ਮੈਲਬੌਰਨ (ਸ਼ਬਦ ਸਾਂਝ ਬਿਊਰੋ) ਸਾਗੂ ਡਰੀਮਜ਼ ਮਿਊਜਿ਼ਕ ਕੰਪਨੀ ਵੱਲੋਂ ਮੈਲਬੌਰਨ ਦੇ ਦਿੱਲੀ ਰੌਕਸ ਰੈਸਟੋਰੈਂਟ ਵਿਖੇ ਇਟਲੀ ਦੇ ਗਾਇਕ ਅਵਤਾਰ ਰੰਧਾਵਾ ਦੀ ਪਹਿਲੀ ਸੀ.ਡੀ. “ਬਿੱਲੋ” ਮਾਣਯੋਗ ਜੂਡ ਪਰੇਰਾ ਐਮ.ਪੀ. ਵੱਲੋਂ ਤਸਵਿੰਦਰ ਸਿੰਘ, ਬਲਜਿੰਦਰ ਸਿੰਘ ਤੇ ਅਨੂਪ ਸ਼ਰਮਾ ਦੇ ਸਹਿਯੋਗ ਨਾਲ਼ ਰਿਲੀਜ਼ ਕੀਤੀ ਗਈ । ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਔਜਲਾ, ਵਜਿ਼ੰਦਰ ਸ਼ਰਮਾ, ਡੀ. ਜੇ. ਸੈਂਡੀ, ਆਸਟ੍ਰੇਲੀਅਨ ਤੇ ਭਾਰਤੀ ਮੀਡੀਆ ਦੇ ਨੁਮਾਇੰਦੇ ਹਾਜ਼ਰ ਸਨ । ਇਸ ਸੀ.ਡੀ. ਦੇ ਗੀਤਕਾਰ ਹਰਵਿੰਦਰ ਉਹੜਪੁਰੀ ਤੇ ਸੰਗੀਤ ਅਸ਼ੋਕ ਸ਼ਰਮਾ ਦਾ ਹੈ । ਸਾਗੂ ਡਰੀਮਜ਼ ਦੇ ਮੈਨੇਜਿੰਗ ਡਾਇਰੈਕਟਰ ਯੁੱਧਵੀਰ ਸਿੰਘ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਸਾਗੂ ਡਰੀਮਜ਼ ਦੀਆਂ ਭਵਿੱਖ ਦੀਆਂ ਯੋਜਨਾਵਾਂ ‘ਚ ਆਸਟ੍ਰੇਲੀਆ ਵਿਖੇ ਹੀ ਗੀਤਾਂ ਦੀ ਰਿਕਾਰਡਿੰਗ ਕਰਨਾ ਸ਼ਾਮਿਲ ਹੈ ।
ਜਿੰਮ –1 ਅਤੇ ਜਿੰਮ –2 ਤੋਂ ਬਾਅਦ ਹਾਜ਼ਰ ਹੋਇਆ ਹੈ ਗਾਇਕ ਜਤਿੰਦਰ ਗਿੱਲ.......... ਕੈਸਿਟ ਰਿਲੀਜ਼ / ਜਸਬੀਰ ਜੱਸੀ (ਫਰੀਦਕੋਟ)

ਪੰਜਾਬੀ ਗਾਇਕੀ ’ਚ ਉਂਗਲੇ ਤੇ ਗਿਣੇ ਜਾਣ ਵਾਲੇ ਸੁਰੀਲੇ ਗਾਇਕਾਂ ’ਚ ਜਤਿੰਦਰ ਗਿੱਲ ਨੇ ਆਪਣੀ ਨਿਰੰਤਰ ਮਿਹਨਤ ਨਾਲ ਨਾਮ ਦਰਜ ਕੀਤਾ ਹੈ। ਲੋਕ ਗਥਾਵਾਂ ਨੂੰ ਤਾਜ਼ਗੀ ਦਾ ਅਹਿਸਾਸ ਦੇ ਕੇ ਗਾਉਣ ਵਾਲੇ ਜਤਿੰਦਰ ਗਿੱਲ ਨੇ ‘ ਤੇਰੇ ਦਰਸ਼ਨ ਦੁੱਧ ਵਰਗੇ ’ ਕੈਸਿਟ ਨਾਲ ਕੁਝ ਵਰ੍ਹੇ ਪਹਿਲਾਂ ਪੰਜਾਬੀ ਗਾਇਕੀ ਦੇ ਵਿਹੜੇ ਪੈਰ ਧਰਿਆ ਤੇ ਫ਼ਿਰ ‘ ਮਿੱਤਰਾਂ ਦੀ ਗੱਲ ਵੱਖਰੀ ’ ਕੈਸਿਟ ਨਾਲ ਗਾਇਕ ਵਜੋਂ ਆਪਣੀ ਪਹਿਚਾਣ ਗੂੜ੍ਹੀ ਕੀਤੀ। ਜਤਿੰਦਰ ਡੇਹਲੋਂ ਤੋਂ ਜਤਿੰਦਰ ਗਿੱਲ ਬਣ ਕੇ ਉਸ ਨੇ ਜਿੰਮ-1 ਅਤੇ ਜਿੰਮ -2 ਕੈਸਿਟਾਂ ਨਾਲ ਸੋਲੋ ਅਤੇ ਦੋਗਾਣਾ ਗਾਇਕੀ ਨਾਲ ਇਨਸਾਫ਼ ਕਰਦਿਆਂ ਸਾਬਤ ਕਰ ਦਿੱਤਾ ਸੀ ਜੇਕਰ ਸੰਗੀਤ ਦੀ ਸੂਝ ਹੋਵੇ ਤਾਂ ਵਿਧਾ ਕੋਈ ਵੀ ਹੋਵੇ ਜਿੱਥੇ ਗਾਉਣ ਦਾ ਆਪ ਨੂੰ ਆਨੰਦ ਆਉਂਦਾ ਹੈ ਉੱਥੇ ਸਰੋਤੇ ਵੀ ਗਾਇਕੀ ਨੂੰ ਸੁਨਣ ਦੀ ਮਾਣਦੇ ਹਨ। ਜਤਿੰਦਰ ਗਿੱਲ ਦੀ ਖਾਸੀਅਤ ਇਹ ਹੈ ਕਿ ਉਹ ਅਜੋਕੇ ਗਾਇਕਾਂ ਵਾਂਗ ਸਿਰਫ਼ ਕੈਸਿਟ ’ਚ ਹੀ ਵਧੀਆ ਨਹੀਂ ਗਾਉਂਦਾ ਸਗੋਂ ਸਟੇਜ ਤੇ ਉਸ ਦੀ ਪੇਸ਼ਕਾਰੀ ਹਮੇਸ਼ਾ ਕਾਬਲੇ ਤਾਰੀਫ਼ ਹੁੰਦੀ ਹੈ। ਹਰ ਵਰਗ ਦੇ ਸਰੋਤੇ ਨੂੰ ਕਿਸ ਤਰ੍ਹਾਂ ਖੁਸ਼ ਜਾ ਸੰਤੁਸ਼ਟ ਕਰਨਾ ਹੈ ਇਹ ਨਵੇਂ ਗਾਇਕਾਂ ਨੂੰ ਜਤਿੰਦਰ ਗਿੱਲ ਤੋਂ ਸਿੱਖਣਾ ਚਾਹੀਦਾ ਹੈ। ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਹਰਿੰਦਰ ਸੰਧੂ ਦੇ ਸਵ: ਪਿਤਾ ਮਾਸਟਰ ਪ੍ਰੀਤਮ ਸਿੰਘ ਯਾਦਗਰੀ ਮੇਲੇ ਤੇ ਪਹਿਲੀ ਵਾਰ ਉਸ ਨੂੰ ਸਟੇਜ ਤੇ ਵੇਖਿਆ , ਉਸ ਨੇ ਐਸਾ ਰੰਗ ਬੰਨਿ•ਆ ਕਿ ਸਰੋਤੇ ਅਸ਼ ਅਸ਼ ਕਰ ਉੱਠੇ। ਕਰੀਬ ਇੱਕ ਘੰਟਾ ਸਰੋਤੇ ਉਸ ਨੂੰ ਫ਼ਰਮਾਇਸ਼ਾਂ ਕਰਦੇ ਰਹੇ ਤੇ ਉਸ ਨੇ ਖਿੜੇ ਮੱਥੇ ਹਰ ਵਰਗ ਦੇ ਸਰੋਤੇ ਨੂੰ ਆਨੰਦ ਦੀ ਸਥਿਤੀ ’ਚ ਪਹੁੰਚਾ ਕੇ ਸਾਹ ਲਿਆ। ਸੋਲੋ ਗਾਇਕੀ ਵਿਚ ਮਾਹੀਆ, ਜੁਗਨੀ, ਜੱਗਾ ਸਿੰਘ, ਛੱਲਾ, ਮਿਰਜ਼ਾ ਅਤੇ ਮਿੱਟੀ ਦਾ ਬਾਵਾ ਦੀ ਪੇਸ਼ਕਾਰੀ ਕਰਕੇ ਉਹ ਅਕਸਰ ਆਪਣੀ ਕਲਾ ਦਾ ਲੋਹਾ ਮੰਨਵਾਉਂਦਾ ਹੈ। ਦੋਗਾਣਾ ਗਾਇਕੀ ’ਚ ਮਾਵੇ ਹੁੰਦੇ ਬੇ ਸਮਝੇ ਛਾਵਾਂ ਬੋਹੜ ਦੀਆਂ, ਐਵੇਂ ਗੁੱਸੇ ਹੋਣ ਦਾ ਬਹਾਨਾ ਫ਼ਿਰੇ ਲੱਭਦੀ, ਇੱਕ ਟੈਮ ਐਨੀਆਂ ਨਾਲ ਕਿਵੇਂ ਗੱਲ ਕਰਦੈ, ਕਰ ਲਿਆ ਜਿੰਮ ਜੁਆਇੰਨ ਸਮੇਤ ਕਈ ਗੀਤਾਂ ਨੂੰ ਬਾਖੂਬੀ ਨਿਭਾ ਕੇ ਉਹ ਹਰ ਪੇਸ਼ਕਾਰੀ ਤੋਂ ਬਾਅਦ ਆਪਣੀ ਪਹਿਚਾਣ ਦਾ ਘੇਰਾ ਵੱਡਾ ਕਰ ਲੈਂਦਾ ਹੈ। ਲੁਧਿਆਣੇ ਜ਼ਿਲੇ ਕਸਬੇ ਡੇਹਲੋਂ ਵਿਚ ਸਵਰਗੀ ਜਸਵੰਤ ਸਿੰਘ ਗਿੱਲ ਦੇ ਘਰ ਸ਼੍ਰੀਮਤੀ ਅਮਰਜੀਤ ਕੌਰ ਦੀ ਕੁੱਖ ਨੂੰ ਭਾਗ ਲਾਉਣ ਵਾਲਾ ਜਤਿੰਦਰ ਗਿੱਲ ਐਮ.ਐਸ. ਸੀ ਬਾਟਨੀ ਹੈ। ਜਗਦੇਵ ਸਿੰਘ ਜੱਸੋਵਾਲ ਦੀ ਅਗਵਾਈ ਵਿਚ ਪ੍ਰੋ. ਮੋਹਨ ਸਿੰਘ ਦੇ ਮੇਲੇ ਤੇ ਲੁਧਿਆਣੇ ਤੋਂ ਸ਼ੁਰੂਆਤ ਕਰਕੇ ਅੱਜ ਦੇਸ਼ ਦੇ ਹਰ ਕੋਨੇ ਵਿਚ ਆਪਣੀ ਗਾਇਕੀ ਦੇ ਜਲਵੇ ਬਿਖੇਰ ਰਿਹਾ ਹੈ।
ਅੱਜਕੱਲ• ਜਤਿੰਦਰ ਗਿੱਲ ਨਵੀਂ ਕੈਸਿਟ ਜਤਿੰਦਰ ਗਿੱਲ ਲਾਈਵ ‘ਜ਼ਿੰਦਗੀ ਦੇ ਰਾਹਾਂ ਵਿਚ ’ ਨਾਲ ਸੰਗੀਤ ਪ੍ਰੇਮੀਆਂ ਦਾ ਧਿਆਨ ਪੂਰੀ ਤਰ੍ਹਾਂ ਆਪਣੇ ਵੱਲ ਖਿੱਚ ਰਿਹਾ ਹੈ। ਐਸ.ਐਮ.ਆਈ. ਕੰਪਨੀ ਦੇ ਨਿਰਮਾਤਾ ਸੱਜਣ ਦੂਹਣ ਵੱਲਂ ਮਾਰਕੀਟ ’ਚ ਭੇਜੀ ਜਤਿੰਦਰ ਲਾਈਵ ਬਾਰੇ ਪੁੱਛਣ ਤੇ ਉਸ ਨੇ ਦੱਸਿਆ ਕਿ ਜੱਸਾ ਫ਼ਤਿਹਪੁਰੀਆ ਦੀ ਪੇਸਕਸ਼ ਇਸ ਕੈਸਿਟ ਦੇ ਗੀਤਾਂ ਨੂੰ ਅਨਿਲ ਫ਼ਤਿਹਪਰ ਜੱਟਾਂ, ਪ੍ਰੀਤ ਸੰਘਰੇੜੀ, ਹਰਜੀਤ ਮਾਂਗਟ, ਸੋਨਾ ਡੇਹਲੋਂ, ਤੇ ਜਤਿੰਦਰ ਨੇ ਖੁਦ ਲਿਖਿਆ ਹੈ। ਕੈਸਿਟ ਦਾ ਸੰਗੀਤ ਵਿਨੈ -ਕਮਲ ਦੀ ਜੋੜੀ ਨੇ ਬਾਖੂਬੀ ਤਿਆਰ ਕੀਤਾ ਹੈ। ਸ਼ੇਅਰੋ ਸ਼ਾਇਰੀ ਅਤੇ ਗੀਤਾਂ ਨਾਲ ਸਜੀ ਇਸ ਕੈਸਿਟ ‘ਚ ਕਬੱਡੀ ਸੰਸਾਰ ਕੱਪ ਜਿੱਤਣ ਵਾਲੇ ਖਿਡਾਰੀਆਂ ਵਾਸਤੇ ਤੋਹਫ਼ੇ ਦੇ ਰੂਪ ’ਚ ਪੇਸ਼ ਕੀਤਾ ਗੀਤ ਲੋਕਾਂ ਦੀ ਪਸੰਦ ਬਣਿਆ ਹੈ। ਕੈਸਿਟ ਦੇ ਸਮੁੱਚੇ ਗੀਤਾਂ ਨੂੰ ਹਰ ਵਰਗ ਦੇ ਸਰੋਤੇ ਵੱਡੇ ਪੱਧਰ ਤੇ ਹੁੰਗਾਰਾ ਮਿਲ ਰਿਹੈ ਹੈ। ਉਨ੍ਹਾਂ ਦੱਸਿਆ ਕਿ ਜਤਿੰਦਰ ਲਾਈਵ ਨੂੰ ਸਰੋਤਿਆਂ ਤੱਕ ਪੁਹੰਚਾਉਣ ਵਾਸਤੇ ਕਿੱਟੂ ਜ਼ੇਲਦਾਰ ਤੇ ਰਜਿਤ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਜਤਿੰਦਰ ਗਿੱਲ ਦੀ ਇਸ ਕੈਸਿਟ ਨੂੰ ਪੂਰੀ ਤਰ੍ਹਾਂ ਸੁਨਣ ਤੇ ਪਰਖਣ ਤੋਂ ਬਾਅਦ ਇਹੀ ਕਿਹਾ ਜਾ ਸਕਦਾ ਹੈ ਕਿ ਜਤਿੰਦਰ ਲਾਈਵ ਸੰਗੀਤ ਪ੍ਰੇਮੀਆਂ ਵਾਸਤੇ ਸੱਚਮੁੱਚ ਸੰਗੀਤਕ ਤੋਹਫ਼ਾ ਹੈ। ਪ੍ਰਮਾਤਮਾ ਅੱਗੇ ਮੇਰੀ ਇਹੀ ਦੁਆ ਹੈ ਕਿ ਇਹ ਸੁਰੀਲਾ ਗਾਇਕ ਇਸੇ ਤਰ੍ਹਾਂ ਪੰਜਾਬੀ ਸੰਗੀਤ ਨੂੰ ਹੋਰ ਪ੍ਰਫ਼ੁੱਲਤ ਕਰਨ ਵਾਸਤੇ ਯਤਨ ਕਰਦਾ ਰਹੇ।
ਬਾਤਾਂ ਬੀਤੇ ਦੀਆਂ ਰੀਲੀਜ਼ ਸਮਾਰੋਹ .......... ਪੁਸਤਕ ਰਿਲੀਜ਼ / ਲਖਵਿੰਦਰ ਸਿੰਘ ਮਾਨ
ਪੰਜਾਬੀ ਸਭਿਆਚਾਰ ਦੀ ਸਰਬਪੱਖੀ ਉਨਤੀ ਲਈ ਯਤਨਸ਼ੀਲ, ਪੰਜਾਬੀ ਸੱਥ ਲਾਂਬੜਾ ਵੱਲੋਂ, ਆਸਟ੍ਰੇਲੀਆ ਵਾਸੀ, ਪਰਵਾਸੀ ਲੇਖਕ ਗਿਆਨੀ ਸੰਤੋਖ ਸਿੰਘ ਜੀ ਦੀ ਪੁਸਤਕ, ‘ਬਾਤਾਂ ਬੀਤੇ ਦੀਆਂ’ ਸੰਤ ਬਾਬਾ ਬਲਬੀਰ ਸਿੰਘ ਸੀਂਚੇ ਵਾਲ ਜੀ ਦੇ, ਪਵਿਤਰ ਹਥਾਂ ਦੁਆਰਾ ਰੀਲ਼ੀਜ਼ ਕਰਵਾਈ ਗਈ।
ਸੱਥ ਵੱਲੋਂ ਆਪਣੀ ਵੀਹਵੀਂ ਪਰ੍ਹਿਆ ਦੇ ਸਮਾਗਮ ਵਿਚ ਜਿਥੇ ਕੁਝ ਹੋਰ ਸਮਾਜ ਸੇਵੀ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਗਿਆ ਓਥੇ ਗਿਆਨੀ ਜੀ ਦੀ ਕਿਤਾਬ ‘ਬਾਤਾਂ ਬੀਤੇ ਦੀਆਂ’ ਨੂੰ ਵੀ ਪਾਠਕਾਂ ਨੂੰ ਸਮੱਰਪਤ ਕੀਤਾ ਗਿਆ। ਉਸ ਸਮੇ ਸਟੇਜ ਉਪਰ ਸਤਿਕਾਰਤ ਮਹਾਨ ਸ਼ਖ਼ਸੀਅਤਾਂ ਵੱਲੋਂ ਗਿਆਨੀ ਜੀ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਸੰਸਾਰ ਵਿਚ ਵੱਸ ਰਿਹਾ ਪੰਜਾਬੀ ਭਾਈਚਾਰਾ ਗਿਆਨੀ ਜੀ ਦੀ ਵਿਦਵਤਾ, ਜੋ ਕਿ ਉਹਨਾਂ ਦੇ ਭਾਸ਼ਨਾਂ ਅਤੇ ਲਿਖਤ ਦੁਆਰਾ ਪਰਗਟ ਹੁੰਦੀ ਹੈ, ਤੋਂ ਜਾਣੂ ਹੈ। ਆਪ ਜੀ ਪਹਿਲਾਂ ਪੰਜਾਬ ਵਿਚ ਤੇ ਫਿਰ ਪਿਛਲੇ 37 ਸਾਲਾਂ ਤੋਂ ਪਰਦੇਸਾਂ ਵਿਚ ਭਰਮਣ ਕਰਕੇ, ਪੰਜਾਬੀ ਭਾਈਚਾਰੇ ਵਿਚ ਵਿਚਰਦੇ ਆ ਰਹੇ ਹਨ। 31 ਸਾਲਾਂ ਤੋਂ ਪਰਵਾਰ ਸਮੇਤ ਪੱਕਾ ਟਿਕਾਣਾ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਹੈ ਪਰ ਸੰਸਾਰ ਦੀਆਂ ਯਾਤਰਾਵਾਂ ਦਾ ਸਿਲਸਿਲਾ ਲਗਾਤਾਰ ਅਜੇ ਵੀ ਜਾਰੀ ਹੈ।
ਗਿਆਨੀ ਜੀ ਦੀ ਸਭ ਤੋਂ ਸਭ ਪਹਿਲੀ ਪੁਸਤਕ ‘ਸਚੇ ਦਾ ਸਚਾ ਢੋਆ’ ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸ ਦਾ ਵਰਨਣ ਕਰਦੀ ਹੈ। ਪਾਠਕਾਂ ਨੇ ਇਸ ਨੂੰ ਏਨਾ ਪਸੰਦ ਕੀਤਾ ਕਿ ਥੋਹੜੇ ਹੀ ਸਮੇ ਵਿਚ ਇਸ ਦੇ ਤਿੰਨ ਐਡੀਸ਼ਨ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚ ਚੁੱਕੇ ਹਨ। ਦੂਜੀਆਂ ਦੋਹਾਂ ਕਿਤਾਬਾਂ ਵਿਚ ਗਿਆਨੀ ਜੀ ਦੀਆਂ ਯਾਤਰਾਵਾਂ ਦਾ ਵਰਨਣ ਹੈ ਤੇ ਇਸ ਚੌਥੀ ਕਿਤਾਬ ਵਿਚ, 1947 ਤੋਂ ਲੈ ਕੇ ਹੁਣ ਤੱਕ, ਆਪਣੀਆਂ ਅੱਖਾਂ ਸਾਹਮਣੇ ਵਾਪਰ ਰਹੀਆਂ ਘਟਨਾਵਾਂ, ਜੋ ਕਿ ਪੰਥ, ਪੰਜਾਬ, ਸਿੱਖੀ, ਅਕਾਲੀ ਇਤਿਹਾਸ ਦਾ, ਪ੍ਰਤੱਖ, ਹੱਡੀਂ ਵਾਪਰਿਆ ਤੇ ਅੱਖੀਂ ਵੇਖਿਆ ਬਿਆਨ ਹੈ। ਪੰਜਾਬੀ ਪਾਠਕਾਂ ਵਾਸਤੇ ਇਹ ਇਕ ਹਵਾਲਾ ਪੁਸਤਕ ਵਜੋਂ ਪਰਗਟ ਹੋਈ ਹੈ। ਇਤਿਹਾਸ, ਧਰਮ, ਰਾਜਨੀਤੀ, ਸਾਹਿਤ, ਪੱਤਰਕਾਰੀ, ਯਾਤਰਾ ਵਿਚ ਦਿਲਚਸਪੀ ਰੱਖਣ ਵਾਲ਼ੇ ਪਾਠਕਾਂ ਵਾਸਤੇ ਤਾਂ ਇਹ ਇਕ ਗਾਈਡ ਸਮਾਨ ਹੈ।
ਗਿਆਨੀ ਜੀ ਦਾ ਇਹ ਵੱਡਪਣ ਹੀ ਹੈ ਕਿ ਏਨੇ ਚਿਰ ਤੋਂ ਵਿਦੇਸ਼ ਵਿਚ ਵੱਸੇ ਹੋਣ ਦੇ ਜਾਵਜੂਦ ਆਪਣੀ ਜ਼ਮੀਨ, ਆਪਣੀ ਮਾਂ ਬੋਲੀ ਨੂੰ ਭੁੱਲੇ ਨਹੀ ਸਗੋਂ ਇਸ ਵਿਚ ਹੋਰ ਨਿਖਾਰ ਲਿਆਉਣ ਲਈ ਆਪਣੀ ਕਲਮ ਨੂੰ ਨਿਰੰਤਰ ਵਰਤ ਰਹੇ ਹਨ; ਭਾਵੇਂ ਕਿ ਇਹਨਾਂ ਨੇ ਲਿਖਣ ਦਾ ਕਾਰਜ ਪਿਛਲੀ ਉਮਰ ਵਿਚ ਹੀ ਸ਼ੁਰੂ ਕੀਤਾ ਹੈ। ਯਾਦ ਰਹੇ ਕਿ ਗਿਆਨੀ ਜੀ ਦੀ ਪਹਿਲੀ ਪੁਸਤਕ ‘ਸਚੇ ਦਾ ਸਚਾ ਢੋਆ’ ਨਵੰਬਰ, 2006 ਵਿਚ ਪ੍ਰਕਾਸ਼ਤ ਹੋ ਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚੀ ਸੀ ਜਿਸ ਦੀਆਂ ਤਿਨ ਐਡੀਸ਼ਨਾਂ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਜਾ ਚੁੱਕੀਆਂ ਹਨ।
ਸਾਹਿਤਕਾਰਾਂ, ਬੁਧੀਜੀਵੀਆਂ, ਧਾਰਮਿਕ ਹਸਤੀਆਂ, ਸਮਾਜ ਸੇਵਕਾਂ, ਵਿੱਦਵਾਨਾਂ, ਵਿੱਦਿਆ ਦੇ ਦਾਨੀਆਂ, ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਆਦਿ ਨੇ, ਜੋ ਦੇਸ ਅਤੇ ਵਿਦੇਸ਼ਾਂ ਤੋਂ ਆਏ ਹੋਏ ਸਨ, ਇਸ ਸਮਾਗਮ ਦੀ ਗਹਿਮਾ ਗਹਿਮੀ ਵਿਚ ਭਰਪੂਰ ਹਿੱਸਾ ਪਾ ਕੇ, ਇਸ ਨੂੰ ਇਕ ਯਾਦਗਾਰੀ ਸਮਾਗਮ ਬਣਾ ਦਿਤਾ।
ਨੌਜਵਾਨ ਸਾਹਿਤ ਸਭਾ ਰਜਿ. ਮੋਰਿੰਡਾ ਦੀ ਚੋਣ.......... ਚੋਣ / ਰਾਬਿੰਦਰ ਸਿੰਘ
ਨੌਜਵਾਨ ਸਾਹਿਤ ਸਭਾ ਰਜਿ. ਮੋਰਿੰਡਾ ਦੀ ਦੋ ਸਾਲਾ ਚੋਣ ਵਿਚ ਲਾਭ ਸਿੰਘ ਚਤਾਮਲੀ (ਪ੍ਰਧਾਨ) ਦੂਜੀ ਵਾਰ ਅਤੇ ਜਨਰਲ ਸਕੱਤਰ ਦੇ ਅਹੁਦੇ ‘ਤੇ ਨੌਵੀਂ ਵਾਰ ਰਾਬਿੰਦਰ ਸਿੰਘ ਰੱਬੀ ਸਰਵ ਸੰਮਤੀ ਨਾਲ਼ ਚੁਣੇ ਗਏ । ਗੁਰੂ ਨਾਨਕ ਪਬਲਿਕ ਸਕੂਲ ਮੋਰਿੰਡਾ ‘ਚ ਹੋਈ ਇਸ ਚੋਣ ਮੌਕੇ ਮੀਤ ਪ੍ਰਧਾਨ ਕ੍ਰਿਸ਼ਨ ਲਾਲ ਮਹਿਤਾ, ਸਕੱਤਰ ਸਤਵਿੰਦਰ ਚੌਹਾਨ ਮੜੌਲਵੀ, ਪ੍ਰਚਾਰ ਸਕੱਤਰ ਸੁਖਵਿੰਦਰ ਹੈਪੀ ਅਤੇ ਖ਼ਜ਼ਾਨਚੀ ਸੁਰਿੰਦਰ ਸਿੰਘ ਰਸੂਲਪੁਰ ਚੁਣੇ ਗਏ । ਕਾਰਜਕਾਰਨੀ ‘ਚ ਜਤਿੰਦਰ ਸਿੰਘ ਰਾਮਗੜੀਆ, ਗੁਲਾਬ ਚੰਦ, ਸੁਰਜੀਤ ਮੰਡ, ਸੋਨੀ ਸਾਗੀ, ਸੁਰਿੰਦਰ ਸ਼ੌਂਕੀ ਅਤੇ ਲੱਕੀ ਸਕਰੁੱਲਾਂ ਪੁਰੀ ਲਏ ਗਏ । ਸਭਾ ਦੇ ਸਰਪ੍ਰਸਤ ਅਜੀਤ ਸਿੰਘ ਢੰਗਰਾਲੀ, ਸੁਰਜੀਤ ਸਿੰਘ ਜੀਤ ਅਤੇ ਗੁਰਨਾਮ ਸਿੰਘ ਬਿਜਲੀ ਹੋਣਗੇ । ਜਲਦੀ ਹੀ ਸਭਾ ਦੇ ਸਲਾਹਕਾਰ ਨਾਮਜ਼ਦ ਕੀਤੇ ਜਾਣਗੇ ।
ਇਸ ਸਮੇਂ ਸਜੀ ਮਹਿਫਲ ‘ਚ ਬਾਬੂ ਸਿੰਘ ਚੌਹਾਨ (ਕੁਰਸੀ ਖਿਸਕਦੀ ਜਾਂਦੀ), ਸੋਨੀ ਸਾਗੀ (ਮਾਂ ਬਰੋਬਰ ਸਮਝੂੰ ਨੀਂ ਸੱਸ ਸਿਆਣੀ ਨੂੰ), ਲਾਭ ਚਤਾਮਲੀ (ਬਰਾਤ ਖਾਲੀ ਮੋੜ ਬਾਬਲਾ, ਇਨ੍ਹਾਂ ਭੁੱਖਿਆਂ ਦੇ ਘਰ ਮੈਂ ਨੀਂ ਜਾਣਾ), ਰਾਬਿੰਦਰ ਸਿੰਘ ਰੱਬੀ (ਝੂਠੀਏ ਨੀਂ ਲਾਰੇ ਤੇਰੇ ਨਹੀਂ ਮੁੱਕਣੇ), ਸੁਖਵਿੰਦਰ ਹੈਪੀ (ਬੁੱਕਲ ਦੇ ਚੋਰ), ਅਜੀਤ ਸਿੰਘ ਢੰਗਰਾਲੀ (ਪਰਜਾਤੰਤਰ), ਜਤਿੰਦਰ ਸਿੰਘ ਰਾਮਗੜੀਆ (ਕਾਮੇਡੀ), ਗੁਲਾਬ ਚੰਦ (ਕੰਜੂਸ), ਸੁਰਿੰਦਰ ਸ਼ੌਂਕੀ (ਕੁੜੀਏ ਪੰਜਾਬ ਦੀਏ) ਅਤੇ ਸੁਰਜੀਤ ਸਿੰਘ ਜੀਤ ਨੇ ਗ਼ਜ਼ਲ ਪੇਸ਼ ਕੀਤੀ ।
ਸਭਾ ਨੇ ਇੱਕ ਮਤੇ ਰਾਹੀਂ ਤ੍ਰਿਲੋਚਨ ਸਿੰਘ ਕੰਗ ਦੇ ਪਿਤਾ ਸ੍ਰ. ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।
ਸਾਊਥਾਲ ‘ਚ ਹੋਈ ਪੁਸਤਕ ਗੋਸ਼ਟੀ ਤੇ ਵਿਸ਼ਾਲ ਕਵੀ ਦਰਬਾਰ.......... ਕਵੀ ਦਰਬਾਰ / ਪੁਸਤਕ ਗੋਸ਼ਟੀ / ਰਾਜਿੰਦਰਜੀਤ
ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ( ਲੰਡਨ) ਵੱਲੋਂ ਸਰੋਤਿਆਂ ਨਾਲ ਖਚਾਖਚ ਭਰੇ ਅੰਬੇਦਕਰ ਭਵਨ ਵਿੱਚ ਹਰਜੀਤ ਅਟਵਾਲ ਦੀ ਨਵੀਂ ਪੁਸਤਕ ‘ਪਚਾਸੀ ਵਰ੍ਹਿਆਂ ਦਾ ਜਸ਼ਨ’ ਉੱਪਰ ਕਰਵਾਈ ਗਈ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ ਬਹੁਤ ਹੀ ਕਾਮਯਾਬ ਸਮਾਗਮ ਹੋ ਨਿੱਬੜਿਆ ਜਿਸ ਨੂੰ ਵਰ੍ਹਿਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ । ਸਮਾਗਮ ਦੇ ਸ਼ੁਰੂ ‘ਚ ਜਨਰਲ ਸਕੱਤਰ ਅਜ਼ੀਮ ਸ਼ੇਖਰ ਨੇ ਸੰਸਥਾ ਦੇ ਮਕਸਦ ਅਤੇ ਭਵਿੱਖਮੁਖੀ ਪ੍ਰੋਗਰਾਮਾਂ ਤੇ ਚਾਨਣਾ ਪਾਇਆ । ਪਹਿਲੇ ਭਾਗ ਦੀ ਪ੍ਰਧਾਨਗੀ ਸਰਵ ਸ੍ਰੀ ਪ੍ਰੀਤਮ ਸਿੱਧੂ, ਸੰਤੋਖ ਧਾਲੀਵਾਲ , ਹਰਬਖਸ਼ ਮਕਸੂਦਪੁਰੀ ਤੇ ਸ੍ਰੀਮਤੀ ਕੁਲਵੰਤ ਢਿੱਲੋਂ ਨੇ ਸਾਂਝੇ ਤੌਰ ‘ਤੇ ਕੀਤੀ । ਹਰਜੀਤ ਅਟਵਾਲ ਦੁਆਰਾ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਕੁਝ ਗੱਲਾਂ ਸਾਂਝੀਆਂ ਕਰਨ ਤੋਂ ਬਾਅਦ ਅਵਤਾਰ ਉੱਪਲ ਨੇ ਪੁਸਤਕ ‘ਤੇ ਵਿਸਥਾਰਿਤ ਪਰਚਾ ਪੇਸ਼ ਕਰਦਿਆਂ ਕਿਹਾ ਕਿ ਹਰਜੀਤ ਅਟਵਾਲ ਇੱਕ ਸਫਲ ਗਲਪਕਾਰ ਹੈ ਜਿਸਨੇ ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਆਪਣੀ ਪਛਾਣ ਸਥਾਪਿਤ ਕੀਤੀ ਹੈ। ‘ਪਚਾਸੀ ਵਰ੍ਹਿਆਂ ਦਾ ਜਸ਼ਨ’ ਹਰਜੀਤ ਅਟਵਾਲ ਦੇ ਪਿਤਾ ਸ: ਦਰਸ਼ਨ ਸਿੰਘ ਦੀ ਜੀਵਨੀ ਹੈ ਜਿਸਨੂੰ ਉਸਨੇ ਨਾਵਲੀ ਸ਼ੈਲੀ ‘ਚ ਬੇਹਦ ਰੌਚਕ ਢੰਗ ਨਾਲ ਲਿਖਿਆ ਹੈ ਤੇ ਇਸਨੂੰ ਵੱਖ-ਵੱਖ ਰਿਸ਼ਤਿਆਂ ਦੇ ਨੁਕਤਾ-ਨਿਗਾਹ ਤੋਂ ਲਿਖਣ ਦਾ ਨਵੇਕਲਾ ਤਜਰਬਾ ਕੀਤਾ ਹੈ। ਉਹ ਕਿਤੇ ਵੀ ਮੋਹ ਵੱਸ ਉਲਾਰ ਨਹੀਂ ਹੋਇਆ। ਇਸ ‘ਚ ਉਸਨੇ ਆਪਣੇ ਪਿਤਾ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਦੇ ਰਾਜਨੀਤਿਕ, ਸੱਭਿਆਚਾਰਕ ਤੇ ਸਮਾਜਿਕ ਹਾਲਾਤ ਦੀ ਸੁੰਦਰ ਤਸਵੀਰਕਸ਼ੀ ਕੀਤੀ ਹੈ। ਪੁਸਤਕ ‘ਚ ਦਰਜ਼ ਦੂਜੇ ਵਿਸ਼ਵ ਯੁੱਧ ਦੇ ਹਾਲਾਤ ਦੇ ਵਰਨਣ ਦੌਰਾਨ ਹਿੰਦੁਸਤਾਨੀ ਸਿਪਾਹੀਆਂ ਦੁਆਰਾ ਜਪਾਨੀਆਂ ਨਾਲ ਭਾਈਵਾਲੀ ਕਰਨ ਵਾਲੇ ਸੁਭਾਸ਼ ਚੰਦਰ ਬੋਸ ਨੂੰ ਗ਼ੱਦਾਰ ਕਹਿਣ ਨੂੰ ਪਰਚਾਕਾਰ ਨੇ ਮੰਦਭਾਗਾ ਦੱਸਿਆ। ਪਰਚੇ ਉਪਰੰਤ ਹੋਈ ਬਹਿਸ ‘ਚ ਭਾਗ ਲੈਂਦਿਆਂ ਸਿ਼ਵਚਰਨ ਗਿੱਲ, ਡਾ ਅਮਰਜੋਤੀ, ਚਮਨ ਲਾਲ ਚਮਨ, ਰਾਜਿੰਦਰਜੀਤ, ਸੰਤੋਖ ਧਾਲੀਵਾਲ ਤੇ ਕੁਲਵੰਤ ਢਿੱਲੋਂ ਨੇ ਕੁਝ ਨੁਕਤੇ ਉਠਾਏ ਜਿਨ੍ਹਾਂ ਦਾ ਜਵਾਬ ਅਵਤਾਰ ਉੱਪਲ ਨੇ ਦਿੱਤਾ। ਇਸ ਦੌਰਾਨ ਕਵੀ ਮਿੱਠਾ ਸਿੰਘ ਸੇਖੋਂ ਦੀ ਪੁਸਤਕ ‘ਰੋਹੀ ਦਾ ਜੰਡ’ ਅਤੇ ਉਜਾਗਰ ਸਿੰਘ ਧਾਲੀਵਾਲ ਦੀ ‘ਜੰਗਲ ਦਾ ਫੁੱਲ’ ਜਾਰੀ ਕੀਤੀ ਗਈ। ਸਮਾਗਮ ਦੇ ਇਸ ਭਾਗ ਦਾ ਸੰਚਾਲਨ ਸਾਥੀ ਲੁਧਿਆਣਵੀ ਨੇ ਕੀਤਾ।
ਦੂਜੇ ਭਾਗ ‘ਚ ਇੱਕ ਵਿਸ਼ਾਲ ਕਵੀ ਦਰਬਾਰ ਹੋਇਆ ਜਿਸ ‘ਚ ਇੰਗਲੈਂਡ ਭਰ ਤੋਂ ਆਏ ਕਵੀ ਤੇ ਕਵਿਤਰੀਆਂ ਨੇ ਭਾਗ ਲਿਆ। ਤਕਰੀਬਨ ਤਿੰਨ ਘੰਟੇ ਚੱਲੇ ਇਸ ਦੌਰ ਦੇ ਪ੍ਰਧਾਨਗੀ ਮੰਡਲ ਵਿੱਚ ਦਲਵੀਰ ਕੌਰ, ਡਾ ਸਾਥੀ ਲੁਧਿਆਣਵੀ, ਸਿ਼ਵਚਰਨ ਗਿੱਲ, ਚਮਨ ਲਾਲ ਚਮਨ, ਸੰਤੋਖ ਹੇਅਰ ਤੇ ਮੋਤਾ ਸਿੰਘ ਸਰਾਏ (ਪੰਜਾਬੀ ਸੱਥ) ਸ਼ਾਮਿਲ ਹੋਏ। ਇਸਦਾ ਆਰੰਭ ਰਾਜ ਕੁਮਾਰ ਦੇ ਬਾਂਸੁਰੀ ਵਾਦਨ ਨਾਲ ਹੋਇਆ । ਨਵੇਂ ਤੇ ਪੁਰਾਣੇ ਕਵੀਆਂ ਨੂੰ ਰਾਜਿੰਦਰਜੀਤ ਨੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਿਨ੍ਹਾਂ ਨੇ ਲੰਬਾ ਸਮਾ ਮਾਹੌਲ ਨੂੰ ਕਾਵਿ ਮਈ ਬਣਾਈ ਰੱਖਿਆ। ਕਵੀਆਂ ‘ਚ ਸੁਖਵੀਰ ਸੋਢੀ,ਗੁਰਨਾਮ ਗਿੱਲ, ਜਸਵਿੰਦਰ ਮਾਨ,ਸੰਤੋਖ ਧਾਲੀਵਾਲ, ਸੁਰਿੰਦਰ ਗਾਖਲ, ਸੰਤੋਖ ਸਿੰਘ ਸੰਤੋਖ, ਮਹਿੰਦਰ ਕੌਰ ਮਿੱਢਾ, ਕੇ ਸੀ ਮੋਹਨ, ਸਿਕੰਦਰ ਬਰਾੜ, ਸੁਰਿੰਦਰਪਾਲ, ਕਸ਼ਮੀਰ ਕੌਰ, ਚਮਨ ਲਾਲ ਚਮਨ, ਸੰਤੋਖ ਹੇਅਰ, ਗੁਲਜ਼ਾਰ ਸਿੰਘ ਅੰਮ੍ਰਿਤ, ਡਾ ਕਿਰਨਦੀਪ ਚਾਹਲ, ਮਨਪ੍ਰੀਤ ਬੱਧਨੀ ਕਲਾਂ, ਰਾਜ ਸੇਖੋਂ, ਪਾਲੀ ਚੀਮਾ, ਕੰਵਲ ਧਾਲੀਵਾਲ, ਸਾਥੀ ਲੁਧਿਆਣਵੀ, ਮਹਿੰਦਰ ਸਿੰਘ ਦਿਲਬਰ, ਅਜ਼ੀਮ ਸ਼ੇਖਰ, ਕੁਲਵੰਤ ਢਿਲੋਂ, ਸਿ਼ਵਚਰਨ ਗਿੱਲ, ਹਰਮਿੰਦਰ ਬਨਵੈਤ, ਡਾ ਅਮਰਜੋਤੀ, ਨਿਰਮਲ ਕੰਧਾਲਵੀ, ਰਾਜਿੰਦਰ ਕੌਰ (ਪੰਜਾਬ ਰੇਡੀਓ), ਤੇ ਰਾਜਿੰਦਰਜੀਤ ਸ਼ਾਮਿਲ ਸਨ।
ਪੰਜਾਬੀ ਸਾਹਿਤ ਸਭਾ ਜੈਤੋ ਵੱਲੋਂ ਸੰਤੋਖ ਮਿਨਹਾਸ ਨਾਲ ਰੂਬਰੂ.......... ਰੂਬਰੂ / ਹਰਦਮ ਸਿੰਘ ਮਾਨ
ਪੰਜਾਬੀ ਸਾਹਿਤ ਸਭਾ (ਰਜਿ।) ਜੈਤੋ ਵੱਲੋਂ ਪ੍ਰਵਾਸੀ ਪੰਜਾਬੀ ਸ਼ਾਇਰ ਸੰਤੋਖ ਮਿਨਹਾਸ ਨਾਲ ਰੂਬਰੂ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸੰਤੋਖ ਮਿਨਹਾਸ ਅਤੇ ਬਲਕਾਰ ਸਿੰਘ ਦਲ ਸਿੰਘ ਵਾਲਾ ਬਿਰਜਮਾਨ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਮਹਿਮਾਨ ਸ਼ਾਇਰ ਸੰਤੋਖ ਮਿਨਹਾਸ ਦੇ ਜੀਵਨ ਅਤੇ ਉਸ ਦੀਆਂ ਸਾਹਿਤਕ ਕਿਰਤਾਂ ਬਾਰੇ ਵੀ ਜਾਣਕਾਰੀ ਦਿੱਤੀ।
ਸੰਤੋਖ ਮਿਨਹਾਸ ਨੇ ਆਪਣੇ ਲਿਖਣ ਕਾਰਜ ਦੇ ਆਗਾਜ਼ ਦਾ ਵਰਨਣ ਕਰਦਿਆਂ ਦੱਸਿਆ ਕਿ ਉਨ੍ਹਾਂ 1971-72 ਵਿਚ ਸਪਤਾਹਿਕ ਅਖਬਾਰ 'ਹਾਣੀ' ਤੋਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ ਅਤੇ ਬਾਅਦ ਵਿਚ ਜੁਝਾਰਵਾਦੀ ਕਵੀ ਪਾਸ਼ ਦੀ ਰਚਨਾ ਦਾ ਪ੍ਰਭਾਵ ਕਬੂਲਦਿਆਂ ਉਨ੍ਹਾਂ ਦਾ ਰੁਝਾਨ ਵੀ ਜੁਝਾਰਵਾਦੀ ਕਵਿਤਾ ਵੱਲ ਹੋ ਗਿਆ। ਬਰਜਿੰਦਰ ਕਾਲਜ ਫ਼ਰੀਦਕੋਟ ਵਿਚ ਪੜ੍ਹਦਿਆਂ ਉਨ੍ਹਾਂ ਨੂੰ ਪੰਜਾਬੀ ਦੇ ਉਘੇ ਵਿਦਵਾਨ ਅਤੇ ਸਾਹਿਤਕਾਰ ਪ੍ਰੋ। ਗੁਰਦਿਆਲ ਸਿੰਘ, ਡਾ। ਕਰਮਜੀਤ ਸਿੰਘ ਅਤੇ ਡਾ। ਟੀ। ਆਰ। ਵਿਨੋਦ ਦਾ ਥਾਪੜਾ ਮਿਲਿਆ। ਉਨ੍ਹਾਂ ਦਾ ਪਹਿਲਾ ਕਾਵਿ ਸੰ੍ਰਗਹਿ 'ਅੱਖਾਂ 'ਚ ਬਲਦੇ ਸੂਰਜ' 1992 ਵਿਚ ਪ੍ਰਕਾਸ਼ਿਤ ਹੋਇਆ ਅਤੇ ਦੂਜੀ ਕਾਵਿ ਪੁਸਤਕ 'ਫੁੱਲ, ਤਿਤਲੀ ਤੇ ਉਹ' 2009 ਛਪੀ। ਇਸ ਦੌਰਾਨ ਉਨ੍ਹਾਂ ਦੋ ਸਾਲ 'ਜ਼ਫ਼ਰ' ਸਾਹਿਤਕ ਮੈਗਜ਼ੀਨ ਦੀ ਸੰਪਾਦਨਾ ਵੀ ਕੀਤੀ ਅਤੇ ਟੀ। ਵੀ। ਸੀਰੀਅਲ ਗੂੰਜ ਦੀ ਕਹਾਣੀ ਅਤੇ ਸੰਵਾਦ ਵੀ ਲਿਖੇ।
ਪਿਛਲੇ ਕੁੱਝ ਸਾਲਾਂ ਤੋਂ ਅਮਰੀਕਾ ਵਿਚ ਪ੍ਰਵਾਸੀ ਜੀਵਨ ਹੰਢਾ ਰਹੇ ਸ੍ਰੀ ਮਿਨਹਾਸ ਨੇ ਉਥੋਂ ਦੀਆਂ ਕੁੱਝ ਯਾਦਾਂ ਸਾਹਿਤ ਦੇ ਪਾਠਕਾਂ ਨਾਲ ਕਾਵਿਕ ਰੂਪ ਵਿਚ ਸਾਂਝੀਆਂ ਕੀਤੀਆਂ 'ਬੜਾ ਅਜੀਬ ਮੁਲਕ ਹੈ ਇਹ, ਕੁੱਝ ਵੀ ਨਹੀਂ ਹੈ ਇਥੇ ਆਪਣੇ ਦੇਸ ਵਰਗਾ। ਕੋਈ ਵੀ ਤੰਦ ਨਹੀਂ ਹੈ ਜੁੜਦੀ, ਸਾਂਝ ਵਰਗੀ।' ਅਜੋਕੇ ਮਨੁੱਖ ਦੀ ਹਾਲਤ ਦਾ ਵਰਨਣ ਕਰਦਿਆਂ ਉਨ੍ਹਾਂ ਦੇ ਬੋਲ ਸਨ 'ਮਨ ਦੀਆਂ ਚੀਕਾਂ ਕੋਲੋਂ ਡਰਿਆ ਉੱਚੀ ਸ਼ੋਰ ਮਚਾਉਂਦਾ ਹੈ। ਅੱਜ ਕੱਲ੍ਹ ਯਾਰੋ ਵੇਖੋ ਬੰਦਾ ਇਸ ਤਰਾਂ ਵੀ ਜਿਉਂਦਾ ਹੈ।' ਉਨ੍ਹਾਂ ਆਪਣੀ ਚੋਣਵੀਂ ਕਾਵਿ ਰਚਨਾ ਸਰੋਤਿਆਂ ਸਾਹਮਣੇ ਪੇਸ਼ ਕਰਕੇ ਖੂਬ ਦਾਦ ਹਾਸਲ ਕੀਤੀ। ਸ਼ਾਇਰ ਜਗਜੀਤ ਸਿੰਘ ਪਿਆਸਾ, ਸੁਰਿੰਦਰਪ੍ਰੀਤ ਘਣੀਆਂ ਅਤੇ ਮੇਘ ਰਾਜ ਕੋਟਕਪੂਰਾ ਨੇ ਵੀ ਮਹਿਮਾਨ ਸ਼ਾਇਰ ਮਿਨਹਾਸ ਦੇ ਜੀਵਨ ਦੀਆਂ ਵੱਖ ਵੱਖ ਪਰਤਾਂ ਖੋਲ੍ਹਦਿਆਂ ਦੱਸਿਆ ਕਿ ਉਹ ਲੇਖਕ ਦੇ ਨਾਲ ਨਾਲ ਵਧੀਆ ਭੰਗੜਾ ਕਲਾਕਾਰ ਵੀ ਰਹੇ ਹਨ ਅਤੇ ਕਾਲਜ 'ਚ ਪੜ੍ਹਦਿਆਂ ਕਵਿਤਾ ਉਚਾਰਣ ਅਤੇ ਭੰਗੜੇ ਦੇ ਅਨੇਕਾਂ ਮੁਕਾਬਲਿਆਂ ਵਿਚ ਉਨ੍ਹਾਂ ਬਹੁਤ ਮੱਲਾਂ ਮਾਰੀਆਂ।
ਸਮਾਗਮ ਦੇ ਆਖਰੀ ਪੜਾਅ ਵਿਚ ਸੁਰਿੰਦਰ ਪ੍ਰੀਤ ਘਣੀਆਂ, ਜਗਜੀਤ ਸਿੰਘ ਪਿਆਸਾ, ਅਮਰਜੀਤ ਢਿੱਲੋਂ, ਹਰਦਮ ਸਿੰਘ ਮਾਨ, ਪ੍ਰੋ। ਤਰਸੇਮ ਨਰੂਲਾ, ਅਰਸ਼ਦੀਪ ਸ਼ਰਮਾ, ਬੇਅੰਤ ਸਿੰਘ ਵਾਂਦਰ ਜਟਾਣਾ ਨੇ ਵੀ ਕਾਵਿ ਮਹਿਫ਼ਿਲ ਵਿਚ ਆਪਣੀ ਹਾਜਰੀ ਲੁਆਈ। ਇਸ ਸਮਾਗਮ ਵਿਚ ਹੋਰਨਾ ਤੋਂ ਇਲਾਵਾ ਭੁਪਿੰਦਰ ਜੈਤੋ, ਹਰਜਿੰਦਰ ਢਿੱਲੋਂ, ਮੰਗਤ ਸ਼ਰਮਾ, ਦਰਸ਼ਨ ਸਿੰਘ ਬਲ੍ਹਾੜੀਆ, ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਕੁਲਵਿੰਦਰ ਸਿੰਘ ਜੇਜੀ, ਗੁਰਪ੍ਰੀਤ ਸਿੰਘ, ਸੋਨੀ ਸ਼ਾਮਲ ਹੋਏ। ਸਭਾ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਸੂਰੇਵਾਲੀਆ ਅਤੇ ਬਲਕਾਰ ਸਿੰਘ ਦਲ ਸਿੰਘ ਵਾਲਾ ਨੇ ਸਮਾਗਮ ਵਿਚ ਸ਼ਾਮਲ ਸਭਨਾਂ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਸਭਾ ਵੱਲੋਂ ਸੰਤੋਖ ਮਿਨਹਾਸ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰੀ ਮਿਨਹਾਸ ਨੇ ਆਪਣੀ ਨਵੀਂ ਪੁਸਤਕ ਸਭਾ ਨੂੰ ਭੇਟ ਕੀਤੀ।
ਸੂਫ਼ੀ ਆਰਟਸ ਫ਼ਾਊਂਡੇਸ਼ਨ ਅਤੇ ਪੰਜਾਬੀ ਨਿਊਜ਼ ਆਨਲਾਈਨ ਵੱਲੋਂ ਡਾ. ਆਨੰਦੀ ‘ਸੰਦਲੀ ਹਵਾ’ ਲੋਕ-ਅਰਪਿਤ.......... ਸੀ.ਡੀ. ਰਿਲੀਜ਼ / ਪਰਮਿੰਦਰ ਸਿੰਘ ਤੱਗੜ (ਡਾ.)
ਬਠਿੰਡਾ: ਸਥਾਨਕ ਸਿਵਲ ਲਾਈਨਜ਼ ਕਲੱਬ ਵਿਖੇ ਸੂਫ਼ੀ ਆਰਟਸ ਫ਼ਾਊਂਡੇਸ਼ਨ ਬਠਿੰਡਾ ਅਤੇ ਅੰਤਰ ਰਾਸ਼ਟਰੀ ਰੋਜ਼ਾਨਾ ਪੰਜਾਬੀ ਇੰਟਰਨੈਟ ਅਖ਼ਬਾਰ ‘ਪੰਜਾਬੀ ਨਿਊਜ਼ ਆਨਲਾਈਨ’ ਦੇ ਉੱਦਮ ਦੇ ਸਦਕਾ ਇੱਕ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਦੌਰਾਨ ਪ੍ਰਸਿੱਧ ਅੰਗਰੇਜ਼ੀ ਅਤੇ ਪੰਜਾਬੀ ਸਾਹਿਤਕਾਰ ਡਾ. ਜੇ. ਐਸ. ਆਨੰਦ ਦੀ ਪੁਸਤਕ ‘ਸਾਰੀਆਂ ਪੌਣਾਂ ਸਾਰੀ ਚਾਨਣੀ’ ’ਚੋਂ ਚੋਣਵੀਆਂ ਰਚਨਾਵਾਂ ਦੇ ਅਧਾਰਤ ਪੰਜਾਬੀ ਆਡੀਓ ਸੀ. ਡੀ. ‘ਸੰਦਲੀ ਹਵਾ’ ਨੂੰ ਲੋਕ ਅਰਪਿਤ ਕੀਤਾ ਗਿਆ। ਸੂਫ਼ੀ ਆਰਟਸ ਫ਼ਾਊਂਡੇਸ਼ਨ ਦੀ ਇਸ ਪਲੇਠੀ ਪੇਸ਼ਕਸ਼ ਵਿਚ ਖੁਸ਼ੀ-ਗ਼ਮੀ, ਮੁਹੱਬਤ ਅਤੇ ਬਿਰਹਾ ਦੀ ਤਰਜ਼ਮਾਨੀ ਕਰਦੇ ਅੱਠ ਗੀਤ ਸ਼ਾਮਲ ਹਨ। ਜਿਹਨਾਂ ਨੂੰ ਦਿਲਕਸ਼ ਆਵਾਜ਼ ਦੀ ਮਾਲਕ ਉੱਭਰਦੀ ਗਾਇਕਾ ਵਰਿੰਦਰ ਵਿੰਮੀ ਨੇ ਬਾਖ਼ੂਬੀ ਗਾਇਆ ਹੈ। ਇਸ ਨੂੰ ਸੰਗੀਤ ਦਿੱਤਾ ਹੈ ਨੌਜਵਾਨ ਸੰਗੀਤਕਾਰ ਰਾਜਿੰਦਰ ਰਿੰਕੂ ਨੇ। ਇਸ ਸੀ. ਡੀ ਨੂੰ ਲੋਕ ਅਰਪਣ ਕਰਨ ਦੀ ਰਸਮ ਸਾਹਿਤਕ ਰੁਚੀਆਂ ਦੇ ਧਾਰਨੀ ਅਤੇ ‘ਉਡਾਨ’ ਨਾਂ ਦੀ ਸੁਪ੍ਰਸਿਧ ਪੁਸਤਕ ਦੇ ਰਚਨਹਾਰ ਡਾ. ਜਤਿੰਦਰ ਜੈਨ (ਆਈ. ਪੀ. ਐਸ.) ਡੀ ਆਈ ਜੀ ਫ਼ਰੀਦਕੋਟ ਰੇਂਜ ਵੱਲੋਂ ਨਿਭਾਈ ਗਈ। ਇਸ ਮੌਕੇ ਸਰੋਤਿਆਂ ਨੂੰ ਸੰਬੋਧਤ ਹੁੰਦਿਆਂ ਡਾ. ਜੈਨ ਨੇ ਕਿਹਾ ਕਿ ਡਾ. ਆਨੰਦ ਇਕ ਬਹੁਪੱਖੀ ਸ਼ਖ਼ਸੀਅਤ ਹਨ ਜੋ ਸਫ਼ਲ ਪ੍ਰਬੰਧਕ ਦੇ ਨਾਲ਼-ਨਾਲ਼ ਇਕ ਪ੍ਰਬੁੱਧ ਸਾਹਿਤਕਾਰ, ਸਮਾਜਿਕ ਚਿੰਤਕ, ਵਾਤਾਵਰਨ ਪ੍ਰੇਮੀ ਅਤੇ ਅਧਿਆਤਮਕ ਵਿਚਾਰਧਾਰਾ ਨਾਲ਼ ਲਬਰੇਜ਼ ਵਿਅਕਤੀਤਵ ਰੱਖਦੇ ਹਨ। ਪੰਜਾਬੀ ਨਿਊਜ਼ ਆਨਲਾਈਨ ਦੀ ਟੀਮ ਵੱਲੋਂ ਡਾ. ਜਤਿੰਦਰ ਜੈਨ ਅਤੇ ਸੁਖਨੈਬ ਸਿੰਘ ਸਿੱਧੂ ਦੀ ਅਗਵਾਈ ਵਿਚ ਡਾ. ਆਨੰਦ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦੇ ਮੱਦੇਨਜ਼ਰ ਇਕ ਸਨਮਾਨ ਪੱਤਰ ਵੀ ਭੇਂਟ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਸਾਹਿਤ ਆਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਨੇ ਡਾ. ਆਨੰਦ ਸਾਹਿਤ ਦਾ ਭਰਪੂਰ ਵਿਸ਼ਲੇਸ਼ਣ ਕਰਦਿਆਂ ਇਸ ਸੀ. ਡੀ. ਵਿਚਲੇ ਗੀਤਾਂ ਨੂੰ ਉਸ ਦੀ ਗੀਤਕਾਰੀ ਦੇ ਨਵੇਂ ਦਿੱਸਹੱਦਿਆਂ ਦੀ ਨਿਸ਼ਾਨਦੇਹੀ ਕਰਾਰ ਦਿੱਤਾ। ਪੰਜਾਬੀ ਨਿਊਜ਼ ਆਨਲਾਈਨ ਦੇ ਮੁੱਖ ਸੰਪਾਦਕ ਸੁਖਨੈਬ ਸਿੰਘ ਸਿੱਧੂ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਡਾ. ਆਨੰਦ ਦੀਆਂ ਪ੍ਰਾਪਤੀਆਂ ਵਜੋਂ ਇਸ ਨਵੇਂ ਅਧਿਆਇ ਨੂੰ ਪੰਜਾਬੀ ਕਾਵਿ ਦੇ ਭਵਿੱਖ ਲਈ ਸੁਨਹਿਰਾ ਸਬੱਬ ਬਿਆਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਾਮੀ ਸੂਰਯਾ ਦੇਵ ਜੀ, ਸ੍ਰੀ ਪੀ. ਡੀ. ਗੋਇਲ ਉਪ-ਚੇਅਰਮੈਨ ਸਥਾਨਕ ਪ੍ਰਬੰਧਕੀ ਕਮੇਟੀ ਡੀ ਏ ਵੀ ਕਾਲਜ ਬਠਿੰਡਾ, ਹਰਪਾਲ ਸਿੰਘ ਪੀ. ਸੀ. ਐਸ., ਪ੍ਰਸਿਧ ਮੀਡੀਆ ਹਸਤੀ ਮਿੰਟੂ ਬਰਾੜ ਆਸਟ੍ਰੇਲੀਆ, ਡਾ. ਪਰਮਜੀਤ ਰੋਮਾਣਾ, ਡਾ.ਵਿਮਲਾਂਸ਼ੂ ਮਲਿਕ ਪ੍ਰਿੰਸੀਪਲ ਮਾਤਾ ਜਸਵੰਤ ਕੌਰ ਪਬਲਿਕ ਸਕੂਲ ਬਾਦਲ, ਪ੍ਰਿੰ. ਨਸੀਬ ਕੌਰ, ਪ੍ਰਿੰ. ਅਸ਼ੋਕ ਸ਼ਾਸਤਰੀ, ਡਾ. ਰਣਜੀਤ ਕੌਰ (ਪ੍ਰਿੰ.) ਆਕਲੀਆ ਕਾਲਜ ਆਫ਼ ਐਜੂਕੇਸ਼ਨ, ਪ੍ਰੋ. ਰਜਨੀਸ਼ ਕੁਮਾਰ, ਚਰਨਜੀਤ ਭੁੱਲਰ ਪੰਜਾਬੀ ਟ੍ਰਿਬਿਊਨ, ਸੁਖਵੰਤ ਭੁੱਲਰ, ਗੁਰਭੇਜ ਚੌਹਾਨ, ਅਮਰਜੀਤ ਢਿੱਲੋਂ, ਇੰਜੀ. ਸਤਿੰਦਰਜੀਤ ਸਿੰਘ, ਗੁਰਚਰਨ ਸਿੰਘ, ਆਰਟਿਸਟ ਅਮਰਜੀਤ ਸਿੰਘ, ਪ੍ਰੋ. ਬੇਅੰਤ ਕੌਰ, ਡਾ. ਸੁਖਦੀਪ ਕੌਰ, ਕਹਾਣੀਕਾਰ ਗੁਰਦੇਵ ਖੋਖਰ, ਪ੍ਰੋ. ਭੁਪਿੰਦਰ ਜੱਸਲ, ਭੁਪਿੰਦਰ ਪੰਨੀਵਾਲੀਆ, ਸੰਗੀਤ ਨਿਰਦੇਸ਼ਕ ਰਾਜਿੰਦਰ ਰਿੰਕੂ ਸਮੇਤ ਅਨੇਕਾਂ ਸਾਹਿਤ ਅਤੇ ਸਭਿਆਚਾਰ ਨਾਲ਼ ਜੁੜੀਆਂ ਹਸਤੀਆਂ ਮੌਜੂਦ ਸਨ। ਗਾਇਕਾ ਵਰਿੰਦਰ ਵਿੰਮੀ, ਗਾਇਕ ਗੁਰਸੇਵਕ ਚੰਨ ਅਤੇ ਬਾਲ ਗਾਇਕ ਕਰਨ ਸ਼ਰਮਾਂ ਨੇ ਡਾ. ਆਨੰਦ ਦੀਆਂ ਰਚਨਾਵਾਂ ਨੂੰ ਸੰਗੀਤਕ ਸੁਰਾਂ ਸੰਗ ਪੇਸ਼ ਕਰਕੇ ਵਾਹ-ਵਾਹ ਖੱਟੀ। ਇਸ ਮੌਕੇ ਡਾ. ਜੇ. ਐਸ. ਆਨੰਦ ਦੀਆਂ ਸਾਹਿਤਕ ਪੁਸਤਕਾਂ ਅਤੇ ਤਾਜ਼ਾ ਲੋਕ-ਅਰਪਿਤ ਆਡੀਓ ਸੀ.ਡੀ. ਜ਼ ਦੀ ਪ੍ਰਦਰਸ਼ਨੀ ਵੀ ਲਾਈ ਗਈ।
ਸੂਫ਼ੀ ਗਾਇਕੀ ਅਤੇ ਪੁਖ਼ਤਾ ਸ਼ਾਇਰੀ ਦੇ ਤੇਜੱਸਵੀ ਸਿਤਾਰੇ ‘ਸਰਤਾਜ’ ਨੇ ਕੋਟਕਪੂਰੇ ਦੇ ਦਰਸ਼ਕ ਕੀਲੇ ..........ਸੱਭਿਆਚਾਰਕ ਸਮਾਗਮ / ਅੰਮ੍ਰਿਤ ਅਮੀ
ਕੋਟਕਪੂਰੇ ਸ਼ਹਿਰ ਦੀ ਇਹ ਸਿਫ਼ਤ ਹੈ ਕਿ ਇੱਥੇ ਅਕਸਰ ਪੰਜਾਬੀ ਸਾਹਿਤ ਅਤੇ ਪੰਜਾਬੀ ਸਭਿਆਚਾਰ ਨਾਲ਼ ਸਬੰਧਤ ਸਮਾਗਮ ਹੁੰਦੇ ਹੀ ਰਹਿੰਦੇ ਹਨ ਜੋ ਇਥੋਂ ਦੇ ਵਸਨੀਕਾਂ ਦੀ ਉੱਤਮ ਬੁੱਧੀ ਅਤੇ ਵਧੀਆ ਪਸੰਦ ਦਾ ਪ੍ਰਤੀਕ ਹਨ। ਕੋਟਕਪੂਰੇ ਦੀ ਹੀ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਥਾਨਕ ਪੈਲੇਸ ਦੇ ਵਿਸ਼ਾਲ ਮੈਦਾਨ ਵਿਚ ‘ਪੁਖ਼ਤਾ ਸ਼ਾਇਰੀ ਤੇ ਸੂਫ਼ੀ ਗਾਇਕੀ ਦੀ ਸ਼ਾਮ ਡਾ. ਸਤਿੰਦਰ ਸਰਤਾਜ ਦੇ ਨਾਮ’ ਕਰਵਾ ਕੇ ਖ਼ੂਬ ਵਾਹ-ਵਾਹ ਖੱਟੀ। ਇਸ ਸੰਗੀਤਕ ਸ਼ਾਮ ਵਿਚ ਕੋਟਕਪੂਰਾ, ਫ਼ਰੀਦਕੋਟ, ਮੋਗਾ, ਮੁਕਤਸਰ, ਫ਼ਿਰੋਜਪੁਰ, ਬਠਿੰਡਾ ਪਟਿਆਲਾ ਅਤੇ ਹਰਿਆਣੇ ਤੋਂ ਮੰਡੀ ਕਾਲਾਂਵਾਲੀ ਤੱਕ ਦੇ ਸੰਗੀਤ ਪ੍ਰੇਮੀ ਆਪਣੇ ਚਹੇਤੇ ਗਾਇਕ ਡਾ. ਸਤਿੰਦਰ ਸਰਤਾਜ ਨੂੰ ਸੁਨਣ ਲਈ ਪਹੁੰਚੇ ਹੋਏ ਸਨ।
ਡਾ. ਸਤਿੰਦਰ ਸਰਤਾਜ ਤੋਂ ਪਹਿਲਾਂ ਸੰਗੀਤਕ ਮਾਹੌਲ ਨੂੰ ਸਿਰਜਣ ਲਈ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਸੰਗੀਤ ਲੈਕਚਰਾਰ ਅਤੇ ਸੁਰੀਲੇ ਗਾਇਕ ਤੇ ਸ਼ਾਇਰ ਪ੍ਰੋ. ਰਾਜੇਸ਼ ਮੋਹਨ ਵੱਲੋਂ ਬਾਬਾ ਫ਼ਰੀਦ ਦੇ ਸ਼ਲੋਕਾਂ ਨਾਲ ਸੰਗੀਤਕ ਮਹਿਫ਼ਿਲ ਦਾ ਆਗ਼ਾਜ਼ ਕੀਤਾ ਗਿਆ। ਇਸ ਉਪਰੰਤ ਉਹਨਾਂ ਸਰੋਤਿਆਂ ਦੀ ਫ਼ਰਮਾਇਸ਼ ’ਤੇ ਇਕ ਪੰਜਾਬੀ ਗੀਤ ‘ਸਈਓ ਨੀ ਮੈਂ ਖ਼ੁਆਬ ਸੱਜਣ ਦੇ ਵੇਖਾਂ’ ਰਾਹੀਂ ਆਪਣੀ ਪੁਰਸੋਜ਼ ਗਾਇਕੀ ਦਾ ਸਬੂਤ ਦਿੱਤਾ। ਇਸ ਉਪਰੰਤ ਸੰਗੀਤ ਵਿਚ ਪੀ.ਐਚ.ਡੀ ਅਤੇ ਇਸ ਸ਼ਾਮ ਦੇ ਸੂਫ਼ੀ ਅੰਦਾਜ਼ ਦੇ ਤੇਜਸੱਵੀ ਸਿਤਾਰੇ ਡਾ. ਸਤਿੰਦਰ ਸਰਤਾਜ ਨੂੰ ਸਾਹਿਤ ਵਿਚ ਪੀ.ਐਚ.ਡੀ. ਮੰਚ ਸੰਚਾਲਕ ਡਾ. ਪਰਮਿੰਦਰ ਸਿੰਘ ਤੱਗੜ (ਆਨਰੇਰੀ ਸਾਹਿਤ ਸੰਪਾਦਕ ਪੰਜਾਬੀ ਨਿਊਜ਼ ਆਨਲਾਈਨ) ਨੇ ਆਪਣੇ ਦਿਲਕਸ਼ ਅੰਦਾਜ਼ ਰਾਹੀਂ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ ਅਤੇ ਆਉਂਦਿਆਂ ਹੀ ਸਰਤਾਜ ਨੇ ‘ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ, ਸਾਈਂ ਵੇ ਬਾਹੋਂ ਫੜ• ਬੇੜਾ ਬੰਨੇ ਲਾਈ’ ਨਾਲ਼ ਸੰਗੀਤਕ ਦਸਤਕ ਦਿੱਤੀ। ਉਪਰੰਤ ਸਰਤਾਜ ਨੇ ਉਪਰੋ-ਥੱਲੀ ਸਾਹਿਤਕ ਗੀਤਾਂ ਦੀ ਛਹਿਬਰ ਨਾਲ਼ ਆਪਣੇ ਪ੍ਰਸ਼ੰਸਕਾਂ ਦਾ ਭਰਪੂਰ ਮਨੋਰੰਜਨ ਕੀਤਾ। ਜਦ ਸਰਤਾਜ ਨੇ ‘ਪਹਿਲਾ ਵਾਰ ਕਲਮਾਂ ਦਾ ਦੂਜਾ ਵਾਰ ਖੰਡੇ ਨਾਲ਼, ਚਾਰ ਹੀ ਤਰੀਕਿਆਂ ਨਾਲ਼ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ਼ ਪਿਆਰ ਨਾਲ਼ ਲਾਲਚ ਜਾਂ ਡੰਡੇ ਨਾਲ਼’ ਗੀਤ ਛੋਹਿਆ ਤਾਂ ਪੰਡਾਲ ਵਿਚ ਬੈਠੇ ਸਮੂਹ ਦਰਸ਼ਕਾਂ ਨੇ ਇਸ ਹਕੀਕਤ ਭਰੇ ਗੀਤ ਦਾ ਤਾੜੀਆਂ ਦੀ ਗੂੰਜ ਨਾਲ਼ ਸਵਾਗਤ ਕੀਤਾ। ਉਸਨੇ ਅੰਮੀ, ਗੱਲ ਸਿੱਧੇ ਢੰਗ ਨਾਲ਼ ਆਖੀਏ, ਯਾਮ•ਾਂ, ਬਿੱਲੋ ਜੀ, ਫ਼ੁੱਲ ਕਪਾਹੀ ਦੇ, ਫ਼ਿਲਹਾਲ ਹਵਾਵਾਂ ਰੁਮਕਦੀਆਂ, ਦਸਤਾਰ, ਜੱਜ ਵਰਗੇ ਖ਼ੂਬਸੂਰਤ ਅਤੇ ਅਰਥ-ਭਰਪੂਰ ਗੀਤਾਂ ਨਾਲ਼ ਲਗਾਤਾਰ ਸਾਢੇ ਤਿੰਨ ਘੰਟੇ ਦਰਸ਼ਕਾਂ ਦੀ ਰੂਹ ਦੀ ਤ੍ਰਿਪਤੀ ਕੀਤੀ। ਇਕ ਪ੍ਰਸ਼ੰਸਕ ਨੇ ਸੋਨੇ ਦੀ ਮੁੰਦਰੀ ਅਤੇ ਅਣਗਿਣਤ ਪੰਜ-ਪੰਜ ਸੌ ਦੇ ਨੋਟਾਂ ਨਾਲ਼ ਸਰਤਾਜ ਦਾ ਸਨਮਾਨ ਕੀਤਾ। ਇਸ ਤੋਂ ਇਲਾਵਾ ਕਾਲਾਂਵਾਲੀ ਤੋਂ ਆਏ ਪ੍ਰਸ਼ੰਸਕਾਂ ਅਤੇ ਕਈ ਹੋਰ ਪ੍ਰਸ਼ੰਸਕਾਂ ਨੇ ਆਪਣੇ ਪਸੰਦੀਦਾ ਗਾਇਕ ਨੂੰ ਅਨੇਕ ਪ੍ਰਕਾਰ ਦੇ ਤੋਹਫ਼ੇ ਪ੍ਰਬੰਧਕਾਂ ਰਾਹੀਂ ਮੰਚ ਤੱਕ ਪੁਚਾਏ। ਇਲਾਕੇ ਦੇ ਲੋਕ ਸ੍ਰ. ਗੁਰਮੀਤ ਸਿੰਘ ਕੋਟਕਪੂਰਾ ਦੇ ਆਸ਼ੀਰਵਾਦ ਅਤੇ ਸਰਪ੍ਰਸਤੀ ਨਾਲ਼ ਰਚਾਏ ਇਸ ਖ਼ੂਬਸੂਰਤ ਸ਼ਾਮ ਦੇ ਪ੍ਰਬੰਧਕਾਂ ਨਿਸ਼ਾਨ ਸਿੰਘ, ਸਤਪਾਲ ਸ਼ਰਮਾ, ਲਖਵਿੰਦਰ ਸਿੰਘ ਰਾਜੂ, ਇੰਦਰਜੀਤ ਸਿੰਘ ਕਲੇਰ, ਰਾਜਿੰਦਰ ਜੱਸਲ ਸਮੇਤ ਸਮੂਹ ਪ੍ਰਬੰਧਕਾਂ ਨੂੰ ਅਜਿਹੇ ਮਿਆਰੀ ਗਾਇਕੀ ਅਤੇ ਪੁਖ਼ਤਾ ਸ਼ਾਇਰੀ ਦੇ ਸਮਾਗਮ ਲਈ ਵਧਾਈਆਂ ਦੇ ਰਹੇ ਸਨ। ਸਾਢੇ ਤਿੰਨ ਹਜ਼ਾਰ ਲੋਕਾਂ ਦੇ ਇਸ ਵੱਡ ਅਕਾਰੀ ਸਮਾਗਮ ਵਿਚ ਸਰਤਾਜ ਦੀ ਬਾ-ਕਮਾਲ ਪੇਸ਼ਕਾਰੀ ਨੇ ਸਰੋਤਿਆਂ ਨੂੰ ਲਾਮਿਸਾਲ ਆਨੰਦ ਦਿੱਤਾ ਜਿਸ ਦਾ ਸਰੂਰ ਕਈ ਦਿਨਾਂ ਤੱਕ ਨਹੀਂ ਉਤਰ ਸਕੇਗਾ। ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਮਾਗਮ ਨੂੰ ਨਿਰਵਿਘਨ ਸੰਪੰਨ ਕਰਵਾਉਣ ਲਈ ਨਿਭਾਈ ਜ਼ਿੰਮੇਵਾਰੀ ਸ਼ਲਾਘਾਯੋਗ ਸੀ। ਜਿਸ ਲਈ ਸ੍ਰ.ਸੇਵਾ ਸਿੰਘ ਮੱਲੀ ਉਪ ਪੁਲਿਸ ਕਪਤਾਨ, ਸ੍ਰ.ਗੁਰਮੀਤ ਸਿੰਘ ਉਪ ਪੁਲਿਸ ਕਪਤਾਨ, ਮੁੱਖ ਥਾਣਾ ਅਫ਼ਸਰਾਨ ਸ੍ਰ. ਗੁਰਸ਼ੇਰ ਸਿੰਘ ਤੇ ਸ੍ਰ. ਕੁਲਜੀਤ ਸਿੰਘ ਅਤੇ ਸਮੂਹ ਪੁਲਿਸ ਕਰਮੀ ਵਧਾਈ ਦੇ ਪਾਤਰ ਹਨ।
ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਮਨਤਾਰ ਸਿੰਘ ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਸ੍ਰ. ਗਰਮੀਤ ਸਿੰਘ ਕੋਟਕਪੂਰਾ ਇੰਚਾਰਜ ਉਪ-ਦਫ਼ਤਰ ‘ਅਜੀਤ’, ਮਹਾਸ਼ਾ ਲਖਵੰਤ ਸਿੰਘ ਬਰਾੜ, ਐਸ.ਐਸ.ਪੀ. ਫ਼ਰੀਦਕੋਟ ਅਰੁਣ ਕੁਮਾਰ ਮਿੱਤਲ, ਗੁਰਮੀਤ ਸਿੰਘ ਕੋਟਕਪੂਰਾ, ਸਰਦਾਰਨੀ ਪਰਮਜੀਤ ਕੌਰ ਢਿੱਲੋਂ ਪ੍ਰਧਾਨ ਨਗਰ ਕੌਂਸਲ , ਡਾ. ਮਨਜੀਤ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਫ਼ਰੀਦ ਨਰਸਿੰਗ ਕਾਲਜ, ਅੱਖਾਂ ਦੇ ਮਾਹਰ ਡਾ. ਪ੍ਰਭਦੇਵ ਸਿੰਘ ਬਰਾੜ, ਪਰਮਿੰਦਰ ਸਿੰਘ ਬਰਾੜ ਉਪ ਸੂਫ਼ੀ ਗਾਇਕੀ ਅਤੇ ਪੁਖ਼ਤਾ ਸ਼ਾਇਰੀ ਦੇ ਤੇਜੱਸਵੀ ਸਿਤਾਰੇ ‘ਸਰਤਾਜ’ ਨੇ ਕੋਟਕਪੂਰੇ ਦੇ ਦਰਸ਼ਕ ਕੀਲੇ ..........ਅੰਮ੍ਰਿਤ ਅਮੀ
ਕੋਟਕਪੂਰੇ ਸ਼ਹਿਰ ਦੀ ਇਹ ਸਿਫ਼ਤ ਹੈ ਕਿ ਇੱਥੇ ਅਕਸਰ ਪੰਜਾਬੀ ਸਾਹਿਤ ਅਤੇ ਪੰਜਾਬੀ ਸਭਿਆਚਾਰ ਨਾਲ਼ ਸਬੰਧਤ ਸਮਾਗਮ ਹੁੰਦੇ ਹੀ ਰਹਿੰਦੇ ਹਨ ਜੋ ਇਥੋਂ ਦੇ ਵਸਨੀਕਾਂ ਦੀ ਉੱਤਮ ਬੁੱਧੀ ਅਤੇ ਵਧੀਆ ਪਸੰਦ ਦਾ ਪ੍ਰਤੀਕ ਹਨ। ਕੋਟਕਪੂਰੇ ਦੀ ਹੀ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਥਾਨਕ ਪੈਲੇਸ ਦੇ ਵਿਸ਼ਾਲ ਮੈਦਾਨ ਵਿਚ ‘ਪੁਖ਼ਤਾ ਸ਼ਾਇਰੀ ਤੇ ਸੂਫ਼ੀ ਗਾਇਕੀ ਦੀ ਸ਼ਾਮ ਡਾ. ਸਤਿੰਦਰ ਸਰਤਾਜ ਦੇ ਨਾਮ’ ਕਰਵਾ ਕੇ ਖ਼ੂਬ ਵਾਹ-ਵਾਹ ਖੱਟੀ। ਇਸ ਸੰਗੀਤਕ ਸ਼ਾਮ ਵਿਚ ਕੋਟਕਪੂਰਾ, ਫ਼ਰੀਦਕੋਟ, ਮੋਗਾ, ਮੁਕਤਸਰ, ਫ਼ਿਰੋਜਪੁਰ, ਬਠਿੰਡਾ ਪਟਿਆਲਾ ਅਤੇ ਹਰਿਆਣੇ ਤੋਂ ਮੰਡੀ ਕਾਲਾਂਵਾਲੀ ਤੱਕ ਦੇ ਸੰਗੀਤ ਪ੍ਰੇਮੀ ਆਪਣੇ ਚਹੇਤੇ ਗਾਇਕ ਡਾ. ਸਤਿੰਦਰ ਸਰਤਾਜ ਨੂੰ ਸੁਨਣ ਲਈ ਪਹੁੰਚੇ ਹੋਏ ਸਨ।
ਡਾ. ਸਤਿੰਦਰ ਸਰਤਾਜ ਤੋਂ ਪਹਿਲਾਂ ਸੰਗੀਤਕ ਮਾਹੌਲ ਨੂੰ ਸਿਰਜਣ ਲਈ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਸੰਗੀਤ ਲੈਕਚਰਾਰ ਅਤੇ ਸੁਰੀਲੇ ਗਾਇਕ ਤੇ ਸ਼ਾਇਰ ਪ੍ਰੋ. ਰਾਜੇਸ਼ ਮੋਹਨ ਵੱਲੋਂ ਬਾਬਾ ਫ਼ਰੀਦ ਦੇ ਸ਼ਲੋਕਾਂ ਨਾਲ ਸੰਗੀਤਕ ਮਹਿਫ਼ਿਲ ਦਾ ਆਗ਼ਾਜ਼ ਕੀਤਾ ਗਿਆ। ਇਸ ਉਪਰੰਤ ਉਹਨਾਂ ਸਰੋਤਿਆਂ ਦੀ ਫ਼ਰਮਾਇਸ਼ ’ਤੇ ਇਕ ਪੰਜਾਬੀ ਗੀਤ ‘ਸਈਓ ਨੀ ਮੈਂ ਖ਼ੁਆਬ ਸੱਜਣ ਦੇ ਵੇਖਾਂ’ ਰਾਹੀਂ ਆਪਣੀ ਪੁਰਸੋਜ਼ ਗਾਇਕੀ ਦਾ ਸਬੂਤ ਦਿੱਤਾ। ਇਸ ਉਪਰੰਤ ਸੰਗੀਤ ਵਿਚ ਪੀ.ਐਚ.ਡੀ ਅਤੇ ਇਸ ਸ਼ਾਮ ਦੇ ਸੂਫ਼ੀ ਅੰਦਾਜ਼ ਦੇ ਤੇਜਸੱਵੀ ਸਿਤਾਰੇ ਡਾ. ਸਤਿੰਦਰ ਸਰਤਾਜ ਨੂੰ ਸਾਹਿਤ ਵਿਚ ਪੀ.ਐਚ.ਡੀ. ਮੰਚ ਸੰਚਾਲਕ ਡਾ. ਪਰਮਿੰਦਰ ਸਿੰਘ ਤੱਗੜ (ਆਨਰੇਰੀ ਸਾਹਿਤ ਸੰਪਾਦਕ ਪੰਜਾਬੀ ਨਿਊਜ਼ ਆਨਲਾਈਨ) ਨੇ ਆਪਣੇ ਦਿਲਕਸ਼ ਅੰਦਾਜ਼ ਰਾਹੀਂ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ ਅਤੇ ਆਉਂਦਿਆਂ ਹੀ ਸਰਤਾਜ ਨੇ ‘ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ, ਸਾਈਂ ਵੇ ਬਾਹੋਂ ਫੜ• ਬੇੜਾ ਬੰਨੇ ਲਾਈ’ ਨਾਲ਼ ਸੰਗੀਤਕ ਦਸਤਕ ਦਿੱਤੀ। ਉਪਰੰਤ ਸਰਤਾਜ ਨੇ ਉਪਰੋ-ਥੱਲੀ ਸਾਹਿਤਕ ਗੀਤਾਂ ਦੀ ਛਹਿਬਰ ਨਾਲ਼ ਆਪਣੇ ਪ੍ਰਸ਼ੰਸਕਾਂ ਦਾ ਭਰਪੂਰ ਮਨੋਰੰਜਨ ਕੀਤਾ। ਜਦ ਸਰਤਾਜ ਨੇ ‘ਪਹਿਲਾ ਵਾਰ ਕਲਮਾਂ ਦਾ ਦੂਜਾ ਵਾਰ ਖੰਡੇ ਨਾਲ਼, ਚਾਰ ਹੀ ਤਰੀਕਿਆਂ ਨਾਲ਼ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ਼ ਪਿਆਰ ਨਾਲ਼ ਲਾਲਚ ਜਾਂ ਡੰਡੇ ਨਾਲ਼’ ਗੀਤ ਛੋਹਿਆ ਤਾਂ ਪੰਡਾਲ ਵਿਚ ਬੈਠੇ ਸਮੂਹ ਦਰਸ਼ਕਾਂ ਨੇ ਇਸ ਹਕੀਕਤ ਭਰੇ ਗੀਤ ਦਾ ਤਾੜੀਆਂ ਦੀ ਗੂੰਜ ਨਾਲ਼ ਸਵਾਗਤ ਕੀਤਾ। ਉਸਨੇ ਅੰਮੀ, ਗੱਲ ਸਿੱਧੇ ਢੰਗ ਨਾਲ਼ ਆਖੀਏ, ਯਾਮ•ਾਂ, ਬਿੱਲੋ ਜੀ, ਫ਼ੁੱਲ ਕਪਾਹੀ ਦੇ, ਫ਼ਿਲਹਾਲ ਹਵਾਵਾਂ ਰੁਮਕਦੀਆਂ, ਦਸਤਾਰ, ਜੱਜ ਵਰਗੇ ਖ਼ੂਬਸੂਰਤ ਅਤੇ ਅਰਥ-ਭਰਪੂਰ ਗੀਤਾਂ ਨਾਲ਼ ਲਗਾਤਾਰ ਸਾਢੇ ਤਿੰਨ ਘੰਟੇ ਦਰਸ਼ਕਾਂ ਦੀ ਰੂਹ ਦੀ ਤ੍ਰਿਪਤੀ ਕੀਤੀ। ਇਕ ਪ੍ਰਸ਼ੰਸਕ ਨੇ ਸੋਨੇ ਦੀ ਮੁੰਦਰੀ ਅਤੇ ਅਣਗਿਣਤ ਪੰਜ-ਪੰਜ ਸੌ ਦੇ ਨੋਟਾਂ ਨਾਲ਼ ਸਰਤਾਜ ਦਾ ਸਨਮਾਨ ਕੀਤਾ। ਇਸ ਤੋਂ ਇਲਾਵਾ ਕਾਲਾਂਵਾਲੀ ਤੋਂ ਆਏ ਪ੍ਰਸ਼ੰਸਕਾਂ ਅਤੇ ਕਈ ਹੋਰ ਪ੍ਰਸ਼ੰਸਕਾਂ ਨੇ ਆਪਣੇ ਪਸੰਦੀਦਾ ਗਾਇਕ ਨੂੰ ਅਨੇਕ ਪ੍ਰਕਾਰ ਦੇ ਤੋਹਫ਼ੇ ਪ੍ਰਬੰਧਕਾਂ ਰਾਹੀਂ ਮੰਚ ਤੱਕ ਪੁਚਾਏ। ਇਲਾਕੇ ਦੇ ਲੋਕ ਸ੍ਰ. ਗੁਰਮੀਤ ਸਿੰਘ ਕੋਟਕਪੂਰਾ ਦੇ ਆਸ਼ੀਰਵਾਦ ਅਤੇ ਸਰਪ੍ਰਸਤੀ ਨਾਲ਼ ਰਚਾਏ ਇਸ ਖ਼ੂਬਸੂਰਤ ਸ਼ਾਮ ਦੇ ਪ੍ਰਬੰਧਕਾਂ ਨਿਸ਼ਾਨ ਸਿੰਘ, ਸਤਪਾਲ ਸ਼ਰਮਾ, ਲਖਵਿੰਦਰ ਸਿੰਘ ਰਾਜੂ, ਇੰਦਰਜੀਤ ਸਿੰਘ ਕਲੇਰ, ਰਾਜਿੰਦਰ ਜੱਸਲ ਸਮੇਤ ਸਮੂਹ ਪ੍ਰਬੰਧਕਾਂ ਨੂੰ ਅਜਿਹੇ ਮਿਆਰੀ ਗਾਇਕੀ ਅਤੇ ਪੁਖ਼ਤਾ ਸ਼ਾਇਰੀ ਦੇ ਸਮਾਗਮ ਲਈ ਵਧਾਈਆਂ ਦੇ ਰਹੇ ਸਨ। ਸਾਢੇ ਤਿੰਨ ਹਜ਼ਾਰ ਲੋਕਾਂ ਦੇ ਇਸ ਵੱਡ ਅਕਾਰੀ ਸਮਾਗਮ ਵਿਚ ਸਰਤਾਜ ਦੀ ਬਾ-ਕਮਾਲ ਪੇਸ਼ਕਾਰੀ ਨੇ ਸਰੋਤਿਆਂ ਨੂੰ ਲਾਮਿਸਾਲ ਆਨੰਦ ਦਿੱਤਾ ਜਿਸ ਦਾ ਸਰੂਰ ਕਈ ਦਿਨਾਂ ਤੱਕ ਨਹੀਂ ਉਤਰ ਸਕੇਗਾ। ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਮਾਗਮ ਨੂੰ ਨਿਰਵਿਘਨ ਸੰਪੰਨ ਕਰਵਾਉਣ ਲਈ ਨਿਭਾਈ ਜ਼ਿੰਮੇਵਾਰੀ ਸ਼ਲਾਘਾਯੋਗ ਸੀ। ਜਿਸ ਲਈ ਸ੍ਰ.ਸੇਵਾ ਸਿੰਘ ਮੱਲੀ ਉਪ ਪੁਲਿਸ ਕਪਤਾਨ, ਸ੍ਰ.ਗੁਰਮੀਤ ਸਿੰਘ ਉਪ ਪੁਲਿਸ ਕਪਤਾਨ, ਮੁੱਖ ਥਾਣਾ ਅਫ਼ਸਰਾਨ ਸ੍ਰ. ਗੁਰਸ਼ੇਰ ਸਿੰਘ ਤੇ ਸ੍ਰ. ਕੁਲਜੀਤ ਸਿੰਘ ਅਤੇ ਸਮੂਹ ਪੁਲਿਸ ਕਰਮੀ ਵਧਾਈ ਦੇ ਪਾਤਰ ਹਨ।
ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਮਨਤਾਰ ਸਿੰਘ ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਸ੍ਰ. ਗਰਮੀਤ ਸਿੰਘ ਕੋਟਕਪੂਰਾ ਇੰਚਾਰਜ ਉਪ-ਦਫ਼ਤਰ ‘ਅਜੀਤ’, ਮਹਾਸ਼ਾ ਲਖਵੰਤ ਸਿੰਘ ਬਰਾੜ, ਐਸ.ਐਸ.ਪੀ. ਫ਼ਰੀਦਕੋਟ ਅਰੁਣ ਕੁਮਾਰ ਮਿੱਤਲ, ਗੁਰਮੀਤ ਸਿੰਘ ਕੋਟਕਪੂਰਾ, ਸਰਦਾਰਨੀ ਪਰਮਜੀਤ ਕੌਰ ਢਿੱਲੋਂ ਪ੍ਰਧਾਨ ਨਗਰ ਕੌਂਸਲ , ਡਾ. ਮਨਜੀਤ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਫ਼ਰੀਦ ਨਰਸਿੰਗ ਕਾਲਜ, ਅੱਖਾਂ ਦੇ ਮਾਹਰ ਡਾ. ਪ੍ਰਭਦੇਵ ਸਿੰਘ ਬਰਾੜ, ਪਰਮਿੰਦਰ ਸਿੰਘ ਬਰਾੜ ਉਪ ਸੂਫ਼ੀ ਗਾਇਕੀ ਅਤੇ ਪੁਖ਼ਤਾ ਸ਼ਾਇਰੀ ਦੇ ਤੇਜੱਸਵੀ ਸਿਤਾਰੇ ‘ਸਰਤਾਜ’ ਨੇ ਕੋਟਕਪੂਰੇ ਦੇ ਦਰਸ਼ਕ ਕੀਲੇ ..........ਅੰਮ੍ਰਿਤ ਅਮੀ
ਕੋਟਕਪੂਰੇ ਸ਼ਹਿਰ ਦੀ ਇਹ ਸਿਫ਼ਤ ਹੈ ਕਿ ਇੱਥੇ ਅਕਸਰ ਪੰਜਾਬੀ ਸਾਹਿਤ ਅਤੇ ਪੰਜਾਬੀ ਸਭਿਆਚਾਰ ਨਾਲ਼ ਸਬੰਧਤ ਸਮਾਗਮ ਹੁੰਦੇ ਹੀ ਰਹਿੰਦੇ ਹਨ ਜੋ ਇਥੋਂ ਦੇ ਵਸਨੀਕਾਂ ਦੀ ਉੱਤਮ ਬੁੱਧੀ ਅਤੇ ਵਧੀਆ ਪਸੰਦ ਦਾ ਪ੍ਰਤੀਕ ਹਨ। ਕੋਟਕਪੂਰੇ ਦੀ ਹੀ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਥਾਨਕ ਪੈਲੇਸ ਦੇ ਵਿਸ਼ਾਲ ਮੈਦਾਨ ਵਿਚ ‘ਪੁਖ਼ਤਾ ਸ਼ਾਇਰੀ ਤੇ ਸੂਫ਼ੀ ਗਾਇਕੀ ਦੀ ਸ਼ਾਮ ਡਾ. ਸਤਿੰਦਰ ਸਰਤਾਜ ਦੇ ਨਾਮ’ ਕਰਵਾ ਕੇ ਖ਼ੂਬ ਵਾਹ-ਵਾਹ ਖੱਟੀ। ਇਸ ਸੰਗੀਤਕ ਸ਼ਾਮ ਵਿਚ ਕੋਟਕਪੂਰਾ, ਫ਼ਰੀਦਕੋਟ, ਮੋਗਾ, ਮੁਕਤਸਰ, ਫ਼ਿਰੋਜਪੁਰ, ਬਠਿੰਡਾ ਪਟਿਆਲਾ ਅਤੇ ਹਰਿਆਣੇ ਤੋਂ ਮੰਡੀ ਕਾਲਾਂਵਾਲੀ ਤੱਕ ਦੇ ਸੰਗੀਤ ਪ੍ਰੇਮੀ ਆਪਣੇ ਚਹੇਤੇ ਗਾਇਕ ਡਾ. ਸਤਿੰਦਰ ਸਰਤਾਜ ਨੂੰ ਸੁਨਣ ਲਈ ਪਹੁੰਚੇ ਹੋਏ ਸਨ।
