ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਮਿਲਣੀ ਵਿੱਚ ਦਵਿੰਦਰ ਮਲਹਾਂਸ ਦੀ ਪੁਸਤਕ ‘ਬੇਗਮ ਅਤੇ ਗੁਲਾਮ’ ਰੀਲੀਜ.......... ਪੁਸਤਕ ਰਿਲੀਜ਼ / ਤਰਲੋਚਨ ਸੈਂਭੀ


ਕੈਲਗਰੀ : ਪੰਜਾਬੀ ਲਿਖਾਰੀ ਸਭਾ ਦੀ ਮਹੀਨੇਵਾਰ ਮੀਟਿੰਗ ਕੋਸੋ ਦੇ ਦਫਤਰ ਵਿੱਚ ਮਿਤੀ 15 ਅਗਸਤ ਦਿਨ ਐਤਵਾਰ ਨੂੰ ਸਰੋਤਿਆਂ ਦੀ ਭਰਪੂਰ ਹਾਜ਼ਰੀ ਵਿੱਚ ਹੋਈ । ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ,ਡਾ ਮਹਿੰਦਰ ਸਿੰਘ ਹੱਲਣ,ਦਵਿੰਦਰ ਮਲਹਾਂਸ ਸ਼ੁਸ਼ੋਭਤ ਹੋਏ । ਇਸ ਸਾਹਿਤਕ ਮਿਲਣੀ ਦੀ ਸ਼ੁਰੂਆਤ ਸਭਾ ਦੇ ਸਕੱਤਰ ਭੋਲਾ ਸਿੰਘ ‘ਚੌਹਾਨ’ ਨੇ ਸਾਰਿਆਂ ਨੂੰ ਨਿੱਘੀ ਜੀ ਆਇਆਂ ਕਹਿਣ ਨਾਲ ਕੀਤੀ । ਸ਼੍ਰੀ ਸੱਤਪਾਲ ਕੌਸ਼ਲ ਨੇ ਮੰਡ ਮੈਮੋਰੀਅਲ ਟਰੱਸਟ ਵੱਲੋਂ ਪ੍ਰੋ ਗੁਰਭਜਨ ਗਿੱਲ (ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ),ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ, ਅਤੇ ਪ੍ਰੋ ਮੋਹਨ ਸਿੰਘ ਔਜਲਾ ਦੇ ਸਨਮਾਨ ਸਮਾਰੋਹ ‘ਤੇ ਸਾਰਿਆਂ ਨੂੰ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ । ਇਸ ਤੋਂ ਉਪਰੰਤ ਦਵਿੰਦਰ ਮਲਹਾਂਸ ਦੀ ਕਹਾਣੀਆਂ ਦੀ ਖੂਬਸੂਰਤ ਕਿਤਾਬ ‘ਬੇਗਮ ਅਤੇ ਗੁਲਾਮ’ ਰੀਲੀਜ਼ ਕੀਤੀ ਗਈ । ਬਲਜਿੰਦਰ ਸੰਘਾ ਨੇ ਇਸ ਕਿਤਾਬ ‘ਤੇ ਪ੍ਰਭਾਵਸ਼ਾਲੀ ਅਤੇ ਜਾਣਕਾਰੀ ਭਰਪੂਰ ਪਰਚਾ ਪੜ੍ਹਦਿਆ ਕਿਹਾ ਕਿ ਇਸ ਕਹਾਣੀ ਸੰਗ੍ਰਹਿ ਦੀ ਹਰ ਇੱਕ ਕਹਾਣੀ ਦੇ ਅੱਗੇ ਕਈ-ਕਈ ਸੰਜੀਦਾ ਅਰਥ ਹਨ ਤੇ ਜੋ ਪਾਠਕ ਸੋਚਦਾ ਹੈ ਕਹਾਣੀਆਂ ਉਸ ਤੋਂ ਅਲੱਗ ਤੇ ਨਵਾਂ ਮੋੜ ਕੱਟਕੇ ਆਪਣੇ ਅਖੀਰ ਵੱਲ ਪਹੁੰਚਦੀਆਂ ਹਨ । ਗੁਰਬਚਨ ਬਰਾੜ ਨੇ ਡਾ ਸੁਰਜੀਤ ਬਰਾੜ ਦਾ ਲਿਖਿਆ ਵਿਸਤ੍ਰਿਤ ਪੇਪਰ ਪੜਿਆ ਜਿਸ ਵਿਚ ਵਿਸਥਾਰ ਨਾਲ ਸਾਰੀਆਂ ਕਹਾਣੀਆਂ ਦੀ ਪੜਚੋਲ ਕੀਤੀ ਗਈ ਸੀ । ਉਪਰੰਤ ਮਹਿੰਦਰ ਪਾਲ ਸਿੰਘ ਪਾਲ ਨੇ ਵੀ ਇਸ ਕਿਤਾਬ ਬਾਰੇ ਮੁੱਲਵਾਨ ਵਿਚਾਰ ਦਿੱਤੇ । ਇਹ ਮੀਟਿੰਗ ਸਿਰਫ ਪੰਜਾਬੀ ਕਹਾਣੀਆਂ ਵਾਸਤੇ ਰਾਖਵੀਂ ਸੀ । ਦਵਿੰਦਰ ਮਲਹਾਂਸ ਨੇ ਆਪਣੇ ਕਹਾਣੀ ਸੰਗ੍ਰਿਹ ਵਿੱਚੋਂ ਪੰਜਾਬ ਦੇ ਖੂਨੀ ਦੌਰ ਦੇ ਸੰਤਾਪ ਨੂੰ ਦਰਸਾੳਂੁਦੀ ਕਹਾਣੀ ‘ਸ਼ਨਾਖਤ’ ਸੁਣਾਈ ਜਿਹੜੀ ਸਰੋਤਿਆਂ ਨੂੰ ਉਸ ਗ਼ਮਗੀਨ ਮਹੌਲ ਦੀ ਯਾਦ ਤਾਜ਼ਾ ਕਰਵਾ ਗਈ । ਜੋਗਿੰਦਰ ‘ਸੰਘਾ’ ਨੇ ਪੈਸੇ ਦੀ ਭੁੱਖ ਕਾਰਨ ਨਸਿ਼ਆਂ ਦੇ ਕਾਰੋਬਾਰ ਵਿੱਚ ਗਲਤਾਨ ਹੋ ਰਹੀ ਅਜੋਕੀ ਨੌਜਵਾਨ ਪੀੜੀ ਦੇ ਦੁਖਾਂਤ ਨੂੰ ਦਰਸਾਂਉਦੀ ਕਹਾਣੀ ‘ਪੂਦਨੇ ਦੀਆਂ ਜੜਾਂ’ ਸੁਣਾਈ । ਡਾ ਮਹਿੰਦਰ ਸਿੰਘ ‘ਹੱਲਣ’ ਦੀ ਵਿਅੰਗਾਤਮਕ ਕਹਾਣੀ ‘ਜਿਹੜੇ ਗਰਜਦੇ ਨੇ ਉਹ ਵਰਸਦੇ ਨਹੀਂ’ ਨੇ ਹਾਜਰੀਨ ਨੂੰ ਖੂਬ ਹਸਾਇਆ । ਚੇਤਨਾ ਪ੍ਰਕਾਸ਼ਨ ਵਾਲੇ ਸ਼ਤੀਸ਼ ਗੁਲਾਟੀ ਨੇ ਆਪਣੀਆਂ ਗ਼ਜ਼ਲਾਂ ਦੇ ਮਕਬੂਲ ਸ਼ੇਅਰ ਸਰੋਤਿਆਂ ਨਾਲ ਸਾਂਝੇ ਕੀਤੇ । ‘ਚੰਗਿਆਂ ਦੀ ਘਾਟ’ ਬੜੀ ਹੀ ਸੰਵੇਦਨਸ਼ੀਲ ਅਤੇ ਭਾਵਪੂਰਤ ਕਹਾਣੀ ਸੀ ਜਿਹੜੀ ਕਿ ਜੋ਼ਰਾਵਰ ਸਿੰਘ ‘ਬਾਂਸਲ’ ਨੇ ਵਧੀਆ ਲਹਿਜੇ ਵਿੱਚ ਪੜ੍ਹ ਕੇ ਸੁਣਾਈ । ਪਰਮਜੀਤ ਸੰਦਲ ਨੇ ਆਪਣੇ ਖੂਬਸੂਰਤ ਅੰਦਾਜ ਨਾਲ ਕੁਝ ਚੁਟਕਲੇ ਸੁਣਾ ਕੇ ਸਰੋਤਿਆਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ ਅਤੇ ਮਹੌਲ ਨੂੰ ਤਾਜਾ ਕਰ ਦਿੱਤਾ । ਗੁਰਚਰਨ ਕੌਰ ‘ਥਿੰਦ’ ਨੇ ਆਪਣੀ ਕਹਾਣੀ ‘ਮੋਈ ਮਰ ਜਾਣੀ ਦੇ ਖ਼ਾਬ’ ਬੜੇ ਹੀ ਸੋਹਣੇ,ਵਿਲੱਖਣ ਅਤੇ ਨਾਟਕੀ ਅੰਦਾਜ਼ ਵਿੱਚ ਪੇਸ਼ ਕੀਤੀ । ਉਪਰੰਤ ਸਭਾ ਦੇ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ‘ਪਾਲ’ ਨੇ ਕਹਾਣੀ ‘ਓ ਕੈਨੇਡਾ’ ਸੁਣਾਈ । ‘ਲੱਡੂ’ ਕਹਾਣੀ ਉਭਰਦੇ ਲੇਖਕ ਪ੍ਰਸ਼ੋਤਮ ‘ਅਠੌਲ਼ੀ ਵਾਲਾ’ ਨੇ ਸੁਣਾ ਕੇ ਵਾਹ-ਵਾਹ ਖੱਟੀ । ਕੈਲਗਰੀ ਦੇ ਪ੍ਰਿੰਟ ਮੀਡੀਆ ਨਾਲ ਦੇਰ ਤੋਂ ਪਾਠਕਾਂ ਤੱਕ ਸਥਾਨਕ ਸਰਗਰਮੀਆਂ ਪਹੁੋੰਚਾਉਣ ਵਾਲੇ ਚੰਦ ਸਿੰਘ ‘ਸਦਿਓੜਾ’ ‘ਲੰਡੇ’ ਨੇ ਆਪਣਾ ਲੇਖ ‘ਛਣਕਾਓ ਹਾਸਿਆਂ ਦੇ ਛਣਕਣੇ, ਅਗਰ ਬਣਾਉਣਾ ਜੀਵਨ ਸਵਰਗ’ ਸੁਣਾਇਆ । ਅਖੀਰ ਵਿੱਚ ਜਸਵੰਤ ਸਿੰਘ ‘ਗਿੱਲ’ ਜੋ ਕਿ ਪੰਜਾਬੀ ਲਿਖਾਰੀ ਸਭਾ ਦੇ ਤਹਿਦਿਲੋਂ ਸ਼ੁਭਚਿੰਤਕ ਹਨ ਨੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਭਰਪੂਰ ਸਹਿਯੋਗ ਦੀ ਜਾਚਨਾ ਕੀਤੀ । ਪੰਜਾਬੀ ਲਿਖਾਰੀ ਸਭਾ ਦਾ ਕਹਾਣੀ ਦਰਬਾਰ ਕਰਵਾਉਣ ਦਾ ਇਹ ਵੱਖਰਾ ਤਜ਼ਰਬਾ ਸੀ ਜੋ ਕਿ ਬਹੁਤ ਹ ਿਸਫਲ ਰਿਹਾ । ਉਪਰੋਕਤ ਲੇਖਕਾਂ ਤੋਂ ਬਿਨਾ ਮੀਟਿੰਗ ਵਿੱਚ ਤ੍ਰਲੋਚਨ ਸੈਂਭੀ (ਜਰਨਲ ਸਕੱਤਰ),ਇਕਬਾਲ ਖਾਨ(ਸਾਬਕਾ ਪ੍ਰਧਾਨ),ਹਰਿਭਜਨ ਸਿੰਘ ਢਿੱਲੋਂ,ਕੇਸਰ ਸਿੰਘ ਨੀਰ,ਬਚਿੱਤਰ ਸਿੰਘ ਗਿੱਲ,ਸਤਨਾਮ ਢਾਅ,ਹਰੀਪਾਲ,ਹਰਨਾਮ ਸਿੰਘ ਗਰਚਾ,ਰਣਜੀਤ ਸਿੰਘ ਆਹਲੂਵਾਲੀਆ,ਹਰਬੰਸ ਬੁੱਟਰ(ਸਾਬਕਾ ਜਰਨਲ ਸਕੱਤਰ),ਹਰਚਰਨ ਕੌਰ ਬਾਸੀ,ਜਰਨੈਲ ਸਿੰਘ ਤੱਗੜ,ਨਰਿੰਦਰ ਸਿੰਘ ਢਿੱਲੋਂ,ਸੁਖਵਿੰਦਰ ਸਿੰਘ ਮਲਹਾਂਸ, ਮੇਜਰ ਸਿੰਘ,ਹਰਜਿੰਦਰ ਕੌਰ ਬਰਾੜ,ਕੁਲਦੀਪ ਕੌਰ ਸੰਘਾ,ਬਲਵੀਰ ਸਿੰਘ ਕਲਿਆਣੀ,ਨਛੱਤਰ ਸਿੰਘ ਆਦੀਵਾਲ,ਅਵਨਿੰਦਰ ਨੂਰ, ਹਰਜਿੰਦਰ ਸਿੰਘ ,ਰਾਜਪਾਲ ਗਰਚਾ,ਪਰਦੀਪ ਸਿੰਘ ਕੰਗ,ਦਰਸ਼ਨ ਸਿੰਘ ਮੁੰਜਲ,ਅਵਤਾਰ ਸਿੰਘ ਮੁੰਜਲ,ਦੇਸ ਰਾਜ ਅਰੋੜਾ,ਭਗਵਾਨ ਬਜਾਜ,ਮਾ: ਭਜਨ ਸਿੰਘ ਗਿੱਲ, ਹਰਪ੍ਰਕਾਸ਼ ਸਿੰਘ ਜਨਾਗਲ,ਪ੍ਰੋ ਮਨਜੀਤ ਸਿੰਘ ਸਿੱਧੂ,ਕੁਲਦੀਪ ਕੌਰ ਘਟੋੜਾ,ਸੁਖਪਾਲ ਸਿੰਘ ਪਰਮਾਰ, ਅਮਨ ਪਰਿਹਾਰ,ਡਾ: ਪਰਮਜੀਤ ਸਿੰਘ ਬਾਠ,ਪਵਨਦੀਪ ਕੌਰ,ਸੁਖਦੀਪ ਕੌਰ,ਬਖਸ਼ੀਸ਼ ਗੋਸਲ ਅਤੇ ਹਰਮਿੰਦਰ ਕੌਰ ਢਿੱਲੋਂ ਵੀ ਸ਼ਾਮਲ ਸਨ । ਸਭਾ ਦੀ ਅਗਲੇ ਮਹੀਨੇ ਦੀ ਇਕੱਤਰਤਾ 19 ਸਤੰਬਰ ਦਿਨ ਐਤਬਾਰ ਨੂੰ ਬਾਅਦ ਦੁਪਿਹਰ 2 ਵਜੇ ਹੋਵੇਗੀ । ਹੋਰ ਜਾਣਕਾਰੀ ਲਈ ਗੁਰਬਚਨ ਬਰਾੜ ਨੂੰ 403-470-2628 ਜਾਂ ਤ੍ਰਲੋਚਨ ਸੈਂਭੀ ਨੂੰ 403-650-3759 ਤੇ ਫੋਨ ਕਰ ਸਕਦੇ ਹੋ ।

ਕਨੇਡਾ ਵਿੱਚ ਸੂਬਾ ਪੱਧਰੀ ਕਬੱਡੀ ਐਸ਼ੋਸੀਏਸਨ ਦੀ ਸਥਾਪਨਾ.......... ਚੋਣ / ਮਾਲਵਿੰਦਰ ਟਿਵਾਣਾ



ਕੈਲਗਰੀ : ਕਨੇਡਾ ਵਿੱਚ ਅਲਬਰਟਾ ਸੂਬੇ ਦੇ ਸਹਿਰ ਕੈਲਗਰੀ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ: ਸਿਕੰਦਰ ਸਿੰਘ ਮਲੂਕਾ ਪ੍ਰਧਾਨ ਪੰਜਾਬ ਕਬੱਡੀ ਐਸ਼ੋਸੀਏਸਨ ਪੰਜਾਬ ਨੇ ਇੱਕ ਸੂਬਾ ਪੱਧਰੀ ਕਬੱਡੀ ਐਸੋ਼ਸੀਏਸਨ ਦੀ ਸਥਾਪਨਾ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਿ਼ਰਕਤ ਕੀਤੀ। ਜਿਕਰਯੋਗ ਹੈ ਪੰਜਾਬ ਕਬੱਡੀ ਐਸ਼ੋਸੀਏਸਨ ਪੰਜਾਬ ਵੱਲੋ ਮਾਨਤਾ ਪ੍ਰਾਪਤ ਪੰਜਾਬ ਕਬੱਡੀ ਐਸ਼ੋਸੀਏਸਨ ( ਐਨ.ਆਰ.ਆਈ.ਵਿੰਗ) ਕਨੇਡਾ ਦੀ ਰਜਿਸਟ੍ਰੇਸਨ ਰਾਸਟਰੀ ਪੱਧਰ ਤੇ ਪਿਛਲੇ ਸਮੇ ਦੌਰਾਨ ਹੋ ਚੂਕੀ ਹੈ।ਇਸ ਐਸ਼ੋਸੀਏਸਨ ਦੇ ਸੰਸਥਾਪਕ ਸ: ਮਾਲਵਿੰਦਰ ਸਿੰਘ ਟਿਵਾਣਾ ਦੇ ਯਤਨਾਂ ਸਦਕਾ ਅਲਬਰਟਾ ਸੂਬੇ ਵਿੱਚ ਪਹਿਲਾਂ ਤੋਂ ਹੀ ਸ: ਮੇਜਰ ਸਿੰਘ ਬਰਾੜ (ਭਲੂਰ) ਅਤੇ ਸਾਥੀਆਂ ਦੀ ਅਗਵਾਈ ਹੇਠ ਸਫਲਤਾ ਨਾਲ ਚੱਲ ਰਹੇ ਕਬੱਡੀ ਕਲੱਬਾਂ ਅਤੇ ਪੰਜਾਬ ਕਬੱਡੀ ਐਸ਼ੋਸੀਏਸਨ ( ਐਨ.ਆਰ.ਆਈ.ਵਿੰਗ)ਕਨੇਡਾ ਦੇ ਕਬੱਡੀ ਕਲੱਬਾਂ ਨੂੰ ਮਿਲਾਕੇ ਕੁੱਲ ਅੱਠ ਖੇਡ ਕਲੱਬਾਂ ਵਾਲੀ ਨਵੀ ਸੂਬਾ ਪੱਧਰੀ ਕਬੱਡੀ ਐਸ਼ੋਸੀਏਸਨ ਦਾ ਗਠਨ ਕੀਤਾ ਗਿਆ ਅਤੇ ਮੇਜਰ ਸਿੰਘ ਬਰਾੜ ਨੂੰ ਇਸ ਦਾ ਪ੍ਰਧਾਨ ਥਾਪਿਆ ਗਿਆ। ਇਸ ਮੌਕੇ ਤੇ ਬੋਲਦਿਆਂ ਸ: ਸਿਕੰਦਰ ਸਿੰਘ ਮਲੂਕਾ ਨੇ ਐਸ਼ੋਸੀਏਸਨ ਦੇ ਅਹੁਦੇਦਾਰਾਂ ਅਤੇ ਵੱਖ ਵੱਖ ਅਦਾਰਿਆਂ ਤੋਂ ਆਏ ਹੋਏ ਪਤਵੰਤਿਆਂ/ਖੇਡ ਪ੍ਰੇਮੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸ਼ਲਾਘਾਯੋਗ ਕਦਮ ਦੀ ਪੰਜਾਬ ਕਬੱਡੀ ਐਸ਼ੋਸੀਏਸਨ ਪੰਜਾਬ ਹਮੇਸਾ ਸਹਿਯੋਗ,ਸ਼ੁਚੱਜੀ ਅਗਵਾਈ ਅਤੇ ਮਿਲਵਰਤਨ ਦਾ ਵਾਅਦਾ ਕਰਦੀ ਹੈ।ਉਨਾਂ ਨੇ ਹਰ ਸਮੇਂ ਲੋੜੀਦੀ ਢੁੱਕਵੀ ਮੱਦਦ ਪੰਜਾਬ ਸਰਕਾਰ ਵੱਲੋਂ ਦਿਵਾਉਣ ਦਾ ਵਾਅਦਾ ਵੀ ਕੀਤਾ ,ਅਤੇ ਪ੍ਰਬੰਧਕਾ ਨੂੰ ਅਪੀਲ ਕੀਤੀ ਕਿ ਕਬੱਡੀ ਖੇਡ ਅਤੇ ਪੰਜਾਬੀ ਭਾਈਚਾਰੇ ਦੀ ਸੱਚੀ ਸੁੱਚੀ ਸੇਵਾ ਕਰਨ ਹਿਤ ਨਸ਼ਾ ਰਹਿਤ ਖਿਡਾਰੀਆਂ ਨੂੰ ਹੀ ਸੱਦਾ ਦਿੱਤਾ ਜਾਵੇ। ਉਹਨਾਂ ਨੇ ਇਹ ਵੀ ਵਾਅਦਾ ਕੀਤਾ ਪੰਜਾਬ ਵਿੱਚੋਂ ਖਿਡਾਰੀਆਂ ਦੀ ਨੌਮੀਨੇਸ਼ਨ ਸਮੇਂ ਤਸਦੀਕ ਸੁਦਾ ਡਰੱਗ ਟੈਸਟ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਨਗੇ।ਉਹਨਾਂ ਨੇ ਸੁਝਾਅ ਦਿੱਤਾ ਪੰਜਾਬ ਕਬੱਡੀ ਐਸੋ਼ਸੀਏਸਨ ( ਐਨ.ਆਰ.ਆਈ.ਵਿੰਗ)ਕਨੇਡਾ ਨੂੰ ਇਸ ਤਰਾਂ ਦੀਆਂ ਐਸੋ਼ਸੀਏਸਨਾਂ ਬਾਕੀ ਰਹਿੰਦੇ ਸੂਬਿਆਂ ਵਿੱਚ ਬਣਾਈਆਂ ਜਾਣ ਤਾਂ ਜੋ ਰਾਸਟਰੀ ਪੱਧਰ ਉੱਤੇ ਕਬੱਡੀ ਦੀ ਪਹਿਚਾਣ ਬਣਾਕੇ ਉਲਿੰਪਕ ਖੇਡਾਂ ਵਿੱਚ ਸਾਮਿਲ ਕਰਾਉਣ ਹਿਤ ਦਬਾਅ ਬਣਾਇਆ ਜਾ ਸਕੇ।ਸਮਾਗਮ ਦੇ ਅੰਤ ਵਿੱਚ ਸ: ਮਾਲਵਿੰਦਰ ਸਿੰਘ ਟਿਵਾਣਾ ਨੇ ਧੰਨਵਾਦੀ ਸ਼ਬਦ ਕਹਿੰਦੇ ਹੋਏ ਸੰਖੇਪ ਵਿੱਚ ਐਸ਼ੋਸੀਏਸ਼ਨ ਦੀ ਬਣਤਰ ਅਤੇ ਉਦੇਸਾਂ ਬਾਰੇ ਦੱਸਿਆ।ਉਨਾਂ ਕਿਹਾ ਕਿ ਇਸ ਐਸ਼ੋਸੀਏਸ਼ਨ ਦੀ ਵਿਲੱਖਣਤਾ ਆਮ ਲੋਕਾਂ ਨੂੰ ਮੈਂਬਰ ਬਣਾਕੇ ਹਰ ਕੰਮ ਨੂੰ ਪਾਰਦਰਸੀ ਅਤੇ ਹਰ ਕੰਮ ਨਾਲ ਸਬੰਧਤ ਢੁੱਕਵੀਆਂ ਵੱਖ ਵੱਖ ਕਮੇਟੀਆਂ ਬਣਾਕੇ ਸੁਰੂ ਕੀਤਾ ਗਿਆ ਹੈ।ਪੰਜਾਬ ਕਬੱਡੀ ਐਸ਼ੋਸੀਏਸਨ ( ਐਨ.ਆਰ.ਆਈ.ਵਿੰਗ)ਕਨੇਡਾ ਦਾ ਮੁਖ ਉਦੇਸ ਨਸਾ ਰਹਿਤ ਨਰੋਏ ਸਮਾਜ ਦੀ ਸਿਰਜਣਾਂ,ਆਪਸੀ ਮਿਲਵਰਤਨ ਤੇ ਪਿਆਰ ਤੋਂ ਇਲਾਵਾ ਨਵੀਂ ਪੀੜੀ ਨੂੰ ਆਪਣੇ ਸਮਾਜ,ਸੱਭਿਆਚਾਰ,ਮਾਂ ਬੋਲੀ ਨਾਲ ਜੋੜੀ ਰੱਖਣਾ ਹੈ।
****

ਕਵਿਤਾ ,ਗਜ਼ਲ ਤੇ ਗੀਤਾਂ ਦਾ ਸੰਗ੍ਰਿਹ “ਦਿਲ ਦਾ ਦਰਪਣ”......... ਰੀਵਿਊ / ਮੁਹਿੰਦਰ ਸਿੰਘ ਘੱਗ

ਡਾਕਟਰ ਦਵਿੰਦਰ ਦਿਲਰੂਪ
ਫ਼ਸਟਵਰਡ ਪਬਲੀਕੇਸ਼ਨਜ਼
ਪੰਨੇ 96, ਕਵਿਤਾ ਗਜ਼ਲ ਤੇ ਗੀਤ 85

2004 ਵਿਚ ਦਵਿੰਦਰ ਦਿਲਰੂਪ ਨੇ “ ਦਿਲ ਦਾ ਦਰਪਣ “ ਕਾਵ ਸੰਗ੍ਰਿਹ ਨਾਲ ਪੰਜਾਬੀ ਪੁਸਤਕ ਜਗਤ ਨਾਲ ਸਾਂਝ ਪਾਈ ਸੀ। 2008 ਵਿਚ ਛਪਿਆ ਉਸ ਦਾ ਦੂਜਾ ਕਾਵ ਸੰਗ੍ਰਿਹ “ ਚਾਨਣ ਦਾ ਟਿੱਕਾ “ ਇਸ ਗੱਲ ਦੀ ਗਵਾਹੀ ਹੈ ਕਿ ਉਹ ਰਵਾਨਗੀ ਵਿਚ ਹੈ, ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਦਵਿੰਦਰ ਦਿਲਰੂਪ ਕੁਝ ਹੋਰ ਪੁਸਤਕਾਂ ਨਾਲ ਇਸ ਸਾਂਝ ਨੂੰ ਹੋਰ ਪਕੇਰਿਆਂ ਕਰੇਗੀ।

ਡਾਕਟਰ ਦਵਿੰਦਰ ਇਕ ਵਿਗਿਆਨੀ ਹੈ। ਡਿਗਰੀ ਹਾਸਲ ਕਰਨ ਉਪਰੰਤ ਪੀ. ਏ. ਯੂ. ਵਿਚ ਅਧਿਆਪਕਾ ਹੈ। ਵਿਦਿਆਰਥੀ ਜੀਵਨ ਵਿਚ ਖੁਦ ਖੋਜ ਪਤ੍ਰ ਲਿਖਦੀ ਸੀ ਹੁਣ ਅਧਿਆਪਕਾ ਦੇ ਰੂਪ ਵਿਚ ਹਰ ਰੋਜ਼ ਆਪਣੇ ਵਿਦਿਆਰਥੀਆਂ ਦੇ ਖੋਜ ਪਤ੍ਰ ਵਾਚਦੀ ਹੈ। ਸਾਇਂਸ ਦੇ ਰੁਖੇ ਮਜ਼ਮੂਨ ਨਾਲ ਦਿਨ ਰਾਤ ਦਾ ਵਾਸਤਾ ਹੋਣ ਦੇ ਨਾਲ ਨਾਲ ਕਵਿਤਾ ਵਰਗੀ ਸੂਖਮ ਕਲਾ ਨੂੰ ਛੋਹਿਆ ਹੈ ਵਧਾਈ ਦੀ ਪਾਤਰ ਹੈ।
ਦਵਿੰਦਰ ਦਿਲਰੂਪ ਦੀ ਪਲੇਠੀ ਪੁਸਤਕ “ਦਿਲ ਦਾ ਦਰਪਣ” ਦਾ ਕਵਰ ਮੋਸਮ ਖ਼ਜ਼ਾਂ ਦਾ ਦ੍ਰਿਸ਼ ਪੇਸ਼ ਕਰਦਾ ਹੈ ੇ ਹਰਿਆਵਲ ਦੀ ਅਣਹੋਂਦ ਕਾਰਨ ਹਰ ਪਾਸੇ ਉਦਾਸੀ ਹੀ ਉੁਦਾਸੀ ਹੈ। ਪਸ਼ੂ ਪੰਛੀ ਬਨਸਪਤ ਸਭ ਮੋਸਮ ਬਹਾਰ ਦੀ ਉਡੀਕ ਵਿਚ ਹਨ ਜਿਸਦਾ ਸਮਾਂ ਨਿਸਚਤ ਹੈ। ਬਹਾਰ ਆਉਣ ਤੇ ਚਹਿਲ ਪਹਿਲ ਹੋ ਜਾਂਦੀ ਹੈ। ਬਨਸਪਤ ਖਿੜ ਉਠਦੀ ਹੈ ਪਰਿੰਦ ਵਲੋਂ ਚੀਂ ਚੀਂ ਚਾਂ ਚਾਂ ਦਾ ਰਾਗ ਅਤੇ ਚਰਿੰਦ ਦੀ ਉਛਲ ਕੂਦ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਹਨਾਂ ਦੀ ਉਡੀਕ ਦਾ ਸਵਾਮੀ ਪ੍ਰਗਟ ਹੋ ਗਿਆ ਹੈ। । ਦਵਿੰਦਰ ਦਿਲਰੂਪ ਦੀਆਂ ਕਵਿਤਾਵਾਂ ਵਿਚ ਵੀ ਉਦਾਸੀ ਦੀ ਝਲਕ ਹੈ ਵਸਲ ਦੀ ਤੜਪ ਹੈ ਓਪਰੀ ਅਖ ਨਾਲ ਦੇਖਿਆਂ ਇਸ ਸੰਗ੍ਰਿਹ ਦੀਆਂ ਬਹੁਤੀਆਂ ਕਵਿਤਾਵਾਂ ਭਾਵੇਂ ਪਿਆਰ ਕਵਿਤਾਵਾਂ ਲਗਦੀਆਂ ਹਨ ਇਸ਼ਕ ਮਜਾਜੀ ਦੀ ਗੱਲ ਕਰਦੀਆਂ ਲਗਦੀਆਂ ਹਨ ਜਿਸ ਦੀ ਮੰਜ਼ਲ ਇਸ਼ਕ ਹਲਾਲੀ (ਦੋ ਪਿਆਰ ਕਰਨ ਵਾਲਿਆਂ ਨੂੰ ਜਦ ਸਮਾਜ ਕਬੂਲ ਲਵੇ) ਤਕ ਮਹਿਦੂਦ ਹੁੰਦਾ ਹੈ ਪਰ ਫਿਰ ਵੀ
ਕਿਸੇ ਕਵਿਤਾ ਵਿਚ ਦਿਵਿੰਦਰ ਦਿਲਰੂਪ ਨੇ ਇਸ਼ਕ ਮਜ਼ਾਜੀ ਨੂੰ ਇਸ਼ਕ ਹਲਾਲੀ ਤਕ ਲਿਜਾਣ ਦੀ ਗੱਲ ਨਹੀ ਕਹੀ ਦਰ ਅਸਲ ਇਸ ਕਾਵ ਸੰਗ੍ਰਿਹ ਦੀਆਂ ਕਵਿਤਾਂਵਾਂ ਤਾਂ ਭਗਤ ਜਨਾਂ ਦੇ ਰਬ ਨਾਲ ਇਕ ਪਾਸੜੇ ਪਿਆਰ ਦੀ ਝਲਕ ਪੇਸ਼ ਕਰਦੀਆਂ ਹਨ, ਕਿਦਾਂ ਭਗਤ ਸਾਰੀ ਉਮਰ ਉਸ ਅਣਡਿਠ ਸ਼ਕਤੀ “ਰਬ” ਦੀ ਇਕ ਝਲਕ ਲਈ ਤਰਸਦੇ ਹਨ। ਦਵਿੰਦਰ ਨੇ ਹਿਜਰ ਅਤੇ ਵਸਲ ਦੇ ਵਿਚਕਾਰ ਵਾਲੇ ਲਮੇ ਸਮੇਂ ਦੀ ਤਾਂਘ ਨੂੰ ਪਰਭਾਵਸ਼ਾਲੀ ਭਾਸ਼ਾ ਵਿਚ ਬਿਆਨ ਕਰਨ ਦਾ ਯਤਨ ਕੀਤਾ ਹੈ । ਬਹਾਰ ਦੀ ਖੁਸ਼ਹਾਲੀ ਦੀ ਲਮੀ ਉਡੀਕ ਕਾਰਨ ਪੱਤਝੜ ਦੀ ਉਦਾਸੀ ਹਾਵੀ ਹੋਣ ਕਾਰਨ ਕੁਝ ਸਿ਼ਕਵੇ ਕੁਝ ਸ਼ਕਾਇਤਾਂ ਭਾਰੂ ਨਜ਼ਰ ਆੳਂਦੀਆਂ ਹਨ। ਇਕ ਪਾੱਸੇ ਬਿਰਹੌਂ ਦੀ ਤੜਪ ਸਤਾ ਰਹੀ ਹੁੰਦੀ ਹੈ ਦੂਸਰੇ ਪਾਸੇ ਮਾਇਆ ਵਿਚ ਖਚਤ ਜਗਤ ਦੇ ਮੇਹਣੇ ਤਾਹਨੇ।
ਜਿੱਧਰ ਨਜ਼ਰ ਮਾਰਾਂ ਹੈ ਉੁਦਾਸ ਰਾਹਾਂ
ਚਾਰੇ ਪਾਸੇ ਉਦਾਸੀਆਂ ਛਾਈਆਂ ਨੇ
ਨਜ਼ਰ ਆਉਂਦਾ ਨਾ ਉਹ ਮੈਂ ਭਾਲ ਥੱਕੀ
ਨਜ਼ਰ ਆਊਂਦੀਆਂ ਬੱਸ ਪਰਛਾਈਆਂ
------
ਕੁਝ ਮੈਂ ਖੁਦ ਨੂੰ ਮਾਰ ਲਿਆ
ਤੇ ਕੁਝ ਮੇਰੀ ਤਨਹਾਈ ਨੇ

ਕੁਝ ਤਾਂ ਰੱਬ ਦੇ ਕਹਿਰ ਨੇ ਯਾਰਾ
ਤੇ ਕੁਝ ਤੇਰੀ ਜੁਦਾਈ ਨੇ

ਕੁਝ ਤਾਂ ਮੇਰੇ ਹੰਝੂਆਂ ਨੇ 
ਤੇ ਬਾਕੀ ਜਗ-ਹਸਾਈ ਨੇ
-----
ਕਦੇ ਬਖਸ਼ਦਾ ਹੈਂ ਤੂੰ ਫੁਲ ਬਣ ਕੇ ਖੇੜੇ
ਕਦੇ ਬਣ ਕੇ ਕੰਡਾ ਤੂਂ ਦਿਲ ਚੀਰ ਜਾਮੈ
ਕਦੇ ਬਣ ਕੇ ਦੀਪਕ ਤੂੰ ਚੀਰੇਂ ਹਨ੍ਹੇਰੇ
ਕਦੇ ਲਾਟ ਉਸ ਦੀ ਵਿਚ ਮੈਨੂੰ ਜਲਾਵੇਂ
ਕਦੇ ਮੇਰੇ ਅੰਗ ਸੰਗ ਵਸੇਂ ਰੱਬ ਵਾਂਗੂੰ
ਕਦੇ ਮੇਰੇ ਨੈਣਾ ਤੋਂ ਉਹਲੇ ਹੋ ਜਾਵੈਂ
ਕਦੇ ਮਿਠੀ ਵਾ ਬਣ ਕੇ ਮੈਨੂੰ ਪਲੋਸੇਂ
ਕਦੇ ਬਣ ਕੇ ਝਖੜ ਤੂੰ ਮੈਨੂੰ ਰੁਲਾਵੇਂ
ਕਦੇ ਮੇਰੇ ਦਿਲ ਦੀ ਨ ਇਕ ਬਾਤ ਬੁੱਝੇਂ
ਕਦੇ ਇਸ ਦਿਲ ਦਾ ਤੂੰ ਦਰਪਣ ਕਹਾਵੇਂ
ਗੁਰਬਾਣੀ ਤੋਂ ਕੁਝ ਉਧਾਰਨਾ ਦੇਣ ਤੋਂ ਪਹਿਲਾਂ ਮੈਂ ਬੇਨਤੀ ਕਰ ਦੇਣੀ ਚਾਹੁੰਦਾ ਹਾਂ ਕਿ ਮੇਂ ਦਿਵਿੰਦਰ ਦੀ ਲਿਖਤ ਦਾ ਗੁਰਬਾਣੀ ਨਾਲ ਮੁਕਾਬਲਾ ਨਹੀਂ ਕਰ ਰਿਹਾ ਵਸਲ ਦੀ ਉਡੀਕ ਵਿਚ ਜੋ ਭਗਤਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਅਤੇ ਜੋ ਇਕ ਲੇਖਕਾ ਨੇ ਲਿਖਿਆ ਹੈ ਉਸ ਦਾ ਅੰਤਰ ਸਮਝ ਆ ਸਕੇ। 
ਬਾਬਾ ਫਰੀਦ ਜੀ ਦਾ ਸਲੋਕ ਹਿਜਰ ਅਤੇ ਵਸਲ ਦੇ ਵਿਚਕਾਰਲੇ ਸਮੇਂ ਨੂੰ ਕਿਨੀ ਸੁੰਦਰਤਾ ਨਾਲ ਬਿਆਨ ਕਰਦਾ ਹੈ।

ਫਰੀਦਾ ਤਨੁ ਸੁਕਾ ਪਿੰਜਰ ਥੀਆ ਤਲੀਆਂ ਖੂੰਡਹਿ ਕਾਗ॥
ਅਜੈ ਸੂ ਰਬੁ ਨ ਬਾਹੁੜਿਓ ਦੇਖ ਬੰਦੇ ਦੇ ਭਾਗ॥

ਕਬੀਰ ਸਾਹਿਬ ਦੀ ਮੰਗ ਦੀਦਾਰ ਦੀ ਭੁਖ ਹੈ ਨ ਕਿ ਖਾਣ ਪੀਣ ਦੀ
ਭੂਖੇ ਭਗਤ ਨਾ ਕੀਜੇ ਯਿਹ ਮਾਲਾ ਅਪਨੀ ਲੀਜੇ

ਭਗਤ ਨਾਮ ਦੇਵ ਜੀ ਦੀ ਪੁਕਾਰ 
ਮੋਏ ਹੋਏ ਜੀਊ ਮੁਕਤਿ ਦੇਹਗੇ ਮੁਕਤਿ ਨ ਜਾਨੇ ਕੋਇਲਾ॥
ਏ ਪੰਡੀਆ ਮੋਕਉ ਢੰਢ ਕਹਤ ਤੇਰੀ ਪੈਜ ਪਿਡੰਊਡੀ ਹੋਇਲਾ॥
ਹੇ ਪ੍ਰਭੂ ਮਰੇ ਹੋਏ ਨੂੰ ਮੁਕਤੀ ਮਿਲੀ ਤਾਂ ਕਿਸ ਕੰਮ 
ਜੇ ਹੁਣ ਨਾ ਪ੍ਰਗਟ ਹੋਇਓਂ ਤਾਂ ਤੇਰੀ ਹੀ ਬਦਨਾਮੀ ਹੋਵਿਗੀ

