ਨਸੀਬ ਕੌਰ ਸੰਦਿਉੜਾ, ਹਰਜਿੰਦਰ ਢਿੱਲੋਂ,ਪਰਦੀਪ ਕੰਗ ਅਤੇ ਬਹੁਤ ਸਾਰੇ ਸਾਹਿਤ ਪਰੇਮੀਆਂ ਨੇ ਹਿੱਸਾ ਲਿਆ। ਚਾਹ ਪਾਣੀ ਦਾ ਪ੍ਰਬੰਧ ਪੰਜਾਬੀ ਲਿਖਾਰੀ ਸਭਾ ਵੱਲੋਂ ਕੀਤਾ ਗਿਆ । ਲਿਖਾਰੀ ਸਭਾ ਦੀ ਅਗਲੀ ਮੀਟਿੰਗ 16 ਜਨਵਰੀ 2011 ਨੂੰ ਕੋਸੋ ਦੇ ਦਫਤਰ ਵਿੱਚ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਪ੍ਰਧਾਨ ਗੁਰਬਚਨ ਬਰਾੜ 403-470-2628 ਜਾਂ ਜਨਰਲ ਸਕੱਤਰ ਤਰਲੋਚਨ ਸੈਂਹਬੀ 403-650-3759 ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।



No comments:

Post a Comment