ਡਾ. ਸਤਿੰਦਰ ਸਰਤਾਜ ਤੋਂ ਪਹਿਲਾਂ ਸੰਗੀਤਕ ਮਾਹੌਲ ਨੂੰ ਸਿਰਜਣ ਲਈ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਸੰਗੀਤ ਲੈਕਚਰਾਰ ਅਤੇ ਸੁਰੀਲੇ ਗਾਇਕ ਤੇ ਸ਼ਾਇਰ ਪ੍ਰੋ. ਰਾਜੇਸ਼ ਮੋਹਨ ਵੱਲੋਂ ਬਾਬਾ ਫ਼ਰੀਦ ਦੇ ਸ਼ਲੋਕਾਂ ਨਾਲ ਸੰਗੀਤਕ ਮਹਿਫ਼ਿਲ ਦਾ ਆਗ਼ਾਜ਼ ਕੀਤਾ ਗਿਆ। ਇਸ ਉਪਰੰਤ ਉਹਨਾਂ ਸਰੋਤਿਆਂ ਦੀ ਫ਼ਰਮਾਇਸ਼ ’ਤੇ ਇਕ ਪੰਜਾਬੀ ਗੀਤ ‘ਸਈਓ ਨੀ ਮੈਂ ਖ਼ੁਆਬ ਸੱਜਣ ਦੇ ਵੇਖਾਂ’ ਰਾਹੀਂ ਆਪਣੀ ਪੁਰਸੋਜ਼ ਗਾਇਕੀ ਦਾ ਸਬੂਤ ਦਿੱਤਾ। ਇਸ ਉਪਰੰਤ ਸੰਗੀਤ ਵਿਚ ਪੀ.ਐਚ.ਡੀ ਅਤੇ ਇਸ ਸ਼ਾਮ ਦੇ ਸੂਫ਼ੀ ਅੰਦਾਜ਼ ਦੇ ਤੇਜਸੱਵੀ ਸਿਤਾਰੇ ਡਾ. ਸਤਿੰਦਰ ਸਰਤਾਜ ਨੂੰ ਸਾਹਿਤ ਵਿਚ ਪੀ.ਐਚ.ਡੀ. ਮੰਚ ਸੰਚਾਲਕ ਡਾ. ਪਰਮਿੰਦਰ ਸਿੰਘ ਤੱਗੜ (ਆਨਰੇਰੀ ਸਾਹਿਤ ਸੰਪਾਦਕ ਪੰਜਾਬੀ ਨਿਊਜ਼ ਆਨਲਾਈਨ) ਨੇ ਆਪਣੇ ਦਿਲਕਸ਼ ਅੰਦਾਜ਼ ਰਾਹੀਂ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ ਅਤੇ ਆਉਂਦਿਆਂ ਹੀ ਸਰਤਾਜ ਨੇ ‘ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ, ਸਾਈਂ ਵੇ ਬਾਹੋਂ ਫੜ• ਬੇੜਾ ਬੰਨੇ ਲਾਈ’ ਨਾਲ਼ ਸੰਗੀਤਕ ਦਸਤਕ ਦਿੱਤੀ। ਉਪਰੰਤ ਸਰਤਾਜ ਨੇ ਉਪਰੋ-ਥੱਲੀ ਸਾਹਿਤਕ ਗੀਤਾਂ ਦੀ ਛਹਿਬਰ ਨਾਲ਼ ਆਪਣੇ ਪ੍ਰਸ਼ੰਸਕਾਂ ਦਾ ਭਰਪੂਰ ਮਨੋਰੰਜਨ ਕੀਤਾ। ਜਦ ਸਰਤਾਜ ਨੇ ‘ਪਹਿਲਾ ਵਾਰ ਕਲਮਾਂ ਦਾ ਦੂਜਾ ਵਾਰ ਖੰਡੇ ਨਾਲ਼, ਚਾਰ ਹੀ ਤਰੀਕਿਆਂ ਨਾਲ਼ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ਼ ਪਿਆਰ ਨਾਲ਼ ਲਾਲਚ ਜਾਂ ਡੰਡੇ ਨਾਲ਼’ ਗੀਤ ਛੋਹਿਆ ਤਾਂ ਪੰਡਾਲ ਵਿਚ ਬੈਠੇ ਸਮੂਹ ਦਰਸ਼ਕਾਂ ਨੇ ਇਸ ਹਕੀਕਤ ਭਰੇ ਗੀਤ ਦਾ ਤਾੜੀਆਂ ਦੀ ਗੂੰਜ ਨਾਲ਼ ਸਵਾਗਤ ਕੀਤਾ। ਉਸਨੇ ਅੰਮੀ, ਗੱਲ ਸਿੱਧੇ ਢੰਗ ਨਾਲ਼ ਆਖੀਏ, ਯਾਮ•ਾਂ, ਬਿੱਲੋ ਜੀ, ਫ਼ੁੱਲ ਕਪਾਹੀ ਦੇ, ਫ਼ਿਲਹਾਲ ਹਵਾਵਾਂ ਰੁਮਕਦੀਆਂ, ਦਸਤਾਰ, ਜੱਜ ਵਰਗੇ ਖ਼ੂਬਸੂਰਤ ਅਤੇ ਅਰਥ-ਭਰਪੂਰ ਗੀਤਾਂ ਨਾਲ਼ ਲਗਾਤਾਰ ਸਾਢੇ ਤਿੰਨ ਘੰਟੇ ਦਰਸ਼ਕਾਂ ਦੀ ਰੂਹ ਦੀ ਤ੍ਰਿਪਤੀ ਕੀਤੀ। ਇਕ ਪ੍ਰਸ਼ੰਸਕ ਨੇ ਸੋਨੇ ਦੀ ਮੁੰਦਰੀ ਅਤੇ ਅਣਗਿਣਤ ਪੰਜ-ਪੰਜ ਸੌ ਦੇ ਨੋਟਾਂ ਨਾਲ਼ ਸਰਤਾਜ ਦਾ ਸਨਮਾਨ ਕੀਤਾ। ਇਸ ਤੋਂ ਇਲਾਵਾ ਕਾਲਾਂਵਾਲੀ ਤੋਂ ਆਏ ਪ੍ਰਸ਼ੰਸਕਾਂ ਅਤੇ ਕਈ ਹੋਰ ਪ੍ਰਸ਼ੰਸਕਾਂ ਨੇ ਆਪਣੇ ਪਸੰਦੀਦਾ ਗਾਇਕ ਨੂੰ ਅਨੇਕ ਪ੍ਰਕਾਰ ਦੇ ਤੋਹਫ਼ੇ ਪ੍ਰਬੰਧਕਾਂ ਰਾਹੀਂ ਮੰਚ ਤੱਕ ਪੁਚਾਏ। ਇਲਾਕੇ ਦੇ ਲੋਕ ਸ੍ਰ. ਗੁਰਮੀਤ ਸਿੰਘ ਕੋਟਕਪੂਰਾ ਦੇ ਆਸ਼ੀਰਵਾਦ ਅਤੇ ਸਰਪ੍ਰਸਤੀ ਨਾਲ਼ ਰਚਾਏ ਇਸ ਖ਼ੂਬਸੂਰਤ ਸ਼ਾਮ ਦੇ ਪ੍ਰਬੰਧਕਾਂ ਨਿਸ਼ਾਨ ਸਿੰਘ, ਸਤਪਾਲ ਸ਼ਰਮਾ, ਲਖਵਿੰਦਰ ਸਿੰਘ ਰਾਜੂ, ਇੰਦਰਜੀਤ ਸਿੰਘ ਕਲੇਰ, ਰਾਜਿੰਦਰ ਜੱਸਲ ਸਮੇਤ ਸਮੂਹ ਪ੍ਰਬੰਧਕਾਂ ਨੂੰ ਅਜਿਹੇ ਮਿਆਰੀ ਗਾਇਕੀ ਅਤੇ ਪੁਖ਼ਤਾ ਸ਼ਾਇਰੀ ਦੇ ਸਮਾਗਮ ਲਈ ਵਧਾਈਆਂ ਦੇ ਰਹੇ ਸਨ। ਸਾਢੇ ਤਿੰਨ ਹਜ਼ਾਰ ਲੋਕਾਂ ਦੇ ਇਸ ਵੱਡ ਅਕਾਰੀ ਸਮਾਗਮ ਵਿਚ ਸਰਤਾਜ ਦੀ ਬਾ-ਕਮਾਲ ਪੇਸ਼ਕਾਰੀ ਨੇ ਸਰੋਤਿਆਂ ਨੂੰ ਲਾਮਿਸਾਲ ਆਨੰਦ ਦਿੱਤਾ ਜਿਸ ਦਾ ਸਰੂਰ ਕਈ ਦਿਨਾਂ ਤੱਕ ਨਹੀਂ ਉਤਰ ਸਕੇਗਾ। ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਮਾਗਮ ਨੂੰ ਨਿਰਵਿਘਨ ਸੰਪੰਨ ਕਰਵਾਉਣ ਲਈ ਨਿਭਾਈ ਜ਼ਿੰਮੇਵਾਰੀ ਸ਼ਲਾਘਾਯੋਗ ਸੀ। ਜਿਸ ਲਈ ਸ੍ਰ.ਸੇਵਾ ਸਿੰਘ ਮੱਲੀ ਉਪ ਪੁਲਿਸ ਕਪਤਾਨ, ਸ੍ਰ.ਗੁਰਮੀਤ ਸਿੰਘ ਉਪ ਪੁਲਿਸ ਕਪਤਾਨ, ਮੁੱਖ ਥਾਣਾ ਅਫ਼ਸਰਾਨ ਸ੍ਰ. ਗੁਰਸ਼ੇਰ ਸਿੰਘ ਤੇ ਸ੍ਰ. ਕੁਲਜੀਤ ਸਿੰਘ ਅਤੇ ਸਮੂਹ ਪੁਲਿਸ ਕਰਮੀ ਵਧਾਈ ਦੇ ਪਾਤਰ ਹਨ।
ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਮਨਤਾਰ ਸਿੰਘ ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਸ੍ਰ. ਗਰਮੀਤ ਸਿੰਘ ਕੋਟਕਪੂਰਾ ਇੰਚਾਰਜ ਉਪ-ਦਫ਼ਤਰ ‘ਅਜੀਤ’, ਮਹਾਸ਼ਾ ਲਖਵੰਤ ਸਿੰਘ ਬਰਾੜ, ਐਸ.ਐਸ.ਪੀ. ਫ਼ਰੀਦਕੋਟ ਅਰੁਣ ਕੁਮਾਰ ਮਿੱਤਲ, ਗੁਰਮੀਤ ਸਿੰਘ ਕੋਟਕਪੂਰਾ, ਸਰਦਾਰਨੀ ਪਰਮਜੀਤ ਕੌਰ ਢਿੱਲੋਂ ਪ੍ਰਧਾਨ ਨਗਰ ਕੌਂਸਲ , ਡਾ. ਮਨਜੀਤ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਫ਼ਰੀਦ ਨਰਸਿੰਗ ਕਾਲਜ, ਅੱਖਾਂ ਦੇ ਮਾਹਰ ਡਾ. ਪ੍ਰਭਦੇਵ ਸਿੰਘ ਬਰਾੜ, ਪਰਮਿੰਦਰ ਸਿੰਘ ਬਰਾੜ ਉਪ ਜਿਲ੍ਹਾ ਸਿੱਖਿਆ ਅਫਸਰ ਫਰੀਦਕੋਟ, ਪ੍ਰਿੰਸੀਪਲ ਐਸ.ਐਸ. ਪ੍ਰਿੰਸੀਪਲ ਤੇਜਿੰਦਰ ਸਿੰਘ, ਇੰਜ. ਸੰਗਤ ਸਿੰਘ ਮੱਕੜ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸ਼ਹਿਰੀਆਂ ਤੋਂ ਇਲਾਵਾ ਦੂਰ ਦੁਰੇਢਿਉਂ ਸਰਤਾਜ ਦੇ ਪ੍ਰਸ਼ੰਸਕ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਉਪਰੰਤ ਗੁਰਮੀਤ ਸਿੰਘ ਕੋਟਕਪੂਰਾ, ਮਨਤਾਰ ਸਿੰਘ ਬਰਾੜ, ਕਲੱਬ ਅਹੁਦੇਦਾਰਾਂ ਵੱਲੋਂ ਡਾ. ਸਰਤਾਜ ਦਾ ਸਨਮਾਨ ਕੀਤਾ ਗਿਆ।
ਸਿੱਖਿਆ ਅਫਸਰ ਫਰੀਦਕੋਟ, ਪ੍ਰਿੰਸੀਪਲ ਐਸ.ਐਸ. ਪ੍ਰਿੰਸੀਪਲ ਤੇਜਿੰਦਰ ਸਿੰਘ, ਇੰਜ. ਸੰਗਤ ਸਿੰਘ ਮੱਕੜ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸ਼ਹਿਰੀਆਂ ਤੋਂ ਇਲਾਵਾ ਦੂਰ ਦੁਰੇਢਿਉਂ ਸਰਤਾਜ ਦੇ ਪ੍ਰਸ਼ੰਸਕ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਉਪਰੰਤ ਗੁਰਮੀਤ ਸਿੰਘ ਕੋਟਕਪੂਰਾ, ਮਨਤਾਰ ਸਿੰਘ ਬਰਾੜ, ਕਲੱਬ ਅਹੁਦੇਦਾਰਾਂ ਵੱਲੋਂ ਡਾ. ਸਰਤਾਜ ਦਾ ਸਨਮਾਨ ਕੀਤਾ ਗਿਆ।
ਸਿੱਖਿਆ ਅਫਸਰ ਫਰੀਦਕੋਟ, ਪ੍ਰਿੰਸੀਪਲ ਐਸ.ਐਸ. ਪ੍ਰਿੰਸੀਪਲ ਤੇਜਿੰਦਰ ਸਿੰਘ, ਇੰਜ. ਸੰਗਤ ਸਿੰਘ ਮੱਕੜ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸ਼ਹਿਰੀਆਂ ਤੋਂ ਇਲਾਵਾ ਦੂਰ ਦੁਰੇਢਿਉਂ ਸਰਤਾਜ ਦੇ ਪ੍ਰਸ਼ੰਸਕ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਉਪਰੰਤ ਗੁਰਮੀਤ ਸਿੰਘ ਕੋਟਕਪੂਰਾ, ਮਨਤਾਰ ਸਿੰਘ ਬਰਾੜ, ਕਲੱਬ ਅਹੁਦੇਦਾਰਾਂ ਵੱਲੋਂ ਡਾ. ਸਰਤਾਜ ਦਾ ਸਨਮਾਨ ਕੀਤਾ ਗਿਆ।
‘ਪਾਸ਼ ਐਨ ਐਂਥਾਲੋਜੀ’ ਦਾ ਆਨਲਾਈਨ ਐਡੀਸ਼ਨ ਲੋਕ-ਅਰਪਿਤ.......... ਪਰਮਿੰਦਰ ਸਿੰਘ ਤੱਗੜ (ਡਾ.)
ਕੋਟਕਪੂਰਾ : ਪੰਜਾਬੀ ਸ਼ਾਇਰੀ ਦੇ ਚਰਚਿਤ ਹਸਤਾਖ਼ਰ ਅਤੇ ਅੰਗਰੇਜ਼ੀ ਅਨੁਵਾਦਕ ਪ੍ਰਿੰ. ਹਰੀ ਸਿੰਘ ਮੋਹੀ ਦੀ ਅਨੁਵਾਦਤ ਪੁਸਤਕ ‘ਪਾਸ਼ ਐਨ ਐਂਥਾਲੋਜੀ’ ਦਾ ਆਨਲਾਈਨ ਐਡੀਸ਼ਨ ਅੱਜ ਮਹੱਤਵਪੂਰਨ ਪਰ ਅਤਿ ਸਾਦੇ ਅੰਦਾਜ਼ ਵਿਚ ਕੋਟਕਪੂਰਾ ਵਿਖੇ ਲੋਕ-ਅਰਪਿਤ ਕੀਤਾ ਗਿਆ। ਜਿਸ ਨੂੰ ਪੰਜਾਬੀ ਪੱਤਰਕਾਰੀ ਦੀ ਜਾਣੀ-ਪਛਾਣੀ ਸ਼ਖ਼ਸੀਅਤ ਗੁਰਮੀਤ ਸਿੰਘ ਕੋਟਕਪੂਰਾ ਨੇ ਲੈਪਟਾਪ ਦਾ ਬਟਨ ਕਲਿੱਕ ਕਰਕੇ ਲੋਕ-ਅਰਪਿਤ ਕੀਤਾ। ਇਸ ਪੁਸਤਕ ਦੇ ਆਨਲਾਈਨ ਐਡੀਸ਼ਨ ਦੀ ਪ੍ਰਕਾਸ਼ਨਾ ਲਈ ਵਿਸ਼ੇਸ਼ ਭੂਮਿਕਾ ਡਾ. ਪਰਮਿੰਦਰ ਸਿੰਘ ਤੱਗੜ ਅਤੇ ਪਵਨ ਗੁਲਾਟੀ ਵੱਲੋਂ ਨਿਭਾਈ ਗਈ ਹੈ। ਇਸ ਆਨਲਾਈਨ ਐਡੀਸ਼ਨ ਦੀ ਲੋਕ-ਅਰਪਣਾ ਮੌਕੇ ਸਰਦਾਰਨੀ ਨਿਰੰਜਨ ਕੌਰ ਮੋਹੀ, ਪ੍ਰਸ਼ੋਤਮ ਬੇਤਾਬ, ਡਾ. ਨਰਾਇਣ ਸਿੰਘ ਮੰਗੇੜਾ, ਬਲਵੰਤ ਗਰਗ, ਰਾਜਿੰਦਰ ਜੱਸਲ, ਅਤੇ ਮੁਨੀਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਹ ਪੁਸਤਕ ਪੰਜਾਬੀ ਦੇ ਸੁਪ੍ਰਸਿਧ ਜੁਝਾਰਵਾਦੀ ਕਵੀ ਅਵਤਾਰ ‘ਪਾਸ਼’ ਦੀਆਂ ਚੋਣਵੀਆਂ 81 ਨਜ਼ਮਾਂ ਦੇ ਅੰਗਰੇਜ਼ੀ ਅਨੁਵਾਦ ਦੇ ਅਧਾਰਤ ਹੈ ਜਿਸ ਦਾ ਪਲੇਠਾ ਆਡੀਸ਼ਨ 1992 ਵਿਚ ਪ੍ਰਕਾਸ਼ਿਤ ਹੋਇਆ ਸੀ। ਅਜੋਕੇ ਅਤਿ-ਆਧੁਨਿਕ ਦੌਰ ਦੇ ਬਿਜਲਈ ਤੌਰ ਤਰੀਕਿਆਂ ਦੀ ਮੱਦਦ ਨਾਲ਼ ਦੁਨੀਆਂ ਭਰ ਵਿਚ ਬੈਠੇ ਪਾਸ਼ ਪ੍ਰਸ਼ੰਸਕਾਂ ਤੱਕ ‘ਪਾਸ਼ ਕਾਵਿ’ ਪਹੁੰਚਾਉਣ ਦੇ ਮੱਦੇ ਨਜ਼ਰ ਮਿੱਤਰ ਪਿਆਰਿਆਂ ਦੀ ਸਲਾਹ ’ਤੇ ਅਮਲ ਕਰਦਿਆਂ ਸ਼ਾਇਰ ਮੋਹੀ ਵੱਲੋਂ ਇਸ ਪੁਸਤਕ ਦਾ ਆਨਲਾਈਨ ਐਡੀਸ਼ਨ ਸਾਹਿਤ ਪ੍ਰੇਮੀਆਂ ਦੀ ਨਜ਼ਰ ਕੀਤਾ ਗਿਆ ਹੈ। ਪਾਸ਼ ਦੀਆਂ ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦਤ ਇਹਨਾਂ ਨਜ਼ਮਾਂ ਨੂੰ ਹਰੀਸਿੰਘਮੋਹੀ.ਬਲਾਗਸਪਾਟ.ਕਾਮ ’ਤੇ ਜਾ ਕੇ ਮਾਣਿਆ ਜਾ ਸਕਦਾ ਹੈ।
ਸੱਤਵਾਂ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਸਮਾਰੋਹ........... ਸਨਮਾਨ ਸਮਾਰੋਹ
ਕੈਲਗਰੀ: ਦੇਸ ਪੰਜਾਬ ਟਾਇਮਜ਼ ਵੀਕਲੀ ਅਖਬਾਰ ਦੀ ਵਰ੍ਹੇ ਗੰਢ ਮੌਕੇ ਕੈਲਗਰੀ ਦੇ ਆਪਣਾ ਪੰਜਾਬ ਰੈਂਸਟੋਰੈਂਟ ਵਿੱਚ 7ਵਾਂ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਸਮਾਰੋਹ ਬੜੀ ਸਜ ਧਜ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿੱਚ ਸਰੀ ਬੀ. ਸੀ. ਦੇ ਉਂਘੇ ਸਮਾਜ ਸੇਵਕ ਚਰਨਪਾਲ ਗਿੱਲ ਨੂੰ ਉਨ੍ਹਾਂ ਵਲੋਂ ਕਮਿਉਨਿਟੀ ਪ੍ਰਤੀ ਉਂਘੀਆਂ ਸੇਵਾਵਾਂ ਪ੍ਰਦਾਨ ਕਰਨ ਬਦਲੇ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਯਾਦ ਰਹੇ ਇਸ ਤੋਂ ਪਹਿਲਾਂ 6 ਉਂਘੀਆਂ ਹਸਤੀਆਂ ਨੂੰ ਜਿਨ੍ਹਾਂ ਨੇ ਆਪਣੇ ਆਪਣੇ ਖੇਤਰ ਵਿੱਚ ਉਂਘਾ ਯੋਗਦਾਨ ਪਾਇਆ ਸੀ ਨੂੰ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਅਵਾਰਡ ਵਿੱਚ $1000 ਡਾਲਰ ਨਕਦ ਪੁਰਸਕਾਰ ਅਤੇ ਇੱਕ ਯਾਦਗਾਰੀ ਪਲੇਕ ਪ੍ਰਦਾਨ ਕੀਤੇ ਜਾਂਦੇ ਹਨ। ਪਹਿਲਾ ਅਵਾਰਡ ਬੀ. ਸੀ. ਦੇ ਅਮਨਪਾਲ ਸਾਰਾ ਨੂੰ (ਸਾਹਿਤ ਤੇ ਫਿਲਮ ਨਿਰਮਾਣ) 2000, ਇਕਬਾਲ ਅਰਪਨ (ਸਾਹਿਤ) 2001, ਉਂਜਲ ਦੁਸਾਂਝ (ਰਾਜਨੀਤੀ) 2002, ਬਲਵੰਤ ਰਾਮੂਵਾਲੀਆ (ਪਰਿਵਾਸੀਆਂ ਪ੍ਰਤੀ ਸੇਵਾਵਾਂ) 2004, ਬਰਕਤ ਸਿੱਧੂ (ਸੂਫੀ ਗਾਇਕ) 2005, ਡਾ. ਰਾਜ ਪੰਨੂੰ (ਲੈਜਿਸਲੇਚਰ ਯੋਗਦਾਨ) 2006 ਅਤੇ ਇਸ ਸਾਲ ਚਰਨਪਾਲ ਗਿੱਲ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਕੁਲਦੀਪ ਸਿੰਘ ਸੁਰ ਸੰਗਮ ਰੇਡੀਓ, ਹਰਚਰਨ ਸਿੰਘ ਸਿੱਖ ਵਿਰਸਾ ਵੀ ਹਾਜ਼ਰ ਸਨ। ਦੇਸ ਪੰਜਾਬ ਟਾਇਮਜ਼ ਵੀਕਲੀ ਦੇ ਐਡਮਿੰਟਨ ਦੀ ਬ੍ਰਾਂਚ ਆਫਿਸ ਦੇ ਲਾਟ ਭਿੰਡਰ ਅਤੇ ਅਮਰਜੀਤ ਪੁਰੇਵਾਲ ਵੀ ਹਾਜ਼ਰ ਸਨ।
ਲਾਟ ਭਿੰਡਰ ਨੇ ਮਾਸਟਰ ਆਫ ਸੈਰੇਮਨੀਜ਼ ਵਜੋਂ ਵੀ ਫਰਜ ਨਿਭਾਇਆ। ਲਾਟ ਭਿੰਡਰ ਦਾ ਇਸ ਫਰਜ਼ ਨੂੰ ਨਿਭਾਉਣ ਦਾ ਨਿਵੇਕਲਾ ਹੀ ਅੰਦਾਜ਼ ਹੈ। ਪ੍ਰਧਾਨਗੀ ਮੰਡਲ ਵਿੱਚ ਡਾ. ਰਾਜ ਪੰਨੂੰ, ਗੁਰਦੀਪ ਢਿੱਲੋਂ, ਪ੍ਰੋ. ਮਨਜੀਤ ਸਿੰਘ ਸਿੱਧੂ, ਪ੍ਰਮਿੰਦਰਜੀਤ ਰੰਧਾਵਾ ਅਤੇ ਚਰਨਪਾਲ ਗਿੱਲ ਸੁਸ਼ੋਭਤ ਸਨ। ਗਿਆਨੀ ਪ੍ਰੇਮ ਸਿੰਘ ਕੈਲਗਰੀ ਦੇ ਮਸ਼ਹੂਰ ਗ਼ਜ਼ਲਗੋ ਨੇ ਆਪਣੀਆਂ ਗ਼ਜ਼ਲਾਂ ਪੇਸ਼ ਕਰਕੇ ਸ੍ਰੋਤਿਆਂ ਦਾ ਮਨੋਰੰਜਨ ਕੀਤਾ ਅਤੇ ਖੂਬ ਦਾਦ ਖੱਟੀ।
ਲਾਟ ਭਿੰਡਰ ਨੇ ਬੁਲਾਰਿਆਂ ਨੂੰ ਨਿਮੰਤ੍ਰਤ ਕੀਤਾ ਕਿ ਉਹ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਨ। ਬੁਲਾਰਿਆਂ ਵਿੱਚ ਪ੍ਰਸ਼ੋਤਮ ਭਾਰਦਵਾਜ, ਜੀ. ਕੇ. ਟਿਵਾਣਾ ਸਾਬਕਾ ਨਿਊਜ ਡਾਇਰੈਕਟਰ, ਦੂਰਦਰਸ਼ਨ ਜਲੰਧਰ, ਰਾਜ ਕੈਲਗਰੀ, ਗੁਰਪ੍ਰੀਤ ਸਹੋਤਾ, ਪ੍ਰਮਿੰਦਰ ਗਰੇਵਾਲ, ਭਾਈ ਗੁਰਨਾਮ ਸਿੰਘ, ਪਰਮਜੀਤ ਸੰਦਲ ਤਲਵੰਡੀ ਵੀਡੀਓ ਆਦਿ ਨੇ ਇਸ ਮੌਕੇ ਆਪਣੇ ਵਿਚਾਰ ਰੱਖੇ ਅਤੇ ਬ੍ਰਹਮ ਪ੍ਰਕਾਸ਼ ਲੁੱਡੂ ਚੀਫ ਐਡੀਟਰ ਦੇਸ ਪੰਜਾਬ ਟਾਇਮਜ਼ ਦੀ ਪ੍ਰਸੰਸਾ ਕੀਤੀ ਕਿ ਉਹ ਇਹ ਸਮਾਗਮ ਸੱਤ ਸਾਲ ਤੋਂ ਬਿਨਾਂ ਨਾਗਾ ਕਰਦੇ ਆ ਰਹੇ ਹਨ। ਬੁਲਾਰਿਆਂ ਨੇ ਇਸ ਗੱਲ ਦੀ ਵੀ ਵਧਾਈ ਦਿੱਤੀ ਕਿ ਇਸ ਸਪਤਾਹਕ ਪਰਚੇ ਨੇ ਇੱਕ ਸਾਲ ਦੇ ਥੋੜ੍ਹੇ ਜਿੰਨੇ ਅਰਸੇ ਵਿੱਚ ਨਾ ਕੇਵਲ ਆਪਣੇ ਆਪ ਨੂੰ ਸਥਾਪਤ ਹੀ ਕੀਤਾ ਹੈ ਸਗੋਂ ਇਸਨੂੰ ਦੋਭਾਸ਼ੀ ਬਣਾਕੇ ਅਤੇ ਕੈਲਗਰੀ ਤੋਂ ਐਡਮਿੰਟਨ ਤੱਕ ਇਸਦਾ ਘੇਰਾ ਅਤੇ ਸਰਕੂਲੇਸ਼ਨ ਵੀ ਵਧਾਈ ਹੈ। ਇਸ ਅਖਬਾਰ ਦੀ ਪਾਠਕਾਂ ਵਲੋਂ ਮੰਗ ਵੀ ਵਧ ਗਈ ਹੈ। ਅਖਬਾਰ ਆਪਣੇ ਸੰਪਾਦਕੀਆਂ, ਲੇਖਾਂ, ਰਾਸ਼ਟਰੀ, ਅੰਤਰਰਾਸ਼ਟਰੀ ਖਬਰਾਂ ਅਤੇ ਦੂਜੇ ਫੀਚਰਾਂ ਕਾਰਨ ਹਰਮਨ ਪਿਆਰਾ ਬਣ ਗਿਆ ਹੈ। ਇਸਦਾ ਸਿਹਰਾ ਬ੍ਰਹਮ ਪ੍ਰਕਾਸ਼ ਨੂੰ ਜਾਂਦਾ ਹੈ।
ਸੁਕੈਡਰਨ ਲੀਡਰ ਸੋਹਣ ਸਿੰਘ ਪ੍ਰਮਾਰ ਪ੍ਰਧਾਨ ਇੰਡੀਅਨ ਐਕਸ ਸਰਵਿਸ ਮੈਨ ਇਮੀਗਰਾਂਟ ਐਸੋਸੀਏਸ਼ਨ ਨੇ ਵੀ ਸਮਾਗਮ ਵਿੱਚ ਬ੍ਰਹਮ ਪ੍ਰਕਾਸ਼ ਲੁੱਡੂ ਨੂੰ ਦੇਸ ਪੰਜਾਬ ਟਾਇਮਜ਼ ਦੀ ਪਹਿਲੀ ਵਰ੍ਹੇ ਗੰਢ ਮੌਕੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਅਖਬਾਰ ਇੱਕ ਸਾਲ ਵਿੱਚ ਹੀ ਪਾਠਕਾਂ ਵਿੱਚ ਹਰਮਨ ਪਿਆਰਾ ਹੋ ਗਿਆ ਹੈ। ਪ੍ਰਮਾਰ ਸਾਹਿਬ ਨੇ ਚਰਨਪਾਲ ਗਿੱਲ ਨੂੰ ਵੀ ਸੱਤਵੇ ਮੇਵਾ ਸਿੰਘ ਲੋਪੋਕੇ ਅਵਾਰਡ ਨਾਲ ਸਨਮਾਨਿਤ ਕਰਨ ਦੀ ਪ੍ਰਸੰਸਾ ਕੀਤੀ।
ਇਸ ਉਪਰੰਤ ਲਾਟ ਭਿੰਡਰ ਨੇ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਫੇਰ ਚਰਨਪਾਲ ਗਿੱਲ ਵਲੋਂ ਕਮਿਉਨਿਟੀ ਪ੍ਰਤੀ ਕੀਤੀਆਂ ਸੇਵਾਵਾਂ ਦਾ ਵੀ ਜ਼ਿਕਰ ਕੀਤਾ।
ਪ੍ਰੋ. ਮਨਜੀਤ ਸਿੰਘ ਸਿੱਧੂ ਨੇ ਚਰਨਪਾਲ ਗਿੱਲ ਨਾਲ ਜਾਣ ਪਹਿਚਾਣ ਕਰਵਾਉਂਦਿਆ ਦੱਸਿਆ ਕਿ ਚਰਨਪਾਲ ਗਿੱਲ ਦੀਆਂ ਰਗਾਂ ਵਿੱਚ ਤਾਂ ਸਮਾਜ ਸੇਵਾ ਦਾ ਲਹੂ ਹੈ। ਪ੍ਰੋ. ਮਨਜੀਤ ਸਿੰਘ ਨੇ ਦੱਸਿਆ ਕਿ ਚਰਨਪਾਲ ਸਵ: ਗਦਰੀ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੇ ਦੋਹਤੇ ਹਨ। ਇਸ ਲਈ ਉਸਨੂੰ ਆਪਣੇ ਨਾਨੇ ਤੋਂ ਹੀ ਸਮਾਜ ਸੇਵਾ ਦੀ ਚੇਟਕ ਲੱਗੀ। ਪ੍ਰੋਫੈਸਰ ਮਨਜੀਤ ਸਿੰਘ ਨੇ ਸੰਖੇਪ ਵਿੱਚ ਕਨੇਡਾ ਵਿੱਚ ਆ ਕੇ ਲੋਕ ਹਿੱਤਾਂ ਲਈ ਕੀਤੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਜਿਸ ਵਿੱਚ ਅੱਸੀਵਿਆਂ ਵਿੱਚ ਗੋਰੇ ਨਸਲਵਾਦੀ ਕੂ ਕਲੈਕਸ ਕਲੈਨ (ਖਖਖ) ਵਲੋਂ ਭਾਰਤੀ ਪ੍ਰਵਾਸੀਆਂ ਤੇ ਹੁੰਦੇ ਹਮਲਿਆਂ ਦਾ ਇੱਕ ਸੰਗਠਨ ਬਣਾ ਕੇ ਮੁਕਾਬਲਾ ਕੀਤਾ ਅਤੇ ਇਸ ਤਰ੍ਹਾਂ ਜਥੇਬੰਦ ਹੋ ਕੇ ਨਸਲਵਾਦੀਆਂ ਦੀਆਂ ਹਰਕਤਾਂ ਨੂੰ ਨੱਥ ਪਾਈ। ਚਰਨਪਾਲ ਗਿੱਲ ਇਸ ਸੰਗਠਨ ਦੇ ਪ੍ਰਧਾਨ ਬਣੇ ਕਿਉਂਕਿ ਹੋਰ ਕੋਈ ਡਰਦਾ ਮੂਹਰੇ ਨਹੀਂ ਸੀ ਆਉਂਦਾ ਕਿਉਂਕਿ ਪ੍ਰਵਾਸੀ ਨੇਤਾ ਨਸਲਵਾਦੀਆਂ ਦੇ ਨਿਸ਼ਾਨੇ ‘ਤੇ ਆ ਜਾਂਦੇ ਸਨ। ਚਰਨਪਾਲ ਗਿੱਲ ਨੇ ਫਾਰਮ ਵਰਕਰਜ਼ ਦੀ ਯੂਨੀਅਨ ਸਥਾਪਤ ਕਰਕੇ 30 ਸਾਲ ਲੰਮੇ ਸੰਘਰਸ਼ ਬਾਅਦ ਫਾਰਮ ਵਰਕਰਜ਼ ਦੀ ਹਾਲਤ ਸੁਧਾਰੀ। ਹੋਰ ਵੀ ਕਈ ਸਭਾਵਾਂ ਦੀ ਸਥਾਪਤੀ ਵਿੱਚ ਉਂਘਾ ਯੋਗਦਾਨ ਪਾਇਆ।
ਉਨ੍ਹਾਂ ਦਾ ਮਾਅਰਕੇ ਦਾ ਕਾਰਨਾਮਾ ‘ਪਿਕਸ’ ਨਾਂ ਦੀ (ਪ੍ਰਾਗਰੈਸਿਵ ਇੰਟਰਕਲਚਰਲ ਕਮਿਉਨਿਟੀ ਸਰਵਿਸਜ਼) ਸੁਸਾਇਟੀ ਦੀ ਸਥਾਪਨਾ ਹੈ। ਇਸ ਸੁਸਾਇਟੀ ਦਾ ਸਾਰੇ ਕਨੇਡਾ ਵਿੱਚ ਕੋਈ ਸਾਨੀ ਸੁਸਾਇਟੀ ਨਹੀਂ ਹੈ। ਇਸ ਸੁਸਾਇਟੀ ਨੇ ਇੰਨਾ ਸਮਾਜ ਸੇਵਾ ਦਾ ਕੰਮ ਕੀਤਾ ਹੈ ਕਿ ਕੋਈ ਸਰਕਾਰੀ ਵਿਭਾਗ ਵੀ ਨਹੀਂ ਕਰ ਸਕਦਾ।
ਪ੍ਰੋ. ਮਨਜੀਤ ਸਿੰਘ ਨੇ ਦੱਸਿਆ ਕਿ ਚਰਨਪਾਲ ਗਿੱਲ ਦਾ ਝੋਲਾ ਪਹਿਲਾਂ ਹੀ ਮਾਨਾਂ ਸਨਮਾਨਾਂ ਨਾਲ ਭਰਿਆ ਹੋਇਆ ਹੈ। ਜਿਨ੍ਹਾਂ ਵਿੱਚ ਆਰਡਰ ਆਫ ਬ੍ਰਿਟਿਸ਼ ਕੋਲੰਬੀਆ, ਗੋਪੀਓ ਇੰਟਰਨੈਸ਼ਨਲ ਸਰਵਿਸਜ਼ ਸਨਮਾਨ ਜਿਹੜਾ ਉਨ੍ਹਾਂ ਨੂੰ 2006 ਵਿੱਚ ਦਿੱਲੀ ਵਿਖੇ ਐਨ. ਆਰ. ਆਈ ਸੰਮੇਲਨ ਸਮੇਂ ਦਿੱਤਾ ਗਿਆ। ਗੋਪੀਓ ਤੋਂ ਭਾਵ ਗਲੋਬਲ ਆਰਗੇਨਾਈਜੇਸ਼ਨ ਆਫ ਪੀਪਲ ਆਫ ਇੰਡੀਆ ਆਰਿਜਨ ਹੈ।
ਇਸ ਤੋਂ ਉਪਰੰਤ ਚਰਨਪਾਲ ਗਿੱਲ ਨੇ ਦੇਸ ਪੰਜਾਬ ਟਾਇਮਜ਼ ਵੀਕਲੀ ਦੀ ਮੈਨੇਜਮੈਂਟ ਅਤੇ ਸਟਾਫ, ਵਿਸ਼ੇਸ਼ ਕਰਕੇ ਬ੍ਰਹਮ ਪ੍ਰਕਾਸ਼ ਲੁੱਡੂ ਦਾ ਧੰਨਵਾਦ ਕੀਤਾ। ਜਿਸਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਦਾ ਉਪਰਾਲਾ ਕੀਤਾ ਹੈ। ਚਰਨਪਾਲ ਗਿੱਲ ਨੇ ਪਿਕਸ ਬਾਰੇ ਵਿਸਥਾਰ ਨਾਲ ਦੱਸਿਆ ਕਿ ਇਹ ਸੰਸਥਾ ਜਿਹੜੀ ਅੱਠ ਮੈਂਬਰਾਂ ਨੇ 80 ਡਾਲਰਾਂ ਨਾਲ ਸ਼ੁਰੂ ਕੀਤੀ ਸੀ ਵੀਹ ਸਾਲਾਂ ਵਿੱਚ ਇਸ ਹੱਦ ਤੱਕ ਤਰੱਕੀ ਕਰ ਗਈ ਹੈ ਕਿ ਇਸ ਵੇਲੇ ਇਸ ਵਿੱਚ 80 ਕਰਮਚਾਰੀ ਵੱਖ ਵੱਖ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਸ ਤੋਂ ਬਿਨਾਂ ਜਿਹੜਾ ਮਾਅਰਕੇ ਦਾ ਕੰਮ ਇਸਨੇ ਕੀਤਾ ਹੈ ਜਿਸਦੀ ਸਾਰੇ ਕਨੇਡਾ ਵਿੱਚ ਚਰਚਾ ਹੈ ਉਹ ਹੈ ਸੀਨੀਅਰਜ਼ ਲਈ 54 ਯੂਨਿਟ ਰਹਾਇਸ਼ੀ ਬਿਲਡਿੰਗ ਤੇ 72 ਬੈਂਡ ਅਸਿਸਟਡ ਲਿਵਿੰਗ ਬਿਲਡਿੰਗ ਹੈ ਜਿਸ ਵਿੱਚ ਹਰਪ੍ਰਕਾਰ ਦੀ ਸੇਵਾ ਸੀਨੀਅਰਜ਼ ਨੂੰ ਉਪਲਬਧ ਹੈ। ਅੱਜ ਇਸਦਾ ਬੱਜਟ ਕਈ ਲੱਖਾਂ ਡਾਲਰਾਂ ਦਾ ਹੈ। ਕਈ ਸ਼ਹਿਰਾਂ ਤੋਂ ਉਨ੍ਹਾਂ ਨੂੰ ਅਜੇਹੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸੰਸਥਾਵਾਂ ਸਥਾਪਤ ਕਰਨ ਵਿੱਚ ਸਹਾਇਤਾ ਕਰਨ ਲਈ ਸੱਦੇ ਆ ਰਹੇ ਹਨ। ਚਰਨਪਾਲ ਗਿੱਲ ‘ਪਿਕਸ’ ਦੇ ਸੀ. ਈ. ਓ ਹਨ। ਉਨ੍ਹਾਂ ਨੇ ਪੇਸ਼ਕਸ਼ ਕੀਤੀ ਕਿ ਜਿਹੜੇ ਵੀ ਸ਼ਹਿਰ ਤੋਂ ਉਨ੍ਹਾਂ ਨੂੰ ਸੱਦਾ ਆ ਜਾਵੇਗਾ ਉਹ ਬੜੀ ਖੁਸ਼ੀ ਨਾਲ ਉਨ੍ਹਾਂ ਦੀ ਅਗਵਾਈ ਕਰਨਗੇ ਅਤੇ ਸਹਾਇਤਾ ਕਰਨਗੇ। ਸੋ ਇਸ ਤਰ੍ਹਾਂ ਚਰਨਪਾਲ ਗਿੱਲ ਨੇ ਆਪਣੇ 40 ਸਾਲਾ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਅਤੇ ਅੰਤ ਵਿੱਚ ਬ੍ਰਹਮ ਪ੍ਰਕਾਸ਼ ਲੁੱਡੂ ਅਤੇ ਕੈਲਗਰੀ ਨਿਵਾਸੀਆਂ ਨੇ ਉਨ੍ਹਾਂ ਨੂੰ ਸ਼ਹੀਦ ਮੇਵਾ ਸਿੰਘ ਲੋਪੋਕੇ ਵਰਗੀ ਮਹਾਨ ਹਸਤੀ ਦੀ ਯਾਦ ਵਿੱਚ ਸਥਾਪਤ ਅਵਾਰਡ ਪ੍ਰਾਪਤ ਕਰਨ ਦੇ ਯੋਗ ਸਮਝਿਆ ਹੈ। ਜਿਸ ਲਈ ਉਹ ਧੰਨਵਾਦੀ ਹਨ।