ਇਸ਼ਕ ਹਕੀਕੀ ਵਾਲੇ ਇਕ ਆਸ ਦੇ ਸਹਾਰੇ ਸਾਰਾ ਜੀਵਨ ਬਤੀਤ ਕਰ ਦਿੰਦੇ ਹਨ
ਬਾਬਾ ਫਰੀਦ ਜੀ ਦਾ ਅਗਲਾ ਸ਼ਲੋਕ ਹਕੀਕੀ ਇਸ਼ਕ ਦੀ ਇੰਤਹਾ ਹੈ।
ਕਾਗਾ ਕਰਗ ਢਢੋਰਿਆ ਸਗਲਾ ਖਾਇਆ ਮਾਸੁ॥
ਏ ਦੁਇ ਨੈਨਾ ਮਤ ਛੁਹਊ ਪਿਰ ਦੇਖਨ ਕੀ ਆਸ॥ 

ਭਗਤ ਰਵਿਦਾਸਜੀ ਦੀ ਬੇਨਤੀ ਹੈ
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ॥

ਉਡੀਕ ਅਤੇ ਮਿਲਣ ਦੀ ਆਸ ਬਾਰੇ ਦਵਿੰਦਰ ਦਿਲਰੂਪ “ਇਕ ਆਸ “ਕਵਿਤਾ ਵਿਚ ਲਿਖਦੀ ਹੈ।
ਅੰਦਰ ਨ੍ਹੇਰ ਮੇਰੇ,ਬਾਹਰ ਨ੍ਹੇਰ ਮੇਰੇ
ਫਿਰ ਵੀ ਰੌਸ਼ਨੀ ਦੀ ਹਾਲੇ ਆਸ ਮੈਨੂੰ
ਉਸਦੀ ਦੀਦ ਖ਼ਾਤਿਰ ਹੀ ਮੈਂ ਜੀ ਰਹੀ ਹਾਂ
ਜਿਸਦੇ ਮਿਲਣ ਦੀ ਬਹੁਤ ਹੈ ਪਿਆਸ ਮੈਨੂੰ
------
ਕਰ ਰਹੀ ਬੇਸਬਰੀ ਨਾਲ ਮੈਂ ਹਰ ਘੜੀ ਉਸਦਾ ਇੰਤਜ਼ਾਰ
ਗੁਰਬਾਣੀ ਦਾ ਫੁਰਮਾਨ ਹੈ 
ਹਓਂ ਤੁਮਰੀ ਕਰਊਂ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੋ

ਜਦ ਮੇਹਰ ਹੋ ਜਾਏ ਤਾਂ ਅਗੱਮੀ ਸ਼ਕਤੀ ਦੇ ਦਿਆਲ ਹੁੰਦਿਆ ਹੀ ਅੰਦਰੋ ਇਕ ਹੂਕ ਉਠਦੀ ਹੈ ਤਾਂ ਬੰਦਾ ਪੁਕਾਰ ਉਠਦਾ ਹੈ।
“ ਜਿਧਰ ਦੇਖਤਾ ਹੂੰ ਉਧਰ ਤੂ ਹੀ ਤੂ ਹੈ “
ਗੁਰਬਾਣੀ ਦਾ ਫੁਰਮਾਨ ਹੈ “ ਖਾਲਕ ਖਲਕ ਖਲਕ ਮੇ ਖਾਲਕ ਰਵ ਰਿਹਾ ਸਭ ਥਾਈਂ “

ਦਵਿੰਦਰ ਦਿਲਰੂਪ ਨੇ ਵੀ ਆਪਣੇ ਮਨ ਅੰਦਰ ਆਪਣੇ ਪਿਆਰੇ ਦਾ ਜੋ ਅਕਸ ਤਿਆਰ ਕੀਤਾ ਹੈ ਉਸ ਦੀ ਝਲਕ ਉਸਦੀ ਕਵਿਤਾ ਚੋਂ ਦੇਖੀ ਜਾ ਸਕਦੀ ਹੈ।

ਕੀ ਕਹਾਂ ਮੈਂ ਉਸ ਨੂੰ 
ਉਹ ਫੁਲ ਵੀ ਹੈ ਜੋਤ ਵੀ

ਪਿਆਰ ਦਾ ਨਗਮਾਂ ਵੀ ਹੈ 
ਤੇ ਦਰਦ ਭਰੀ ਸੋਚ ਵੀ

ਲ਼ਾਵੇ ਮਰਹਮ ਪਿਆਰ ਦੀ
ਮਾਰੇ ਬਿਰ੍ਹੋਂ ਦੀ ਨੋਕ ਵੀ

ਸਮਝੋ ਤਾਂ ਜੀਵਨ ਹੈ ਦਿਲ
ਨਾ ਸਮਝੀਏ ਤਾਂ ਮੌਤ ਵੀ

ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਉਸ ਦਾ ਪਿਆਰ , ਅਤੇ ਦੀਦ ਦੀ ਤੜਪ ਕਿਸੇ ਅਗੱਮੀ ਤਾਕਤ ਲਈ ਹੈ। ਜਿਸ ਦਾ ਐਹਸਾਸ ਦਵਿੰਦਰ ਗੁਰਬਾਣੀ ਦੇ ਫੁਰਮਾਨ “
“ ਘਟ ਘਟ ਮੇਂ ਹਰ ਜੂ ਵਸੇ ਸੰਨਤਨ ਕਹੇਂ ਪੁਕਾਰ “ ਦੇ ਅਨੁਸਾਰ ਕੁਦਰਤ ਰਾਣੀ ਵਿਚ ਕਰਨ ਲੱਗ ਪਈ ਹੈ। 
ਸੰਜੋਗ ਅਤੇ ਵਿਯੋਗ , ਮੇਲ ਤੇ ਵਿਛੋੜਾ ਇਕ ਵਿਚ ਅੰਤਾਂ ਦੀ ਖੁਸ਼ੀ ਅਤੇ ਦੂਸਰੇ ਵਿਚ ਅੰਤਾਂ ਦਾ ਦੁਖ। ਜੁਦਾਈ ਦੇ ਦੁਖ ਨੂੰ ਧੰਨੀ ਰਾਮ ਚਾਤ੍ਰਕ ਬਿਆਨ ਕਰਦਾ ਲਿਖਦਾ ਹੈ।
ਰੁੜ੍ਹਦੇ ਜਾਣ ਪਤ੍ਰ ਗੋਤੇ ਖਾਣ ਪਥਰ ਉਠ ਦੀ ਚੀਕ ਜਦ ਮੇਰੀ ਦੁਹਾਈ ਦੀ ਏ। ਬੇ ਜੁ਼ਬਾਨ ਪੰਛੀ ਵੀ ਕੁਰਲਾਟ ਪਾ ਪਾ ਆਖਣ ਡਾਡ੍ਹੀ ਮੁਸੀਬਤ ਜੁਦਾਈ ਦੀ ਏ।
ਭਗਤ ਜਨ ਜਦ ਉਸ ਦੈ ਭਾਣੇ ਵਿਚ ਆ ਜਾਂਦੇ ਹਨ ਤਾਂ ਆਪਣਾ ਆਪ ਸੱਮਰਪਣ ਕਰਦੇ ਹੋਏ 
ੳਾਖਦੇ ਹਨ। ਜਿਓਂ ਭਾਵੈ ਤਾਂ ਰਾਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਭਾਬਾ ਨਾਨਕ ਦਾ ਸ਼ਬਦ “ ਦੁਖ ਸੁਖ ਦੋਵੇਂ ਕਪੜੇ ਇਹ ਜਗ ਪੈਹਨਣ ਹਾਰ “
ਉਹਨਾ ਦਾਂ ਸਹਾਰਾ ਬਣਜਾਂਦਾ ਹੈ।
ਸਭੇ ਇਛਾਂ ਪੂਰੀਆਂ ਜੇ ਸਤਗੁਰ ਨਦਰ ਕਰੇ ਦੇ ਫੁਰਮਾਨ ਮੁਤਾਬਕ ਜਦ ਉਸਦੀ ਮੇਹਰ ਹੋ ਜਾਏ ਤਾਂ ਆਤਮਾਂ ਨਿਹਾਲ ਨਿਹਾਲ ਹੋ ਜਾਂਦੀ ਹੈ।
ਦਵਿੰਦਰ ਦੀਦ ਹੋਣ ਤੇ ਹੋਈ ਖੁਸ਼ੀ ਨੂੰ ਪ੍ਰਗਟ ਕਰਦੀ ਆਖਦੀ ਹੈ।
ਠੰਢ ਪੈ ਗਈ ਅੱਖੀਆਂ ਤਰਸੀਆਂ ਨੁੰ 
ਜਦੋਂ ਆ ਕੇ ਤੂੰ ਦੀਦਾਰ ਦਿੱਤਾ।
ਭੁਲ ਗਈ ਮੈਂ ਦੁਨੀਆਂ ਦੇ ਦੁੱਖ ਸਾਰੇ
ਤੜਪੀ ਰੂਹ ਨੂੰ ਇੰਝ ਕਰਾਰ ਦਿਤਾ।

ਕਬੀਰ ਜੀ ਦਾ ਸਲੋਕ ਹੈ
ਕਬੀਰ ਮਨੁ ਨਿਰਮਲ ਭਇਆ ਜੈਸਾ ਗੰਗਾ ਨੀਰ॥
ਪਾਛੇ ਲਾਗੇ ਹਰ ਫਿਰੈ, ਕਹਿਤ ਕਬੀਰ ਕਬੀਰ

ਭਗਤ ਰਵਿਦਾਸ ਜੀ ਅਨਭਵ ਹੋਏ ਤੇ ਆਖਦੇ ਹਨ
ਤੋ ਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ॥
ਕਨ ਕਟਕ ਜਲ ਤਰੰਗ ਜੈਸਾ॥
ਕਈ ਦਫਾ ਪੜ੍ਹਨ ਉਪਰੰਤ ਅਤੇ ਗਿਆਨੀ ਚਰਨਜੀਤ ਸਿੰਘ ਜੀ ਮੋਰਿੰਡਾ ਦੀ ਸਹਾਇਤਾ ਨਾਲ ਜੋ ਸਮਝ ਪਈ ਉਹ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ। ਗਿਆਨੀ ਜੀ ਦੇ ਵਿਚਾਰ ਅਨੁਸਾਰ
ਮਰਦ ਲੇਖਕ ਅਤੇ ਇਸਤ੍ਰੀ ਲੇਖਕ ਦੀ ਲਿਖਤ ਨੂੰ ਨਾਪਣ ਲਈ ਦੋ ਵਖਰੇ ਮੀਟਰ ਵਰਤੇ ਜਾਂਦੇ ਹਨ।
ਮਸਾਲ ਦੇ ਤੌਰ ਤੇ ਭਾਈ ਵੀਰ ਸਿੰਘ ਦੀ ਕਵਿਤਾ।
ਆਪੇ ਨੀ ਅਜ ਰਾਤ ਸਜਣ ਨੇ ਸਾਨੂੰ ਫੜ ਘੁਟ ਰਖਿਆ
ਵਸਲ ਮਾਹੀ ਦਾ ਛੋਹ ਮਾਹੀ ਦਾ ਅਜ ਅਸਾਂ ਨੇ ਚਖਿਆ।
ਇਸ਼ਕ ਹਕੀਕੀ ਗਿਣੀ ਜਾਵੇਗੀ ਪਰ ਜੇ 
ਇਹੋ ਕਵਿਤਾ ਜੇ ਕੋਈ ਕਵਿਤ੍ਰੀ ਲਿਖੇਗੀ ਤਾਂ ਕਈ ਮਨਚਲੇ ਐਵੇਂੇ ਮੁਛਾ ਨੂੰ ਤਾਅ ਦੇਈ ਜਾਣਗੇ।
ਗਿਆਨੀ ਜੀ ਆਖਣ ਲਗੇ 
ਦਵਿੰਦਰ ਨੇ ਕਵਿਤਾਵਾਂ ਵਿਚ ਕੋਈ ਲੇਪਾ ਪੋਚੀ ਨਹੀ ਂਕੀਤੀ ਆਪ ਮੁਹਾਰੇ ਉਮਡੀਆਂ ਤਰੰਗਾ ਨੂੰ ਹੀ ਕਲਮ ਬੰਦ ਕੀਤਾ ਹੈ। ਦਵਿੰਦਰ ਕੋਲ ਕਾਵ ਕਲਾ ਹੈ ਸ਼ਬਦ ਹਨ ਅਗਰ ਗੁਰਬਾਣੀ ਦੇ ਫੁਰਮਾਨ “ਨਾਨਕ ਆਸ਼ਕ ਗਾਂਢੀਐ ਸਦ ਹੀ ਰਹੇ ਸਮਾਏ।” ਮਨਦਿਆਂ ਕਿਤੇ ਅਧਿਆਤਮਕ ਪਖ ਨੂੰ ਉਜਾਗਰ ਕਰਨ ਲਗ ਜਾਵੇ ਤਾ “ ਹਰ ਹਰ ਜਨ ਦੋਇ ਏਕ ਹੈਂ ਬਿਬਿ ਬਿਚਾਰ ਕਛੂ ਨਾਹਿ॥ “ ਦੀ ਉਪਾਧੀ ਹਾਸਲ ਕਰ ਸਕਦੀ ਹੈ। 
***

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਵਿਹੜੇ ਵਿੱਚ ‘ਸ਼ਨੁੱਕ’ ਨੇ ਅਚਾਨਕ ਦਸਤਕ ਦਿੱਤੀ.......... ਪੁਸਤਕ ਰਿਲੀਜ਼ / ਤਰਲੋਚਨ ਸੈਂਭੀ


ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ ਕੋਸੋ ਦੇ ਦਫਤਰ ਵਿੱਚ ਮਿਤੀ 18 ਜੁਲਾਈ 2010 ਨੂੰ ਹੋਈ। ਜਿਸ ਵਿੱਚ ਪੰਜਾਬੀ ਲਿਖਾਰੀ ਸਭਾ ਦੀ ਕਾਰਜਕਾਰੀ ਕਮੇਟੀ ਦੇ ਸੁਹਿਰਦ ਮੈਬਰ ਅਤੇ ਸ਼ਾਇਰ ਹਰੀਪਾਲ ਦੁਆਰਾ ਸੰਪਾਦਿਤ ਕੈਨੇਡਾ ਦੇ ਪ੍ਰਸਿੱਧ ਗ਼ਜ਼ਲਗੋਆਂ ਦੀ ਪੁਸਤਕ ‘ਸ਼ਨੁੱਕ’ ਰੀਲੀਜ ਕੀਤੀ ਗਈ। ਕੋਸੋ ਦੇ ਖਚਾਖਚ ਭਰੇ ਹਾਲ ਵਿੱਚ ਮੰਚ ਦਾ ਸੰਚਾਲਨ ਸਭਾ ਦੇ ਜਰਨਲ ਸਕੱਤਰ ਤਰਲੋਚਨ ਸੈਂਬੀ ਨੇ ਕੀਤਾ । ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਤਰਲੋਚਨ ਸੈਂਭੀ ਨੇ ਪ੍ਰਧਾਨਗੀ ਮੰਡਲ ਲਈ ਪ੍ਰਧਾਨ ਗੁਰਬਚਨ ਬਰਾੜ, ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ, ਜਸਵੰਤ ਗਿੱਲ, ਹਰਨਾਮ ਸਿੰਘ ਗਰਚਾ,ਪ੍ਰਸਿੱਧ ਗੀਤਕਾਰ ਮੰਗਲ ਹਠੂਰ ਨੂੰ ਸਟੇਜ਼ ਤੇ ਬੁਲਾਇਆ।ਉਪਰੰਤ ਸਭਾ ਦੇ ਵਾਰਸਿ਼ਕ ਸਮਾਗਮ ਦੀ ਰੀਪੋਰਟ ਪੜ੍ਹੀ ਗਈ। ਉਸ ਤੋ ਬਾਅਦ ਭੋਲਾ ਚੌਹਾਨ ਨੇ ਪ੍ਰੋ ਮੋਹਨ ਸਿੰਘ ਔਜਲਾ ਦੀ ਗ਼ਜ਼ਲ ਤਰੰਨਮ ਵਿੱਚ ਸੁਣਾਈ । ਬਲਵੀਰ ਗੋਰਾ ‘ਰਕਬੇ ਵਾਲੇ’ ਨੇ ਆਪਣਾ ਲਿਖਿਆ ਗੀਤ ‘ਮੈਂ ਕਲਮ ਹਾਂ ਇੱਕ ਸ਼ਾਇਰ ਦੀ’ ਗਾਇਆ ਤੇ ਵਾਹ ਵਾਹ ਖੱਟੀ । ਗੁਰਲਾਲ ਸਿੰਘ ਢੰਡਾ ਜੋ ਕਿ ਸਭਾ ਦੇ ਨਵੇਂ ਮੈਬਰ ਹਨ ਨੇ ਆਪਣੀ ਕਵਿਤਾ ‘ ਕਿਉਂ ਹਥਿਆਰਾਂ ਨੂੰ ਖੁਨ ਦੇ ਛਿੱਟੇ ਲਾਈ ਜਾਂਦੇ ਹੋ’ ਪੜੀ ਅਤੇ ਧਰਮ ਦੇ ਨਾਂ ਤੇ ਫੋਕੇ ਅਡੰਬਰਾਂ ਤੇ ਚਿੰਤਾ ਜਾਹਿਰ ਕੀਤੀ । ਜ਼ੋਰਾਵਰ ਸਿੰਘ ਬਾਂਸਲ ਜਿਹੜੇ ਮੈਡੀਸਨ ਹੈਟ ਤੋ ਹਰ ਮਹੀਨੇ ਸਭਾ ਵਿੱਚ ਹਾਜ਼ਰੀ ਭਰਦੇ ਹਨ ਨੇ ਆਪਣੀ ਕਵਿਤਾ ‘ਤੇਰੇ ਤੋਂ ਬਾਅਦ’ ਸਰੋਤਿਆਂ ਨਾਲ ਸਾਂਝੀ ਕੀਤੀ । ਇਸ ਤੋਂ ਬਾਅਦ ਗੁਰਬਚਨ ਬਰਾੜ,ਸੁਰਿੰਦਰ ਗੀਤ,ਜਸਵੰਤ ਸਿੰਘ ਗਿੱਲ,ਹਰਨਾਮ ਸਿੰਘ ਗਰਚਾ,ਮੰਗਲ ਹਠੂਰ ਅਤੇ ਹਰੀਪਾਲ ਨੇ ਰਸਮੀ ਤੌਰ ਤੇ ਕਿਤਾਬ ‘ਸ਼ਨੁੱਕ’ ਦੀ ਘੁੰਡ ਚੁਕਾਈ ਕੀਤੀ । ਹਰੀਪਾਲ ਨੇ ਪੁਸਤਕ ਦੀ ਕਾਪੀ ਆਪਣੀ ਜੀਵਨ ਸਾਥਣ ਸੁਖਪਾਲ ਕੌਰ ਹੈਰੀ ਨੂੰ ਭਂੇਟ ਅਤੇ ਸਮਰਪਣ ਕੀਤੀ । ਗੁਰਬਚਨ ਬਰਾੜ ਨੇ ਪੁਸਤਕ ਬਾਰੇ ਖੋਜ ਭਰਪੂਰ ਪਰਚਾ ਪੜਿਆ ਅਤੇ ਹਰੀਪਾਲ ਦੇ ਇਸ ਉੱਦਮ ਨੂੰ ਸਲਾਘਾਯੋਗ ਦੱਸਿਆ । ਬਲਜਿੰਦਰ ਸਿੰਘ ਢਿੱਲੋਂ ਨੇ ਕੈਨੇਡਾ ਦੇ ਜੀਵਨ ਤੇ ਅਧਾਰਿਤ ਬੋਲੀਆਂ ਸੁਣਾਈਆਂ । ਕੋਸੋ ਦੇ ਪ੍ਰਧਾਨ ਹੈਪੀ ਮਾਨ ਨੇ ਤਿੰਨੇ ਸਭਾਵਾਂ ਦੀ ਹਾਜ਼ਰੀ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਕੋਸੋ ਅਜਿਹੇ ਕਿਸੇ ਵੀ ਸਂਾਝੇ ਪ੍ਰੋਗਰਾਮ ਲਈ ਮਾਲੀ ਮੱਦਦ ਦੇ ਸਕਦੀ ਹੈ ਜੋ ਕਿ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਿੱਖੀ ਦੀ ਪ੍ਰਫੁੱਲਤਾ ਲਈ ਹੋਵੇ । ਉਪਰੰਤ ਸਭਾ ਦੇ ਸਾਬਕਾ ਸਕੱਤਰ ਹਰਬੰਸ ਬੁੱਟਰ ਨੇ ਹਰੀਪਾਲ ਨੂੰ ਕਿਤਾਬ ਛਪਾਉਣ ਲਈ ਵਧਾਈ ਦਿੱਤੀ ਅਤੇ ਆਪਣੀ ਵਿਅੰਗਮਈ ਰਚਨਾ ‘ਕਨੇਡੀਅਨ ਜਾਗੋ’ ਗਾ ਕੇ ਹਾਜ਼ਰੀਨ ਤੋਂ ਦਾਦ ਲਈ । ਬਲਜਿੰਦਰ ਸੰਘਾ ‘ਬਿੱਟੂ’ ਨੇ ਆਪਣੀ ਕਵਿਤਾ ਵਿੱਚ ਜੋਤਸ਼ੀਆਂ ਨੂੰ ਆੜੇ ਹੱਥੀਂ ਲਿਆ । ਪ੍ਰੋਫੈਸਰ ਮਨਜੀਤ ਸਿੰਘ ਨੇ ਕਿਤਾਬ ਬਾਰੇ ਵਡਮੁੱਲੇ ਵਿਚਾਰ ਪੇਸ਼ ਕੀਤੇ । ਹਰੀਪਾਲ ਨੇ ਆਪਣੇ ਮਿੱਤਰ ਮੰਡਲ ਦਾ ਧੰਨਵਾਦ ਕੀਤਾ ਜਿੰਨਾ ਨੇ ਇਸ ਕਾਰਜ ਲਈ ਹੌਂਸਲਾ ਅਤੇ ਪ੍ਰੇਰਣਾ ਦਿੱਤੀ । ਉਹਨਾ ਨੇ ਇਸ ਕਿਤਾਬ ਵਿੱਚੋ ਚੋਣਵੇਂ ਸੇ਼ਅਰ ਪੇਸ਼ ਕੀੱਤੇ । ਗੁਰਨਾਮ ਸਿੰਘ ਗਿੱਲ ਨੇ ਕਵੀਸ਼ਰੀ ਪੇਸ਼ ਕੀਤੀ । ਸੁਰਿੰਦਰ ਗੀਤ ਨੇ ਗ਼ਜ਼ਲ ‘ਨੈਣਾਂ ਦੇ ਖੋਲ ਬੂਹੇ’ ਗਾਈ । ਮੰਗਲ ਹਠੂਰ ਨੇ ਮਾਂ ਬਾਰੇ ਗੀਤ ਗਾਇਆ । ਸ਼ਮਸ਼ੇਰ ਸੰਧੂ ( ਪ੍ਰਧਾਨ ਰਾਈਟਰਜ਼ ਫੋਰਮ ) ਨੇ ਆਪਣੀ ਰਚਨਾਂ ਸੁਣਾਈ । ਤਰਲੋਚਨ ਸੈਂਬੀ ਨੇ ਡਾ ਦਰਸ਼ਨ ਗਿੱਲ ਦੀ ਗ਼ਜ਼ਲ ਤਰੰਨਮ ਵਿੱਚ ਪੇਸ਼ ਕੀਤੀ । ਅਮਨਦੀਪ ਪਰਹਾਰ, ਡਾਕਟਰ ਪ੍ਰਮਜੀਤ ਬਾਠ ਅਤੇ ਪ੍ਰਸ਼ੋਤਮ ਅਠੌਲੀ ਵਾਲੇ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਹਾਜ਼ਰੀਨ ਵਿੱਚ ਮਹਿੰਦਰ ਸਿੰਘ ਹੱਲਣ,ਬਲਦੇਵ ਕੰਗ,ਰਾਮਪਾਲ ਸੋਹੀ,ਗੁਰਵੀਰ ਸੋਹੀ,ਪ੍ਰਮਜੀਤ ਸੰਦਲ,ਨਛੱਤਰ ਪੁਰਬਾ,ਹਰਿੰਦਰਜੀਤ ਗੋਲਨ,ਜੋਗਿੰਦਰ ਸੰਘਾ,ਦਵਿੰਦਰ ਮਨਹਾਸ,ਹਰਜਿੰਦਰ ਸਿੰਘ ਢਿੱਲੋਂ,ਰਾਜਪਾਲ ਗਰਚਾ,ਇਕਬਾਲ ਖਾਨ,ਰਾਜਦੀਪ ਕੌਰ ਗਿੱਲ,ਸੁਖਪਾਲ ਕੌਰ ਬੁੱਟਰ,ਹਰਲੋਕਜੀਤ ਕੌਰ ਬੁੱਟਰ,ਨਸੀਬ ਕੌਰ,ਗੁਰਪਾਲ ਸਿੰਘ,ਰਾਜ ਕਿਰਨ,ਮਾ: ਭਜਨ ਸਿੰਘ ਗਿੱਲ,ਜਰਨੈਲ ਤੱਗੜ,ਹਰਿਭਜਨ ਢਿੱਲੋਂ,ਸੁਖਪਾਲ ਪਰਮਾਰ,ਸਤਨਾਮ ਢਾਹ,ਕੇਸਰ ਸਿੰਘ ਨੀਰ,ਨਰਿੰਦਰ ਸਿੰਘ ਢਿੱਲੋਂ,ਜਗਰਾਜ ਗਿੱਲ ਰਾਮੂਵਾਲੀਆ,ਕੁਲਦੀਪ ਕੌਰ ਘਟੋੜਾ,ਪਵਨਦੀਪ ਬਾਂਸਲ, ਕੁਲਜੀਤ ਸੈਂਬੀ,ਗੁਰਪ੍ਰੀਤ ਸੈਂਬੀ,ਪ੍ਰਭਜੀਤ ਸੈਂਬੀ,ਰਣਜੀਤ ਲਾਡੀ ਗੋਬਿੰਦਪੁਰੀ ਵੀ ਸ਼ਾਮਲ ਸਨ ।ਅੰਤ ਵਿੱਚ ਜਸਵੰਤ ਸਿੰਘ ਗਿੱਲ ਨੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ । ਪੰਜਾਬੀ ਲਿਖਾਰੀ ਸਭਾ ਦੀ ਅਗਲੀ ਮੀਟਿੰਗ ਅਗਸਤ 15/2010 ਨੂੰ ਕੋਸੋ ਦੇ ਦਫਤਰ ਵਿੱਚ ਹੋਵੇਗੀ । ਹੋਰ ਜਾਣਕਾਰੀ ਲਈ ਪ੍ਰਧਾਨ ਗੁਰਬਚਨ ਬਰਾੜ ਨੂੰ 403-470-2628 ਜਾਂ ਜਰਨਲ ਸਕੱਤਰ ਤਰਲੋਚਨ ਸੈਂਭੀ ਨੂੰ 403-650-3759 ਤੇ ਫੋਨ ਕਰ ਸਕਦੇ ਹੋ।





‘ਸ਼ਾਮ-ਏ ਗਜ਼ਲ ’ ਪ੍ਰੋਗਰਾਮ ’ਚ ਨਾਮਵਾਰ ਗਜ਼ਲ ਗਾਇਕਾਂ ਨੇ ਬੰਨਿਆ ਰੰਗ.......... ਮਹਿਫ਼ਲ / ਸਪਨ ਮਨਚੰਦਾ

ਫ਼ਰੀਦਕੋਟ : ਲਿਟਰੇਰੀ ਫੌਰਮ ਫ਼ਰੀਦਕੋਟ ਵੱਲੋਂ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਇਥੋਂ ਦੇ ਮਹਾਤਮਾ ਗਾਂਧੀ ਸਕੂਲ ਵਿਖੇ ਇਕ ਸੂਫੀ ਸ਼ਾਮ ‘ਸ਼ਾਮ-ਏ ਗਜ਼ਲ ’ ਕਰਵਾਈ ਗਈ। ਇਸ ਅਦਬੀ ਮਹਿਫ਼ਲ ਵਿੱਚ ਜਿਥੇ ਮਾਲਵੇ ਦੇ ਚਰਚਿਤ ਗਜ਼ਲ ਗਾਇਕ ਪ੍ਰੋ.ਰਾਜੇਸ਼ ਮੋਹਨ ਨੇ ਆਪਣੀਆਂ ਅਰਥ ਭਰਪੂਰ ਤੇ ਦਿਲ ਟੁੰਬਵੀਆਂ ਗਜ਼ਲਾਂ ਦੇ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਉਥੇ ਵਿਜੇ ਦੇਵਗਨ, ਹਰਜੀਤ ਸਿੰਘ, ਗੁਰਦੇਵ ਸਿੰਘ ਅਤੇ ਸਿਮਰਤਾ ਨੇ ਵੀ ਆਪਣੀ ਭਰਵੀ ਹਾਜ਼ਰੀ ਲਗਵਾਈ।

ਇਸ ਸਾਹਿਤਕ ਸ਼ਾਮ ਦੀ ਸ਼ੁਰੂਆਤ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਜਗਜੀਤ ਸਿਘ ਚਾਹਲ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਪ੍ਰੋਗਰਾਮ ’ਚ ਰੰਗ ਬੰਨ•ਦਿਆਂ ਸਿਮਰਤਾ ਨੇ ਆਪਣਾ ਗੀਤ ‘ ਹਾਲ ਵੇ ਰੱਬਾ, ਲੁੱਟੀ ਹੀਰ ਵੇ ਫਕੀਰ ਦੀ ’ ਵੱਖਰੇ ਅੰਦਾਜ਼ ’ਚ ਪੇਸ਼ ਕੀਤਾ। ਇਸ ਮਗਰੋਂ ਗੁਰਦੇਵ ਸਿੰਘ ਅਤੇ ਹਰਜੀਤ ਸਿੰਘ ਨੇ ਵੀ ਪ੍ਰਭਾਵਸ਼ਾਲੀ ਹਾਜ਼ਰੀ ਲਗਵਾਈ। ਵਿਜੇ ਦੇਵਗਨ ਨੇ ਗਜ਼ਲਗੋਂ ਵਿਜੇ ਵਿਵੇਕ ਦੀ ਗਜ਼ਲ ‘ ਤੱਤੇ ਰੇਤਿਆਂ ਦੇ ਨਾਲ ਤਿੱਖੇ ਆਰਿਆਂ ਦੇ ਨਾਲ,ਅਸੀਂ ਨਿਭੇ ਜਿਵੇਂ ਨਿਭੀਦਾ ਪਿਆਰਿਆਂ ਦੇ ਨਾਲ ’ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਸਾਹਿਤਕ ਸ਼ਾਮ ਨੂੰ ਸਿਖਰ ਵੱਲ ਲਿਜਾਦਿਆਂ ਪ੍ਰੋ.ਰਾਜੇਸ਼ ਮੋਹਨ ਨੇ ਆਪਣੀ ਸੋਜਮਈ ਆਵਾਜ਼ ਨਾਲ ਆਪਣੀਆਂ ਚਰਚਿਤ ਗਜ਼ਲਾਂ ’ ਕਿਆ ਅਜੀਬ ਫਿਤਰਤ ਹੈ ਮੇਰੇ ਸ਼ਹਿਰ ਵਾਲੋਂ ਕੀ, ਕੋਸ਼ਿਸ਼ੇਂ ਅਧੇਰੋਂ ਕੀ ਆਰਜੂ ਉਜਾਲੋਂ ਕੀ ’, ‘ ਪਰਿੰਦੋਂ ਕੋ ਯੇ ਸਮਝਾਓ ਵੋ ਮੌਸਮ ਫਿਰ ਸੇ ਆਏਗਾ’, ‘ ਮੈਂ ਆਵਾਰਾ ਰਾਸਤੋਂ ਕਾ ਹਮਸਫ਼ਰ ਐ ਜ਼ਿੰਦਗੀ ’ ਅਤੇ ‘ਮਾਏ ਨੀਂ ਮੈਂ ਖ਼ਾਬ ਸੱਜਣ ਦੇ ਦੇਖਾਂ’ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਇਸ ਸਾਹਿਤਕ ਸਮਾਗਮ ਦੀ ਖ਼ਾਸ ਗੱਲ ਇਹ ਰਹੀ ਕਿ ਸਮਾਗਮ ’ਚ ਜੁੜੇ ਸੰਵੇਦਨਸ਼ੀਲ ਲੋਕਾਂ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵਚਨ ਦਿੱਤਾ ਗਿਆ ਅਤੇ ਵਾਤਾਵਰਣ ਸ਼ੁੱਧਤਾ ਦੀ ਲਹਿਰ ’ਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਲਿਆ ਗਿਆ। ਇਸ ਮੌਕੇ ਵਾਤਾਵਰਣ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕਰਦੀ ਪ੍ਰਦਰਸ਼ਨੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸਮੁੱਚੇ ਸਮਗਾਮ ਦਾ ਸੰਚਾਨਲ ਜਸਬੀਰ ਜੱਸੀ ਵੱਲੋਂ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਫੌਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਅਤੇ ਵਾਤਾਵਰਣ ਪ੍ਰੇਮੀ ਓਮੇਂਦਰ ਦੱਤ ਨੇ ਸਭਨਾ ਦਾ ਧੰਨਵਾਦ ਕੀਤਾ। ਇਸ ਮੌਕੇ ਨਾਮਵਾਰ ਗਜ਼ਲਗੋਂ ਵਿਜੇ ਵਿਵੇਕ, ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਪ੍ਰਿੰਸੀਪਲ ਸਾਧੂ ਸਿੰਘ,ਪ੍ਰਿੰਸੀਪਲ ਨਵਰਾਹੀ ਘੁਗਿਆਣਵੀ, ਗੁਰਮੀਤ ਸਿੰਘ ਕੋਟਕਪੂਰਾ, ਡਾ.ਪਰਮਿੰਦਰ ਤੱਗੜ, ਸੰਗੀਤਕਾਰ ਕੁਲਵਿੰਦਰ ਕੰਵਲ, ਸੁਰਿੰਦਰ ਮਚਾਕੀ, ਡਾ.ਐਸ.ਪੀ.ਐਸ.ਸੋਢੀ, ਗੁਰਚਰਨ ਸਿੰਘ ਭੰਗੜਾ ਕੋਚ, ਜਸਵਿੰਦਰ ਮਿੰਟੂ, ਨਿਰਮੋਹੀ ਫ਼ਰੀਦਕੋਟੀ, ਵਿਕਾਸ ਅਰੋੜਾ, ਪ੍ਰਵੀਨ ਕਾਲਾ, ਗੁਰਪ੍ਰੀਤ ਦਬੜੀਖਾਨਾ, ਚੰਨਾ ਰਾਣੀਵਾਲੀਆ ਤੋਂ ਇਲਾਵਾ ਸਾਹਿਤ ਪ੍ਰੇਮੀ ਮੌਜੂਦ ਸਨ।

ਸ਼ਮਸ਼ੇਰ ਸਿੰਘ ਸੰਧੂ ਨੂੰ 2010 ਪ੍ਰਮੁੱਖ ਕੈਲਗਰੀ ਸ੍ਰੇਸ਼ਟ ਜਠੇਰਾ ਪੁਰਸਕਾਰ ......... ਸਨਮਾਨ ਸਮਾਰੋਹ


2010 ਦੇ ਪ੍ਰਮੁੱਖ ਕੈਲਗਰੀ ਸ੍ਰੇਸ਼ਟ ਜਠੇਰਾ ਪੁਰਸਕਾਰ (2010 Outstanding Calgary Seniors’ Awards), 12 ਜੂਨ 2010 ਨੂੰ ਕੈਲਗਰੀ ਡਰੀਮ ਸੈਂਟਰ 4510 ਮੈਕਲਿਓਡ ਟਰੇਲ, ਸਾਊਥ ਵੈਸਟ ਵਿਖੇ ਦਿੱਤੇ ਗਏ। 65 ਸਾਲ ਦੀ ਉਮਰ ਤੇ ਵਡੇਰੇ ਵਿਅਕਤੀਆਂ ਇਹ ਵਕਾਰੀ ਪੁਰਸਕਾਰ ਵੱਖੋ ਵੱਖ ਛੇ ਮੱਦਾਂ ਵਿੱਚ ਹਨ- ਕਲਾ, ਜੀਵਨ ਜਾਚ, ਦੇਖ-ਭਾਲ, ਲੀਡਰਸ਼ਿਪ, ਵਲੰਟੀਅਰ ਕਰਨ ਤੇ ਆਮ ਪ੍ਰਾਪਤੀ।

ਕਲਾ ਦੀ ਮੱਦ ਵਿੱਚ ਇਹ ਸ੍ਰੇਸ਼ਟ ਜਠੇਰਾ ਪੁਰਸਕਾਰ ਸ਼ਮਸ਼ੇਰ ਸਿੰਘ ਸੰਧੂ ਨੂੰ ਦਿੱਤਾ ਗਿਆ ਹੈ। ਸ਼ਮਸ਼ੇਰ ਸਿੰਘ ਸੰਧੂ ਨੇ 65 ਸਾਲਾਂ ਦੀ ਉਮਰ ਹੋਣ ਪਿੱਛੋਂ ਗ਼ਜ਼ਲ ਲਿਖਣੀ ਸ਼ੁਰ ਕੀਤੀ। ਹੁਣ ਤਕ ਉਹ ਅੱਠ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁਕੇ ਹਨ-


• ਗਾ ਜ਼ਿੰਦਗੀ ਦੇ ਗੀਤ ਤੂੰ (ਗ਼ਜ਼ਲ ਸੰਗ੍ਰਹਿ) 2003
• ਜੋਤ ਸਾਹਸ ਦੀ ਜਗਾ (ਕਾਵਿ ਸੰਗ੍ਰਹਿ) 2005
• ਬਣ ਸ਼ੁਆ ਤੂੰ (ਗ਼ਜ਼ਲ ਸੰਗ੍ਰਹਿ) 2006
• ਰੌਸ਼ਨੀ ਦੀ ਭਾਲ (ਗ਼ਜ਼ਲ ਸੰਗ੍ਰਹਿ) 2007
• ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂ 2007
• ਸੁਲਗਦੀ ਲੀਕ (ਗ਼ਜ਼ਲ ਸੰਗ੍ਰਹਿ) 2008
• ਗੀਤ ਤੋਂ ਸੁਲਗਦੀ ਲੀਕ ਤਕ (ਗ਼ਜ਼ਲ ਸੰਗ੍ਰਹਿ) 2009
• ਕਲਾਮੇਂ ਸਬਾ ਕੇ ਤੀਨ ਰੰਗ–ਸਬਾ ਸ਼ੇਖ਼ ਕੀ ਉਰਦੂ ਨਜ਼ਮੇਂ 09

