ਕੈਲਗਰੀ : ਫਾਲਕਿਨਰਿੱਜ਼/ਕੈਸਲਰਿੱਜ ਕਮਿਓਨਟੀ ਹਾਲ ਵਿੱਚ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ,ਡਾ: ਮਹਿੰਦਰ ਸਿੰਘ ਹੱਲਣ,ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ ਜਨਾਗਲ,ਪ੍ਰੋ: ਸਾਧੂ ਬਿਨਿੰਗ ਅਤੇ ਪ੍ਰੋ: ਸੁਖਵੰਤ ਹੁੰਦਲ ਦੀ ਪ੍ਰਧਾਨਗੀ ਹੇਠ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਪਬਲਿਕ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ ਸੁਰੂ ਕਰਵਾਉਣ ਸਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ। ਡਾ: ਮਹਿੰਦਰ ਸਿੰਘ ਹੱਲਣ ਨੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਇਸ ਕਦਮ ਨੂੰ ਸਲਾਂਘਾਯੋਗ ਦੱਸਦਿਆਂ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਿਹਾ। “ਮੈਂ ਪੰਜਾਬੀ ਬੋਲੀ ਮੇਰੀ ਕਦਰ ਘਟਾਵੋ ਨਾ”ਖਰੀਆਂ –ਖਰੀਆਂ ਵਾਲੇ ਬਲਵੀਰ ਗੋਰਾ ਨੇ ਉਪਰੋਕਤ ਗੀਤ ਨਾਲ ਪੰਜਾਬੀ ਮਾਂ ਬੋਲੀ ਪ੍ਰਤੀ ਫਿਕਰ ਜਾਹਿਰ ਕੀਤਾ।ਲੋਕ ਗਾਇਕ ਰਾਜ ਰਣਯੋਧ ਨੇ “ਅੱਜ ਕੱਲ ਕੌਣ ਪੰਜਾਬੀ ਪੜ੍ਹਦੈ”ਗੀਤ ਸੁਰੀਲੀ ਅਤੇ ਬੁਲੰਦ ਅਵਾਜ ਵਿੱਚ ਗਾਕੇ ਸਰੋਤਿਆਂ ਲਈ ਸੁਆਲ ਛੱਡਿਆ। ਭੋਲਾ ਚੌਹਾਨ,ਤਰਲੋਚਨ ਸੈਂਭੀ ਅਤੇ ਬਲਵੀਰ ਗੋਰਾ ਦੀ ਤਿੱਕੜੀ ਨੇ“ਜਿੰਨਾ ਕਰੀਏ ਥੋੜੈ,ਮਾਣ ਪੰਜਾਬੀ ਬੋਲੀ ਦਾ” ਨੂੰ ਜਦੋਂ ਕਵੀਸ਼ਰੀ ਰੰਗ ਵਿੱਚ ਗਾਇਆ ਤਾਂ ਸਰੋਤਿਆਂ ਵੱਲੋਂ ਤਾੜੀਆਂ ਦੀ ਗੜਗੜਾਹਟ ਨਾਲ ਹਾਲ ਗੂੰਜ ਉਠਿਆ। ਯੂਨੀਵਰਿਸਟੀ ਆਫ ਬ੍ਰਿਟਿਸ ਕੌਲੰਬੀਆ ਵਿੱਚ ਪੰਜਾਬੀ ਦਾ ਵਿਸ਼ਾ ਪੜ੍ਹਾ ਰਹੇ ਪ੍ਰੋ: ਸੁਖਵੰਤ ਹੁੰਦਲ ਨੇ ਦੱਸਿਆ ਕਿ ਇਸ ਵੇਲੇ ਕਨੇਡਾ ਵਿੱਚ ਪੰਜਾਬੀ ਬੋਲੀ ਇੰਗਲਿਸ,ਫਰੈਂਚ,ਚੀਨੀ ਤੋਂ ਬਾਅਦ ਚੌਥੇ ਨੰਬਰ ਉੱਪਰ ਆੳਂਦੀ ਹੈ। ਇਸ ਦਰਜੇ ਨੂੰ ਬਰਕਰਾਰ ਰੱਖਣ ਲਈ ਸਾਨੂੰ ਸਾਨੂੰ ਸਾਡੇ ਬੱਚਿਆਂ ਨੂੰ ਪੰਜਾਬੀ ਬਾਰੇ ਗਿਆਨ ਸਕੂਲਾਂ ਵਿੱਚ ਸੁਰੂ ਕਰਵਾਉਣ ਦੀ ਲੋੜ ਹੈ। ਉਹਨਾਂ ਇਹ ਵਿਚਾਰ ਪੇਸ਼ ਕੀਤਾ ਕਿ ਸਾਨੂੰ ਸੰਸਾਰ ਪੱਧਰ ਤੇ ਸੋਚਣਾ ਚਾਹੀਦਾ ਹੈ ਪਰ ਕੰਮ ਸਥਾਨਕ ਪੱਧਰ ਉਪਰ ਕਰਨਾ ਚਾਹੀਦਾ ਹੈ । ਸੰਦਲ ਪ੍ਰੋਡਕਸਨ ਵਾਲੇ ਪਰਮਜੀਤ ਸੰਦਲ ਨੇ ਚੁਟਕਲੇ ਸੁਣਾਕੇ ਸਭ ਦੇ ਢਿੱਡੀ ਪੀੜਾਂ ਪਾ ਦਿੱਤੀਆਂ। ਪ੍ਰੋ: ਸਾਧੂ ਬਿਨਿੰਗ ਨੇ ਆਪਣੇ ਤਜਰਬੇ ਕਿ ਕਿਸ ਤਰਾਂ ਉਹਨਾਂ ਨੇ ਬੀ ਸੀ ਵਿੱਚ ਸਕੂਲਾਂ ਵਿੱਚ ਪੰਜਾਬੀ ਸੁਰੂ ਕਰਵਾਈ ਅਤੇ ਕੀ ਕੀ ਮੁਸ਼ਕਲਾਂ ਉਹਨਾਂ ਨੂੰ ਆਈਆਂ,ਹਾਜਰ ਸਰੋਤਿਆਂ ਨਾਲ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਸਾਡਾ ਹੱਕ ਬਣਦਾ ਹੈ ਕਿ ਅਸੀ ਟੈਕਸ ਅਦਾ ਕਰਦੇ ਹਾਂ ਤਾਂ ਪੰਜਾਬੀ ਬੋਲੀ ਪਬਲਿਕ ਸਕੂਲਾਂ ਵਿੱਚ ਸਾਡੇ ਬੱਚਿਆਂ ਨੂੰ ਵੀ ਹੋਰਨਾਂ ਜੁਬਾਨਾਂ ਵਾਂਗ ਪੜਾਈ ਜਾਵੇ। ਉਹਨਾ ਆੳਣਿ ਵਾਲੇ ਕੁਝ ਸਾਲਾਂ ਵਿੱਚ ਪੰਜਾਬੀ ਦੇ ਖਤਮ ਹੋ ਜਾਣ ਦੇ ਖਦਸ਼ੇ ਨੁੰ ਗਲਤ ਦਸਦਿਆਂ ਕਿਹਾ ਕਿ ਜਦ ਤੱਕ ਪੰਜਾਬੀ ਜਿਉਂਦੇ ਹਨ , ਪੰਜਾਬੀ ਵੀ ਜਿੰਦਾ ਰਹੇਗੀ । ਆਖਰ ਤੇ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਤੋਂ ਸਹਿਯੋਗ ਦੀ ਮੰਗ ਕੀਤੀ। ਹਾਜਰੀਨ ਦੀ ਸ਼ੰਕਾ ਨਵਿਰਤੀ ਲਈ ਉਹਨਾਂ ਦੇ ਸੁਆਲਾਂ ਦੇ ਜੁਆਬ ਵੀ ਮੌਕੇ ਤੇ ਦਿੱਤੇ। ਅੰਗਰੇਜੀ ਮੀਡੀਆ CTV ਅਤੇ CBC ਨਿਉਜ ਚੈਨਲ ਦੀ ਕਵਰੇਜ ਤੋਂ ਇਲਾਵਾ ਅਤੇ ਪੰਜਾਬੀ ਰੇਡੀਓ ਸੁਰ ਸੰਗਮ ਨੇ ਵੀ ਇਸ ਪ੍ਰੋਗ੍ਰਾਮ ਨੂੰ ਨਾਲੋ ਨਾਲ ਪ੍ਰਸਾਰਿਤ ਕੀਤਾ।