ਗੁਰਦੀਪ ਢਿੱਲੋਂ, ਹਰਦੀਪ ਢਿੱਲੋਂ ਵਲੋਂ 1000 ਡਾਲਰ ਦਾ ਚੈਂਕ ਅਤੇ ਯਾਦਗਾਰੀ ਪਲੇਕ ਪ੍ਰੋ. ਮਨਜੀਤ ਸਿੰਘ ਸਿੱਧੂ, ਬ੍ਰਹਮ ਪ੍ਰਕਾਸ਼ ਲੁੱਡੂ, ਡਾ. ਰਾਜ ਪੰਨੂੰ, ਪਰਮਿੰਦਰਜੀਤ ਰੰਧਾਵਾ, ਲਾਟ ਭਿੰਡਰ ਵਲੋਂ ਪ੍ਰਦਾਨ ਕੀਤੀ ਗਈ। ਇਸ ਮੌਕੇ ਪ੍ਰੋ. ਮਨਜੀਤ ਸਿੰਘ ਸਿੱਧੂ ਨੇ ਆਪਣੀ ਪੁਸਤਕ ‘ਵੰਨ-ਸੁਵੰਨ’ ਵੀ ਚਰਨਪਾਲ ਗਿੱਲ ਨੂੰ ਭੇਂਟ ਕੀਤੀ।
ਮੇਵਾ ਸਿੰਘ ਲੋਪੋਕੇ ਅਵਾਰਡ ਨਾਲ 2002 ਤੋਂ ਇੱਕ ਅਵਾਰਡ ਪੰਜਾਬੀ ਸਟਾਰ ਵੀ ਸਥਾਪਤ ਕੀਤਾ ਗਿਆ ਜਿਹੜਾ ਸਥਾਨਕ ਵਿਅਕਤੀਆਂ ਨੂੰ ਆਪਣੇ ਆਪਣੇ ਖੇਤਰ ਵਿੱਚ ਪਾਏ ਉਂਘੇ ਯੋਗਦਾਨ ਲਈ ਪ੍ਰਦਾਨ ਕੀਤਾ ਜਾਂਦਾ ਹੈ। ਪਹਿਲਾ ਪ੍ਰੋ. ਮਨਜੀਤ ਸਿੰਘ ਸਿੱਧੂ (ਪੱਤਰਕਾਰੀ), ਦੂਜਾ ਹਰਪ੍ਰਕਾਸ਼ ਜਨਾਗਲ (ਚਿੱਤਰਕਾਰੀ), ਤੀਜਾ ਸਵਾਤੀ ਅਲ ਫਰਨਾਂਡੋ (ਸਮਾਜ ਸੇਵਾ), ਚੌਥਾ ਭਗਵੰਤ ਸਿੰਘ ਰੰਧਾਵਾ (ਕਲਾ ਅਤੇ ਸ੍ਰੇਸ਼ਟਤਾ), ਇਸ ਸਾਲ ਦੇ ਇਸ ਅਵਾਰਡ ਲਈ ਸੁਕੈਡਰਨ ਲੀਡਰ ਜੋਗਿੰਦਰ ਸਿੰਘ ਬੈਂਸ ਨੂੰ ਇੰਡੋ-ਕਨੇਡੀਅਨ ਕਮਿਉਨਿਟੀ ਪ੍ਰਤੀ ਸੇਵਾਵਾਂ ਬਦਲੇ ਦੇਣ ਦਾ ਪ੍ਰਸਤਾਵ ਹੋਇਆ ਹੈ। ਜਸਵੰਤ ਸਿੰਘ ਗਿੱਲ ਨੇ ਜੋਗਿੰਦਰ ਸਿੰਘ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੰਦਿਆ ਦੱਸਿਆ ਕਿ ਬੈਂਸ ਸਾਹਿਬ ਨੇ ਕਿਸ ਤਰ੍ਹਾਂ 1948 ਵਿੱਚ ਮੈਥ ਏ. ਬੀ. ਕੋਰਸ ਨਾਲ ਬੀ. ਏ. ਪਾਸ ਕਰਕੇ ਏਅਰ ਫੋਰਸ ਵਿੱਚ ਭਰਤੀ ਹੋ ਕੇ ਟੈਕਨੀਕਲ ਇੰਜਨੀਅਰਿੰਗ ਦਾ ਕੋਰਸ ਬੰਗਲੌਰ ਕਾਲਿਜ ਤੋਂ ਪਾਸ ਕੀਤਾ ਅਤੇ ਤਰੱਕੀ ਕਰਕੇ 31 ਸਾਲ ਦੀ ਸੇਵਾ ਉਪਰੰਤ ਸੁਕੈਡਰਨ ਲੀਡਰ ਦੇ ਅਹੁਦੇ ਤੋਂ ਰੀਟਾਇਰ ਹੋ ਕੇ ਕੈਲਗਰੀ ਆਏ ਸਨ। ਉਨ੍ਹਾਂ ਦੀ ਸਖਸ਼ੀਅਤ ਦਾ ਖਾਸ ਪੱਖ ਈਮਾਨਦਾਰੀ, ਵੈਸ਼ਨੂ ਹੋਣਾ ਅਤੇ ਸ਼ਰਾਬ ਦਾ ਸੇਵਨ ਨਾ ਕਰਨਾ ਹੈ। ਇਥੇ ਆ ਕੇ ਉਹ ਸਾਬਕਾ ਸੈਨਕਾਂ ਦੀ ਸੰਸਥਾ ਦੀ ਟੀਮ ਨਾਲ ਮਿਲਕੇ ਕਮਿਉਨਿਟੀ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਦੀ ਈਮਾਨਦਾਰੀ ਤੇ ਨਿਰਪੱਖਤਾ ਸਦਕਾ ਹੀ ਉਨ੍ਹਾਂ ਨੂੰ ਦਸ਼ਮੇਸ਼ ਕਲਚਰ ਸੈਂਟਰ ਅਤੇ ਹੋਰ ਸੰਸਥਾਵਾਂ ਦੀਆਂ ਚੋਣਾਂ ਕਰਵਾਉਣ ਦੀ ਜ਼ਿੰਮੇਦਾਰੀ ਸੌਂਪੀ ਜਾਂਦੀ ਹੈ। ਜਸਵੰਤ ਸਿਘ ਗਿੱਲ ਨੇ ਆਪਣੀ ਵਿਸ਼ੇਸ਼ ਸ਼ੈਲੀ ਵਿੱਚ ਬੋਲਦਿਆਂ ਹੋਇਆ ਬ੍ਰਹਮ ਪ੍ਰਕਾਸ਼ ਲੁੱਡੂ ਨੂੰ ਯੋਗ ਵਿਅਕਤੀਆਂ ਦਾ ਸਨਮਾਨ ਕਰਨ ਲਈ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਇਸ ਪ੍ਰਸੰਸਾਯੋਗ ਉਂਦਮ ਨੂੰ ਜਾਰੀ ਰੱਖਣ ਲਈ ਪ੍ਰੇਰਣਾ ਦਿੱਤੀ। ਜੋਗਿੰਦਰ ਸਿੰਘ ਬੈਂਸ ਨੂੰ 500 ਡਾਲਰ ਦਾ ਚੈਂਕ ਜੈਗ ਗਰੇਵਾਲ ਅਤੇ ਹਨੀ ਡਰਾਈਵਾਲ ਦੇ ਦੇਵ ਸਿੱਧੂ ਨੇ ਪੇਸ਼ ਕੀਤਾ ਅਤੇ ਡਾ. ਰਾਜ ਪੰਨੂੰ, ਜਸਵੰਤ ਗਿੱਲ ਤੇ ਬ੍ਰਹਮ ਪ੍ਰਕਾਸ਼ ਨੇ ‘ਪੰਜਾਬੀ ਸਟਾਰ’ ਯਾਦਗਾਰੀ ਪਲੇਕ ਪ੍ਰਦਾਨ ਕੀਤੀ।
ਡਾ. ਹਰਭਜਨ ਸਿੰਘ ਢਿੱਲੋਂ ਨੇ ਇਸ ਮੌਕੇ ਬੋਲਦਿਆਂ ਸਨਮਾਨਤ ਕਰਨ ਲਈ ਚੁਣੇ ਵਿਅਕਤੀਆਂ ਦੀ ਯੋਗਤਾ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਹ ਹਸਤੀਆਂ ਵਾਕਈ ਇਸ ਸਨਮਾਨ ਦੇ ਯੋਗ ਹਨ। ਉਸਨੇ ਕਿਹਾ ਕਈ ਵਿਅਕਤੀਆਂ ਨੂੰ ਕੁਰਸੀ ਮਹੱਤਵਪੂਰਣ ਬਣਾ ਦਿੰਦੀ ਹੈ। ਜਦੋਂ ਉਹ ਕੁਰਸੀ ਖੁੱਸ ਜਾਂਦੀ ਹੈ ਤਾਂ ਲੋਕ ਉਨ੍ਹਾਂ ਨੂੰ ਚੱਲੇ ਕਾਰਤੂਸ ਦੱਸਦੇ ਹਨ ਅਤੇ ਉਨ੍ਹਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਰਹਿੰਦੀ। ਦੂਜੇ ਪਾਸੇ ਉਹ ਵਿਅਕਤੀ ਹਨ ਜਿਹੜੇ ਕੁਰਸੀ ਨੂੰ ਮਹਾਨਤਾ ਪ੍ਰਦਾਨ ਕਰ ਦਿੰਦੇ ਹਨ। ਸੋ ਚਰਨਪਾਲ ਗਿੱਲ ਅਤੇ ਬੈਂਸ ਸਾਹਿਬ ਉਨ੍ਹਾਂ ਵਿਅਕਤੀਆਂ ਵਿੱਚੋਂ ਹਨ ਜਿਹੜੇ ਕੁਰਸੀ ਨੂੰ ਮਹਾਨਤਾ ਬਖਸ਼ਦੇ ਹਨ। ਦੇਸ ਪੰਜਾਬ ਟਾਇਮਜ਼ ਨੂੰ ਸਫਲਤਾ ਪੂਰਬਕ ਜਾਰੀ ਕਰਨ ਲਈ ਉਨ੍ਹਾਂ ਨੂੰ ਬ੍ਰਹਮ ਪ੍ਰਕਾਸ਼ ਲੁੱਡੂ ਨੂੰ ਵਧਾਈ ਦਿੱਤੀ। ਮੀਡੀਆ ਦਾ ਕੰਮ ਇਨਫਾਰਮੇਸ਼ਨ ਦੇਣਾ ਹੈ। ਇਨਫਾਰਮੇਸ਼ਨ ਅਤੇ ਮਿਸਇਨਫਾਰਮੇਸ਼ਨ ਵਿੱਚ ਬਹੁਤ ਘੱਟ ਅੰਤਰ ਹੁੰਦਾ ਹੈ। ਮੀਡੀਆ ਉਹੋ ਹੀ ਸਾਰਥਕ ਹੁੰਦਾ ਹੈ ਜਿਹੜਾ ਮਿਸਇਨਫਾਰਮੇਸ਼ਨ ਨਾ ਦੇ ਕੇ ਲੋਕਾਂ ਤੀਕ ਠੀਕ ਸੂਚਨਾਵਾਂ ਪ੍ਰਦਾਨ ਕਰੇ।
ਅੰਤ ਵਿੱਚ ਡਾ. ਰਾਜ ਪੰਨੂੰ ਨੇ ਬ੍ਰਹਮ ਪ੍ਰਕਾਸ਼ ਨੂੰ ਵਧਾਈ ਦਿੱਤੀ ਕਿ ਉਹ ਸਮਾਰੋਹ ਕਰਕੇ ਸ਼ਹੀਦ ਮੇਵਾ ਸਿੰਘ ਦੀ ਯਾਦ ਵਿੱਚ ਅਵਾਰਡ ਸਥਾਪਤ ਕਰਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਘਾਲਨਾਵਾਂ ਨੂੰ ਵਰਤਮਾਨ ਪੀੜ੍ਹੀ ਨੂੰ ਯਾਦ ਕਰਵਾ ਰਹੇ ਹਨ ਤਾਂ ਜੋ ਉਹ ਆਪਣੇ ਪੁਰਖਿਆਂ ਦੇ ਕੀਤੇ ਸੰਘਰਸ਼ ਦੇ ਇਤਹਾਸ ਨੂੰ ਨਾ ਭੁੱਲ ਜਾਣ। ਨਾਲ ਹੀ ਉਨ੍ਹਾਂ ਦੱਸਿਆਂ ਕਿ ਅੱਜ ਕਨੇਡਾ ਪਿਛਲੇ 40-50 ਸਾਲਾਂ ਨਾਲੋਂ ਬਹੁਤ ਬਦਲ ਗਿਆ ਹੈ ਅਤੇ ਇੱਥੇ ਹੁਣ ਸਹਿਣਸ਼ੀਲਤਾ ਆ ਗਈ ਹੈ। ਸਾਨੂੰ ਵੀ ਸਾਰੀਆਂ ਕਮਿਉਨਟੀਆਂ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਸਾਨੂੰ ਹੁਣ ਆਪਣੇ ਆਪ ਨੂੰ ਪਰਾਏ ਨਹੀਂ ਸਮਝਣਾ ਚਾਹੀਦਾ। ਕਨੇਡਾ ਸਾਡਾ ਆਪਣਾ ਦੇਸ਼ ਹੈ। ਇਸਦੀ ਤਰੱਕੀ ਲਈ ਸਾਨੂੰ ਸਾਰੇ ਕਨੇਡੀਅਨ ਕਮਿਉਨਿਟੀਜ਼ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਹੈ। ਡਾ. ਰਾਜ ਪੰਨੂੰ ਨੇ ਚਰਨਪਾਲ ਗਿੱਲ ਅਤੇ ਜੋਗਿੰਦਰ ਸਿੰਘ ਬੈਂਸ ਨੂੰ ਆਪਣੀਆਂ ਸਮਾਜਕ ਸੇਵਾਵਾਂ ਲਈ ਅਵਾਰਡ ਪ੍ਰਾਪਤ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਸਦੇ ਉਹ ਹੱਕਦਾਰ ਹਨ।
ਅੰਤ ਵਿੱਚ ਬ੍ਰਹਮ ਪ੍ਰਕਾਸ਼ ਲੁੱਡੂ ਨੇ ਸਾਰੇ ਆਏ ਸ੍ਰੋਤਿਆਂ ਦਾ ਧੰਨਵਾਦ ਕੀਤਾ। ਸਪਾਂਸਰਾਂ ਦਾ ਵਿਸ਼ੇਸ਼ ਕਰਕੇ ਆਟੋ-ਫਲੀਟ ਵਾਲੇ ਢਿੱਲੋਂ ਬ੍ਰਦਰਜ਼ ਦਾ ਅਤੇ ਜੈਗ ਗਰੇਵਾਲ ਅਤੇ ਹਨੀ ਡਰਾਈਵਾਲ ਵਾਲੇ ਦੇਵ ਸਿੱਧੂ ਦਾ। ਉਨ੍ਹਾਂ ਪਾਲੀ ਵਿਰਕ ਦਾ ਵੀ ਧੰਨਵਾਦ ਕੀਤਾ ਜੋ ਹੁਣ ਤੱਕ ਮੇਵਾ ਸਿੰਘ ਲੋਪੋਕੇ ਅਵਾਰਡ ਪ੍ਰਦਾਨ ਕਰਦੇ ਆਏ ਹਨ। ਇਸ ਵਾਰ ਉਹ ਇੰਡੀਆ ਗਏ ਹੋਣ ਕਾਰਨ ਇਸ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਦੇਸ਼ ਪੰਜਾਬ ਟਾਇਮਜ਼ ਦੇ ਸਟਾਫ ਕੰਵਲਜੀਤ ਆਹਲੂਵਾਲੀਆ ਅਤੇ ਕੁਲਬੀਰ ਸ਼ੇਰਗਿੱਲ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਅਖਬਾਰ ਬਾਕਾਇਦਾ ਸਮੇਂ ਸਿਰ ਨਿਕਲਦਾ ਹੈ। ਵਿਸ਼ੇਸ਼ ਕਰਕੇ ਬ੍ਰਹਮ ਪ੍ਰਕਾਸ਼ ਨੇ ਪ੍ਰੋ. ਮਨਜੀਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਜਿਨ੍ਹਾਂ ਦਾ ਸਹਿਯੋਗ/ਸਲਾਹ ਤੇ ਅਗਵਾਈ ਉਨ੍ਹਾਂ ਨੂੰ ਇਹ ਸਮਾਰੋਹ ਕਰਨ ਅਤੇ ‘ਦੇਸ਼ ਪੰਜਾਬ ਟਾਇਮਜ਼’ ਵਿੱਚ ਸੰਪਾਦਕੀ ਤੇ ਹੋਰ ਲੇਖ ਲਿਖ ਕੇ ਅਖਬਾਰ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਸਹਾਈ ਹੁੰਦੇ ਹਨ। ਇਸ ਸਮਾਰੋਹ ਵਿੱਚ ਮਿਲੇ ਹੁੰਗਾਰੇ ਤੋਂ ਉਤਸ਼ਾਹਤ ਉਨ੍ਹਾਂ ਨੇ ਐਲਾਨ ਕੀਤਾ ਕਿ ਅਗਲੇ ਸਾਲ ਤੋਂ ਇਹ ਸਮਾਗਮ ਖੁੱਲ੍ਹੇ ਮੈਦਾਨ ਵਿੱਚ ਆਯੋਜਿਤ ਕੀਤਾ ਜਾਇਆ ਕਰੇਗਾ ਤਾਂ ਜੋ ਥਾਂ ਦੀ ਤੰਗੀ ਨਾ ਰਿਹਾ ਕਰੇ। “ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਬਾਕੀ ਯਹੀਂ ਨਿਸ਼ਾਨ ਹੋਗਾ” ਅਗਲੇ ਸਾਲ ਇਹ ਸਮਾਗਮ ਸ਼ਹੀਦਾਂ ਦੀ ਯਾਦ ਵਿੱਚ ਮੇਲਾ ਹੀ ਹੋਵੇਗਾ।
ਜਸ਼ੀਨੇ ਪੁਸਤਕ ਵੰਨ-ਸੁਵੰਨ ਰੀਲੀਜ਼...........ਪੁਸਤਕ ਰਿਲੀਜ਼
ਪ੍ਰੋ. ਮਨਜੀਤ ਸਿੰਘ ਸਿੱਧੂ ਦੀ ਪੁਸਤਕ ‘ਵੰਨ-ਸੁਵੰਨ’ ਰੀਲੀਜ਼ ਕਰਨ ਦਾ ਜਸ਼ਨ ‘ਤੰਦੂਰੀ ਕਿੰਗ’ ਰੈਸਟੋਰੈਂਟ ਕੈਲਗਰੀ ਵਿਖੇ 1 ਅਗਸਤ 2007 ਨੂੰ ਮਨਾਇਆ ਗਿਆ। ਫੰਕਸ਼ਨ ਦਾ ਸਾਰਾ ਪ੍ਰਬੰਧ ‘ਇੰਡੋ-ਕਨੇਡੀਅਨ ਐਸੋਸੀਏਸ਼ਨ ਆਫ ਇਮੀਗ੍ਰੈਂਟ ਸੀਨੀਅਰਜ਼” ਵਲੋਂ ਕੀਤਾ ਗਿਆ ਸੀ। ਰੈਸਟੋਰੈਂਟ ਦੀ ਸਜਾਵਟ ਵੀ ਦੇਖਣ ਯੋਗ ਸੀ। ਇੱਕ ਟੇਬਲ ਤੇ ਚੀਫ਼ ਗੈਸਟ ਡਾ. ਸੁਰਜੀਤ ਪਾਤਰ, ਪੁਸਤਕ ਦੇ ਲੇਖਕ ਪ੍ਰੋ. ਮਨਜੀਤ ਸਿੰਘ ਸਿੱਧੂ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਸ਼ੋਤਮ ਭਾਰਦਵਾਜ ਸੁਸ਼ੋਭਤ ਸਨ। ਟੇਬਲ ਨੂੰ ਫੁੱਲਾਂ ਦੇ ਗੁਲਦਸਤਿਆਂ ਨਾਲ ਸਜਾਇਆ ਗਿਆ ਸੀ। ਕਿਸੇ ਵਿਆਹ ਸ਼ਾਦੀ ਵਰਗਾ ਮਾਹੌਲ ਸੀ। ਫੰਕਸ਼ਨ ਦੀਆਂ ਰਸਮਾਂ ਨਿਭਾਉਣ ਵਾਸਤੇ ਪ੍ਰੋਟੋਕੋਲ ਦਾ ਕੰਮ ਪ੍ਰਿੰਸੀਪਲ ਕੇ. ਸੀ. ਸ਼ਰਮਾ ਨੂੰ ਸੌਪਿਆ ਗਿਆ ਸੀ। ਜਦੋਂ ਪ੍ਰੋ. ਮਨਜੀਤ ਸਿੰਘ ਸਿੱਧੂ ਤੇ ਚੀਫ਼ ਗੈਸਟ ਡਾ. ਸੁਰਜੀਤ ਪਾਤਰ ਹਾਲ ਵਿੱਚ ਦਾਖਲ ਹੋਏ ਤਾਂ ਗੁਲਾਬ ਦੀਆਂ ਫੁੱਲ ਪੱਤੀਆਂ ਦੀ ਵਰਖਾ ਕੀਤੀ ਗਈ। ਮਾਸਟਰ ਆਫ ਸੈਰੇਮਨੀਜ਼ ਦੇ ਫਰਜ਼ ‘ਪਰਿਵਾਸ’ ਟੀ. ਵੀ. ਸ਼ੋਅ ਦੀ ਹੋਸਟ ਦੀਪ ਸ਼ਿਖਾ ਬਰਾੜ ਵਲੋਂ ਖੁਸ਼ ਅਸਲੂਬੀ ਨਾਲ ਨਿਭਾਏ ਗਏ।
ਹਾਜ਼ਰੀਨ ਵਿੱਚ ਹੋਰਨਾਂ ਤੋਂ ਬਿਨਾਂ ਤਿੰਨ ਸੁਕੈਡਰਨ ਲੀਡਰ ਹਰਗੁਰਜੀਤ ਮਿਨਹਾਸ, ਜੋਗਿੰਦਰ ਬੈਂਸ ਤੇ ਸ. ਸ. ਪਰਮਾਰ, ਦੋ ਮੇਜਰ ਨਾਹਰ ਸਿੰਘ ਜਵੰਦਾ ਤੇ ਸਰਬਣ ਸਿੰਘ ਮਾਂਗਟ, ਚਾਰ ਡਾਕਟਰੇਟ ਦੀਆਂ ਡਿਗਰੀਆਂ ਵਾਲੇ ਡੌਲੀ ਮਾਂਗਟ, ਹਰਭਜਨ ਸਿੰਘ, ਮਹਿੰਦਰ ਸਿੰਘ ਹੱਲਣ ਅਤੇ ਮੁਖ ਮਹਿਮਾਨ ਸੁਰਜੀਤ ਪਾਤਰ, ਹੋਰ ਉਂਚ ਸਿਵਲ ਅਧਿਕਾਰੀ, ਕੈਲਗਰੀ ਦੇ ਮਸ਼ਹੂਰ ਵਕੀਲ ਅਮਰਪ੍ਰੀਤ ਤੇ ਤਰਨਜੀਤ ਔਜਲਾ, ਗੁਰਦੀਪ ਢਿੱਲੋਂ (ਆਟੋ ਫਲੀਟ), ਕੇਸਰ ਸਿੰਘ ਨੀਰ, ਸੋਹਣ ਮਾਨ, ਇਕਬਾਲ ਖਾਂ, ਹਰੀਪਾਲ, ਕਾਮਰੇਡ ਅਜੀਤ ਸਿੰਘ, ਬਚਿੱਤਰ ਗਿੱਲ ਜ਼ੀਰੇ ਵਾਲੇ ਕਵੀਸ਼ਰ, ਇੰਡੋ ਕਨੇਡੀਅਨ ਐਸੋਸੀਏਸ਼ਨ ਦੇ ਮੈਂਬਰ ਜਗੀਰ ਸਿੰਘ ਘੁੰਮਣ, ਸੁਦਰਸ਼ਨ ਸੈਣੀ, ਦੇਵਿੰਦਰਪਾਲ ਸ਼ਰਮਾ, ਗਿਰਧਾਰੀ ਲਾਲ ਸ਼ਰਮਾ, ਨਛੱਤਰ ਢਿਲੋਂ, ਬਲਬੀਰ ਸਿੰਘ ਸੰਧੂ, ਬਲਦੇਵ ਕੰਗ, ਪ੍ਰਿੰਸੀਪਲ ਜੋਗਿੰਦਰ ਸਿੰਘ ਢਿੱਲੋਂ, ਬਲਵੰਤ ਸਿੰਘ ਗਿੱਲ ਅਤੇ ਸ੍ਰਮਤੀ ਗਿੱਲ, ਹਰਭਜਨ ਕੌਰ ਮਿਨਹਾਸ, ਕੁਲਦੀਪ ਘਟੌੜਾ, ਹਰਜੀਤ ਕੌਰ ਪਤਨੀ ਸਵ: ਇਕਬਾਲ ਅਰਪਨ, ਪ੍ਰੋਫੈਸਰ ਮਨਜੀਤ ਸਿੰਘ ਦੀ ਪਤਨੀ ਦਲਜੀਤ ਕੌਰ, ਨੂੰਹ ਦੇਵਿੰਦਰ, ਪੋਤੀ ਏਮੀ, ਜ਼ਿਲੇਹੁਮਾ ਰਾਣਾ, ਸ੍ਰੀਮਤੀ ਸੋਹਣ ਪ੍ਰਮਾਰ ਆਦਿ ਵੀ ਸਰੀਕਿ ਜਸ਼ਨ ਸਨ। ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਵੀ ਸਮਾਗਮ ਦੀ ਸ਼ੋਭਾ ਵਧਾ ਰਹੇ ਸਨ। ਸਤਨਾਮ ਢਾਹ ਸਕੱਤਰ ਕੋਸੋ, ਦਰਸ਼ਨ ਧਾਲੀਵਾਲ ਪ੍ਰਧਾਨ ਕੋਸੋ ਵੀ ਹਾਜ਼ਰ ਸਨ।
ਸਾਹਿਤ ਸਭਾ ਪ੍ਰਧਾਨ ਬੀਬੀ ਸੁਰਿੰਦਰ ਗੀਤ, ਪ੍ਰਿੰਸੀਪਲ ਸਤਪਾਲ ਕੌਸ਼ਲ, ਭਗਵੰਤ ਰੰਧਾਵਾ ਪਰਿਵਾਰ ਸਮੇਤ, ਪਰਮਿੰਦਰ ਗਰੇਵਾਲ ਜੈਨਰਲ ਸਕੱਤਰ ਸਾਹਿਤ ਸਭਾ, ਜਸਵੰਤ ਹਿੱਸੋਵਾਲ, ਸ੍ਰੀਮਤੀ ਗੁਰਚਰਨ ਕੌਰ, ਸਮਸ਼ੇਰ ਸਿੰਘ ਸੰਧੂ, ਪ੍ਰਧਾਨ ਰਾਈਟਰ ਫੋਰਮ ਆਦਿ ਵੀ ਉਪਸਥਤ ਸਨ। ਇਸ ਸਮਾਰੋਹ ਵਿੱਚ 70 ਦੇ ਲੱਗਭੱਗ ਕੈਲਗਰੀ ਦੇ ਪਤਵੰਤੇ ਲੇਖਕ, ਗ਼ਜਲਕਾਰ ਮੋਹਣ ਸਿੰਘ ਔਜਲਾ, ਨੀਰ ਤੇ ਸ਼ਮਸ਼ੇਰ ਸਿੰਘ ਸੰਧੂ ਵੀ ਮੌਜੂਦ ਸਨ।
ਸਭ ਤੋਂ ਪਹਿਲਾਂ ਦੀਪ ਸ਼ਿਖਾ ਬਰਾੜ ਨੇ ਸੁਰਜੀਤ ਪਾਤਰ ਨੂੰ ਜੀਆ ਆਇਆ ਆਖਿਆ ਅਤੇ ਉਨ੍ਹਾਂ ਦੀ ਪੰਜਾਬੀ ਸ਼ਾਇਰੀ ਵਿੱਚ ਨੁਮਾਇਆਂ ਯੋਗਦਾਨ ਦਾ ਜ਼ਿਕਰ ਕੀਤਾ।
ਸਮਾਗਮ ਦਾ ਆਰੰਭ ਸੁਰਿੰਦਰ ਗੀਤ ਦੀ ਖੂਬਸੂਰਤ ਗ਼ਜ਼ਲ ਨਾਲ ਹੋਇਆ ਜਿਹੜੀ ਉਨ੍ਹਾਂ ਤਰੰਨਮ ਵਿੱਚ ਪੇਸ਼ ਕੀਤੀ। ਉਸ ਤੋਂ ਉਪਰੰਤ ਡਾ. ਸੁਰਜੀਤ ਪਾਤਰ ਨੇ ਪੁਸਤਕ ‘ਵੰਨ-ਸੁਵੰਨ’ ਹਾਜ਼ਰੀਨ ਦੇ ਸਨਮੁਖ ਕੀਤੀ। ਸੁਰਜੀਤ ਪਾਤਰ ਨੇ ਕਿਹਾ ਕਿ ਮੈਂ 80 ਸਾਲਾ ਲੇਖਕ ਪ੍ਰੋ. ਮਨਜੀਤ ਸਿੰਘ ਤੋਂ ਪ੍ਰੇਰਣਾ ਲੈ ਰਿਹਾ ਹਾਂ ਉਹ ਇਸ ਉਮਰ ਵਿੱਚ ਵੀ ਦ੍ਰਿੜਤਾ ਨਾਲ ਲਿਖ ਰਹੇ ਹਨ। ਮੈਨੂੰ ਮਹਿਸੂਸ ਹੁੰਦਾ ਹੈ ਕਿ ਬੁਢਾਪਾ ਤਾਂ 80 ਸਾਲ ਤੋਂ ਵੀ ਸ਼ੁਰੂ ਨਹੀਂ ਹੁੰਦਾ। ਬੜੀ ਰੌਚਕਤਾ ਨਾਲ ਉਨ੍ਹਾਂ ਦੱਸਿਆ ਕਿ ਜਦੋਂ ਮੈਂ 40 ਸਾਲ ਦਾ ਹੋਇਆ ਤਾਂ ਮੈਂ ਸਮਝਦਾ ਸੀ ਕਿ ਬੁਢਾਪਾ 60 ਸਾਲ ਤੋਂ ਸ਼ੁਰੂ ਹੁੰਦਾ ਹੈ ਅਤੇ ਜਦੋਂ ਮੈਂ 60 ਸਾਲ ਦਾ ਹੋ ਗਿਆ ਹਾਂ ਕਿ ਤਾਂ ਮੈਂ ਸੋਚਿਆ ਬੁਢਾਪਾ 80 ਸਾਲ ਤੋਂ ਸ਼ੁਰੂ ਹੁੰਦਾ ਹੈ। ਪਰ ਪ੍ਰੋਫੈਸਰ ਮਨਜੀਤ ਸਿੰਘ ਦੀ ਉਦਾਹਰਣ ਤੋਂ ਤਾਂ ਮੈਂ ਇੰਝ ਮਹਿਸੂਸ ਕਰਦਾ ਹਾਂ ਕਿ ਬੁਢਾਪਾ ਤਾਂ ਜਿਵੇਂ ਆਉਂਦਾ ਹੀ ਨਾ ਹੋਵੇ ਕਿਉਂਕਿ ਉਹ ਤਾਂ ਅਜੇ ਵੀ ਸਿਰੜ ਨਾਲ ਪੱਤਰਕਾਰੀ ਕਰੀ ਜਾ ਰਹੇ ਹਨ ਅਤੇ ਲੇਖ ਲਿਖੀ ਜਾ ਰਹੇ ਹਨ।
ਮੈਂ ਪ੍ਰੋਫੈਸਰ ਮਨਜੀਤ ਸਿੰਘ ਨੂੰ ਇਸ ਉਂਤਮ ਪੁਸਤਕ ਦੀ ਰਚਨਾ ਬਾਰੇ ਵਧਾਈ ਦਿੰਦਾ ਹਾਂ ਅਤੇ ਸਰੋਤਿਆਂ ਨੂੰ ਇਸ ਪੁਸਤਕ ਨੂੰ ਪੜ੍ਹਨ ਦੀ ਸਿਫਾਰਸ਼ ਕਰਦਾ ਹਾਂ। ਜਿਸ ਵਿੱਚ ਲੇਖਕ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਤੋਂ ਪ੍ਰਭਾਵਤ ਹੋ ਕੇ ਲੇਖ ਲਿਖੇ ਹਨ।
ਪ੍ਰੋਫੈਸਰ ਮਨਜੀਤ ਸਿੰਘ ਨੇ ਸੁਰਜੀਤ ਪਾਤਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਉਥੇ ਮੇਰੇ ਦੋਸਤਾਂ-ਸਾਥੀਆਂ ਵਲੋਂ ਮਿਲ ਰਿਹਾ ਸਨਮਾਨ ਮੈਨੂੰ ਨਿਰਮਾਣ ਵੀ ਬਣਾ ਰਿਹਾ ਹੈ।
ਕੁੱਲ 25-25 ਬੁਲਾਰੇ ਸਨ ਅਤੇ ਦੀਪ ਸ਼ਿਖਾ ਬੜੀ ਔਖ ਮਹਿਸੂਸ ਕਰ ਰਹੀ ਸੀ ਕਿ ਏਨੇ ਬੁਲਾਰਿਆਂ ਨੂੰ ਕਿਵੇਂ ਸੰਤੁਸ਼ਟ ਕੀਤਾ ਜਾਵੇ ਤੇ ਭੁਗਤਾਇਆ ਜਾਵੇ।
ਪੁਸਤਕ ਬਾਰੇ ਡਾ. ਹਰਿਭਜਨ ਸਿੰਘ ਢਿੱਲੋਂ, ਕੇਸਰ ਸਿੰਘ ਨੀਰ, ਸੋਹਣ ਮਾਨ, ਪ੍ਰਿੰਸੀਪਲ ਸਤਪਾਲ ਕੌਸ਼ਲ, ਡਾ. ਮਹਿੰਦਰ ਸਿੰਘ ਵਲੋਂ ਪਰਚੇ ਪੜ੍ਹੇ ਗਏ। ਭਗਵੰਤ ਸਿੰਘ ਰੰਧਾਵਾ ਨੇ ਪ੍ਰੋ. ਮਨਜੀਤ ਸਿੰਘ ਦੀਆਂ ਸਰਕਾਰੀ ਕਾਲਿਜ ਮੁਕਤਸਰ ਵੇਲੇ ਦੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਉਸ ਸਮੇਂ ਉਨ੍ਹਾਂ ਦੇ ਕਿਰਦਾਰ ‘ਤੇ ਚਾਨਣਾ ਪਾਇਆ। ਸਭ ਤੋਂ ਲੰਮਾ ਭਾਸ਼ਣ ਬਚਿੱਤਰ ਗਿੱਲ ਦਾ ਅਤੇ ਪ੍ਰਿੰਸੀਪਲ ਕੇ. ਸੀ. ਸ਼ਰਮਾ ਦਾ ਸੀ। ਬਚਿੱਰਤ ਗਿੱਲ ਨੇ ਪ੍ਰੋ. ਮਨਜੀਤ ਸਿੰਘ ਦੇ ਜੀਵਨ ਬਾਰੇ, ਉਨ੍ਹਾਂ ਦੀ ਲੇਖਣੀ ਬਾਰੇ ਭਰਪੂਰ ਚਾਨਣਾ ਪਾਇਆ। ਜਸਵੰਤ ਸਿੰਘ ਗਿੱਲ ਨੇ ਵੀ ਪਿਛਲੇ ਪੰਜਾਹ ਸਾਲਾਂ ਦੀ ਪ੍ਰੋ. ਸਿੱਧੂ ਨਾਲ ਸਾਂਝ ਦਾ ਵੀ ਰੌਚਿਕ ਜ਼ਿਕਰ ਕੀਤਾ। ਕੇ. ਸੀ. ਸ਼ਰਮਾ ਨੇ ਵੀ ਮਨਜੀਤ ਸਿੱਧੂ ਦੀ ਪੁਸਤਕ ਵਿੱਚੋਂ ਕਈ ਟੂਕਾਂ ਦੇ ਕੇ ਪੁਸਤਕ ਦੀ ਤਾਰੀਫ਼ ਕੀਤੀ। ਹਰਗੁਰਜੀਤ ਮਿਨਹਾਸ ਨੇ ਵੀ ਪ੍ਰੋਫੈਸਰ ਮਨਜੀਤ ਸਿੰਘ ਨੂੰ ਆਪਣੀ ਪਲੇਠੀ ਪੁਸਤਕ ਰੀਲੀਜ਼ ਕਰਨ ‘ਤੇ ਵਧਾਈ ਦਿੱਤੀ।
ਬ੍ਰਹਮ ਪ੍ਰਕਾਸ਼ ਲੁੱਡੂ ਮੁੱਖ ਸੰਪਾਦਕ ‘ਦੇਸ ਪੰਜਾਬ ਟਾਇਮਜ਼’ ਨੇ ਪੰਜਾਬੀ ਸਟਾਰ ਦੇ ਸਮੇਂ ਤੋਂ ਹੀ ਉਸਨੂੰ ਪ੍ਰੋ. ਮਨਜੀਤ ਸਿੰਘ ਵਲੋਂ ਮਿਲ ਰਹੇ ਸਹਿਯੋਗ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੀ ਨਿਧੜਕ ਪੱਤਰਕਾਰੀ ਦੀ ਤਾਰੀਫ ਕੀਤੀ। ਪ੍ਰੋ. ਮਨਜੀਤ ਸਿੰਘ ਨੇ ਵੀ ਬ੍ਰਹਮ ਪ੍ਰਕਾਸ਼ ਦੇ ਮੈਗਜ਼ੀਨ ‘ਪੰਜਾਬੀ ਸਟਾਰ’ ਨੂੰ ਆਪਣੀ ਐਕਸਰਸਾਈਜ਼ ਬੁੱਕ ਵਜੋ ਵਰਤਣ ਲਈ ਸ਼ੁਕਰੀਆ ਅਦਾ ਕੀਤਾ ਅਤੇ ਸਮੇਂ ਸਮੇਂ ਛਪਦੇ ਰਹੇ ਪੰਜਾਬੀ ਸਟਾਰ, ਦੇਸ ਪੰਜਾਬ ਟਾਇਮਜ਼ ਤੇ ਹੋਰ ਪੰਜਾਬੀ ਅਖਬਾਰਾਂ ਵਿੱਚ ਛਪੇ ਲੇਖ ਹੀ ਪੁਸਤਕ ‘ਵੰਨ-ਸੁਵੰਨ’ ਵਿੱਚ ਇਕੱਤਰ ਕਰਕੇ ਛਪਾਏ ਗਏ ਹਨ। ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਦਾ ਕਰੈਡਿਟ ਮੈਨੂੰ ਇਕੱਲੇ ਨੂੰ ਹੀ ਨਹੀਂ ਜਾਂਦਾ ਸਗੋਂ ਉਨ੍ਹਾਂ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਜਾਂਦਾ ਹੈ ਜਿਨ੍ਹਾਂ ਨਾਲ ਮੈਂ ਹਰ ਲੇਖ ਲਿਖਣ ਪਿੱਛੋਂ ਚਰਚਾ, ਸਲਾਹ ਮਸ਼ਵਰਾ ਕਰਦਾ ਰਿਹਾ ਹਾਂ।
ਫੰਕਸ਼ਨ ਇਤਨਾ ਦਿਲਚਸਪ ਸੀ ਕਿ ਸੀਟਾਂ ਨਾ ਮਿਲਣ ਦੇ ਬਾਵਜੂਦ ਵੀ ਦੋ ਤਿੰਨ ਘੰਟੇ ਖੜ੍ਹੇ ਹੋ ਕੇ ਹੀ ਕਈ ਸ੍ਰੋਤੇ ਪ੍ਰੋਗਰਾਮ ਸੁਣਦੇ ਰਹੇ। ਚਾਹ ਪਾਣੀ ਦਾ ਵੀ ਖਿਆਲ ਨਾ ਆਇਆ ਅਤੇ ਚਾਹ ਠੰਡੀ ਹੋ ਗਈ ਸੀ।
ਅਮਨ ਬਰਾੜ ਨੇ ਸਾਰੇ ਪ੍ਰੋਗਰਾਮ ਦੀ ਵੀਡੀਓ ਵੀ ਤਿਆਰ ਕੀਤੀ ਜਿਸ ਚੋਂ ਕੁਝ ਕਲਿੱਪ ਆਪਣੇ ਪ੍ਰੋਗਰਾਮ ਟੀ. ਵੀ. ਸ਼ੋਅ ‘ਪਰਿਵਾਸ’ ਵਿੱਚ ਪੇਸ਼ ਕਰਨਗੇ। ਭਗਵੰਤ ਹੋਰਾਂ ਦੇ ਪੋਤਰੇ ਨਵੀ ਨੇ ਵੀ ਇਸ ਫੰਕਸ਼ਨ ਨੂੰ ਕੈਮਰਾ ਬੰਦ ਕਰਨ ਵਾਸਤੇ ਖੜ੍ਹੇ ਪੈਰ ਹੀ $1000 ਡਾਲਰ ਖਰਚ ਕਰਕੇ ਮੂਵੀ ਕੈਮਰਾ ਲਿਆ ਕੇ ਫੰਕਸ਼ਨ ਦੀ ਮੂਵੀ ਤਿਆਰ ਕੀਤੀ। ਹੋਰ ਵੀ ਪ੍ਰੋਗਰਾਮ ਦੀਆਂ ਤਸਵੀਰਾਂ ਖਿੱਚਣ ਲਈ ਕਈ ਆਪਣੇ ਆਪਣੇ ਕੈਮਰੇ ਲੈ ਕੇ ਆਏ ਹੋਏ ਸਨ। ਪ੍ਰੌਸਤਮ ਭਾਰਦਵਾਜ ਵਲੋਂ ਪ੍ਰਿੰਸੀਪਲ ਕੇ. ਸੀ. ਸ਼ਰਮਾ ਨੇ ਡਾ. ਸੁਰਜੀਤ ਪਾਤਰ, ਸੁਰਿੰਦਰ ਗੀਤ ਤੇ ਹੋਰ ਬੁਲਾਰਿਆਂ ਦਾ ਅਤੇ ਪਰਚੇ ਪੜ੍ਹਨ ਵਾਲੇ ਵਿਦਵਾਨਾਂ ਦਾ ਧੰਨਵਾਦ ਕੀਤਾ। ਸ੍ਰੋਤੇ ਕਹਿ ਰਹੇ ਸਨ ਕਿ ਅੱਜ ਦਾ ਪੁਸਤਕ ਰੀਲੀਜ਼ ਸਮਾਰੋਹ ਕੈਲਗਰੀ ਦੇ ਸਾਹਿਤਕ ਇਤਹਾਸ ਵਿੱਚ ਇੱਕ ਮੀਲ ਪੱਥਰ ਹੈ।
ਵੰਨ-ਸੁਵੰਨ ........... ਰੀਵਿਊ / ਮਹਿੰਦਰ ਸਿੰਘ (ਡਾ.)