9ਵੀਂ ਪੁਸਤਕ ਢਲ ਰਹੇ ਐ ਸੂਰਜਾ (ਗ਼ਜ਼ਲ ਸੰਗ੍ਰਹਿ) 2010 ਛਪਣ ਲਈ ਤਿਆਰ ਪਈ ਹੈ। ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਸੰਧੂ ਦੋ ਵਾਰ ਕੋਸੋ (COSO) ਦੇ ਸੀਨੀਅਰ ਮੀਤ ਪ੍ਰਧਾਨ, ਦਸ਼ਮੇਸ਼ ਕਲਚਰ ਸੈਂਟਰ, ਕੈਲਗਰੀ ਦੇ ਟਰਸਟੀ ਅਤੇ ਏਸ਼ੀਅਨ ਹੈਰੀਟੇਜ ਕਮੇਟੀ ਦੇ ਸੈਕਰੇਟਰੀ, ਇੰਡੋ-ਕੈਨੇਡੀਅਨ ਸੀਅਰਜ਼ ਸੁਸਾਇਟੀ ਦੇ ਸੈਕਰੇਟਰੀ ਅਤੇ ਲ਼ਿਖਾਰੀ ਸਭਾ ਕੈਲਗਰੀ ਦੀ ਕਾਰਜ-ਕਾਰਣੀ ਦੇ ਮੈਂਬਰ ਵੀ ਰਹਿ ਚੁਕੇ ਹਨ। ਉਹਨਾਂ ਨੇ ਬਹੁਤ ਸਾਰੀਆਂ ਸਭਾ ਸੋਸਾੲਟੀਆਂ ਲਈ ਵਲੰਟੀਅਰ ਕੀਤਾ ਹੈ। ਉਹ ਰਾਈਟਰਜ਼ ਫੋਰਮ, ਕੈਲਗਰੀ ਦੇ ਬਾਨੀ ਹਨ ਅਤੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ।
ਸ਼ਮਸ਼ੇਰ ਸਿੰਘ ਸੰਧੂ ਨੇ ਕੈਨੇਡਾ ਦੇ ਰਾਸ਼ਟਰ ਗੀਤ ‘ਓ ਕੈਨੇਡਾ’ ਅਤੇ ਅਲਬਰਟਾ ਦੇ ਗੀਤ ‘ਅਲਬਰਟਾ’ ਦਾ ਪੰਜਾਬੀ ਰੂਪ ਤਿਆਰ ਕੀਤਾ। ‘ਓ ਕੈਨੇਡਾ’ ਅਤੇ ‘ਅਲਬਰਟਾ’ ਦਾ ਪੰਜਾਬੀ ਰੂਪ 12 ਜੂਨ, 2007 ਨੂੰ ਅਲਬਰਟਾ ਅਸੈਂਬਲੀ ਦੇ ਸਥਾਈ ਰੀਕਾਰਡ ਤੇ ਰੱਖੇ ਗਏ ਸਨ। ਬੜੇ ਮਾਨ ਦੀ ਗੱਲ ਹੈ ਕਿ ‘ਓ ਕੈਨੇਡਾ’ ਦਾ ਪੰਜਾਬੀ ਰੂਪ 18 ਜੂਨ, 2007 ਨੂੰ ਕੈਨੇਡਾ ਦੇ ਆਰਕਾਈਵਜ਼ ਵਿੱਚ ਵੀ ਰੱਖਿਆ ਗਿਆ ਸੀ। 
ਜੀਵਨ ਜਾਚ, ਕਲਾ, ਦੇਖ-ਭਾਲ, ਅਗਵਾਈ, ਵਲੰਟੀਅਰ ਕਰਨ ਤੇ ਆਮ ਪ੍ਰਾਪਤੀ ਦੀਆਂ ਇਹਨਾਂ ਛੇ ਮੱਦਾਂ ਲਈ ਕੁਲ 36 ਨਾਮਜ਼ਦਗੀਆਂ ਆਈਆਂ ਸਨ। ਨਾਮਜ਼ਦ ਹੋਏ ਇਹਨਾਂ ਕੈਲਗਰੀ ਵਾਸੀ ਸਾਰੇ ਬਜ਼ੁਰਗਾਂ ਦੀਆਂ ਆਪਣੇ ਆਪਣੇ ਖੇਤਰ ਵਿੱਚ ਪ੍ਰਾਪਤੀਆਂ ਤੇ ਸਮਾਜ ਵਿੱਚ ਪਾਏ ਯੋਗਦਾਨ ਲਈ ਉਹਨਾਂ ਨੂੰ ਮਾਨਤਾ ਦਿੱਤੀ ਗਈ। ਜੱਜਾਂ ਵੱਲੋਂ ਮੱਦਵਾਰ ਚੁਣੇ ਗਏ ਪ੍ਰਮੁੱਖ ਬਜ਼ੁਰਗਾਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਗਏ ਜੇਤੂ ਵਿਅਕਤੀ ਹਨ-

ਕਲਾ - ਸ਼ਮਸ਼ੇਰ ਸਿੰਘ ਸੰਧੂ
ਜੀਵਨ ਜਾਚ - ਮਾਰਲਿਨ ਟਰਸਕੋਟ
ਦੇਖ-ਭਾਲ - ਘਰਡਾ ਵੁਡਰਜ਼ੈਕ
ਲੀਡਰਸ਼ਿਪ – ਜੌਰਜ ਹੌਪਕਿਨਜ਼ 
ਵਲੰਟੀਅਰ ਕਰਨ – ਐਲਾ ਓ ਡੋਨੈਲ
ਤੇ ਆਮ ਪ੍ਰਾਪਤੀ – ਦੌਲਤ ਜਾਨਮਹੰਮਦ


ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਰਿਲੀਜ਼ “ਸੱਜਣਾਂ ਦਾ ਖੂਹ”ਹੁਣ ਪਾਠਕਾਂ ਦੀ ਪਿਆਸ ਬੁਝਾਵੇਗਾ.......... ਪੁਸਤਕ ਰਿਲੀਜ਼ / ਤਰਲੋਚਨ ਸੈਂਭੀ


ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ 11 ਜੁਲਾਈ 2010 ਨੂੰ ਫਾਲਕਿਨਰਿਜ਼ / ਕੈਸਲਰਿਜ਼ ਕਮਿਊਨਟੀ ਹਾਲ ਵਿੱਚ, ਕੈਲਗਰੀ ਸਹਿਰ ਦੇ ਪਤਵੰਤੇ ਸੱਜ਼ਣਾਂ ਦੀ ਭਰਵੀਂ ਹਾਜ਼ਰੀ ਵਿੱਚ ਪੰਜਾਬੀ ਦੇ ਪ੍ਰਸਿੱਧ ਗੀਤਕਾਰ “ਮੰਗਲ ਹਠੂਰ” ਦੇ ਲਿਖੇ ਹੋਏ ਗੀਤਾਂ ਦੀ ਕਿਤਾਬ “ਸੱਜ਼ਣਾਂ ਦਾ ਖੂਹ” ਰਿਲੀਜ਼ ਕਰਨ ਦਾ ਪ੍ਰੋਗ੍ਰਾਮ ਰਾਮਪਾਲ ਸੋਹੀ ਦੇ ਉਪਰਾਲੇ ਨਾਲ ਉਲੀਕਿਆ ਗਿਆ। ਦਿਨ ਦੇ ਦੋ ਵਜੇ ਸਟੇਜ ਸਕੱਤਰ ਦੀ ਜਿੰਮੇਵਾਰੀ ਸਾਂਭਦਿਆਂ ਹਰਬੰਸ ਬੁੱਟਰ ਨੇ ਪ੍ਰਧਾਨਗੀ ਮੰਡਲ ਲਈ ਸਭਾ ਦੇ ਪ੍ਰਧਾਨ ਗੁਰਬਚਨ ਸਿੰਘ ਬਰਾੜ, ਪ੍ਰੋ: ਮਨਜੀਤ ਸਿੰਘ ਸਿੱਧੂ ਅਤੇ ਅੱਜ ਦੇ ਮੁੱਖ ਮਹਿਮਾਨ ਮੰਗਲ ਹਠੂਰ ਨੂੰ ਮੰਚ ਉੱਪਰ ਆਉਣ ਲਈ ਸੱਦਾ ਦਿੱਤਾ। ਗੋਰਾ ਰਕਵੇ ਵਾਲਾ ਦੇ ਗੀਤ “ਹੁਣ ਰੰਗਲਾ ਪੰਜਾਬ ਗੀਤਾਂ ਦੇ ਵਿੱਚ ਹੀ ਰਹਿ ਗਿਆ ਏ” ਨਾਲ ਪ੍ਰੋਗਰਾਮ ਦੀ ਸੁਰੂਆਤ ਹੋਈ। ਸੱਤਪਾਲ ਕੌਸਿਲ ਨੇ ਮੰਗਲ ਹਠੂਰ ਨਾਲ ਆਪਣੇ ਪਿੰਡਾਂ ਦੀ ਮਿੱਟੀ ਦੀ ਮਹਿਕ ਦੀ ਸਾਂਝ ਬਾਰੇ ਗੱਲ ਕਰਦਿਆਂ ਮੰਗਲ ਹਠੂਰ ਨੂੰ ਜੀ ਆਇਆਂ ਕਿਹਾ। ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ “ਸੱਜਣਾਂ ਦੇ ਖੂਹ” ਬਾਰੇ ਗੱਲ ਕਰਦਿਆਂ ਕਿਹਾ ਕਿ ਮੰਗਲ ਹਠੂਰ ਨੇ ਦੁਨੀਆ ਭਰ ਦੇ ਸਮਾਜ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਆਪਣੀ ਕਲਮ ਰਾਹੀਂ ਕਹਿਣ ਦੀ ਸਫਲ ਕੋਸਿ਼ਸ ਕੀਤੀ ਹੈ।


“ਰੱਬਾ ਇਹ ਈਰਖਾ ਦੀ ਵੇਲ ਸੁੱਕ ਜਾਏ।ਦੁਨੀਆਂ ਚੋਂ ਸਦਾ ਲਈ ਲੜਾਈ ਮੁੱਕ ਜਾਏ”

“ਇਉਂ ਨਾ ਕਰ ਮਿੱਤਰਾ ਪਾਣੀ ਦੀ ਬਰਬਾਦੀ”

“ਮਾਂ ਵੀ ਧੀ ਸੀ ਭੁੱਲ ਇਸ ਗੱਲ ਨੂੰ ,ਰੋਜ ਸਾਡੇ ਤੇ ਜ਼ੁਲਮ ਕਮਾਉਣ ਲੱਗੀ”

ਜਿਸ ਵੇਲੇ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ “ਸੱਜਣਾਂ ਦੇ ਖੂਹ” ਦੀ ਘੁੰਢ ਚੁਕਾਈ ਕੀਤੀ ਤਾਂ ਉਸ ਵੇਲੇ ਮੰਚ ਉਤੇ ਰਾਮਪਾਲ ਸੋਹੀ, ਹਰਬੰਸ ਬੁੱਟਰ, ਪ੍ਰੋ: ਮਨਜੀਤ ਸਿੰਘ ਸਿੱਧੂ, ਸਾਹਬਾਜ਼ ਹੁੰਦਲ, ਰਾਣਾ ਸੰਧੂ, ਬਲਦੇਵ ਸੰਘਾ, ਵੀਰਪਾਲ ਸੋਹੀ ਅਤੇ ਨਵਦੀਪ ਵੀ ਹਾਜ਼ਰ ਸਨ। ਮੰਗਲ ਹਠੂਰ ਨੇ ਤਕਰੀਬਨ ਇੱਕ ਘੰਟਾ ਸਰੋਤਿਆਂ ਨਾਲ ਆਪਣੀ ਕਲਮ ਦੇ ਸਫਰ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਰੇਡੀਓ ਸੁਰ ਸੰਗਮ ਵਾਲਾ ਰਣਜੀਤ ਸਿੱਧੂ ਵੀ ਆਪਣਾ ਸਾਜ਼ੋ ਸਾਮਾਨ ਲੈ ਕੇ ਉੱਥੇ ਪਹੁੰਚਿਆ ਹੋਇਆ ਸੀ, ਜਿਸ ਨੇ ਹਾਲ ਵਿੱਚੋਂ ਹੀ ਸਿੱਧੇ ਪ੍ਰਸਾਰਣ ਰਾਹੀਂ ਸਮੁੱਚੇ ਕੈਲਗਰੀ ਨਿਵਾਸੀਆਂ ਨੂੰ ਇਸ ਪ੍ਰੋਗਰਾਮ ਨਾਲ ਜੋੜੀ ਰੱਖਿਆ। “ਸੱਜਣਾਂ ਦਾ ਖੂਹ” ਨੂੰ ਖਰੀਦ ਕੇ ਪੜ੍ਹਨ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ, ਉੱਧਰ ਮੰਗਲ ਹਠੂਰ ਆਪਣੇ ਹੱਥੀਂ ਬਹੁਤ ਹੀ ਪਿਆਰ ਸਤਿਕਾਰ ਨਾਲ ਕਿਤਾਬ ਉੱਤੇ ਆਪਣੇ ਦਸਤਖਤ ਕਰਕੇ ਆਪਣੀ ਕਲਮ ਦੇ ਪ੍ਰਸ਼ੰਸਕਾਂ ਦਾ ਮਾਣ ਰੱਖ ਰਿਹਾ ਸੀ। ਸਮਾਗਮ ਦੇ ਅਖੀਰ ਉੱਤੇ ਰਾਮਪਾਲ ਸੋਹੀ ਨੇ ਸਾਰੇ ਆਏ ਹੋਏ ਸੱਜਣਾਂ ਦਾ ਧੰਨਵਾਦ ਕਰਦਿਆਂ ਨਾਲ ਹੀ ਵਾਅਦਾ ਵੀ ਕੀਤਾ ਕਿ ਮੰਗਲ ਹਠੂਰ ਜਿੰਨਾਂ ਵੀ ਲਿਖੇਗਾ, ਉਸ ਦੀਆਂ ਕਿਤਾਬਾਂ ਦੀ ਛਪਵਾਈ ਦਾ ਖ਼ਰਚਾ ਕਰਨ ਦੀ ਜਿੰਮੇਵਾਰੀ ਰਾਮਪਾਲ ਸੋਹੀ ਬਾਜਾਖਾਨਾ ਖੁਦ ਚੁੱਕੇਗਾ। ਇਸ ਤੋਂ ਪਹਿਲਾਂ ਵੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਹੀ ਮੰਗਲ ਹਠੂਰ ਦਾ ਨਾਵਲ “ਸਬਰ” ਰਿਲੀਜ਼ ਕੀਤਾ ਗਿਆ ਸੀ। ਚੰਗੀ ਸੋਚ ਵਾਲੀਆਂ ਕਲਮਾਂ ਨੂੰ ਪੰਜਾਬੀ ਲਿਖਾਰੀ ਸਭਾ ਹਮੇਸ਼ਾ ਹੀ ਜੀ ਆਇਆਂ ਕਹਿੰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ। 

***


ਪ੍ਰੀਤ ਹਰਪਾਲ ਤੇ ਦਿਲਜੀਤ ਦੋਸਾਂਝ ਦੀ ਪਹਿਲੀ ਕਾਮਯਾਬ ਸੰਗੀਤਕ ਐਡੀਲੇਡ ਫ਼ੇਰੀ


ਐਡੀਲੇਡ (ਰਿਪੋਰਟ – ਪੰਜਾਬੀ ਪ੍ਰੈਸ ਕਲੱਬ ਆਫ ਸਾਊਥ ਆਸਟ੍ਰੇਲੀਆ) : ਪਿਛਲੇ ਕੁਝ ਸਮੇਂ ਤੋਂ ਆਸਟ੍ਰੇਲੀਆ ‘ਚ ਪੰਜਾਬ ਦੇ ਕਲਾਕਾਰਾਂ ਦਾ ਜਮਾਵੜਾ ਲੱਗਾ ਹੋਇਆ ਹੈ । ਜਿਵੇਂ ਕਿ ਪਹਿਲਾਂ ਅਮਰੀਕਾ, ਕੈਨੇਡਾ ਜਾਂ ਇੰਗਲੈਂਡ ‘ਚ ਕਲਾਕਾਰ ਆਪਣੀ ਕਲਾ ਦਾ ਮੁਜ਼ਾਹਰਾ ਕਰਨ ਜਾਇਆ ਕਰਦੇ ਸਨ, ਉਸੇ ਤਰ੍ਹਾਂ ਅੱਜਕੱਲ ਆਸਟ੍ਰੇਲੀਆ ਨੂੰ ਪੰਜਾਬੀ ਗਾਇਕਾਂ ਨੇ ਆਪਣੀ ਕਰਮਭੂਮੀ ਬਣਾਇਆ ਹੋਇਆ ਹੈ । ਬਹੁਤ ਸਾਰੇ ਸਥਾਪਿਤ ਗਾਇਕਾਂ ਤੋਂ ਇਲਾਵਾ ਕੋਈ ਨਾ ਕੋਈ ਨਵਾਂ ਕਲਾਕਾਰ ਕਰੀਬ ਹਰ ਮਹੀਨੇ ਆਪਣੀ ਜ਼ੋਰ ਅਜ਼ਮਾਇਸ਼ ਲਈ ਆਸਟ੍ਰੇਲੀਆ ਦੀ ਫ਼ੇਰੀ ਲਗਾ ਰਿਹਾ ਹੈ । ਜਿੱਥੇ ਕਿ ਪਹਿਲਾਂ ਗਾਇਕ ਮੈਲਬੌਰਨ, ਸਿਡਨੀ ਤੇ ਔਕਲੈਂਡ (ਨਿਊਜ਼ੀਲੈਂਡ) ਤੋਂ ਹੀ ਵਾਪਸ ਹੋ ਜਾਇਆ ਕਰਦੇ ਸਨ, ਹੁਣ ਹਰ ਕੋਈ ਐਡੀਲੇਡ ਦੀ ਰਾਹ ਵੀ ਪਕੜ ਰਿਹਾ ਹੈ । ਐਡੀਲੇਡ ‘ਚ ਪੰਜਾਬੀਆਂ ਦੀ ਵਸੋਂ ਕੋਈ ਬਹੁਤੀ ਪੁਰਾਣੀ ਨਹੀਂ ਤੇ ਜਿ਼ਆਦਾਤਰ ਵਿਦਿਆਰਥੀ ਤਬਕਾ ਹੀ ਹੈ ਪਰ ਫਿਰ ਵੀ ਇੱਥੇ ਹੋ ਰਹੇ ਸੰਗੀਤਕ ਸ਼ੋਅ ਕਰੀਬ ਹਿੱਟ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਪਿਛਲੇ ਦਿਨੀਂ ਨਵੇਂ ਗਾਇਕ ਕਲਾਕਾਰ “ਲੌਕਅਪ” ਫੇਮ ਪ੍ਰੀਤ ਹਰਪਾਲ ਤੇ “ਪੰਗਾ” ਫੇਮ ਦਿਲਜੀਤ ਦੋਸਾਂਝ ਨੇ ਵੀ ਆਪਣੀ ਹਾਜ਼ਰੀ ਲਗਵਾਈ । “ਡਾਂਸਿੰਗ ਸਟਾਰ” ਪ੍ਰੀਤ ਹਰਪਾਲ ਤੇ “ਡੀ.ਜੇ. ਕਿੰਗ” ਦਿਲਜੀਤ ਦੋਸਾਂਝ ਨੇ ਗਾਇਕੀ ਦੇ ਨਾਲ਼ ਨਾਲ਼ ਭੰਗੜਾ ਪਾਉਂਦਿਆਂ ਕੱਲਿਆਂ ਹੀ ਸਾਰੀ ਸਟੇਜ ਸਾਂਭ ਲਈ । ਦੋਹੇਂ ਕਲਾਕਾਰਾਂ ਦੇ ਭੰਗੜੇ ਤੇ ਗੀਤਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਉਠਾਇਆ ਤੇ ਰੱਜ ਰੱਜ ਭੰਗੜੇ ਪਾਏ । ਇਸ ਸ਼ੋਅ ‘ਚ ਜਵਾਨ ਮੁੰਡੇ ਕੁੜੀਆਂ ਤੋਂ ਇਲਾਵਾ ਸਿਆਣੀ ਉਮਰ ਦੇ ਦਰਸ਼ਕਾਂ ਨੇ ਵੀ ਪਰਿਵਾਰ ਸਮੇਤ ਖੂਬ ਆਨੰਦ ਮਾਣਿਆ । 
ਸ਼ੋਅ ਦੀ ਸ਼ੁਰੂਆਤ ਪਹਿਲਾਂ ਪ੍ਰੀਤ ਹਰਪਾਲ ਨੇ ਆਪਣੇ ਬਹੁ ਚਰਚਿਤ ਗੀਤ “ਧੂੰਏਂ ਦੇ ਬਹਾਨੇ ਬਿੱਲੋ ਰੋਵੇਂਗੀ” ਨਾਲ਼ ਕੀਤੀ ਤੇ ਮੁੜ ਲੜੀਵਾਰ “ਮਾਪੇ ਕਹਿੰਦੇ ਜੱਜ ਬਣਨਾ”, “ਛੱਡੀਆਂ ਮੈਂ ਤੇਰੇ ਕਰਕੇ, ਮੈਨੂੰ ਸੱਤ ਕੁੜਮਾਈਆਂ ਆਈਆਂ”, “ਇੱਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ”, “ਬਾਹਾਂ ਗੋਰੀਆਂ ‘ਚ ਕੱਲੀ ਕੱਲੀ ਵੰਗ ਬੋਲਦੀ” ਆਦਿ ਨਾਲ਼ ਮਹਿਫਿ਼ਲ ਲੁੱਟ ਲਈ । ਲਗਾਤਾਰ ਡੇਢ ਘੰਟਾ ਪ੍ਰੀਤ ਹਰਪਾਲ ਨੇ ਇੱਕ ਤੋਂ ਬਾਦ ਇੱਕ ਗੀਤ ਭੰਗੜਾ ਪਾ ਕੇ਼ ਗਾਇਆ । ਜਿੱਥੇ ਪ੍ਰੀਤ ਹਰਪਾਲ ਇੱਕ ਪ੍ਰਪੱਕ ਗਾਇਕ ਹੈ, ਉੱਥੇ ਗੀਤਕਾਰੀ ਵਿਚ ਵੀ ਉਸ ਦਾ ਲੋਹਾ ਮੰਨਣ ਯੋਗ ਹੈ । ਉਸਤੋਂ ਬਾਅਦ ਦਿਲਜੀਤ ਦੋਸਾਂਝ ਨੇ ਭਰਪੂਰ ਫ਼ਰਮਾਇਸ਼ ‘ਤੇ “ਕਾਰਾਂ ‘ਚ ਸਪੀਕਰ ਜਦੋਂ ਵੱਜਦਾ” ਨਾਲ਼ ਇਸ ਸ਼ੋਅ ਦੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ । ਮੁੜ ਉਸਨੇ “ਕਾਲਜ ‘ਚ ਕੁੰਡੀਆਂ ਦੇ ਸਿੰਗ ਫਸ ਗਏ”, “ਟੀ.ਵੀ. ਚੁੱਲੇ ‘ਤੇ ਲਵਾ ਲਿਆ ਸ਼ੁਕੀਨ ਜੱਟੀ ਨੇ”, “ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ”, “ਪਹਿਲਾਂ ਬੋਲੀਦਾ ਨਹੀਂ, ਫਿਰ ਪਿੱਛੇ ਹਟੀਦਾ ਨਹੀਂ ਜੇ ਪੰਗਾ ਪੈ ਜਾਏ” ਆਦਿ ਨਾਲ਼ ਧੰਨ ਧੰਨ ਕਰਵਾ ਦਿੱਤੀ । ਸ਼ੋਅ ਦੇ ਆਖਿਰ ‘ਚ ਦਿਲਜੀਤ ਨੇ ਸਾਰੇ ਪੁਰਾਣੇ ਕਲਾਕਾਰਾਂ ਯਮਲਾ ਜੱਟ, ਸੁਰਿੰਦਰ ਛਿੰਦਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਆਦਿ ਦੇ ਗੀਤਾਂ ਦੀਆਂ ਲਾਈਨਾਂ ਸੁਣਾ ਕੇ, ਉਨ੍ਹਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ।
ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ‘ਚ ਦਿਲਜੀਤ ਦੋਸਾਂਝ ਨੇ ਦੱਸਿਆ ਕਿ ਨਵੰਬਰ ਤੱਕ ਉਸਦੀ ਪਹਿਲੀ ਫਿਲਮ “ਦ ਲਾਈਨ ਆਫ਼ ਪੰਜਾਬ” ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ‘ਚ ਦਿਲਜੀਤ ਨੇ ਸਰਦਾਰ ਦਾ ਕਿਰਦਾਰ ਨਿਭਾਇਆ ਹੈ ਤੇ ਉਸਦੇ ਨਾਲ਼ ਪੂਜਾ ਟੰਡਨ ਹੀਰੋਇਨ ਦੇ ਤੌਰ ‘ਤੇ ਕੰਮ ਕਰ ਰਹੀ ਹੈ । ਇਸ ਫਿਲਮ ਦੇ ਡਾਇਰੈਕਟਰ ਹਿੰਦੀ ਫਿਲਮਾਂ ‘ਚ ਝੰਡੇ ਗੱਡ ਚੁੱਕੇ ਗੁੱਡੂ ਧਨੋਆ ਹਨ । ਇਸ ਫਿਲਮ ਦੀ ਸ਼ੂਟਿੰਗ ਕਰੀਬ ਮੁਕੰਮਲ ਹੋ ਚੁੱਕੀ ਹੈ ।
ਇਸ ਸ਼ੋਅ ਦੇ ਦੌਰਾਨ “ਦ ਰਾਇਲ ਪੰਜਾਬੀਜ਼” ਭੰਗੜਾ ਗਰੁੱਪ ਵੱਲੋਂ ਭੰਗੜਾ ਵੀ ਪਾਇਆ ਗਿਆ, ਜੋ ਕਿ ਦਰਸ਼ਕਾਂ ਨੇ ਖੂਬ ਪਸੰਦ ਕੀਤਾ । ਜਿੱਥੇ ਇਹ ਸ਼ੋਅ ਗਾਇਕੀ ਪੱਖੋਂ ਸੰਪੂਰਣ ਸੀ, ਉੱਥੇ ਪ੍ਰੋਗਰਾਮ ਪ੍ਰਬੰਧ ਦੀਆਂ ਕੁਝ ਊਣਤਾਈਆਂ ਵੀ ਨਜ਼ਰ ਆਈਆਂ । ਕਿਸੇ ਵੀ ਕਲਾਕਾਰ ਦੀ ਸੁਚੱਜੀ ਜਾਣ ਪਹਿਚਾਣ ਕਰਵਾਉਣੀ ਉਸਦੀ ਕਾਮਯਾਬੀ ‘ਚ ਵੱਡਾ ਰੋਲ ਅਦਾ ਕਰਦੀ ਹੈ ਪਰ ਇੱਥੇ ਸਟੇਜ ਸਕੱਤਰ ਦੀ ਅਣਹੋਂਦ ਖੂਬ ਰੜਕ ਰਹੀ ਸੀ । ਸ਼ੋਅ ਆਪਣੇ ਸਮੇਂ ਨਾਲੋਂ ਬਹੁਤ ਲੇਟ ਸ਼ੁਰੂ ਹੋਇਆ । ਭਾਰਤ ‘ਚ ਲੇਟ ਪਹੁੰਚਣ ‘ਚ ਭਾਵੇਂ ਸ਼ਾਨ ਸਮਝੀ ਜਾਂਦੀ ਹੋਵੇ ਪਰ ਕਲਾਕਾਰਾਂ ਤੇ ਪ੍ਰਬੰਧਕਾਂ ਨੂੰ ਵਿਦੇਸ਼ਾਂ ‘ਚ ਸਮੇਂ ਦੀ ਕਦਰ ਕਰਨ ਦੀ ਆਦਤ ਪਾ ਲੈਣੀ ਚਾਹੀਦੀ ਹੈ । ਹਾਲਾਂਕਿ ਐਡੀਲੇਡ ਦਾ ਟਾਊਨ ਹਾਲ ਕੋਈ ਵੀ ਪ੍ਰੋਗਰਾਮ ਕਰਵਾਉਣ ਲਈ ਸਰਵੋਤਮ ਹਾਲਾਂ ‘ਚ ਗਿਣਿਆ ਜਾਂਦਾ ਹੈ ਪਰ ਕੁਝ ਦਰਸ਼ਕ ਕਾਫ਼ੀ ਜਿ਼ਆਦਾ ਗੂੰਜਦੀ ਆਵਾਜ਼ ਦੀ ਸਿ਼ਕਾਇਤ ਕਰਦੇ ਵੀ ਨਜ਼ਰ ਆਏ । ਭਾਵੇਂ ਪੰਜਾਬੀ ਮਾਹੌਲ ਅਨੁਸਾਰ ਲੜਾਈ ਦਾ ਤੜਕਾ ਵੀ ਲੱਗਿਆ । ਜੇਕਰ ਇਨ੍ਹਾਂ ਊਣਤਾਈਆਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਏ ਤਾਂ ਕੁੱਲ ਮਿਲਾ ਕੇ ਗਾਇਕ ਆਪਣੀ ਗਾਇਕੀ ਨਾਲ਼ ਮਾਹੌਲ ਬੰਨਣ ‘ਚ ਕਾਮਯਾਬ ਰਹੇ ਤੇ ਇਹ ਇੱਕ ਕਾਮਯਾਬ ਪ੍ਰੋਗਰਾਮ ਹੋ ਨਿੱਬੜਿਆ । ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਨਰਿੰਦਰ ਸਿੰਘ ਬੈਂਸ, ਗੁਰਿੰਦਰਜੀਤ ਸਿੰਘ, ਹੈਰੀ ਅਹੂਜਾ, ਸੌਰਭ ਗਾਂਧੀ, ਸੁਖਜੀਤ ਸਿੰਘ ਭਿੰਡਰ(ਸਾਬ), ਅਨੀਤ ਪਿੰਦਰ, ਸ਼ੈਰੀ, ਅਮਨ, ਹਰਮੀਤ ਘੁੰਮਣ, ਟੋਨੀ,ਸ਼ੇਰਾ ਮਾਨ ਤੇ ਥਾਂਦੀ ਪਰਿਵਾਰ ਦੇ ਸਿਰ ਜਾਂਦਾ ਹੈ । ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਮਹਾਂਵੀਰ ਸਿੰਘ ਗਰੇਵਾਲ, ਸਿੱਪੀ ਗਰੇਵਾਲ, ਬਿੱਕਰ ਸਿੰਘ ਬਰਾੜ,ਪਿਰਤਪਾਲ ਸਿੰਘ ਗਿਲ, ਸੁਲੱਖਣ ਸਿੰਘ ਸਹੋਤਾ, ਉੱਘੇ ਲਿਖਾਰੀ ਮਿੰਟੂ ਬਰਾੜ (ਐਡੀਟਰ ਪੰਜਾਬੀ ਨਿਉਜ਼ ਆਨ ਲਾਇਨ,ਆਸਟ੍ਰੇਲੀਆ,ਸਬ ਐਡੀਟਰ ਦਾ ਪੰਜਾਬ), ਰਿਸ਼ੀ ਗੁਲਾਟੀ (ਐਡੀਟਰ ਸ਼ਬਦ ਸਾਂਝ), ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਸੁਮਿਤ ਟੰਡਨ ਤੇ ਪੱਤਰਕਾਰ ਜੌਲੀ ਗਰਗ ਹਾਜ਼ਰ ਸਨ । ਪ੍ਰੋਗਰਾਮ ਦੇ ਮੁੱਖ ਸਪਾਂਸਰ ਆਸਟ੍ਰੇਲੀਅਨ ਐਡੀਲੇਡ ਇੰਟਰਨੈਸ਼ਨਲ ਕਾਲਜ, ਗਾਂਧੀ ਰੈਸਟੋਰੈਂਟ ਤੇ ਗੌੜਾ ਟ੍ਰੈਵਲਰਜ਼ ਸਨ । 
***


ਪੰਜਾਬੀ ਵਿਭਾਗ ਦੇ ਦਿੱਤੀ ਡਾ: ਕੋਸ਼ਲ ਨੂੰ ਨਿੱਘੀ ਵਿਦਾਈ..........ਨਿੱਘੀ ਵਿਦਾਇਗੀ / ਨਿਸ਼ਾਨ ਸਿੰਘ ‘ਰਾਠੌਰ’

ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਅਤੇ ਸਾਬਕਾ ਚੇਅਰਮੈਨ ਡਾ: ਨਰਵਿੰਦਰ ਸਿੰਘ ਕੋਸ਼ਲ ਨੂੰ ਉਹਨਾਂ ਦੇ ਸੇਵਾਮੁਕਤ ਹੋਣ ਤੇ ਪੰਜਾਬੀ ਵਿਭਾਗ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਪੰਜਾਬੀ ਵਿਭਾਗ ਵਿਖੇ ਇਕ ਪ੍ਰੋਗਾਰਾਮ ਰੱਖਿਆ ਗਿਆ ਜਿਸ ਵਿਚ ਯੂਨੀਵਰਸਿਟੀ ਦੇ ਡੀਨ ਆਫ਼ ਅਕਾਦਮਿਕ ਅਫੇਸਰ ਅਤੇ ਉੱਘੇ ਆਲੋਚਕ ਡਾ: ਅਮਰਜੀਤ ਸਿੰਘ ਕਾਂਗ, ਪੰਜਾਬੀ ਵਿਭਾਗ ਦੇ ਚੇਅਰਮੈਨ ਡਾ: ਰਜਿੰਦਰ ਸਿੰਘ ਭੱਟੀ, ਡਾ: ਚੂਹੜ ਸਿੰਘ, ਰਘੁਬੀਰ ਸਿੰਘ ਈਸ਼ਰ, ਰੀਸਰਚ ਸਕਾਲਰ ਨਿਸ਼ਾਨ ਸਿੰਘ ਰਾਠੌਰ, ਬਲਜਿੰਦਰ ਸਿੰਘ ਅਤੇ ਨਾੱਨ ਟੀਚਿੰਗ ਸਟਾਫ਼ ਦੇ ਮੈਂਬਰ ਵੀ ਮੌਜੂਦ ਸਨ।
ਡਾ: ਕਾਂਗ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਡਾ: ਕੋਸ਼ਲ ਨੇ ਹਰਿਆਣੇ ਅੰਦਰ ਪੰਜਾਬੀ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਅਹਿਮ ਰੋਲ ਅਦਾ ਕੀਤਾ ਹੈ। ਉਹਨਾਂ ਕਿਹਾ ਕਿ ਡਾ: ਕੋਸ਼ਲ ਨੇ ਭਾਸ਼ਾ, ਸਾਹਿਤ ਅਤੇ ਅਲੋਚਨਾ ਦੇ ਖੇਤਰ ਵਿਚ ਚੰਗਾ ਨਾਮ ਕਮਾਇਆ ਹੈ। ਉਹਨਾਂ ਡਾ: ਕੋਸ਼ਲ ਨਾਲ ਆਪਣੇ ਨਿੱਜੀ ਅਤੇ ਘਰੇਲੂ ਰਿਸ਼ਤਿਆਂ ਬਾਰੇ ਵੀ ਦੱਸਿਆ।

ਪੰਜਾਬੀ ਵਿਭਾਗ ਦੇ ਚੇਅਰਮੈਨ ਡਾ: ਰਜਿੰਦਰ ਸਿੰਘ ਭੱਟੀ ਨੇ ਕਿਹਾ ਕਿ ਡਾ: ਕੋਸ਼ਲ ਸੇਵਾਮੁਕਤ ਹੋਣ ਤੋਂ ਬਾਅਦ ਸਾਡੇ ਤੋਂ ਦੂਰ ਨਹੀਂ ਜਾ ਰਹੇ ਬਲਕਿ ਜਦੋਂ ਵੀ ਵਿਭਾਗ ਨੂੰ ਉਹਨਾਂ ਦੀਆਂ ਸੇਵਾਵਾਂ ਦੀ ਲੋੜ ਹੋਵੇਗੀ ਡਾ: ਕੋਸ਼ਲ ਨੂੰ ਯਾਦ ਕੀਤਾ ਜਾਵੇਗਾ। ਡਾ: ਕੋਸ਼ਲ ਕਿਸੇ ਨਾ ਕਿਸੇ ਰੂਪ ਵਿਚ ਸਾਡੇ ਨਾਲ ਅਤੇ ਸਾਡੇ ਵਿਭਾਗ ਨਾਲ ਜੁੜੇ ਰਹਿਣਗੇ। 
ਅੰਤ ਵਿਚ ਡਾ: ਅਮਰਜੀਤ ਸਿੰਘ ਕਾਂਗ, ਡਾ: ਰਜਿੰਦਰ ਸਿੰਘ ਭੱਟੀ ਅਤੇ ਵਿਭਾਗ ਦੇ ਵਿਦਿਆਰਥੀਆਂ ਨੇ ਡਾ: ਕੋਸ਼ਲ ਨੂੰ ਯਾਦਗਾਰੀ ਸਨਮਾਨ ਗਿਫ਼ਟ ਦਿੱਤੇ। ਇਸ ਤੋਂ ਬਾਅਦ ਅਧਿਆਪਕਾਂ, ਨਾੱਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਕਾਫਿ਼ਲੇ ਦੇ ਰੂਪ ਵਿਚ ਡਾ: ਕੋਸ਼ਲ ਨੂੰ ਉਹਨਾਂ ਦੀ ਯੂਨੀਵਰਸਿਟੀ ਸਥਿਤ ਰਿਹਾਇਸ਼ ਤੇ ਛੱਡ ਕੇ ਆਇਆ ਗਿਆ।
ਜਿ਼ਕਰਯੋਗ ਹੈ ਕਿ ਡਾ: ਨਰਵਿੰਦਰ ਸਿੰਘ ਕੋਸ਼ਲ ਲਗਭਗ 30 ਸਾਲ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਅਧਿਆਪਕ ਵੱਜੋਂ ਨਿਯੁਕਤ ਰਹੇ ਹਨ। ਉਹ ਪੰਜਾਬੀ ਵਿਭਾਗ ਵਿਚ 1980 ਵਿਚ ਆਏ ਸਨ। ਇਸ ਤੋਂ ਬਾਅਦ ਉਹ ਪੰਜਾਬੀ ਵਿਭਾਗ ਦੇ ਚੇਅਰਮੈਨ ਵੀ ਰਹੇ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਟੀਚਰ ਯੂਨੀਅਨ ਦੇ ਪ੍ਰਧਾਨ ਵੀ ਰਹੇ। ਉਹਨਾਂ ਦੇ ਮਾਰਗ ਦਰਸ਼ਨ ਅਧੀਨ ਤਕਰੀਬਨ 150 ਵਿਦਿਆਰਥੀਆਂ ਨੇ ਐਮ: ਫਿ਼ਲ ਕੀਤੀ ਅਤੇ 50 ਦੇ ਕਰੀਬ ਸਕਾਲਰਾਂ ਨੇ ਪੀ: ਐਚ: ਡੀ: ਦਾ ਕੰਮ ਨੇਪਰੇ ਚਾੜਿਆ।
**** 

ਮਹਿਕ ਪੁਰੇ ਦੀਆਂ ’ਵਾਵਾਂ ਗੀਤ ਸੰਗ੍ਰਹਿ ਤਿੰਨ ਜੁਲਾਈ ਨੂੰ ਰੀਲੀਜ਼ ਕੀਤਾ ਜਾਵੇਗਾ....... ਪੁਸਤਕ ਰਿਲੀਜ਼ / ਸੁਨੀਲ ਚੰਦਿਆਣਵੀ


ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਕਰਨੈਲ ਸਿੰਘ ਮਾਂਗਟ ਦੇ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਗੀਤ-ਸੰਗ੍ਰਹਿ ਮਹਿਕ ਪੁਰੇ ਦੀਆਂ ’ਵਾਵਾਂ ਦਾ ਲੋਕ ਅਰਪਨ ਸਮਾਰੋਹ ਮਿਤੀ 03 ਜੁਲਾਈ 2010 ਸਮਾਂ ਦੁਪਹਿਰ 12.00 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਸ. ਜਗਦੇਵ ਸਿੰਘ ਜੱਸੋਵਾਲ ਕਰਨਗੇ। ਮੁੱਖ ਮਹਿਮਾਨ ਵਜੋਂ ਡਾ. ਐਸ. ਪੀ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁਹੰਚਣਗੇ, ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਹਰਦੇਵ ਦਿਲਗੀਰ, ਗਿੱਲ ਸੁਰਜੀਤ ਅਤੇ ਅਮਰੀਕ ਸਿੰਘ ਤਲਵੰਡੀ ਪੁੱਜਣਗੇ।
ਇਹ ਜਾਣਕਾਰੀ ਦਿੰਦਿਆਂ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਜਨਰਲ ਸਕੱਤਰ ਡਾ. ਨਿਰਮਲ ਜੌੜਾ ਅਤੇ ਇਸ ਸਮਾਗਮ ਦੇ ਕਨਵੀਨਰ ਸਰਬਜੀਤ ਵਿਰਦੀ ਨੇ ਦੱਸਿਆ ਕਿ ਪੁਸਤਕ ਬਾਰੇ ਟਿੱਪਣੀ ਡਾ. ਗੁਰਇਕਬਾਲ ਸਿੰਘ ਮੁੱਖ ਸੰਪਾਦਕ ਤ੍ਰਿੰਸ਼ੂਕ ਅਤੇ ਪ੍ਰਸਿੱਧ ਪੰਜਾਬੀ ਕਵੀ ਪ੍ਰੋ. ਰਵਿੰਦਰ ਭੱਠਲ ਸਾਬਕਾ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਕਰਨਗੇ।

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 11ਵੇਂ ਸਾਲਾਨਾ ਸਮਾਗਮ (ਇਕਬਾਲ ਅਰਪਨ ਯਾਦਗਾਰੀ )ਨੇ ਮੇਲੇ ਦਾ ਰੂਪ ਧਾਰਿਆ..........ਸਾਲਾਨਾ ਸਮਾਗਮ / ਤਰਲੋਚਨ ਸੈਂਭੀ



ਕੈਲਗਰੀ : 19 ਜੂਨ 2010 ਦੀ ਸਿਖਰ ਦੁਪਹਿਰ ਨੂੰ ਲੋਕ ਮੇਲੇ ਜਾਣ ਵਾਂਗ ਡਾਰਾਂ ਬੰਨ੍ਹਕੇ ਫਾਲਕਿਨਰਿੱਜ਼/ਕੈਸਲਰਿੱਜ਼ ਕਮਿਓਨਟੀ ਹਾਲ ਨੂੰ ਜਾ ਰਹੇ ਸਨ। ਉਸ ਹਾਲ ਵਿੱਚ ਅੱਜ ਅਜਿਹਾ ਕੀ ਹੋ ਰਿਹਾ ਹੈ? ਅੱਜ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 11ਵਾਂ ਸਾਲਾਨਾ ਸਮਾਗਮ ਹੋ ਰਿਹਾ ਹੈ।ਚੇਤਨਾ ਪ੍ਰਕਾਸਨ ਵਾਲੇ ਸ਼ਤੀਸ਼ ਗੁਲਾਟੀ ਨੇ ਪੁਸਤਕ ਮੇਲਾ ਵੀ ਲਾਇਆ ਹੋਇਆ ਹੈ।ਪੰਜਾਬੀ ਸਾਹਿਤ ਜਗਤ ਦੀ ਨਾਮਵਰ ਸ਼ਖਸੀਅਤ ਜਰਨੈਲ ਸੇਖਾ ਨੂੰ “ਇਕਬਾਲ ਅਰਪਨ ਯਾਦਗਾਰੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਜਾਣਾ ਹੈ। ਬੀਕਾਨੇਰ ਸਵੀਟਸ ਦੇ ਪਕੌੜੇ,ਜਲੇਬੀਆਂ ਅਤੇ ਚਾਹ ਦਾ ਸੁਆਦ ਹਾਜ਼ਰੀਨ ਮੁਫ਼ਤ ਵਿੱਚ ਮਾਣ ਰਹੇ ਹਨ। ਸਟੇਜ਼ ਸੰਚਾਲਨ ਦੀ ਜਿ਼ੰਮੇਵਾਰੀ ਤਰਲੋਚਨ ਸੈਂਭੀ ਅਤੇ ਭੋਲਾ ਸਿੰਘ ਚੌਹਾਨ ਨੇ ਸੰਭਾਲੀ ਹੋਈ ਹੈ।ਸਭ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਲਈ ਪ੍ਰਧਾਨ ਗੁਰਬਚਨ ਬਰਾੜ, ਪ੍ਰਿੰਸੀਪਲ ਜਸਵੰਤ ਸਿੰਘ ਗਿੱਲ,ਜਰਨੈਲ ਸਿੰਘ ਚਿੱਤਰਕਾਰ,ਮੁੱਖ ਮਹਿਮਾਨ ਜਰਨੈਲ ਸੇਖਾ,ਡਾ: ਸੁਖਦੇਵ ਸਿੰਘ ਸਿਰਸਾ,ਮਹਿੰਦਰਦੀਪ ਗਰੇਵਾਲ,ਅਤੇ ਜਸਵਿੰਦਰ ਅਰਪਨ ਨੂੰ ਮੰਚ ਉੱਤੇ ਬੁਲਾਇਆ ਗਿਆ। ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਨੇ ਪ੍ਰੋਗ੍ਰਾਮ ਦੇ ਸਵਾਗਤੀ ਭਾਸ਼ਣ ਦੌਰਾਨ ਸਭ ਨੂੰ ਜੀ ਆਇਆਂ ਕਿਹਾ।ਹਰਮਨਜੀਤ ਬੁੱਟਰ ਦੀ ਅਗਵਾਈ ਵਿੱਚ ਨੌਜੁਆਨਾ ਦੇ ਭੰਗੜੇ ਦੀ ਪੇਸ਼ਕਾਰੀ ਨੇ ਸਭ ਨੂੰ ਸਟੇਜ ਨਾਲ ਜੋੜਨ ਦੀ ਸਫਲ ਕੋਸਿ਼ਸ ਕੀਤੀ।ਚੰਦ ਸਿੰਘ ਸਦਿਓੜਾ ਨੇ ਸਭਾ ਦਾ ਪਿਛਲੇ ਦੋ ਸਾਲ ਦੇ ਕਾਰਜਾਂ ਦਾ ਵੇਰਵਾ ਸਾਂਝਾ ਕੀਤਾ। ਨਿੰਮਾ ਖੈਰਾ ਦੇ ਗੀਤ ਅਤੇ ਉਹਦੇ ਸ਼ਾਜ਼ਾਂ ਦੀ ਟੁਣਕਾਰ ਤੋਂ ਬਾਅਦ ਬਲਜਿੰਦਰ ਸੰਘਾ, ਜੋਰਾਵਰ ਸਿੰਘ ਬਾਂਸਲ(ਮੈਡੀਸਨਹੈਟ),ਸ਼ਤੀਸ਼ ਗੁਲਾਟੀ,ਬਲਵੀਰ ਗੋਰਾ,ਮਨਜੋਤ ਗਿੱਲ (ਸਕੱਤਰ ਪੰਜਾਬ ਕਲਚਰ ਸੁਸਾਇਟੀ)ਹਰੀਪਾਲ,ਕੇਸਰ ਸਿੰਘ ਨੀਰ,ਸਮਸ਼ੇਰ ਸੰਧੂ(ਪ੍ਰਧਾਨ ਪੰਜਾਬੀ ਰਾਈਟਰ ਫੋਰਮ)ਸੁਰਿੰਦਰ ਗੀਤ(ਪ੍ਰਧਾਨ ਪੰਜਾਬੀ ਸਾਹਿਤ ਸ਼ਭਾ), ਮਹਿੰਦਰਦੀਪ ਗਰੇਵਾਲ (ਇੰਡੀਆ ਤੋਂ) ,ਸਰੀ ਨਿਵਾਸੀ ਮੰਗਾ ਬਾਸੀ,ਅਵਨਿੰਦਰ ਨੂਰ,ਮਹਿੰਦਰਪਾਲ ਸਿੰਘ ਪਾਲ,ਅਤੇ ਗੁਰਚਰਨ ਕੌਰ ਥਿੰਦ ਨੇ ਆਪਣੇ ਗੀਤਾਂ ਗਜ਼ਲਾਂ ਕਵਿਤਾਵਾਂ ਨਾਲ ਖੂਬ ਰੰਗ ਬੰਨਿਆ।”ਵਿਰਸੇ ਦੇ ਵਾਰਿਸ” ਅਤੇ “ਹਿਟਲਰ” ਵਰਗੀਆਂ ਹਿੱਟ ਪੰਜਾਬੀ ਦੀਆਂ ਦੋ ਐਲਬਮ ਦੇਣ ਵਾਲੇ ਰਾਜ਼ ਰਣਜੋਧ ਨੇ ਆਪਣੇ ਗੀਤਾਂ ਨਾਲ ਸਭ ਨੂੰ ਝੂੰਮਣ ਲਾ ਦਿੱਤਾ। ਹਰਬੰਸ ਬੁੱਟਰ ਅਤੇ ਸਰੀ ਤੋਂ ਵਿਸ਼ੇਸ ਤੌਰ ਤੇ ਆਏ ਦਰਸ਼ਨ ਸੰਘਾ ਨੇ ਬੋਲੀਆਂ ਪਾਕੇ ਦਰਸਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਕਲਮ ਅਤੇ ਅਵਾਜ਼ ਦੀ ਪੇਸਕਾਰੀ ਆਪਣੇ ਗੀਤਾਂ ਰਾਹੀ ਕਰਦਿਆਂ ਭੋਲਾ ਸਿੰਘ ਚੌਹਾਨ ਬਲਜਿੰਦਰ ਢਿੱਲੋਂ ਅਤੇ ਦਲਜੀਤ ਸੰਧੂ ਨੇ ਭੀ ਖੂਬ ਕਮਾਲਾਂ ਕੀਤੀਆਂ।ਡਾ: ਮਹਿੰਦਰ ਸਿੰਘ ਹੱਲਣ ਨੇ ਮੁੱਖ ਮਹਿਮਾਨ ਜਰਨੈਲ ਸੇਖਾ ਵਾਰੇ ਜਾਣ ਪਛਾਣ ਕਰਵਾਈ। ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਪ੍ਰਧਾਨ ਗੁਰਬਚਨ ਬਰਾੜ ਨੇ ਜਰਨੈਲ ਸੇਖਾ (ਸਰੀ ਨਿਵਾਸੀ) ਨੂੰ ਪੰਜਾਬੀ ਬੋਲੀ ਵਿੱਚ ਵਧੀਆ ਸਾਹਿਤ ਰਚਣ ਬਦਲੇ “ਇਕਬਾਲ ਅਰਪਨ ਯਾਦਗਾਰੀ ਪੁਰਸਕਾਰ” ਨਾਲ ਚਿੰਨ(ਪਲੈਕ) ਦੇਕੇ ਸਨਮਾਨਿਤ ਕੀਤਾ।ਨਕਦ ਰਾਸ਼ੀ $1000 ਕਨੇਡੀਅਨ ਦਾ ਚੈਕ ਖਜਾਨਚੀ ਬਲਜਿੰਦਰ ਸੰਘਾ ਨੇ, ਪੰਜਾਬੀ ਲਿਖਾਰੀ ਸਭਾ ਦੇ ਮੈਂਬਰਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਦਾ ਸੈਟ ਪ੍ਰੋ: ਮਨਜੀਤ ਸਿੰਘ ਸਿੱਧੂ ਨੇ ਜਰਨੈਲ ਸੇਖਾ ਨੂੰ ਭੇਟ ਕੀਤਾ। ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ ਜਨਾਗਲ ਨੇ ਆਪਣੇ ਹੱਥੀਂ ਚਿਤਰਿਆ ਜਰਨੈਲ ਸੇਖਾ ਦਾ ਚਿੱਤਰ ਉਹਨਾਂ ਨੂੰ ਆਪਣੇ ਹੱਥੀਂ ਭੇਟ ਕੀਤਾ।ਇਸ ਤੋਂ ਬਿਨਾਂ ਮਹਿੰਦਰਦੀਪ ਗਰੇਵਾਲ, ਚਿੱਤਰਕਾਰ ਜਰਨੈਲ ਸਿੰਘ,ਅਤੇ ਡਾ: ਸੁਖਦੇਵ ਸਿੰਘ ਸਿਰਸਾ ਨੂੰ ਵੀ ਆਪਣੇ ਆਪਣੇ ਖੇਤਰਾਂ ਵਿੱਚ ਕੀਤੇ ਕੰਮਾਂ ਬਦਲੇ ਪੰਜਾਬੀ ਲਿਖਾਰੀ ਸਭਾ ਵੱਲੋਂ ਯਾਦਗਾਰੀ ਪਲੈਕਾਂ ਦੇਕੇ ਸਨਮਾਨਿਤ ਕੀਤਾ ਗਿਆ।ਕੈਲਗਰੀ ਨਿਵਾਸੀ ਪ੍ਰੋ ਮੋਹਨ ਸਿੰਘ ਔਜਲਾ ਨੂੰ ਵੀ ਉਹਨਾਂ ਦੀਆਂ ਲਿਖਤਾਂ ਬਦਲੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਸਨਮਾਨਿਤ ਕੀਤਾ ਗਿਆ ਪਰ ਸਖਤ ਬਿਮਾਰ ਹੋਣ ਕਾਰਨ ਉਹ ਆ ਨਹੀਂ ਸਕੇ ਤਾਂ ਉਹਨਾਂ ਦੀ ਪੋਤਰੀ ਸ਼ਨਾਵਰ ਕੌਰ ਔਜਲਾ ਨੇ ਉਹ ਸਨਮਾਨ ਪਰਾਪਤ ਕੀਤਾ।ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਬਾਨੀ ਸਵਰਗੀ ਇਕਬਾਲ ਅਰਪਨ ਦੇ ਵਾਰੇ ਵਿੱਚ ਵੱਖੋ ਵੱਖ ਲੇਖਕਾਂ ਦੇ ਵਿਚਾਰ ਸੰਪਾਦਤ ਕਰਕੇ ਸਰੀ ਨਿਵਾਸੀ ਡਾ: ਦਰਸ਼ਨ ਗਿੱਲ ਵੱਲੋਂ ਛਪਵਾਈ ਪੁਸਤਕ “ਇਕਬਾਲ ਅਰਪਨ:ਜੀਵਨ ਤੇ ਯਾਦਾਂ” ਵੀ ਇਸ ਸਮਾਗਮ ਦੌਰਾਨ ਹੀ ਰਿਲੀਜ਼ ਕੀਤੀ ਗਈ। ਇਸ ਪੁਸਤਕ ਦੀਆਂ ਕਾਪੀਆਂ ਸੰਪਾਦਕ ਦਰਸ਼ਨ ਗਿੱਲ ਨੇ ਅਰਪਨ ਸਾਹਿਬ ਦੇ ਬੇਟੇ ਜਸਵਿੰਦਰ ਅਰਪਨ, ਬੇਟੀ ਦਲਵਿੰਦਰ ਕੌਰ ਧੰਜਲ,ਅਤੇ ਇਕਬਾਲ ਅਰਪਨ ਦੀਆਂ ਦੋ ਦੋਹਤੀਆਂ ਰਵੀਨਾ ਧੰਜਲ,ਅਤੇ ਅਲੀਸ਼ਾ ਧੰਜਲ ਨੂੰ ਭੇਟ ਕੀਤੀਆਂ।ਪੰਜਾਬੀ ਲਿਖਾਰੀ ਸਭਾ ਵੱਲੋਂ ਦਰਸ਼ਨ ਗਿੱਲ ਨੂੰ ਸਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ(ਵਿਦੇਸੀ)ਪੰਜਾਬ ਸਰਕਾਰ ਵੱਲੋਂ ਮਿਲਣ ਕਰਕੇ ਵਧਾਈਆਂ ਦੇ ਰੂਪ ਵਿੱਚ ਯਾਦਗਾਰੀ ਪਲੈਕ ਦੇਕੇ ਸਨਮਾਨਿਤ ਕੀਤਾ ਗਿਆ।ਕੈਲਗਰੀ ਸਹਿਰ ਦੇ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ, ਐਮ.ਐਲ.ਏ ਮਨਮੀਤ ਭੁਲੱਰ,ਅਤੇ ਐਮ.ਐਲ.ਏ ਦਰਸਨ ਕੰਗ ਅਤੇ ਸਰੀ ਨਿਵਾਸੀ ਡਾ: ਸਾਧੂ ਸਿੰਘ ਬਿਨਿੰਗ(ਜੁਗਤੂ) ਨੇ ਵੀ ਹਾਜ਼ਰੀ ਲਗਵਾਈ। ਆਖਿਰ ਵਿੱਚ ਪ੍ਰਧਾਨ ਗੁਰਬਚਨ ਬਰਾੜ ਨੇ ਸਾਰੇ ਆਏ ਹੋਏ ਹਾਜਰੀਨ ਦਾ ਧੰਨਵਾਦ ਕੀਤਾ। ਭੋਲਾ ਸਿੰਘ ਚੌਹਾਨ ਨੇ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਕੇ ਸਮਾਗਮ ਦੀ ਸਮਾਪਤੀ ਕੀਤੀ।ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਸਮਾਗਮ ਦੌਰਾਨ ਸਾਹਿਤ ਪ੍ਰੇਮੀਆ ਦੀ ਗਿਣਤੀ ਬਹੁਤ ਜਿਆਦਾ ਵੱਧਕੇ ਰਹੀ।ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮੀਟਿੰਗ 18 ਜੁਲਾਈ 2010 ਨੂੰ ਕੋਸੋ ਦੇ ਹਾਲ ਵਿੱਚ ਹੋਵੇਗੀ ਵਧੇਰੇ ਜਾਣਕਾਰੀ ਲਈ ਪ੍ਰਧਾਨ ਗੁਰਬਚਨ ਬਰਾੜ ਨੂੰ 403 470 2628 ਜਾਂ ਫਿਰ ਜਨ: ਸਕੱਤਰ ਤਰਲੋਚਨ ਸੈਭੀ ਨੂੰ 403 650 3759 ੳੱਪਰ ਸੰਪਰਕ ਕੀਤਾ ਜਾ ਸਕਦਾ ਹੈ।
***

ਸਾਗੂ ਡਰੀਮਜ਼ ਵੱਲੋਂ ਅਵਤਾਰ ਰੰਧਾਵਾ ਦੀ ਸੀ.ਡੀ. “ਬਿੱਲੋ” ਆਸਟ੍ਰੇਲੀਆ ‘ਚ ਰਿਲੀਜ਼ ਕੀਤੀ ਗਈ........ ਸੀ. ਡੀ. ਰਿਲੀਜ਼ / ਸ਼ਬਦ ਸਾਂਝ ਬਿਊਰੋ

ਮੈਲਬੌਰਨ (ਸ਼ਬਦ ਸਾਂਝ ਬਿਊਰੋ) ਸਾਗੂ ਡਰੀਮਜ਼ ਮਿਊਜਿ਼ਕ ਕੰਪਨੀ ਵੱਲੋਂ ਮੈਲਬੌਰਨ ਦੇ ਦਿੱਲੀ ਰੌਕਸ ਰੈਸਟੋਰੈਂਟ ਵਿਖੇ ਇਟਲੀ ਦੇ ਗਾਇਕ ਅਵਤਾਰ ਰੰਧਾਵਾ ਦੀ ਪਹਿਲੀ ਸੀ.ਡੀ. “ਬਿੱਲੋ” ਮਾਣਯੋਗ ਜੂਡ ਪਰੇਰਾ ਐਮ.ਪੀ. ਵੱਲੋਂ ਤਸਵਿੰਦਰ ਸਿੰਘ, ਬਲਜਿੰਦਰ ਸਿੰਘ ਤੇ ਅਨੂਪ ਸ਼ਰਮਾ ਦੇ ਸਹਿਯੋਗ ਨਾਲ਼ ਰਿਲੀਜ਼ ਕੀਤੀ ਗਈ । ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਔਜਲਾ, ਵਜਿ਼ੰਦਰ ਸ਼ਰਮਾ, ਡੀ. ਜੇ. ਸੈਂਡੀ, ਆਸਟ੍ਰੇਲੀਅਨ ਤੇ ਭਾਰਤੀ ਮੀਡੀਆ ਦੇ ਨੁਮਾਇੰਦੇ ਹਾਜ਼ਰ ਸਨ । ਇਸ ਸੀ.ਡੀ. ਦੇ ਗੀਤਕਾਰ ਹਰਵਿੰਦਰ ਉਹੜਪੁਰੀ ਤੇ ਸੰਗੀਤ ਅਸ਼ੋਕ ਸ਼ਰਮਾ ਦਾ ਹੈ । ਸਾਗੂ ਡਰੀਮਜ਼ ਦੇ ਮੈਨੇਜਿੰਗ ਡਾਇਰੈਕਟਰ ਯੁੱਧਵੀਰ ਸਿੰਘ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਸਾਗੂ ਡਰੀਮਜ਼ ਦੀਆਂ ਭਵਿੱਖ ਦੀਆਂ ਯੋਜਨਾਵਾਂ ‘ਚ ਆਸਟ੍ਰੇਲੀਆ ਵਿਖੇ ਹੀ ਗੀਤਾਂ ਦੀ ਰਿਕਾਰਡਿੰਗ ਕਰਨਾ ਸ਼ਾਮਿਲ ਹੈ ।


ਜਿੰਮ –1 ਅਤੇ ਜਿੰਮ –2 ਤੋਂ ਬਾਅਦ ਹਾਜ਼ਰ ਹੋਇਆ ਹੈ ਗਾਇਕ ਜਤਿੰਦਰ ਗਿੱਲ.......... ਕੈਸਿਟ ਰਿਲੀਜ਼ / ਜਸਬੀਰ ਜੱਸੀ (ਫਰੀਦਕੋਟ)


ਪੰਜਾਬੀ ਗਾਇਕੀ ’ਚ ਉਂਗਲੇ ਤੇ ਗਿਣੇ ਜਾਣ ਵਾਲੇ ਸੁਰੀਲੇ ਗਾਇਕਾਂ ’ਚ ਜਤਿੰਦਰ ਗਿੱਲ ਨੇ ਆਪਣੀ ਨਿਰੰਤਰ ਮਿਹਨਤ ਨਾਲ ਨਾਮ ਦਰਜ ਕੀਤਾ ਹੈ। ਲੋਕ ਗਥਾਵਾਂ ਨੂੰ ਤਾਜ਼ਗੀ ਦਾ ਅਹਿਸਾਸ ਦੇ ਕੇ ਗਾਉਣ ਵਾਲੇ ਜਤਿੰਦਰ ਗਿੱਲ ਨੇ ‘ ਤੇਰੇ ਦਰਸ਼ਨ ਦੁੱਧ ਵਰਗੇ ’ ਕੈਸਿਟ ਨਾਲ ਕੁਝ ਵਰ੍ਹੇ ਪਹਿਲਾਂ ਪੰਜਾਬੀ ਗਾਇਕੀ ਦੇ ਵਿਹੜੇ ਪੈਰ ਧਰਿਆ ਤੇ ਫ਼ਿਰ ‘ ਮਿੱਤਰਾਂ ਦੀ ਗੱਲ ਵੱਖਰੀ ’ ਕੈਸਿਟ ਨਾਲ ਗਾਇਕ ਵਜੋਂ ਆਪਣੀ ਪਹਿਚਾਣ ਗੂੜ੍ਹੀ ਕੀਤੀ। ਜਤਿੰਦਰ ਡੇਹਲੋਂ ਤੋਂ ਜਤਿੰਦਰ ਗਿੱਲ ਬਣ ਕੇ ਉਸ ਨੇ ਜਿੰਮ-1 ਅਤੇ ਜਿੰਮ -2 ਕੈਸਿਟਾਂ ਨਾਲ ਸੋਲੋ ਅਤੇ ਦੋਗਾਣਾ ਗਾਇਕੀ ਨਾਲ ਇਨਸਾਫ਼ ਕਰਦਿਆਂ ਸਾਬਤ ਕਰ ਦਿੱਤਾ ਸੀ ਜੇਕਰ ਸੰਗੀਤ ਦੀ ਸੂਝ ਹੋਵੇ ਤਾਂ ਵਿਧਾ ਕੋਈ ਵੀ ਹੋਵੇ ਜਿੱਥੇ ਗਾਉਣ ਦਾ ਆਪ ਨੂੰ ਆਨੰਦ ਆਉਂਦਾ ਹੈ ਉੱਥੇ ਸਰੋਤੇ ਵੀ ਗਾਇਕੀ ਨੂੰ ਸੁਨਣ ਦੀ ਮਾਣਦੇ ਹਨ। ਜਤਿੰਦਰ ਗਿੱਲ ਦੀ ਖਾਸੀਅਤ ਇਹ ਹੈ ਕਿ ਉਹ ਅਜੋਕੇ ਗਾਇਕਾਂ ਵਾਂਗ ਸਿਰਫ਼ ਕੈਸਿਟ ’ਚ ਹੀ ਵਧੀਆ ਨਹੀਂ ਗਾਉਂਦਾ ਸਗੋਂ ਸਟੇਜ ਤੇ ਉਸ ਦੀ ਪੇਸ਼ਕਾਰੀ ਹਮੇਸ਼ਾ ਕਾਬਲੇ ਤਾਰੀਫ਼ ਹੁੰਦੀ ਹੈ। ਹਰ ਵਰਗ ਦੇ ਸਰੋਤੇ ਨੂੰ ਕਿਸ ਤਰ੍ਹਾਂ ਖੁਸ਼ ਜਾ ਸੰਤੁਸ਼ਟ ਕਰਨਾ ਹੈ ਇਹ ਨਵੇਂ ਗਾਇਕਾਂ ਨੂੰ ਜਤਿੰਦਰ ਗਿੱਲ ਤੋਂ ਸਿੱਖਣਾ ਚਾਹੀਦਾ ਹੈ। ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਹਰਿੰਦਰ ਸੰਧੂ ਦੇ ਸਵ: ਪਿਤਾ ਮਾਸਟਰ ਪ੍ਰੀਤਮ ਸਿੰਘ ਯਾਦਗਰੀ ਮੇਲੇ ਤੇ ਪਹਿਲੀ ਵਾਰ ਉਸ ਨੂੰ ਸਟੇਜ ਤੇ ਵੇਖਿਆ , ਉਸ ਨੇ ਐਸਾ ਰੰਗ ਬੰਨਿ•ਆ ਕਿ ਸਰੋਤੇ ਅਸ਼ ਅਸ਼ ਕਰ ਉੱਠੇ। ਕਰੀਬ ਇੱਕ ਘੰਟਾ ਸਰੋਤੇ ਉਸ ਨੂੰ ਫ਼ਰਮਾਇਸ਼ਾਂ ਕਰਦੇ ਰਹੇ ਤੇ ਉਸ ਨੇ ਖਿੜੇ ਮੱਥੇ ਹਰ ਵਰਗ ਦੇ ਸਰੋਤੇ ਨੂੰ ਆਨੰਦ ਦੀ ਸਥਿਤੀ ’ਚ ਪਹੁੰਚਾ ਕੇ ਸਾਹ ਲਿਆ। ਸੋਲੋ ਗਾਇਕੀ ਵਿਚ ਮਾਹੀਆ, ਜੁਗਨੀ, ਜੱਗਾ ਸਿੰਘ, ਛੱਲਾ, ਮਿਰਜ਼ਾ ਅਤੇ ਮਿੱਟੀ ਦਾ ਬਾਵਾ ਦੀ ਪੇਸ਼ਕਾਰੀ ਕਰਕੇ ਉਹ ਅਕਸਰ ਆਪਣੀ ਕਲਾ ਦਾ ਲੋਹਾ ਮੰਨਵਾਉਂਦਾ ਹੈ। ਦੋਗਾਣਾ ਗਾਇਕੀ ’ਚ ਮਾਵੇ ਹੁੰਦੇ ਬੇ ਸਮਝੇ ਛਾਵਾਂ ਬੋਹੜ ਦੀਆਂ, ਐਵੇਂ ਗੁੱਸੇ ਹੋਣ ਦਾ ਬਹਾਨਾ ਫ਼ਿਰੇ ਲੱਭਦੀ, ਇੱਕ ਟੈਮ ਐਨੀਆਂ ਨਾਲ ਕਿਵੇਂ ਗੱਲ ਕਰਦੈ, ਕਰ ਲਿਆ ਜਿੰਮ ਜੁਆਇੰਨ ਸਮੇਤ ਕਈ ਗੀਤਾਂ ਨੂੰ ਬਾਖੂਬੀ ਨਿਭਾ ਕੇ ਉਹ ਹਰ ਪੇਸ਼ਕਾਰੀ ਤੋਂ ਬਾਅਦ ਆਪਣੀ ਪਹਿਚਾਣ ਦਾ ਘੇਰਾ ਵੱਡਾ ਕਰ ਲੈਂਦਾ ਹੈ। ਲੁਧਿਆਣੇ ਜ਼ਿਲੇ ਕਸਬੇ ਡੇਹਲੋਂ ਵਿਚ ਸਵਰਗੀ ਜਸਵੰਤ ਸਿੰਘ ਗਿੱਲ ਦੇ ਘਰ ਸ਼੍ਰੀਮਤੀ ਅਮਰਜੀਤ ਕੌਰ ਦੀ ਕੁੱਖ ਨੂੰ ਭਾਗ ਲਾਉਣ ਵਾਲਾ ਜਤਿੰਦਰ ਗਿੱਲ ਐਮ.ਐਸ. ਸੀ ਬਾਟਨੀ ਹੈ। ਜਗਦੇਵ ਸਿੰਘ ਜੱਸੋਵਾਲ ਦੀ ਅਗਵਾਈ ਵਿਚ ਪ੍ਰੋ. ਮੋਹਨ ਸਿੰਘ ਦੇ ਮੇਲੇ ਤੇ ਲੁਧਿਆਣੇ ਤੋਂ ਸ਼ੁਰੂਆਤ ਕਰਕੇ ਅੱਜ ਦੇਸ਼ ਦੇ ਹਰ ਕੋਨੇ ਵਿਚ ਆਪਣੀ ਗਾਇਕੀ ਦੇ ਜਲਵੇ ਬਿਖੇਰ ਰਿਹਾ ਹੈ। 
ਅੱਜਕੱਲ• ਜਤਿੰਦਰ ਗਿੱਲ ਨਵੀਂ ਕੈਸਿਟ ਜਤਿੰਦਰ ਗਿੱਲ ਲਾਈਵ ‘ਜ਼ਿੰਦਗੀ ਦੇ ਰਾਹਾਂ ਵਿਚ ’ ਨਾਲ ਸੰਗੀਤ ਪ੍ਰੇਮੀਆਂ ਦਾ ਧਿਆਨ ਪੂਰੀ ਤਰ੍ਹਾਂ ਆਪਣੇ ਵੱਲ ਖਿੱਚ ਰਿਹਾ ਹੈ। ਐਸ.ਐਮ.ਆਈ. ਕੰਪਨੀ ਦੇ ਨਿਰਮਾਤਾ ਸੱਜਣ ਦੂਹਣ ਵੱਲਂ ਮਾਰਕੀਟ ’ਚ ਭੇਜੀ ਜਤਿੰਦਰ ਲਾਈਵ ਬਾਰੇ ਪੁੱਛਣ ਤੇ ਉਸ ਨੇ ਦੱਸਿਆ ਕਿ ਜੱਸਾ ਫ਼ਤਿਹਪੁਰੀਆ ਦੀ ਪੇਸਕਸ਼ ਇਸ ਕੈਸਿਟ ਦੇ ਗੀਤਾਂ ਨੂੰ ਅਨਿਲ ਫ਼ਤਿਹਪਰ ਜੱਟਾਂ, ਪ੍ਰੀਤ ਸੰਘਰੇੜੀ, ਹਰਜੀਤ ਮਾਂਗਟ, ਸੋਨਾ ਡੇਹਲੋਂ, ਤੇ ਜਤਿੰਦਰ ਨੇ ਖੁਦ ਲਿਖਿਆ ਹੈ। ਕੈਸਿਟ ਦਾ ਸੰਗੀਤ ਵਿਨੈ -ਕਮਲ ਦੀ ਜੋੜੀ ਨੇ ਬਾਖੂਬੀ ਤਿਆਰ ਕੀਤਾ ਹੈ। ਸ਼ੇਅਰੋ ਸ਼ਾਇਰੀ ਅਤੇ ਗੀਤਾਂ ਨਾਲ ਸਜੀ ਇਸ ਕੈਸਿਟ ‘ਚ ਕਬੱਡੀ ਸੰਸਾਰ ਕੱਪ ਜਿੱਤਣ ਵਾਲੇ ਖਿਡਾਰੀਆਂ ਵਾਸਤੇ ਤੋਹਫ਼ੇ ਦੇ ਰੂਪ ’ਚ ਪੇਸ਼ ਕੀਤਾ ਗੀਤ ਲੋਕਾਂ ਦੀ ਪਸੰਦ ਬਣਿਆ ਹੈ। ਕੈਸਿਟ ਦੇ ਸਮੁੱਚੇ ਗੀਤਾਂ ਨੂੰ ਹਰ ਵਰਗ ਦੇ ਸਰੋਤੇ ਵੱਡੇ ਪੱਧਰ ਤੇ ਹੁੰਗਾਰਾ ਮਿਲ ਰਿਹੈ ਹੈ। ਉਨ੍ਹਾਂ ਦੱਸਿਆ ਕਿ ਜਤਿੰਦਰ ਲਾਈਵ ਨੂੰ ਸਰੋਤਿਆਂ ਤੱਕ ਪੁਹੰਚਾਉਣ ਵਾਸਤੇ ਕਿੱਟੂ ਜ਼ੇਲਦਾਰ ਤੇ ਰਜਿਤ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਜਤਿੰਦਰ ਗਿੱਲ ਦੀ ਇਸ ਕੈਸਿਟ ਨੂੰ ਪੂਰੀ ਤਰ੍ਹਾਂ ਸੁਨਣ ਤੇ ਪਰਖਣ ਤੋਂ ਬਾਅਦ ਇਹੀ ਕਿਹਾ ਜਾ ਸਕਦਾ ਹੈ ਕਿ ਜਤਿੰਦਰ ਲਾਈਵ ਸੰਗੀਤ ਪ੍ਰੇਮੀਆਂ ਵਾਸਤੇ ਸੱਚਮੁੱਚ ਸੰਗੀਤਕ ਤੋਹਫ਼ਾ ਹੈ। ਪ੍ਰਮਾਤਮਾ ਅੱਗੇ ਮੇਰੀ ਇਹੀ ਦੁਆ ਹੈ ਕਿ ਇਹ ਸੁਰੀਲਾ ਗਾਇਕ ਇਸੇ ਤਰ੍ਹਾਂ ਪੰਜਾਬੀ ਸੰਗੀਤ ਨੂੰ ਹੋਰ ਪ੍ਰਫ਼ੁੱਲਤ ਕਰਨ ਵਾਸਤੇ ਯਤਨ ਕਰਦਾ ਰਹੇ। 

ਬਾਤਾਂ ਬੀਤੇ ਦੀਆਂ ਰੀਲੀਜ਼ ਸਮਾਰੋਹ .......... ਪੁਸਤਕ ਰਿਲੀਜ਼ / ਲਖਵਿੰਦਰ ਸਿੰਘ ਮਾਨ

ਪੰਜਾਬੀ ਸਭਿਆਚਾਰ ਦੀ ਸਰਬਪੱਖੀ ਉਨਤੀ ਲਈ ਯਤਨਸ਼ੀਲ, ਪੰਜਾਬੀ ਸੱਥ ਲਾਂਬੜਾ ਵੱਲੋਂ, ਆਸਟ੍ਰੇਲੀਆ ਵਾਸੀ, ਪਰਵਾਸੀ ਲੇਖਕ ਗਿਆਨੀ ਸੰਤੋਖ ਸਿੰਘ ਜੀ ਦੀ ਪੁਸਤਕ, ‘ਬਾਤਾਂ ਬੀਤੇ ਦੀਆਂ’ ਸੰਤ ਬਾਬਾ ਬਲਬੀਰ ਸਿੰਘ ਸੀਂਚੇ ਵਾਲ ਜੀ ਦੇ, ਪਵਿਤਰ ਹਥਾਂ ਦੁਆਰਾ ਰੀਲ਼ੀਜ਼ ਕਰਵਾਈ ਗਈ।
ਸੱਥ ਵੱਲੋਂ ਆਪਣੀ ਵੀਹਵੀਂ ਪਰ੍ਹਿਆ ਦੇ ਸਮਾਗਮ ਵਿਚ ਜਿਥੇ ਕੁਝ ਹੋਰ ਸਮਾਜ ਸੇਵੀ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਗਿਆ ਓਥੇ ਗਿਆਨੀ ਜੀ ਦੀ ਕਿਤਾਬ ‘ਬਾਤਾਂ ਬੀਤੇ ਦੀਆਂ’ ਨੂੰ ਵੀ ਪਾਠਕਾਂ ਨੂੰ ਸਮੱਰਪਤ ਕੀਤਾ ਗਿਆ। ਉਸ ਸਮੇ ਸਟੇਜ ਉਪਰ ਸਤਿਕਾਰਤ ਮਹਾਨ ਸ਼ਖ਼ਸੀਅਤਾਂ ਵੱਲੋਂ ਗਿਆਨੀ ਜੀ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ।