ਸਟੇਜ ਸਕੱਤਰ ਦੀ ਜਿੰਮੇਵਾਰੀ ਬਹੁਤ ਹੀ ਬਾ ਕਮਾਲ ਨਿਭਾਉਂਦਿਆਂ ਤਰਲੋਚਨ ਸੈਂਭੀ ਨੇ ਇਸ ਸਮਾਗਮ ਦੇ ਸਪਾਂਸਰ ਹਰਚਰਨ ਸਿੰਘ,ਰੋਮੀ ਸਿੱਧੂ,ਰਘਵੀਰ ਬਸਾਤੀ,ਮੇਜਰ ਬਰਾੜ,ਪਾਲੀ ਵਿਰਕ ਦਾ ਧੰਨਵਾਦ ਕੀਤਾ। ਪ੍ਰਿੰਟ ਅਤੇ ਇਲੈਕਟਰੌਨਿਕ ਮੀਡੀਆ ਜਿਸ ਵਿੱਚ ਪੰਜਾਬੀ ਲਿੰਕ,ਦੇਸ ਪੰਜਾਬ ਟਾਈਮਜ,ਵਤਨੋਂ ਦੂਰ,ਪੰਜਾਬੀ ਨੈਸਨਲ,ਏਸੀਅਨ ਟਾਈਮਜ,ਸਿੱਖ ਵਿਰਸਾ,ਦੇਸ ਪ੍ਰਦੇਸ ਟਾਈਮਜ,ਦੇਸ ਵਿਦੇਸ ਟਾਈਮਜ,ਤਰਕਸ਼ੀਲ ਟਾਈਮਜ,ਰੇਡੀਓ ਵਿਰਸਾ ਪੰਜਾਬ,ਰੇਡੀਓ ਜੱਗ ਜਿਓਂਦਿਆਂ ਦੇ ਮੇਲੇ,ਲੋਕ ਸੱਥ,ਰੇਡੀਓ ਵਤਨੋਂ ਦੂਰ ਪੰਜਾਬੀ,ਰੇਡੀਓ ਅਵਾਜ਼,ਰੇਡੀਓ ਦੇਸ ਪੰਜਾਬ ਟਾਈਮਜ(ਸਾਂਝਾ ਪੰਜਾਬ)ਰੇਡੀਓ ਸੁਰ ਸੰਗਮ, ਰੇਡੀਓ ਸਪਾਈਸ ,ਰੇਡੀਓ ਸਭਰੰਗਅਤੇ ਸਹਿਯੋਗੀ ਸੰਸਥਾਵਾਂ ਜਿਨਾਂ ਵਿੱਚ ਪੰਜਾਬੀ ਸਾਹਿਤ ਸਭਾ,ਰਾਈਟਰ ਫੋਰਮ,ਪੰਜਾਬੀ ਕਲਚਰਲ ਸੋਸਾਇਟੀ,ਹਿੰਦੂ ਸੋਸਾਇਟੀ ਆਫ ਕੈਲਗਰੀ,ਇੰਡੋ ਕਨੇਡੀਅਨ ਐਸੋਸੀਏਸਨ,ਇੰਮੀਗਰਾਂਟ ਸੀਨੀਅਰ ਸੋਸਾਇਟੀ,ਇੰਕਾ ਸੀਨੀਅਰ ਸੋਸਾਇਟੀ,ਪ੍ਰੌਗਰੈਸਿਵ ਡੈਮੋਕਰੇਟਿਕ ਫਰੰਟ,ਇੰਡੋ ਕਨੇਡੀਅਨ ਐਸੋਸੀਏਸਨ ਆਫ ਐਕਸ ਟੀਚਰਜ਼,ਰਾਇਲ ਵੋਮੈਨਜ਼ ਕਲਚਰਲ ਐਸੋਸੀਏਸਨ,ਡਰੱਗ ਅਵੇਰਨਸ ਫਾਉਂਡੇਸਨ ਅਤੇ ਕੈਲਗਰੀ ਪੰਜਾਬੀ ਸੋਸ਼ਲ ਕਲੱਬ ਜਿਸ ਨੇ 500 $ ਪੰਜਾਬੀ ਲਿਖਾਰੀ ਸਭਾ ਕੈਲਗਰੀ ਨੂੰ ਫੰਡ ਵੀ ਦਿੱਤਾ ,ਸਮੇਤ ਸਾਰਿਆਂ ਦੇ ਸਹਿਯੋਗ ਨਾਲ ਇਸ ਸਮਾਗਮ ਦਾ ਉਪਰਾਲਾ ਕੀਤਾ ਗਿਆ, ਪੰਜਾਬੀ ਲਿਖਾਰੀ ਸਭਾ ਸਾਰਿਆਂ ਦਾ ਹਾਰਦਿਕ ਧੰਨਵਾਦ ਕਰਦੀ ਹੈ। ਪਬਲਿਕ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ ਸੁਰੂ ਕਰਵਾਉਣ ਸਬੰਧੀ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜਾਂ ਫਿਰ ਇਸ ਮਹਾਨ ਕਾਰਜ਼ ਵਿੱਚ ਤੁਸੀ ਕੋਈ ਕਿਸੇ ਵੀ ਕਿਸਮ ਦਾ ਯੋਗਦਾਨ ਪਾਉਣਾ ਚਾਹੁੰਦੇ ਹੋਵੋ ਤਾਂ ਫਿਰ ਪ੍ਰਧਾਨ ਗੁਰਬਚਨ ਬਰਾੜ 403 470 2628 ਜਾਂ ਫਿਰ ਜਨ: ਸਕੱਤਰ ਤਰਲੋਚਨ ਸੈਂਭੀ ਨਾਲ 403 650 3759 ਉੱਪਰ ਸੰਪਰਕ ਕਰ ਸਕਦੇ ਹੋ।
No comments:
Post a Comment