ਇਸ 36 ਲੇਖਾਂ, 172 ਸਫਿਆਂ ਵਾਲੀ ਪੁਸਤਕ ‘ਵੰਨ-ਸੁਵੰਨ’ ਦੀ ਵੰਨਗੀ ਇਹ ਹੈ ਕਿ ਸਾਰੇ ਲੇਖ ਛੋਟੇ ਆਕਾਰ ਦੇ ਹਨ, ਅਨੋਖਾ ਢੰਗ ਤੇ ਢੁਕਵੀਂ ਵਾਰਤਕ ਦੀ ਚੋਣ ਕਰਕੇ ਪ੍ਰੋ. ਮਨਜੀਤ ਸਿੰਘ ਸਿੱਧੂ ਦੀ ਇਹ ਪੁਸਤਕ ਪੜ੍ਹਨ ਯੋਗ ਹੈ। ਇਸ ਪੁਸਤਕ ਦੀ ਵਾਰਤਕ ਪੜ੍ਹਕੇ ਡਾ. ਨਰਿੰਦਰ ਸਿੰਘ ਕਪੂਰ ਤੇ ਜਤਿੰਦਰ ਪੰਨੂੰ ਦੀ ਵਾਰਤਕ ਵਾਲਾ ਆਨੰਦ ਮਾਣਿਆ ਜਾ ਸਕਦਾ ਹੈ।
ਇਸ ਪੁਸਤਕ ਦੇ ਰੇਖਾ ਚਿੱਤਰਾਂ ਦੀ ਚੋਣ ਕਰਨ ਵੇਲੇ ਮਨਜੀਤ ਸਿੱਧੂ ਨੇ ਬਹੁਤੇ ਰੇਖਾ ਚਿੱਤਰ ਉਨ੍ਹਾਂ ਲੋਕਾਂ ਦੇ ਉਲੀਕੇ ਹਨ ਜਿਨ੍ਹਾਂ ਨੂੰ ਕੋਈ ਮੈਡਲ ਜਾਂ ਸਰਕਾਰ ਵਲੋਂ ਸਨਮਾਨਿਆ ਨਹੀਂ ਗਿਆ ਹੈ। ਜਿਵੇਂ ਇਕਬਾਲ ਅਰਪਨ, ਗਿਆਨ ਸਿੰਘ ਬਸਰਾ, ਕਾਮਰੇਡ ਰੂਲਦੂ ਖਾਂ, ਬਾਈ ਜਗਤ, ਸੂਫੀ ਗਾਇਕ ਬਰਕਤ ਸਿੱਧੂ ਆਦਿ। ਇਨ੍ਹਾਂ ਰੇਖਾ ਚਿੱਤਰਾਂ ਰਾਹੀਂ ਸੁਨੇਹਾ ਹੈ ਕਿ ਸਾਨੂੰ ਉਨ੍ਹਾਂ ਵਿਅਕਤੀਆਂ ਨੂੰ ਵਿਸਾਰਨਾ ਨਹੀਂ ਚਾਹੀਦਾ ਜੋ ਛੁਪੇ ਰੁਸਤਮ ਰਹੇ ਹਨ ਤੇ ਜਿਨ੍ਹਾਂ ਲਈ ਇਨਸਾਨੀਅਤ ਤੇ ਸਮਾਜ ਦੀ ਸੇਵਾ ਹੀ ਸਭ ਤੋਂ ਉਂਤਮ ਧਰਮ ਹੈ।
ਮਨਜੀਤ ਸਿੰਘ ਸਿੱਧੂ ਦਾ ਪ੍ਰੋ. ਸੁਰਿੰਦਰ ਨਰੂਲਾ, ਹੈਰੀ ਸੋਹਲ, ਇਕਬਾਲ ਅਰਪਨ, ਜੁਗਿੰਦਰ ਸਿੰਘ ਬੈਂਸ, ਗਿਆਨ ਸਿੰਘ ਬਸਰਾ ਤੇ ਗੁਰਦਿਆਲ ਸਿੰਘ ਬਰਾੜ (ਦੋਨੋਂ ਕੈਂਸਰ ਦੀ ਬਿਮਾਰੀ ਨਾਲ ਤੁਰ ਗਏ), ਪ੍ਰੋ. ਪ੍ਰੀਤਮ ਸਿੰਘ, ਹਰਪ੍ਰਕਾਸ਼ ਸਿੰਘ ਜਨਾਗਲ, ਸਵਾਤੀ ਐਡੀਸ਼ਨ ਤੇ ਕੁਝ ਹੋਰਾਂ ਦੇ ਰੇਖਾ ਚਿੱਤਰ ਅਸਲੀਅਤ ਦੇ ਇਸ ਕਰਕੇ ਨੇੜੇ ਹਨ ਕਿਉਂਕਿ ਜ਼ਿੰਦਗੀ ਦੇ ਸਫਰ ‘ਚ ਮਨਜੀਤ ਸਿੱਧੂ ਨੇ ਇਹਨਾਂ ਦੇ ਨਾਲ ਬਹੁਤ ਘੰਟੇ ਗੁਜ਼ਾਰੇ ਹਨ ਤੇ ਇਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਜੋ ਕੁਝ ਇਨ੍ਹਾਂ ਬਾਰੇ ਲਿਖਿਆ ਹੈ, ਉਸ ਵਿੱਚ ਅੰਧ ਵਿਸ਼ਵਾਸ਼ ਜਾਂ ਸ਼ਰਧਾ ਵਾਲੀ ਭਾਵਨਾ ਨਹੀਂ ਝਲਕਦੀ ਤੇ ਨਾ ਹੀ ਮਨਜੀਤ ਦਾ ਮੰਤਵ ਉਹਨਾਂ ਨੁੰ ਖੁਸ਼ ਕਰਨਾ ਸੀ ਜਾਂ ਉਨ੍ਹਾਂ ਦੀ ਉਸਤਤ ਕਰਨਾ ਸੀ।
‘ਵੰਨ-ਸੁਵੰਨ’ ਵਿੱਚ ਛੇ ਵਿਅੰਗ ਲੇਖ ਹਨ। ਮਨਜੀਤ ਆਪ ਭਾਵੇਂ ਘੱਟ ਹੱਸਦਾ ਹੈ ਪਰ ਵਿਅੰਗ ਰਾਹੀਂ ਕੁਝ ਅਜੇਹੇ ਵਿਸ਼ੇ ਚੁਣੇ ਹਨ ਜਿਨ੍ਹਾਂ ਦਾ ਆਲੋਚਨਾਤਮਕ ਵਿਸ਼ਲੇਸ਼ਣ ਢੰਗ ਰਾਹੀਂ ਹਾਸ-ਵਿਅੰਗ ਦਾ ਸਮਾਨ ਪੈਦਾ ਕੀਤਾ ਹੈ। ਕ੍ਰਿਕਟੇਰੀਆ ਤੇ ਮਾਫੀਆ ਅਜੇਹੇ ਵਿਸ਼ੇ ਹਨ ਜੋ ਸਾਨੂੰ ਕੁਝ ਅਜੇਹੀ ਜਾਣਕਾਰੀ ਦਿੰਦੇ ਹਨ, ਜਿਨ੍ਹਾਂ ਦਾ ਬਹੁਤਿਆਂ ਨੂੰ ਗਿਆਨ ਨਹੀਂ।
ਮਨਜੀਤ ਦੇ ਲੇਖਾਂ ‘ਤੇ ਜੇ ਨਿਗਾਹ ਮਾਰੀਏ ਤੇ ਹੋਰ ਛਾਣ-ਬੀਣ ਕਰੀਏ ਤਾਂ ਇਹ ਪਤਾ ਲੱਗ ਜਾਵੇਗਾ ਕਿ ਮਨਜੀਤ ਪਹਿਲਾਂ ਮਨ-ਖਿੱਚਵਾਂ ਤੇ ਢੁਕਵਾ ਸਿਰਲੇਖ ਚੁਣਦਾ ਹੈ। ਤੇ ਫੇਰ ਉਸੇ ਚੁਣੇ ਸਿਰਲੇਖ ਨੂੰ ਦਲੀਲਾਂ ਰਾਹੀਂ ਤੇ ਯੋਗ ਵਾਰਤਕ ਤੇ ਬਿਰਤਾਂਤ ਰਾਹੀਂ ਅਜੇਹਾ ਸ਼ਿੰਗਾਰਦਾ ਹੈ ਜੋ ਦਿਲਚਸਪ ਤੇ ਵਾਕਫੀਅਤ ਭਰਪੂਰ ਬਣ ਜਾਂਦਾ ਹੈ। ਇਕਬਾਲ ਅਰਪਨ ਬਾਰੇ ਸਿਰਲੇਖ ਹੈ ‘ਨੇਕੀ ਦਾ ਨਾਇਕ ਬਲਵੰਤ ਗਾਰਗੀ ਨੂੰ ‘ਬਠਿੰਡੇ ਦਾ ਸਾਹਿਤਕ ਬੁਰਜ’ ਪ੍ਰੋ. ਪ੍ਰੀਤਮ ਸਿੰਘ ਨੂੰ ‘ਏ-ਵੰਨ ਇਨਸਾਨ’, ਨਿੰਦਰ ਘੁਗਿਆਣਵੀ ਨੂੰ ‘ਨਿੱਕਾ ਨਿੰਦਰ ਵੱਡੀਆਂ ਬਾਤਾਂ, ਡਾ. ਰਾਜ ਪੰਨੂੰ ਨੂੰ ‘ਲੋਕਹਿੱਤਾਂ ਦਾ ਰਖਵਾਲਾ’, ਦੇ ਨਾਂ ਅਜੇਹੀ ਉਤਸਕਤਾ ਪੈਦਾ ਕਰਦੇ ਹਨ ਕਿ ਪੜ੍ਹਨ ਲਈ ਇੱਛਾ ਪੈਦਾ ਹੁੰਦੀ ਹੈ ਕਿ ਇਨ੍ਹਾਂ ਬਾਰੇ ਕੀ ਤੇ ਕਿਵੇਂ ਲਿਖਿਆ ਹੈ।
ਮੈਂ ਮਨਜੀਤ ਨੂੰ 62 ਸਾਲਾਂ ਤੋਂ ਜਾਣਦਾ ਹਾਂ। ਉਸਨੇ ਮੇਰੀਆਂ ਯਾਦਾਂ ਮੇਰੇ ਅਨੁਭਵ ਦੇ ਭਾਗ ਵਿੱਚ ਸਿਰਫ ਪੰਜ ਲੇਖ ਲਿਖੇ ਹਨ, ਸ਼ਾਇਦ ਥਾਂ ਦੀ ਥੁੜ ਕਰਕੇ। ਮਨਜੀਤ ਕੋਲ ਤਾਂ ਯਾਦਾਂ ਦਾ ਭੰਡਾਰ ਹੈ ਕਿੰਨਾ ਚੰਗਾ ਹੁੰਦਾ ਜੇ ਉਹ ਆਪਣੀ 12 ਸਾਲਾਂ ਦੀ ਪੰਜਾਬ ਯੂਨੀਵਰਸਿਟੀ ਦੀ ਸੈਨੇਟਰੀ, ਸਿੰਡੀਕੇਟ ਦੀ ਮੈਂਬਰੀ ਦੇ ਅਰਸੇ ਵਿੱਚ ਉਹਨਾਂ ਦਾ ਵਾਹ ਗੁਰਦਿਆਲ ਢਿਲੋਂ, ਜਨਗਨਾਥ ਕੌਸ਼ਲ (ਦੋਨੋਂ ਕੇਂਦਰੀ ਮੰਤਰੀ) ਡਾ. ਚੁਟਾਨੀ, ਪ੍ਰੋ. ਦੀਵਾਨ ਚੰਦ ਸ਼ਰਮਾ, ਹਰਚਰਨ ਸਿੰਘ ਬਰਾੜ, ਸ੍ਰੀਮਤੀ ਗੁਰਵਿੰਦਰ ਬਰਾੜ, ਵਾਈਸ ਚਾਂਸਲਰ, ਸੂਰਜ ਭਾਨ, ਡਾ. ਪਾਲ, ਡਾ. ਰਾਮ ਪ੍ਰਕਾਸ਼ ਬਾਬਾ, ਡਾ. ਰਾਮ ਪ੍ਰਕਾਸ਼, ਡਾ. ਵਿਸ਼ਵਾ ਨਾਥ ਤਿਵਾੜੀ, ਕ੍ਰਿਸ਼ਨ ਕਾਂਤ (ਉਪ ਰਾਸ਼ਟਰਪਤੀ) ਤੇ ਹੋਰ ਉਂਘੀਆਂ ਸਖਸ਼ੀਅਤਾਂ ਨਾਲ ਪਿਆ ਸੀ। ਇਨ੍ਹਾਂ ਸਖਸ਼ੀਅਤਾਂ ਤੇ ਯੂਨੀਵਰਸਿਟੀ ਦੀ ਰਾਜਨੀਤੀ ਤੇ ਗੁੱਟ ਜੋੜਾਂ ਬਾਰੇ ਵੀ ਜੇ ਝਾਂਤ ਪੁਆ ਦਿੰਦੇ ਤਾਂ ਬੜੇ ਰੌਚਕੀ ਤੇ ਜਾਣਕਾਰੀ ਭਰਪੂਰ ਲੇਖ ਹੁੰਦੇ।
ਜਗਜੀਤ ਸਿੰਘ ਚੌਹਾਨ, ‘ਇੱਕ ਸੱਤਾ ਲਈ ਤੜਪਦੀ ਆਤਮਾ’ ਵਾਲਾ ਲੇਖ ਮਨੋਵਿਗਿਆਨਕ ਪੱਖ ਤੋਂ ਬੜਾ ਵਧੀਆ ਤੇ ਜਾਣਕਾਰੀ ਭਰਪੂਰ ਹੈ। ਜਗਜੀਤ ਸਿੰਘ ਨੇ ਆਪਣੇ ਹੀਣਤਾ ਭਾਵ ਨੂੰ ਲੁਕੋਣ ਲਈ ਕਿੰਨੀਆ ਕਲਾ ਬਾਜੀਆਂ ਲਾਈਆਂ ਤੇ ਪੈਂਤੜੇ ਦਿਖਾਏ, ਇਸ ਲੇਖ ਵਿੱਚ ਪੜ੍ਹਿਆ ਜਾ ਸਕਦਾ ਹੈ।
ਮਨਜੀਤ ਨੇ ਬਲਵੰਤ ਗਾਰਗੀ ਪ੍ਰੋ. ਪ੍ਰੀਤਮ ਸਿੰਘ ਜੀ, ਪ੍ਰੋ. ਨਰੂਲਾ ਵਾਂਗ ਨਿਰੋਲ ਸਾਹਿਤਕਾਰਾਂ ਦੇ ਚਿੱਤਰ ਹੀ ਨਹੀਂ ਲਿਖੇ, ਸਗੋਂ ਚੋਣ ਕਰਨ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਸਮੁੱਚੇ ਖੇਤਰਾਂ ਦੇ ਵਿਅਕਤੀਆਂ ਬਾਰੇ ਲਿਖਿਆ ਜਾਵੇ ਜਿਵੇਂ ਨਾਮਵਰ ਰਾਜਨੀਤਕ ਵਿਅਕਤੀ ਗਿਆਨੀ ਜ਼ੈਲ ਸਿੰਘ, ਕ੍ਰਿਸ਼ਨ ਕਾਂਤ, ਰਾਜ ਪੰਨੂੰ (ਐਮ.ਐਲ. ਏ. ਅਲਬਰਟਾ), ਹੈਰੀ ਸੋਹਲ (ਕੈਲਗਰੀ ਦੇ ਪਹਿਲੇ ਇੰਡੋ ਕਨੇਡੀਅਨ ਅਲਬਰਟਾ ਅਸੈਂਬਲੀ ਮੈਂਬਰ), ਸਾਹਿਤਕਾਰ ਸੁਰਿੰਦਰ ਸਿੰਘ ਨਰੂਲਾ, ਬਲਵੰਤ ਗਾਰਗੀ, ਪ੍ਰੋ. ਪ੍ਰੀਤਮ ਸਿੰਘ, ਦੇਵਿੰਦਰ ਸਤਿਆਰਥੀ, ਆਰਟ ਤੇ ਕਲਾ ਦੇ ਖੇਤਰ ‘ਚੋਂ ਹਰਪ੍ਰਕਾਸ਼ ਜਨਾਗਲ, ਭਗਵੰਤ ਸਿੰਘ ਰੰਧਾਵਾ, ਸੂਫੀ ਗਾਇਕ ਬਰਕਤ ਸਿੱਧੂ, ਲੋਕਾਂ ਦੇ ਦਿਲਾਂ ਦਾ ਜਾਨੀ: ਇਕਬਾਲ ਅਰਪਨ, ਜੁਗਿੰਦਰ ਸਿੰਘ ਬੈਂਸ, ਗਿਆਨ ਸਿੰਘ ਬਸਰਾ, ਕਾਮਰੇਡ ਰੁਲਦੂ ਖਾਂ, ਸਵਾਤੀ ਐਡੀਸਨ, ਬਾਈ ਜਗਤ, ਤਾਰਾ ਸਿੰਘ ਹੇਅਰ ਬਾਰੇ ਲਿਖਦਿਆ ਮਨਜੀਤ ਦੀ ਧਾਰਨਾ ਇਹ ਹੈ ਕਿ ਤਸ਼ੱਦਦ ਤੋ ਕੰਮ ਲੈਣਾ ਇਨਸਾਨੀਅਤ ਨਹੀਂ। ਮੱਤਭੇਦ ਤਾਂ ਹੁੰਦੇ ਹੀ ਹਨ ਤੇ ਹੁੰਦੇ ਵੀ ਰਹਿਣਗੇ ਪਰ ਕਿਸੇ ਦੀ ਜਾਨ ਲੈ ਲੈਣਾ ਕਿਸੇ ਸਿਰ ਫਿਰੇ ਦਾ ਹੀ ਕੰਮ ਹੋ ਸਕਦਾ ਹੈ।
ਨਰੂਲਾ ਸਾਹਿਬ ਤੇ ਗਿਆਨੀ ਜ਼ੈਲ ਸਿੰਘ ਬਾਰੇ ਹੋਰਨਾਂ ਲੇਖਕਾਂ ਨੇ ਵੀ ਲਿਖਿਆ ਹੈ, ਪਰ ਮਨਜੀਤ ਦੇ ਲੇਖਾਂ ਦੀ ਵਡਿੱਤਣ ਇਹ ਹੈ ਕਿ ਉਸਨੇ ਅਜੇਹੀਆਂ ਗੱਲਾਂ ਸਾਡੇ ਸਾਹਮਣੇ ਪੇਸ਼ ਕੀਤੀਆਂ ਹਨ। ਜਿਨ੍ਹਾਂ ਬਾਰੇ ਜਾਨਣ ਦਾ ਪਾਠਕਾਂ ਨੂੰ ਅਵਸਰ ਨਹੀਂ ਮਿਲਿਆ, ਜਿਵੇਂ ਨਰੂਲਾ ਸਾਹਿਬ ਦਾ ਦੋ ਅੱਖਾਂ ਦੀ ਥਾਂ ਇੱਕ ਨੇਤਰ ਦਾਨ ਕਰਨਾ ਤਾਂ ਕਿ ਜੇ ਰੱਬ ਹੈ ਤਾਂ ਉਸਨੂੰ ਦੇਖਿਆ ਜਾ ਸਕੇ। ਗਿਆਨੀ ਜ਼ੈਲ ਸਿੰਘ ਬਾਰੇ ਲਿਖਣਾ ਕਿ ਉਹ ਜੀਵਨ ਦੀ ਯੂਨੀਵਰਸਿਟੀ ਦੇ ਡਾਕਟਰੇਟ ਸਨ ਤੇ ਗਾਰਗੀ ਕੋਲ ਜਿਹੜਾ ਵੀ ਸਾਹਿਤਕਾਰ ਆਪਣਾ ਰੇਖਾ ਚਿੱਤਰ ਲਿਖਵਾਉਣ ਜਾਂਦਾ, ਉਹ ਦਰੋਪਤੀ ਦੀ ਕਥਾ ਵਾਂਗ ਉਸਦੇ ਚੀਰ ਹਰਨ ਕਰਨ ਲੱਗ ਜਾਂਦਾ। ਸ਼ਾਇਦ ਇਸੇ ਲਈ ਸੰਤ ਸਿੰਘ ਸੇਖੋਂ ਗਾਰਗੀ ਨਾਲ ਨਾਰਾਜ਼ ਹੋ ਗਿਆ ਸੀ।
ਮੇਰੀਆਂ ਯਾਦਾਂ, ਮੇਰੇ ਅਨੁਭਵ (ਸਫਾ 135) ਵਾਲੇ ਲੇਖ ਵਿੱਚ, ਮਨਜੀਤ ਨੇ ਵਾਈਸ ਚਾਂਸਲਰ ਸੂਰਜ ਭਾਨ ਦੇ ਚਰਿੱਤਰ ਬਾਰੇ ਰੌਸ਼ਨੀ ਪਾਈ ਹੈ। ਕਿ ਉਹ ਆਪਣੀ ਮਨ ਮਰਜ਼ੀ ਕਰਦਾ ਸੀ, ਪਰ ਮਨਜੀਤ ਦੇ ਸੈਨੇਟ ਤੇ ਸਿੰਡੀਕੇਟ ‘ਚ ਪੁੱਛੇ ਸੁਆਲਾਂ ਤੋਂ ਤਲਮਲਾ ਉਠਦਾ ਸੀ। ਮਨਜੀਤ ਜੇ ਚਾਹੁੰਦਾ ਤਾਂ ਸੂਰਜ ਭਾਨ ਨੂੰ ਖੁਸ਼ ਕਰਕੇ ਰਜਿਸਟਰਾਰ ਦੀ ਪਦਵੀ ਤੇ ਪਹੁੰਚ ਸਕਦਾ ਸੀ ਜਿਸ ਬਾਰੇ ਜਗਜੀਤ ਸਿੰਘ ਰਜਿਸਟਰਾਰ ਨੇ ਇਸ਼ਾਰਾ ਦੀ ਕਰ ਦਿੱਤਾ ਸੀ, ਪਰ ਅਸੂਲੀ ਮਨਜੀਤ ਸਿੰਘ ਦੀ ਆਤਮਾ ਨੂੰ ਇਹ ਮਨਜ਼ੂਰ ਨਹੀਂ ਸੀ ਤੇ ਉਹ ਆਪਣੇ ਵੋਟਰਾਂ ਨਾਲ ਤੇ ਉਹਨਾਂ ਲੋਕਾਂ ਜਿਨ੍ਹਾਂ ਨਾਲ ਯੂਨੀਵਰਸਿਟੀ ਵਿੱਚ ਬੇਇਨਸਾਫੀ ਹੋਈ ਹੈ, ਨੂੰ ਪਿੱਠ ਨਹੀਂ ਦਿਖਾ ਸਕਦਾ ਸੀ।
ਵਿਅੰਗ ਲੇਖ 6 ਹਨ। ਕ੍ਰਿਕਟ ਦੀ ਖੇਡ ਵੇਲੇ ਅੱਧਾ ਭਾਰਤ ਸੜਕਾਂ ਤੇ ਖੜਾ ਰੇਡੀਓ ਜਾਂ ਟੀ ਵੀ ਦੀ ਕੁਮੈਂਟਰੀ ਸੁਣ ਰਿਹਾ ਹੁੰਦਾ ਹੈ ਤੇ ਦਫਤਰਾਂ ਦੇ ਬਾਬੂ ਕੰਮ ਠੱਪ ਕਰਕੇ ਖਿਡਾਰੀਆਂ ਦੇ ਸਕੋਰ ਸੁਣਨ ਲੱਗ ਜਾਂਦੇ ਹਨ। ‘ਫੋਟੋ ਖਿਚਵਾਉਣ ਦਾ ਖਬਤ’ ‘ਚ ਮੀਟਿੰਗਾਂ ਵਿੱਚ ਹਾਜ਼ਰੀ ਵਧਾਉਣ ਲਈ ਅਖਬਾਰਾਂ ‘ਚ ਫੋਟੋ ਛੁਪਵਾਉਣੀ ਬਹੁਤ ਕਾਰਗਰ ਹੁੰਦੀ ਹੈ। ‘ਅਖਾੜਾ’ ਲੇਖ ਵਿੱਚ ਬਰਕਤੀ ਲਚਾਰ ਤੇ ਮਹਾਰਾਜਾ ਫਰੀਦਕੋਟ ਦਾ ਮਿਹਰਬਾਨ ਹੋ ਜਾਣ ਵਾਲੀ ਘਟਨਾ ਬੜੀ ਦਿਲਚਸਪੀ ਨਾਲ ਬਿਆਨ ਕੀਤੀ ਗਈ ਹੈ। ਰਾਜਨੀਤਕ ਪਹਿਲਵਾਨ ਪ੍ਰਕਾਸ਼ ਸਿੰਘ ਬਾਦਲ ਤੇ ਅਮ੍ਰਿੰਦਰ ਸਿੰਘ ਨੂੰ ਵੀ ਸਿਆਸੀ ਅਖਾੜੇ ਦੇ ਪਹਿਲਵਾਨ ਦੱਸਿਆ ਗਿਆ ਹੈ। ਭਾਣਾ ਕੀ ‘ਤਮਾਸ਼ਾ ਖਤਮ ਪੈਸੇ ਹਜ਼ਮ’। ‘ਮਾਫੀਆ’ ਲੇਖ ਵਿੱਚ ਵਿਸ਼ਵੀਕਰਨ ਦਾ ਦੂਜਾ ਰੂਪ ਹੈ ਤੇ ਇਸਦਾ ਇਲਾਜ ਸਿਰਫ ਇੱਕੋ ਹੀ ਹੈ ਤੇ ਉਹ ਹੈ ਮਨੁੱਖ ਨੂੰ ਸਰਮਾਏ ਦਾ ਮਾਲਕ ਬਣਾਕੇ ਸਰਮਾਏ ਦੀ ਗੁਲਾਮੀ ਤੋਂ ਮੁਕਤ ਕਰਵਾਉਣਾ। ਇਹ ਹੈ ਮਨਜੀਤ ਦਾ ਥੀਸਸ। ‘ਮੈਡਲਾਂ ਦਾ ਮੀਂਹ’ ਲੇਖ ਵਿੱਚ ਉਹਨਾਂ ਲੋਕਾਂ ਦਾ ਮੌਜੂ ਕੱਸਿਆ ਗਿਆ ਹੈ ਜੋ ਮੈਡਲ ਲੈਣ ਲਈ ਤਨ ਤੇ ਮਨ ਲਾ ਦਿੰਦੇ ਹਨ ਤੇ ਕਈ ਵਾਰ ਇੱਕ ਮੈਡਲ ਨਾਲ ਵੀ ਤਸੱਲੀ ਨਹੀਂ ਹੁੰਦੀ।
ਮਨਜੀਤ ਸਿੰਘ ਪੰਜਾਬ ਵਿੱਚ ਵੀ ਅੰਗਰੇਜ਼ੀ ਟ੍ਰਿਬਿਊਨ ਨੂੰ ਖਬਰਾਂ ਭੇਜਦਾ ਹੁੰਦਾ ਸੀ ਪਰ ਉਹ ਅਜੇਹਾ ਪੱਤਰਕਾਰ ਸੀ ਜੋ ਕਿਸੇ ਵਿਸ਼ੇਸ਼ ਅਖਬਾਰ ਨਾਲ ਸੰਬੰਧਿਤ ਨਹੀਂ ਸੀ, ਭਾਵ ਫਰੀ ਲੈਂਸਰ ਰਿਪੋਰਟਰ ਸੀ। ਕਨੇਡਾ ਵਿੱਚ ਵੀ ਉਹ ਇਹੀ ਸ਼ੁਗਲ ਦੋ ਦਹਾਕਿਆਂ ਤੋਂ ਕਰ ਰਿਹਾ ਹੈ। ਉਸਦੀ ਭੇਜੀ ਹੋਈ ਖਬਰ ਸਾਰੇ ਅਖਬਾਰਾਂ ਵਾਲੇ ਬੜੇ ਉਤਸ਼ਾਹ ਨਾਲ ਛਾਪਦੇ ਹਨ। ਪੱਤਰਕਾਰੀ ਕਰਦਿਆਂ ਕਰਦਿਆਂ ਉਹ ਆਪਣੀ ਪਲੇਠੀ ਪੁਸਤਕ ‘ਵੰਨ-ਸੁਵੰਨ’ ਰਾਹੀਂ ਸਾਹਿਤਕ ਖੇਤਰ ਵਿੱਚ ਬੜੇ ਧਮਾਕੇ ਨਾਲ ਆ ਹਾਜ਼ਰ ਹੋਇਆ ਹੈ। ਉਸਦੀ ਸ਼ੈਲੀ ਵਾਕ ਬਣਤਰ ਤੇ ਸ਼ਬਦਾਵਲੀ ਨੂੰ ਪੜ੍ਹਕੇ ਹਰ ਕੋਈ ਰਸ਼ਕ ਕਰ ਸਕਦਾ ਹੈ।
ਪੁਸਤਕ ‘ਵੰਨ-ਸੁਵੰਨ’ ਵਿਸ਼ਵ ਭਾਰਤੀ ਪ੍ਰਕਾਸ਼ਨ ਕੱਚਾ ਕਾਲਜ ਰੋਡ ਬਰਨਾਲਾ ਨੇ ਪ੍ਰਕਾਸ਼ਤ ਕੀਤੀ ਹੈ। ਜਿਸਦੀ ਪੇਪਰ ਬੈਕ ਜਿਲਦ ਦੀ ਕੀਮਤ 100 ਰੁਪਏ ਹੈ।
ਲੰਡਨ ਦੇ ਪਾਰਲੀਮੈਂਟ 'ਚ ਨਾਵਲਕਾਰ ਜੱਗੀ ਕੁੱਸਾ ਸਮੇਤ ਨਾਮਵਾਰ ਹਸਤੀਆਂ ਦਾ ਸਨਮਾਨ.......... ਸਨਮਾਨ ਸਮਾਰੋਹ / ਮਨਦੀਪ ਖੁਰਮੀ ਹਿੰਮਤਪੁਰਾ
'ਪੰਜਾਬੀਜ਼ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਵੱਲੋਂ ਇੰਗਲੈਂਡ ਵਿੱਚ ਰਹਿੰਦਿਆਂ ਵੀ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਬੁਲੰਦੀਆਂ ਵੱਲ ਲਿਜਾਣ ਲਈ ਯਤਨਸ਼ੀਲ ਉੱਦਮੀਆਂ ਨੂੰ ਸਨਮਾਨਿਤ ਕਰਨ ਹਿਤ ਪਾਰਲੀਮੈਂਟ ਦੇ ਜੁਬਲੀ ਹਾਲ ਵਿਖੇ ਵਿਸ਼ਾਲ ਸਨਮਾਨ ਸਮਾਰੋਹ ਦਾ ਆਯੋਜਨ ਕਤਾ ਗਿਆ। ਜਿਸ ਦੀ ਪ੍ਰਧਾਨਗੀ ਹੇਜ਼ ਐਂਡ ਹਾਰਲਿੰਗਟਨ ਦੇ ਮੈਂਬਰ ਪਾਰਲੀਮੈਂਟ ਅਤੇ 'ਪੰਜਾਬੀਜ਼ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਦੇ ਚੇਅਰਪਰਸਨ ਜੌਹਨ ਮੈਕਡੌਨਲ ਵੱਲੋਂ ਕੀਤੀ ਗਈ। ਇਸ ਸਮਾਰੋਹ ਦੌਰਾਨ ਸ੍ਰੀ ਜੌਹਨ ਵੱਲੋਂ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ' ਨਾਲ ਹਾਜ਼ਰੀਨ ਨੂੰ ਮੁਖਾਤਿਬ ਹੋਣਾ ਹੀ ਸਮੁੱਚੇ ਪੰਜਾਬੀਆਂ ਦਾ ਸਨਮਾਨ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗਾ। ਸਮਾਗਮ ਦੇ ਸ਼ੁਰੂਆਤੀ ਪਲਾਂ ਦੌਰਾਨ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਆਪਣੀ ਮਾਂ ਭੂਮੀ ਤੋਂ ਲੱਖਾਂ ਕੋਹਾਂ ਦੂਰ ਬੈਠਿਆਂ ਵੀ ਜੋ ਪੰਜਾਬੀ ਆਪਣੀ ਮਾਂ-ਬੋਲੀ, ਸਾਹਿਤ ਤੇ ਸੱਭਿਆਚਾਰ ਦੀਆਂ ਤੰਦਾਂ ਪੀਢੀਆਂ ਕਰ ਰਹੇ ਹਨ, ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਉਹਨਾਂ ਪੰਜਾਬੀਆਂ ਨੂੰ ਬਣਦਾ ਸਨਮਾਨ ਦੇਣ ਲਈ ਵਚਨਬੱਧ ਹੈ। ਸਨਮਾਨ ਸਮਾਰੋਹ ਦੌਰਾਨ ਪੰਜਾਬੀ ਮਾਂ ਬੋਲੀ ਦੀ ਝੋਲੀ 18 ਨਾਵਲ, 4 ਕਹਾਣੀ ਸੰਗ੍ਰਹਿ ਅਤੇ ਇੱਕ ਵਿਅੰਗ ਸੰਗ੍ਰਹਿ ਪਾਉਣ ਬਦਲੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਨਾਵਲਕਾਰ ਹਰਜੀਤ ਅਟਵਾਲ, ਲੋਕ ਗਾਇਕ ਦੀਦਾਰ ਸਿੰਘ ਪ੍ਰਦੇਸੀ, ਲੋਕ ਗਾਇਕ ਏ. ਐੱਸ਼ ਕੰਗ, ਗਾਇਕਾ ਸੋਨਾ ਵਾਲੀਆ, ਬਲਦੇਵ ਮਸਤਾਨਾ, ਹਰਮੰਦਰ ਸਿੰਘ, ਗੁਰਦੀਪ ਸਿੰਘ ਹੁੰਦਲ, ਕੁਲਵਿੰਦਰ ਸਿੰਘ, ਪਿਆਰਾ ਸਿੰਘ ਔਲਖ, ਸੁੱਖੀ ਬਾਰਤ (ਟੀ. ਵੀ. ਬਰਿਟ ਏਸ਼ੀਆ), ਸਵਰਨ ਸਿੰਘ ਕੰਗ, ਹੈੱਡਮਾਸਟਰ ਜਸਵਿੰਦਰ ਸਿੰਘ ਨੌਟਿੰਘਮ, ਕੁਲਵਿੰਦਰ ਕੌਰ, ਜਸਵੰਤ ਕੌਰ, ਜਨਾਬ ਐੱਸ਼ ਕੁਰੈਸ਼ੀ, ਕੁਲਦੀਪ ਸਿੰਘ ਕੰਗ, ਹੂੰਝਣ ਪਰਿਵਾਰ, ਸ਼ਿਨ ਡੀ. ਸੀ. ਐੱਸ ਆਦਿ ਨੂੰ ਸਨਮਾਨ ਪੱਤਰਾਂ ਨਾਲ ਨਿਵਾਜਿਆ ਗਿਆ। ਸਮਾਗਮ ਦੌਰਾਨ ਸਾਹਿਤਕਾਰ ਸਾਥੀ ਲੁਧਿਆਣਵੀ, ਸੰਤੋਖ ਸਿੰਘ ਸੰਤੋਖ, ਸਵਰਨਜੀਤ ਕੁੱਸਾ, ਮਹਿੰਦਰ ਸਿੰਘ ਮੱਲ੍ਹੀ, ਅਜੀਤ ਸਿੰਘ ਖਹਿਰਾ (ਦੇਸੀ ਰੇਡੀਓ), ਸ਼ਾਇਰਾ ਤੇ ਰੇਡੀਓ ਪੇਸ਼ਕਾਰਾ ਭਿੰਦਰ ਜਲਾਲਾਬਾਦੀ, ਕਸ਼ਮੀਰ ਕੌਰ, ਕੌਂਸਲਰ ਅਵਤਾਰ ਸਿੰਘ ਸੰਧੂ ਤੋਂ ਇਲਾਵਾ ਗਰੁੱਪ ਵੱਲੋਂ ਮੈਂਬਰ ਪਾਰਲੀਮੈਂਟ ਜੌਹਨ ਰੈਂਡਨ, ਸਾਈਮਨ ਹਗਸ, ਜੌਹਨ ਸਪੈਲਰ, ਫਿਓਨਾ ਮੈਕਟਾਗਾਰਟ, ਲਾਰਡ ਬਿਲਸਟਨ, ਰੌਬ ਮੈਰਿਸ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਸਮੇਂ 'ਪੰਜਾਬ ਡਾਂਸਰਜ ਗਰੁੱਪ' ਵੱਲੋਂ ਭੰਗੜੇ ਦੀ ਪੇਸ਼ਕਾਰੀ ਰਾਹੀਂ ਸਮਾਗਮ ਨੂੰ ਰੌਚਕਤਾ ਪ੍ਰਦਾਨ ਕੀਤੀ। ਅੰਤਲੇ ਪਲਾਂ ਦੌਰਾਨ ਸ੍ਰੀ ਇਕਬਾਲ ਸਿੰਘ ਵੱਲੋਂ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਸਮੂਹ ਪੰਜਾਬੀਆਂ ਦਾ ਹਾਰਦਿਕ ਧੰਨਵਾਦ ਕੀਤਾ।
ਅਜ਼ੀਮ ਸ਼ਾਇਰ ਸੁਰਜੀਤ ਪਾਤਰ ਹੋਏ ਸਿਖਿਆਰਥੀਆਂ ਦੇ ਰੂ-ਬ-ਰੂ.......... ਰੂਬਰੂ / ਪਰਮਿੰਦਰ ਸਿੰਘ ਤੱਗੜ (ਡਾ. )
ਸਮਾਗਮ ਦੇ ਦੂਜੇ ਦੌਰ ਦੀ ਸ਼ੁਰੂਆਤ ਕਰਮਜੀਤ ਕੌਰ ਲੈਕਚਰਰ ਅਤੇ ਜਗਜੀਤ ਸਿੰਘ ਦੁਆਰਾ ਪੇਸ਼ ਗਾਇਨ ਵੰਨਗੀਆਂ ਨਾਲ਼ ਹੋਈ। ਉਪਰੰਤ ਸ਼ਾਇਰ ਪਾਤਰ ਫ਼ਿਰ ਤੋਂ ਸਿਖਿਆਰਥੀਆਂ ਦੇ ਰੂ-ਬ-ਰੂ ਹੋਏ। ਸਿਖਿਆਰਥੀਆਂ ਦੁਆਰਾ ਤੋਰੀ ਜਾਣ ਵਾਲੀ ਸਾਹਿਤਕ ਗੱਲਬਾਤ ਤੋਂ ਪਹਿਲਾਂ ਸਰੋਤਿਆਂ ਦੀ ਫ਼ਰਮਾਇਸ਼ ’ਤੇ ‘ਖ਼ੂਬ ਨੇ ਇਹ ਝਾਂਜਰਾਂ ਛਣਕਣ ਲਈ’ ਬਾਤਰੱਨੁਮ ਪੇਸ਼ ਕੀਤੀ। ਪਾਤਰ ਦੁਆਰਾ ਹਿੰਦ ਪਾਕ ਰਿਸ਼ਤਿਆਂ ਦੀ ਤਰਜ਼ਮਾਨੀ ਤਹਿਤ ਭਾਰਤ-ਪਾਕ ਖੇਡਾਂ ਸਮੇਂ ਸਭਿਆਚਾਰ ਸਮਾਗਮ ’ਚ ਪੇਸ਼ ਕੀਤੇ ਗੀਤ ਨੂੰ ਸੁਣਕੇ ਸਰੋਤੇ ਮੰਤਰ ਮੁਗ਼ਧ ਹੋ ਗਏ। ਜਿਸ ਦੇ ਬੋਲ ਸਨ-
ਕਹੇ ਸਤਲੁਜ ਦਾ ਪਾਣੀ ਆਖ਼ੇ ਬਿਆਸ ਦੀ ਰਵਾਨੀ
ਸਾਡਾ ਜਿਹਲਮ ਚਨਾਬ ਨੂੰ ਸਲਾਮ ਆਖਣਾ
ਅਸੀਂ ਮੰਗਦੇ ਹਾਂ ਖ਼ੈਰਾਂ ਸੁਬਾਹ ਸ਼ਾਮ ਆਖਣਾ
ਜੀ ਸਲਾਮ ਆਖਣਾ-ਜੀ ਸਲਾਮ ਆਖਣਾ
ਸਿਖਿਆਰਥੀਆਂ ਨੇ ਆਪਣੇ ਪਿਆਰੇ ਸ਼ਾਇਰ ਨੂੰ ਧੁਰ ਅੰਦਰੋਂ ਜਾਨਣ ਦੀ ਇੱਛਾ ਨਾਲ਼ ਸੁਆਲ-ਜੁਆਬ ਸ਼ੈਲੀ ਵਿਚ ਗੱਲਬਾਤ ਨੂੰ ਅੱਗੇ ਤੋਰਿਆ। ਜਿਸ ਤਹਿਤ ਅਨੇਕਾਂ ਸੁਆਲ ਪਾਤਰ ਸਾਹਬ ਨੂੰ ਕੀਤੇ ਗਏ ਅਤੇ ਜਿਹਨਾਂ ਦੇ ਬੜੇ ਸਹਿਜ ਤਰੀਕੇ ਨਾਲ਼ ਉਹਨਾਂ ਵੱਲੋਂ ਦਿੱਤੇ ਜਵਾਬ ਜਿੱਥੇ ਮਾਹੌਲ ਨੂੰ ਸਾਹਿਤਕਤਾ ਬਖ਼ਸ਼ਦੇ ਰਹੇ ਉਥੇ ਸ਼ਾਇਰ ਦੀ ਅੰਤਰੀਵ ਆਤਮਾ ਦੀ ਨਿਸ਼ਾਨਦੇਹੀ ਵੀ ਕਰਦੇ ਰਹੇ। ਨਾਲ਼ੋ ਨਾਲ਼ ‘ਆਇਆ ਨੰਦ ਕਿਸ਼ੋਰ’ ਵਰਗੀਆਂ ਕਈ ਹੋਰ ਚਰਚਿਤ ਰਚਨਾਵਾਂ ਵੀ ਸਾਂਝੀਆਂ ਹੁੰਦੀਆਂ ਗਈਆਂ। ‘ਜਗਾ ਦੇ ਮੋਮਬੱਤੀਆਂ’ ਦੀ ਪੇਸ਼ਕਾਰੀ ਨਾਲ਼ ਪਾਤਰ ਸਾਹਬ ਨੇ ਸਿਖਿਆਰਥੀਆਂ ਨਾਲ਼ ਆਪਣੀ ਗੱਲਬਾਤ ਨੂੰ ਆਸ਼ਾਵਾਦੀ ਵਿਰਾਮ ਦਿੱਤਾ। ਸੰਸਥਾ ਦੇ ਚੇਅਰਮੈਨ ਦਰਸ਼ਨਪਾਲ ਸ਼ਰਮਾ ਅਤੇ ਵਿਸ਼ੇਸ਼ ਮਹਿਮਾਨਾਂ ਨੇ ਸੰਸਥਾ ਵੱਲੋਂ ਸੁਰਜੀਤ ਪਾਤਰ ਨੂੰ ਸ਼ਾਲ ਅਤੇ ਯਾਦ ਨਿਸ਼ਾਨੀ ਰਾਹੀਂ ਸਨਮਾਨ ਦਿੱਤਾ। ਧੰਨਵਾਦ ਦੀ ਰਸਮ ਪ੍ਰਿੰ. ਮੱਖਣ ਲਾਲ ਗੋਇਲ ਨੇ ਨਿਭਾਈ।
ਇਸ ਖ਼ੂਬਸੂਰਤ ਰ’ੂ-ਬ’-ਰੂ ਸਮਾਗਮ ਵਿਚ ਸਿਖਿਆਰਥੀਆਂ ਸਣੇ ਹੰਸ ਰਾਜ ਵਿਦਿਅਕ ਸੰਸਥਾਵਾਂ ਦਾ ਸਮੁੱਚੇ ਸਟਾਫ਼ ਤੋਂ ਇਲਾਵਾ ਪ੍ਰੋ. ਰਾਜਪਾਲ ਸਿੰਘ ਸੋਹੀ, ਪ੍ਰੋ.ਰੋਸ਼ਨ ਲਾਲ,ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ.(ਡਾ.) ਅਮਨਦੀਪ ਸਿੰਘ, ਪਵਨ ਗੁਲਾਟੀ, ਅਮਰਜੀਤ ਢਿੱਲੋਂ, ਜਸਬੀਰ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ, ਅੰਗਰੇਜ ਸਿੰਘ, ਰਾਜਿੰਦਰ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਸ਼ਰਮਾ ਅਰਸ਼ੀ, ਚਰਨਜੀਵ ਸ਼ਰਮਾ, ਗੁਰਨਾਮ ਸਿੰਘ, ਚਿੱਤਰਕਾਰ ਪ੍ਰੀਤ ਭਗਵਾਨ, ਖੁਸ਼ਵੰਤ ਬਰਗਾੜੀ, ਬਲਦੇਵ ਬੰਬੀਹਾ ਅਤੇ ਜੀਵਨ ਗਰਗ ਵੀ ਸ਼ਾਮਲ ਸਨ। ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
‘ਜਨਮ ਦਿਨ’ ਮੌਕੇ ਸਾਹਿਤਕ ਸਮਾਗਮ ’ਚ ਡਾ. ਜੇ. ਐਸ. ਆਨੰਦ ਨੂੰ ਸਨਮਾਨ-ਪੱਤਰ ਭੇਂਟ.......... ਸਨਮਾਨ ਸਮਾਰੋਹ / ਪਰਮਿੰਦਰ ਸਿੰਘ ਤੱਗੜ (ਡਾ. )