ਸੰਸਾਰ ਵਿਚ ਵੱਸ ਰਿਹਾ ਪੰਜਾਬੀ ਭਾਈਚਾਰਾ ਗਿਆਨੀ ਜੀ ਦੀ ਵਿਦਵਤਾ, ਜੋ ਕਿ ਉਹਨਾਂ ਦੇ ਭਾਸ਼ਨਾਂ ਅਤੇ ਲਿਖਤ ਦੁਆਰਾ ਪਰਗਟ ਹੁੰਦੀ ਹੈ, ਤੋਂ ਜਾਣੂ ਹੈ। ਆਪ ਜੀ ਪਹਿਲਾਂ ਪੰਜਾਬ ਵਿਚ ਤੇ ਫਿਰ ਪਿਛਲੇ 37 ਸਾਲਾਂ ਤੋਂ ਪਰਦੇਸਾਂ ਵਿਚ ਭਰਮਣ ਕਰਕੇ, ਪੰਜਾਬੀ ਭਾਈਚਾਰੇ ਵਿਚ ਵਿਚਰਦੇ ਆ ਰਹੇ ਹਨ। 31 ਸਾਲਾਂ ਤੋਂ ਪਰਵਾਰ ਸਮੇਤ ਪੱਕਾ ਟਿਕਾਣਾ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਹੈ ਪਰ ਸੰਸਾਰ ਦੀਆਂ ਯਾਤਰਾਵਾਂ ਦਾ ਸਿਲਸਿਲਾ ਲਗਾਤਾਰ ਅਜੇ ਵੀ ਜਾਰੀ ਹੈ।
ਗਿਆਨੀ ਜੀ ਦੀ ਸਭ ਤੋਂ ਸਭ ਪਹਿਲੀ ਪੁਸਤਕ ‘ਸਚੇ ਦਾ ਸਚਾ ਢੋਆ’ ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸ ਦਾ ਵਰਨਣ ਕਰਦੀ ਹੈ। ਪਾਠਕਾਂ ਨੇ ਇਸ ਨੂੰ ਏਨਾ ਪਸੰਦ ਕੀਤਾ ਕਿ ਥੋਹੜੇ ਹੀ ਸਮੇ ਵਿਚ ਇਸ ਦੇ ਤਿੰਨ ਐਡੀਸ਼ਨ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚ ਚੁੱਕੇ ਹਨ। ਦੂਜੀਆਂ ਦੋਹਾਂ ਕਿਤਾਬਾਂ ਵਿਚ ਗਿਆਨੀ ਜੀ ਦੀਆਂ ਯਾਤਰਾਵਾਂ ਦਾ ਵਰਨਣ ਹੈ ਤੇ ਇਸ ਚੌਥੀ ਕਿਤਾਬ ਵਿਚ, 1947 ਤੋਂ ਲੈ ਕੇ ਹੁਣ ਤੱਕ, ਆਪਣੀਆਂ ਅੱਖਾਂ ਸਾਹਮਣੇ ਵਾਪਰ ਰਹੀਆਂ ਘਟਨਾਵਾਂ, ਜੋ ਕਿ ਪੰਥ, ਪੰਜਾਬ, ਸਿੱਖੀ, ਅਕਾਲੀ ਇਤਿਹਾਸ ਦਾ, ਪ੍ਰਤੱਖ, ਹੱਡੀਂ ਵਾਪਰਿਆ ਤੇ ਅੱਖੀਂ ਵੇਖਿਆ ਬਿਆਨ ਹੈ। ਪੰਜਾਬੀ ਪਾਠਕਾਂ ਵਾਸਤੇ ਇਹ ਇਕ ਹਵਾਲਾ ਪੁਸਤਕ ਵਜੋਂ ਪਰਗਟ ਹੋਈ ਹੈ। ਇਤਿਹਾਸ, ਧਰਮ, ਰਾਜਨੀਤੀ, ਸਾਹਿਤ, ਪੱਤਰਕਾਰੀ, ਯਾਤਰਾ ਵਿਚ ਦਿਲਚਸਪੀ ਰੱਖਣ ਵਾਲ਼ੇ ਪਾਠਕਾਂ ਵਾਸਤੇ ਤਾਂ ਇਹ ਇਕ ਗਾਈਡ ਸਮਾਨ ਹੈ।
ਗਿਆਨੀ ਜੀ ਦਾ ਇਹ ਵੱਡਪਣ ਹੀ ਹੈ ਕਿ ਏਨੇ ਚਿਰ ਤੋਂ ਵਿਦੇਸ਼ ਵਿਚ ਵੱਸੇ ਹੋਣ ਦੇ ਜਾਵਜੂਦ ਆਪਣੀ ਜ਼ਮੀਨ, ਆਪਣੀ ਮਾਂ ਬੋਲੀ ਨੂੰ ਭੁੱਲੇ ਨਹੀ ਸਗੋਂ ਇਸ ਵਿਚ ਹੋਰ ਨਿਖਾਰ ਲਿਆਉਣ ਲਈ ਆਪਣੀ ਕਲਮ ਨੂੰ ਨਿਰੰਤਰ ਵਰਤ ਰਹੇ ਹਨ; ਭਾਵੇਂ ਕਿ ਇਹਨਾਂ ਨੇ ਲਿਖਣ ਦਾ ਕਾਰਜ ਪਿਛਲੀ ਉਮਰ ਵਿਚ ਹੀ ਸ਼ੁਰੂ ਕੀਤਾ ਹੈ। ਯਾਦ ਰਹੇ ਕਿ ਗਿਆਨੀ ਜੀ ਦੀ ਪਹਿਲੀ ਪੁਸਤਕ ‘ਸਚੇ ਦਾ ਸਚਾ ਢੋਆ’ ਨਵੰਬਰ, 2006 ਵਿਚ ਪ੍ਰਕਾਸ਼ਤ ਹੋ ਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚੀ ਸੀ ਜਿਸ ਦੀਆਂ ਤਿਨ ਐਡੀਸ਼ਨਾਂ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਜਾ ਚੁੱਕੀਆਂ ਹਨ।
ਸਾਹਿਤਕਾਰਾਂ, ਬੁਧੀਜੀਵੀਆਂ, ਧਾਰਮਿਕ ਹਸਤੀਆਂ, ਸਮਾਜ ਸੇਵਕਾਂ, ਵਿੱਦਵਾਨਾਂ, ਵਿੱਦਿਆ ਦੇ ਦਾਨੀਆਂ, ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਆਦਿ ਨੇ, ਜੋ ਦੇਸ ਅਤੇ ਵਿਦੇਸ਼ਾਂ ਤੋਂ ਆਏ ਹੋਏ ਸਨ, ਇਸ ਸਮਾਗਮ ਦੀ ਗਹਿਮਾ ਗਹਿਮੀ ਵਿਚ ਭਰਪੂਰ ਹਿੱਸਾ ਪਾ ਕੇ, ਇਸ ਨੂੰ ਇਕ ਯਾਦਗਾਰੀ ਸਮਾਗਮ ਬਣਾ ਦਿਤਾ।

ਨੌਜਵਾਨ ਸਾਹਿਤ ਸਭਾ ਰਜਿ. ਮੋਰਿੰਡਾ ਦੀ ਚੋਣ.......... ਚੋਣ / ਰਾਬਿੰਦਰ ਸਿੰਘ


ਨੌਜਵਾਨ ਸਾਹਿਤ ਸਭਾ ਰਜਿ. ਮੋਰਿੰਡਾ ਦੀ ਦੋ ਸਾਲਾ ਚੋਣ ਵਿਚ ਲਾਭ ਸਿੰਘ ਚਤਾਮਲੀ (ਪ੍ਰਧਾਨ) ਦੂਜੀ ਵਾਰ ਅਤੇ ਜਨਰਲ ਸਕੱਤਰ ਦੇ ਅਹੁਦੇ ‘ਤੇ ਨੌਵੀਂ ਵਾਰ ਰਾਬਿੰਦਰ ਸਿੰਘ ਰੱਬੀ ਸਰਵ ਸੰਮਤੀ ਨਾਲ਼ ਚੁਣੇ ਗਏ । ਗੁਰੂ ਨਾਨਕ ਪਬਲਿਕ ਸਕੂਲ ਮੋਰਿੰਡਾ ‘ਚ ਹੋਈ ਇਸ ਚੋਣ ਮੌਕੇ ਮੀਤ ਪ੍ਰਧਾਨ ਕ੍ਰਿਸ਼ਨ ਲਾਲ ਮਹਿਤਾ, ਸਕੱਤਰ ਸਤਵਿੰਦਰ ਚੌਹਾਨ ਮੜੌਲਵੀ, ਪ੍ਰਚਾਰ ਸਕੱਤਰ ਸੁਖਵਿੰਦਰ ਹੈਪੀ ਅਤੇ ਖ਼ਜ਼ਾਨਚੀ ਸੁਰਿੰਦਰ ਸਿੰਘ ਰਸੂਲਪੁਰ ਚੁਣੇ ਗਏ । ਕਾਰਜਕਾਰਨੀ ‘ਚ ਜਤਿੰਦਰ ਸਿੰਘ ਰਾਮਗੜੀਆ, ਗੁਲਾਬ ਚੰਦ, ਸੁਰਜੀਤ ਮੰਡ, ਸੋਨੀ ਸਾਗੀ, ਸੁਰਿੰਦਰ ਸ਼ੌਂਕੀ ਅਤੇ ਲੱਕੀ ਸਕਰੁੱਲਾਂ ਪੁਰੀ ਲਏ ਗਏ । ਸਭਾ ਦੇ ਸਰਪ੍ਰਸਤ ਅਜੀਤ ਸਿੰਘ ਢੰਗਰਾਲੀ, ਸੁਰਜੀਤ ਸਿੰਘ ਜੀਤ ਅਤੇ ਗੁਰਨਾਮ ਸਿੰਘ ਬਿਜਲੀ ਹੋਣਗੇ । ਜਲਦੀ ਹੀ ਸਭਾ ਦੇ ਸਲਾਹਕਾਰ ਨਾਮਜ਼ਦ ਕੀਤੇ ਜਾਣਗੇ ।

ਇਸ ਸਮੇਂ ਸਜੀ ਮਹਿਫਲ ‘ਚ ਬਾਬੂ ਸਿੰਘ ਚੌਹਾਨ (ਕੁਰਸੀ ਖਿਸਕਦੀ ਜਾਂਦੀ), ਸੋਨੀ ਸਾਗੀ (ਮਾਂ ਬਰੋਬਰ ਸਮਝੂੰ ਨੀਂ ਸੱਸ ਸਿਆਣੀ ਨੂੰ), ਲਾਭ ਚਤਾਮਲੀ (ਬਰਾਤ ਖਾਲੀ ਮੋੜ ਬਾਬਲਾ, ਇਨ੍ਹਾਂ ਭੁੱਖਿਆਂ ਦੇ ਘਰ ਮੈਂ ਨੀਂ ਜਾਣਾ), ਰਾਬਿੰਦਰ ਸਿੰਘ ਰੱਬੀ (ਝੂਠੀਏ ਨੀਂ ਲਾਰੇ ਤੇਰੇ ਨਹੀਂ ਮੁੱਕਣੇ), ਸੁਖਵਿੰਦਰ ਹੈਪੀ (ਬੁੱਕਲ ਦੇ ਚੋਰ), ਅਜੀਤ ਸਿੰਘ ਢੰਗਰਾਲੀ (ਪਰਜਾਤੰਤਰ), ਜਤਿੰਦਰ ਸਿੰਘ ਰਾਮਗੜੀਆ (ਕਾਮੇਡੀ), ਗੁਲਾਬ ਚੰਦ (ਕੰਜੂਸ), ਸੁਰਿੰਦਰ ਸ਼ੌਂਕੀ (ਕੁੜੀਏ ਪੰਜਾਬ ਦੀਏ) ਅਤੇ ਸੁਰਜੀਤ ਸਿੰਘ ਜੀਤ ਨੇ ਗ਼ਜ਼ਲ ਪੇਸ਼ ਕੀਤੀ ।

ਸਭਾ ਨੇ ਇੱਕ ਮਤੇ ਰਾਹੀਂ ਤ੍ਰਿਲੋਚਨ ਸਿੰਘ ਕੰਗ ਦੇ ਪਿਤਾ ਸ੍ਰ. ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।

ਸਾਊਥਾਲ ‘ਚ ਹੋਈ ਪੁਸਤਕ ਗੋਸ਼ਟੀ ਤੇ ਵਿਸ਼ਾਲ ਕਵੀ ਦਰਬਾਰ.......... ਕਵੀ ਦਰਬਾਰ / ਪੁਸਤਕ ਗੋਸ਼ਟੀ / ਰਾਜਿੰਦਰਜੀਤ

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ( ਲੰਡਨ) ਵੱਲੋਂ ਸਰੋਤਿਆਂ ਨਾਲ ਖਚਾਖਚ ਭਰੇ ਅੰਬੇਦਕਰ ਭਵਨ ਵਿੱਚ ਹਰਜੀਤ ਅਟਵਾਲ ਦੀ ਨਵੀਂ ਪੁਸਤਕ ‘ਪਚਾਸੀ ਵਰ੍ਹਿਆਂ ਦਾ ਜਸ਼ਨ’ ਉੱਪਰ ਕਰਵਾਈ ਗਈ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ ਬਹੁਤ ਹੀ ਕਾਮਯਾਬ ਸਮਾਗਮ ਹੋ ਨਿੱਬੜਿਆ ਜਿਸ ਨੂੰ ਵਰ੍ਹਿਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ । ਸਮਾਗਮ ਦੇ ਸ਼ੁਰੂ ‘ਚ ਜਨਰਲ ਸਕੱਤਰ ਅਜ਼ੀਮ ਸ਼ੇਖਰ ਨੇ ਸੰਸਥਾ ਦੇ ਮਕਸਦ ਅਤੇ ਭਵਿੱਖਮੁਖੀ ਪ੍ਰੋਗਰਾਮਾਂ ਤੇ ਚਾਨਣਾ ਪਾਇਆ । ਪਹਿਲੇ ਭਾਗ ਦੀ ਪ੍ਰਧਾਨਗੀ ਸਰਵ ਸ੍ਰੀ ਪ੍ਰੀਤਮ ਸਿੱਧੂ, ਸੰਤੋਖ ਧਾਲੀਵਾਲ , ਹਰਬਖਸ਼ ਮਕਸੂਦਪੁਰੀ ਤੇ ਸ੍ਰੀਮਤੀ ਕੁਲਵੰਤ ਢਿੱਲੋਂ ਨੇ ਸਾਂਝੇ ਤੌਰ ‘ਤੇ ਕੀਤੀ । ਹਰਜੀਤ ਅਟਵਾਲ ਦੁਆਰਾ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਕੁਝ ਗੱਲਾਂ ਸਾਂਝੀਆਂ ਕਰਨ ਤੋਂ ਬਾਅਦ ਅਵਤਾਰ ਉੱਪਲ ਨੇ ਪੁਸਤਕ ‘ਤੇ ਵਿਸਥਾਰਿਤ ਪਰਚਾ ਪੇਸ਼ ਕਰਦਿਆਂ ਕਿਹਾ ਕਿ ਹਰਜੀਤ ਅਟਵਾਲ ਇੱਕ ਸਫਲ ਗਲਪਕਾਰ ਹੈ ਜਿਸਨੇ ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਆਪਣੀ ਪਛਾਣ ਸਥਾਪਿਤ ਕੀਤੀ ਹੈ। ‘ਪਚਾਸੀ ਵਰ੍ਹਿਆਂ ਦਾ ਜਸ਼ਨ’ ਹਰਜੀਤ ਅਟਵਾਲ ਦੇ ਪਿਤਾ ਸ: ਦਰਸ਼ਨ ਸਿੰਘ ਦੀ ਜੀਵਨੀ ਹੈ ਜਿਸਨੂੰ ਉਸਨੇ ਨਾਵਲੀ ਸ਼ੈਲੀ ‘ਚ ਬੇਹਦ ਰੌਚਕ ਢੰਗ ਨਾਲ ਲਿਖਿਆ ਹੈ ਤੇ ਇਸਨੂੰ ਵੱਖ-ਵੱਖ ਰਿਸ਼ਤਿਆਂ ਦੇ ਨੁਕਤਾ-ਨਿਗਾਹ ਤੋਂ ਲਿਖਣ ਦਾ ਨਵੇਕਲਾ ਤਜਰਬਾ ਕੀਤਾ ਹੈ। ਉਹ ਕਿਤੇ ਵੀ ਮੋਹ ਵੱਸ ਉਲਾਰ ਨਹੀਂ ਹੋਇਆ। ਇਸ ‘ਚ ਉਸਨੇ ਆਪਣੇ ਪਿਤਾ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਦੇ ਰਾਜਨੀਤਿਕ, ਸੱਭਿਆਚਾਰਕ ਤੇ ਸਮਾਜਿਕ ਹਾਲਾਤ ਦੀ ਸੁੰਦਰ ਤਸਵੀਰਕਸ਼ੀ ਕੀਤੀ ਹੈ। ਪੁਸਤਕ ‘ਚ ਦਰਜ਼ ਦੂਜੇ ਵਿਸ਼ਵ ਯੁੱਧ ਦੇ ਹਾਲਾਤ ਦੇ ਵਰਨਣ ਦੌਰਾਨ ਹਿੰਦੁਸਤਾਨੀ ਸਿਪਾਹੀਆਂ ਦੁਆਰਾ ਜਪਾਨੀਆਂ ਨਾਲ ਭਾਈਵਾਲੀ ਕਰਨ ਵਾਲੇ ਸੁਭਾਸ਼ ਚੰਦਰ ਬੋਸ ਨੂੰ ਗ਼ੱਦਾਰ ਕਹਿਣ ਨੂੰ ਪਰਚਾਕਾਰ ਨੇ ਮੰਦਭਾਗਾ ਦੱਸਿਆ। ਪਰਚੇ ਉਪਰੰਤ ਹੋਈ ਬਹਿਸ ‘ਚ ਭਾਗ ਲੈਂਦਿਆਂ ਸਿ਼ਵਚਰਨ ਗਿੱਲ, ਡਾ ਅਮਰਜੋਤੀ, ਚਮਨ ਲਾਲ ਚਮਨ, ਰਾਜਿੰਦਰਜੀਤ, ਸੰਤੋਖ ਧਾਲੀਵਾਲ ਤੇ ਕੁਲਵੰਤ ਢਿੱਲੋਂ ਨੇ ਕੁਝ ਨੁਕਤੇ ਉਠਾਏ ਜਿਨ੍ਹਾਂ ਦਾ ਜਵਾਬ ਅਵਤਾਰ ਉੱਪਲ ਨੇ ਦਿੱਤਾ। ਇਸ ਦੌਰਾਨ ਕਵੀ ਮਿੱਠਾ ਸਿੰਘ ਸੇਖੋਂ ਦੀ ਪੁਸਤਕ ‘ਰੋਹੀ ਦਾ ਜੰਡ’ ਅਤੇ ਉਜਾਗਰ ਸਿੰਘ ਧਾਲੀਵਾਲ ਦੀ ‘ਜੰਗਲ ਦਾ ਫੁੱਲ’ ਜਾਰੀ ਕੀਤੀ ਗਈ। ਸਮਾਗਮ ਦੇ ਇਸ ਭਾਗ ਦਾ ਸੰਚਾਲਨ ਸਾਥੀ ਲੁਧਿਆਣਵੀ ਨੇ ਕੀਤਾ। 

ਦੂਜੇ ਭਾਗ ‘ਚ ਇੱਕ ਵਿਸ਼ਾਲ ਕਵੀ ਦਰਬਾਰ ਹੋਇਆ ਜਿਸ ‘ਚ ਇੰਗਲੈਂਡ ਭਰ ਤੋਂ ਆਏ ਕਵੀ ਤੇ ਕਵਿਤਰੀਆਂ ਨੇ ਭਾਗ ਲਿਆ। ਤਕਰੀਬਨ ਤਿੰਨ ਘੰਟੇ ਚੱਲੇ ਇਸ ਦੌਰ ਦੇ ਪ੍ਰਧਾਨਗੀ ਮੰਡਲ ਵਿੱਚ ਦਲਵੀਰ ਕੌਰ, ਡਾ ਸਾਥੀ ਲੁਧਿਆਣਵੀ, ਸਿ਼ਵਚਰਨ ਗਿੱਲ, ਚਮਨ ਲਾਲ ਚਮਨ, ਸੰਤੋਖ ਹੇਅਰ ਤੇ ਮੋਤਾ ਸਿੰਘ ਸਰਾਏ (ਪੰਜਾਬੀ ਸੱਥ) ਸ਼ਾਮਿਲ ਹੋਏ। ਇਸਦਾ ਆਰੰਭ ਰਾਜ ਕੁਮਾਰ ਦੇ ਬਾਂਸੁਰੀ ਵਾਦਨ ਨਾਲ ਹੋਇਆ । ਨਵੇਂ ਤੇ ਪੁਰਾਣੇ ਕਵੀਆਂ ਨੂੰ ਰਾਜਿੰਦਰਜੀਤ ਨੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਿਨ੍ਹਾਂ ਨੇ ਲੰਬਾ ਸਮਾ ਮਾਹੌਲ ਨੂੰ ਕਾਵਿ ਮਈ ਬਣਾਈ ਰੱਖਿਆ। ਕਵੀਆਂ ‘ਚ ਸੁਖਵੀਰ ਸੋਢੀ,ਗੁਰਨਾਮ ਗਿੱਲ, ਜਸਵਿੰਦਰ ਮਾਨ,ਸੰਤੋਖ ਧਾਲੀਵਾਲ, ਸੁਰਿੰਦਰ ਗਾਖਲ, ਸੰਤੋਖ ਸਿੰਘ ਸੰਤੋਖ, ਮਹਿੰਦਰ ਕੌਰ ਮਿੱਢਾ, ਕੇ ਸੀ ਮੋਹਨ, ਸਿਕੰਦਰ ਬਰਾੜ, ਸੁਰਿੰਦਰਪਾਲ, ਕਸ਼ਮੀਰ ਕੌਰ, ਚਮਨ ਲਾਲ ਚਮਨ, ਸੰਤੋਖ ਹੇਅਰ, ਗੁਲਜ਼ਾਰ ਸਿੰਘ ਅੰਮ੍ਰਿਤ, ਡਾ ਕਿਰਨਦੀਪ ਚਾਹਲ, ਮਨਪ੍ਰੀਤ ਬੱਧਨੀ ਕਲਾਂ, ਰਾਜ ਸੇਖੋਂ, ਪਾਲੀ ਚੀਮਾ, ਕੰਵਲ ਧਾਲੀਵਾਲ, ਸਾਥੀ ਲੁਧਿਆਣਵੀ, ਮਹਿੰਦਰ ਸਿੰਘ ਦਿਲਬਰ, ਅਜ਼ੀਮ ਸ਼ੇਖਰ, ਕੁਲਵੰਤ ਢਿਲੋਂ, ਸਿ਼ਵਚਰਨ ਗਿੱਲ, ਹਰਮਿੰਦਰ ਬਨਵੈਤ, ਡਾ ਅਮਰਜੋਤੀ, ਨਿਰਮਲ ਕੰਧਾਲਵੀ, ਰਾਜਿੰਦਰ ਕੌਰ (ਪੰਜਾਬ ਰੇਡੀਓ), ਤੇ ਰਾਜਿੰਦਰਜੀਤ ਸ਼ਾਮਿਲ ਸਨ।

ਪੰਜਾਬੀ ਸਾਹਿਤ ਸਭਾ ਜੈਤੋ ਵੱਲੋਂ ਸੰਤੋਖ ਮਿਨਹਾਸ ਨਾਲ ਰੂਬਰੂ.......... ਰੂਬਰੂ / ਹਰਦਮ ਸਿੰਘ ਮਾਨ

ਪੰਜਾਬੀ ਸਾਹਿਤ ਸਭਾ (ਰਜਿ।) ਜੈਤੋ ਵੱਲੋਂ ਪ੍ਰਵਾਸੀ ਪੰਜਾਬੀ ਸ਼ਾਇਰ ਸੰਤੋਖ ਮਿਨਹਾਸ ਨਾਲ ਰੂਬਰੂ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸੰਤੋਖ ਮਿਨਹਾਸ ਅਤੇ ਬਲਕਾਰ ਸਿੰਘ ਦਲ ਸਿੰਘ ਵਾਲਾ ਬਿਰਜਮਾਨ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਮਹਿਮਾਨ ਸ਼ਾਇਰ ਸੰਤੋਖ ਮਿਨਹਾਸ ਦੇ ਜੀਵਨ ਅਤੇ ਉਸ ਦੀਆਂ ਸਾਹਿਤਕ ਕਿਰਤਾਂ ਬਾਰੇ ਵੀ ਜਾਣਕਾਰੀ ਦਿੱਤੀ।
ਸੰਤੋਖ ਮਿਨਹਾਸ ਨੇ ਆਪਣੇ ਲਿਖਣ ਕਾਰਜ ਦੇ ਆਗਾਜ਼ ਦਾ ਵਰਨਣ ਕਰਦਿਆਂ ਦੱਸਿਆ ਕਿ ਉਨ੍ਹਾਂ 1971-72 ਵਿਚ ਸਪਤਾਹਿਕ ਅਖਬਾਰ 'ਹਾਣੀ' ਤੋਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ ਅਤੇ ਬਾਅਦ ਵਿਚ ਜੁਝਾਰਵਾਦੀ ਕਵੀ ਪਾਸ਼ ਦੀ ਰਚਨਾ ਦਾ ਪ੍ਰਭਾਵ ਕਬੂਲਦਿਆਂ ਉਨ੍ਹਾਂ ਦਾ ਰੁਝਾਨ ਵੀ ਜੁਝਾਰਵਾਦੀ ਕਵਿਤਾ ਵੱਲ ਹੋ ਗਿਆ। ਬਰਜਿੰਦਰ ਕਾਲਜ ਫ਼ਰੀਦਕੋਟ ਵਿਚ ਪੜ੍ਹਦਿਆਂ ਉਨ੍ਹਾਂ ਨੂੰ ਪੰਜਾਬੀ ਦੇ ਉਘੇ ਵਿਦਵਾਨ ਅਤੇ ਸਾਹਿਤਕਾਰ ਪ੍ਰੋ। ਗੁਰਦਿਆਲ ਸਿੰਘ, ਡਾ। ਕਰਮਜੀਤ ਸਿੰਘ ਅਤੇ ਡਾ। ਟੀ। ਆਰ। ਵਿਨੋਦ ਦਾ ਥਾਪੜਾ ਮਿਲਿਆ। ਉਨ੍ਹਾਂ ਦਾ ਪਹਿਲਾ ਕਾਵਿ ਸੰ੍ਰਗਹਿ 'ਅੱਖਾਂ 'ਚ ਬਲਦੇ ਸੂਰਜ' 1992 ਵਿਚ ਪ੍ਰਕਾਸ਼ਿਤ ਹੋਇਆ ਅਤੇ ਦੂਜੀ ਕਾਵਿ ਪੁਸਤਕ 'ਫੁੱਲ, ਤਿਤਲੀ ਤੇ ਉਹ' 2009 ਛਪੀ। ਇਸ ਦੌਰਾਨ ਉਨ੍ਹਾਂ ਦੋ ਸਾਲ 'ਜ਼ਫ਼ਰ' ਸਾਹਿਤਕ ਮੈਗਜ਼ੀਨ ਦੀ ਸੰਪਾਦਨਾ ਵੀ ਕੀਤੀ ਅਤੇ ਟੀ। ਵੀ। ਸੀਰੀਅਲ ਗੂੰਜ ਦੀ ਕਹਾਣੀ ਅਤੇ ਸੰਵਾਦ ਵੀ ਲਿਖੇ।
ਪਿਛਲੇ ਕੁੱਝ ਸਾਲਾਂ ਤੋਂ ਅਮਰੀਕਾ ਵਿਚ ਪ੍ਰਵਾਸੀ ਜੀਵਨ ਹੰਢਾ ਰਹੇ ਸ੍ਰੀ ਮਿਨਹਾਸ ਨੇ ਉਥੋਂ ਦੀਆਂ ਕੁੱਝ ਯਾਦਾਂ ਸਾਹਿਤ ਦੇ ਪਾਠਕਾਂ ਨਾਲ ਕਾਵਿਕ ਰੂਪ ਵਿਚ ਸਾਂਝੀਆਂ ਕੀਤੀਆਂ 'ਬੜਾ ਅਜੀਬ ਮੁਲਕ ਹੈ ਇਹ, ਕੁੱਝ ਵੀ ਨਹੀਂ ਹੈ ਇਥੇ ਆਪਣੇ ਦੇਸ ਵਰਗਾ। ਕੋਈ ਵੀ ਤੰਦ ਨਹੀਂ ਹੈ ਜੁੜਦੀ, ਸਾਂਝ ਵਰਗੀ।' ਅਜੋਕੇ ਮਨੁੱਖ ਦੀ ਹਾਲਤ ਦਾ ਵਰਨਣ ਕਰਦਿਆਂ ਉਨ੍ਹਾਂ ਦੇ ਬੋਲ ਸਨ 'ਮਨ ਦੀਆਂ ਚੀਕਾਂ ਕੋਲੋਂ ਡਰਿਆ ਉੱਚੀ ਸ਼ੋਰ ਮਚਾਉਂਦਾ ਹੈ। ਅੱਜ ਕੱਲ੍ਹ ਯਾਰੋ ਵੇਖੋ ਬੰਦਾ ਇਸ ਤਰਾਂ ਵੀ ਜਿਉਂਦਾ ਹੈ।' ਉਨ੍ਹਾਂ ਆਪਣੀ ਚੋਣਵੀਂ ਕਾਵਿ ਰਚਨਾ ਸਰੋਤਿਆਂ ਸਾਹਮਣੇ ਪੇਸ਼ ਕਰਕੇ ਖੂਬ ਦਾਦ ਹਾਸਲ ਕੀਤੀ। ਸ਼ਾਇਰ ਜਗਜੀਤ ਸਿੰਘ ਪਿਆਸਾ, ਸੁਰਿੰਦਰਪ੍ਰੀਤ ਘਣੀਆਂ ਅਤੇ ਮੇਘ ਰਾਜ ਕੋਟਕਪੂਰਾ ਨੇ ਵੀ ਮਹਿਮਾਨ ਸ਼ਾਇਰ ਮਿਨਹਾਸ ਦੇ ਜੀਵਨ ਦੀਆਂ ਵੱਖ ਵੱਖ ਪਰਤਾਂ ਖੋਲ੍ਹਦਿਆਂ ਦੱਸਿਆ ਕਿ ਉਹ ਲੇਖਕ ਦੇ ਨਾਲ ਨਾਲ ਵਧੀਆ ਭੰਗੜਾ ਕਲਾਕਾਰ ਵੀ ਰਹੇ ਹਨ ਅਤੇ ਕਾਲਜ 'ਚ ਪੜ੍ਹਦਿਆਂ ਕਵਿਤਾ ਉਚਾਰਣ ਅਤੇ ਭੰਗੜੇ ਦੇ ਅਨੇਕਾਂ ਮੁਕਾਬਲਿਆਂ ਵਿਚ ਉਨ੍ਹਾਂ ਬਹੁਤ ਮੱਲਾਂ ਮਾਰੀਆਂ।
ਸਮਾਗਮ ਦੇ ਆਖਰੀ ਪੜਾਅ ਵਿਚ ਸੁਰਿੰਦਰ ਪ੍ਰੀਤ ਘਣੀਆਂ, ਜਗਜੀਤ ਸਿੰਘ ਪਿਆਸਾ, ਅਮਰਜੀਤ ਢਿੱਲੋਂ, ਹਰਦਮ ਸਿੰਘ ਮਾਨ, ਪ੍ਰੋ। ਤਰਸੇਮ ਨਰੂਲਾ, ਅਰਸ਼ਦੀਪ ਸ਼ਰਮਾ, ਬੇਅੰਤ ਸਿੰਘ ਵਾਂਦਰ ਜਟਾਣਾ ਨੇ ਵੀ ਕਾਵਿ ਮਹਿਫ਼ਿਲ ਵਿਚ ਆਪਣੀ ਹਾਜਰੀ ਲੁਆਈ। ਇਸ ਸਮਾਗਮ ਵਿਚ ਹੋਰਨਾ ਤੋਂ ਇਲਾਵਾ ਭੁਪਿੰਦਰ ਜੈਤੋ, ਹਰਜਿੰਦਰ ਢਿੱਲੋਂ, ਮੰਗਤ ਸ਼ਰਮਾ, ਦਰਸ਼ਨ ਸਿੰਘ ਬਲ੍ਹਾੜੀਆ, ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਕੁਲਵਿੰਦਰ ਸਿੰਘ ਜੇਜੀ, ਗੁਰਪ੍ਰੀਤ ਸਿੰਘ, ਸੋਨੀ ਸ਼ਾਮਲ ਹੋਏ। ਸਭਾ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਸੂਰੇਵਾਲੀਆ ਅਤੇ ਬਲਕਾਰ ਸਿੰਘ ਦਲ ਸਿੰਘ ਵਾਲਾ ਨੇ ਸਮਾਗਮ ਵਿਚ ਸ਼ਾਮਲ ਸਭਨਾਂ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਸਭਾ ਵੱਲੋਂ ਸੰਤੋਖ ਮਿਨਹਾਸ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰੀ ਮਿਨਹਾਸ ਨੇ ਆਪਣੀ ਨਵੀਂ ਪੁਸਤਕ ਸਭਾ ਨੂੰ ਭੇਟ ਕੀਤੀ।

ਸੂਫ਼ੀ ਆਰਟਸ ਫ਼ਾਊਂਡੇਸ਼ਨ ਅਤੇ ਪੰਜਾਬੀ ਨਿਊਜ਼ ਆਨਲਾਈਨ ਵੱਲੋਂ ਡਾ. ਆਨੰਦੀ ‘ਸੰਦਲੀ ਹਵਾ’ ਲੋਕ-ਅਰਪਿਤ.......... ਸੀ.ਡੀ. ਰਿਲੀਜ਼ / ਪਰਮਿੰਦਰ ਸਿੰਘ ਤੱਗੜ (ਡਾ.)


ਬਠਿੰਡਾ: ਸਥਾਨਕ ਸਿਵਲ ਲਾਈਨਜ਼ ਕਲੱਬ ਵਿਖੇ ਸੂਫ਼ੀ ਆਰਟਸ ਫ਼ਾਊਂਡੇਸ਼ਨ ਬਠਿੰਡਾ ਅਤੇ ਅੰਤਰ ਰਾਸ਼ਟਰੀ ਰੋਜ਼ਾਨਾ ਪੰਜਾਬੀ ਇੰਟਰਨੈਟ ਅਖ਼ਬਾਰ ‘ਪੰਜਾਬੀ ਨਿਊਜ਼ ਆਨਲਾਈਨ’ ਦੇ ਉੱਦਮ ਦੇ ਸਦਕਾ ਇੱਕ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਦੌਰਾਨ ਪ੍ਰਸਿੱਧ ਅੰਗਰੇਜ਼ੀ ਅਤੇ ਪੰਜਾਬੀ ਸਾਹਿਤਕਾਰ ਡਾ. ਜੇ. ਐਸ. ਆਨੰਦ ਦੀ ਪੁਸਤਕ ‘ਸਾਰੀਆਂ ਪੌਣਾਂ ਸਾਰੀ ਚਾਨਣੀ’ ’ਚੋਂ ਚੋਣਵੀਆਂ ਰਚਨਾਵਾਂ ਦੇ ਅਧਾਰਤ ਪੰਜਾਬੀ ਆਡੀਓ ਸੀ. ਡੀ. ‘ਸੰਦਲੀ ਹਵਾ’ ਨੂੰ ਲੋਕ ਅਰਪਿਤ ਕੀਤਾ ਗਿਆ। ਸੂਫ਼ੀ ਆਰਟਸ ਫ਼ਾਊਂਡੇਸ਼ਨ ਦੀ ਇਸ ਪਲੇਠੀ ਪੇਸ਼ਕਸ਼ ਵਿਚ ਖੁਸ਼ੀ-ਗ਼ਮੀ, ਮੁਹੱਬਤ ਅਤੇ ਬਿਰਹਾ ਦੀ ਤਰਜ਼ਮਾਨੀ ਕਰਦੇ ਅੱਠ ਗੀਤ ਸ਼ਾਮਲ ਹਨ। ਜਿਹਨਾਂ ਨੂੰ ਦਿਲਕਸ਼ ਆਵਾਜ਼ ਦੀ ਮਾਲਕ ਉੱਭਰਦੀ ਗਾਇਕਾ ਵਰਿੰਦਰ ਵਿੰਮੀ ਨੇ ਬਾਖ਼ੂਬੀ ਗਾਇਆ ਹੈ। ਇਸ ਨੂੰ ਸੰਗੀਤ ਦਿੱਤਾ ਹੈ ਨੌਜਵਾਨ ਸੰਗੀਤਕਾਰ ਰਾਜਿੰਦਰ ਰਿੰਕੂ ਨੇ। ਇਸ ਸੀ. ਡੀ ਨੂੰ ਲੋਕ ਅਰਪਣ ਕਰਨ ਦੀ ਰਸਮ ਸਾਹਿਤਕ ਰੁਚੀਆਂ ਦੇ ਧਾਰਨੀ ਅਤੇ ‘ਉਡਾਨ’ ਨਾਂ ਦੀ ਸੁਪ੍ਰਸਿਧ ਪੁਸਤਕ ਦੇ ਰਚਨਹਾਰ ਡਾ. ਜਤਿੰਦਰ ਜੈਨ (ਆਈ. ਪੀ. ਐਸ.) ਡੀ ਆਈ ਜੀ ਫ਼ਰੀਦਕੋਟ ਰੇਂਜ ਵੱਲੋਂ ਨਿਭਾਈ ਗਈ। ਇਸ ਮੌਕੇ ਸਰੋਤਿਆਂ ਨੂੰ ਸੰਬੋਧਤ ਹੁੰਦਿਆਂ ਡਾ. ਜੈਨ ਨੇ ਕਿਹਾ ਕਿ ਡਾ. ਆਨੰਦ ਇਕ ਬਹੁਪੱਖੀ ਸ਼ਖ਼ਸੀਅਤ ਹਨ ਜੋ ਸਫ਼ਲ ਪ੍ਰਬੰਧਕ ਦੇ ਨਾਲ਼-ਨਾਲ਼ ਇਕ ਪ੍ਰਬੁੱਧ ਸਾਹਿਤਕਾਰ, ਸਮਾਜਿਕ ਚਿੰਤਕ, ਵਾਤਾਵਰਨ ਪ੍ਰੇਮੀ ਅਤੇ ਅਧਿਆਤਮਕ ਵਿਚਾਰਧਾਰਾ ਨਾਲ਼ ਲਬਰੇਜ਼ ਵਿਅਕਤੀਤਵ ਰੱਖਦੇ ਹਨ। ਪੰਜਾਬੀ ਨਿਊਜ਼ ਆਨਲਾਈਨ ਦੀ ਟੀਮ ਵੱਲੋਂ ਡਾ. ਜਤਿੰਦਰ ਜੈਨ ਅਤੇ ਸੁਖਨੈਬ ਸਿੰਘ ਸਿੱਧੂ ਦੀ ਅਗਵਾਈ ਵਿਚ ਡਾ. ਆਨੰਦ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦੇ ਮੱਦੇਨਜ਼ਰ ਇਕ ਸਨਮਾਨ ਪੱਤਰ ਵੀ ਭੇਂਟ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਸਾਹਿਤ ਆਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਨੇ ਡਾ. ਆਨੰਦ ਸਾਹਿਤ ਦਾ ਭਰਪੂਰ ਵਿਸ਼ਲੇਸ਼ਣ ਕਰਦਿਆਂ ਇਸ ਸੀ. ਡੀ. ਵਿਚਲੇ ਗੀਤਾਂ ਨੂੰ ਉਸ ਦੀ ਗੀਤਕਾਰੀ ਦੇ ਨਵੇਂ ਦਿੱਸਹੱਦਿਆਂ ਦੀ ਨਿਸ਼ਾਨਦੇਹੀ ਕਰਾਰ ਦਿੱਤਾ। ਪੰਜਾਬੀ ਨਿਊਜ਼ ਆਨਲਾਈਨ ਦੇ ਮੁੱਖ ਸੰਪਾਦਕ ਸੁਖਨੈਬ ਸਿੰਘ ਸਿੱਧੂ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਡਾ. ਆਨੰਦ ਦੀਆਂ ਪ੍ਰਾਪਤੀਆਂ ਵਜੋਂ ਇਸ ਨਵੇਂ ਅਧਿਆਇ ਨੂੰ ਪੰਜਾਬੀ ਕਾਵਿ ਦੇ ਭਵਿੱਖ ਲਈ ਸੁਨਹਿਰਾ ਸਬੱਬ ਬਿਆਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਾਮੀ ਸੂਰਯਾ ਦੇਵ ਜੀ, ਸ੍ਰੀ ਪੀ. ਡੀ. ਗੋਇਲ ਉਪ-ਚੇਅਰਮੈਨ ਸਥਾਨਕ ਪ੍ਰਬੰਧਕੀ ਕਮੇਟੀ ਡੀ ਏ ਵੀ ਕਾਲਜ ਬਠਿੰਡਾ, ਹਰਪਾਲ ਸਿੰਘ ਪੀ. ਸੀ. ਐਸ., ਪ੍ਰਸਿਧ ਮੀਡੀਆ ਹਸਤੀ ਮਿੰਟੂ ਬਰਾੜ ਆਸਟ੍ਰੇਲੀਆ, ਡਾ. ਪਰਮਜੀਤ ਰੋਮਾਣਾ, ਡਾ.ਵਿਮਲਾਂਸ਼ੂ ਮਲਿਕ ਪ੍ਰਿੰਸੀਪਲ ਮਾਤਾ ਜਸਵੰਤ ਕੌਰ ਪਬਲਿਕ ਸਕੂਲ ਬਾਦਲ, ਪ੍ਰਿੰ. ਨਸੀਬ ਕੌਰ, ਪ੍ਰਿੰ. ਅਸ਼ੋਕ ਸ਼ਾਸਤਰੀ, ਡਾ. ਰਣਜੀਤ ਕੌਰ (ਪ੍ਰਿੰ.) ਆਕਲੀਆ ਕਾਲਜ ਆਫ਼ ਐਜੂਕੇਸ਼ਨ, ਪ੍ਰੋ. ਰਜਨੀਸ਼ ਕੁਮਾਰ, ਚਰਨਜੀਤ ਭੁੱਲਰ ਪੰਜਾਬੀ ਟ੍ਰਿਬਿਊਨ, ਸੁਖਵੰਤ ਭੁੱਲਰ, ਗੁਰਭੇਜ ਚੌਹਾਨ, ਅਮਰਜੀਤ ਢਿੱਲੋਂ, ਇੰਜੀ. ਸਤਿੰਦਰਜੀਤ ਸਿੰਘ, ਗੁਰਚਰਨ ਸਿੰਘ, ਆਰਟਿਸਟ ਅਮਰਜੀਤ ਸਿੰਘ, ਪ੍ਰੋ. ਬੇਅੰਤ ਕੌਰ, ਡਾ. ਸੁਖਦੀਪ ਕੌਰ, ਕਹਾਣੀਕਾਰ ਗੁਰਦੇਵ ਖੋਖਰ, ਪ੍ਰੋ. ਭੁਪਿੰਦਰ ਜੱਸਲ, ਭੁਪਿੰਦਰ ਪੰਨੀਵਾਲੀਆ, ਸੰਗੀਤ ਨਿਰਦੇਸ਼ਕ ਰਾਜਿੰਦਰ ਰਿੰਕੂ ਸਮੇਤ ਅਨੇਕਾਂ ਸਾਹਿਤ ਅਤੇ ਸਭਿਆਚਾਰ ਨਾਲ਼ ਜੁੜੀਆਂ ਹਸਤੀਆਂ ਮੌਜੂਦ ਸਨ। ਗਾਇਕਾ ਵਰਿੰਦਰ ਵਿੰਮੀ, ਗਾਇਕ ਗੁਰਸੇਵਕ ਚੰਨ ਅਤੇ ਬਾਲ ਗਾਇਕ ਕਰਨ ਸ਼ਰਮਾਂ ਨੇ ਡਾ. ਆਨੰਦ ਦੀਆਂ ਰਚਨਾਵਾਂ ਨੂੰ ਸੰਗੀਤਕ ਸੁਰਾਂ ਸੰਗ ਪੇਸ਼ ਕਰਕੇ ਵਾਹ-ਵਾਹ ਖੱਟੀ। ਇਸ ਮੌਕੇ ਡਾ. ਜੇ. ਐਸ. ਆਨੰਦ ਦੀਆਂ ਸਾਹਿਤਕ ਪੁਸਤਕਾਂ ਅਤੇ ਤਾਜ਼ਾ ਲੋਕ-ਅਰਪਿਤ ਆਡੀਓ ਸੀ.ਡੀ. ਜ਼ ਦੀ ਪ੍ਰਦਰਸ਼ਨੀ ਵੀ ਲਾਈ ਗਈ।

ਸੂਫ਼ੀ ਗਾਇਕੀ ਅਤੇ ਪੁਖ਼ਤਾ ਸ਼ਾਇਰੀ ਦੇ ਤੇਜੱਸਵੀ ਸਿਤਾਰੇ ‘ਸਰਤਾਜ’ ਨੇ ਕੋਟਕਪੂਰੇ ਦੇ ਦਰਸ਼ਕ ਕੀਲੇ ..........ਸੱਭਿਆਚਾਰਕ ਸਮਾਗਮ / ਅੰਮ੍ਰਿਤ ਅਮੀ


ਕੋਟਕਪੂਰੇ ਸ਼ਹਿਰ ਦੀ ਇਹ ਸਿਫ਼ਤ ਹੈ ਕਿ ਇੱਥੇ ਅਕਸਰ ਪੰਜਾਬੀ ਸਾਹਿਤ ਅਤੇ ਪੰਜਾਬੀ ਸਭਿਆਚਾਰ ਨਾਲ਼ ਸਬੰਧਤ ਸਮਾਗਮ ਹੁੰਦੇ ਹੀ ਰਹਿੰਦੇ ਹਨ ਜੋ ਇਥੋਂ ਦੇ ਵਸਨੀਕਾਂ ਦੀ ਉੱਤਮ ਬੁੱਧੀ ਅਤੇ ਵਧੀਆ ਪਸੰਦ ਦਾ ਪ੍ਰਤੀਕ ਹਨ। ਕੋਟਕਪੂਰੇ ਦੀ ਹੀ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਥਾਨਕ ਪੈਲੇਸ ਦੇ ਵਿਸ਼ਾਲ ਮੈਦਾਨ ਵਿਚ ‘ਪੁਖ਼ਤਾ ਸ਼ਾਇਰੀ ਤੇ ਸੂਫ਼ੀ ਗਾਇਕੀ ਦੀ ਸ਼ਾਮ ਡਾ. ਸਤਿੰਦਰ ਸਰਤਾਜ ਦੇ ਨਾਮ’ ਕਰਵਾ ਕੇ ਖ਼ੂਬ ਵਾਹ-ਵਾਹ ਖੱਟੀ। ਇਸ ਸੰਗੀਤਕ ਸ਼ਾਮ ਵਿਚ ਕੋਟਕਪੂਰਾ, ਫ਼ਰੀਦਕੋਟ, ਮੋਗਾ, ਮੁਕਤਸਰ, ਫ਼ਿਰੋਜਪੁਰ, ਬਠਿੰਡਾ ਪਟਿਆਲਾ ਅਤੇ ਹਰਿਆਣੇ ਤੋਂ ਮੰਡੀ ਕਾਲਾਂਵਾਲੀ ਤੱਕ ਦੇ ਸੰਗੀਤ ਪ੍ਰੇਮੀ ਆਪਣੇ ਚਹੇਤੇ ਗਾਇਕ ਡਾ. ਸਤਿੰਦਰ ਸਰਤਾਜ ਨੂੰ ਸੁਨਣ ਲਈ ਪਹੁੰਚੇ ਹੋਏ ਸਨ।
ਡਾ. ਸਤਿੰਦਰ ਸਰਤਾਜ ਤੋਂ ਪਹਿਲਾਂ ਸੰਗੀਤਕ ਮਾਹੌਲ ਨੂੰ ਸਿਰਜਣ ਲਈ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਸੰਗੀਤ ਲੈਕਚਰਾਰ ਅਤੇ ਸੁਰੀਲੇ ਗਾਇਕ ਤੇ ਸ਼ਾਇਰ ਪ੍ਰੋ. ਰਾਜੇਸ਼ ਮੋਹਨ ਵੱਲੋਂ ਬਾਬਾ ਫ਼ਰੀਦ ਦੇ ਸ਼ਲੋਕਾਂ ਨਾਲ ਸੰਗੀਤਕ ਮਹਿਫ਼ਿਲ ਦਾ ਆਗ਼ਾਜ਼ ਕੀਤਾ ਗਿਆ। ਇਸ ਉਪਰੰਤ ਉਹਨਾਂ ਸਰੋਤਿਆਂ ਦੀ ਫ਼ਰਮਾਇਸ਼ ’ਤੇ ਇਕ ਪੰਜਾਬੀ ਗੀਤ ‘ਸਈਓ ਨੀ ਮੈਂ ਖ਼ੁਆਬ ਸੱਜਣ ਦੇ ਵੇਖਾਂ’ ਰਾਹੀਂ ਆਪਣੀ ਪੁਰਸੋਜ਼ ਗਾਇਕੀ ਦਾ ਸਬੂਤ ਦਿੱਤਾ। ਇਸ ਉਪਰੰਤ ਸੰਗੀਤ ਵਿਚ ਪੀ.ਐਚ.ਡੀ ਅਤੇ ਇਸ ਸ਼ਾਮ ਦੇ ਸੂਫ਼ੀ ਅੰਦਾਜ਼ ਦੇ ਤੇਜਸੱਵੀ ਸਿਤਾਰੇ ਡਾ. ਸਤਿੰਦਰ ਸਰਤਾਜ ਨੂੰ ਸਾਹਿਤ ਵਿਚ ਪੀ.ਐਚ.ਡੀ. ਮੰਚ ਸੰਚਾਲਕ ਡਾ. ਪਰਮਿੰਦਰ ਸਿੰਘ ਤੱਗੜ (ਆਨਰੇਰੀ ਸਾਹਿਤ ਸੰਪਾਦਕ ਪੰਜਾਬੀ ਨਿਊਜ਼ ਆਨਲਾਈਨ) ਨੇ ਆਪਣੇ ਦਿਲਕਸ਼ ਅੰਦਾਜ਼ ਰਾਹੀਂ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ ਅਤੇ ਆਉਂਦਿਆਂ ਹੀ ਸਰਤਾਜ ਨੇ ‘ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ, ਸਾਈਂ ਵੇ ਬਾਹੋਂ ਫੜ• ਬੇੜਾ ਬੰਨੇ ਲਾਈ’ ਨਾਲ਼ ਸੰਗੀਤਕ ਦਸਤਕ ਦਿੱਤੀ। ਉਪਰੰਤ ਸਰਤਾਜ ਨੇ ਉਪਰੋ-ਥੱਲੀ ਸਾਹਿਤਕ ਗੀਤਾਂ ਦੀ ਛਹਿਬਰ ਨਾਲ਼ ਆਪਣੇ ਪ੍ਰਸ਼ੰਸਕਾਂ ਦਾ ਭਰਪੂਰ ਮਨੋਰੰਜਨ ਕੀਤਾ। ਜਦ ਸਰਤਾਜ ਨੇ ‘ਪਹਿਲਾ ਵਾਰ ਕਲਮਾਂ ਦਾ ਦੂਜਾ ਵਾਰ ਖੰਡੇ ਨਾਲ਼, ਚਾਰ ਹੀ ਤਰੀਕਿਆਂ ਨਾਲ਼ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ਼ ਪਿਆਰ ਨਾਲ਼ ਲਾਲਚ ਜਾਂ ਡੰਡੇ ਨਾਲ਼’ ਗੀਤ ਛੋਹਿਆ ਤਾਂ ਪੰਡਾਲ ਵਿਚ ਬੈਠੇ ਸਮੂਹ ਦਰਸ਼ਕਾਂ ਨੇ ਇਸ ਹਕੀਕਤ ਭਰੇ ਗੀਤ ਦਾ ਤਾੜੀਆਂ ਦੀ ਗੂੰਜ ਨਾਲ਼ ਸਵਾਗਤ ਕੀਤਾ। ਉਸਨੇ ਅੰਮੀ, ਗੱਲ ਸਿੱਧੇ ਢੰਗ ਨਾਲ਼ ਆਖੀਏ, ਯਾਮ•ਾਂ, ਬਿੱਲੋ ਜੀ, ਫ਼ੁੱਲ ਕਪਾਹੀ ਦੇ, ਫ਼ਿਲਹਾਲ ਹਵਾਵਾਂ ਰੁਮਕਦੀਆਂ, ਦਸਤਾਰ, ਜੱਜ ਵਰਗੇ ਖ਼ੂਬਸੂਰਤ ਅਤੇ ਅਰਥ-ਭਰਪੂਰ ਗੀਤਾਂ ਨਾਲ਼ ਲਗਾਤਾਰ ਸਾਢੇ ਤਿੰਨ ਘੰਟੇ ਦਰਸ਼ਕਾਂ ਦੀ ਰੂਹ ਦੀ ਤ੍ਰਿਪਤੀ ਕੀਤੀ। ਇਕ ਪ੍ਰਸ਼ੰਸਕ ਨੇ ਸੋਨੇ ਦੀ ਮੁੰਦਰੀ ਅਤੇ ਅਣਗਿਣਤ ਪੰਜ-ਪੰਜ ਸੌ ਦੇ ਨੋਟਾਂ ਨਾਲ਼ ਸਰਤਾਜ ਦਾ ਸਨਮਾਨ ਕੀਤਾ। ਇਸ ਤੋਂ ਇਲਾਵਾ ਕਾਲਾਂਵਾਲੀ ਤੋਂ ਆਏ ਪ੍ਰਸ਼ੰਸਕਾਂ ਅਤੇ ਕਈ ਹੋਰ ਪ੍ਰਸ਼ੰਸਕਾਂ ਨੇ ਆਪਣੇ ਪਸੰਦੀਦਾ ਗਾਇਕ ਨੂੰ ਅਨੇਕ ਪ੍ਰਕਾਰ ਦੇ ਤੋਹਫ਼ੇ ਪ੍ਰਬੰਧਕਾਂ ਰਾਹੀਂ ਮੰਚ ਤੱਕ ਪੁਚਾਏ। ਇਲਾਕੇ ਦੇ ਲੋਕ ਸ੍ਰ. ਗੁਰਮੀਤ ਸਿੰਘ ਕੋਟਕਪੂਰਾ ਦੇ ਆਸ਼ੀਰਵਾਦ ਅਤੇ ਸਰਪ੍ਰਸਤੀ ਨਾਲ਼ ਰਚਾਏ ਇਸ ਖ਼ੂਬਸੂਰਤ ਸ਼ਾਮ ਦੇ ਪ੍ਰਬੰਧਕਾਂ ਨਿਸ਼ਾਨ ਸਿੰਘ, ਸਤਪਾਲ ਸ਼ਰਮਾ, ਲਖਵਿੰਦਰ ਸਿੰਘ ਰਾਜੂ, ਇੰਦਰਜੀਤ ਸਿੰਘ ਕਲੇਰ, ਰਾਜਿੰਦਰ ਜੱਸਲ ਸਮੇਤ ਸਮੂਹ ਪ੍ਰਬੰਧਕਾਂ ਨੂੰ ਅਜਿਹੇ ਮਿਆਰੀ ਗਾਇਕੀ ਅਤੇ ਪੁਖ਼ਤਾ ਸ਼ਾਇਰੀ ਦੇ ਸਮਾਗਮ ਲਈ ਵਧਾਈਆਂ ਦੇ ਰਹੇ ਸਨ। ਸਾਢੇ ਤਿੰਨ ਹਜ਼ਾਰ ਲੋਕਾਂ ਦੇ ਇਸ ਵੱਡ ਅਕਾਰੀ ਸਮਾਗਮ ਵਿਚ ਸਰਤਾਜ ਦੀ ਬਾ-ਕਮਾਲ ਪੇਸ਼ਕਾਰੀ ਨੇ ਸਰੋਤਿਆਂ ਨੂੰ ਲਾਮਿਸਾਲ ਆਨੰਦ ਦਿੱਤਾ ਜਿਸ ਦਾ ਸਰੂਰ ਕਈ ਦਿਨਾਂ ਤੱਕ ਨਹੀਂ ਉਤਰ ਸਕੇਗਾ। ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਮਾਗਮ ਨੂੰ ਨਿਰਵਿਘਨ ਸੰਪੰਨ ਕਰਵਾਉਣ ਲਈ ਨਿਭਾਈ ਜ਼ਿੰਮੇਵਾਰੀ ਸ਼ਲਾਘਾਯੋਗ ਸੀ। ਜਿਸ ਲਈ ਸ੍ਰ.ਸੇਵਾ ਸਿੰਘ ਮੱਲੀ ਉਪ ਪੁਲਿਸ ਕਪਤਾਨ, ਸ੍ਰ.ਗੁਰਮੀਤ ਸਿੰਘ ਉਪ ਪੁਲਿਸ ਕਪਤਾਨ, ਮੁੱਖ ਥਾਣਾ ਅਫ਼ਸਰਾਨ ਸ੍ਰ. ਗੁਰਸ਼ੇਰ ਸਿੰਘ ਤੇ ਸ੍ਰ. ਕੁਲਜੀਤ ਸਿੰਘ ਅਤੇ ਸਮੂਹ ਪੁਲਿਸ ਕਰਮੀ ਵਧਾਈ ਦੇ ਪਾਤਰ ਹਨ।
ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਮਨਤਾਰ ਸਿੰਘ ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਸ੍ਰ. ਗਰਮੀਤ ਸਿੰਘ ਕੋਟਕਪੂਰਾ ਇੰਚਾਰਜ ਉਪ-ਦਫ਼ਤਰ ‘ਅਜੀਤ’, ਮਹਾਸ਼ਾ ਲਖਵੰਤ ਸਿੰਘ ਬਰਾੜ, ਐਸ.ਐਸ.ਪੀ. ਫ਼ਰੀਦਕੋਟ ਅਰੁਣ ਕੁਮਾਰ ਮਿੱਤਲ, ਗੁਰਮੀਤ ਸਿੰਘ ਕੋਟਕਪੂਰਾ, ਸਰਦਾਰਨੀ ਪਰਮਜੀਤ ਕੌਰ ਢਿੱਲੋਂ ਪ੍ਰਧਾਨ ਨਗਰ ਕੌਂਸਲ , ਡਾ. ਮਨਜੀਤ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਫ਼ਰੀਦ ਨਰਸਿੰਗ ਕਾਲਜ, ਅੱਖਾਂ ਦੇ ਮਾਹਰ ਡਾ. ਪ੍ਰਭਦੇਵ ਸਿੰਘ ਬਰਾੜ, ਪਰਮਿੰਦਰ ਸਿੰਘ ਬਰਾੜ ਉਪ ਸੂਫ਼ੀ ਗਾਇਕੀ ਅਤੇ ਪੁਖ਼ਤਾ ਸ਼ਾਇਰੀ ਦੇ ਤੇਜੱਸਵੀ ਸਿਤਾਰੇ ‘ਸਰਤਾਜ’ ਨੇ ਕੋਟਕਪੂਰੇ ਦੇ ਦਰਸ਼ਕ ਕੀਲੇ ..........ਅੰਮ੍ਰਿਤ ਅਮੀ
ਕੋਟਕਪੂਰੇ ਸ਼ਹਿਰ ਦੀ ਇਹ ਸਿਫ਼ਤ ਹੈ ਕਿ ਇੱਥੇ ਅਕਸਰ ਪੰਜਾਬੀ ਸਾਹਿਤ ਅਤੇ ਪੰਜਾਬੀ ਸਭਿਆਚਾਰ ਨਾਲ਼ ਸਬੰਧਤ ਸਮਾਗਮ ਹੁੰਦੇ ਹੀ ਰਹਿੰਦੇ ਹਨ ਜੋ ਇਥੋਂ ਦੇ ਵਸਨੀਕਾਂ ਦੀ ਉੱਤਮ ਬੁੱਧੀ ਅਤੇ ਵਧੀਆ ਪਸੰਦ ਦਾ ਪ੍ਰਤੀਕ ਹਨ। ਕੋਟਕਪੂਰੇ ਦੀ ਹੀ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਥਾਨਕ ਪੈਲੇਸ ਦੇ ਵਿਸ਼ਾਲ ਮੈਦਾਨ ਵਿਚ ‘ਪੁਖ਼ਤਾ ਸ਼ਾਇਰੀ ਤੇ ਸੂਫ਼ੀ ਗਾਇਕੀ ਦੀ ਸ਼ਾਮ ਡਾ. ਸਤਿੰਦਰ ਸਰਤਾਜ ਦੇ ਨਾਮ’ ਕਰਵਾ ਕੇ ਖ਼ੂਬ ਵਾਹ-ਵਾਹ ਖੱਟੀ। ਇਸ ਸੰਗੀਤਕ ਸ਼ਾਮ ਵਿਚ ਕੋਟਕਪੂਰਾ, ਫ਼ਰੀਦਕੋਟ, ਮੋਗਾ, ਮੁਕਤਸਰ, ਫ਼ਿਰੋਜਪੁਰ, ਬਠਿੰਡਾ ਪਟਿਆਲਾ ਅਤੇ ਹਰਿਆਣੇ ਤੋਂ ਮੰਡੀ ਕਾਲਾਂਵਾਲੀ ਤੱਕ ਦੇ ਸੰਗੀਤ ਪ੍ਰੇਮੀ ਆਪਣੇ ਚਹੇਤੇ ਗਾਇਕ ਡਾ. ਸਤਿੰਦਰ ਸਰਤਾਜ ਨੂੰ ਸੁਨਣ ਲਈ ਪਹੁੰਚੇ ਹੋਏ ਸਨ।
ਡਾ. ਸਤਿੰਦਰ ਸਰਤਾਜ ਤੋਂ ਪਹਿਲਾਂ ਸੰਗੀਤਕ ਮਾਹੌਲ ਨੂੰ ਸਿਰਜਣ ਲਈ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਸੰਗੀਤ ਲੈਕਚਰਾਰ ਅਤੇ ਸੁਰੀਲੇ ਗਾਇਕ ਤੇ ਸ਼ਾਇਰ ਪ੍ਰੋ. ਰਾਜੇਸ਼ ਮੋਹਨ ਵੱਲੋਂ ਬਾਬਾ ਫ਼ਰੀਦ ਦੇ ਸ਼ਲੋਕਾਂ ਨਾਲ ਸੰਗੀਤਕ ਮਹਿਫ਼ਿਲ ਦਾ ਆਗ਼ਾਜ਼ ਕੀਤਾ ਗਿਆ। ਇਸ ਉਪਰੰਤ ਉਹਨਾਂ ਸਰੋਤਿਆਂ ਦੀ ਫ਼ਰਮਾਇਸ਼ ’ਤੇ ਇਕ ਪੰਜਾਬੀ ਗੀਤ ‘ਸਈਓ ਨੀ ਮੈਂ ਖ਼ੁਆਬ ਸੱਜਣ ਦੇ ਵੇਖਾਂ’ ਰਾਹੀਂ ਆਪਣੀ ਪੁਰਸੋਜ਼ ਗਾਇਕੀ ਦਾ ਸਬੂਤ ਦਿੱਤਾ। ਇਸ ਉਪਰੰਤ ਸੰਗੀਤ ਵਿਚ ਪੀ.ਐਚ.ਡੀ ਅਤੇ ਇਸ ਸ਼ਾਮ ਦੇ ਸੂਫ਼ੀ ਅੰਦਾਜ਼ ਦੇ ਤੇਜਸੱਵੀ ਸਿਤਾਰੇ ਡਾ. ਸਤਿੰਦਰ ਸਰਤਾਜ ਨੂੰ ਸਾਹਿਤ ਵਿਚ ਪੀ.ਐਚ.ਡੀ. ਮੰਚ ਸੰਚਾਲਕ ਡਾ. ਪਰਮਿੰਦਰ ਸਿੰਘ ਤੱਗੜ (ਆਨਰੇਰੀ ਸਾਹਿਤ ਸੰਪਾਦਕ ਪੰਜਾਬੀ ਨਿਊਜ਼ ਆਨਲਾਈਨ) ਨੇ ਆਪਣੇ ਦਿਲਕਸ਼ ਅੰਦਾਜ਼ ਰਾਹੀਂ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ ਅਤੇ ਆਉਂਦਿਆਂ ਹੀ ਸਰਤਾਜ ਨੇ ‘ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ, ਸਾਈਂ ਵੇ ਬਾਹੋਂ ਫੜ• ਬੇੜਾ ਬੰਨੇ ਲਾਈ’ ਨਾਲ਼ ਸੰਗੀਤਕ ਦਸਤਕ ਦਿੱਤੀ। ਉਪਰੰਤ ਸਰਤਾਜ ਨੇ ਉਪਰੋ-ਥੱਲੀ ਸਾਹਿਤਕ ਗੀਤਾਂ ਦੀ ਛਹਿਬਰ ਨਾਲ਼ ਆਪਣੇ ਪ੍ਰਸ਼ੰਸਕਾਂ ਦਾ ਭਰਪੂਰ ਮਨੋਰੰਜਨ ਕੀਤਾ। ਜਦ ਸਰਤਾਜ ਨੇ ‘ਪਹਿਲਾ ਵਾਰ ਕਲਮਾਂ ਦਾ ਦੂਜਾ ਵਾਰ ਖੰਡੇ ਨਾਲ਼, ਚਾਰ ਹੀ ਤਰੀਕਿਆਂ ਨਾਲ਼ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ਼ ਪਿਆਰ ਨਾਲ਼ ਲਾਲਚ ਜਾਂ ਡੰਡੇ ਨਾਲ਼’ ਗੀਤ ਛੋਹਿਆ ਤਾਂ ਪੰਡਾਲ ਵਿਚ ਬੈਠੇ ਸਮੂਹ ਦਰਸ਼ਕਾਂ ਨੇ ਇਸ ਹਕੀਕਤ ਭਰੇ ਗੀਤ ਦਾ ਤਾੜੀਆਂ ਦੀ ਗੂੰਜ ਨਾਲ਼ ਸਵਾਗਤ ਕੀਤਾ। ਉਸਨੇ ਅੰਮੀ, ਗੱਲ ਸਿੱਧੇ ਢੰਗ ਨਾਲ਼ ਆਖੀਏ, ਯਾਮ•ਾਂ, ਬਿੱਲੋ ਜੀ, ਫ਼ੁੱਲ ਕਪਾਹੀ ਦੇ, ਫ਼ਿਲਹਾਲ ਹਵਾਵਾਂ ਰੁਮਕਦੀਆਂ, ਦਸਤਾਰ, ਜੱਜ ਵਰਗੇ ਖ਼ੂਬਸੂਰਤ ਅਤੇ ਅਰਥ-ਭਰਪੂਰ ਗੀਤਾਂ ਨਾਲ਼ ਲਗਾਤਾਰ ਸਾਢੇ ਤਿੰਨ ਘੰਟੇ ਦਰਸ਼ਕਾਂ ਦੀ ਰੂਹ ਦੀ ਤ੍ਰਿਪਤੀ ਕੀਤੀ। ਇਕ ਪ੍ਰਸ਼ੰਸਕ ਨੇ ਸੋਨੇ ਦੀ ਮੁੰਦਰੀ ਅਤੇ ਅਣਗਿਣਤ ਪੰਜ-ਪੰਜ ਸੌ ਦੇ ਨੋਟਾਂ ਨਾਲ਼ ਸਰਤਾਜ ਦਾ ਸਨਮਾਨ ਕੀਤਾ। ਇਸ ਤੋਂ ਇਲਾਵਾ ਕਾਲਾਂਵਾਲੀ ਤੋਂ ਆਏ ਪ੍ਰਸ਼ੰਸਕਾਂ ਅਤੇ ਕਈ ਹੋਰ ਪ੍ਰਸ਼ੰਸਕਾਂ ਨੇ ਆਪਣੇ ਪਸੰਦੀਦਾ ਗਾਇਕ ਨੂੰ ਅਨੇਕ ਪ੍ਰਕਾਰ ਦੇ ਤੋਹਫ਼ੇ ਪ੍ਰਬੰਧਕਾਂ ਰਾਹੀਂ ਮੰਚ ਤੱਕ ਪੁਚਾਏ। ਇਲਾਕੇ ਦੇ ਲੋਕ ਸ੍ਰ. ਗੁਰਮੀਤ ਸਿੰਘ ਕੋਟਕਪੂਰਾ ਦੇ ਆਸ਼ੀਰਵਾਦ ਅਤੇ ਸਰਪ੍ਰਸਤੀ ਨਾਲ਼ ਰਚਾਏ ਇਸ ਖ਼ੂਬਸੂਰਤ ਸ਼ਾਮ ਦੇ ਪ੍ਰਬੰਧਕਾਂ ਨਿਸ਼ਾਨ ਸਿੰਘ, ਸਤਪਾਲ ਸ਼ਰਮਾ, ਲਖਵਿੰਦਰ ਸਿੰਘ ਰਾਜੂ, ਇੰਦਰਜੀਤ ਸਿੰਘ ਕਲੇਰ, ਰਾਜਿੰਦਰ ਜੱਸਲ ਸਮੇਤ ਸਮੂਹ ਪ੍ਰਬੰਧਕਾਂ ਨੂੰ ਅਜਿਹੇ ਮਿਆਰੀ ਗਾਇਕੀ ਅਤੇ ਪੁਖ਼ਤਾ ਸ਼ਾਇਰੀ ਦੇ ਸਮਾਗਮ ਲਈ ਵਧਾਈਆਂ ਦੇ ਰਹੇ ਸਨ। ਸਾਢੇ ਤਿੰਨ ਹਜ਼ਾਰ ਲੋਕਾਂ ਦੇ ਇਸ ਵੱਡ ਅਕਾਰੀ ਸਮਾਗਮ ਵਿਚ ਸਰਤਾਜ ਦੀ ਬਾ-ਕਮਾਲ ਪੇਸ਼ਕਾਰੀ ਨੇ ਸਰੋਤਿਆਂ ਨੂੰ ਲਾਮਿਸਾਲ ਆਨੰਦ ਦਿੱਤਾ ਜਿਸ ਦਾ ਸਰੂਰ ਕਈ ਦਿਨਾਂ ਤੱਕ ਨਹੀਂ ਉਤਰ ਸਕੇਗਾ। ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਮਾਗਮ ਨੂੰ ਨਿਰਵਿਘਨ ਸੰਪੰਨ ਕਰਵਾਉਣ ਲਈ ਨਿਭਾਈ ਜ਼ਿੰਮੇਵਾਰੀ ਸ਼ਲਾਘਾਯੋਗ ਸੀ। ਜਿਸ ਲਈ ਸ੍ਰ.ਸੇਵਾ ਸਿੰਘ ਮੱਲੀ ਉਪ ਪੁਲਿਸ ਕਪਤਾਨ, ਸ੍ਰ.ਗੁਰਮੀਤ ਸਿੰਘ ਉਪ ਪੁਲਿਸ ਕਪਤਾਨ, ਮੁੱਖ ਥਾਣਾ ਅਫ਼ਸਰਾਨ ਸ੍ਰ. ਗੁਰਸ਼ੇਰ ਸਿੰਘ ਤੇ ਸ੍ਰ. ਕੁਲਜੀਤ ਸਿੰਘ ਅਤੇ ਸਮੂਹ ਪੁਲਿਸ ਕਰਮੀ ਵਧਾਈ ਦੇ ਪਾਤਰ ਹਨ।
ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਮਨਤਾਰ ਸਿੰਘ ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਸ੍ਰ. ਗਰਮੀਤ ਸਿੰਘ ਕੋਟਕਪੂਰਾ ਇੰਚਾਰਜ ਉਪ-ਦਫ਼ਤਰ ‘ਅਜੀਤ’, ਮਹਾਸ਼ਾ ਲਖਵੰਤ ਸਿੰਘ ਬਰਾੜ, ਐਸ.ਐਸ.ਪੀ. ਫ਼ਰੀਦਕੋਟ ਅਰੁਣ ਕੁਮਾਰ ਮਿੱਤਲ, ਗੁਰਮੀਤ ਸਿੰਘ ਕੋਟਕਪੂਰਾ, ਸਰਦਾਰਨੀ ਪਰਮਜੀਤ ਕੌਰ ਢਿੱਲੋਂ ਪ੍ਰਧਾਨ ਨਗਰ ਕੌਂਸਲ , ਡਾ. ਮਨਜੀਤ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਫ਼ਰੀਦ ਨਰਸਿੰਗ ਕਾਲਜ, ਅੱਖਾਂ ਦੇ ਮਾਹਰ ਡਾ. ਪ੍ਰਭਦੇਵ ਸਿੰਘ ਬਰਾੜ, ਪਰਮਿੰਦਰ ਸਿੰਘ ਬਰਾੜ ਉਪ ਸੂਫ਼ੀ ਗਾਇਕੀ ਅਤੇ ਪੁਖ਼ਤਾ ਸ਼ਾਇਰੀ ਦੇ ਤੇਜੱਸਵੀ ਸਿਤਾਰੇ ‘ਸਰਤਾਜ’ ਨੇ ਕੋਟਕਪੂਰੇ ਦੇ ਦਰਸ਼ਕ ਕੀਲੇ ..........ਅੰਮ੍ਰਿਤ ਅਮੀ
ਕੋਟਕਪੂਰੇ ਸ਼ਹਿਰ ਦੀ ਇਹ ਸਿਫ਼ਤ ਹੈ ਕਿ ਇੱਥੇ ਅਕਸਰ ਪੰਜਾਬੀ ਸਾਹਿਤ ਅਤੇ ਪੰਜਾਬੀ ਸਭਿਆਚਾਰ ਨਾਲ਼ ਸਬੰਧਤ ਸਮਾਗਮ ਹੁੰਦੇ ਹੀ ਰਹਿੰਦੇ ਹਨ ਜੋ ਇਥੋਂ ਦੇ ਵਸਨੀਕਾਂ ਦੀ ਉੱਤਮ ਬੁੱਧੀ ਅਤੇ ਵਧੀਆ ਪਸੰਦ ਦਾ ਪ੍ਰਤੀਕ ਹਨ। ਕੋਟਕਪੂਰੇ ਦੀ ਹੀ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਥਾਨਕ ਪੈਲੇਸ ਦੇ ਵਿਸ਼ਾਲ ਮੈਦਾਨ ਵਿਚ ‘ਪੁਖ਼ਤਾ ਸ਼ਾਇਰੀ ਤੇ ਸੂਫ਼ੀ ਗਾਇਕੀ ਦੀ ਸ਼ਾਮ ਡਾ. ਸਤਿੰਦਰ ਸਰਤਾਜ ਦੇ ਨਾਮ’ ਕਰਵਾ ਕੇ ਖ਼ੂਬ ਵਾਹ-ਵਾਹ ਖੱਟੀ। ਇਸ ਸੰਗੀਤਕ ਸ਼ਾਮ ਵਿਚ ਕੋਟਕਪੂਰਾ, ਫ਼ਰੀਦਕੋਟ, ਮੋਗਾ, ਮੁਕਤਸਰ, ਫ਼ਿਰੋਜਪੁਰ, ਬਠਿੰਡਾ ਪਟਿਆਲਾ ਅਤੇ ਹਰਿਆਣੇ ਤੋਂ ਮੰਡੀ ਕਾਲਾਂਵਾਲੀ ਤੱਕ ਦੇ ਸੰਗੀਤ ਪ੍ਰੇਮੀ ਆਪਣੇ ਚਹੇਤੇ ਗਾਇਕ ਡਾ. ਸਤਿੰਦਰ ਸਰਤਾਜ ਨੂੰ ਸੁਨਣ ਲਈ ਪਹੁੰਚੇ ਹੋਏ ਸਨ।
ਡਾ. ਸਤਿੰਦਰ ਸਰਤਾਜ ਤੋਂ ਪਹਿਲਾਂ ਸੰਗੀਤਕ ਮਾਹੌਲ ਨੂੰ ਸਿਰਜਣ ਲਈ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਸੰਗੀਤ ਲੈਕਚਰਾਰ ਅਤੇ ਸੁਰੀਲੇ ਗਾਇਕ ਤੇ ਸ਼ਾਇਰ ਪ੍ਰੋ. ਰਾਜੇਸ਼ ਮੋਹਨ ਵੱਲੋਂ ਬਾਬਾ ਫ਼ਰੀਦ ਦੇ ਸ਼ਲੋਕਾਂ ਨਾਲ ਸੰਗੀਤਕ ਮਹਿਫ਼ਿਲ ਦਾ ਆਗ਼ਾਜ਼ ਕੀਤਾ ਗਿਆ। ਇਸ ਉਪਰੰਤ ਉਹਨਾਂ ਸਰੋਤਿਆਂ ਦੀ ਫ਼ਰਮਾਇਸ਼ ’ਤੇ ਇਕ ਪੰਜਾਬੀ ਗੀਤ ‘ਸਈਓ ਨੀ ਮੈਂ ਖ਼ੁਆਬ ਸੱਜਣ ਦੇ ਵੇਖਾਂ’ ਰਾਹੀਂ ਆਪਣੀ ਪੁਰਸੋਜ਼ ਗਾਇਕੀ ਦਾ ਸਬੂਤ ਦਿੱਤਾ। ਇਸ ਉਪਰੰਤ ਸੰਗੀਤ ਵਿਚ ਪੀ.ਐਚ.ਡੀ ਅਤੇ ਇਸ ਸ਼ਾਮ ਦੇ ਸੂਫ਼ੀ ਅੰਦਾਜ਼ ਦੇ ਤੇਜਸੱਵੀ ਸਿਤਾਰੇ ਡਾ. ਸਤਿੰਦਰ ਸਰਤਾਜ ਨੂੰ ਸਾਹਿਤ ਵਿਚ ਪੀ.ਐਚ.ਡੀ. ਮੰਚ ਸੰਚਾਲਕ ਡਾ. ਪਰਮਿੰਦਰ ਸਿੰਘ ਤੱਗੜ (ਆਨਰੇਰੀ ਸਾਹਿਤ ਸੰਪਾਦਕ ਪੰਜਾਬੀ ਨਿਊਜ਼ ਆਨਲਾਈਨ) ਨੇ ਆਪਣੇ ਦਿਲਕਸ਼ ਅੰਦਾਜ਼ ਰਾਹੀਂ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ ਅਤੇ ਆਉਂਦਿਆਂ ਹੀ ਸਰਤਾਜ ਨੇ ‘ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ, ਸਾਈਂ ਵੇ ਬਾਹੋਂ ਫੜ• ਬੇੜਾ ਬੰਨੇ ਲਾਈ’ ਨਾਲ਼ ਸੰਗੀਤਕ ਦਸਤਕ ਦਿੱਤੀ। ਉਪਰੰਤ ਸਰਤਾਜ ਨੇ ਉਪਰੋ-ਥੱਲੀ ਸਾਹਿਤਕ ਗੀਤਾਂ ਦੀ ਛਹਿਬਰ ਨਾਲ਼ ਆਪਣੇ ਪ੍ਰਸ਼ੰਸਕਾਂ ਦਾ ਭਰਪੂਰ ਮਨੋਰੰਜਨ ਕੀਤਾ। ਜਦ ਸਰਤਾਜ ਨੇ ‘ਪਹਿਲਾ ਵਾਰ ਕਲਮਾਂ ਦਾ ਦੂਜਾ ਵਾਰ ਖੰਡੇ ਨਾਲ਼, ਚਾਰ ਹੀ ਤਰੀਕਿਆਂ ਨਾਲ਼ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ਼ ਪਿਆਰ ਨਾਲ਼ ਲਾਲਚ ਜਾਂ ਡੰਡੇ ਨਾਲ਼’ ਗੀਤ ਛੋਹਿਆ ਤਾਂ ਪੰਡਾਲ ਵਿਚ ਬੈਠੇ ਸਮੂਹ ਦਰਸ਼ਕਾਂ ਨੇ ਇਸ ਹਕੀਕਤ ਭਰੇ ਗੀਤ ਦਾ ਤਾੜੀਆਂ ਦੀ ਗੂੰਜ ਨਾਲ਼ ਸਵਾਗਤ ਕੀਤਾ। ਉਸਨੇ ਅੰਮੀ, ਗੱਲ ਸਿੱਧੇ ਢੰਗ ਨਾਲ਼ ਆਖੀਏ, ਯਾਮ•ਾਂ, ਬਿੱਲੋ ਜੀ, ਫ਼ੁੱਲ ਕਪਾਹੀ ਦੇ, ਫ਼ਿਲਹਾਲ ਹਵਾਵਾਂ ਰੁਮਕਦੀਆਂ, ਦਸਤਾਰ, ਜੱਜ ਵਰਗੇ ਖ਼ੂਬਸੂਰਤ ਅਤੇ ਅਰਥ-ਭਰਪੂਰ ਗੀਤਾਂ ਨਾਲ਼ ਲਗਾਤਾਰ ਸਾਢੇ ਤਿੰਨ ਘੰਟੇ ਦਰਸ਼ਕਾਂ ਦੀ ਰੂਹ ਦੀ ਤ੍ਰਿਪਤੀ ਕੀਤੀ। ਇਕ ਪ੍ਰਸ਼ੰਸਕ ਨੇ ਸੋਨੇ ਦੀ ਮੁੰਦਰੀ ਅਤੇ ਅਣਗਿਣਤ ਪੰਜ-ਪੰਜ ਸੌ ਦੇ ਨੋਟਾਂ ਨਾਲ਼ ਸਰਤਾਜ ਦਾ ਸਨਮਾਨ ਕੀਤਾ। ਇਸ ਤੋਂ ਇਲਾਵਾ ਕਾਲਾਂਵਾਲੀ ਤੋਂ ਆਏ ਪ੍ਰਸ਼ੰਸਕਾਂ ਅਤੇ ਕਈ ਹੋਰ ਪ੍ਰਸ਼ੰਸਕਾਂ ਨੇ ਆਪਣੇ ਪਸੰਦੀਦਾ ਗਾਇਕ ਨੂੰ ਅਨੇਕ ਪ੍ਰਕਾਰ ਦੇ ਤੋਹਫ਼ੇ ਪ੍ਰਬੰਧਕਾਂ ਰਾਹੀਂ ਮੰਚ ਤੱਕ ਪੁਚਾਏ। ਇਲਾਕੇ ਦੇ ਲੋਕ ਸ੍ਰ. ਗੁਰਮੀਤ ਸਿੰਘ ਕੋਟਕਪੂਰਾ ਦੇ ਆਸ਼ੀਰਵਾਦ ਅਤੇ ਸਰਪ੍ਰਸਤੀ ਨਾਲ਼ ਰਚਾਏ ਇਸ ਖ਼ੂਬਸੂਰਤ ਸ਼ਾਮ ਦੇ ਪ੍ਰਬੰਧਕਾਂ ਨਿਸ਼ਾਨ ਸਿੰਘ, ਸਤਪਾਲ ਸ਼ਰਮਾ, ਲਖਵਿੰਦਰ ਸਿੰਘ ਰਾਜੂ, ਇੰਦਰਜੀਤ ਸਿੰਘ ਕਲੇਰ, ਰਾਜਿੰਦਰ ਜੱਸਲ ਸਮੇਤ ਸਮੂਹ ਪ੍ਰਬੰਧਕਾਂ ਨੂੰ ਅਜਿਹੇ ਮਿਆਰੀ ਗਾਇਕੀ ਅਤੇ ਪੁਖ਼ਤਾ ਸ਼ਾਇਰੀ ਦੇ ਸਮਾਗਮ ਲਈ ਵਧਾਈਆਂ ਦੇ ਰਹੇ ਸਨ। ਸਾਢੇ ਤਿੰਨ ਹਜ਼ਾਰ ਲੋਕਾਂ ਦੇ ਇਸ ਵੱਡ ਅਕਾਰੀ ਸਮਾਗਮ ਵਿਚ ਸਰਤਾਜ ਦੀ ਬਾ-ਕਮਾਲ ਪੇਸ਼ਕਾਰੀ ਨੇ ਸਰੋਤਿਆਂ ਨੂੰ ਲਾਮਿਸਾਲ ਆਨੰਦ ਦਿੱਤਾ ਜਿਸ ਦਾ ਸਰੂਰ ਕਈ ਦਿਨਾਂ ਤੱਕ ਨਹੀਂ ਉਤਰ ਸਕੇਗਾ। ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਮਾਗਮ ਨੂੰ ਨਿਰਵਿਘਨ ਸੰਪੰਨ ਕਰਵਾਉਣ ਲਈ ਨਿਭਾਈ ਜ਼ਿੰਮੇਵਾਰੀ ਸ਼ਲਾਘਾਯੋਗ ਸੀ। ਜਿਸ ਲਈ ਸ੍ਰ.ਸੇਵਾ ਸਿੰਘ ਮੱਲੀ ਉਪ ਪੁਲਿਸ ਕਪਤਾਨ, ਸ੍ਰ.ਗੁਰਮੀਤ ਸਿੰਘ ਉਪ ਪੁਲਿਸ ਕਪਤਾਨ, ਮੁੱਖ ਥਾਣਾ ਅਫ਼ਸਰਾਨ ਸ੍ਰ. ਗੁਰਸ਼ੇਰ ਸਿੰਘ ਤੇ ਸ੍ਰ. ਕੁਲਜੀਤ ਸਿੰਘ ਅਤੇ ਸਮੂਹ ਪੁਲਿਸ ਕਰਮੀ ਵਧਾਈ ਦੇ ਪਾਤਰ ਹਨ।
ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਮਨਤਾਰ ਸਿੰਘ ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਸ੍ਰ. ਗਰਮੀਤ ਸਿੰਘ ਕੋਟਕਪੂਰਾ ਇੰਚਾਰਜ ਉਪ-ਦਫ਼ਤਰ ‘ਅਜੀਤ’, ਮਹਾਸ਼ਾ ਲਖਵੰਤ ਸਿੰਘ ਬਰਾੜ, ਐਸ.ਐਸ.ਪੀ. ਫ਼ਰੀਦਕੋਟ ਅਰੁਣ ਕੁਮਾਰ ਮਿੱਤਲ, ਗੁਰਮੀਤ ਸਿੰਘ ਕੋਟਕਪੂਰਾ, ਸਰਦਾਰਨੀ ਪਰਮਜੀਤ ਕੌਰ ਢਿੱਲੋਂ ਪ੍ਰਧਾਨ ਨਗਰ ਕੌਂਸਲ , ਡਾ. ਮਨਜੀਤ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਫ਼ਰੀਦ ਨਰਸਿੰਗ ਕਾਲਜ, ਅੱਖਾਂ ਦੇ ਮਾਹਰ ਡਾ. ਪ੍ਰਭਦੇਵ ਸਿੰਘ ਬਰਾੜ, ਪਰਮਿੰਦਰ ਸਿੰਘ ਬਰਾੜ ਉਪ ਜਿਲ੍ਹਾ ਸਿੱਖਿਆ ਅਫਸਰ ਫਰੀਦਕੋਟ, ਪ੍ਰਿੰਸੀਪਲ ਐਸ.ਐਸ. ਪ੍ਰਿੰਸੀਪਲ ਤੇਜਿੰਦਰ ਸਿੰਘ, ਇੰਜ. ਸੰਗਤ ਸਿੰਘ ਮੱਕੜ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸ਼ਹਿਰੀਆਂ ਤੋਂ ਇਲਾਵਾ ਦੂਰ ਦੁਰੇਢਿਉਂ ਸਰਤਾਜ ਦੇ ਪ੍ਰਸ਼ੰਸਕ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਉਪਰੰਤ ਗੁਰਮੀਤ ਸਿੰਘ ਕੋਟਕਪੂਰਾ, ਮਨਤਾਰ ਸਿੰਘ ਬਰਾੜ, ਕਲੱਬ ਅਹੁਦੇਦਾਰਾਂ ਵੱਲੋਂ ਡਾ. ਸਰਤਾਜ ਦਾ ਸਨਮਾਨ ਕੀਤਾ ਗਿਆ।