ਪ੍ਰਸਿੱਧ ਅੰਗਰੇਜ਼ੀ ਅਤੇ ਪੰਜਾਬੀ ਸਾਹਿਤਕਾਰ ਡਾ. ਜੇ. ਐਸ. ਆਨੰਦ (ਪ੍ਰਿੰਸੀਪਲ ਡੀ.ਏ.ਵੀ. ਕਾਲਜ ਬਠਿੰਡਾ) ਦੇ ਜਨਮ ਦਿਨ ਮੌਕੇ ਸਨਮਾਨ ਵਜੋਂ ਸਥਾਨਕ ਸਿਵਲ ਲਾਈਨਜ਼ ਕਲੱਬ ਵਿਖੇ ਸੂਫ਼ੀ ਆਰਟਸ ਫ਼ਾਊਂਡੇਸ਼ਨ ਬਠਿੰਡਾ ਅਤੇ ਅੰਤਰ ਰਾਸ਼ਟਰੀ ਪੰਜਾਬੀ ਇੰਟਰਨੈਟ ਮੀਡੀਆ ‘ਪੰਜਾਬੀ ਨਿਊਜ਼ ਆਨਲਾਈਨ’ ਦੇ ਉੱਦਮ ਸਦਕਾ ਰਚਾਏ ਇੱਕ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਦੌਰਾਨ ਪੰਜਾਬੀ ਨਿਊਜ਼ ਆਨਲਾਈਨ ਵੱਲੋਂ ਮੁੱਖ ਮਹਿਮਾਨ ਡਾ. ਜਤਿੰਦਰ ਜੈਨ (ਆਈ. ਪੀ. ਐਸ.) ਡੀ ਆਈ ਜੀ ਫ਼ਰੀਦਕੋਟ ਰੇਂਜ ਦੀ ਅਗਵਾਈ ਵਿਚ ਸਾਈਟ ਦੇ ਮੁੱਖ ਸੰਪਾਦਕ ਸੁਖਨੈਬ ਸਿੰਘ ਸਿੱਧੂ, ਆਨਰੇਰੀ ਸਾਹਿਤ ਸੰਪਾਦਕ ਡਾ. ਪਰਮਿੰਦਰ ਸਿੰਘ ਤੱਗੜ, ਸੰਪਾਦਕ ਆਸਟ੍ਰੇਲੀਆ ਐਡੀਸ਼ਨ ਮਿੰਟੂ ਬਰਾੜ, ਸੰਪਾਦਕ ਰਾਜਨੀਤਕ ਮਾਮਲੇ ਗੁਰਭੇਜ ਸਿੰਘ ਚੌਹਾਨ, ਇੰਜੀ: ਸਤਿੰਦਰਜੀਤ ਸਿੰਘ ਸੀ. ਓ. ਓ. ਨੇ ਡਾ. ਆਨੰਦ ਦੀਆਂ ਸਾਹਿਤ, ਕਲਾ, ਸਮਾਜ ਅਤੇ ਪ੍ਰਾਧਿਆਪਨ ਦੇ ਖੇਤਰ ਵਿਚ ਪਾਏ ਵਿਸ਼ੇਸ਼ ਯੋਗਦਾਨ ਦੇ ਮੱਦੇਨਜ਼ਰ ਇਕ ਸਨਮਾਨ ਪੱਤਰ ਭੇਂਟ ਕੀਤਾ। ਇਸ ਸੁਭਾਗ ਮੌਕੇ ਡਾ. ਜੈਨ ਨੇ ਕਿਹਾ ਕਿ ਡਾ. ਆਨੰਦ ਇਕ ਬਹੁਪੱਖੀ ਸ਼ਖ਼ਸੀਅਤ ਹਨ ਜੋ ਸਫ਼ਲ ਪ੍ਰਬੰਧਕ ਦੇ ਨਾਲ਼-ਨਾਲ਼ ਇਕ ਪ੍ਰਬੁੱਧ ਸਾਹਿਤਕਾਰ, ਸਮਾਜ ਚਿੰਤਕ, ਵਾਤਾਵਰਨ ਪ੍ਰੇਮੀ ਅਤੇ ਅਧਿਆਤਮਕ ਵਿਚਾਰਧਾਰਾ ਨਾਲ਼ ਲਬਰੇਜ਼ ਵਿਅਕਤੀਤਵ ਰੱਖਦੇ ਹਨ। ਸੁਖਨੈਬ ਸਿੱਧੂ ਨੇ ਸਰੋਤਿਆਂ ਨੂੰ ਸੰਬੋਧਿਤ ਹੁੰਦਿਆਂ ਦੱਸਿਆ ਕਿ ਡਾ. ਆਨੰਦ ਮਾਲਵੇ ਦੇ ਅਜਿਹੇ ਸਾਹਿਤਕਾਰ ਹਨ ਜਿਹਨਾਂ ਨੇ ਸਾਹਿਤ ਸਿਰਜਣਾ ਅਤੇ ਹੋਰ ਅਗਾਂਹ ਵਧੂ ਕਾਰਜਾਂ ਨੂੰ ਪੁਸਤਕਾਂ ਤੱਕ ਹੀ ਸੀਮਤ ਨਹੀਂ ਰੱਖਿਆ ਸਗੋਂ ਅਤਿ ਆਧੁਨਿਕ ਤਕਨੀਕਾਂ ਦੇ ਜ਼ਰੀਏ ਆਪਣੇ ਕੰਮ ਦੀ ਪਛਾਣ ਕਰਵਾਈ ਹੈ। ਇਸੇ ਸਿਲਸਿਲੇ ਵਿਚ ਉਹਨਾਂ ਦੀ ਵੈਬਸਾਇਟ ਡਬਲਿਊ ਡਬਲਿਊ ਡਬਲਿਊ ਡਾਟ ਡਾ. ਆਨੰਦ ਡਾਟ ਕਾਮ ’ਤੇ ਕਲਿੱਕ ਕਰਕੇ ਇਸ ਸ਼ਖ਼ਸੀਅਤ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦੀ ਝਲਕ ਦੇਖੀ ਜਾ ਸਕਦੀ ਹੈ। ਇਸ ਮੌਕੇ ਡਾ. ਆਨੰਦ ਨੂੰ ਵਧਾਈ ਦੇਣ ਵਾਲੀਆਂ ਸ਼ਖ਼ਸੀਅਤਾਂ ਵਿਚ ਹੋਰਨਾਂ ਤੋਂ ਇਲਾਵਾ ਸਵਾਮੀ ਸੂਰਯਾ ਦੇਵ ਜੀ, ਸੁਪ੍ਰਸਿਧ ਆਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਸ੍ਰੀ ਪੀ. ਡੀ. ਗੋਇਲ ਉਪ-ਚੇਅਰਮੈਨ ਸਥਾਨਕ ਪ੍ਰਬੰਧਕੀ ਕਮੇਟੀ ਡੀ ਏ ਵੀ ਕਾਲਜ ਬਠਿੰਡਾ, ਹਰਪਾਲ ਸਿੰਘ ਪੀ. ਸੀ. ਐਸ., ਪ੍ਰਸਿਧ ਮੀਡੀਆ ਹਸਤੀ ਮਿੰਟੂ ਬਰਾੜ ਆਸਟ੍ਰੇਲੀਆ, ਡਾ. ਪਰਮਜੀਤ ਰੋਮਾਣਾ, ਪ੍ਰੋ. ਬੇਅੰਤ ਕੌਰ, ਡਾ. ਸੁਖਦੀਪ ਕੌਰ, ਡਾ.ਵਿਮਲਾਂਸ਼ੂ ਮਲਿਕ ਪ੍ਰਿੰਸੀਪਲ ਮਾਤਾ ਜਸਵੰਤ ਕੌਰ ਪਬਲਿਕ ਸਕੂਲ ਬਾਦਲ, ਪ੍ਰਿੰ. ਨਸੀਬ ਕੌਰ, ਪ੍ਰੋ. ਰਜਨੀਸ਼ ਕੁਮਾਰ, ਪ੍ਰਿੰ. ਅਸ਼ੋਕ ਸ਼ਾਸਤਰੀ, ਡਾ. ਰਣਜੀਤ ਕੌਰ (ਪ੍ਰਿੰ.) ਆਕਲੀਆ ਕਾਲਜ ਆਫ਼ ਐਜੂਕੇਸ਼ਨ, ਚਰਨਜੀਤ ਭੁੱਲਰ, ਸਤਵੰਤ ਭੁੱਲਰ, ਗੁਰਭੇਜ ਚੌਹਾਨ, ਅਮਰਜੀਤ ਢਿੱਲੋਂ, ਇੰਜੀ. ਸਤਿੰਦਰਜੀਤ ਸਿੰਘ, ਗੁਰਚਰਨ ਸਿੰਘ, ਆਰਟਿਸਟ ਅਮਰਜੀਤ ਸਿੰਘ, ਗੁਰਨਾਮ ਸਿੰਘ ਦਰਸ਼ੀ, ਕਹਾਣੀਕਾਰ ਗੁਰਦੇਵ ਖੋਖਰ, ਪ੍ਰੋ. ਭੁਪਿੰਦਰ ਜੱਸਲ, ਭੁਪਿੰਦਰ ਪੰਨੀਵਾਲੀਆ, ਸੰਗੀਤ ਨਿਰਦੇਸ਼ਕ ਰਾਜਿੰਦਰ ਰਿੰਕੂ ਸਮੇਤ ਅਨੇਕਾਂ ਸਾਹਿਤ ਅਤੇ ਸਭਿਆਚਾਰ ਨਾਲ਼ ਜੁੜੀਆਂ ਹਸਤੀਆਂ ਮੌਜੂਦ ਸਨ। ਗਾਇਕਾ ਵਰਿੰਦਰ ਵਿੰਮੀ, ਗਾਇਕ ਗੁਰਸੇਵਕ ਚੰਨ ਅਤੇ ਬਾਲ ਗਾਇਕ ਕਰਨ ਸ਼ਰਮਾਂ ਨੇ ਡਾ. ਆਨੰਦ ਦੀਆਂ ਰਚਨਾਵਾਂ ਨੂੰ ਸੰਗੀਤਕ ਸੁਰਾਂ ਸੰਗ ਪੇਸ਼ ਕਰਕੇ ਵਾਹ-ਵਾਹ ਖੱਟੀ। ਖ਼ਿਆਲ ਰਹੇ ਕਿ ਡਾ. ਆਨੰਦ ਦੀ ਇੱਛਾ ਅਨੁਸਾਰ ਸਮਾਗਮ ’ਚ ਬੁਲਾਏ ਮਹਿਮਾਨਾਂ ਨੂੰ ਜਨਮ ਦਿਨ ਸਬੰਧੀ ਖ਼ਬਰ ਤੋਂ ਮਹਿਰੂਮ ਰੱਖਿਆ ਗਿਆ ਸੀ ਤਾਂ ਕਿ ਮਹਿਮਾਨਾਂ ਦੀ ਇਸ ਮੌਕੇ ਹਾਜ਼ਰੀ ਨੂੰ ਹੀ ਜਨਮ ਦਿਨ ਦਾ ਸਭ ਤੋਂ ਵੱਡਾ ਤੋਹਫ਼ਾ ਮੰਨਿਆ ਜਾ ਸਕੇ। ਸੂਫ਼ੀ ਆਰਟ ਫ਼ਾਊਂਡੇਸ਼ਨ ਵੱਲੋਂ ਪ੍ਰੋ. ਰਜਨੀਸ਼ ਨੇ ਸਾਰੇ ਮਹਿਮਾਨਾਂ ਦਾ ਹਾਰਦਿਕ ਧਨਵਾਦ ਕੀਤਾ।
ਸੂਲ ਸੁਰਾਹੀ ਦਾ ਨਾਰੀ ਲੇਖਕ ਵਿਸ਼ੇਸ਼ ਅੰਕ ਰਿਲੀਜ਼.......... ਪੁਸਤਕ ਰਿਲੀਜ਼ / ਰਾਕੇਸ਼ ਵਰਮਾ
ਨੰਗਲ ਵਿਖੇ ਸੋਮਵਾਰ ਸ਼ਾਮ ਨੂੰ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਡਾ. ਸੰਜੀਵ ਗੌਤਮ ਦੇ ਨਿਵਾਸ ਸਥਾਨ ਤੇ ਇੱਕ ਸਾਹਿੱਤਕ ਇੱਕਤਰਤਾ ਕੀਤੀ ਗਈ ਇਸ ਸਮਾਰੋਹ ਦੇ ਮੁੱਖ ਆਕਰਸ਼ਣ ਪੰਜਾਬੀ ਤ੍ਰੈਮਾਸਕ ਸੂਲ-ਸੁਰਾਹੀ ਦੇ ਨਾਰੀ-ਲੇਖਕ ਵਿਸ਼ੇਸ਼ ਅੰਕ ਦੀ ਘੁੰਡ ਚੁਕਾਈ ਸੀ । ਸਮਾਗਮ ਦੇ ਮੁੱਖ ਮਹਿਮਾਨ ਲੰਦਨ ਤੋਂ ਛਪਣ ਵਾਲੇ ਪੰਜਾਬੀ ਮੈਗਜੀਨ ਪੰਜਾਬ ਮੇਲ ਇੰਟਰਨੈਸ਼ਨਲ ਦੇ ਸੰਪਾਦਕ ਤੇ ਸੰਚਾਲਕ ਸ੍ਰ. ਗੁਰਦੀਪ ਸਿੰਘ ਸੰਧੂ ਸਨ । ਇਲਾਕੇ ਦੇ ਬੁੱਧੀਜੀਵੀਆਂ ਤੇ ਸਾਹਿਤ ਪ੍ਰੇਮੀ ਸੱਜਣਾਂ ਦੀ ਭਰਵੀਂ ਹਾਜਰੀ ਵਿੱਚ ਡਾਕਟਰ ਗੁਲਜਾਰ ਸਿੰਘ ਕੰਗ ਨੇ ਸੂਲ-ਸੁਰਾਹੀ ਵਿੱਚ ਛਪੀਆਂ ਰਚਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿੱਚ ਲਗਭਗ 36 ਨਾਰੀ ਲੇਖਕਾਵਾਂ ਦੀਆਂ 64 ਰਚਨਾਵਾਂ ਛਾਪੀਆਂ ਗਈਆਂ ਹਨ । ਕੁੱਲ 56 ਸਫਿਆਂ ਦੇ ਇਸ ਪਰਚੇ ਵਿੱਚ ਪੰਜਾਬ ਤੋਂ ਇਲਾਵਾ ਹਿਮਾਚਲ, ਹਰਿਆਣਾ ਤੇ ਦਿੱਲੀ ਆਦਿ ਤੋਂ ਵੀ ਪੰਜਾਬੀ ਲਿਖਾਰਨਾ ਦੀਆਂ ਮਿਆਰੀ ਰਚਨਾਵਾਂ ਨੂੰ ਸ੍ਰ. ਬਲਬੀਰ ਸਿੰਘ ਸੈਣੀ ਤੇ ਬੀਬੀ ਗੁਰਚਰਨ ਕੌਰ ਕੋਚਰ ਨੇ ਸਾਂਝੇ ਤੌਰ ਤੇ ਸੰਪਾਦਿਤ ਕੀਤਾ ਹੈ । ਇਸ ਤੋਂ ਇਲਾਵਾ ਸਾਹਿਤਕ ਸਰਗਰਮੀਆਂ ਤੇ ਨਵੀਆਂ ਪੁਸਤਕਾਂ ਬਾਰੇ ਵੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ । ਪਰਚੇ ਦੇ ਸੰਪਾਦਕ ਬਲਬੀਰ ਸੈਣੀ, ਅੱਖਰ ਚੇਤਨਾ ਮੰਚ ਦੇ ਸਰਪਰਸਤ ਸ੍ਰੀ ਰਾਕੇਸ਼ ਨਈਅਰ ਤੇ ਡਾ. ਸੰਜੀਵ ਗੌਤਮ ਨੇ ਸ. ਗੁਰਦੀਪ ਸਿੰਘ ਸੰਧੂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ । ਇਸ ਤੋਂ ਇਲਾਵਾ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵੱਲੋਂ ਉੱਘੀ ਲੇਖਕਾ ਸ੍ਰੀਮਤੀ ਨਿਰਮਲਾ ਕਪਿਲਾ ਤੇ ਵਾਤਾਵਰਣ ਪ੍ਰੇਮੀ ਸੰਸਥਾ ਜਾਗਰਿਤੀ ਕਲੱਬ ਦੇ ਨਿਰਦੇਸ਼ਕ ਪ੍ਰਭਾਤ ਭੱਟੀ ਨੂੰ ਵੀ ਸਨਮਾਨਤ ਕੀਤਾ ਗਿਆ ।
ਇਸ ਦੌਰਾਨ ਇੱਕ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਅੱਖਰ ਚੇਤਨਾ ਮੰਚ ਦੇ ਪ੍ਰਧਾਨ ਦਵਿੰਦਰ ਸ਼ਰਮਾ, ਸਕੱਤਰ ਰਾਕੇਸ਼ ਵਰਮਾ, ਹਰੀ ਚੰਦ ਸ਼ਰਮਾ, ਨਿਰਮਲਾ ਕਪਿਲਾ, ਡਾ. ਸੰਜੀਵ ਗੌਤਮ, ਅਮਰਜੀਤ ਬੇਦਾਗ ਤੇ ਅਸ਼ੋਕ ਰਾਹੀ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਤੇ ਸੁਨੀਲ ਡੋਗਰਾ ਨੇ ਸ਼ਿਵ ਬਟਾਲਵੀ ਦੀ ਗਜ਼ਲ ਗਾਈ । ਸ੍ਰ. ਗੁਰਦੀਪ ਸਿੰਘ ਸੰਧੂ ਨੇ ਲੰਡਨ ਵੱਸਦੇ ਪੰਜਾਬੀਆਂ ਤੇ ਜਾਣ ਦੇ ਇੱਛੁਕ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ੳੱਥੇ ਮੰਦੀ ਦਾ ਦੌਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਪਰ ਪੰਜਾਬੀ ਲੋਕ ਆਪਣੀ ਮਿਹਨਤ ਸਦਕਾ ਉੱਥੇ ਕਈ ਉੱਚ ਮੁਕਾਮ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਨ ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪੱਤਰਕਾਰ ਗੁਰਪ੍ਰੀਤ ਗਰੇਵਾਲ, ਰਾਕੇਸ਼ ਸੈਣੀ, ਪ੍ਰੀਤਮ ਬਰਾਰੀ, ਸੁਰਜੀਤ ਢੇਰ, ਇੰਜੀ. ਕੇ.ਕੇ. ਸੂਦ, ਰੰਗਕਰਮੀ ਫੁਲਵੰਤ ਮਨੋਚਾ, ਟੋਨੀ ਸਹਿਗਲ, ਅਨੁਜ ਠਾਕੁਰ, ਪ੍ਰੋ. ਜੀ.ਐਸ. ਚੱਠਾ, ਚਿੱਤਰਕਾਰ ਦੇਸ਼ ਰੰਜਨ ਸ਼ਰਮਾਂ, ਰਘੁਵੰਸ਼ ਮਲਹੋਤਰਾ, ਕੇ.ਕੇ.ਖੋਸਲਾ ਆਦਿ ਹਾਜ਼ਰ ਸਨ । ਮੰਚ ਸੰਚਾਲਕ ਗੁਰਪ੍ਰੀਤ ਗਰੇਵਾਲ ਸਨ । ਸ੍ਰ. ਬਲਬੀਰ ਸੈਣੀ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ।
ਪੁਸਤਕ ਮੇਲੇ ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ...........ਪੁਸਤਕ ਮੇਲਾ / ਡਾ। ਪਰਮਿੰਦਰ ਸਿੰਘ ਤੱਗੜ

ਇੰਦਰਾ ਪ੍ਰਿਯਾ ਦਰਸ਼ਨੀ ਕਮਿਊਨਿਟੀ ਹਾਲ, ਕੋਟਕਪੂਰਾ ਵਿਖੇ ਪੀਪਲਜ਼ ਫ਼ੋਰਮ ਵੱਲੋਂ ਲਾਏ ਪਹਿਲੇ ਪੁਸਤਕ ਮੇਲੇ ਦੇ ਪਹਿਲੇ ਦਿਨ ਹੀ ਮਲਵਈ ਪਾਠਕਾਂ ਵੱਲੋਂ ਕੀਤੀ ਗਈ ਵੱਡੀ ਗਿਣਤੀ ਵਿੱਚ ਪੁਸਤਕਾਂ ਦੀ ਖਰੀਦ ਨੇ ਇੱਕ ਵਾਰ ਫੇਰ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ ਕਿ ਮਾਲਵਾ ਇਲਾਕਾ ਹਾਲੇ ਵੀ ਪੰਜਾਬੀ ਪੁਸਤਕਾਂ ਦੀ ਪਸੰਦ ਵਿੱਚ ਮੋਹਰੀ ਸਥਾਨ ਰੱਖਦਾ ਹੈ। ਫ਼ਰੀਦਕੋਟ, ਬਠਿੰਡਾ, ਮੁਕਤਸਰ, ਮੋਗਾ ਅਤੇ ਫ਼ਿਰੋਜਪੁਰ ਜ਼ਿਲਿਆਂ ਦੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਪੰਜਾਬੀ ਪਾਠਕਾਂ ਵੱਲੋਂ ਡੇਢ ਲੱਖ ਰੁਪਏ ਤੋਂ ਵਧੇਰੇ ਮੁੱਲ ਦੀਆਂ ਪੰਜਾਬੀ ਪੁਸਤਕਾਂ ਦੀ ਖ਼ਰੀਦ ਕੀਤੀ ਗਈ। ਸੰਸਥਾ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਅਤੇ ਜਨਰਲ ਸਕੱਤਰ ਰਾਜਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਪੁਸਤਕ- ਪਾਠਕ ਦੇ ਘਰ ਤੱਕ’ ਮੁਹਿੰਮ ਤਹਿਤ ਲਾਏ ਇਸ ਪੁਸਤਕ ਮੇਲੇ ਦੇ ਪਹਿਲੇ ਦਿਨ ਪੰਜਾਬੀ ਪਾਠਕਾਂ ਨੇ ਵੱਖ ਵੱਖ ਵਿਸ਼ਿਆਂ ਨਾਲ ਸੰਬਧਿਤ ਪੁਸਤਕਾਂ ਵਿੱਚ ਗਹਿਰੀ ਦਿਲਚਸਪੀ ਦਿਖਾਈ ਜੋ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਸਬੰਧੀ ਸਰੋਕਾਰਾਂ ਪ੍ਰਤੀ ਸ਼ੁਭ-ਸ਼ਗਨ ਹੈ।
ਤਿੰਨ ਦਿਨਾਂ ਪੁਸਤਕ ਮੇਲੇ ਦਾ ਉਦਘਾਟਨ ਪੁਸਤਕ ਪ੍ਰੇਮੀ ਅੱਖਾਂ ਦੇ ਪ੍ਰਸਿਧ ਸਰਜਨ ਡਾ। ਪ੍ਰਭਦੇਵ ਸਿੰਘ ਬਰਾੜ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਉਹਨਾਂ ਮੇਲੇ ਵਿੱਚ ਸ਼ਾਮਲ ਵੱਖ ਵੱਖ ਸਟਾਲਾਂ ’ਤੇ ਪੁਸਤਕਾਂ ਦਾ ਜਾਇਜ਼ਾ ਲੈਂਦਿਆਂ ਮੌਜੂਦਾ ਦੌਰ ਵਿੱਚ ਅਜਿਹੇ ਪੁਸਤਕ ਮੇਲਿਆਂ ਦੇ ਸਾਰਥਿਕ ਰੋਲ ਦੀ ਸ਼ਲਾਘਾ ਕੀਤੀ। ਇਸ ਪੁਸਤਕ ਮੇਲੇ ਵਿੱਚ ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ, ਯੂਨੀਸਟਾਰ ਚੰਡੀਗੜ, ਚੇਤਨਾ ਪ੍ਰਕਾਸ਼ਨ ਲੁਧਿਆਣਾ, ਸੰਗਮ ਪਬਲੀਕੇਸ਼ਨਜ਼ ਸਮਾਣਾ, ਲੋਕਗੀਤ ਪ੍ਰਕਾਸ਼ਨ ਚੰਡੀਗੜ, ਤਰਕਭਾਰਤੀ ਬਰਨਾਲਾ, ਮਹਿਰਮ ਗਰੁੱਪ ਨਾਭਾ ਅਤੇ ਹੋਰ ਸਾਹਿਤਕ ਸੰਸਥਾਵਾਂ ਸ਼ਾਮਲ ਹਨ।
ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਦੇ ਵਿਕਰੀ ਅਧਿਕਾਰੀ ਸ਼੍ਰੀ ਰਾਜ ਕੁਮਾਰ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਦਿਨ ਉਹਨਾਂ ਦੇ ਸਟਾਲ ਤੋਂ ਲੱਗਭੱਗ 25 ਹਜ਼ਾਰ ਦੀਆਂ ਬਾਲ ਪੁਸਤਕਾਂ ਦੀ ਵਿਕਰੀ ਹੋਈ ਹੈ। ਸਾਹਿਤ ਅਕਾਦਮੀ ਇਨਾਮ ਜੇਤੂ ਅਨੁਵਾਦਕ ਸ਼੍ਰੀ ਸ਼ਾਹ ਚਮਨ ਨੇ ਮੇਲੇ ਵਿੱਚ ਪਾਠਕਾਂ ਦੀ ਭਰਪੂਰ ਗਿਣਤੀ ’ਤੇ ਤਸੱਲੀ ਪ੍ਰਗਟ ਕੀਤੀ। ਸਾਹਿਤ ਸਭਾ ਦੇ ਪ੍ਰਧਾਨ ਸ੍ਰ। ਜ਼ੋਰਾ ਸਿੰਘ ਸੰਧੂ ਨੇ ਪਾਠਕਾਂ ਦੇ ਪੁਸਤਕ-ਪਿਆਰ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜ਼ਿਲਾ ਮਾਨਸਾ ਦੇ ਪਿੰਡ ਗੰਢੂ ਕਲਾਂ ਦੇ ਸਰਕਾਰੀ ਸਕੂਲ ਤੋਂ ਪਹੁੰਚੇ ਇੱਕ ਅਧਿਆਪਕ ਨੇ ਪੀਪਲਜ਼ ਫ਼ੋਰਮ ਦੇ ਇਸ ਉਪਰਾਲੇ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇੱਕ ਵੱਡਮੁੱਲਾ ਤੋਹਫ਼ਾ ਦੱਸਿਆ। ਮੁਕਤਸਰ ਤੋਂ ਆਏ ਸਾਹਿਤਕਾਰ ਹਰਜਿੰਦਰ ਸੂਰੇਵਾਲੀਆ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਲਈ ਦਸ ਹਜ਼ਾਰ ਰੁਪਏ ਦੀਆਂ ਪੁਸਤਕਾਂ ਖਰੀਦੀਆਂ।
ਅੱਜ ਪੁਸਤਕ ਮੇਲੇ ਦੇ ਪਹਿਲੇ ਦਿਨ ਨਾਮਵਰ ਲੇਖਕਾਂ ਅਤੇ ਕਵੀਆਂ ਨੇ ਵੀ ਆਪਣੀ ਹਾਜ਼ਰੀ ਲਵਾਈ ਜਿਹਨਾਂ ਵਿੱਚ ਸ਼੍ਰੀ ਹਰਮਿੰਦਰ ਕੋਹਾਰਵਾਲਾ, ਵਿਸ਼ਵਜਯੋਤੀ ਧੀਰ, ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਪ੍ਰਸਿਧ ਅਨੁਵਾਦਕ ਪਵਨ ਗੁਲਾਟੀ, ਜਰਨੈਲ ਸਿੰਘ ਚਾਹਲ, ਜੰਗਪਾਲ ਸਿੰਘ ਬਰਾੜ, ਸੁਭਾਸ਼ ਪਰਿਹਾਰ, ਹਰਜਿੰਦਰ ਢਿੱਲੋਂ, ਕੁਲਵੰਤ ਗਿੱਲ, ਭੁਪਿੰਦਰ ਬਰਗਾੜੀ, ਅਮਰਜੀਤ ਸਿੰਘ ਢਿੱਲੋਂ, ਜਸਵਿੰਦਰ ਗਿੱਲ, ਅੰਮ੍ਰਿਤਪਾਲ ਵਿਰਕ, ਪਰਮਪਾਲ ਸਿੰਘ, ਮਹਿੰਦਰ ਪਾਲ ਸਿੰਘ, ਗੁਰਦਰਸ਼ਨ ਸਿੰਘ ਬਰਾੜ ਤੋਂ ਇਲਾਵਾ ਅਨੇਕਾਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।
ਪ੍ਰਸਿੱਧ ਨਾਵਲਕਾਰ ਸ੍ਰੀ ਸ਼ਾਹ ਚਮਨ ਭਾਰਤੀ ਸਾਹਿਤ ਅਕੈਡਮੀ ਦੇ ਅਨੁਵਾਦਕ ਪੁਰਸਕਾਰ ਨਾਲ ਸਨਮਾਨਿਤ.......... ਸਨਮਾਨ ਸਮਾਰੋਹ
ਭਾਰਤੀ ਸਾਹਿਤ ਅਕੈਡਮੀ ਵੱਲੋਂ ਦਿੱਤੇ ਜਾਂਦੇ ਹਰ ਸਾਲ ਦੇ ਅਨੁਵਾਦਿਕ ਪੁਰਸਕਾਰ ਲਈ, ਇਸ ਸਾਲ ਪ੍ਰਸਿੱਧ ਨਾਵਲਕਾਰ ਅਤੇ ਅਨੁਵਾਦਕ ਸ਼ਾਹ ਚਮਨ ਭਾਰਤੀ ਸਾਹਿਤ ਅਕੈਡਮੀ ਵੱਲੋਂ ਪ੍ਰੇਮ ਚੰਦ ਦੇ ਚਰਚਿਤ ਨਾਵਲ ‘ਕਰਬਲਾ’ ਦਾ ਅਨੁਵਾਦ ਕਰਨ ਤੇ ਸਲਾਨਾ ਅਨੁਵਾਦ ਪੁਰਸਕਾਰ ਪ੍ਰਦਾਨ ਕਰਨ ਦਾ ਐਲਾਨ ਹੋਇਆ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦੇ ਪੰਜ ਮੂਲ ਨਾਵਲ ਹਨ੍ਹੇਰੇ ਵਿੱਚ ਘਿਰਿਆ ਮਨੁੱਖ, ਜ਼ਖ਼ਮੀ ਗੁਲਾਬ, ਮਾਤਮਖਾਨਾ, ਜੁਆਲਾਮੁਖੀ ਅਤੇ ਰਾਗ ਇਸ਼ਕ ਤੋਂ ਇਲਾਵਾ ਤਿੰਨ ਕਾਵਿ ਸੰਗ੍ਰਹਿ ਸੂਰਜ ਚੜ੍ਹਨ ਤੋਂ ਪਹਿਲਾਂ, ਬੇਦਾਵਾ ਅਤੇ ਕਿਰਚਾਂ ਦਾ ਆਲ੍ਹਣਾ ਪ੍ਰਕਾਸਿ਼ਤ ਹੋ ਚੁੱਕੇ ਹਨ । ਅਨੁਵਾਦਿਕ ਦੇ ਖੇਤਰ ਵਿੱਚ ਕਰਬਲਾ ਤੋਂ ਇਲਾਵਾ ਉਨ੍ਹਾਂ ਅੰਤਰ ਚੈਖ਼ਵ ਦੇ ਨਾਵਲ ਤਿੰਨ ਵਰ੍ਹੇ, ਬੰਕਮ ਚੰਦਰ ਚਟੋਪਾਧਿਆ ਦੇ ਨਾਵਲ ਅਨੰਦ ਮੱਠ, ਮਿਖਾਇਲ ਬਲਗਾਕੋਵ ਦੇ ਨਾਵਲ ਕੁੱਤਾ ਆਦਮੀ ਅਤੇ ਹਾਰਡੀ ਦੇ ਨਾਵਲ ਸਪਾਰਟੈਕਸ ਦਾ ਪੰਜਾਬੀ ਅਨੁਵਾਦ ਕੀਤਾ ਹੈ । ਇਸ ਤਰ੍ਹਾਂ ਉਨ੍ਹਾਂ ਨੇ ਅੰਤਰਰਾਸ਼ਟਰੀ ਸਾਹਿਤ ਨੂੰ ਪੰਜਾਬੀ ਦੇ ਪਾਠਕਾਂ ਤੱਕ ਪਹੁੰਚਾਉਣ ਦਾ ਭਰਪੂਰ ਯੋਗਦਾਨ ਪਾਇਆ ਹੈ । ਪਾਕਿਸਤਾਨੀ ਪੰਜਾਬ ਦੇ ਪੰਜਾਬੀ ਸਾਹਿਤ ਦਾ ਲਿਪੀਅੰਤਰ ਕਰਨ ਵਿਚ ਵੀ ਉਨ੍ਹਾਂ ਦਾ ਸ਼ਲਾਘਾਯੋਗ ਯੋਗਦਾਨ ਹੈ । ਫ਼ਖ਼ਰ ਜ਼ਮਾਨ ਦੇ ਨਾਵਲ ਤੂੰ ਕਿ ਮੈਂ, ਸ਼ੌਕਤ ਅਲੀ ਦੇ ਗੀਤ ਸੰਗ੍ਰਹਿ ਹੰਝੂਆਂ ਦੇ ਆਲਣੇ ਤੋਂ ਇਲਾਵਾ ਪ੍ਰਸਿੱਧ ਸ਼ਾਇਰ ਤੇ ਫਿ਼ਲਮਸਾਜ਼ ਗੁਲਜ਼ਾਰ ਦੀ ਉਰਦੂ ਸ਼ਾਇਰੀ ਰਾਤ ਪਸ਼ਮੀਨੇ ਕੀ ਦਾ ਸ਼ਾਹਮੁਖੀ ਤੋਂ ਗੁਰਮੁਖੀ ਲਿਪੀ ਵਿੱਚ ਲਿਪੀਅੰਤਰ ਕੀਤਾ ਹੈ । ਉਨ੍ਹਾਂ ਨੇ ਪੰਜਾਬ ਦੇ ਬੋਲ ਕਾਵਿ ਸੰਗ੍ਰਹਿ, ਕਲਾਮ ਬੁੱਲ੍ਹੇ ਸ਼ਾਹ ਜੀਵਨ ਤੇ ਰਚਨਾ, ਜੰਗਨਾਮਾ ਹਿੰਦ ਪੰਜਾਬ, ਕਲਾਮ ਸ਼ਾਹ ਹੁਸੈਨ, ਹੀਰ ਵਾਰਿਸ ਜੀਵਨ ਤੇ ਰਚਨਾ ਅਤੇ ਕਲਾਮ ਸੁਲਤਾਨ ਬਾਹੂ, ਪੁਸਤਕਾਂ ਦਾ ਸੰਪਾਦਨ ਕੀਤਾ ਹੈ । ਸ਼ਾਹ ਚਮਨ ਜੀ ਤ੍ਰਿਸ਼ੰਕੂ ਤ੍ਰੈ-ਮਾਸਿਕ ਦੇ ਸਰਪ੍ਰਸਤ ਹਨ ਅਤੇ ਅੱਜਕੱਲ ਕੋਟਕਪੂਰਾ ਵਿਖੇ ਚੇਤਨਾ ਪ੍ਰਕਾਸ਼ਨ ਦੇ ਖੇਤਰੀ ਦਫ਼ਤਰ ਦਾ ਸੰਚਾਲਨ ਬਾਖੂਬੀ ਕਰ ਰਹੇ ਹਨ । ਉਹ ਪਿਛਲੇ 45 ਸਾਲ ਤੋਂ ਪੰਜਾਬੀ ਸਾਹਿਤ ਨਾਲ਼ ਜੁੜੇ ਹੋਏ ਹਨ ਅਤੇ ਲਗਾਤਾਰ ਸੰਸਾਰ ਦੀਆਂ ਸਰਵਸ੍ਰੇਸ਼ਟ ਪੁਸਤਕਾਂ ਦਾ ਅਨੁਵਾਦ ਕਰਨ ਵਿਚ ਰੁਝੇ ਹੋਏ ਹਨ । ਉਨ੍ਹਾਂ ਨੂੰ ਇਹ ਪੁਰਸਕਾਰ ਮਿਲਣ ਤੇ ਬਹੁਤ ਸਾਰੇ ਅਦਾਰਿਆਂ ਤੇ ਸਾਹਿਤਕਾਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ । ਦੇਸ਼ ਵਿਦੇਸ਼ ਅਤੇ ਸਥਾਨਕ ਲੇਖਕਾਂ ਜਿਨ੍ਹਾਂ ਵਿਚ ਸਰਵ ਸ੍ਰੀ ਸੁਰਜੀਤ ਪਾਤਰ, ਅਮਰਜੀਤ ਗਰੇਵਾਲ, ਦੀਪਕ ਮਨਮੋਹਨ, ਡਾ. ਸੁਤਿੰਦਰ ਸਿੰਘ ਨੂਰ, ਸਵਰਨਜੀਤ ਸਵੀ, ਡਾ. ਗੁਰਇਕਬਾਲ ਸਿੰਘ, ਪ੍ਰੋ. ਗੁਰਭਜਨ ਗਿੱਲ, ਡਾ. ਰਵਿੰਦਰ ਭੱਠਲ, ਜਸਵੰਤ ਜ਼ਫ਼ਰ, ਡਾ. ਰਜਨੀਸ਼ ਬਹਾਦਰ ਸਿੰਘ, ਗੁਰਬਚਨ ਸਿੰਘ ਭੁੱਲਰ, ਅਮਰਦੀਪ ਗਿੱਲ, ਸ਼ਾਇਰ ਰਾਮ ਸਿੰਘ, ਮਨੋਜ ਸਿੰਘ, ਸਵਰਨ ਚੰਦਨ, ਹਰਬੰਸ ਮਾਛੀਵਾੜਾ, ਲੋਕ ਨਾਥ, ਡਾ. ਦਰਸ਼ਨ ਗਿੱਲ, ਜਰਨੈਲ ਸੇਖਾ, ਨਦੀਮ ਪਰਮਾਰ, ਡਾ. ਇੰਦਰਜੀਤ ਭਿੰਡਰ, ਬਲਬੀਰ ਪਰਵਾਨਾ ਆਦਿ ਨੇ ਉਨ੍ਹਾਂ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ ।
ਪੰਜਾਬੀ ਨਾਟਕ ‘ਵਾਪਸੀ‘ ਵਿਚ ਮਾਸਟਰ ਮੋਹਨ ਲਾਲ ਅਤੇ ਹਰੀਸ਼ ਰਾਏ ਢਾਂਡਾ ਨੇ ਕੀਤੀ ਦਮਦਾਰ ਅਦਾਕਾਰੀ ..........ਰੰਗਮੰਚ / ਅਜਾਇਬ ਔਜਲਾ
ਇੰਟਰਨੈਸ਼ਨਲ ਪੰਜਾਬੀ ਕਲਚਰਲ ਐਸੋਸੀਏਸ਼ਨ ਵਲਂੋ ਚੰਡੀਗੜ ਦੇ ਕਲਾ ਭਵਨ ਵਿਚ ਉ¤ਘੇ ਰੰਗ ਕਰਮੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੂਲੂਲੂਅਧਿਆਪਕ ਡਾ. ਨਿਰਮਲ ਜੌੜਾ ਰਚਿਤ ਪੰਜਾਬੀ ਨਾਟਕ ‘ਵਾਪਸੀ‘ ਦਾ ਸਫਲਤਾ ਨਾਲ ਮੰਚਨ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਅਤੇ ਮੁਖ ਪਾਰਲੀਮਾਨੀ ਸਕ¤ਤਰ ਹਰੀਸ਼ ਰਾਏ ਢਾਂਡਾ ਵਲੋਂ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਮਨਾ ਤੇ ਡੂੰਘਾ ਪ੍ਰਭਾਵ ਪਾਇਆ। ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਪੰਜਾਬੀ ਨਾਟਕ ਵਿਚ ਦੋ ਮੰਤਰੀਆਂ ਨੇ ਅਦਾਕਾਰੀ ਕੀਤੀ ਹੋਵੇ। ਜਰਨੈਲ ਹੁਸ਼ਿਆਰਪੁਰੀ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤੇ ਇਸ ਨਾਟਕ ਰਾਂਹੀ ਵਿਦੇਸ਼ਾਂ ਦੀ ਚਮਕ ਦਮਕ ਦੇ ਪ੍ਰਭਾਵ ਹੇਠ ਪੰਜਾਬ ਦੀ ਰੁਲ ਰਹੀ ਜਵਾਨੀ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਭੋਲੇ-ਭਾਲੇ ਲੋਕਾਂ ਨੂੰ ਡਾਲਰਾਂ ਅਤੇ ਪੌਡਾਂ ਦੇ ਸੁਪਨੇ ਦਿਖਾਕੇ ਆਪਣੀਆਂ ਰੋਟੀਆਂ ਸੇਕਦੇ ਟਰੈਵਲ ਏਜੰਟਾਂ ਦਾ ਭਾਡਾਂ ਭੰਨਦਾ ਇਹ ਨਾਟਕ ਨੌਜਵਾਨ ਪੀੜੀ ਨੂੰ ਆਪਣੀ ਧਰਤੀ ਅਤੇ ਆਪਣੇ ਪੁਰਖਿਆਂ ਦੇ ਕਿ¤ਤੇ ਨਾਲ ਜੁੜਨ ਲਈ ਪ੍ਰੇਰਤ ਕਰਦਾ ਹੈ। ਨਾਟਕ ਵਿਚ ਮਾਸਟਰ ਮੋਹਨ ਲਾਲ ਨੇ ਪਿੰਡ ਦੇ ਸਰਪੰਚ ਦੀ ਭੂਮਿਕਾ ਨਿਭਾਈ ਜੋ ਲੋਕਾਂ ਨੂੰ ਆਪਣੀ ਚਾਦਰ ਵਿਚ ਪੈਰ ਪਸਾਰਨ ਲਈ ਪ੍ਰੇਰਦਾ ਹੈ ਜਦੋਂ ਕਿ ਹਰੀਸ਼ ਰਾਏ ਢਾਡਾਂ ਨੇ ਇਕ ਨੇਕ ਪੁਲਿਸ ਅਫਸਰ ਦਾ ਕਿਰਦਾਰ ਕੀਤਾ ਜੋ ਲੋਕਾਂ ਨੂੰ ਅਮਨ ਕਨੂੰਨ ਦੇ ਦਾਇਰੇ ਵਿਚ ਰਹਿ ਕੇ ਜਿੰਦਗੀ ਜਿਉਣ ਦਾ ਸੁਨੇਹਾ ਦਿੰਦਾ ਹੈ।ਲੋਕ ਗਾਇਕ ਮੁਖਤਿਆਰ ਦਿਲ ਵਲੋਂ ਗਾਏ ਪਿਠਵਰਤੀ ਗੀਤਾਂ ਨੇ ਨਾਟਕ ਪੇਸ਼ਕਾਰੀ ਨੂੰ ਚਾਰ ਚੰਨ ਲਾਏ।
ਇਸ ਮੌਕੇ ਮੁਖ ਮਹਿਮਾਨ ਵਜੋਂ ਸ਼ਾਮਲ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰ ਬਾਰੇ ਮੰਤਰੀ ਸ. ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਉਤਪਤੀ ਦੇ ਨਾਲ ਨਾਲ ਆਪਣੇ ਵਿਰਸੇ ਨਾਲ ਜੁੜਨ ਦਾ ਸੁਨੇਹਾ ਦਿੰਦੀਆਂ ਕਲਾ ਕ੍ਰਿਤਾਂ ਹਮੇਸ਼ਾ ਜਿਊਂਦੀਆਂ ਰਹਿਣੀਆਂ ਚਾਹੀਦੀਆਂ ਹਨ ਤਾਂ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਆਪਣੀ ਅਮੀਰ ਵਿਰਾਸਤ ਤੋਹਫੇ ਵਜੋਂ ਦੇ ਸਕੀਏ। ਉਹਨਾਂ ਕਿਹਾ ਕਿ ‘ਵਾਪਸੀ‘ ਵਰਗੇ ਲੋਕ ਚੇਤਨਾ ਪੈਦਾ ਕਰਦੇ ਨਾਟਕ ਸਕੂਲਾਂ, ਕਾਲਜਾਂ ਦੇ ਨਾਲ ਨਾਲ ਪਿੰਡਾ ਦੀਆਂ ਸ¤ਥਾਂ ਵਿਚ ਹੋਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਵਿਦੇਸ਼ੀ ਚਮਕ ਦਮਕ ਦੀ ਅਸਲੀਅਤ ਪਤਾ ਲ¤ਗੇ। ਨਾਟਕ ਵਿਚ ਮਨਦੀਪ, ਗੌਰਵ ਸ਼ਰਮਾ, ਆਸ਼ਾ ਸਕਲਾਨੀ, ਕੁਲਵਿੰਦਰ ਰਾਣੋ, ਹਰਭਜਨ ਸਿੰਘ ਅਤੇ ਸੁਰਿੰਦਰ ਕੋਹਲੀ ਨੇ ਵ¤ਖ-ਵ¤ਖ ਭੂਮਿਕਾਵਾਂ ਨਿਭਾਈਆਂ। ਨਾਟਕ ਦੇ ਲੇਖਕ ਨਿਰਮਲ ਜੌੜਾ ਅਤੇ ਫਿਲਮ ਕਲਾਕਾਰ ਬਾਲ ਮੁਕੰਦ ਸ਼ਰਮਾ ਨੂੰ ਰੰਗ ਮੰਚ ਪੁਰਸਕਾਰ ਦਿਤਾ ਗਿਆ। ਇਸ ਮੌਕੇ ਸ੍ਰੀ. ਐਨ. ਕੇ. ਸ਼ਰਮਾ, ਸ੍ਰੀ. ਐਨ. ਐਸ.ਰਤਨ, ਬੀਬੀ ਹਰਜਿੰਦਰ ਕੌਰ ਅਤੇ ਸ. ਨਿਰੰਜਨ ਸਿੰਘ ਨੇ ਨਾਟਕ ‘ਵਾਪਸੀ‘ ਪੇਸ਼ਕਾਰੀ ਦੀ ਸ਼ਲਾਘਾ ਕੀਤੀ।ਸਮਾਗਮ ਦੇ ਮੁ¤ਖ ਪ੍ਰਬੰਧਕ ਉ¤ਘੇ ਅਦਾਕਾਰ ਮੁਖਤਿਆਰ ਦਿਲ ਨੇ ਧੰਨਵਾਦੀ ਸ਼ਬਦਾਂ ਦੌਰਾਨ ਦ¤ਸਿਆ ਕਿ ਇਹ ਨਾਟਕ ਦਾ ਵਿਸ਼ਾ ਸਮੇੰ ਦੀ ਮੰਗ ਹੈ ਇਸ ਲਈ ਇਸ ਨਾਟਕ ਦੇ ਹੋਰ ਸ਼ੋਅ ਵੀ ਕੀਤੇ ਜਾਣਗੇ।
ਸੂਲ ਸੁਰਾਹੀ ਦਾ ਨਾਰੀ ਲੇਖਕ ਵਿਸ਼ੇਸ਼ ਅੰਕ ਰਿਲੀਜ਼.......... ਪੁਸਤਕ ਰਿਲੀਜ਼
ਨੰਗਲ ਵਿਖੇ ਸੋਮਵਾਰ ਸ਼ਾਮ ਨੂੰ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਡਾ. ਸੰਜੀਵ ਗੌਤਮ ਦੇ ਨਿਵਾਸ ਸਥਾਨ ਤੇ ਇੱਕ ਸਾਹਿੱਤਕ ਇੱਕਤਰਤਾ ਕੀਤੀ ਗਈ ਇਸ ਸਮਾਰੋਹ ਦੇ ਮੁੱਖ ਆਕਰਸ਼ਣ ਪੰਜਾਬੀ ਤ੍ਰੈਮਾਸਕ ਸੂਲ-ਸੁਰਾਹੀ ਦੇ ਨਾਰੀ-ਲੇਖਕ ਵਿਸ਼ੇਸ਼ ਅੰਕ ਦੀ ਘੁੰਡ ਚੁਕਾਈ ਸੀ । ਸਮਾਗਮ ਦੇ ਮੁੱਖ ਮਹਿਮਾਨ ਲੰਦਨ ਤੋਂ ਛਪਣ ਵਾਲੇ ਪੰਜਾਬੀ ਮੈਗਜੀਨ ਪੰਜਾਬ ਮੇਲ ਇੰਟਰਨੈਸ਼ਨਲ ਦੇ ਸੰਪਾਦਕ ਤੇ ਸੰਚਾਲਕ ਸ੍ਰ. ਗੁਰਦੀਪ ਸਿੰਘ ਸੰਧੂ ਸਨ । ਇਲਾਕੇ ਦੇ ਬੁੱਧੀਜੀਵੀਆਂ ਤੇ ਸਾਹਿਤ ਪ੍ਰੇਮੀ ਸੱਜਣਾਂ ਦੀ ਭਰਵੀਂ ਹਾਜਰੀ ਵਿੱਚ ਡਾਕਟਰ ਗੁਲਜਾਰ ਸਿੰਘ ਕੰਗ ਨੇ ਸੂਲ-ਸੁਰਾਹੀ ਵਿੱਚ ਛਪੀਆਂ ਰਚਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿੱਚ ਲਗਭਗ 36 ਨਾਰੀ ਲੇਖਕਾਵਾਂ ਦੀਆਂ 64 ਰਚਨਾਵਾਂ ਛਾਪੀਆਂ ਗਈਆਂ ਹਨ । ਕੁੱਲ 56 ਸਫਿਆਂ ਦੇ ਇਸ ਪਰਚੇ ਵਿੱਚ ਪੰਜਾਬ ਤੋਂ ਇਲਾਵਾ ਹਿਮਾਚਲ, ਹਰਿਆਣਾ ਤੇ ਦਿੱਲੀ ਆਦਿ ਤੋਂ ਵੀ ਪੰਜਾਬੀ ਲਿਖਾਰਨਾ ਦੀਆਂ ਮਿਆਰੀ ਰਚਨਾਵਾਂ ਨੂੰ ਸ੍ਰ. ਬਲਬੀਰ ਸਿੰਘ ਸੈਣੀ ਤੇ ਬੀਬੀ ਗੁਰਚਰਨ ਕੌਰ ਕੋਚਰ ਨੇ ਸਾਂਝੇ ਤੌਰ ਤੇ ਸੰਪਾਦਿਤ ਕੀਤਾ ਹੈ । ਇਸ ਤੋਂ ਇਲਾਵਾ ਸਾਹਿਤਕ ਸਰਗਰਮੀਆਂ ਤੇ ਨਵੀਆਂ ਪੁਸਤਕਾਂ ਬਾਰੇ ਵੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ । ਪਰਚੇ ਦੇ ਸੰਪਾਦਕ ਬਲਬੀਰ ਸੈਣੀ, ਅੱਖਰ ਚੇਤਨਾ ਮੰਚ ਦੇ ਸਰਪਰਸਤ ਸ੍ਰੀ ਰਾਕੇਸ਼ ਨਈਅਰ ਤੇ ਡਾ. ਸੰਜੀਵ ਗੌਤਮ ਨੇ ਸ. ਗੁਰਦੀਪ ਸਿੰਘ ਸੰਧੂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ । ਇਸ ਤੋਂ ਇਲਾਵਾ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵੱਲੋਂ ਉੱਘੀ ਲੇਖਕਾ ਸ੍ਰੀਮਤੀ ਨਿਰਮਲਾ ਕਪਿਲਾ ਤੇ ਵਾਤਾਵਰਣ ਪ੍ਰੇਮੀ ਸੰਸਥਾ ਜਾਗਰਿਤੀ ਕਲੱਬ ਦੇ ਨਿਰਦੇਸ਼ਕ ਪ੍ਰਭਾਤ ਭੱਟੀ ਨੂੰ ਵੀ ਸਨਮਾਨਤ ਕੀਤਾ ਗਿਆ ।