ਸਿੱਖਿਆ ਅਫਸਰ ਫਰੀਦਕੋਟ, ਪ੍ਰਿੰਸੀਪਲ ਐਸ.ਐਸ. ਪ੍ਰਿੰਸੀਪਲ ਤੇਜਿੰਦਰ ਸਿੰਘ, ਇੰਜ. ਸੰਗਤ ਸਿੰਘ ਮੱਕੜ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸ਼ਹਿਰੀਆਂ ਤੋਂ ਇਲਾਵਾ ਦੂਰ ਦੁਰੇਢਿਉਂ ਸਰਤਾਜ ਦੇ ਪ੍ਰਸ਼ੰਸਕ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਉਪਰੰਤ ਗੁਰਮੀਤ ਸਿੰਘ ਕੋਟਕਪੂਰਾ, ਮਨਤਾਰ ਸਿੰਘ ਬਰਾੜ, ਕਲੱਬ ਅਹੁਦੇਦਾਰਾਂ ਵੱਲੋਂ ਡਾ. ਸਰਤਾਜ ਦਾ ਸਨਮਾਨ ਕੀਤਾ ਗਿਆ।

ਸਿੱਖਿਆ ਅਫਸਰ ਫਰੀਦਕੋਟ, ਪ੍ਰਿੰਸੀਪਲ ਐਸ.ਐਸ. ਪ੍ਰਿੰਸੀਪਲ ਤੇਜਿੰਦਰ ਸਿੰਘ, ਇੰਜ. ਸੰਗਤ ਸਿੰਘ ਮੱਕੜ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸ਼ਹਿਰੀਆਂ ਤੋਂ ਇਲਾਵਾ ਦੂਰ ਦੁਰੇਢਿਉਂ ਸਰਤਾਜ ਦੇ ਪ੍ਰਸ਼ੰਸਕ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਉਪਰੰਤ ਗੁਰਮੀਤ ਸਿੰਘ ਕੋਟਕਪੂਰਾ, ਮਨਤਾਰ ਸਿੰਘ ਬਰਾੜ, ਕਲੱਬ ਅਹੁਦੇਦਾਰਾਂ ਵੱਲੋਂ ਡਾ. ਸਰਤਾਜ ਦਾ ਸਨਮਾਨ ਕੀਤਾ ਗਿਆ।


‘ਪਾਸ਼ ਐਨ ਐਂਥਾਲੋਜੀ’ ਦਾ ਆਨਲਾਈਨ ਐਡੀਸ਼ਨ ਲੋਕ-ਅਰਪਿਤ.......... ਪਰਮਿੰਦਰ ਸਿੰਘ ਤੱਗੜ (ਡਾ.)

ਕੋਟਕਪੂਰਾ : ਪੰਜਾਬੀ ਸ਼ਾਇਰੀ ਦੇ ਚਰਚਿਤ ਹਸਤਾਖ਼ਰ ਅਤੇ ਅੰਗਰੇਜ਼ੀ ਅਨੁਵਾਦਕ ਪ੍ਰਿੰ. ਹਰੀ ਸਿੰਘ ਮੋਹੀ ਦੀ ਅਨੁਵਾਦਤ ਪੁਸਤਕ ‘ਪਾਸ਼ ਐਨ ਐਂਥਾਲੋਜੀ’ ਦਾ ਆਨਲਾਈਨ ਐਡੀਸ਼ਨ ਅੱਜ ਮਹੱਤਵਪੂਰਨ ਪਰ ਅਤਿ ਸਾਦੇ ਅੰਦਾਜ਼ ਵਿਚ ਕੋਟਕਪੂਰਾ ਵਿਖੇ ਲੋਕ-ਅਰਪਿਤ ਕੀਤਾ ਗਿਆ। ਜਿਸ ਨੂੰ ਪੰਜਾਬੀ ਪੱਤਰਕਾਰੀ ਦੀ ਜਾਣੀ-ਪਛਾਣੀ ਸ਼ਖ਼ਸੀਅਤ ਗੁਰਮੀਤ ਸਿੰਘ ਕੋਟਕਪੂਰਾ ਨੇ ਲੈਪਟਾਪ ਦਾ ਬਟਨ ਕਲਿੱਕ ਕਰਕੇ ਲੋਕ-ਅਰਪਿਤ ਕੀਤਾ। ਇਸ ਪੁਸਤਕ ਦੇ ਆਨਲਾਈਨ ਐਡੀਸ਼ਨ ਦੀ ਪ੍ਰਕਾਸ਼ਨਾ ਲਈ ਵਿਸ਼ੇਸ਼ ਭੂਮਿਕਾ ਡਾ. ਪਰਮਿੰਦਰ ਸਿੰਘ ਤੱਗੜ ਅਤੇ ਪਵਨ ਗੁਲਾਟੀ ਵੱਲੋਂ ਨਿਭਾਈ ਗਈ ਹੈ। ਇਸ ਆਨਲਾਈਨ ਐਡੀਸ਼ਨ ਦੀ ਲੋਕ-ਅਰਪਣਾ ਮੌਕੇ ਸਰਦਾਰਨੀ ਨਿਰੰਜਨ ਕੌਰ ਮੋਹੀ, ਪ੍ਰਸ਼ੋਤਮ ਬੇਤਾਬ, ਡਾ. ਨਰਾਇਣ ਸਿੰਘ ਮੰਗੇੜਾ, ਬਲਵੰਤ ਗਰਗ, ਰਾਜਿੰਦਰ ਜੱਸਲ, ਅਤੇ ਮੁਨੀਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਹ ਪੁਸਤਕ ਪੰਜਾਬੀ ਦੇ ਸੁਪ੍ਰਸਿਧ ਜੁਝਾਰਵਾਦੀ ਕਵੀ ਅਵਤਾਰ ‘ਪਾਸ਼’ ਦੀਆਂ ਚੋਣਵੀਆਂ 81 ਨਜ਼ਮਾਂ ਦੇ ਅੰਗਰੇਜ਼ੀ ਅਨੁਵਾਦ ਦੇ ਅਧਾਰਤ ਹੈ ਜਿਸ ਦਾ ਪਲੇਠਾ ਆਡੀਸ਼ਨ 1992 ਵਿਚ ਪ੍ਰਕਾਸ਼ਿਤ ਹੋਇਆ ਸੀ। ਅਜੋਕੇ ਅਤਿ-ਆਧੁਨਿਕ ਦੌਰ ਦੇ ਬਿਜਲਈ ਤੌਰ ਤਰੀਕਿਆਂ ਦੀ ਮੱਦਦ ਨਾਲ਼ ਦੁਨੀਆਂ ਭਰ ਵਿਚ ਬੈਠੇ ਪਾਸ਼ ਪ੍ਰਸ਼ੰਸਕਾਂ ਤੱਕ ‘ਪਾਸ਼ ਕਾਵਿ’ ਪਹੁੰਚਾਉਣ ਦੇ ਮੱਦੇ ਨਜ਼ਰ ਮਿੱਤਰ ਪਿਆਰਿਆਂ ਦੀ ਸਲਾਹ ’ਤੇ ਅਮਲ ਕਰਦਿਆਂ ਸ਼ਾਇਰ ਮੋਹੀ ਵੱਲੋਂ ਇਸ ਪੁਸਤਕ ਦਾ ਆਨਲਾਈਨ ਐਡੀਸ਼ਨ ਸਾਹਿਤ ਪ੍ਰੇਮੀਆਂ ਦੀ ਨਜ਼ਰ ਕੀਤਾ ਗਿਆ ਹੈ। ਪਾਸ਼ ਦੀਆਂ ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦਤ ਇਹਨਾਂ ਨਜ਼ਮਾਂ ਨੂੰ ਹਰੀਸਿੰਘਮੋਹੀ.ਬਲਾਗਸਪਾਟ.ਕਾਮ ’ਤੇ ਜਾ ਕੇ ਮਾਣਿਆ ਜਾ ਸਕਦਾ ਹੈ।

ਸੱਤਵਾਂ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਸਮਾਰੋਹ........... ਸਨਮਾਨ ਸਮਾਰੋਹ

ਕੈਲਗਰੀ: ਦੇਸ ਪੰਜਾਬ ਟਾਇਮਜ਼ ਵੀਕਲੀ ਅਖਬਾਰ ਦੀ ਵਰ੍ਹੇ ਗੰਢ ਮੌਕੇ ਕੈਲਗਰੀ ਦੇ ਆਪਣਾ ਪੰਜਾਬ ਰੈਂਸਟੋਰੈਂਟ ਵਿੱਚ 7ਵਾਂ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਸਮਾਰੋਹ ਬੜੀ ਸਜ ਧਜ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿੱਚ ਸਰੀ ਬੀ. ਸੀ. ਦੇ ਉਂਘੇ ਸਮਾਜ ਸੇਵਕ ਚਰਨਪਾਲ ਗਿੱਲ ਨੂੰ ਉਨ੍ਹਾਂ ਵਲੋਂ ਕਮਿਉਨਿਟੀ ਪ੍ਰਤੀ ਉਂਘੀਆਂ ਸੇਵਾਵਾਂ ਪ੍ਰਦਾਨ ਕਰਨ ਬਦਲੇ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਯਾਦ ਰਹੇ ਇਸ ਤੋਂ ਪਹਿਲਾਂ 6 ਉਂਘੀਆਂ ਹਸਤੀਆਂ ਨੂੰ ਜਿਨ੍ਹਾਂ ਨੇ ਆਪਣੇ ਆਪਣੇ ਖੇਤਰ ਵਿੱਚ ਉਂਘਾ ਯੋਗਦਾਨ ਪਾਇਆ ਸੀ ਨੂੰ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਅਵਾਰਡ ਵਿੱਚ $1000 ਡਾਲਰ ਨਕਦ ਪੁਰਸਕਾਰ ਅਤੇ ਇੱਕ ਯਾਦਗਾਰੀ ਪਲੇਕ ਪ੍ਰਦਾਨ ਕੀਤੇ ਜਾਂਦੇ ਹਨ। ਪਹਿਲਾ ਅਵਾਰਡ ਬੀ. ਸੀ. ਦੇ ਅਮਨਪਾਲ ਸਾਰਾ ਨੂੰ (ਸਾਹਿਤ ਤੇ ਫਿਲਮ ਨਿਰਮਾਣ) 2000, ਇਕਬਾਲ ਅਰਪਨ (ਸਾਹਿਤ) 2001, ਉਂਜਲ ਦੁਸਾਂਝ (ਰਾਜਨੀਤੀ) 2002, ਬਲਵੰਤ ਰਾਮੂਵਾਲੀਆ (ਪਰਿਵਾਸੀਆਂ ਪ੍ਰਤੀ ਸੇਵਾਵਾਂ) 2004, ਬਰਕਤ ਸਿੱਧੂ (ਸੂਫੀ ਗਾਇਕ) 2005, ਡਾ. ਰਾਜ ਪੰਨੂੰ (ਲੈਜਿਸਲੇਚਰ ਯੋਗਦਾਨ) 2006 ਅਤੇ ਇਸ ਸਾਲ ਚਰਨਪਾਲ ਗਿੱਲ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਕੁਲਦੀਪ ਸਿੰਘ ਸੁਰ ਸੰਗਮ ਰੇਡੀਓ, ਹਰਚਰਨ ਸਿੰਘ ਸਿੱਖ ਵਿਰਸਾ ਵੀ ਹਾਜ਼ਰ ਸਨ। ਦੇਸ ਪੰਜਾਬ ਟਾਇਮਜ਼ ਵੀਕਲੀ ਦੇ ਐਡਮਿੰਟਨ ਦੀ ਬ੍ਰਾਂਚ ਆਫਿਸ ਦੇ ਲਾਟ ਭਿੰਡਰ ਅਤੇ ਅਮਰਜੀਤ ਪੁਰੇਵਾਲ ਵੀ ਹਾਜ਼ਰ ਸਨ।
ਲਾਟ ਭਿੰਡਰ ਨੇ ਮਾਸਟਰ ਆਫ ਸੈਰੇਮਨੀਜ਼ ਵਜੋਂ ਵੀ ਫਰਜ ਨਿਭਾਇਆ। ਲਾਟ ਭਿੰਡਰ ਦਾ ਇਸ ਫਰਜ਼ ਨੂੰ ਨਿਭਾਉਣ ਦਾ ਨਿਵੇਕਲਾ ਹੀ ਅੰਦਾਜ਼ ਹੈ। ਪ੍ਰਧਾਨਗੀ ਮੰਡਲ ਵਿੱਚ ਡਾ. ਰਾਜ ਪੰਨੂੰ, ਗੁਰਦੀਪ ਢਿੱਲੋਂ, ਪ੍ਰੋ. ਮਨਜੀਤ ਸਿੰਘ ਸਿੱਧੂ, ਪ੍ਰਮਿੰਦਰਜੀਤ ਰੰਧਾਵਾ ਅਤੇ ਚਰਨਪਾਲ ਗਿੱਲ ਸੁਸ਼ੋਭਤ ਸਨ। ਗਿਆਨੀ ਪ੍ਰੇਮ ਸਿੰਘ ਕੈਲਗਰੀ ਦੇ ਮਸ਼ਹੂਰ ਗ਼ਜ਼ਲਗੋ ਨੇ ਆਪਣੀਆਂ ਗ਼ਜ਼ਲਾਂ ਪੇਸ਼ ਕਰਕੇ ਸ੍ਰੋਤਿਆਂ ਦਾ ਮਨੋਰੰਜਨ ਕੀਤਾ ਅਤੇ ਖੂਬ ਦਾਦ ਖੱਟੀ।
ਲਾਟ ਭਿੰਡਰ ਨੇ ਬੁਲਾਰਿਆਂ ਨੂੰ ਨਿਮੰਤ੍ਰਤ ਕੀਤਾ ਕਿ ਉਹ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਨ। ਬੁਲਾਰਿਆਂ ਵਿੱਚ ਪ੍ਰਸ਼ੋਤਮ ਭਾਰਦਵਾਜ, ਜੀ. ਕੇ. ਟਿਵਾਣਾ ਸਾਬਕਾ ਨਿਊਜ ਡਾਇਰੈਕਟਰ, ਦੂਰਦਰਸ਼ਨ ਜਲੰਧਰ, ਰਾਜ ਕੈਲਗਰੀ, ਗੁਰਪ੍ਰੀਤ ਸਹੋਤਾ, ਪ੍ਰਮਿੰਦਰ ਗਰੇਵਾਲ, ਭਾਈ ਗੁਰਨਾਮ ਸਿੰਘ, ਪਰਮਜੀਤ ਸੰਦਲ ਤਲਵੰਡੀ ਵੀਡੀਓ ਆਦਿ ਨੇ ਇਸ ਮੌਕੇ ਆਪਣੇ ਵਿਚਾਰ ਰੱਖੇ ਅਤੇ ਬ੍ਰਹਮ ਪ੍ਰਕਾਸ਼ ਲੁੱਡੂ ਚੀਫ ਐਡੀਟਰ ਦੇਸ ਪੰਜਾਬ ਟਾਇਮਜ਼ ਦੀ ਪ੍ਰਸੰਸਾ ਕੀਤੀ ਕਿ ਉਹ ਇਹ ਸਮਾਗਮ ਸੱਤ ਸਾਲ ਤੋਂ ਬਿਨਾਂ ਨਾਗਾ ਕਰਦੇ ਆ ਰਹੇ ਹਨ। ਬੁਲਾਰਿਆਂ ਨੇ ਇਸ ਗੱਲ ਦੀ ਵੀ ਵਧਾਈ ਦਿੱਤੀ ਕਿ ਇਸ ਸਪਤਾਹਕ ਪਰਚੇ ਨੇ ਇੱਕ ਸਾਲ ਦੇ ਥੋੜ੍ਹੇ ਜਿੰਨੇ ਅਰਸੇ ਵਿੱਚ ਨਾ ਕੇਵਲ ਆਪਣੇ ਆਪ ਨੂੰ ਸਥਾਪਤ ਹੀ ਕੀਤਾ ਹੈ ਸਗੋਂ ਇਸਨੂੰ ਦੋਭਾਸ਼ੀ ਬਣਾਕੇ ਅਤੇ ਕੈਲਗਰੀ ਤੋਂ ਐਡਮਿੰਟਨ ਤੱਕ ਇਸਦਾ ਘੇਰਾ ਅਤੇ ਸਰਕੂਲੇਸ਼ਨ ਵੀ ਵਧਾਈ ਹੈ। ਇਸ ਅਖਬਾਰ ਦੀ ਪਾਠਕਾਂ ਵਲੋਂ ਮੰਗ ਵੀ ਵਧ ਗਈ ਹੈ। ਅਖਬਾਰ ਆਪਣੇ ਸੰਪਾਦਕੀਆਂ, ਲੇਖਾਂ, ਰਾਸ਼ਟਰੀ, ਅੰਤਰਰਾਸ਼ਟਰੀ ਖਬਰਾਂ ਅਤੇ ਦੂਜੇ ਫੀਚਰਾਂ ਕਾਰਨ ਹਰਮਨ ਪਿਆਰਾ ਬਣ ਗਿਆ ਹੈ। ਇਸਦਾ ਸਿਹਰਾ ਬ੍ਰਹਮ ਪ੍ਰਕਾਸ਼ ਨੂੰ ਜਾਂਦਾ ਹੈ।
ਸੁਕੈਡਰਨ ਲੀਡਰ ਸੋਹਣ ਸਿੰਘ ਪ੍ਰਮਾਰ ਪ੍ਰਧਾਨ ਇੰਡੀਅਨ ਐਕਸ ਸਰਵਿਸ ਮੈਨ ਇਮੀਗਰਾਂਟ ਐਸੋਸੀਏਸ਼ਨ ਨੇ ਵੀ ਸਮਾਗਮ ਵਿੱਚ ਬ੍ਰਹਮ ਪ੍ਰਕਾਸ਼ ਲੁੱਡੂ ਨੂੰ ਦੇਸ ਪੰਜਾਬ ਟਾਇਮਜ਼ ਦੀ ਪਹਿਲੀ ਵਰ੍ਹੇ ਗੰਢ ਮੌਕੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਅਖਬਾਰ ਇੱਕ ਸਾਲ ਵਿੱਚ ਹੀ ਪਾਠਕਾਂ ਵਿੱਚ ਹਰਮਨ ਪਿਆਰਾ ਹੋ ਗਿਆ ਹੈ। ਪ੍ਰਮਾਰ ਸਾਹਿਬ ਨੇ ਚਰਨਪਾਲ ਗਿੱਲ ਨੂੰ ਵੀ ਸੱਤਵੇ ਮੇਵਾ ਸਿੰਘ ਲੋਪੋਕੇ ਅਵਾਰਡ ਨਾਲ ਸਨਮਾਨਿਤ ਕਰਨ ਦੀ ਪ੍ਰਸੰਸਾ ਕੀਤੀ।
ਇਸ ਉਪਰੰਤ ਲਾਟ ਭਿੰਡਰ ਨੇ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਫੇਰ ਚਰਨਪਾਲ ਗਿੱਲ ਵਲੋਂ ਕਮਿਉਨਿਟੀ ਪ੍ਰਤੀ ਕੀਤੀਆਂ ਸੇਵਾਵਾਂ ਦਾ ਵੀ ਜ਼ਿਕਰ ਕੀਤਾ।
ਪ੍ਰੋ. ਮਨਜੀਤ ਸਿੰਘ ਸਿੱਧੂ ਨੇ ਚਰਨਪਾਲ ਗਿੱਲ ਨਾਲ ਜਾਣ ਪਹਿਚਾਣ ਕਰਵਾਉਂਦਿਆ ਦੱਸਿਆ ਕਿ ਚਰਨਪਾਲ ਗਿੱਲ ਦੀਆਂ ਰਗਾਂ ਵਿੱਚ ਤਾਂ ਸਮਾਜ ਸੇਵਾ ਦਾ ਲਹੂ ਹੈ। ਪ੍ਰੋ. ਮਨਜੀਤ ਸਿੰਘ ਨੇ ਦੱਸਿਆ ਕਿ ਚਰਨਪਾਲ ਸਵ: ਗਦਰੀ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੇ ਦੋਹਤੇ ਹਨ। ਇਸ ਲਈ ਉਸਨੂੰ ਆਪਣੇ ਨਾਨੇ ਤੋਂ ਹੀ ਸਮਾਜ ਸੇਵਾ ਦੀ ਚੇਟਕ ਲੱਗੀ। ਪ੍ਰੋਫੈਸਰ ਮਨਜੀਤ ਸਿੰਘ ਨੇ ਸੰਖੇਪ ਵਿੱਚ ਕਨੇਡਾ ਵਿੱਚ ਆ ਕੇ ਲੋਕ ਹਿੱਤਾਂ ਲਈ ਕੀਤੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਜਿਸ ਵਿੱਚ ਅੱਸੀਵਿਆਂ ਵਿੱਚ ਗੋਰੇ ਨਸਲਵਾਦੀ ਕੂ ਕਲੈਕਸ ਕਲੈਨ (ਖਖਖ) ਵਲੋਂ ਭਾਰਤੀ ਪ੍ਰਵਾਸੀਆਂ ਤੇ ਹੁੰਦੇ ਹਮਲਿਆਂ ਦਾ ਇੱਕ ਸੰਗਠਨ ਬਣਾ ਕੇ ਮੁਕਾਬਲਾ ਕੀਤਾ ਅਤੇ ਇਸ ਤਰ੍ਹਾਂ ਜਥੇਬੰਦ ਹੋ ਕੇ ਨਸਲਵਾਦੀਆਂ ਦੀਆਂ ਹਰਕਤਾਂ ਨੂੰ ਨੱਥ ਪਾਈ। ਚਰਨਪਾਲ ਗਿੱਲ ਇਸ ਸੰਗਠਨ ਦੇ ਪ੍ਰਧਾਨ ਬਣੇ ਕਿਉਂਕਿ ਹੋਰ ਕੋਈ ਡਰਦਾ ਮੂਹਰੇ ਨਹੀਂ ਸੀ ਆਉਂਦਾ ਕਿਉਂਕਿ ਪ੍ਰਵਾਸੀ ਨੇਤਾ ਨਸਲਵਾਦੀਆਂ ਦੇ ਨਿਸ਼ਾਨੇ ‘ਤੇ ਆ ਜਾਂਦੇ ਸਨ। ਚਰਨਪਾਲ ਗਿੱਲ ਨੇ ਫਾਰਮ ਵਰਕਰਜ਼ ਦੀ ਯੂਨੀਅਨ ਸਥਾਪਤ ਕਰਕੇ 30 ਸਾਲ ਲੰਮੇ ਸੰਘਰਸ਼ ਬਾਅਦ ਫਾਰਮ ਵਰਕਰਜ਼ ਦੀ ਹਾਲਤ ਸੁਧਾਰੀ। ਹੋਰ ਵੀ ਕਈ ਸਭਾਵਾਂ ਦੀ ਸਥਾਪਤੀ ਵਿੱਚ ਉਂਘਾ ਯੋਗਦਾਨ ਪਾਇਆ।
ਉਨ੍ਹਾਂ ਦਾ ਮਾਅਰਕੇ ਦਾ ਕਾਰਨਾਮਾ ‘ਪਿਕਸ’ ਨਾਂ ਦੀ (ਪ੍ਰਾਗਰੈਸਿਵ ਇੰਟਰਕਲਚਰਲ ਕਮਿਉਨਿਟੀ ਸਰਵਿਸਜ਼) ਸੁਸਾਇਟੀ ਦੀ ਸਥਾਪਨਾ ਹੈ। ਇਸ ਸੁਸਾਇਟੀ ਦਾ ਸਾਰੇ ਕਨੇਡਾ ਵਿੱਚ ਕੋਈ ਸਾਨੀ ਸੁਸਾਇਟੀ ਨਹੀਂ ਹੈ। ਇਸ ਸੁਸਾਇਟੀ ਨੇ ਇੰਨਾ ਸਮਾਜ ਸੇਵਾ ਦਾ ਕੰਮ ਕੀਤਾ ਹੈ ਕਿ ਕੋਈ ਸਰਕਾਰੀ ਵਿਭਾਗ ਵੀ ਨਹੀਂ ਕਰ ਸਕਦਾ।
ਪ੍ਰੋ. ਮਨਜੀਤ ਸਿੰਘ ਨੇ ਦੱਸਿਆ ਕਿ ਚਰਨਪਾਲ ਗਿੱਲ ਦਾ ਝੋਲਾ ਪਹਿਲਾਂ ਹੀ ਮਾਨਾਂ ਸਨਮਾਨਾਂ ਨਾਲ ਭਰਿਆ ਹੋਇਆ ਹੈ। ਜਿਨ੍ਹਾਂ ਵਿੱਚ ਆਰਡਰ ਆਫ ਬ੍ਰਿਟਿਸ਼ ਕੋਲੰਬੀਆ, ਗੋਪੀਓ ਇੰਟਰਨੈਸ਼ਨਲ ਸਰਵਿਸਜ਼ ਸਨਮਾਨ ਜਿਹੜਾ ਉਨ੍ਹਾਂ ਨੂੰ 2006 ਵਿੱਚ ਦਿੱਲੀ ਵਿਖੇ ਐਨ. ਆਰ. ਆਈ ਸੰਮੇਲਨ ਸਮੇਂ ਦਿੱਤਾ ਗਿਆ। ਗੋਪੀਓ ਤੋਂ ਭਾਵ ਗਲੋਬਲ ਆਰਗੇਨਾਈਜੇਸ਼ਨ ਆਫ ਪੀਪਲ ਆਫ ਇੰਡੀਆ ਆਰਿਜਨ ਹੈ।
ਇਸ ਤੋਂ ਉਪਰੰਤ ਚਰਨਪਾਲ ਗਿੱਲ ਨੇ ਦੇਸ ਪੰਜਾਬ ਟਾਇਮਜ਼ ਵੀਕਲੀ ਦੀ ਮੈਨੇਜਮੈਂਟ ਅਤੇ ਸਟਾਫ, ਵਿਸ਼ੇਸ਼ ਕਰਕੇ ਬ੍ਰਹਮ ਪ੍ਰਕਾਸ਼ ਲੁੱਡੂ ਦਾ ਧੰਨਵਾਦ ਕੀਤਾ। ਜਿਸਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਦਾ ਉਪਰਾਲਾ ਕੀਤਾ ਹੈ। ਚਰਨਪਾਲ ਗਿੱਲ ਨੇ ਪਿਕਸ ਬਾਰੇ ਵਿਸਥਾਰ ਨਾਲ ਦੱਸਿਆ ਕਿ ਇਹ ਸੰਸਥਾ ਜਿਹੜੀ ਅੱਠ ਮੈਂਬਰਾਂ ਨੇ 80 ਡਾਲਰਾਂ ਨਾਲ ਸ਼ੁਰੂ ਕੀਤੀ ਸੀ ਵੀਹ ਸਾਲਾਂ ਵਿੱਚ ਇਸ ਹੱਦ ਤੱਕ ਤਰੱਕੀ ਕਰ ਗਈ ਹੈ ਕਿ ਇਸ ਵੇਲੇ ਇਸ ਵਿੱਚ 80 ਕਰਮਚਾਰੀ ਵੱਖ ਵੱਖ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਸ ਤੋਂ ਬਿਨਾਂ ਜਿਹੜਾ ਮਾਅਰਕੇ ਦਾ ਕੰਮ ਇਸਨੇ ਕੀਤਾ ਹੈ ਜਿਸਦੀ ਸਾਰੇ ਕਨੇਡਾ ਵਿੱਚ ਚਰਚਾ ਹੈ ਉਹ ਹੈ ਸੀਨੀਅਰਜ਼ ਲਈ 54 ਯੂਨਿਟ ਰਹਾਇਸ਼ੀ ਬਿਲਡਿੰਗ ਤੇ 72 ਬੈਂਡ ਅਸਿਸਟਡ ਲਿਵਿੰਗ ਬਿਲਡਿੰਗ ਹੈ ਜਿਸ ਵਿੱਚ ਹਰਪ੍ਰਕਾਰ ਦੀ ਸੇਵਾ ਸੀਨੀਅਰਜ਼ ਨੂੰ ਉਪਲਬਧ ਹੈ। ਅੱਜ ਇਸਦਾ ਬੱਜਟ ਕਈ ਲੱਖਾਂ ਡਾਲਰਾਂ ਦਾ ਹੈ। ਕਈ ਸ਼ਹਿਰਾਂ ਤੋਂ ਉਨ੍ਹਾਂ ਨੂੰ ਅਜੇਹੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸੰਸਥਾਵਾਂ ਸਥਾਪਤ ਕਰਨ ਵਿੱਚ ਸਹਾਇਤਾ ਕਰਨ ਲਈ ਸੱਦੇ ਆ ਰਹੇ ਹਨ। ਚਰਨਪਾਲ ਗਿੱਲ ‘ਪਿਕਸ’ ਦੇ ਸੀ. ਈ. ਓ ਹਨ। ਉਨ੍ਹਾਂ ਨੇ ਪੇਸ਼ਕਸ਼ ਕੀਤੀ ਕਿ ਜਿਹੜੇ ਵੀ ਸ਼ਹਿਰ ਤੋਂ ਉਨ੍ਹਾਂ ਨੂੰ ਸੱਦਾ ਆ ਜਾਵੇਗਾ ਉਹ ਬੜੀ ਖੁਸ਼ੀ ਨਾਲ ਉਨ੍ਹਾਂ ਦੀ ਅਗਵਾਈ ਕਰਨਗੇ ਅਤੇ ਸਹਾਇਤਾ ਕਰਨਗੇ। ਸੋ ਇਸ ਤਰ੍ਹਾਂ ਚਰਨਪਾਲ ਗਿੱਲ ਨੇ ਆਪਣੇ 40 ਸਾਲਾ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਅਤੇ ਅੰਤ ਵਿੱਚ ਬ੍ਰਹਮ ਪ੍ਰਕਾਸ਼ ਲੁੱਡੂ ਅਤੇ ਕੈਲਗਰੀ ਨਿਵਾਸੀਆਂ ਨੇ ਉਨ੍ਹਾਂ ਨੂੰ ਸ਼ਹੀਦ ਮੇਵਾ ਸਿੰਘ ਲੋਪੋਕੇ ਵਰਗੀ ਮਹਾਨ ਹਸਤੀ ਦੀ ਯਾਦ ਵਿੱਚ ਸਥਾਪਤ ਅਵਾਰਡ ਪ੍ਰਾਪਤ ਕਰਨ ਦੇ ਯੋਗ ਸਮਝਿਆ ਹੈ। ਜਿਸ ਲਈ ਉਹ ਧੰਨਵਾਦੀ ਹਨ।
ਗੁਰਦੀਪ ਢਿੱਲੋਂ, ਹਰਦੀਪ ਢਿੱਲੋਂ ਵਲੋਂ 1000 ਡਾਲਰ ਦਾ ਚੈਂਕ ਅਤੇ ਯਾਦਗਾਰੀ ਪਲੇਕ ਪ੍ਰੋ. ਮਨਜੀਤ ਸਿੰਘ ਸਿੱਧੂ, ਬ੍ਰਹਮ ਪ੍ਰਕਾਸ਼ ਲੁੱਡੂ, ਡਾ. ਰਾਜ ਪੰਨੂੰ, ਪਰਮਿੰਦਰਜੀਤ ਰੰਧਾਵਾ, ਲਾਟ ਭਿੰਡਰ ਵਲੋਂ ਪ੍ਰਦਾਨ ਕੀਤੀ ਗਈ। ਇਸ ਮੌਕੇ ਪ੍ਰੋ. ਮਨਜੀਤ ਸਿੰਘ ਸਿੱਧੂ ਨੇ ਆਪਣੀ ਪੁਸਤਕ ‘ਵੰਨ-ਸੁਵੰਨ’ ਵੀ ਚਰਨਪਾਲ ਗਿੱਲ ਨੂੰ ਭੇਂਟ ਕੀਤੀ।
ਮੇਵਾ ਸਿੰਘ ਲੋਪੋਕੇ ਅਵਾਰਡ ਨਾਲ 2002 ਤੋਂ ਇੱਕ ਅਵਾਰਡ ਪੰਜਾਬੀ ਸਟਾਰ ਵੀ ਸਥਾਪਤ ਕੀਤਾ ਗਿਆ ਜਿਹੜਾ ਸਥਾਨਕ ਵਿਅਕਤੀਆਂ ਨੂੰ ਆਪਣੇ ਆਪਣੇ ਖੇਤਰ ਵਿੱਚ ਪਾਏ ਉਂਘੇ ਯੋਗਦਾਨ ਲਈ ਪ੍ਰਦਾਨ ਕੀਤਾ ਜਾਂਦਾ ਹੈ। ਪਹਿਲਾ ਪ੍ਰੋ. ਮਨਜੀਤ ਸਿੰਘ ਸਿੱਧੂ (ਪੱਤਰਕਾਰੀ), ਦੂਜਾ ਹਰਪ੍ਰਕਾਸ਼ ਜਨਾਗਲ (ਚਿੱਤਰਕਾਰੀ), ਤੀਜਾ ਸਵਾਤੀ ਅਲ ਫਰਨਾਂਡੋ (ਸਮਾਜ ਸੇਵਾ), ਚੌਥਾ ਭਗਵੰਤ ਸਿੰਘ ਰੰਧਾਵਾ (ਕਲਾ ਅਤੇ ਸ੍ਰੇਸ਼ਟਤਾ), ਇਸ ਸਾਲ ਦੇ ਇਸ ਅਵਾਰਡ ਲਈ ਸੁਕੈਡਰਨ ਲੀਡਰ ਜੋਗਿੰਦਰ ਸਿੰਘ ਬੈਂਸ ਨੂੰ ਇੰਡੋ-ਕਨੇਡੀਅਨ ਕਮਿਉਨਿਟੀ ਪ੍ਰਤੀ ਸੇਵਾਵਾਂ ਬਦਲੇ ਦੇਣ ਦਾ ਪ੍ਰਸਤਾਵ ਹੋਇਆ ਹੈ। ਜਸਵੰਤ ਸਿੰਘ ਗਿੱਲ ਨੇ ਜੋਗਿੰਦਰ ਸਿੰਘ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੰਦਿਆ ਦੱਸਿਆ ਕਿ ਬੈਂਸ ਸਾਹਿਬ ਨੇ ਕਿਸ ਤਰ੍ਹਾਂ 1948 ਵਿੱਚ ਮੈਥ ਏ. ਬੀ. ਕੋਰਸ ਨਾਲ ਬੀ. ਏ. ਪਾਸ ਕਰਕੇ ਏਅਰ ਫੋਰਸ ਵਿੱਚ ਭਰਤੀ ਹੋ ਕੇ ਟੈਕਨੀਕਲ ਇੰਜਨੀਅਰਿੰਗ ਦਾ ਕੋਰਸ ਬੰਗਲੌਰ ਕਾਲਿਜ ਤੋਂ ਪਾਸ ਕੀਤਾ ਅਤੇ ਤਰੱਕੀ ਕਰਕੇ 31 ਸਾਲ ਦੀ ਸੇਵਾ ਉਪਰੰਤ ਸੁਕੈਡਰਨ ਲੀਡਰ ਦੇ ਅਹੁਦੇ ਤੋਂ ਰੀਟਾਇਰ ਹੋ ਕੇ ਕੈਲਗਰੀ ਆਏ ਸਨ। ਉਨ੍ਹਾਂ ਦੀ ਸਖਸ਼ੀਅਤ ਦਾ ਖਾਸ ਪੱਖ ਈਮਾਨਦਾਰੀ, ਵੈਸ਼ਨੂ ਹੋਣਾ ਅਤੇ ਸ਼ਰਾਬ ਦਾ ਸੇਵਨ ਨਾ ਕਰਨਾ ਹੈ। ਇਥੇ ਆ ਕੇ ਉਹ ਸਾਬਕਾ ਸੈਨਕਾਂ ਦੀ ਸੰਸਥਾ ਦੀ ਟੀਮ ਨਾਲ ਮਿਲਕੇ ਕਮਿਉਨਿਟੀ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਦੀ ਈਮਾਨਦਾਰੀ ਤੇ ਨਿਰਪੱਖਤਾ ਸਦਕਾ ਹੀ ਉਨ੍ਹਾਂ ਨੂੰ ਦਸ਼ਮੇਸ਼ ਕਲਚਰ ਸੈਂਟਰ ਅਤੇ ਹੋਰ ਸੰਸਥਾਵਾਂ ਦੀਆਂ ਚੋਣਾਂ ਕਰਵਾਉਣ ਦੀ ਜ਼ਿੰਮੇਦਾਰੀ ਸੌਂਪੀ ਜਾਂਦੀ ਹੈ। ਜਸਵੰਤ ਸਿਘ ਗਿੱਲ ਨੇ ਆਪਣੀ ਵਿਸ਼ੇਸ਼ ਸ਼ੈਲੀ ਵਿੱਚ ਬੋਲਦਿਆਂ ਹੋਇਆ ਬ੍ਰਹਮ ਪ੍ਰਕਾਸ਼ ਲੁੱਡੂ ਨੂੰ ਯੋਗ ਵਿਅਕਤੀਆਂ ਦਾ ਸਨਮਾਨ ਕਰਨ ਲਈ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਇਸ ਪ੍ਰਸੰਸਾਯੋਗ ਉਂਦਮ ਨੂੰ ਜਾਰੀ ਰੱਖਣ ਲਈ ਪ੍ਰੇਰਣਾ ਦਿੱਤੀ। ਜੋਗਿੰਦਰ ਸਿੰਘ ਬੈਂਸ ਨੂੰ 500 ਡਾਲਰ ਦਾ ਚੈਂਕ ਜੈਗ ਗਰੇਵਾਲ ਅਤੇ ਹਨੀ ਡਰਾਈਵਾਲ ਦੇ ਦੇਵ ਸਿੱਧੂ ਨੇ ਪੇਸ਼ ਕੀਤਾ ਅਤੇ ਡਾ. ਰਾਜ ਪੰਨੂੰ, ਜਸਵੰਤ ਗਿੱਲ ਤੇ ਬ੍ਰਹਮ ਪ੍ਰਕਾਸ਼ ਨੇ ‘ਪੰਜਾਬੀ ਸਟਾਰ’ ਯਾਦਗਾਰੀ ਪਲੇਕ ਪ੍ਰਦਾਨ ਕੀਤੀ।
ਡਾ. ਹਰਭਜਨ ਸਿੰਘ ਢਿੱਲੋਂ ਨੇ ਇਸ ਮੌਕੇ ਬੋਲਦਿਆਂ ਸਨਮਾਨਤ ਕਰਨ ਲਈ ਚੁਣੇ ਵਿਅਕਤੀਆਂ ਦੀ ਯੋਗਤਾ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਹ ਹਸਤੀਆਂ ਵਾਕਈ ਇਸ ਸਨਮਾਨ ਦੇ ਯੋਗ ਹਨ। ਉਸਨੇ ਕਿਹਾ ਕਈ ਵਿਅਕਤੀਆਂ ਨੂੰ ਕੁਰਸੀ ਮਹੱਤਵਪੂਰਣ ਬਣਾ ਦਿੰਦੀ ਹੈ। ਜਦੋਂ ਉਹ ਕੁਰਸੀ ਖੁੱਸ ਜਾਂਦੀ ਹੈ ਤਾਂ ਲੋਕ ਉਨ੍ਹਾਂ ਨੂੰ ਚੱਲੇ ਕਾਰਤੂਸ ਦੱਸਦੇ ਹਨ ਅਤੇ ਉਨ੍ਹਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਰਹਿੰਦੀ। ਦੂਜੇ ਪਾਸੇ ਉਹ ਵਿਅਕਤੀ ਹਨ ਜਿਹੜੇ ਕੁਰਸੀ ਨੂੰ ਮਹਾਨਤਾ ਪ੍ਰਦਾਨ ਕਰ ਦਿੰਦੇ ਹਨ। ਸੋ ਚਰਨਪਾਲ ਗਿੱਲ ਅਤੇ ਬੈਂਸ ਸਾਹਿਬ ਉਨ੍ਹਾਂ ਵਿਅਕਤੀਆਂ ਵਿੱਚੋਂ ਹਨ ਜਿਹੜੇ ਕੁਰਸੀ ਨੂੰ ਮਹਾਨਤਾ ਬਖਸ਼ਦੇ ਹਨ। ਦੇਸ ਪੰਜਾਬ ਟਾਇਮਜ਼ ਨੂੰ ਸਫਲਤਾ ਪੂਰਬਕ ਜਾਰੀ ਕਰਨ ਲਈ ਉਨ੍ਹਾਂ ਨੂੰ ਬ੍ਰਹਮ ਪ੍ਰਕਾਸ਼ ਲੁੱਡੂ ਨੂੰ ਵਧਾਈ ਦਿੱਤੀ। ਮੀਡੀਆ ਦਾ ਕੰਮ ਇਨਫਾਰਮੇਸ਼ਨ ਦੇਣਾ ਹੈ। ਇਨਫਾਰਮੇਸ਼ਨ ਅਤੇ ਮਿਸਇਨਫਾਰਮੇਸ਼ਨ ਵਿੱਚ ਬਹੁਤ ਘੱਟ ਅੰਤਰ ਹੁੰਦਾ ਹੈ। ਮੀਡੀਆ ਉਹੋ ਹੀ ਸਾਰਥਕ ਹੁੰਦਾ ਹੈ ਜਿਹੜਾ ਮਿਸਇਨਫਾਰਮੇਸ਼ਨ ਨਾ ਦੇ ਕੇ ਲੋਕਾਂ ਤੀਕ ਠੀਕ ਸੂਚਨਾਵਾਂ ਪ੍ਰਦਾਨ ਕਰੇ।
ਅੰਤ ਵਿੱਚ ਡਾ. ਰਾਜ ਪੰਨੂੰ ਨੇ ਬ੍ਰਹਮ ਪ੍ਰਕਾਸ਼ ਨੂੰ ਵਧਾਈ ਦਿੱਤੀ ਕਿ ਉਹ ਸਮਾਰੋਹ ਕਰਕੇ ਸ਼ਹੀਦ ਮੇਵਾ ਸਿੰਘ ਦੀ ਯਾਦ ਵਿੱਚ ਅਵਾਰਡ ਸਥਾਪਤ ਕਰਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਘਾਲਨਾਵਾਂ ਨੂੰ ਵਰਤਮਾਨ ਪੀੜ੍ਹੀ ਨੂੰ ਯਾਦ ਕਰਵਾ ਰਹੇ ਹਨ ਤਾਂ ਜੋ ਉਹ ਆਪਣੇ ਪੁਰਖਿਆਂ ਦੇ ਕੀਤੇ ਸੰਘਰਸ਼ ਦੇ ਇਤਹਾਸ ਨੂੰ ਨਾ ਭੁੱਲ ਜਾਣ। ਨਾਲ ਹੀ ਉਨ੍ਹਾਂ ਦੱਸਿਆਂ ਕਿ ਅੱਜ ਕਨੇਡਾ ਪਿਛਲੇ 40-50 ਸਾਲਾਂ ਨਾਲੋਂ ਬਹੁਤ ਬਦਲ ਗਿਆ ਹੈ ਅਤੇ ਇੱਥੇ ਹੁਣ ਸਹਿਣਸ਼ੀਲਤਾ ਆ ਗਈ ਹੈ। ਸਾਨੂੰ ਵੀ ਸਾਰੀਆਂ ਕਮਿਉਨਟੀਆਂ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਸਾਨੂੰ ਹੁਣ ਆਪਣੇ ਆਪ ਨੂੰ ਪਰਾਏ ਨਹੀਂ ਸਮਝਣਾ ਚਾਹੀਦਾ। ਕਨੇਡਾ ਸਾਡਾ ਆਪਣਾ ਦੇਸ਼ ਹੈ। ਇਸਦੀ ਤਰੱਕੀ ਲਈ ਸਾਨੂੰ ਸਾਰੇ ਕਨੇਡੀਅਨ ਕਮਿਉਨਿਟੀਜ਼ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਹੈ। ਡਾ. ਰਾਜ ਪੰਨੂੰ ਨੇ ਚਰਨਪਾਲ ਗਿੱਲ ਅਤੇ ਜੋਗਿੰਦਰ ਸਿੰਘ ਬੈਂਸ ਨੂੰ ਆਪਣੀਆਂ ਸਮਾਜਕ ਸੇਵਾਵਾਂ ਲਈ ਅਵਾਰਡ ਪ੍ਰਾਪਤ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਸਦੇ ਉਹ ਹੱਕਦਾਰ ਹਨ।
ਅੰਤ ਵਿੱਚ ਬ੍ਰਹਮ ਪ੍ਰਕਾਸ਼ ਲੁੱਡੂ ਨੇ ਸਾਰੇ ਆਏ ਸ੍ਰੋਤਿਆਂ ਦਾ ਧੰਨਵਾਦ ਕੀਤਾ। ਸਪਾਂਸਰਾਂ ਦਾ ਵਿਸ਼ੇਸ਼ ਕਰਕੇ ਆਟੋ-ਫਲੀਟ ਵਾਲੇ ਢਿੱਲੋਂ ਬ੍ਰਦਰਜ਼ ਦਾ ਅਤੇ ਜੈਗ ਗਰੇਵਾਲ ਅਤੇ ਹਨੀ ਡਰਾਈਵਾਲ ਵਾਲੇ ਦੇਵ ਸਿੱਧੂ ਦਾ। ਉਨ੍ਹਾਂ ਪਾਲੀ ਵਿਰਕ ਦਾ ਵੀ ਧੰਨਵਾਦ ਕੀਤਾ ਜੋ ਹੁਣ ਤੱਕ ਮੇਵਾ ਸਿੰਘ ਲੋਪੋਕੇ ਅਵਾਰਡ ਪ੍ਰਦਾਨ ਕਰਦੇ ਆਏ ਹਨ। ਇਸ ਵਾਰ ਉਹ ਇੰਡੀਆ ਗਏ ਹੋਣ ਕਾਰਨ ਇਸ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਦੇਸ਼ ਪੰਜਾਬ ਟਾਇਮਜ਼ ਦੇ ਸਟਾਫ ਕੰਵਲਜੀਤ ਆਹਲੂਵਾਲੀਆ ਅਤੇ ਕੁਲਬੀਰ ਸ਼ੇਰਗਿੱਲ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਅਖਬਾਰ ਬਾਕਾਇਦਾ ਸਮੇਂ ਸਿਰ ਨਿਕਲਦਾ ਹੈ। ਵਿਸ਼ੇਸ਼ ਕਰਕੇ ਬ੍ਰਹਮ ਪ੍ਰਕਾਸ਼ ਨੇ ਪ੍ਰੋ. ਮਨਜੀਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਜਿਨ੍ਹਾਂ ਦਾ ਸਹਿਯੋਗ/ਸਲਾਹ ਤੇ ਅਗਵਾਈ ਉਨ੍ਹਾਂ ਨੂੰ ਇਹ ਸਮਾਰੋਹ ਕਰਨ ਅਤੇ ‘ਦੇਸ਼ ਪੰਜਾਬ ਟਾਇਮਜ਼’ ਵਿੱਚ ਸੰਪਾਦਕੀ ਤੇ ਹੋਰ ਲੇਖ ਲਿਖ ਕੇ ਅਖਬਾਰ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਸਹਾਈ ਹੁੰਦੇ ਹਨ। ਇਸ ਸਮਾਰੋਹ ਵਿੱਚ ਮਿਲੇ ਹੁੰਗਾਰੇ ਤੋਂ ਉਤਸ਼ਾਹਤ ਉਨ੍ਹਾਂ ਨੇ ਐਲਾਨ ਕੀਤਾ ਕਿ ਅਗਲੇ ਸਾਲ ਤੋਂ ਇਹ ਸਮਾਗਮ ਖੁੱਲ੍ਹੇ ਮੈਦਾਨ ਵਿੱਚ ਆਯੋਜਿਤ ਕੀਤਾ ਜਾਇਆ ਕਰੇਗਾ ਤਾਂ ਜੋ ਥਾਂ ਦੀ ਤੰਗੀ ਨਾ ਰਿਹਾ ਕਰੇ। “ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਬਾਕੀ ਯਹੀਂ ਨਿਸ਼ਾਨ ਹੋਗਾ” ਅਗਲੇ ਸਾਲ ਇਹ ਸਮਾਗਮ ਸ਼ਹੀਦਾਂ ਦੀ ਯਾਦ ਵਿੱਚ ਮੇਲਾ ਹੀ ਹੋਵੇਗਾ।

ਜਸ਼ੀਨੇ ਪੁਸਤਕ ਵੰਨ-ਸੁਵੰਨ ਰੀਲੀਜ਼...........ਪੁਸਤਕ ਰਿਲੀਜ਼

ਪ੍ਰੋ. ਮਨਜੀਤ ਸਿੰਘ ਸਿੱਧੂ ਦੀ ਪੁਸਤਕ ‘ਵੰਨ-ਸੁਵੰਨ’ ਰੀਲੀਜ਼ ਕਰਨ ਦਾ ਜਸ਼ਨ ‘ਤੰਦੂਰੀ ਕਿੰਗ’ ਰੈਸਟੋਰੈਂਟ ਕੈਲਗਰੀ ਵਿਖੇ 1 ਅਗਸਤ 2007 ਨੂੰ ਮਨਾਇਆ ਗਿਆ। ਫੰਕਸ਼ਨ ਦਾ ਸਾਰਾ ਪ੍ਰਬੰਧ ‘ਇੰਡੋ-ਕਨੇਡੀਅਨ ਐਸੋਸੀਏਸ਼ਨ ਆਫ ਇਮੀਗ੍ਰੈਂਟ ਸੀਨੀਅਰਜ਼” ਵਲੋਂ ਕੀਤਾ ਗਿਆ ਸੀ। ਰੈਸਟੋਰੈਂਟ ਦੀ ਸਜਾਵਟ ਵੀ ਦੇਖਣ ਯੋਗ ਸੀ। ਇੱਕ ਟੇਬਲ ਤੇ ਚੀਫ਼ ਗੈਸਟ ਡਾ. ਸੁਰਜੀਤ ਪਾਤਰ, ਪੁਸਤਕ ਦੇ ਲੇਖਕ ਪ੍ਰੋ. ਮਨਜੀਤ ਸਿੰਘ ਸਿੱਧੂ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਸ਼ੋਤਮ ਭਾਰਦਵਾਜ ਸੁਸ਼ੋਭਤ ਸਨ। ਟੇਬਲ ਨੂੰ ਫੁੱਲਾਂ ਦੇ ਗੁਲਦਸਤਿਆਂ ਨਾਲ ਸਜਾਇਆ ਗਿਆ ਸੀ। ਕਿਸੇ ਵਿਆਹ ਸ਼ਾਦੀ ਵਰਗਾ ਮਾਹੌਲ ਸੀ। ਫੰਕਸ਼ਨ ਦੀਆਂ ਰਸਮਾਂ ਨਿਭਾਉਣ ਵਾਸਤੇ ਪ੍ਰੋਟੋਕੋਲ ਦਾ ਕੰਮ ਪ੍ਰਿੰਸੀਪਲ ਕੇ. ਸੀ. ਸ਼ਰਮਾ ਨੂੰ ਸੌਪਿਆ ਗਿਆ ਸੀ। ਜਦੋਂ ਪ੍ਰੋ. ਮਨਜੀਤ ਸਿੰਘ ਸਿੱਧੂ ਤੇ ਚੀਫ਼ ਗੈਸਟ ਡਾ. ਸੁਰਜੀਤ ਪਾਤਰ ਹਾਲ ਵਿੱਚ ਦਾਖਲ ਹੋਏ ਤਾਂ ਗੁਲਾਬ ਦੀਆਂ ਫੁੱਲ ਪੱਤੀਆਂ ਦੀ ਵਰਖਾ ਕੀਤੀ ਗਈ। ਮਾਸਟਰ ਆਫ ਸੈਰੇਮਨੀਜ਼ ਦੇ ਫਰਜ਼ ‘ਪਰਿਵਾਸ’ ਟੀ. ਵੀ. ਸ਼ੋਅ ਦੀ ਹੋਸਟ ਦੀਪ ਸ਼ਿਖਾ ਬਰਾੜ ਵਲੋਂ ਖੁਸ਼ ਅਸਲੂਬੀ ਨਾਲ ਨਿਭਾਏ ਗਏ।
ਹਾਜ਼ਰੀਨ ਵਿੱਚ ਹੋਰਨਾਂ ਤੋਂ ਬਿਨਾਂ ਤਿੰਨ ਸੁਕੈਡਰਨ ਲੀਡਰ ਹਰਗੁਰਜੀਤ ਮਿਨਹਾਸ, ਜੋਗਿੰਦਰ ਬੈਂਸ ਤੇ ਸ. ਸ. ਪਰਮਾਰ, ਦੋ ਮੇਜਰ ਨਾਹਰ ਸਿੰਘ ਜਵੰਦਾ ਤੇ ਸਰਬਣ ਸਿੰਘ ਮਾਂਗਟ, ਚਾਰ ਡਾਕਟਰੇਟ ਦੀਆਂ ਡਿਗਰੀਆਂ ਵਾਲੇ ਡੌਲੀ ਮਾਂਗਟ, ਹਰਭਜਨ ਸਿੰਘ, ਮਹਿੰਦਰ ਸਿੰਘ ਹੱਲਣ ਅਤੇ ਮੁਖ ਮਹਿਮਾਨ ਸੁਰਜੀਤ ਪਾਤਰ, ਹੋਰ ਉਂਚ ਸਿਵਲ ਅਧਿਕਾਰੀ, ਕੈਲਗਰੀ ਦੇ ਮਸ਼ਹੂਰ ਵਕੀਲ ਅਮਰਪ੍ਰੀਤ ਤੇ ਤਰਨਜੀਤ ਔਜਲਾ, ਗੁਰਦੀਪ ਢਿੱਲੋਂ (ਆਟੋ ਫਲੀਟ), ਕੇਸਰ ਸਿੰਘ ਨੀਰ, ਸੋਹਣ ਮਾਨ, ਇਕਬਾਲ ਖਾਂ, ਹਰੀਪਾਲ, ਕਾਮਰੇਡ ਅਜੀਤ ਸਿੰਘ, ਬਚਿੱਤਰ ਗਿੱਲ ਜ਼ੀਰੇ ਵਾਲੇ ਕਵੀਸ਼ਰ, ਇੰਡੋ ਕਨੇਡੀਅਨ ਐਸੋਸੀਏਸ਼ਨ ਦੇ ਮੈਂਬਰ ਜਗੀਰ ਸਿੰਘ ਘੁੰਮਣ, ਸੁਦਰਸ਼ਨ ਸੈਣੀ, ਦੇਵਿੰਦਰਪਾਲ ਸ਼ਰਮਾ, ਗਿਰਧਾਰੀ ਲਾਲ ਸ਼ਰਮਾ, ਨਛੱਤਰ ਢਿਲੋਂ, ਬਲਬੀਰ ਸਿੰਘ ਸੰਧੂ, ਬਲਦੇਵ ਕੰਗ, ਪ੍ਰਿੰਸੀਪਲ ਜੋਗਿੰਦਰ ਸਿੰਘ ਢਿੱਲੋਂ, ਬਲਵੰਤ ਸਿੰਘ ਗਿੱਲ ਅਤੇ ਸ੍ਰਮਤੀ ਗਿੱਲ, ਹਰਭਜਨ ਕੌਰ ਮਿਨਹਾਸ, ਕੁਲਦੀਪ ਘਟੌੜਾ, ਹਰਜੀਤ ਕੌਰ ਪਤਨੀ ਸਵ: ਇਕਬਾਲ ਅਰਪਨ, ਪ੍ਰੋਫੈਸਰ ਮਨਜੀਤ ਸਿੰਘ ਦੀ ਪਤਨੀ ਦਲਜੀਤ ਕੌਰ, ਨੂੰਹ ਦੇਵਿੰਦਰ, ਪੋਤੀ ਏਮੀ, ਜ਼ਿਲੇਹੁਮਾ ਰਾਣਾ, ਸ੍ਰੀਮਤੀ ਸੋਹਣ ਪ੍ਰਮਾਰ ਆਦਿ ਵੀ ਸਰੀਕਿ ਜਸ਼ਨ ਸਨ। ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਵੀ ਸਮਾਗਮ ਦੀ ਸ਼ੋਭਾ ਵਧਾ ਰਹੇ ਸਨ। ਸਤਨਾਮ ਢਾਹ ਸਕੱਤਰ ਕੋਸੋ, ਦਰਸ਼ਨ ਧਾਲੀਵਾਲ ਪ੍ਰਧਾਨ ਕੋਸੋ ਵੀ ਹਾਜ਼ਰ ਸਨ।
ਸਾਹਿਤ ਸਭਾ ਪ੍ਰਧਾਨ ਬੀਬੀ ਸੁਰਿੰਦਰ ਗੀਤ, ਪ੍ਰਿੰਸੀਪਲ ਸਤਪਾਲ ਕੌਸ਼ਲ, ਭਗਵੰਤ ਰੰਧਾਵਾ ਪਰਿਵਾਰ ਸਮੇਤ, ਪਰਮਿੰਦਰ ਗਰੇਵਾਲ ਜੈਨਰਲ ਸਕੱਤਰ ਸਾਹਿਤ ਸਭਾ, ਜਸਵੰਤ ਹਿੱਸੋਵਾਲ, ਸ੍ਰੀਮਤੀ ਗੁਰਚਰਨ ਕੌਰ, ਸਮਸ਼ੇਰ ਸਿੰਘ ਸੰਧੂ, ਪ੍ਰਧਾਨ ਰਾਈਟਰ ਫੋਰਮ ਆਦਿ ਵੀ ਉਪਸਥਤ ਸਨ। ਇਸ ਸਮਾਰੋਹ ਵਿੱਚ 70 ਦੇ ਲੱਗਭੱਗ ਕੈਲਗਰੀ ਦੇ ਪਤਵੰਤੇ ਲੇਖਕ, ਗ਼ਜਲਕਾਰ ਮੋਹਣ ਸਿੰਘ ਔਜਲਾ, ਨੀਰ ਤੇ ਸ਼ਮਸ਼ੇਰ ਸਿੰਘ ਸੰਧੂ ਵੀ ਮੌਜੂਦ ਸਨ।
ਸਭ ਤੋਂ ਪਹਿਲਾਂ ਦੀਪ ਸ਼ਿਖਾ ਬਰਾੜ ਨੇ ਸੁਰਜੀਤ ਪਾਤਰ ਨੂੰ ਜੀਆ ਆਇਆ ਆਖਿਆ ਅਤੇ ਉਨ੍ਹਾਂ ਦੀ ਪੰਜਾਬੀ ਸ਼ਾਇਰੀ ਵਿੱਚ ਨੁਮਾਇਆਂ ਯੋਗਦਾਨ ਦਾ ਜ਼ਿਕਰ ਕੀਤਾ।
ਸਮਾਗਮ ਦਾ ਆਰੰਭ ਸੁਰਿੰਦਰ ਗੀਤ ਦੀ ਖੂਬਸੂਰਤ ਗ਼ਜ਼ਲ ਨਾਲ ਹੋਇਆ ਜਿਹੜੀ ਉਨ੍ਹਾਂ ਤਰੰਨਮ ਵਿੱਚ ਪੇਸ਼ ਕੀਤੀ। ਉਸ ਤੋਂ ਉਪਰੰਤ ਡਾ. ਸੁਰਜੀਤ ਪਾਤਰ ਨੇ ਪੁਸਤਕ ‘ਵੰਨ-ਸੁਵੰਨ’ ਹਾਜ਼ਰੀਨ ਦੇ ਸਨਮੁਖ ਕੀਤੀ। ਸੁਰਜੀਤ ਪਾਤਰ ਨੇ ਕਿਹਾ ਕਿ ਮੈਂ 80 ਸਾਲਾ ਲੇਖਕ ਪ੍ਰੋ. ਮਨਜੀਤ ਸਿੰਘ ਤੋਂ ਪ੍ਰੇਰਣਾ ਲੈ ਰਿਹਾ ਹਾਂ ਉਹ ਇਸ ਉਮਰ ਵਿੱਚ ਵੀ ਦ੍ਰਿੜਤਾ ਨਾਲ ਲਿਖ ਰਹੇ ਹਨ। ਮੈਨੂੰ ਮਹਿਸੂਸ ਹੁੰਦਾ ਹੈ ਕਿ ਬੁਢਾਪਾ ਤਾਂ 80 ਸਾਲ ਤੋਂ ਵੀ ਸ਼ੁਰੂ ਨਹੀਂ ਹੁੰਦਾ। ਬੜੀ ਰੌਚਕਤਾ ਨਾਲ ਉਨ੍ਹਾਂ ਦੱਸਿਆ ਕਿ ਜਦੋਂ ਮੈਂ 40 ਸਾਲ ਦਾ ਹੋਇਆ ਤਾਂ ਮੈਂ ਸਮਝਦਾ ਸੀ ਕਿ ਬੁਢਾਪਾ 60 ਸਾਲ ਤੋਂ ਸ਼ੁਰੂ ਹੁੰਦਾ ਹੈ ਅਤੇ ਜਦੋਂ ਮੈਂ 60 ਸਾਲ ਦਾ ਹੋ ਗਿਆ ਹਾਂ ਕਿ ਤਾਂ ਮੈਂ ਸੋਚਿਆ ਬੁਢਾਪਾ 80 ਸਾਲ ਤੋਂ ਸ਼ੁਰੂ ਹੁੰਦਾ ਹੈ। ਪਰ ਪ੍ਰੋਫੈਸਰ ਮਨਜੀਤ ਸਿੰਘ ਦੀ ਉਦਾਹਰਣ ਤੋਂ ਤਾਂ ਮੈਂ ਇੰਝ ਮਹਿਸੂਸ ਕਰਦਾ ਹਾਂ ਕਿ ਬੁਢਾਪਾ ਤਾਂ ਜਿਵੇਂ ਆਉਂਦਾ ਹੀ ਨਾ ਹੋਵੇ ਕਿਉਂਕਿ ਉਹ ਤਾਂ ਅਜੇ ਵੀ ਸਿਰੜ ਨਾਲ ਪੱਤਰਕਾਰੀ ਕਰੀ ਜਾ ਰਹੇ ਹਨ ਅਤੇ ਲੇਖ ਲਿਖੀ ਜਾ ਰਹੇ ਹਨ।
ਮੈਂ ਪ੍ਰੋਫੈਸਰ ਮਨਜੀਤ ਸਿੰਘ ਨੂੰ ਇਸ ਉਂਤਮ ਪੁਸਤਕ ਦੀ ਰਚਨਾ ਬਾਰੇ ਵਧਾਈ ਦਿੰਦਾ ਹਾਂ ਅਤੇ ਸਰੋਤਿਆਂ ਨੂੰ ਇਸ ਪੁਸਤਕ ਨੂੰ ਪੜ੍ਹਨ ਦੀ ਸਿਫਾਰਸ਼ ਕਰਦਾ ਹਾਂ। ਜਿਸ ਵਿੱਚ ਲੇਖਕ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਤੋਂ ਪ੍ਰਭਾਵਤ ਹੋ ਕੇ ਲੇਖ ਲਿਖੇ ਹਨ।
ਪ੍ਰੋਫੈਸਰ ਮਨਜੀਤ ਸਿੰਘ ਨੇ ਸੁਰਜੀਤ ਪਾਤਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਉਥੇ ਮੇਰੇ ਦੋਸਤਾਂ-ਸਾਥੀਆਂ ਵਲੋਂ ਮਿਲ ਰਿਹਾ ਸਨਮਾਨ ਮੈਨੂੰ ਨਿਰਮਾਣ ਵੀ ਬਣਾ ਰਿਹਾ ਹੈ।
ਕੁੱਲ 25-25 ਬੁਲਾਰੇ ਸਨ ਅਤੇ ਦੀਪ ਸ਼ਿਖਾ ਬੜੀ ਔਖ ਮਹਿਸੂਸ ਕਰ ਰਹੀ ਸੀ ਕਿ ਏਨੇ ਬੁਲਾਰਿਆਂ ਨੂੰ ਕਿਵੇਂ ਸੰਤੁਸ਼ਟ ਕੀਤਾ ਜਾਵੇ ਤੇ ਭੁਗਤਾਇਆ ਜਾਵੇ।
ਪੁਸਤਕ ਬਾਰੇ ਡਾ. ਹਰਿਭਜਨ ਸਿੰਘ ਢਿੱਲੋਂ, ਕੇਸਰ ਸਿੰਘ ਨੀਰ, ਸੋਹਣ ਮਾਨ, ਪ੍ਰਿੰਸੀਪਲ ਸਤਪਾਲ ਕੌਸ਼ਲ, ਡਾ. ਮਹਿੰਦਰ ਸਿੰਘ ਵਲੋਂ ਪਰਚੇ ਪੜ੍ਹੇ ਗਏ। ਭਗਵੰਤ ਸਿੰਘ ਰੰਧਾਵਾ ਨੇ ਪ੍ਰੋ. ਮਨਜੀਤ ਸਿੰਘ ਦੀਆਂ ਸਰਕਾਰੀ ਕਾਲਿਜ ਮੁਕਤਸਰ ਵੇਲੇ ਦੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਉਸ ਸਮੇਂ ਉਨ੍ਹਾਂ ਦੇ ਕਿਰਦਾਰ ‘ਤੇ ਚਾਨਣਾ ਪਾਇਆ। ਸਭ ਤੋਂ ਲੰਮਾ ਭਾਸ਼ਣ ਬਚਿੱਤਰ ਗਿੱਲ ਦਾ ਅਤੇ ਪ੍ਰਿੰਸੀਪਲ ਕੇ. ਸੀ. ਸ਼ਰਮਾ ਦਾ ਸੀ। ਬਚਿੱਰਤ ਗਿੱਲ ਨੇ ਪ੍ਰੋ. ਮਨਜੀਤ ਸਿੰਘ ਦੇ ਜੀਵਨ ਬਾਰੇ, ਉਨ੍ਹਾਂ ਦੀ ਲੇਖਣੀ ਬਾਰੇ ਭਰਪੂਰ ਚਾਨਣਾ ਪਾਇਆ। ਜਸਵੰਤ ਸਿੰਘ ਗਿੱਲ ਨੇ ਵੀ ਪਿਛਲੇ ਪੰਜਾਹ ਸਾਲਾਂ ਦੀ ਪ੍ਰੋ. ਸਿੱਧੂ ਨਾਲ ਸਾਂਝ ਦਾ ਵੀ ਰੌਚਿਕ ਜ਼ਿਕਰ ਕੀਤਾ। ਕੇ. ਸੀ. ਸ਼ਰਮਾ ਨੇ ਵੀ ਮਨਜੀਤ ਸਿੱਧੂ ਦੀ ਪੁਸਤਕ ਵਿੱਚੋਂ ਕਈ ਟੂਕਾਂ ਦੇ ਕੇ ਪੁਸਤਕ ਦੀ ਤਾਰੀਫ਼ ਕੀਤੀ। ਹਰਗੁਰਜੀਤ ਮਿਨਹਾਸ ਨੇ ਵੀ ਪ੍ਰੋਫੈਸਰ ਮਨਜੀਤ ਸਿੰਘ ਨੂੰ ਆਪਣੀ ਪਲੇਠੀ ਪੁਸਤਕ ਰੀਲੀਜ਼ ਕਰਨ ‘ਤੇ ਵਧਾਈ ਦਿੱਤੀ।
ਬ੍ਰਹਮ ਪ੍ਰਕਾਸ਼ ਲੁੱਡੂ ਮੁੱਖ ਸੰਪਾਦਕ ‘ਦੇਸ ਪੰਜਾਬ ਟਾਇਮਜ਼’ ਨੇ ਪੰਜਾਬੀ ਸਟਾਰ ਦੇ ਸਮੇਂ ਤੋਂ ਹੀ ਉਸਨੂੰ ਪ੍ਰੋ. ਮਨਜੀਤ ਸਿੰਘ ਵਲੋਂ ਮਿਲ ਰਹੇ ਸਹਿਯੋਗ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੀ ਨਿਧੜਕ ਪੱਤਰਕਾਰੀ ਦੀ ਤਾਰੀਫ ਕੀਤੀ। ਪ੍ਰੋ. ਮਨਜੀਤ ਸਿੰਘ ਨੇ ਵੀ ਬ੍ਰਹਮ ਪ੍ਰਕਾਸ਼ ਦੇ ਮੈਗਜ਼ੀਨ ‘ਪੰਜਾਬੀ ਸਟਾਰ’ ਨੂੰ ਆਪਣੀ ਐਕਸਰਸਾਈਜ਼ ਬੁੱਕ ਵਜੋ ਵਰਤਣ ਲਈ ਸ਼ੁਕਰੀਆ ਅਦਾ ਕੀਤਾ ਅਤੇ ਸਮੇਂ ਸਮੇਂ ਛਪਦੇ ਰਹੇ ਪੰਜਾਬੀ ਸਟਾਰ, ਦੇਸ ਪੰਜਾਬ ਟਾਇਮਜ਼ ਤੇ ਹੋਰ ਪੰਜਾਬੀ ਅਖਬਾਰਾਂ ਵਿੱਚ ਛਪੇ ਲੇਖ ਹੀ ਪੁਸਤਕ ‘ਵੰਨ-ਸੁਵੰਨ’ ਵਿੱਚ ਇਕੱਤਰ ਕਰਕੇ ਛਪਾਏ ਗਏ ਹਨ। ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਦਾ ਕਰੈਡਿਟ ਮੈਨੂੰ ਇਕੱਲੇ ਨੂੰ ਹੀ ਨਹੀਂ ਜਾਂਦਾ ਸਗੋਂ ਉਨ੍ਹਾਂ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਜਾਂਦਾ ਹੈ ਜਿਨ੍ਹਾਂ ਨਾਲ ਮੈਂ ਹਰ ਲੇਖ ਲਿਖਣ ਪਿੱਛੋਂ ਚਰਚਾ, ਸਲਾਹ ਮਸ਼ਵਰਾ ਕਰਦਾ ਰਿਹਾ ਹਾਂ।
ਫੰਕਸ਼ਨ ਇਤਨਾ ਦਿਲਚਸਪ ਸੀ ਕਿ ਸੀਟਾਂ ਨਾ ਮਿਲਣ ਦੇ ਬਾਵਜੂਦ ਵੀ ਦੋ ਤਿੰਨ ਘੰਟੇ ਖੜ੍ਹੇ ਹੋ ਕੇ ਹੀ ਕਈ ਸ੍ਰੋਤੇ ਪ੍ਰੋਗਰਾਮ ਸੁਣਦੇ ਰਹੇ। ਚਾਹ ਪਾਣੀ ਦਾ ਵੀ ਖਿਆਲ ਨਾ ਆਇਆ ਅਤੇ ਚਾਹ ਠੰਡੀ ਹੋ ਗਈ ਸੀ।
ਅਮਨ ਬਰਾੜ ਨੇ ਸਾਰੇ ਪ੍ਰੋਗਰਾਮ ਦੀ ਵੀਡੀਓ ਵੀ ਤਿਆਰ ਕੀਤੀ ਜਿਸ ਚੋਂ ਕੁਝ ਕਲਿੱਪ ਆਪਣੇ ਪ੍ਰੋਗਰਾਮ ਟੀ. ਵੀ. ਸ਼ੋਅ ‘ਪਰਿਵਾਸ’ ਵਿੱਚ ਪੇਸ਼ ਕਰਨਗੇ। ਭਗਵੰਤ ਹੋਰਾਂ ਦੇ ਪੋਤਰੇ ਨਵੀ ਨੇ ਵੀ ਇਸ ਫੰਕਸ਼ਨ ਨੂੰ ਕੈਮਰਾ ਬੰਦ ਕਰਨ ਵਾਸਤੇ ਖੜ੍ਹੇ ਪੈਰ ਹੀ $1000 ਡਾਲਰ ਖਰਚ ਕਰਕੇ ਮੂਵੀ ਕੈਮਰਾ ਲਿਆ ਕੇ ਫੰਕਸ਼ਨ ਦੀ ਮੂਵੀ ਤਿਆਰ ਕੀਤੀ। ਹੋਰ ਵੀ ਪ੍ਰੋਗਰਾਮ ਦੀਆਂ ਤਸਵੀਰਾਂ ਖਿੱਚਣ ਲਈ ਕਈ ਆਪਣੇ ਆਪਣੇ ਕੈਮਰੇ ਲੈ ਕੇ ਆਏ ਹੋਏ ਸਨ। ਪ੍ਰੌਸਤਮ ਭਾਰਦਵਾਜ ਵਲੋਂ ਪ੍ਰਿੰਸੀਪਲ ਕੇ. ਸੀ. ਸ਼ਰਮਾ ਨੇ ਡਾ. ਸੁਰਜੀਤ ਪਾਤਰ, ਸੁਰਿੰਦਰ ਗੀਤ ਤੇ ਹੋਰ ਬੁਲਾਰਿਆਂ ਦਾ ਅਤੇ ਪਰਚੇ ਪੜ੍ਹਨ ਵਾਲੇ ਵਿਦਵਾਨਾਂ ਦਾ ਧੰਨਵਾਦ ਕੀਤਾ। ਸ੍ਰੋਤੇ ਕਹਿ ਰਹੇ ਸਨ ਕਿ ਅੱਜ ਦਾ ਪੁਸਤਕ ਰੀਲੀਜ਼ ਸਮਾਰੋਹ ਕੈਲਗਰੀ ਦੇ ਸਾਹਿਤਕ ਇਤਹਾਸ ਵਿੱਚ ਇੱਕ ਮੀਲ ਪੱਥਰ ਹੈ।