ਇਸ ਦੌਰਾਨ ਇੱਕ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਅੱਖਰ ਚੇਤਨਾ ਮੰਚ ਦੇ ਪ੍ਰਧਾਨ ਦਵਿੰਦਰ ਸ਼ਰਮਾ, ਸਕੱਤਰ ਰਾਕੇਸ਼ ਵਰਮਾ, ਹਰੀ ਚੰਦ ਸ਼ਰਮਾ, ਨਿਰਮਲਾ ਕਪਿਲਾ, ਡਾ. ਸੰਜੀਵ ਗੌਤਮ, ਅਮਰਜੀਤ ਬੇਦਾਗ ਤੇ ਅਸ਼ੋਕ ਰਾਹੀ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਤੇ ਸੁਨੀਲ ਡੋਗਰਾ ਨੇ ਸ਼ਿਵ ਬਟਾਲਵੀ ਦੀ ਗਜ਼ਲ ਗਾਈ । ਸ੍ਰ. ਗੁਰਦੀਪ ਸਿੰਘ ਸੰਧੂ ਨੇ ਲੰਡਨ ਵੱਸਦੇ ਪੰਜਾਬੀਆਂ ਤੇ ਜਾਣ ਦੇ ਇੱਛੁਕ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ੳੱਥੇ ਮੰਦੀ ਦਾ ਦੌਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਪਰ ਪੰਜਾਬੀ ਲੋਕ ਆਪਣੀ ਮਿਹਨਤ ਸਦਕਾ ਉੱਥੇ ਕਈ ਉੱਚ ਮੁਕਾਮ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਨ ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪੱਤਰਕਾਰ ਗੁਰਪ੍ਰੀਤ ਗਰੇਵਾਲ, ਰਾਕੇਸ਼ ਸੈਣੀ, ਪ੍ਰੀਤਮ ਬਰਾਰੀ, ਸੁਰਜੀਤ ਢੇਰ, ਇੰਜੀ. ਕੇ.ਕੇ. ਸੂਦ, ਰੰਗਕਰਮੀ ਫੁਲਵੰਤ ਮਨੋਚਾ, ਟੋਨੀ ਸਹਿਗਲ, ਅਨੁਜ ਠਾਕੁਰ, ਪ੍ਰੋ. ਜੀ.ਐਸ. ਚੱਠਾ, ਚਿੱਤਰਕਾਰ ਦੇਸ਼ ਰੰਜਨ ਸ਼ਰਮਾਂ, ਰਘੁਵੰਸ਼ ਮਲਹੋਤਰਾ, ਕੇ.ਕੇ.ਖੋਸਲਾ ਆਦਿ ਹਾਜ਼ਰ ਸਨ । ਮੰਚ ਸੰਚਾਲਕ ਗੁਰਪ੍ਰੀਤ ਗਰੇਵਾਲ ਸਨ । ਸ੍ਰ. ਬਲਬੀਰ ਸੈਣੀ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ।
ਨਿਰਮਲਾ ਕਪਿਲਾ ਨਾਲ ਰੂ-ਬ-ਰੂ........... ਰੂਬਰੂ / ਰਾਕੇਸ਼ ਵਰਮਾ
ਨੰਗਲ ਦੀ ਸਿਰਮੌਰ ਸਾਹਿਤਕ ਸੰਸਥਾ ਅੱਖਰ ਚੇਤਨਾ ਮੰਚ ਨੰਗਲ ਵੱਲੋਂ ਇੱਕ ਸਾਹਿਤਕ ਸਮਾਗਮ 20 ਫਰਵਰੀ ਸ਼ਾਮ ਨੂੰ ਨਯਾ ਨੰਗਲ ਦੇ ਅਨੰਦ ਭਵਨ ਕਲੱਬ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪਰਚਾ ਪ੍ਰੀਤ ਲੜੀ ਦੀ ਸੰਪਾਦਕਾ ਪੂਨਮ ਸਿੰਘ ਤੇ ਸੰਚਾਲਕ ਰੱਤੀਕੰਤ ਸਿੰਘ ਸਨ. ਸ਼੍ਰੀ ਰਾਕੇਸ਼ ਨਈਅਰ ਜੀ ਦੀ ਸਰਪਰਸਤੀ ਹੇਠ ਹੋਏ ਇਸ ਸਮਾਗਮ ਦਾ ਮੁੱਖ ਮੰਤਵ ਇਲਾਕੇ ਦੀ ਨਾਮਵਰ ਲੇਖਿਕਾ ਸ਼੍ਰੀਮਤੀ ਨਿਰਮਲਾ ਕਪਿਲਾ ਨੂੰ ਸਾਹਿਤ ਪ੍ਰੇਮੀਆਂ ਤੇ ਬੁੱਧੀਜੀਵੀਆਂ ਦੇ ਰੂ-ਬ-ਰੂ ਕਰਵਾਉਣਾ ਸੀ। ਸ਼੍ਰੀਮਤੀ ਨਿਰਮਲਾ ਕਪਿਲਾ ਨੇ ਆਪਣੇ ਸਾਹਿਤਕ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਸਫਰ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਵਰਨਣਯੋਗ ਹੈ ਕਿ ਨਿਰਮਲਾ ਕਪਿਲਾ ਜਿਲ੍ਹੇ ਦੀ ਪਹਿਲੀ ਅਜਿਹੀ ਲੇਖਿਕਾ ਹੈ ਜੋ ਆਪਣਾ ਬਲੌਗ ਵੀ ਇੰਟਰਨੈਟ ਤੇ ਲਿਖਦੀ ਹੈ ਤੇ ਇਸਤਰੀ ਬਲੌਗ ਲੇਖਕਾਵਾਂ ਦੀਆਂ ਕਈ ਸੰਸਥਾਵਾਂ ਦੇ ਸਰਵੇਖਣ ਵਿੱਚ ਪਹਿਲੇ ਸਥਾਨ ਤੇ ਰਹੀ ਹੈ। ਉਹਨਾਂ ਦੀਆਂ ਰਚਨਾਵਾਂ ਵੀਰ ਬਹੁਟੀ ਡਾਟ ਬਲੌਗਸਪੋਟ ਡਾਟ ਕਾਮ ਤੇ ਪੜ੍ਹੀਆਂ ਜਾ ਸਕਦੀਆਂ ਨੇ। ਅੱਖਰ ਚੇਤਨਾ ਮੰਚ ਦੇ ਪ੍ਰਧਾਨ ਦਵਿੰਦਰ ਸ਼ਰਮਾ, ਉਪ ਪ੍ਰਧਾਨ ਸੰਜੀਵ ਕੁਰਾਲੀਆ ਤੇ ਸਕੱਤਰ ਰਾਕੇਸ਼ ਵਰਮਾ ਨੇ ਨਿਰਮਲਾ ਕਪਿਲਾ ਨੂੰ ਅੱਖਰ ਚੇਤਨਾ ਮੰਚ ਵਲੋਂ ਸਨਮਾਨ ਚਿੰਨ੍ਹ ਤੇ ਦੋਸ਼ਾਲਾ ਭੇਂਟ ਕੀਤਾ। ਮੁੱਖ ਮਹਿਮਾਨ ਪੂਨਮ ਸਿੰਘ ਨੇ ਸਰੋਤਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਪ੍ਰਤੀਲੜੀ ਦੇ ਸਫਰ ਤੇ ਤਹਿ ਕੀਤੇ ਦਿਸਹੱਦਿਆਂ ਦੀ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਜਿੱਥੇ ਇਲਾਕੇ ਦੇ ਨਾਮਵਰ ਗਾਇਕ ਸੁਨੀਲ ਡੈਗਰਾ ਨੇ ਨਿਰਮਲਾ ਕਪਿਲਾ ਦੀਆਂ ਲਿਖੀਆਂ ਗਜ਼ਲਾ ਗਾ ਕੇ ਸਰੋਤੇ ਕੀਲੇ ਉਥੇ ਇੱਕ ਕਵੀ ਦਰਬਾਰ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਨਾਮਵਰ ਗਜ਼ਲਗੋ ਅਨੂਬਾਲਾ (ਕਿਰਨਾ ਦਾ ਝੁਰਮੁਟ), ਅਮਰਜੀਤ ਬੇਦਾਗ, ਅਸ਼ੋਕ ਰਾਹੀਂ, ਸੰਜੀਵ ਕੁਰਾਲੀਆ, ਅੰਬਿਕਾ ਦੱਤ, ਪ੍ਰੋ. ਸੂਦ, ਬਲਬੀਰ ਸੈਣੀ (ਸੰਪਾਦਕ ਸੂਲ ਸੁਰਾਹੀ) ਨੇ ਆਪਣੀ ਨਜ਼ਮਾਂ/ਕਵਿਤਾਵਾਂ ਸਰੋਤਿਆਂ ਨੂੰ ਸੁਣਾਈਆਂ। ਮੰਚ ਸੰਚਾਲਨ ਰਾਕੇਸ਼ ਵਰਮਾਂ ਦੁਆਰਾ ਬਾਖੂਬੀ ਕੀਤਾ ਗਿਆ। 150 ਬੁੱਧੀ ਜੀਵੀਆਂ ਵਿੱਚ ਹੋਰਨਾਂ ਤੋਂ ਇਲਾਵਾ, ਫੁਲਵੰਤ ਮਨੋਚਾ, ਸੰਜੇ ਸੰਨਨ, ਗੁਲਜ਼ਾਰ ਸਿੰਘ ਕੰਗ, ਡਾਕ. ਸੰਜੀਵ ਗੌਤਮ, ਗੁਰਪ੍ਰੀਤ ਗਰੇਵਾਲ, ਦੇਵਰਾਮ ਧਾਮੀ, ਬ੍ਰਿਜ ਮੋਹਨ, ਆਰ। ਕੇ। ਕਸ਼ਯਪ, ਭੋਲਾ ਨਾਥ ਆਦਿ ਹਾਜਿ਼ਰ ਸਨ। ਪ੍ਰਧਾਨ ਦਵਿੰਦਰ ਸ਼ਰਮਾ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਖਰ ਚੇਤਨਾ ਮੰਚ ਇਸ ਤਰ੍ਹਾਂ ਦੇ ਸਮਾਗਮ ਭਵਿੱਖ ਵਿੱਚ ਵੀ ਕਰਦਾ ਰਹੇਗਾ।
ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਵਲੋਂ ਸ਼ਾਇਰ ਹਰਮੀਤ ਵਿਦਿਆਰਥੀ ਨਾਲ਼ ਰੂਬਰੂ
ਸਾਹਿਤਕ ਸਰਗਰਮੀਆਂ ਨਾਲ਼ ਸ਼ਿੱਦਤ ਨਾਲ਼ ਜੁੜੀ ਸੰਸਥਾ ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਵਲੋਂ ਇਸ ਵਾਰ ਪ੍ਰਸਿੱਧ ਸ਼ਾਇਰ ਹਰਮੀਤ ਵਿਦਿਆਰਥੀ ਨਾਲ਼ ਰੂਬਰੂ ਕਰਵਾਇਆ ਗਿਆ, ਜਿਸ ਵਿਚ ਐਡਵੋਕੇਟ ਸੋਹਨ ਸਿੰਘ ਜੌਹਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਹਨਾਂ ਤੋਂ ਇਲਾਵਾ ਜ਼ਿਲ੍ਹਾ ਲਿਖਾਰੀ ਸਭਾ ਦੇ ਪ੍ਰਧਾਨ ਸ. ਬਲਦੇਵ ਸਿੰਘ ਕੋਰੇ, ਆਲ ਇੰਡੀਆ ਯੂਥ ਅਕਾਲੀ ਦਲ ਬਾਦਲ ਦੇ ਕੌਮੀ ਜੁਆੰਿੲੰਟ ਸਕੱਤਰ ਸੁਖਿੰਦਰ ਸਿੰਘ ਬੌਬੀ ਬੋਲ਼ਾ, ਜ਼ਿਲ੍ਹਾ ਬਾਰ ਐਸ਼ੋਸ਼ੀਏਸ਼ਨ ਰੂਪਨਗਰ ਦੇ ਜਨਰਲ ਸਕੱਤਰ ਐਡਵੋਕੇਟ ਵਰਿੰਦਰ ਸਿੰਘ ਅਤੇ ਮੈਂਬਰ ਪੰਚਾਇਤ ਸੰਮਤੀ ਕੁਲਵੰਤ ਸਿੰਘ ਵੀ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਏ।
ਸਭ ਤੋਂ ਪਹਿਲਾਂ ਸਿਰਮੌਰ ਪੰਜਾਬੀ ਲੇਖਕਾਂ ਡਾ. ਜੋਗਿੰਦਰ ਸਿੰਘ ਰਾਹੀ ਅਤੇ ਡਾ. ਟੀ ਆਰ. ਵਿਨੋਦ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ੳਪਰੰਤ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਮਸ਼ੇਰ ਮੋਹੀ ਨੇ ਫ਼ਿਰੋਜ਼ਪੁਰ ਤੋਂ ਆਏ ਚਰਚਿਤ ਪੰਜਾਬੀ ਸ਼ਾਇਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ ਹਰਮੀਤ ਵਿਦਆਰਥੀ ਦਾ ਸੰਖੇਪ ਪਰ ਭਾਵਪੂਰਤ ਲਫ਼ਜ਼ਾਂ ਨਾਲ਼ ਤੁਆਰਫ਼ ਕਰਵਾਇਆ।ਸ਼ਾਇਰ ਹਰਮੀਤ ਵਿਦਿਆਰਥੀ ਨੇ ਲਿਖਾਰੀ ਸਭਾ ਦੇ ਰੋਪੜ ਸਥਿਤ ਦਫ਼ਤਰ ਵਿਚਲੇ ਖਚਾਖਚ ਭਰੇ ਹਾਲ ਵਿਚ ਹਾਜ਼ਰ ਲੇਖਕਾਂ ਤੇ ਪੰਜਾਬੀ ਪ੍ਰੇਮੀਆਂ ਦੇ ਰੂਬਰੂ ਹੁੰਦਿਆਂ ਆਪਣੀਆਂ ਕੁਝ ਚੋਣਵੀਆਂ ਕਵਿਤਾਵਾਂ ਪੇਸ਼ ਕਰਨ ਤੋਂ ਬਾਦ ਕਿਹਾ ਕਿ ਅੱਜ ਕਵਿਤਾ ਮਨੋਰੰਜਨ ਦਾ ਸਾਧਨ ਨਾ ਹੋ ਕੇ ਇਕ ਜ਼ਿੰਮੇਵਾਰੀ ਵਾਲ਼ਾ ਕਾਰਜ ਬਣ ਗਿਆ ਹੈ।ਵਿਦਿਆਰਥੀ ਨੇ ਸਮਕਾਲੀ ਕਵਿਤਾ ਦੀ ਦਿਸ਼ਾ ਤੇ ਦਸ਼ਾ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀ ਕਵਿਤਾ ਪੰਜਾਬੀਆਂ ਦੇ ਸੁਭਾਅ ਵਾਗ ਅਮਾਨਵੀ ਸੱਤਾ ਨਾਲ਼ ਦਸਤਪੰਜਾ ਲੈਂਦੀ ਹੋਈ ਸਮਕਾਲੀ ਸਮੱਸਿਆਵਾਂ ਨੂੰ ਆਪਣੀ ਚਿੰਤਾ ਤੇ ਚਿੰਤਨ ਬਣਾਉਂਦਿਆ ਆਪਣੀ ਹੋਂਦ ਗ੍ਰਹਿਣ ਕਰਦੀ ਹੈ।
ਸ਼ਾਇਰ ਹਰਮੀਤ ਵਿਦਿਆਰਥੀ ਨੇ ਪੰਜਾਬੀ ਮਨੁੱਖ ਦੇ ਹੋਂਦ ਦੇ ਮਸਲਿਆਂ ਨੂੰ ਸਾਹਿਤ ਦਾ ਅੰਗ ਬਣਾਉਣ ਦੇ ਨਾਲ਼ ਨਾਲ਼ ਜਨ-ਮਾਨਸ ਦੀ ਸੋਚ ਦਾ ਅੰਗ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਲੇਖਕਾਂ-ਬੁੱਧੀਜੀਵੀਆਂ ਨੂੰ ਸਮਾਜਕ ਚੇਤਨਾ ਫੈਲਾਉਣ ਲਈ ਆਪਣੀਆਂ ‘ਰਿਆਸਤਾਂ ਦੀ ਮਲਕੀਅਤ’ ਛੱਡ ਕੇ ਆਮ ਲੋਕਾਂ ਨਾਲ਼ ਜੁੜਨਾ ਚਾਹੀਦਾ ਹੈ।ਇਸ ਮੌਕੇ ਪ੍ਰੋ. ਨਿਰਮਲ ਸਿੰਘ, ਪ੍ਰੇਮ ਪ੍ਰਕਾਸ਼ ਨਾਜ਼, ਡਾ. ਗੁਰਚਰਨ ਕੌਰ ਗੰਭੀਰ, ਗੁਰਨਾਮ ਸਿੰਘ ਬਿਜਲੀ, ਗੁਗਇੰਦਰ ਸਿੰਘ ਪ੍ਰੀਤ, ਡਾ. ਅਜਮੇਰ ਸਿੰਘ, ਪਿੰ. ਯਤਿੰਦਰ ਕੌਰ ਮਾਹਲ. ਤਜਿੰਦਰ ਸਿੰਘ ਖਿਜ਼ਰਾਬਾਦੀ, ਕੇਸਰ ਸਿੰਘ ਕੰਗ ਅਤੇ ਸੁਰਜੀਤ ਮੰਡ ਆਦਿ ਲੇਖਕਾਂ ਨੇ ਹਰਮੀਤ ਵਿਦਿਆਰਥੀ ਨੂੰ ਕੀਤੇ ਸੁਆਲਾਂ ਨਾਲ਼ ਰੂਬਰੂ ਸਮਾਗਮ ਨੂੰ ਹੋਰ ਵੀ ਗਹਿਰ-ਗੰਭੀਰ ਬਣਾਇਆ।
ਇਸ ਮੌਕੇ ’ਤੇ ਇਕ ਸੰਖੇਪ ਜਿਹਾ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿਚ ਗੁਰਚਰਨ ਕੌਰ ਗੰਭੀਰ, ਇੰਦਰਜੀਤ ਸਿੰਘ ਬਾਲਾ, ਨਿਰਮਲ ਪ੍ਰਸੰਨ, ਦੀਦਾਰ ਸਿੰਘ ਬਾਗ਼ੀ, ਪ੍ਰੇਮ ਪ੍ਰਕਾਸ਼ ਨਾਜ਼, ਮਹਿੰਦਰ ਸਿੰਘ ਭਲਿਆਣ, ਬਲਜਿੰਦਰ ਕੌਰ, ਅਮਨ ਇਸ਼ਾਕ, ਸੁਰੇਸ਼ ਕੁਮਾਰ ਐਡਵੋਕੇਟ ਅਤੇ ਸੋਹਨ ਸਿੰਘ ਜੌਹਲ ਆਦਿ ਨੇ ਚੰਗਾ ਰੰਗ ਬੰਨ੍ਹਿਆ।
ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਐਡਵੋਕੇਟ ਸੋਹਨ ਸਿੰਘ ਜੌਹਲ ਨੇ ਸਭਾ ਦੀਆਂ ਸਰਗਰਮੀਆਂ ਦੀ ਤਾਰੀਫ਼ ਕਰਦਿਆਂ ਸਭਾ ਨੂੰ 2100 ਰੁਪਏ ਦੀ ਮਾਇਕ ਸਹਾਇਤਾ ਵੀ ਕੀਤੀ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਸਭਾ ਦੀ ਜਨਰਲ ਸਕੱਤਰ ਪਿੰ੍ਰ. ਯਤਿੰਦਰ ਕੌਰ ਮਾਹਲ ਨੇ ਬਾਖ਼ੂਬੀ ਕੀਤਾ।
ਜ਼ੋਰਾ ਸਿੰਘ ਸੰਧੂ ਦੇ ਕਹਾਣੀ ਸੰਗ੍ਰਿਹ ‘ਪਾਟਦੀ ਧੁੰਦ’ ਉਤੇ ਭਰਵੀਂ ਗੋਸ਼ਟੀ ਹੋਈ .......... ਵਿਚਾਰ ਗੋਸ਼ਟੀ / ਡਾ. ਪਰਮਿੰਦਰ ਸਿੰਘ ਤੱਗੜ
ਸਾਹਿਤ ਸਭਾ ਕੋਟਕਪੂਰਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਬੀਤੇ ਦਿਨ
ਸਥਾਨਕ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿਖੇ ਸਭਾ ਦੇ ਪ੍ਰਧਾਨ ਜ਼ੋਰਾ ਸਿੰਘ ਸੰਧੂ ਦੇ ਨਵ-ਪ੍ਰਕਾਸ਼ਤ ਕਹਾਣੀ ਸੰਗ੍ਰਹਿ ‘ਪਾਟਦੀ ਧੁੰਦ’ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ: ਸਰਬਜੀਤ ਸਿੰਘ ਨੇ ਕੀਤੀ। ਉਨ੍ਹਾਂ ਦੇ ਨਾਲ ਡਾ: ਗੁਰਇਕਬਾਲ ਸਿੰਘ, ਡਾ: ਰਜਨੀਸ਼ ਬਹਾਦਰ ਸਿੰਘ, ਡਾ: ਗੁਰਮੇਲ ਸਿੰਘ ਤੇ ਪ੍ਰੋ: ਬ੍ਰਹਮ ਜਗਦੀਸ਼ ਸਿੰਘ ਵੀ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਏ। ਪੁਸਤਕ ’ਤੇ ਡਾ: ਗੁਰਇਕਬਾਲ ਸਿੰਘ ਅਤੇ ਡਾ: ਗੁਰਮੇਲ ਸਿੰਘ ਨੇ ਸਮੀਖਿਆਤਮਕ ਪਰਚੇ ਪੜ੍ਹੇ । ਉਨ੍ਹਾਂ ਆਪਣੇ ਪਰਚਿਆਂ ਵਿਚ ਪੁਸਤਕ ਵਿਚ ਛਪੀਆਂ ਕਹਾਣੀਆਂ ਨੂੰ ਉੱਤਮ ਦਰਜੇ ਦੀਆਂ ਕਹਾਣੀਆਂ ਦਸਦਿਆਂ ਪ੍ਰਗਤੀਵਾਦੀ ਦੌਰ ਦੇ ਉੱਚ ਦਰਜੇ ਦੇ ਲੇਖਕਾਂ ਦੇ ਬਰਾਬਰ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਲੇਖਕ ਕਿਰਤੀ ਅਤੇ ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਅਤੇ ਮਾਨਸਿਕ ਉਲਝਣਾਂ ਨੂੰ ਉਭਾਰਣ ਵਿਚ ਸਫ਼ਲ ਰਿਹਾ ਹੈ। ਪਰਚਿਆਂ ’ਤੇ ਹੋਈ ਬਹਿਸ ਵਿਚ ਪ੍ਰਸਿੱਧ ਮਾਰਕਸਵਾਦੀ ਆਲੋਚਕ ਕਾਮਰੇਡ ਸੁਰਜੀਤ ਗਿੱਲ, ਡਾ: ਰਜਨੀਸ਼ ਬਹਾਦਰ ਸਿੰਘ, ਡਾ: ਗੁਰਚਰਨ ਸਿੰਘ ਔਲਖ, ਪ੍ਰੋ: ਬ੍ਰਹਮ ਜਗਦੀਸ਼ ਸਿੰਘ, ਨਾਵਲਕਾਰ ਜਰ
ਨੈਲ ਸਿੰਘ ਸੇਖਾ, ਡਾ: ਸਰਬਜੀਤ ਸਿੰਘ, ਡਾ: ਸੁਰਜੀਤ ਬਰਾੜ, ਕਾਮਰੇਡ ਚਰਨ ਗਿੱਲ, ਡਾ: ਹਰਜਿੰਦਰ ਸਿੰਘ ਸੂਰੇਵਾਲੀਆ ਅਤੇ ਪ੍ਰੋ: ਨੱਛਤਰ ਸਿੰਘ ਖੀਵਾ ਨੇ ਹਿੱਸਾ ਲੈਂਦਿਆਂ ਕਹਾਣੀਆਂ ਦੀ ਪਰਖ-ਪੜਚੋਲ ਕੀਤੀ। ਸਮੂਹ ਬੁਲਾਰਿਆਂ ਨੇ ਪੁਸਤਕ ’ਚ ਸ਼ਾਮਲ ਕਹਾਣੀਆਂ ਵਿਚੋਂ ‘ਕਣਕ ਦੇ ਦਾਣੇ, ਖੂਨ ਦੇ ਟੇਪੇ, ਅੰਮਾਂ, ਆਲਣ ਤੇ ਪਾਟਦੀ ਧੁੰਦ ਨੂੰ ਉਚਤਮ ਦਰਜੇ ਦੀਆਂ ਕਹਾਣੀਆਂ ਗਰਦਾਨਿਆਂ ਤੇ ਸੰਧੂ ਨੂੰ ਪਹਿਲੀ ਕਤਾਰ ਦੇ ਕਹਾਣੀਕਾਰਾਂ ਵਿਚ ਸ਼ਾਮਲ ਕੀਤਾ। ਸਮਾਗਮ ਦੇ ਆਰੰਭ ਵਿਚ ਸਭਾ ਦੇ ਸਰਪ੍ਰਸਤ ਹਰਮਿੰਦਰ ਸਿੰਘ ਕੋਹਾਰਵਾਲਾ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ। ਸਤੀਸ਼ ਗੁਲਾਟੀ ਨੇ ਗਜ਼ਲਾਂ ਅਤੇ ਜਸਕਰਨ ਮੱਤ ਨੇ ਗੀਤ ਸੁਣਾ ਕੇ ਮਹੌਲ ਨੂੰ ਖੁਸ਼ਗਵਾਰ ਕੀਤਾ। ਸਭਾ ਦੇ ਜਨਰਲ ਸਕੱਤਰ ਰਾਜਪਾਲ ਸਿੰਘ ਨੇ ਮੰਚ ਸੰਚਾਲਣ ਕੀਤਾ। ਜ਼ੋਰਾ ਸਿੰਘ ਸੰਧੂ ਨੇ ਅੰਤ ਵਿਚ ਸਭਾ ਵੱਲੋਂ ਸਭ ਦਾ ਧੰਨਵਾਦ ਕੀਤਾ। ਇਸ ਸੰਜੀਦਾ ਸਮਾਗਮ ਵਿਚ ਫ਼ਰੀਦਕੋਟ, ਮੁਕਤਸਰ, ਜੈਤੋ, ਬਾਘਾ ਪੁਰਾਣਾ, ਬਠਿੰਡਾ, ਸਾਦਿਕ, ਭਲੂਰ, ਪੰਜਗਰਾਈਂ ਕਲਾਂ ਦੀਆਂ ਸਾਹਿਤ ਸਭਾਵਾਂ ਤੋਂ ਇਲਾਵਾ ਕਈ ਪ੍ਰਵਾਸੀ ਪੰਜਾਬੀ ਲੇਖਕ ਵੀ ਸ਼ਾਮਲ ਹੋਏ। ਸਮਾਗਮ ਵਿਚ ਪੱਤਰਕਾਰ ਗੁਰਮੀਤ ਸਿੰਘ, ਨਵਰਾਹੀ ਘੁਗਿਆਣਵੀ, ਮੇਘ ਰਾਜ, ਪ੍ਰਿੰਸ ਕੰਵਲਜੀਤ ਸਿੰਘ, ਪ੍ਰੋ: ਸਾਧੂ ਸਿੰਘ, ਹਰਨੇਕ ਸਿੰਘ ਗਿੱਲ, ਹੁਸ਼ਿਆਰ ਸਿੰਘ ਬਰਾੜ, ਸੌਦਾਗਰ ਸਿੰਘ ਲੰਡੇ (ਟਰਾਂਟੋ), ਬਚਿੱਤਰ ਸਿੰਘ ਗਿੱਲ, ਮੁਖਤਿਆਰ ਸਿੰਘ ਬਰਾੜ, ਜੀਤ ਸਿੰਘ ਸੰਧੂ, ਗੁਰਸੇਵਕ ਸਿੰਘ ਪ੍ਰੀਤ, ਬਲਦੇਵ ਸਿੰਘ ਬੰਬੀਹਾ, ਕੁਲਵਿੰਦਰ ਮੌੜ, ਜੰਗਪਾਲ ਸਿੰਘ, ਖੁਸ਼ਵੰਤ ਬਰਗਾੜੀ, ਚਰਨਜੀਤ ਸਿੰਘ ਬਰਾੜ ਮੈਨੇਜਰ ਰੋਡਵੇਜ਼ ਮੁਕਤਸਰ, ਬਿੱਕਰ ਸਿੰਘ ਆਜ਼ਾਦ, ਨਿਰਮੋਹੀ ਫ਼ਰੀਦਕੋਟੀ, ਦਰਸ਼ਨ ਸਿੰਘ ਗਿੱਲ, ਸ਼ਾਹ ਚਮਨ, ਵਿਸ਼ਵ ਜੋਤੀ ਧੀਰ, ਪ੍ਰੋ: ਪ੍ਰੀਤਮ ਸਿੰਘ ਭੰਗੂ, ਬੂਟਾ ਪੈਰਿਸ, ਆਨੰਤ ਗਿੱਲ, ਅਨੁਰਾਗ ਬਰਾੜ, ਡਾ: ਸਾਧੂ ਰਾਮ ਲੰਗੇਆਣਾ, ਭੁਪਿੰਦਰ ਸਿੰਘ ਜੈਤੋ, ਗੁਰਮੇਲ ਕੌਰ ਸੰਧੂ, ਜਲੌਰ ਸਿੰਘ ਬਰਾੜ, ਜਗਰੂਪ ਸਿੰਘ, ਬਲਬੀਰ ਸਿੰਘ, ਗੁਰਨਾਮ ਸਿੰਘ ਦਰਸ਼ੀ, ਬੇਅੰਤ ਗਿੱਲ, ਸ: ਬਰਜਿੰਦਰ, ਰਾਜਿੰਦਰ ਜੱਸਲ, ਪ੍ਰੀਤਮ ਗਿੱਲ ਚਾਹਲ, ਸ਼ਾਮ ਸੁੰਦਰ ਅਗਰਵਾਲ, ਰਣਜੀਤ ਸਿੰਘ ਕੰਵਲ, ਮਨਦੀਪ ਕੈਂਥ, ਕੰਵਲਜੀਤ ਭੋਲਾ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜ਼ਰ ਸਨ। ਚੇਤਨਾ ਪ੍ਰਕਾਸ਼ਨ ਅਤੇ ਪੀਪਲਜ਼ ਫੋਰਮ ਬਰਗਾੜੀ ਵੱਲੋਂ ਪੁਸਤਕ ਪ੍ਰਦਸ਼ਨੀ ਲਾਈ ਗਈ।
ਸਥਾਨਕ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿਖੇ ਸਭਾ ਦੇ ਪ੍ਰਧਾਨ ਜ਼ੋਰਾ ਸਿੰਘ ਸੰਧੂ ਦੇ ਨਵ-ਪ੍ਰਕਾਸ਼ਤ ਕਹਾਣੀ ਸੰਗ੍ਰਹਿ ‘ਪਾਟਦੀ ਧੁੰਦ’ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ: ਸਰਬਜੀਤ ਸਿੰਘ ਨੇ ਕੀਤੀ। ਉਨ੍ਹਾਂ ਦੇ ਨਾਲ ਡਾ: ਗੁਰਇਕਬਾਲ ਸਿੰਘ, ਡਾ: ਰਜਨੀਸ਼ ਬਹਾਦਰ ਸਿੰਘ, ਡਾ: ਗੁਰਮੇਲ ਸਿੰਘ ਤੇ ਪ੍ਰੋ: ਬ੍ਰਹਮ ਜਗਦੀਸ਼ ਸਿੰਘ ਵੀ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਏ। ਪੁਸਤਕ ’ਤੇ ਡਾ: ਗੁਰਇਕਬਾਲ ਸਿੰਘ ਅਤੇ ਡਾ: ਗੁਰਮੇਲ ਸਿੰਘ ਨੇ ਸਮੀਖਿਆਤਮਕ ਪਰਚੇ ਪੜ੍ਹੇ । ਉਨ੍ਹਾਂ ਆਪਣੇ ਪਰਚਿਆਂ ਵਿਚ ਪੁਸਤਕ ਵਿਚ ਛਪੀਆਂ ਕਹਾਣੀਆਂ ਨੂੰ ਉੱਤਮ ਦਰਜੇ ਦੀਆਂ ਕਹਾਣੀਆਂ ਦਸਦਿਆਂ ਪ੍ਰਗਤੀਵਾਦੀ ਦੌਰ ਦੇ ਉੱਚ ਦਰਜੇ ਦੇ ਲੇਖਕਾਂ ਦੇ ਬਰਾਬਰ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਲੇਖਕ ਕਿਰਤੀ ਅਤੇ ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਅਤੇ ਮਾਨਸਿਕ ਉਲਝਣਾਂ ਨੂੰ ਉਭਾਰਣ ਵਿਚ ਸਫ਼ਲ ਰਿਹਾ ਹੈ। ਪਰਚਿਆਂ ’ਤੇ ਹੋਈ ਬਹਿਸ ਵਿਚ ਪ੍ਰਸਿੱਧ ਮਾਰਕਸਵਾਦੀ ਆਲੋਚਕ ਕਾਮਰੇਡ ਸੁਰਜੀਤ ਗਿੱਲ, ਡਾ: ਰਜਨੀਸ਼ ਬਹਾਦਰ ਸਿੰਘ, ਡਾ: ਗੁਰਚਰਨ ਸਿੰਘ ਔਲਖ, ਪ੍ਰੋ: ਬ੍ਰਹਮ ਜਗਦੀਸ਼ ਸਿੰਘ, ਨਾਵਲਕਾਰ ਜਰ‘ਸ਼ਾਇਰੀ ਦੇ ਰੰਗ’ ਸਮਗਾਮ ’ਚ ਰਜਿੰਦਰਜੀਤ ਦੀ ਸ਼ਾਇਰੀ ’ਤੇ ਹੋਈ ਵਿਚਾਰ ਗੋਸ਼ਟੀ.......... ਵਿਚਾਰ ਗੋਸ਼ਟੀ / ਸਪਨ ਮਨਚੰਦਾ
ਮਾਲਵੇ ਦੀ ਨਾਮਵਾਰ ਸਾਹਿਤਕ ਸੰਸਥਾ ਲਿਟਰੇਰੀ ਫੋਰਮ ਵੱਲੋਂ ਅੱਜ ਇਥੇ ਇਕ ਸਾਹਿਤਕ ਸਮਾਗਮ ‘ਸ਼ਾਇਰੀ
ਦੇ ਰੰਗ ’ ਅਦਬ ਤੇ ਸੰਜੀਦਾ ਤਰੀਕੇ ਨਾਲ ਰਚਾਇਆ ਗਿਆ। ਜਿਸ ਵਿੱਚ ਜਿੱਥੇ ਪ੍ਰਵਾਸੀ ਸ਼ਾਇਰ ਰਜਿੰਦਰਜੀਤ ਦੀ ਪਲੇਠੀ ਪੁਸਤਕ ‘ਸਾਵੇ ਅਕਸ’ ਉਪਰ ਨਾਮਵਾਰ ਚਿੰਤਕਾਂ ਵੱਲੋਂ ਵਿਚਾਰ-ਚਰਚਾ ਕੀਤੀ ਗਈ ਉਥੇ ਪੰਜਾਬ ਦੇ ਨਾਮਵਾਰ ਸ਼ਾਇਰਾਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕਰਨ ਦੇ ਨਾਲ- ਨਾਲ ਰਜਿੰਦਰਜੀਤ ਦੀ ਸ਼ਾਇਰੀ ਦਾ ਗਜ਼ਲ ਗਾਇਨ ਦਾ ਵੀ ਸੈਕੜੇ ਸਾਹਿਤਕ ਪ੍ਰੇਮੀਆਂ ਵੱਲੋਂ ਖੂਬ ਆਨੰਦ ਮ੍ਯਾਣਿਆ ਗਿਆ।
ਦੇ ਰੰਗ ’ ਅਦਬ ਤੇ ਸੰਜੀਦਾ ਤਰੀਕੇ ਨਾਲ ਰਚਾਇਆ ਗਿਆ। ਜਿਸ ਵਿੱਚ ਜਿੱਥੇ ਪ੍ਰਵਾਸੀ ਸ਼ਾਇਰ ਰਜਿੰਦਰਜੀਤ ਦੀ ਪਲੇਠੀ ਪੁਸਤਕ ‘ਸਾਵੇ ਅਕਸ’ ਉਪਰ ਨਾਮਵਾਰ ਚਿੰਤਕਾਂ ਵੱਲੋਂ ਵਿਚਾਰ-ਚਰਚਾ ਕੀਤੀ ਗਈ ਉਥੇ ਪੰਜਾਬ ਦੇ ਨਾਮਵਾਰ ਸ਼ਾਇਰਾਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕਰਨ ਦੇ ਨਾਲ- ਨਾਲ ਰਜਿੰਦਰਜੀਤ ਦੀ ਸ਼ਾਇਰੀ ਦਾ ਗਜ਼ਲ ਗਾਇਨ ਦਾ ਵੀ ਸੈਕੜੇ ਸਾਹਿਤਕ ਪ੍ਰੇਮੀਆਂ ਵੱਲੋਂ ਖੂਬ ਆਨੰਦ ਮ੍ਯਾਣਿਆ ਗਿਆ। ਬੇਹੱਦ ਸਧਾਰਨ ਤੇ ਪ੍ਰਭਾਵਸ਼ਾਲੀ ਇਸ ਸਮਾਗਮ ’ਚ ਮੁੱਖ ਮਹਿਮਾਨ ਵੱਜੋਂ ਬਾਬਾ ਫ਼ਰੀਦ
ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ’ਚ ਪ੍ਰੋ. ਅਵਤਾਰ ਜੋੜਾ, ਪ੍ਰੋ. ਸੁਰਜੀਤ ਜੱਜ, ਸ਼ਾਇਰ ਜਸਵਿੰਦਰ, ਸ਼ਾਇਰ ਗੁਰਤੇਜ ਕੁਹਾਰਵਾਲਾ, ਸ਼ਾਇਰ ਸੁਰਿੰਦਰਪ੍ਰੀਤ ਘਣੀਆ, ਸ਼ਾਇਰ ਵਿਜੇ ਵਿਵੇਕ ਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਜਗਜੀਤ ਚਾਹਲ ਬਿਰਾਜਮਾਨ ਹੋਏ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਗਾਇਕ ਵਿਕਟਰ ਨੇ ਜਦੋਂ ਆਪਣੀ ਸੋਹਜਮਈ ਅਵਾਜ਼ ’ਚ ਸ਼ਾਇਰ ਰਜਿੰ
ਦਰਜੀਤ ਦੀਆਂ ਗ਼ਜ਼ਲਾਂ ਇਨ੍ਹਾਂ ਪੈੜਾਂ ਦਾ ਰੇਤਾ ਚੁੱਕ ਕੇ ਝੋਲੀ ’ਚ ਭਰ ਲਈਏ, ਚਲੋ ਇਸੇ ਬਹਾਨੇ ਵਿਸਰਿਆ ਨੂੰ ਯਾਦ ਕਰ ਲਈਏ’ ਤੇ ‘ ਇਹ ਲੋਕ ਵਕਤ ਦਾ ਚਿਹਰਾ ਜੇ ਪੜ• ਗਏ ਹੁੰਦੇ ਉਤਰ ਕੇ ਅਰਸ਼ ਤੋਂ ਸੂਲੀ ’ਤੇ ਇਹ ਚੜ• ਗਏ ਹੁੰਦੇ ’ ਪੇਸ਼ ਕੀਤੀਆਂ ਤਾਂ ਸੈਕੜੇ ਸਾਹਿਤਕ ਪ੍ਰੇਮੀਆਂ ਨੇ ਅੰਤਾਂ ਦੀ ਠੰਡ ’ਚ ਵੀ ਗਰਮਾਹਟ ਮਹਿਸੂਸ ਕੀਤੀ। ਬਾਲ ਗਾਇਕ ਯਸ਼ਦੀਪ ਤੇ ਸਿਮਰਤਾ ਸ਼ਰਮਾਂ ਨੇ ਜਦੋਂ ਸਾਹਿਤਕ ਗੀਤਾਂ ਨਾਲ ਭਰਵੀ ਹਾਜ਼ਰੀ ਲਗਵਾਈ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਸਮਾਗਮ ਦੇ ਅਸਲ ਮੰਤਵ ਵੱਲ ਵਧਦਿਆਂ ਪ੍ਰੋ.ਸੁਰਜੀਤ ਜੱਜ ਨੇ ਰਜਿੰਦਰਜੀਤ ਦੀ ਸ਼ਾਇਰੀ ਤੇ ਮੂਲ ਤੱਤਾਂ ਦੀ ਪਛਾਣ ਕਰਦਿਆਂ ਕਿਹਾ ਕਿ ਰਾਜਿੰਦਰਜੀਤ ਦੀ ਸ਼ਾਇਰੀ ਅਜੋਕੀ ਅਣਮਨੁੱਖੀ ਪ੍ਰਸਿਥਤੀਆਂ ’ਚ ਖੰਡਿਤ ਹੋ ਰਹੇ ਆਮ ਆਦਮੀ ਨੂੰ ਇਸਦੇ ਕਾਰਨਾਂ ਦਾ ਬੋਧ ਹੀ ਨਹੀਂ ਕਰਾਉਂਦੀ ਸਗੋਂ ਇਸ ’ਚੋਂ ਆਪਾ ਬਚਾਉਣ ਲਈ ਉਸਨੂੰ ਤਰਕੀਬ ਵੀ ਦੱਸਦੀ ਹੈ। ਮੁੰਡੀ ਸੱਭਿਆਚਾਰ ਮਨੁੱਖ ਨੂੰ ਸਮੂਹਿਕ ਤੌਰ ’ਤੇ ਤੋੜਕੇ ਨਿੱਜ ਵੱਲ ਧੱਕ ਰਿਹਾ ਹੈ। ਜਿਸ ਕਰਕੇ ਅੱਜ ਦਾ ਮਨੁੱਖ ਇੱਕਲਤਾ ਪੂਰਵਕ ਜਵੀਨ ਜਿਉਂਣ ਲਈ ਮਜਬੂਰ ਹੈ ਇਸ ਦਾ ਬੋਧ ਰਜਿੰਦਰਜੀਤ ਦੀ ਸ਼ਾਇਰੀ ਤੋਂ ਵੀ ਹੁੰਦਾ ਹੈ। ਤਕਰੀਬ ਇਸ ਮਗਰੋਂ ਕ੍ਰਮਵਾਰ ਪ੍ਰੋ ਜਲੌਰ ਸਿੰਘ ਖੀਵਾ, ਵਿਜੇ ਵਿਵੇਕ ਡਾ. ਜਗਵਿੰਦਰ ਯੋਧਾ, ਅਵਤਾਰ ਜੌੜਾ, ਗੁਰਤੇਜ ਕੋਹਾਰਵਾਲਾ ਨੇ ਰਜਿੰਦਰਜੀਤ ਦੀਆਂ ਗਜ਼ਲਾਂ ਤੇ ਉਸਦੀ ਸ਼ੈਲੀ ’ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਰਜਿੰਦਰਜੀਤ ਨੂੰ ਅੱਜ ਦਾ ਸ਼ਾਇਰ ਐਲਾਨਿਆ। ਵਿਚਾਰ ਗੋਸ਼ਟੀ ਤੋਂ ਬਾਅਦ ਚੱਲੇ ਰਚਨਾਵਾਂ ਦੇ ਦੌਰ ’ਚ ਜਸਵਿੰਦਰ, ਸੁਰਜੀਤ ਜੱਜ, ਵਿਜੇ ਵਿਵੇਕ, ਗੁਰਤੇਜ ਕੋਹਾਰਵਾਲਾ, ਸਤੀਸ਼ ਬੇਦਾਗ, ਜਗਵਿੰਦਰ ਯੋਧਾ, ਹਰਦਮ ਸਿੰਘ ਮਾਨ, ਸੁਰਿੰਦਰਪ੍ਰੀਤ ਘਣੀਆ, ਨਵਦੀਪ ਜ਼ੀਰਾ ਨੇ ਆਪਣੀਆਂ ਰਚਨਾਵਾਂ ਨਾਲ ਦਰਸ਼ਕਾਂ ਨੂੰ ਮੰਤਰ ਮੁੰਗਧ ਕੀਤਾ। ਰਜਿੰਦਰਜੀਤ ਨੇ ਵੀ ਆਪਣੀਆਂ ਰਚਨਾਵਾਂ ਨਾਲ ਦਰਸ਼ਕਾਂ ਦੇ ਮਨਾਂ ਨੂੰ ਖੂਬ ਟੁੰਭਿਆ। ਇਸ ਮੌਕੇ ਮੁੱਖ ਮਹਿਮਾਨ ਇੰਦਰਜੀਤ ਸਿੰਘ ਖਾਲਸਾ ਵੱਲੋਂ ਫੋਰਮ ਦੇ ਸਲਾਨਾ ਸਨਮਾਨ ਸ਼ੇਖ਼ ਫ਼ਰੀਦ ਸਾਹਿਤਕ ਪੁਰਸਕਾਰ ਨਾਲ ਜਸਵਿੰਦਰ ਤੇ ਸਵ.ਚੰਦ ਸਿੰਘ ਚਾਹਲ ਯਾਦਗਾਰੀ ਪੁਰਸਕਾਰ ਨਾਲ ਰਜਿੰਦਰਜੀਤ ਨੂੰ ਨਿਵਾਜਿਆ ਗਿਆ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਨੇ ਫੋਰਮ ਵੱਲੋਂ ਸਮੇਂ ਸਮੇਂ ’ਤੇ ਕਰਵਾਏ ਜਾਂਦੇ ਸਾਹਿਤਕ ਸਮਾਗਮ ਨੂੰ ਇਲਾਕੇ ਲਈ ਵਰਦਾਨ ਦੱਸਦਿਆਂ ਇਕ ਚੰਗਾ ਉਪਰਾਲਾ ਦੱਸਿਆ। ਸਮਾਗਮ ’ਚ ਹਾਜਰ ਮਹਿਮਾਨਾਂ ’ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਫੋਰਮ ਦੇ ਸਰਪ੍ਰਸਤ ਪ੍ਰੋ ਸਾਧੂ ਸਿੰਘ ਨੇ ਅੱਗੋਂ ਤੋਂ ਵੀ ਸਾਹਿਤਕ ਸਮਾਗਮ ’ਤੇ ਵੱਖ -ਵੱਖ ਪੁਸਤਕਾਂ ’ਤੇ ਸੰਵਾਦ ਰਚਾਉਂਦੇ ਰਹਿਣ ਦਾ ਵਾਅਦਾ ਕੀਤਾ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਫੋਰਮ ਦੇ ਸਕੱਤਰ ਨਿਰਮੋਹੀ ਫ਼ਰੀਦਕੋਟੀ ਨੇ ਬੇਹੱਦ ਪ੍ਰਭਾਵਸ਼ਾਲੀ ਤੇ ਸਲੀਕਾਬੱਧ ਤਰੀਕੇ ਨਾਲ ਕੀਤਾ। ਇਸ ਮੌਕੇ 'ਤੇ ਲਿਟਰੇਰੀ ਫੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਫੋਰਮ ਦੀ ਸਲਾਨਾ ਰਿਪੋਰਟ ਪੜ੍ਹੀ । ਇਸ ਮੌਕੇ ਕਹਾਣੀਕਾਰਾਂ ਵਿਸ਼ਵਜੋਤੀ ਧੀਰ, ਡਾ.ਦਵਿੰਦਰ ਸੈਫੀ, ਗੁਰਮੀਤ ਸਿੰਘ ਕੋਟਕਪੂਰਾ, ਗੀਤਕਾਰ ਗੁਰਾਦਿੱਤਾ ਸਿੰਘ ਸੰਧੂ, ਲਖਵਿੰਦਰ ਹਾਲੀ, ਸਪਨ ਮਨਚੰਦਾ, ਗੁਰਦੀਪ ਸਿੰਘ ਢੁੱਡੀ, ਗਾਇਕ ਕੁਲਵਿੰਦਰ ਕੰਵਲ, ਰਤਨ ਸਿੰਘ ਰਾਹੀਕਾ, ਸੁਰਿੰਦਰ ਮਚਾਕੀ, ਨਵਰਾਹੀ ਘੁਗਿਆਣਵੀ, ਲਾਲ ਸਿੰਘ ਕਲਸੀ, ਕਹਾਣੀਕਾਰ ਜੋਰਾ ਸਿੰਘ ਸੰਧੂ, ਪ੍ਰੋ ਧਰਮਿੰਦਰ ਸਿੰਘ, ਪ੍ਰੋ ਜਲੋਰ ਸਿੰਘ ਖੀਵਾ, ਜਸਬੀਰ ਜੱਸੀ, ਜਸਵਿੰਦਰ ਮਿੰਟੂ, ਉਦੈ ਰਣਦੇਵ, ਹਰਪ੍ਰੀਤ ਹੈਪੀ, ਮਨਜੀਤ ਪੁਰੀ, ਗੁਰਜਿੰਦਰ ਮਾਹੀ, ਰਜਿੰਦਰ ਜੱਸਲ, ਸੁਨੀਲ ਵਾਟਸ, ਐਸ ਬਰਜਿੰਦਰ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਹਿਤਕ ਪ੍ਰੇਮੀ ਹਾਜ਼ਰ ਸਨ।
ਸੁਖ਼ਨ ਸੁਨੇਹੇ ਦੁਆਰਾ ਪਰਵਾਸੀ ਕਵੀ ਸੁਰਿੰਦਰ ਸਲੀਮ ਦੀਆਂ ਦੋ ਕਾਵਿ ਪੁਸਤਕਾਂ ਲੋਕ ਅਰਪਣ

ਨਵੇਂ ਸਿਰਜਤ ਸਾਹਿਤਕ ਮੰਚ ‘‘ ਸੁਖ਼ਨ ਸੁਨੇਹੇ ’’ ਦੇ ਪਹਿਲੇ ਸਮਾਗਮ ਵਿੱਚ ਲੰਡਨ ਰਹਿੰ
ਦੇ ਸ਼ਾਇਰ ਸੁਰਿੰਦਰ ਸਲੀਮ ਦੀਆਂ ਦੋ ਕਾਵਿ ਪੁਸਤਕਾਂ ‘ਪਹਿਲੀ ਝੜੀ ’ (ਪੰਜਾਬੀ) ਅਤੇ ‘ਪਹਿਲੀ ਉਡਾਨ (ਹਿੰਦੀ) ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸਤੀਸ਼ ਬੇਦਾਗ਼ , ਪਰਵਾਸੀ ਪੰਜਾਬੀ ਸ਼ਾਇਰ ਰਾਜਿੰਦਰਜੀਤ ( ਇੰਗਲੈਂਡ) ਅਤੇ ਰਾਸ਼ਟਰਪਤੀ ਪੁਰਸਕਾਰ ਜੇਤੂ ਲੇਖਿਕਾ ਸ੍ਰੀਮਤੀ ਸਿਮਰਤ ਸੁਮੈਰਾ ਨੂੰ ਅਦਾਰਾ ਸੁਖ਼ਨ ਸੁਨੇਹੇ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇੱਕ ਬਹੁ ਭਾਸ਼ਾਈ ਕਾਵਿ ਗੋਸ਼ਟੀ ਕੀਤੀ ਗਈ । ਸੁਖ਼ਨ ਸੁਨੇਹੇ ਦੇ ਕਾਮਿਆਂ ਚੋਂ ਪ੍ਰਮੁੱਖ ਸ਼ਾਇਰਾ ਹਰਪਿੰਦਰ ਰਾਨਾ ਨੇ ਦੱਸਿਆ ਕਿ ਸੁਖ਼ਨ ਸੁਨੇਹੇ ਅਦਬ ,ਸੰਗੀਤ ਤੇ ਨਾਟ ਵਿਧਾ ਨੂੰ ਸਮਰਪਿਤ ਹੈ। ਇਹ ਅਦਾਰਾ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਹੈ। ਇਸ ਮੌਕੇ ਸਤੀਸ਼ ਬੇਦਾਗ਼ ਨੇ ਆਪਣੇ ਸ਼ੇਅਰ, ‘‘ ਤੇਰੀ ਖ਼ਲਕਤ ਕੇ ਮੋਹਤਬਰ ਹੈਂ ਹਮ ਘਾਸ ਖਾ ਕਰ ਭੀ ਬੰਮ ਬਨਾੲਂਗੇ ’’ ਅਤੇ ‘‘ ਸੁਕਰੀਆ ਤੈਮੂਰ ਉ ਨਾਦਿਰ ਗਜ਼ਨਵੀ ਅੰਗਰੇਜ਼ ਭਾਈਉਂ ,ਲੂਟਨਾ ਅਬ ਆ ਗਿਆ ਹੈ ਖੁਦ ਹਮੇਂ ਖੁਦ ਅਪਨਾ ਹੀ ਘਰ ’’ਵਰਗੇ ਸੁਪ੍ਰਸਿੱਧ ਹੋ ਚੁੱਕੇ ਸ਼ੇਅਰ ਪੜੇ ਤੇ ਭਰਪੂਰ ਦਾਦ ਖੱਟੀ । ਇਸ ਮੌਕੇ ਤੇ ¦ਡਨ ਤੋ ਆਏ ਪੰਜਾਬੀ ਸ਼ਾਇਰ ਰਾਜਿੰਦਰਜੀਤ ਦੇ ਸ਼ੇਅਰ ਵੀ ਬਹੁਤ ਸਲਾਹੇ ਗਏ , ‘‘ ਖੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ ,ਮੈਂ ਅਥਰੂ ਪੂੰਝ ਚੂੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ ’’ ਅਤੇ ‘‘ ਲਿਆ ਜ਼ਰਾ ਕਾਗਜ਼ ਹੁਣੇ ਆਪਣੀ ਵਸੀਅਤ ਲਿਖ ਦਿਆਂ, ਤਪਦਿਆਂ ਲਈ ਆਪਣੇ ਹਿੱਸੇ ਦੀ ਰਾਹਤ ਲਿਖ ਦਿਆਂ ’’ ਆਦਿ ਨਾਲ ਵਾਹ ਵਾਹ ਕਰਵਾਈ। ਸ੍ਰੀਮਤੀ ਸਿਮਰਤ ਸੁਮੈਰਾ ਨੇ ਆਪਣੀਆਂ ਨਿੱਕੀਆਂ

ਕਵਿਤਾਵਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਸਨਮਾਨਿਤ ਹਸਤੀਆਂ ਨੇ ਸੁਰਿੰਦਰ ਸਲੀਮ ਨੂੰ ਫੋਨ ਦੁਆਰਾ ਮੁਬਾਰਕਬਾਦ ਦਿੱਤੀ। ਸੰਦੀਪ ਸਿੰਘ ਨੇ ਸੁਰਿੰਦਰ ਸਲੀਮ ਦੀਆਂ ਰਚਨਾਵਾਂ ਪੜ• ਕੇ ਸੁਣਾਈਆਂ। ਸਮਾਗਮ ਵਿੱਚ ਬਟਾਲਾ ਤੋਂ ਪਧਾਰੇ ਸ੍ਰੀ ਅਸ਼ੋਕ ਚਰਨ ਆਲਮਗੀਰ ਦੇ ਨਾਵਲ ‘‘ ਗ੍ਰੀਸ਼ਨ ਰੋਮਨ ਦੇਵਤੇ ’’ ਨੂੰ ਵੀ ਰੀਲੀਜ਼ ਕੀਤਾ ਗਿਆ। ਕਾਵਿ ਗੋਸ਼ਟੀ ਵਿੱਚ ਹਰਪਿੰਦਰ ਰਾਨਾ, ਸੁਰਿੰਦਰਪ੍ਰੀਤ ਘਣੀਆਂ , ਨਿਰਮੋਹੀ ਫਰੀਦਕੋਟੀ ,ਸੁਨੀਲ ਚੰਦਆਨਵੀ, ੰਜੰਗੀਰ ਸੱਧਰ, ਕੰਵਰਜੀਤ,ਅਮਨਦੀਪ ਅਮਨ,ਵਕੀਲ ਸਿੱਧੂ, ਕੁਲਵਿੰਦਰ ਵਿਰਕ, ਪ੍ਰੋ ਦਾਤਾਰ ਸਿੰਘ ਨੇ ਰਚਨਾਵਾਂ ਪੜ•ੀਆਂ ਅਤੇ ਭੁਪਿੰਦਰਪ੍ਰੀਤ, ਗੁਰਸੇਵਕਪ੍ਰੀਤ ਕਹਾਣੀਕਾਰ,ਕੁਲਵੰਤ ਗਿੱਲ, ਹਰਜਿੰਦਰ ਸੂਰੇਵਾਲੀਆ,ਮਹਿੰਦਰਪਾਲ ਬੱਬੀ ,ਪ੍ਰਿੰਸ ਧੁਨਾ,ਸਪਨ ਮਨਚੰਦਾ, ਕੰਚਨ ਬੇਦਾਗ਼, ਰੋਸ਼ਨ ਲਾਲ ਮਨਚੰਦਾ, ਰਾਮ ਕੁਮਾਰ ਬੇਦਾਗ਼ ਮੁਕਤਸਰੀ, ਮੀਨਾਕਸ਼ੀ ਨਾਗਪਾਲ, ਮੀਤੂ, ਰਜਨੀ ਬੱਤਰਾ, ਅਸ਼ੋਕ ਭਟੇਜਾ , ਰਣਜੀਤ ਸਿੰਘ, ਸੰਜੀਵ ਸੁੱਖੀ, ਲਛਮਣ ਦੋਸ਼ੀ, ਸੁਸ਼ੀਲ ਰਹੇਜਾ , ਕਾਲਾ ਸਿੰਘ ਅਤੇ ਲਖਬੀਰ ਸਿੰਘ,ਪ੍ਰਗਟ ਸਿੰਘ ਜੰਬਰ , ਸੁਰਿੰਦਰ ਮਚਾਕੀ , ਸੰਤੋਖ ਸਿੰਘ ਭਾਣਾ ਆਦਿ ਨੇ ਆਪਣੀ ਉਪਸਥਿਤੀ ਦਰਜ ਕਰਵਾਈ। ਇਹ ਸਮਾਗਮ ਗੁਰੂ ਰਾਮਦਾਸ ਪੈਰਾਮੈਡੀਕਲ ਕਾਲਜ ਵਿੱਚ ਸੰਪਨ ਹੋਇਆ।
‘ਕਲਮ’ ਸਨਮਾਨ ਸਮਾਰੋਹ ਤੇ ਕਵੀ ਦਰਬਾਰ
ਕੌਮਾਂਤਰੀ ਲੇਖਕ ਮੰਚ (ਕਲਮ) ਵਲੋਂ ਪਰਵਾਸੀ ਸ਼ਾਇਰ ਸੁਖਵਿੰਦਰ ਕੰਬੋਜ ਦੀ ਪ੍ਰੇਰਨਾ ਸਦਕਾ ਸ਼ੁਰੂ ਕੀਤੇ ‘ਕਲਮ’ ਪੁਰਸਕਾਰਾਂ ਸਬੰਧੀ ਛੇਵਾਂ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਕਮਲਾ ਨਹਿਰੂ ਕਾਲਜ ਫਗਵਾੜਾ ਅਤੇ ਸਾਹਿਤਕ-ਸੱਭਿਆਚਾਰਕ ਸੰਸਥਾ ਜਲੰਧਰ ਦੇ ਸਹਿਯੋਗ ਨਾਲ਼ ਕਮਲਾ ਨਹਿਰੂ ਕਾਲਜ ਫਗਵਾੜਾ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਨੇ ਕੀਤੀ ਤੇ ਪ੍ਰਧਨਗੀ ਮੰਡਲ ਵਿਚ ਸਰਵਸ਼੍ਰੀ ਅਜਾਇਬ ਕਮਲ, ਸਰਦਾਰ ਪੰਛੀ, ਅਨੂਪ ਵਿਰਕ ਅਤੇ ਮਨਮੋਹਨ ਸ਼ਾਮਿਲ ਸਨ। ਸੁਰਜੀਤ ਜੱਜ ਵਲੋਂ ਇਨ੍ਹਾਂ ਸਨਮਾਨਾਂ ਤੇ ਕਲਮ ਸਬੰਧੀ ਜਾਣਕਾਰੀ ਸਾਂਝੀ ਕਰਨ ਉਪਰੰਤ ਸੱਭ ਤੋਂ ਪਹਿਲਾਂ ‘ਬਾਪੂ ਜਗੀਰ ਸਿੰਘ ਕੰਬੋਜ ਯਾਦਗਾਰੀ ਕਲਮ ਪੁਰਸਕਾਰ’ ਸਿਰਮੌਰ ਕਹਾਣੀਕਾਰਾ ਸੁਖਵੰਤ ਕੌਰ ਮਾਨ ਨੂੰ ਪ੍ਰਦਾਨ ਕੀਤਾ ਗਿਆ, ਜਿਸ ਵਿਚ ਇੱਕੀ ਹਜ਼ਾਰ ਰੁਪਏ, ਸ਼ਾਲ ਤੇ ਸਨਮਾਨ ਪੱਤਰ ਸ਼ਾਮਲ ਸੀ। ਡਾ. ਗੁਰਬਖ਼ਸ਼ ਸਿੰਘ ਫਰੈਂਕ ਹੁਰਾਂ ਨੂੰ 'ਡਾ. ਕੇਸਰ ਸਿੰਘ ਕੇਸਰ ਯਾਦਗਾਰੀ ਕਲਮ ਪੁਰਸਕਾਰ', ਜਿਸ ਵਿਚ 5100 ਰੁਪਏ, ਸ਼ਾਲ ਤੇ ਸਨਮਾਨ ਪੱਤਰ ਸਨ, ਭੇਟ ਕਰਨ ਉਪਰੰਤ 'ਨਵ ਪ੍ਰਤਿਭਾ ਕਲਮ ਪੁਰਸਕਾਰ' ਉਭਰਦੇ ਗ਼ਜ਼ਲਗੋ ਗੁਰਮੀਤ ਖੋਖਰ ਨੂੰ ਪ੍ਰਦਾਨ ਕੀਤਾ ਗਿਆ। ਡਾ. ਭੁਪਿੰਦਰ ਕੌਰ, ਪ੍ਰੋ. ਸੁਰਜੀਤ ਜੱਜ ਤੇ ਜਗਵਿੰਦਰ ਜੋਧਾ ਨੇ ਸਨਮਾਨ ਪੱਤਰ ਪੜ੍ਹੇ। ਇਸ ਸਨਮਾਨ ਸਮਾਰੋਹ ਮੌਕੇ ਤ੍ਰੈਭਾਸ਼ੀ ਕਵੀ ਦਰਬਾਰ ਵਿਚ ਸਰਵਸ਼੍ਰੀ ਸੁਰਜੀਤ ਪਾਤਰ, ਅਜਾਇਬ ਕਮਲ, ਸਰਦਾਰ ਪੰਛੀ, ਅਨੂਪ ਵਿਰਕ, ਮਨਮੋਹਨ, ਅਜੀਤਪਾਲ, ਕਵਿੰਦਰ ਚਾਂਦ, ਸੁਖਵਿੰਦਰ ਅੰਮ੍ਰਿਤ, ਸੁਰਜੀਤ ਜੱਜ, ਮੋਹਨ ਸਪਰਾ, ਜਗਵਿੰਦਰ ਜੋਧਾ, ਪ੍ਰੋ. ਕੁਲਵੰਤ ਔਜਲਾ, ਹਰਵਿੰਦਰ ਭੰਡਾਲ, ਅਨੂਬਾਲਾ, ਡਾ. ਜਸਬੀਰ ਕੇਸਰ, ਜਗਦੀਪ ਦੀਪ, ਕੁਲਵਿੰਦਰ ਕੁੱਲਾ, ਦੇਵ ਦਰਦ, ਹਰਸ਼ਰਨ ਸ਼ਰੀਫ਼, ਜਸਵਿੰਦਰ ਮਹਿਰਮ, ਹਰੀ ਸਿੰਘ ਮੋਹੀ, ਗੁਰਬਖਸ਼ ਭੰਡਾਲ, ਤ੍ਰੈਲੋਚਨ ਝਾਂਡੇ, ਰਣਬੀਰ ਰਾਣਾ, ਸੋਮਦੱਤ ਦਿਲਗੀਰ, ਆਰਿਫ਼ ਗੋਬਿੰਦਪੁਰੀ ਦੁਆਰਾ ਕਵਿਤਾਵਾਂ ਪੇਸ਼ ਕੀਤੀਆਂ। ਅਜੋਕੀ ਸ਼ਾਇਰੀ ਦੇ ਬਹੁਭਾਂਤੀ ਰੰਗਾਂ ਦੀ ਆਭਾ ਵਧਾਉਣ ਵਾਲਿ਼ਆਂ ਵਿਚ ਸਰਵਸ਼੍ਰੀ਼ ਦਰਸ਼ਨ ਗਿੱਲ, ਸਤੀਸ਼ ਗੁਲਾਟੀ, ਦੇਸ ਰਾਜ ਕਾਲੀ, ਤਸਕੀਨ, ਭਗਵੰਤ ਰਸੂਲਪੁਰੀ, ਪ੍ਰੋ. ਸਰੋਜ ਬਲਰਾਮ, ਗਾਇਕ ਮਕਬੂਲ, ਮੱਖਣ ਮਾਨ, ਹਰਬੰਸ ਹੀਓਂ, ਰਿਤੂ ਕੇਸਰ ਅਤੇ ਤਲਵਿੰਦਰ ਸਿੰਘ ਸਮੇਤ ਸ਼ਹਿਰ ਦੇ ਸੰਵੇਦਨ ਸ਼ੀਲ ਸ੍ਰੋਤੇ, ਕਾਲਜ ਅਧਿਆਪਕ ਅਤੇ ਵਿਦਿਆਰਥੀ ਉਮਾਹ ਤੇ ਉਤਸ਼ਾਹ ਨਾਲ਼ ਹਾਜ਼ਰ ਸਨ।
ਤ੍ਰੈਲੋਚਨ ਲੋਚੀ ਦਾ ਗ਼ਜ਼ਲ ਸੰਗ੍ਰਹਿ ਰਿਲੀਜ਼
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ
ਵਲੋਂ ਪੰਜਾਬੀ ਸਭਿਆਚਾਰ ਅਕਾਦਮੀ ਰਜਿ. ਅਤੇ ਪਾਮੇਟੀ ਦੇ ਸਹਿਯੋਗ ਨਾਲ਼ ਕਰਵਾਏ ਸਾਹਿਤਕ ਸਮਾਗਮ ਵਿਚ ਪ੍ਰਸਿੱਧ ਕਵੀ ਤ੍ਰੈਲੋਚਨ ਲੋਚੀ ਦੇ ਪਲੇਠੇ ਗ਼ਜ਼ਲ ਸੰਗ੍ਰਹਿ 'ਦਿਲ ਦਰਵਾਜ਼ੇ ' ਨੂੰ ਰਿਲੀਜ਼ ਕਰਦਿਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ ਨੇ ਕਿਹਾ ਹੈ ਕਿ 21ਵੀਂ ਸਦੀ ਵਿਚ ਵਿਗਿਆਨ ਦੀ ਸਰਦਾਰੀ ਤਾਂ ਹੀ ਮਨੁੱਖੀ ਚਿਹਰੇ ਵਾਲ਼ੀ ਬਣ ਸਕੇਗੀ ਜੇਕਰ ਇਸ ਨੂੰ ਸਾਹਿਤ ਅਤੇ ਸੱਭਿਆਚਾਰ ਦਾ ਸਾਥ ਲਗਾਤਾਰ ਮਿਲਦਾ ਰਹੇਗਾ। ਉਨ੍ਹਾਂ ਆਖਿਆ ਕਿ ਤ੍ਰੈਲੋਚਨ ਲੋਚੀ ਸਾਡਾ ਸਿਹਤਮੰਦ ਸੋਚ ਵਾਲ਼ਾ ਸੰਤੁਲਿਤ ਸ਼ਾਇਰ ਹੈ, ਜਿਸ ਦੀ ਗ਼ਜ਼ਲ ਵਿਚ ਮਿਠਾਸ ਅਤੇ ਪ੍ਰਵਾਜ਼ ਦਿਲ ਨੂੰ ਲਗਾਤਾਰ ਪ੍ਰਭਾਵਿਤ ਕਰਦੀ ਹੈ। ਲੋਚੀ ਦੀ ਪੁਸਤਕ ਨੂੰ ਸਮਾਗਮ ਦੇ ਪ੍ਰਧਾਨ ਸ. ਅਮਰਜੀਤ ਸਿੰਘ ਸਿੱਧੂ ਆਈ.ਏ.ਐਸ., ਡਾ. ਸੁਰਜੀਤ ਪਾਤਰ, ਸ. ਪਰਮਜੀਤ ਸਿੰਘ ਸਿੱਧਵਾਂ,ਸ.ਗੁਰਤੇਜ ਸਿੰਘ ਡੀ ਈ ਟੀ ਸੀ ਬਠਿੰਡਾ, ਪ੍ਰਸਿੱਧ ਨਾਵਲਕਾਰ ਪ੍ਰੋ. ਨਰਿੰਜਨ ਤਸਨੀਮ ਨੇ ਰਿਲੀਜ਼ ਕੀਤਾ। ਪ੍ਰਧਾਨਗੀ ਭਾਸ਼ਣ ਦਿੰਦਿਆਂ ਸ. ਅਮਰਜੀਤ ਸਿੰਘ ਸਿੱਧੂ, ਆਈ ਏ ਐਸ ਰਿਟਾ. ਨੇ ਆਖਿਆ ਕਿ ਲੋਚੀ ਨੇ ਰਿਸ਼ਤਿਆਂ ਦੀ ਪਾਕੀਜ਼ਗੀ, ਮਾਨਵੀ ਰਿਸ਼ਤਿਆਂ ਵਿਚ ਆ ਰਹੀ ਤਬਦੀਲੀ ਤੇ ਉਂਗਲੀ ਰੱਖੀ ਹੈ। ਧੀਆਂ, ਭੈਣਾਂ ਦੇ ਸਨਮਾਨ ਵਿਚ ਉਸ ਦੇ ਬੋਲ ਘਰ ਘਰ ਪਹੁੰਚਾਉਣ ਦੀ ਜ਼ਰੂਰਤ ਹੈ ਤਾਂ ਜੋ ਸਿ਼ਸ਼ਟਾਚਾਰ ਦਾ ਪਾਸਾਰ ਹੋਵੇ। ਇਸ ਮੌਕੇ ਸ.ਜਗਤਾਰ ਸਿੰਘ ਧੀਮਾਨ,ਡਾ. ਸ.ਨ. ਸੇਵਕ, ਪ੍ਰਸਿੱਧ ਵਿਦਵਾਨ ਅਤੇ ਪੰਜਾਬੀ ਕਵੀ ਪ੍ਰੋ. ਰਵਿੰਦਰ ਭੱਠਲ ਅਤੇ ਸ. ਗੁਰਦਿੱਤ ਸਿੰਘ ਕੰਗ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬੀ ਸਭਿਆਚਾਰ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਤ੍ਰੈਲੋਚਨ ਲੋਚੀ ਦੀ ਸ਼ਖ਼ਸੀਅਤ ਅਤੇ ਕਵਿਤਾ ਬਾਰੇ ਮੰਚ ਸੰਚਾਲਨ ਕਰਦਿਆਂ ਕਰਦਿਆਂ ਭਾਵਪੂਰਤ ਟਿੱਪਣੀਆਂ ਕੀਤੀਆਂ। ਗੁਰੁ ਨਾਨਕ ਦੇਵ ਯੂਨੀਵਰਸਟੀ ਦ ਸਾਬਕਾ ਵਾਈਸ ਚਾਂਸਲਰ ਪ੍ਰਿਥੀਪਾਲ ਸਿੰਘ ਕਪੂਰ ਨੇ ਲੋਚੀ ਦੀਆਂ ਗ਼ਜ਼ਲਾਂ ਦੀ ਭਰਪੂਰ ਸਰਾਹਨਾ ਕੀਤੀ। ਡਾ. ਸਰੂਪ ਸਿੰਘ ਅਲੱਗ ਨੇ ਤ੍ਰੈਲੋਚਨ ਲੋਚੀ ਨੂੰ 3100 ਰੁਪਏ ਦੀ ਧਨ ਰਾਸ਼ੀ ਦਾ ਸ਼ਗਨ ਦੇ ਕੇ ਸਨਮਾਨਿਤ ਕਰਦਿਆਂ ਆਖਿਆ ਕਿ ਇਸ ਦੀ ਸ਼ਾਇਰੀ ਵਿਚ ਧੀਆਂ ਦੀ ਦਰਦ ਕਹਾਣੀ ਹਮੇਸ਼ਾਂ ਹੀ ਮੇਰੇ ਨੇਤਰਾਂ ਵਿਚ ਸਿੱਲ੍ਹ ਲੈ ਆਉਂਦੀ ਹੈ।
ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੈਮੋਰੀਅਲ ਟ੍ਰਸਟ ਵਲੋਂ ਸ.ਅਵਤਾਰ ਸਿੰਘ ਗਰੇਵਾਲ, ਸ.ਹੁਸਿ਼ਆਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਰਾਭਾ ਅਤੇ ਸਾਥੀਆਂ ਨੇ ਕਵੀ ਤ੍ਰੈਲੋਚਨ ਲੋਚੀ ਨੂੰ ਸਨਮਾਨਿਤ ਕੀਤਾ। ਟ੍ਰਸਟ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਕਵੀ ਦਰਬਾਰ ਵਿਚ ਸ਼ਾਮਿਲ ਕਵੀਆਂ ਸਰਵ ਸ਼੍ਰੀ ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਸਰਦਾਰ ਪੰਛੀ, ਗੁਰਦਿੱਤ ਸਿੰਘ ਕੰਗ, ਅਮਰਜੀਤ ਸਿੰਘ ਸਿੱਧੂ, ਗੁਰਤੇਜ ਸਿੰਘ, ਪ੍ਰੋ. ਰਵਿੰਦਰ ਭੱਠਲ, ਮਨਜਿੰਦਰ ਧਨੋਆ, ਸ.ਨ. ਸੇਵਕ, ਤਰਸੇਮ ਨੂਰ, ਸਤੀਸ਼ ਗੁਲਾਟੀ, ਜਾਗੀਰ ਸਿੰਘ ਪ੍ਰੀਤ, ਡਾ.ਜਗਤਾਰ ਧੀਮਾਨ, ਗੁਰਚਰਨ ਕੌਰ ਕੋਚਰ, ਪ੍ਰੋ. ਜਸਵਿੰਦਰ ਧਨਾਂਸੂ, ਅਮਰਜੀਤ ਸ਼ੇਰਪੁਰੀ, ਕੇ. ਸਾਧੂ ਸਿੰਘ, ਹਰਭਜਨ ਸਿੰਘ ਧਰਨਾ, ਡਾ. ਨਰੋਤਮਾ ਮੋਦਗਿਲ, ਸੁਰਜਨ ਸਿੰਘ, ਦੇਵਿੰਦਰ ਪ੍ਰੀਤ, ਡਾ.ਪ੍ਰਿਤਪਾਲ ਕੌਰ ਚਾਹਲ, ਦਰਸ਼ਨ ਕੌਰ ਗਿੱਲ ਨੇ ਆਪਣੇ ਕਾਵਿ ਰੰਗ ਬਿਖੇਰੇ ਅਤੇ ਇਨ੍ਹਾਂ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਾਂ ਤੋਂ ਇਲਾਵਾ ਸਰਵਸ਼੍ਰੀ ਪ੍ਰੋ.ਗੁਣਵੰਤ ਸਿੰਘ ਦੂਆ, ਕਰਮਜੀਤ ਸਿੰਘ ਔਜਲਾ,ਗੁਰਸ਼ਰਨ ਸਿੰਘ ਨਰੂਲਾ, ਡਾ. ਨਿਰਮਲ ਜੌੜਾ, ਦੇਵਿੰਦਰ ਸੇਖਾ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਨਾਵਲਕਾਰ ਨਿੰਦਰ ਗਿੱਲ, ਇੰਦਰਜੀਤ ਪਾਲ ਕੌਰ ਭਿੰਡਰ, ਜਨਮੇਜਾ ਸਿੰਘ ਜੌਹਲ, ਮੁਹਿੰਦਰਦੀਪ ਗਰੇਵਾਲ, ਡਾ. ਅੰਮ੍ਰਿਤ ਰਿਸ਼ਮਾਂ, ਬਬੀਤਾ ਜੈਨ, ਪ੍ਰੋ.ਮਨਜੀਤ ਸਿੰਘ, ਪ੍ਰੋ. ਸਰਬਜੀਤ ਸਿੰਘ, ਡਾ. ਭੁਪਿੰਦਰ ਸਿੰਘ, ਮਨਜੀਤ ਸਿੰਘ ਕੋਮਲ, ਡਾ.ਗੁਰਪ੍ਰੀਤ ਸਿੰਘ, ਪ੍ਰੋ. ਸੁਸ਼ਮਿੰਦਰ ਕੌਰ, ਗੁਰਮਿੰਦਰ ਕੌਰ,ਪ੍ਰੋ. ਗੀਤਾ ਜਲਾਨ, ਪ੍ਰੋ. ਸ਼ਰਨਜੀਤ ਕੌਰ, ਜਸਵਿੰਦਰ ਕੌਰ ਮੋਹਾਲੀ, ਰੋਜ਼ੀ ਧਨੋਆ, ਵਿਸ਼ਾਲ ਖੁੱਲਰ, ਜਸਵੰਤ ਸਿੰਘ ਅਮਨ, ਡਾ. ਅਨਿਲ ਸ਼ਰਮਾਂ, ਸੁਨੀਤਾ ਪ੍ਰੀਤ ਫਿਲੌਰ ਅਤੇ ਜਸਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ।
ਵਲੋਂ ਪੰਜਾਬੀ ਸਭਿਆਚਾਰ ਅਕਾਦਮੀ ਰਜਿ. ਅਤੇ ਪਾਮੇਟੀ ਦੇ ਸਹਿਯੋਗ ਨਾਲ਼ ਕਰਵਾਏ ਸਾਹਿਤਕ ਸਮਾਗਮ ਵਿਚ ਪ੍ਰਸਿੱਧ ਕਵੀ ਤ੍ਰੈਲੋਚਨ ਲੋਚੀ ਦੇ ਪਲੇਠੇ ਗ਼ਜ਼ਲ ਸੰਗ੍ਰਹਿ 'ਦਿਲ ਦਰਵਾਜ਼ੇ ' ਨੂੰ ਰਿਲੀਜ਼ ਕਰਦਿਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ ਨੇ ਕਿਹਾ ਹੈ ਕਿ 21ਵੀਂ ਸਦੀ ਵਿਚ ਵਿਗਿਆਨ ਦੀ ਸਰਦਾਰੀ ਤਾਂ ਹੀ ਮਨੁੱਖੀ ਚਿਹਰੇ ਵਾਲ਼ੀ ਬਣ ਸਕੇਗੀ ਜੇਕਰ ਇਸ ਨੂੰ ਸਾਹਿਤ ਅਤੇ ਸੱਭਿਆਚਾਰ ਦਾ ਸਾਥ ਲਗਾਤਾਰ ਮਿਲਦਾ ਰਹੇਗਾ। ਉਨ੍ਹਾਂ ਆਖਿਆ ਕਿ ਤ੍ਰੈਲੋਚਨ ਲੋਚੀ ਸਾਡਾ ਸਿਹਤਮੰਦ ਸੋਚ ਵਾਲ਼ਾ ਸੰਤੁਲਿਤ ਸ਼ਾਇਰ ਹੈ, ਜਿਸ ਦੀ ਗ਼ਜ਼ਲ ਵਿਚ ਮਿਠਾਸ ਅਤੇ ਪ੍ਰਵਾਜ਼ ਦਿਲ ਨੂੰ ਲਗਾਤਾਰ ਪ੍ਰਭਾਵਿਤ ਕਰਦੀ ਹੈ। ਲੋਚੀ ਦੀ ਪੁਸਤਕ ਨੂੰ ਸਮਾਗਮ ਦੇ ਪ੍ਰਧਾਨ ਸ. ਅਮਰਜੀਤ ਸਿੰਘ ਸਿੱਧੂ ਆਈ.ਏ.ਐਸ., ਡਾ. ਸੁਰਜੀਤ ਪਾਤਰ, ਸ. ਪਰਮਜੀਤ ਸਿੰਘ ਸਿੱਧਵਾਂ,ਸ.ਗੁਰਤੇਜ ਸਿੰਘ ਡੀ ਈ ਟੀ ਸੀ ਬਠਿੰਡਾ, ਪ੍ਰਸਿੱਧ ਨਾਵਲਕਾਰ ਪ੍ਰੋ. ਨਰਿੰਜਨ ਤਸਨੀਮ ਨੇ ਰਿਲੀਜ਼ ਕੀਤਾ। ਪ੍ਰਧਾਨਗੀ ਭਾਸ਼ਣ ਦਿੰਦਿਆਂ ਸ. ਅਮਰਜੀਤ ਸਿੰਘ ਸਿੱਧੂ, ਆਈ ਏ ਐਸ ਰਿਟਾ. ਨੇ ਆਖਿਆ ਕਿ ਲੋਚੀ ਨੇ ਰਿਸ਼ਤਿਆਂ ਦੀ ਪਾਕੀਜ਼ਗੀ, ਮਾਨਵੀ ਰਿਸ਼ਤਿਆਂ ਵਿਚ ਆ ਰਹੀ ਤਬਦੀਲੀ ਤੇ ਉਂਗਲੀ ਰੱਖੀ ਹੈ। ਧੀਆਂ, ਭੈਣਾਂ ਦੇ ਸਨਮਾਨ ਵਿਚ ਉਸ ਦੇ ਬੋਲ ਘਰ ਘਰ ਪਹੁੰਚਾਉਣ ਦੀ ਜ਼ਰੂਰਤ ਹੈ ਤਾਂ ਜੋ ਸਿ਼ਸ਼ਟਾਚਾਰ ਦਾ ਪਾਸਾਰ ਹੋਵੇ। ਇਸ ਮੌਕੇ ਸ.ਜਗਤਾਰ ਸਿੰਘ ਧੀਮਾਨ,ਡਾ. ਸ.ਨ. ਸੇਵਕ, ਪ੍ਰਸਿੱਧ ਵਿਦਵਾਨ ਅਤੇ ਪੰਜਾਬੀ ਕਵੀ ਪ੍ਰੋ. ਰਵਿੰਦਰ ਭੱਠਲ ਅਤੇ ਸ. ਗੁਰਦਿੱਤ ਸਿੰਘ ਕੰਗ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬੀ ਸਭਿਆਚਾਰ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਤ੍ਰੈਲੋਚਨ ਲੋਚੀ ਦੀ ਸ਼ਖ਼ਸੀਅਤ ਅਤੇ ਕਵਿਤਾ ਬਾਰੇ ਮੰਚ ਸੰਚਾਲਨ ਕਰਦਿਆਂ ਕਰਦਿਆਂ ਭਾਵਪੂਰਤ ਟਿੱਪਣੀਆਂ ਕੀਤੀਆਂ। ਗੁਰੁ ਨਾਨਕ ਦੇਵ ਯੂਨੀਵਰਸਟੀ ਦ ਸਾਬਕਾ ਵਾਈਸ ਚਾਂਸਲਰ ਪ੍ਰਿਥੀਪਾਲ ਸਿੰਘ ਕਪੂਰ ਨੇ ਲੋਚੀ ਦੀਆਂ ਗ਼ਜ਼ਲਾਂ ਦੀ ਭਰਪੂਰ ਸਰਾਹਨਾ ਕੀਤੀ। ਡਾ. ਸਰੂਪ ਸਿੰਘ ਅਲੱਗ ਨੇ ਤ੍ਰੈਲੋਚਨ ਲੋਚੀ ਨੂੰ 3100 ਰੁਪਏ ਦੀ ਧਨ ਰਾਸ਼ੀ ਦਾ ਸ਼ਗਨ ਦੇ ਕੇ ਸਨਮਾਨਿਤ ਕਰਦਿਆਂ ਆਖਿਆ ਕਿ ਇਸ ਦੀ ਸ਼ਾਇਰੀ ਵਿਚ ਧੀਆਂ ਦੀ ਦਰਦ ਕਹਾਣੀ ਹਮੇਸ਼ਾਂ ਹੀ ਮੇਰੇ ਨੇਤਰਾਂ ਵਿਚ ਸਿੱਲ੍ਹ ਲੈ ਆਉਂਦੀ ਹੈ।ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੈਮੋਰੀਅਲ ਟ੍ਰਸਟ ਵਲੋਂ ਸ.ਅਵਤਾਰ ਸਿੰਘ ਗਰੇਵਾਲ, ਸ.ਹੁਸਿ਼ਆਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਰਾਭਾ ਅਤੇ ਸਾਥੀਆਂ ਨੇ ਕਵੀ ਤ੍ਰੈਲੋਚਨ ਲੋਚੀ ਨੂੰ ਸਨਮਾਨਿਤ ਕੀਤਾ। ਟ੍ਰਸਟ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਕਵੀ ਦਰਬਾਰ ਵਿਚ ਸ਼ਾਮਿਲ ਕਵੀਆਂ ਸਰਵ ਸ਼੍ਰੀ ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਸਰਦਾਰ ਪੰਛੀ, ਗੁਰਦਿੱਤ ਸਿੰਘ ਕੰਗ, ਅਮਰਜੀਤ ਸਿੰਘ ਸਿੱਧੂ, ਗੁਰਤੇਜ ਸਿੰਘ, ਪ੍ਰੋ. ਰਵਿੰਦਰ ਭੱਠਲ, ਮਨਜਿੰਦਰ ਧਨੋਆ, ਸ.ਨ. ਸੇਵਕ, ਤਰਸੇਮ ਨੂਰ, ਸਤੀਸ਼ ਗੁਲਾਟੀ, ਜਾਗੀਰ ਸਿੰਘ ਪ੍ਰੀਤ, ਡਾ.ਜਗਤਾਰ ਧੀਮਾਨ, ਗੁਰਚਰਨ ਕੌਰ ਕੋਚਰ, ਪ੍ਰੋ. ਜਸਵਿੰਦਰ ਧਨਾਂਸੂ, ਅਮਰਜੀਤ ਸ਼ੇਰਪੁਰੀ, ਕੇ. ਸਾਧੂ ਸਿੰਘ, ਹਰਭਜਨ ਸਿੰਘ ਧਰਨਾ, ਡਾ. ਨਰੋਤਮਾ ਮੋਦਗਿਲ, ਸੁਰਜਨ ਸਿੰਘ, ਦੇਵਿੰਦਰ ਪ੍ਰੀਤ, ਡਾ.ਪ੍ਰਿਤਪਾਲ ਕੌਰ ਚਾਹਲ, ਦਰਸ਼ਨ ਕੌਰ ਗਿੱਲ ਨੇ ਆਪਣੇ ਕਾਵਿ ਰੰਗ ਬਿਖੇਰੇ ਅਤੇ ਇਨ੍ਹਾਂ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਾਂ ਤੋਂ ਇਲਾਵਾ ਸਰਵਸ਼੍ਰੀ ਪ੍ਰੋ.ਗੁਣਵੰਤ ਸਿੰਘ ਦੂਆ, ਕਰਮਜੀਤ ਸਿੰਘ ਔਜਲਾ,ਗੁਰਸ਼ਰਨ ਸਿੰਘ ਨਰੂਲਾ, ਡਾ. ਨਿਰਮਲ ਜੌੜਾ, ਦੇਵਿੰਦਰ ਸੇਖਾ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਨਾਵਲਕਾਰ ਨਿੰਦਰ ਗਿੱਲ, ਇੰਦਰਜੀਤ ਪਾਲ ਕੌਰ ਭਿੰਡਰ, ਜਨਮੇਜਾ ਸਿੰਘ ਜੌਹਲ, ਮੁਹਿੰਦਰਦੀਪ ਗਰੇਵਾਲ, ਡਾ. ਅੰਮ੍ਰਿਤ ਰਿਸ਼ਮਾਂ, ਬਬੀਤਾ ਜੈਨ, ਪ੍ਰੋ.ਮਨਜੀਤ ਸਿੰਘ, ਪ੍ਰੋ. ਸਰਬਜੀਤ ਸਿੰਘ, ਡਾ. ਭੁਪਿੰਦਰ ਸਿੰਘ, ਮਨਜੀਤ ਸਿੰਘ ਕੋਮਲ, ਡਾ.ਗੁਰਪ੍ਰੀਤ ਸਿੰਘ, ਪ੍ਰੋ. ਸੁਸ਼ਮਿੰਦਰ ਕੌਰ, ਗੁਰਮਿੰਦਰ ਕੌਰ,ਪ੍ਰੋ. ਗੀਤਾ ਜਲਾਨ, ਪ੍ਰੋ. ਸ਼ਰਨਜੀਤ ਕੌਰ, ਜਸਵਿੰਦਰ ਕੌਰ ਮੋਹਾਲੀ, ਰੋਜ਼ੀ ਧਨੋਆ, ਵਿਸ਼ਾਲ ਖੁੱਲਰ, ਜਸਵੰਤ ਸਿੰਘ ਅਮਨ, ਡਾ. ਅਨਿਲ ਸ਼ਰਮਾਂ, ਸੁਨੀਤਾ ਪ੍ਰੀਤ ਫਿਲੌਰ ਅਤੇ ਜਸਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ।
Subscribe to:
Posts (Atom)



